ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ‘ਪੀਐੱਮ ਸਵਨਿਧੀ ਯੋਜਨਾ’ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ

Posted On: 27 OCT 2020 1:57PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰ਼ਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਉੱਤਰ ਪ੍ਰਦੇਸ਼ ਦੇ ਪੀਐੱਮ ਸਵਨਿਧੀ ਯੋਜਨਾਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ।

 

ਪ੍ਰਧਾਨ ਮੰਤਰੀ ਨੇ ਲਾਭਾਰਥੀਆਂ ਨਾਲ ਗੱਲਬਾਤ ਦੌਰਾਨ ਡਿਜੀਟਲ ਭੁਗਤਾਨ ਕਰਨ ਤੇ ਕੈਸ਼ਬੈਕ ਲੈਣ ਜਿਹੇ ਫ਼ਾਇਦਿਆਂ ਸਬੰਧੀ ਸੁਝਾਅ ਦਿੱਤੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਧਨ ਨਾਲ ਕੋਈ ਉਚਿਤ ਸਿੱਖਿਆ ਹਾਸਲ ਕਰ ਕੇ ਇੱਕ ਬਿਹਤਰ ਕਰੀਅਰ ਬਣਾ ਸਕਦਾ ਹੈ।

 

ਬਾਅਦ ਚ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਤਾਂ ਤਨਖ਼ਾਹਦਾਰ ਲੋਕਾਂ ਨੂੰ ਵੀ ਕਰਜ਼ਿਆਂ ਲਈ ਬੈਂਕਾਂ ਤੱਕ ਪਹੁੰਚ ਕਰਨ ਵਿੱਚ ਅਸਾਨੀ ਹੁੰਦੀ ਸੀ, ਜਦ ਕਿ ਗ਼ਰੀਬ ਤੇ ਸਟ੍ਰੀਟ ਵੈਂਡਰ ਤਾਂ ਕਦੇ ਬੈਂਕ ਤੱਕ ਪੁੱਜਣ ਬਾਰੇ ਸੋਚ ਵੀ ਨਹੀਂ ਸਕਦੇ ਸਨ। ਉਨ੍ਹਾਂ ਕਿਹਾ ਕਿ ਲੇਕਿਨ ਹੁਣ ਬੈਂਕ ਖ਼ੁਦ ਕਰਜ਼ੇ ਮੁਹੱਈਆ ਕਰਵਾਉਣ ਲਈ ਲੋਕਾਂ ਦੇ ਦਰਾਂ ਤੱਕ ਪੁੱਜ ਰਹੇ ਹਨ, ਤਾਂ ਜੋ ਉਨ੍ਹਾਂ ਦੇ ਆਪਣੇ ਉੱਦਮ ਸ਼ੁਰੂ ਕਰਨ ਵਿੱਚ ਮਦਦ ਹੋ ਸਕੇ।

 

ਪ੍ਰਧਾਨ ਮੰਤਰੀ ਨੇ ਲਾਭਾਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਬੈਂਕਰਾਂ ਦੇ ਯਤਨਾਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਨਾਲ ਗ਼ਰੀਬਾਂ ਦੀ ਆਪਣੇ ਤਿਉਹਾਰ ਮਨਾਉਣ ਵਿੱਚ ਮਦਦ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਦਿਨ ਆਤਮਨਿਰਭਰ ਭਾਰਤਲਈ ਇੱਕ ਅਹਿਮ ਦਿਨ ਹੈ ਅਤੇ ਸਟ੍ਰੀਟ ਵੈਂਡਰਾਂ ਨੂੰ ਸਨਮਾਨਿਤ ਕਰਨ ਦਾ ਦਿਹਾੜਾ ਹੈ। ਉਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤ ਬਣਾਉਣ ਵਿੱਚ ਦੇਸ਼ ਉਨ੍ਹਾਂ ਦੇ ਯੋਗਦਾਨ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਮਹਾਮਾਰੀ ਫੈਲੀ ਸੀ, ਤਾਂ ਹੋਰ ਦੇਸ਼ ਇਹੋ ਸੋਚ ਕੇ ਫ਼ਿਕਰਮੰਦ ਹੋ ਰਹੇ ਸਨ ਕਿ ਉਨ੍ਹਾਂ ਦੇ ਕਾਮੇ ਇਸ ਸਥਿਤੀ ਨਾਲ ਕਿਵੇਂ ਨਿਪਟਣਗੇ ਲੇਕਿਨ ਸਾਡੇ ਦੇਸ਼ ਵਿੱਚ ਸਾਡੇ ਕਾਮਿਆਂ ਨੇ ਇਹ ਸਿੱਧ ਕਰ ਦਿਖਾਇਆ ਹੈ ਕਿ ਉਹ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਦਿਆਂ, ਉਸ ਨਾਲ ਜੂਝ ਕੇ ਜਿੱਤ ਹਾਸਲ ਕਰ ਸਕਦੇ ਹਾਂ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਮਹਾਮਾਰੀ ਦੌਰਾਨ ਗ਼ਰੀਬਾਂ ਦੇ ਦੁੱਖ ਦੂਰ ਕਰਨ ਲਈ 1 ਲੱਖ 70 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਨਾਲ ਗ਼ਰੀਬ ਕਲਿਆਣ ਯੋਜਨਾਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਕਿਹਾ ਕਿ 20 ਲੱਖ ਕਰੋੜ ਰੁਪਏ ਦੇ ਆਰਥਿਕ ਹੁਲਾਰੇ ਵਿੱਚ ਸਾਰਾ ਧਿਆਨ ਗ਼ਰੀਬਾਂ ਤੇ ਕੇਂਦ੍ਰਿਤ ਕੀਤਾ ਗਿਆ ਸੀ। ਉਨ੍ਹਾਂ ਖ਼ੁਸ਼ੀ ਪ੍ਰਗਟਾਈ ਕਿ ਸਟ੍ਰੀਟ ਵੈਂਡਰ ਆਪਣੇ ਕੰਮ ਮੁੜ ਸ਼ੁਰੂ ਕਰ ਕੇ ਮੁੜ ਆਤਮਿਨਿਰਭਰ ਬਣ ਸਕਦੇ ਹਨ।

 

ਸ਼੍ਰੀ ਨਰੇਂਦਰ ਮੋਦੀ ਨੇ ਉਸ ਰਫ਼ਤਾਰ ਦੀ ਸ਼ਲਾਘਾ ਕੀਤੀ, ਜਿਸ ਨਾਲ ਇਸ ਯੋਜਨਾ ਨੂੰ ਸਮੁੱਚੇ ਦੇਸ਼ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਨਿਧੀ ਯੋਜਨਾਅਧੀਨ ਕਰਜ਼ੇ ਲੈਣ ਲਈ ਕਿਸੇ ਗਰੰਟਰ ਦੀ ਲੋੜ ਨਹੀਂ ਹੈ ਅਤੇ ਕਰਜ਼ਿਆਂ ਦੀ ਇਹ ਵਿਵਸਥਾ ਝੰਜਟਮੁਕਤ ਹੈ। ਕੋਈ ਵੀ ਵਿਅਕਤੀ ਆਪਣੀ ਅਰਜ਼ੀ ਖ਼ੁਦ ਕਿਸੇ ਆਮ ਸੇਵਾ ਕੇਂਦਰ ਚ ਜਾਂ ਨਗਰ ਕੌਂਸਲ ਜਾਂ ਨਿਗਮ ਦੇ ਦਫ਼ਤਰ ਵਿੱਚ ਜਾਂ ਕਿਸੇ ਬੈਂਕ ਵਿੱਚ ਜਾ ਕੇ ਔਨਲਾਈਨ ਅਰਜ਼ੀ ਅੱਪਲੋਡ ਕਰ ਸਕਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀਪ੍ਰਾਪਤੀ ਤੋਂ ਬਾਅਦ ਪਹਿਲੀ ਵਾਰ ਸਟ੍ਰੀਟ ਵੈਂਡਰਾਂ ਨੂੰ ਬਿਨਾਜ਼ਮਾਨਤ ਦੇ ਕਿਫ਼ਾਇਤੀ ਕਰਜ਼ੇ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਸਟ੍ਰੀਟ ਵੈਂਡਰਾਂ ਦੀਆਂ ਸਭ ਤੋਂ ਵੱਧ ਅਰਜ਼ੀਆਂ ਉੱਤਰ ਪ੍ਰਦੇਸ਼ ਤੋਂ ਆਈਆਂ ਹਨ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਦੇਸ਼ ਭਰ ਤੋਂ ਪ੍ਰਾਪਤ ਹੋਈਆਂ 25 ਲੱਖ ਅਰਜ਼ੀਆਂ ਵਿੱਚੋਂ 6.5 ਲੱਖ ਤੋਂ ਵੱਧ ਅਰਜ਼ੀਆਂ ਇਕੱਲੇ ਉੱਤਰ ਪ੍ਰਦੇਸ਼ ਤੋਂ ਆਈਆਂ ਹਨ। ਉੱਤਰ ਪ੍ਰਦੇਸ਼ ਤੋਂ ਪ੍ਰਾਪਤ 6.5 ਲੱਖ ਅਰਜ਼ੀਆਂ ਵਿੱਚੋਂ 4.25 ਲੱਖ ਅਰਜ਼ੀਆਂ ਪ੍ਰਵਾਨ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਸਵਨਿਧੀ ਯੋਜਨਾਦੇ ਕਰਜ਼ਾ ਸਮਝੌਤੇ ਲਈ ਸਟੈਂਪ ਡਿਊਟੀ ਮਾਫ਼ ਕਰ ਦਿੱਤੀ ਗਈ ਹੈ।

 

ਪ੍ਰਧਾਨ ਮੰਤਰੀ ਨੇ ਮਹਾਮਾਰੀ ਦੌਰਾਨ 6 ਲੱਖ ਸਟ੍ਰੀਟ ਵੈਂਡਰਾਂ ਨੂੰ 1,000 ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਲਈ ਉੱਤਰ ਪ੍ਰਦੇਸ਼ ਸਰਕਾਰ ਦਾ ਧੰਨਵਾਦ ਕੀਤਾ।

 

ਉਨ੍ਹਾਂ ਕਿਹਾ ਕਿ ਜ਼ਿਆਦਾਤਰ ਜਿਹੜੇ ਸਟ੍ਰੀਟ ਵੈਂਡਰਾਂ ਨੂੰ ਸਵਨਿਧੀ ਯੋਜਨਾਰਾਹੀਂ ਕਰਜ਼ਾ ਦਿੱਤਾ ਗਿਆ ਸੀ, ਉਹ ਆਪਣੇ ਕਰਜ਼ੇ ਸਮੇਂਸਿਰ ਵਾਪਸ ਕਰ ਰਹੇ ਹਨ, ਜਿਸ ਤੋਂ ਇਹੋ ਸਿੱਧ ਹੁੰਦਾ ਹੈ ਕਿ ਥੋੜ੍ਹੇ ਕਰਜ਼ੇ ਲੈਣ ਵਾਲੇ ਆਪਣੀ ਇਮਾਨਦਾਰੀ ਤੇ ਸੁਹਿਰਦਤਾ ਨਾਲ ਕਦੇ ਕੋਈ ਸਮਝੌਤਾ ਨਹੀਂ ਕਰਦੇ।

 

ਪ੍ਰਧਾਨ ਮੰਤਰੀ ਨੇ ਵੱਧ ਤੋਂ ਵੱਧ ਸੰਭਵ ਹੱਦ ਤੱਕ ਇਸ ਯੋਜਨਾ ਬਾਰੇ ਜਾਗਰੂਕਤਾ ਫੈਲਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਯੋਜਨਾ ਅਧੀਨ ਸਮੇਂਸਿਰ ਭੁਗਤਾਨ ਉੱਤੇ ਵਿਆਜ ਉੱਪਰ 7 ਫ਼ੀ ਸਦੀ ਦੀ ਕਟੌਤੀ ਵੀ ਹੋਵੇਗੀ ਅਤੇ ਡਿਜੀਟਲ ਲੈਣਦੇਣ ਉੱਤੇ 100 ਰੁਪਏ ਦਾ ਕੈਸ਼ਬੈਕ ਵੀ ਮਿਲੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਜਨਧਨ ਖਾਤਿਆਂ ਦੀ ਪ੍ਰਭਾਵਕਤਾ ਉੱਤੇ ਸ਼ੱਕ ਸੀ ਪਰ ਅੱਜ ਸੰਕਟ ਦੇ ਸਮੇਂ ਉਸੇ ਰਾਹੀਂ ਗ਼ਰੀਬਾਂ ਨੂੰ ਮਦਦ ਮਿਲ ਰਹੀ ਹੈ।

 

ਉਨ੍ਹਾਂ ਗ਼ਰੀਬਾਂ ਦੀ ਭਲਾਈ ਲਈ ਸਰਕਾਰ ਦੀਆਂ ਪਹਿਲਾਂ ਗਿਣਵਾਈਆਂ।

 

ਇਸ ਮੌਕੇ ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਸਟ੍ਰੀਟ ਵੈਂਡਰਾਂ, ਕਾਮਿਆਂ ਤੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਵਪਾਰ ਤੇ ਉਨ੍ਹਾਂ ਦੇ ਜੀਵਨ ਵਿੱਚ ਪ੍ਰਗਤੀ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

 

****

 

ਵੀਆਰਆਰਕੇ/ਏਕੇ



(Release ID: 1667863) Visitor Counter : 186