ਪ੍ਰਧਾਨ ਮੰਤਰੀ ਦਫਤਰ

ਅਮਰੀਕਾ ਦੇ ਵਿਦੇਸ਼ ਤੇ ਰੱਖਿਆ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

Posted On: 27 OCT 2020 5:29PM by PIB Chandigarh

ਅਮਰੀਕੀ ਵਿਦੇਸ਼ ਮੰਤਰੀ ਮਹਾਮਹਿਮ ਮਾਈਕਲ ਆਰ. ਪੌਂਪੀਓ ਅਤੇ ਰੱਖਿਆ ਮੰਤਰੀ ਮਹਾਮਹਿਮ ਡਾ. ਮਾਰਕ ਟੀ. ਐਸਪਰ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

 

ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਮਰੀਕੀ ਰਾਸ਼ਟਰਪਤੀ ਦੀਆਂ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ। ਫ਼ਰਵਰੀ 2020 ’ਚ ਰਾਸ਼ਟਰਪਤੀ ਸ਼੍ਰੀ ਟਰੰਪ ਦੇ ਭਾਰਤ ਦੇ ਸਫ਼ਲ ਦੌਰੇ ਨੂੰ ਚੇਤੇ ਕਰਦਿਆਂ ਪ੍ਰਧਾਨ ਮੰਤਰੀ ਨੇ ਵੀ ਆਪਣੇ ਦੁਆਰਾ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਆਪਣੀਆਂ ਦੁਵੱਲੀਆਂ ਬੈਠਕਾਂ ਅਤੇ ਅੱਜ ਪਹਿਲਾਂ ਹੋਈ ਤੀਜੀ ਭਾਰਤਅਮਰੀਕਾ 2+2 ਗੱਲਬਾਤ ਦੇ ਫਲਦਾਇਕ ਤੇ ਉਸਾਰੂ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਭਾਰਤ ਨਾਲ ਮਜ਼ਬੂਤ ਸਬੰਧ ਕਾਇਮ ਕਰਨ ਅਤੇ ਸਾਂਝੀ ਦੂਰਦ੍ਰਿਸ਼ਟੀ ਤੇ ਟੀਚਿਆਂ ਦੀ ਪੂਰਤੀ ਲਈ ਮਿਲ ਕੇ ਕੰਮ ਕਰਨ ਵਿੱਚ ਅਮਰੀਕੀ ਸਰਕਾਰ ਦੀ ਨਿਰੰਤਰ ਦਿਲਚਸਪੀ ਪ੍ਰਗਟਾਈ।

 

ਪ੍ਰਧਾਨ ਮੰਤਰੀ ਨੇ ਤੀਜੀ 2+2 ਗੱਲਬਾਤ ਦੀ ਸਫ਼ਲ ਸਮਾਪਤੀ ਦੀ ਸ਼ਲਾਘਾ ਕੀਤੀ। ਹਾਲੀਆ ਸਾਲਾਂ ਦੌਰਾਨ ਦੁਵੱਲੀ ਵਿਆਪਕ ਵਿਸ਼ਵ ਰਣਨੀਤਕ ਭਾਈਵਾਲੀ ਵਿੱਚ ਬਹੁਪੱਖੀ ਵਿਕਾਸ ਉੱਤੇ ਤਸੱਲੀ ਪ੍ਰਗਟਾਉਂਦਿਆਂ ਉਨ੍ਹਾਂ ਦੋਵੇਂ ਦੇਸ਼ਾਂ ਵਿਚਾਲੇ ਭਰੋਸੇ, ਸਾਂਝੀਆਂ ਕਦਰਾਂਕੀਮਤਾਂ ਅਤੇ ਜਨਤਾ ਤੋਂ ਜਨਤਾ ਦੇ ਮਜ਼ਬੂਤ ਸਬੰਧਾਂ ਦੀ ਮਜ਼ਬੂਤ ਨੀਂਹ ਉੱਤੇ ਜ਼ੋਰ ਦਿੱਤਾ।

 

****

 

ਏਪੀ/ਏਐੱਮ


(Release ID: 1667922) Visitor Counter : 142