PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
26 OCT 2020 6:54PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
-
ਭਾਰਤ ਵਿੱਚ ਕੋਰੋਨਾ ਮੌਤ ਦਰ 22 ਮਾਰਚ ਦੇ ਬਾਅਦ ਤੋਂ ਸਭ ਤੋਂ ਘੱਟ।
-
ਪਿਛਲੇ 24 ਘੰਟਿਆਂ ਵਿੱਚ 500 ਤੋਂ ਘੱਟ ਮੌਤਾਂ ਦਰਜ ਕੀਤੀਆਂ ਗਈਆਂ।
-
14 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਸ ਮੌਤ ਦਰ 1 ਪ੍ਰਤੀਸ਼ਤ ਤੋਂ ਘੱਟ।
-
ਮੌਜੂਦਾ ਰਾਸ਼ਟਰੀ ਰਿਕਵਰੀ ਦਰ 90.23 ਪ੍ਰਤੀਸ਼ਤ ਹੈ।
#Unite2FightCorona
#IndiaFightsCorona
ਭਾਰਤ ਵਿੱਚ 22 ਮਾਰਚ ਤੋਂ ਬਾਅਦ ਕੇਸਾਂ ਦੇ ਲਿਹਾਜ ਨਾਲ ਮੌਤ ਦੀ ਦਰ ਸਭ ਤੋਂ ਘੱਟ ਹੈ, ਪਿਛਲੇ 24 ਘੰਟਿਆਂ ਵਿੱਚ 500 ਤੋਂ ਘੱਟ ਮੌਤਾਂ ਦੀ ਰਿਪੋਰਟ ਦਰਜ ਕੀਤੀ ਗਈ ਹੈ, 14 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮੌਤ ਦੀ ਦਰ ਦਾ ਅਨੁਪਾਤ 1% ਤੋਂ ਘੱਟ ਹੈ
ਹਸਪਤਾਲ ਵਿੱਚ ਦਾਖਲ ਮਾਮਲਿਆਂ ਦੇ ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧਨ ਬਾਰੇ ਕੇਂਦਰ ਅਤੇ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਕੇਂਦ੍ਰਿਤ ਯਤਨਾਂ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਭਾਰਤ ਵਿੱਚ ਮੌਤ ਦਰ ਸਿਰਫ 1.5% ਦੇ ਅੰਕੜੇ ਨੂੰ ਹੀ ਛੂ ਰਹੀ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 500 ਤੋਂ ਘੱਟ ਮੌਤਾਂ (480) ਦੀ ਰਿਪੋਰਟ ਮਿਲੀ ਹੈ। ਭਾਰਤ ਵਿੱਚ ਮੌਤ ਦੀ ਦਰ ਦੁਨੀਆ ਭਰ ਵਿੱਚ ਸਭ ਤੋਂ ਘੱਟ ਹੈ। ਮੌਤ ਸਬੰਧਿਤ ਮਾਮਲੇ 22 ਮਾਰਚ ਤੋਂ ਸਭ ਤੋਂ ਘੱਟ ਦਰਜ ਹੋ ਰਹੇ ਹਨ ਅਤੇ ਕੇਸਾਂ ਵਿੱਚ ਨਿਰੰਤਰ ਗਿਰਾਵਟ ਨਜ਼ਰ ਆ ਰਹੀ ਹੈ। 2218 ਸਮਰਪਿਤ ਕੋਵਿਡ ਹਸਪਤਾਲ ਲੋੜਵੰਦਾਂ ਨੂੰ ਕੁਆਲਿਟੀ ਡਾਕਟਰੀ ਦੇਖਭਾਲ਼ ਪ੍ਰਦਾਨ ਕਰ ਰਹੇ ਹਨ। ਜ਼ਮੀਨੀ ਪੱਧਰ 'ਤੇ, ਆਸ਼ਾ ਅਤੇ ਏ.ਐੱਨ.ਐੱਮਜ਼ ਵਰਗੇ ਫਰੰਟਲਾਈਨ ਸਿਹਤ ਕਰਮਚਾਰੀਆਂ ਨੇ ਪ੍ਰਵਾਸੀ ਆਬਾਦੀ ਦਾ ਪ੍ਰਬੰਧਨ ਕਰਨ ਅਤੇ ਕਮਿਉੱਨਿਟੀ ਪੱਧਰ' ਤੇ ਜਾਗਰੂਕਤਾ ਵਧਾਉਣ ਲਈ ਸ਼ਲਾਘਾਯੋਗ ਕੰਮ ਕੀਤਾ ਹੈ।ਨਤੀਜੇ ਵਜੋਂ, ਦੇਸ਼ ਵਿੱਚ 1% ਤੋਂ ਘੱਟ ਸੀਐਫਆਰ ਵਾਲੇ 14 ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਪਿਛਲੇ 24 ਘੰਟਿਆਂ ਦੌਰਾਨ 59,105 ਨਵੀਂ ਰਿਕਵਰੀ ਦਰਜ ਹੋਈ ਹੈ, ਜਦੋਂ ਕਿ ਨਵੇਂ ਪੁਸ਼ਟੀ ਕੀਤੇ ਗਏ ਮਾਮਲਿਆਂ ਦੀ ਗਿਣਤੀ 45,148 ਰਹੀ ਹੈ। ਇਸ ਦੇ ਨਾਲ ਹੀ ਰਿਕਵਰੀ ਵਾਲੇ ਕੁੱਲ ਕੇਸਾਂ ਦੀ ਸੰਖਿਆ 71 ਲੱਖ (71,37,228) ਨੂੰ ਪਾਰ ਕਰ ਗਈ ਹੈ। ਸਿੰਗਲ ਡੇਅ ਰਿਕਵਰੀ ਦੀ ਵੱਧ ਰਹੀ ਸੰਖਿਆ ਵੀ ਰਾਸ਼ਟਰੀ ਰਿਕਵਰੀ ਰੇਟ ਵਿੱਚ ਨਿਰੰਤਰ ਵਾਧੇ ਨਾਲ ਝਲਕਦੀ ਹੈ, ਜੋ ਇਸ ਸਮੇਂ 90.23% ਹੈ। ਭਾਰਤ ਵਿੱਚ ਲਗਾਤਾਰ ਘਟ ਰਹੇ ਐਕਟਿਵ ਮਾਮਲਿਆਂ ਦੀ ਰਿਪੋਰਟਾਂ ਦਰਜ ਹੋ ਰਹੀਆਂ ਹਨ। ਇਸ ਵੇਲੇ ਐਕਟਿਵ ਮਾਮਲੇ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਵਿਚੋਂ ਸਿਰਫ 8.26% ਹਨ ਅਤੇ ਜੋ ਹੁਣ 6,53,717 'ਤੇ ਖੜੇ ਹਨ। ਇਹ 13 ਅਗਸਤ ਤੋਂ ਬਾਅਦ ਸਭ ਤੋਂ ਘੱਟ ਹਨ ਜਦੋਂ ਐਕਟਿਵ ਮਾਮਲਿਆਂ ਦੀ ਗਿਣਤੀ 6,53,622 'ਤੇ ਪਹੁੰਚੀ ਸੀ। ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿਚੋਂ 78% ਨੂੰ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਮੰਨਿਆ ਜਾ ਰਿਹਾ ਹੈ। ਕਰਨਾਟਕ ਨੇ ਇੱਕ ਦਿਨ ਵਿੱਚ 10000 ਕੇਸਾਂ ਦੀ ਰਿਕਵਰੀ ਨਾਲ, ਕੁਲ ਰਿਕਵਰੀ ਵਿੱਚ ਸਭ ਤੋਂ ਵੱਧ ਦਾ ਯੋਗਦਾਨ ਪਾਇਆ ਹੈ, ਇਸ ਤੋਂ ਬਾਅਦ ਕੇਰਲ ਵਿੱਚ 7,000 ਤੋਂ ਵੱਧ ਕੇਸ ਰਿਕਵਰ ਹੋਏ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 45,148 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ। ਇਹ 22 ਜੁਲਾਈ ਤੋਂ ਬਾਅਦ ਸਭ ਤੋਂ ਘੱਟ ਹੈ ਜਦੋਂ 37,000 ਨਵੇਂ ਕੇਸ ਸ਼ਾਮਲ ਕੀਤੇ ਗਏ ਸਨ। 82% ਨਵੇਂ ਪੁਸ਼ਟੀ ਕੀਤੇ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਨਾਲ ਸਬੰਧਿਤ ਹਨ। ਕੇਰਲ ਅਤੇ ਮਹਾਰਾਸ਼ਟਰ ਨਵੇਂ ਪੁਸ਼ਟੀ ਕੀਤੇ ਕੇਸਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾ ਰਹੇ ਹਨ, ਹਰੇਕ ਵਿੱਚ 6000 ਤੋਂ ਵੱਧ ਕੇਸ ਦਰਜ ਹੋਏ ਹਨ। ਕਰਨਾਟਕ, ਦਿੱਲੀ ਅਤੇ ਪੱਛਮ ਬੰਗਾਲ ਵਿੱਚ 4,000 ਤੋਂ ਵੱਧ ਕੇਸ ਸ਼ਾਮਲ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ 480 ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ। ਇਨ੍ਹਾਂ ਮੌਤਾਂ ਵਿੱਚੋਂ, ਲਗਭਗ 80% ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ। ਰਿਪੋਰਟ ਕੀਤੀ ਗਈਆਂ 23% ਤੋਂ ਵੱਧ ਨਵੀਆਂ ਮੌਤਾਂ ਮਹਾਰਾਸ਼ਟਰ ਨਾਲ ਸਬੰਧਿਤ ਹਨ (112 ਮੌਤਾਂ)।
https://pib.gov.in/PressReleseDetail.aspx?PRID=1667617
‘ਮਨ ਕੀ ਬਾਤ 2.0’ ਦੀ 17ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (25.10.2020)
https://www.pib.gov.in/PressReleseDetail.aspx?PRID=1667278
ਪ੍ਰਧਾਨ ਮੰਤਰੀ 27 ਅਕਤੂਬਰ ਨੂੰ ਉੱਤਰ ਪ੍ਰਦੇਸ਼ ਤੋਂ ਪ੍ਰਧਾਨ ਮੰਤਰੀ ਸਵਨਿਧੀ ਸਕੀਮ ਦੇ ਲਾਭਾਰਥੀਆਂ ਨਾਲ ਗੱਲਬਾਤ ਕਰਨਗੇ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 27 ਅਕਤੂਬਰ ਨੂੰ ਸਵੇਰੇ 10:30 ਵਜੇ ਉੱਤਰ ਪ੍ਰਦੇਸ਼ ਤੋਂ ਪ੍ਰਧਾਨ ਮੰਤਰੀ ਸਵਨਿਧੀ ਸਕੀਮ ਦੇ ਲਾਭਾਰਥੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਨਗੇ। ਇਸ ਮੌਕੇ ’ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ। ਕੋਵਿਡ-19 ਤੋਂ ਪ੍ਰਭਾਵਿਤ ਗ਼ਰੀਬ ਸਟ੍ਰੀਟ ਵੈਂਡਰਾਂ ਦੀਆਂ ਜੀਵਕਾ ਗਤੀਵਿਧੀਆਂ ਨੂੰ ਮੁੜ ਤੋਂ ਸ਼ੁਰੂ ਕਰਨ ਲਈ 1 ਜੂਨ, 2020 ਨੂੰ ਪੀਐੱਮ ਸਟ੍ਰੀਟ ਵੈਂਡਰਸ ਆਤਮਨਿਰਭਰ ਨਿਧੀ (ਸਵਾਨਿਧੀ) ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਸਕੀਮ ਤਹਿਤ ਹੁਣ ਤੱਕ ਕੁੱਲ 24 ਲੱਖ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚੋਂ 12 ਲੱਖ ਤੋਂ ਵੱਧ ਪ੍ਰਵਾਨ ਕੀਤੀਆਂ ਗਈਆਂ ਹਨ ਅਤੇ 5.35 ਲੱਖ ਦੇ ਕਰੀਬ ਕਰਜ਼ੇ ਵੰਡੇ ਗਏ ਹਨ।
https://www.pib.gov.in/PressReleseDetail.aspx?PRID=1667289
ਪ੍ਰਧਾਨ ਮੰਤਰੀ ਨੇ ਗੁਜਰਾਤ ’ਚ ਤਿੰਨ ਪ੍ਰਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ,ਗੁਜਰਾਤ ਦੇ ਕਿਸਾਨਾਂ ਲਈ ‘ਕਿਸਾਨ ਸੂਰਯੋਦਯ ਯੋਜਨਾ’ ਦੀ ਸ਼ੁਰੂਆਤ ਕੀਤੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਗੁਜਰਾਤ ’ਚ 3 ਪ੍ਰਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਕਿਸਾਨਾਂ ਨੂੰ 16 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ‘ਕਿਸਾਨ ਸੂਰਯੋਦਯ ਯੋਜਨਾ’ ਦੀ ਸ਼ੁਰੂਆਤ ਕੀਤੀ। ਉਨ੍ਹਾਂ ਯੂ.ਐੱਨ. ਮਹਿਤਾ ਇੰਸਟੀਟਿਊਟ ਆਵ੍ ਕਾਰਡੀਓਲੋਜੀ ਐਂਡ ਰਿਸਰਚ ਸੈਂਟਰ ਨਾਲ ਜੁੜੇ ਬੱਚਿਆਂ ਦੇ ਹਾਰਟ ਹਸਪਤਾਲ ਅਤੇ ਅਹਿਮਦਾਬਾਦ ਦੇ ਸਿਵਲ ਹਸਪਤਾਲ ’ਚ ਟੈਲੀ–ਕਾਰਡੀਓਲੋਜੀ ਲਈ ਇੱਕ ਮੋਬਾਈਲ ਐਪਲੀਕੇਸ਼ਨ ਦਾ ਵੀ ਉਦਘਾਟਨ ਕੀਤੀ। ਪ੍ਰਧਾਨ ਮੰਤਰੀ ਨੇ ਇਸ ਮੌਕੇ ਗਿਰਨਾਰ ’ਚ ਰੋਪਵੇਅ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਗੁਜਰਾਤ ਸਦਾ ਆਮ ਆਦਮੀ ਦੇ ਦ੍ਰਿੜ੍ਹ ਇਰਾਦੇ ਤੇ ਸਮਰਪਣ ਲਈ ਇੱਕ ਮਿਸਾਲੀ ਆਦਰਸ਼ ਬਣਿਆ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੁਜਲਾਮ–ਸੁਫ਼ਲਾਮ ਅਤੇ ਸੌਨਾ ਸਕੀਮ ਤੋਂ ਬਾਅਦ ਕਿਸਾਨ ਸੂਰਯੋਦਯ ਯੋਜਨਾ ਗੁਜਰਾਤ ਨੇ ਇਸ ਰਾਜ ਦੇ ਕਿਸਾਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਇੱਕ ਮੀਲ–ਪੱਥਰ ਕਾਇਮ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਮਦਦ ਲਈ ਬਦਲਦੇ ਸਮਿਆਂ ਅਨੁਸਾਰ ਇਸ ਤਰੀਕੇ ਨਿਰੰਤਰ ਕੰਮ ਕਰਨ ਦੀ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਘੱਟ ਧਨ ਲਾਉਣਾ ਪਵੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋਣ। ਉਨ੍ਹਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਸਰਕਾਰ ਦੀਆਂ ਪਹਿਲਾਂ ਦੀ ਸੂਚੀ ਗਿਣਵਾਈ; ਜਿਵੇਂ ਕਿ ਹਜ਼ਾਰਾਂ ਐੱਫਪੀਓ (FPOs) ਦਾ ਗਠਨ, ਯੂਰੀਆ ਦੀ ਨਿੰਮ ਕੋਟਿੰਗ, ਭੂਮੀ ਸਿਹਤ ਕਾਰਡ ਤੇ ਬਹੁਤ ਸਾਰੀਆਂ ਨਵੀਆਂ ਪਹਿਲਾਂ ਦੀ ਸ਼ੁਰੂਆਤ।
https://www.pib.gov.in/PressReleseDetail.aspx?PRID=1667289
ਵੀਡੀਓ ਕਾਨਫਰੰਸਿੰਗ ਜ਼ਰੀਏ ਗੁਜਰਾਤ ਵਿੱਚ ਤਿੰਨ ਪ੍ਰਮੁੱਖ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
https://www.pib.gov.in/PressReleseDetail.aspx?PRID=1667278
ਸਲਾਨਾ ਰਿਟਰਨ ਅਤੇ ਰੀਕਨਸੀਲੀਏਸ਼ਨ ਸਟੇਟਮੈਂਟ 2018-19 ਦੇਣ ਦੀਆਂ ਤਾਰੀਖਾਂ ਵਿੱਚ ਵਾਧਾ
ਸਰਕਾਰ ਨੂੰ ਸਲਾਨਾ 2018-19 ਲਈ ਸਲਾਨਾ ਰਿਟਰਨ (ਫਾਰਮ ਜੀਐੱਸਟੀਆਰ-9) ਅਤੇ ਰੀਕਨਸੀਲੀਏਸ਼ਨ ਸਟੇਟਮੈਂਟ (ਫਾਰਮ ਜੀਐੱਸਟੀਆਰ-9 ਸੀ) ਦੇਣ ਦੀ ਤਰੀਖ ਵਿੱਚ ਵਾਧਾ ਕਰਨ ਦੀ ਲੋੜ ਸਬੰਧੀ ਕਈ ਨੁਮਾਇੰਦਗੀਆਂ ਮਿਲੀਆਂ ਹਨ ਇਨ੍ਹਾਂ ਨੁਮਾਇੰਦਗੀਆਂ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਨਾਲ ਸਬੰਧਿਤ ਲੌਕਡਾਊਨ ਅਤੇ ਰੋਕਾਂ ਕਾਰਨ ਅਜੇ ਵੀ ਦੇਸ਼ ਦੇ ਬਹੁਤ ਸਾਰੇ ਹਿਸਿਆਂ ਵਿੱਚ ਆਮ ਵਾਂਗ ਵਪਾਰ ਕਰਨਾ ਸੰਭਵ ਨਹੀਂ ਹੈ ਜਿਸ ਕਰਕੇ ਸਲਾਨਾ ਰਿਟਰਨ 2018-19 ਲਈ ਰਿਟਰਨ (ਫਾਰਮ ਜੀਐੱਸਟੀਆਰ9/ਜੀਐੱਸਟੀਆਰ9 ਏ) ਅਤੇ ਰੀਕਨਸੀਲੀਏਸ਼ਨ ਸਟੇਟਮੈਂਟ (ਫਾਰਮ ਜੀਐੱਸਟੀਆਰ-9 ਸੀ) ਦੇਣ ਈ ਤਰੀਖ ਵਿੱਚ 31 ਅਕਤੂਬਰ 2020 ਤੋਂ ਬਾਦ ਵਾਧਾ ਕੀਤਾ ਜਾਵੇ ਤਾਂ ਜੋ ਵਪਾਰੀ ਅਤੇ ਆਡੀਟਰ ਇਨ੍ਹਾਂ ਦੀ ਪਾਲਣਾ ਕਰਨ ਦੇ ਯੋਗ ਹੋਣ। ਇਸ ਨੂੰ ਧਿਆਨ ਵਿੱਚ ਰੱਖਦਿਆਂ ਜੀਐੱਸਟੀ ਕੌਂਸਲ ਦੀਆਂ ਸਿਫਾਰਸ਼ਾਂ ਅਨੁਸਾਰ ਵਿੱਤੀ ਸਾਲ 2018-19 ਲਈ ਸਲਾਨਾ ਰਿਟਰਨ (ਫਾਰਮ ਜੀਐੱਸਟੀਆਰ9) ਅਤੇ ਰੀਕਨਸੀਲੀਏਸ਼ਨ ਸਟੇਟਮੈਂਟ (ਫਾਰਮ ਜੀਐੱਸਟੀਆਰ-9 ਸੀ) ਦੀ ਤਾਰੀਖ 31 ਅਕਤੂਬਰ 2020 ਤੋਂ 31 ਦਸੰਬਰ 2020 ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੇ ਜਾ ਰਹੇ ਹਨ।
https://www.pib.gov.in/PressReleseDetail.aspx?PRID=1667289
ਇਨਕਮ ਟੈਕਸ ਰਿਟਰਨ ਤੇ ਅਡਿਟ ਰਿਪੋਰਟਾਂ ਦੇਣ ਦੀ ਤਾਰੀਖ ਵਿੱਚ ਵਾਧਾ
ਕੋਵਿਡ-19 ਦੇ ਫੈਲਾਅ ਕਾਰਨ ਕਰਦਾਤਾਵਾਂ ਨੂੰ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਵਿੱਚ ਆਈਆਂ ਚੁਣੌਤੀਆਂ ਦੇ ਮੱਦੇਨਜਰ ਸਰਕਾਰ ਨੇ ਕਰ ਅਤੇ ਕਾਨੂੰਨਾਂ (ਕੁਝ ਨਿਯਮਾਂ ਲਈ ਢਿੱਲ) ਆਰਡੀਨੈਂਸ 2020 ('ਦ ਆਰਡੀਨੈਂਸ') 31 ਮਾਰਚ 2020 ਨੂੰ ਲਿਆਂਦਾ ਸੀ ਜਿਸ ਵਿੱਚ ਕਈ ਵਾਰ ਸਮਾਂ ਸੀਮਾ ਵਧਾਈ ਗਈ ਸੀ। ਆਰਡੀਨੈਂਸ ਦੀ ਜਗ੍ਹਾ ਹੁਣ ਕਰ ਅਤੇ ਹੋਰ ਕਾਨੂੰਨ (ਕੁਝ ਨਿਯਮਾਂ ਵਿੱਚ ਨਰਮੀ ਤੇ ਤਰਮੀਮ) ਕਾਨੂੰਨ ਨੇ ਲੈ ਲਈ ਹੈ। ਆਰਡੀਨੈਂਸ ਤਹਿਤ ਸਰਕਾਰ ਨੇ 24 ਜੂਨ 2020 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਤਹਿਤ ਵਿੱਤੀ ਸਾਲ 2019-20 (ਸਲਾਨਾ ਸਾਲ 2020-21) ਲਈ ਸਾਰੀਆਂ ਇਨਕਮ ਟੈਕਸ ਰਿਟਰਨਾਂ ਭਰਨ ਦੀ ਤਾਰੀਖ 30 ਨਵੰਬਰ 2020 ਤੱਕ ਵਧਾ ਦਿੱਤੀ ਗਈ ਸੀ ਇਸ ਲਈ ਜੋ ਇਨਕਮ ਟੈਕਸ ਰਿਟਰਨ 31 ਜੁਲਾਈ 2020 ਤੱਕ ਭਰਨ ਦੀ ਲੋੜ ਸੀ ਉਹਨਾ ਦੀ ਤਾਰੀਖ ਵਧਾ ਕੇ 31 ਅਕਤੂਬਰ ਕਰ ਦਿੱਤੀ ਗਈ ਸੀ ਜਿਸ ਨੂੰ ਹੁਣ ਵਧਾ ਕੇ ਹੁਣ 30 ਨਵੰਬਰ 2020 ਕਰ ਦਿੱਤੀ ਗਈ ਹੈ ਜਿਸ ਦੇ ਸਿੱਟੇ ਵਜੋ ਇਨਕਮ ਟੈਕਸ ਐਕਟ 1961 (ਦ ਐਕਟ) ਤਹਿਤ ਜਮ੍ਹਾਂ ਕਰਾਉਣ ਵਾਲੀਆਂ ਟੈਕਸ ਆਡਿਟ ਰਿਪੋਰਟਾਂ ਸਮੇਟ ਵੱਖ ਵੱਖ ਆਡਿਟ ਰਿਪੋਰਟਾਂ ਦੇਣ ਦੀ ਤਾਰੀਖ ਵੀ ਵਧਾ ਕੇ 31 ਅਕਤੂਬਰ 2020 ਕਰ ਦਿੱਤੀ ਗਈ ਹੈ।
https://www.pib.gov.in/PressReleseDetail.aspx?PRID=1667281
ਮਾੜੇ ਪ੍ਰਭਾਵਾਂ ਵਾਲੇ ਰਸਾਇਣ–ਯੁਕਤ ਉਤਪਾਦ ਤੋਂ ਰਾਹਤ ਦਿਵਸ ਸਕਦੇ ਹਨ ਨਵੇਂ ਯੁਗ ਦੇ ਟਿਕਾਊ ਕੀਟਾਣੂ–ਨਾਸ਼ਕ ਤੇ ਸੈਨੀਟਾਈਜ਼ਰਸ
ਕੋਵਿਡ–19 ਦੀ ਲਾਗ ਤੋਂ ਸੁਰੱਖਿਆ ਲਈ ਕਈ ਵਾਰ ਰਸਾਇਣ–ਯੁਕਤ ਕੀਟਾਣੂ–ਨਾਸ਼ਕਾਂ ਤੇ ਸਾਬਣ ਦੀ ਕਈ ਵਾਰ ਵਰਤੋਂ ਕਾਰਨ ਹੱਥਾਂ ਉੱਤੇ ਖ਼ੁਸ਼ਕੀ ਤੇ ਖੁਜਲੀ ਦੇ ਦਿਨ ਹੁਣ ਛੇਤੀ ਖ਼ਤਮ ਹੋ ਸਕਦੇ ਹਨ। ਭਾਰਤ ਦੇ ਵੱਖੋ–ਵੱਖਰੇ ਭਾਗਾਂ ਵਿੱਚ ਸਥਿਤ ਅਨੇਕ ਸਟਾਰਟ–ਅੱਪਸ ਨੇ ਰਵਾਇਤੀ ਰਸਾਇਣ–ਅਧਾਰਿਤ ਕੀਟਾਣੂ ਨਾਸ਼ਕਾਂ ਦੇ ਅਜਿਹੇ ਚਿਰ–ਸਥਾਈ ਵਿਕਲਪਾਂ ਦੀ ਇੱਕ ਵੱਡੀ ਰੇਂਜ ਵਿਕਸਿਤ ਕਰ ਲਈ ਹੈ ਕਿ ਉਹ ਸਤ੍ਹਾਵਾਂ ਦੇ ਨਾਲ–ਨਾਲ ਸੂਖਮ ਗਤੀਵਿਧੀਆਂ ਨੂੰ ਵੀ ਕੀਟਾਣੂ–ਮੁਕਤ ਕਰ ਸਕਦੇ ਹਨ। ਨੈਸ਼ਨਲ ਸਾਇੰਸ ਐਂਡ ਟੈਕਨੋਲੋਜੀ ਐਂਟ੍ਰੀਪ੍ਰਿਨਿਯੋਰਸ਼ਿਪ ਡਿਵੈਲਪਮੈਂਟ ਬੋਰਡ (NSTEDB), ਵਿਗਿਆਨ ਤੇ ਟੈਕਨੋਲੋਜੀ ਵਿਭਾਗ (DST) ਦੀ ਪਹਿਲ ‘ਸੈਂਟਰ ਫ਼ਾਰ ਔਗਮੈਂਟਿੰਗ ਵਾਰ ਵਿਦ ਕੋਵਿਡ–19 ਹੈਲਥ ਕ੍ਰਾਈਸਿਸ’ (‘ਕੋਵਿਡ–19 ਦੇ ਸਿਹਤ ਸੰਕਟ ਨਾਲ ਜੰਗ ਤੇਜ਼ ਕਰਨ ਵਾਲਾ ਕੇਂਦਰ’ CAWACH – ਕਵਚ) ਅਧੀਨ ਕੁੱਲ 10 ਕੰਪਨੀਆਂ ਨੇ ਇਹ ਸੁਰੱਖਿਅਤ ਕੀਟਾਣੂ–ਨਾਸ਼ਕਾਂ ਤੇ ਸਵੱਛਤਾ ਨਾਲ ਯੁਕਤ ਟੈਕਨੋਲੋਜੀਸ ਵਾਲੇ ਕੀਟਾਣੂ–ਨਾਸ਼ਕ ਤੇ ਸੈਨੀਟਾਈਜ਼ਰਸ ਲਿਆਂਦੇ ਹਨ ਅਤੇ ‘ਸੁਸਾਇਟੀ ਫ਼ਾਰ ਇਨੋਵੇਸ਼ਨ ਐਂਡ ਐਂਟ੍ਰੀਪ੍ਰਿਨਿਯੋਰਸ਼ਿਪ’(SINE), IIT, ਬੰਬਈ ਨੇ ਇਨ੍ਹਾਂ ਨੂੰ ਲਾਗੂ ਕੀਤਾ ਹੈ। ਬਹੁਤ ਗੁੰਝਲਦਾਰ ਤਰੀਕੇ ਨਾਲ ਦੂਸ਼ਿਤ ਹੋਏ ਪਾਣੀ ਤੇ ਗੰਦੇ ਪਾਣੀ ਨੂੰ ਸ਼ੁੱਧ ਕਰਨ ਵਿੱਚ ਮਾਹਿਰ ਮੁੰਬਈ ਸਥਿਤ ਸਟਾਰਟ–ਅੱਪ ‘ਇਨਫ਼ਲੌਕਸ ਵਾਟਰ ਸਿਸਟਮਸ’ ਨੇ VAJRA ਨਾਮ ਦੇ ਕੋਵਿਡ–19 ਦੂਸ਼ਣ ਨਾਲ ਲੜਨ ਲਈ ਸਥਾਨ ਤੇ ਉਪਕਰਣ ਨੂੰ ਕੀਟਾਣੂ–ਮੁਕਤ ਕਰਨ ਲਈ ਆਪਣੀ ਟੈਕਨੋਲੋਜੀ ਤਿਆਰ ਕਰ ਕੇ ਉਸ ਨੂੰ ਵਿਕਸਿਤ ਕੀਤਾ ਹੈ। VAJRA KE ਲੜੀ ਇੱਕ ਅਜਿਹੀ ਬਹੁ–ਪੜਾਵੀ ਕੀਟਣੂ–ਮੁਕਤ ਪ੍ਰਣਾਲੀ ਦੀ ਵਰਤੋਂ ਕਰਦੀ ਹੈ ਜੋ ਓਜ਼ੋਨ ਪੈਦਾ ਕਰਨ ਵਾਲੇ ਇਲੈਕਟ੍ਰੋਸਟੈਟਿਕ ਡਿਸਚਾਰਜ ਅਤੇ UVC ਪ੍ਰਕਾਸ਼ ਵਰਣ–ਕ੍ਰਮ ਦੇ ਪ੍ਰਭਾਵਾਂ ਨੂੰ ਸ਼ਕਤੀਸ਼ਾਲੀ ਤਰੀਕੇ ਪ੍ਰਭਾਵਹੀਣ ਕਰਦੀ ਹੈ। VAJRA ਕਵਚ–ਈ (KE) ਵਾਇਰਸ, ਬੈਕਟੀਰੀਆ ਅਤੇ PPE ਉੱਤੇ ਮੌਜੂਦ ਹੋਰ ਸੂਖਮ ਪਰਜੀਵੀਆਂ ਦੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਅਗਾਂਹਵਧੂ ਆਕਸਾਈਡੇਸ਼ਨ, ਇਲੈਕਟ੍ਰੋਸਟੈਟਿਕ ਡਿਸਚਾਰਜ ਤੇ UVC ਪ੍ਰਕਾਸ਼ ਵਰਣ–ਕ੍ਰਮ ਵਰਤਦੀ ਹੈ। ਇਸ ਨਾਲ ਮੁੜ–ਵਰਤੋਂਯੋਗ PPE, ਮੈਡੀਕਲ ਤੇ ਨੌਨ–ਮੈਡੀਕਲ ਗੀਅਰ ਬਣਾ ਕੇ ਫ਼ਾਲਤੂ ਖ਼ਰਚਿਆਂ ਤੋਂ ਬਚਾਅ ਹੋਵੇਗਾ।
https://www.pib.gov.in/PressReleseDetail.aspx?PRID=1667587
ਸ਼੍ਰੀ ਗੰਗਵਾਰ ਨੇ ਉੱਤਰ ਪ੍ਰਦੇਸ਼ ਦੇ ਬਰੇਲੀ ਵਿਖੇ 100 ਬਿਸਤਰਿਆਂ ਵਾਲੇ ਨਵੇਂ ਈਐੱਸਆਈਸੀ ਹਸਪਤਾਲ ਦਾ ਭੂਮੀ ਪੂਜਨ ਕੀਤਾ
ਕਿਰਤ ਤੇ ਰੋਜ਼ਗਾਰ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਵੱਲੋਂ ਕਲ੍ਹ ਉੱਤਰ ਪ੍ਰਦੇਸ਼ ਦੇ ਬਰੇਲੀ ਵਿਖੇ 100 ਬਿਸਤਰਿਆਂ ਵਾਲੇ ਨਵੇਂ ਈਐੱਸਆਈਸੀ ਹਸਪਤਾਲ ਦਾ ਭੂਮੀ ਪੂਜਨ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਬਰੇਲੀ ਤੋਂ 8 ਵਾਰ ਦੇ ਸੰਸਦ ਮੈਂਬਰ ਸ਼੍ਰੀ ਗੰਗਵਾਰ ਨੇ ਕੇਂਦਰ ਸਰਕਾਰ, ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਆਪਣੇ ਸੰਸਦੀ ਹਲਕੇ ਦੇ ਲੋਕਾਂ ਦੀਆਂ ਮੈਡੀਕਲ ਜ਼ਰੂਰਤਾਂ ਦੇ ਸੁਪਨੇ ਨੂੰ ਵਾਸਤਵਿਕਤਾ ਵਿੱਚ ਬਦਲਣ ਦੀ ਲੋੜ ਮਹਿਸੂਸ ਕਰਦਿਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਹਸਪਤਾਲ ਬੀਮਤ ਵਿਅਕਤੀਆਂ (ਆਈਪੀਜ਼) ਅਤੇ ਲਾਭਾਰਥੀਆਂ ਦੀਆਂ ਮੁਸ਼ਕਿਲਾਂ ਨੂੰ ਹੁਣ ਆਸਾਨ ਕਰੇਗਾ ਕਿਉਂ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਉੱਚੇ ਮੈਡੀਕਲ ਇਲਾਜ ਲਈ ਏਮਸ, ਦਿੱਲੀ ਜਾਂ ਲਖਨਊ ਦਾ ਸਫਰ ਕਰਨਾ ਪੈਂਦਾ ਸੀ। ਕੇਂਦਰੀ ਮੰਤਰੀ ਨੇ ਇਹ ਐਲਾਨ ਵੀ ਕੀਤਾ ਕਿ ਇਸ ਆਈਐੱਸਆਈ ਕਾਰਪੋਰੇਸ਼ਨ ਹਸਪਤਾਲ ਦੀਆਂ ਸੁਵਿਧਾਵਾਂ ਆਮ ਲੋਕਾਂ ਨੂੰ ਵੀ ਮਾਮੂਲੀ ਉਪਯੋਗੀ ਫੀਸ ਤੇ ਪ੍ਰਾਪਤ ਹੋਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ਵਿੱਚ ਇਹ ਹਸਪਤਾਲ ਇੱਕ ਮਾਡਲ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।
https://www.pib.gov.in/PressReleseDetail.aspx?PRID=1667591
ਨੈਸ਼ਨਲ ਫਾਰਮਾਸਿਊਟਿਕਲ ਕੀਮਤ ਅਥਾਰਿਟੀ (ਐੱਨਪੀਪੀਏ) ਦੀ ਅਗਵਾਈ ਹੇਠ ਗੋਆ ਵਿੱਚ ਕੀਮਤ ਨਿਗਰਾਨੀ ਅਤੇ ਸਰੋਤ ਯੂਨਿਟ ਸਥਾਪਿਤ ਕੀਤਾ ਗਿਆ
ਭਾਰਤ ਸਰਕਾਰ ਦੇ ਰਸਾਇਣਾਂ ਅਤੇ ਖਾਦਾਂ ਬਾਰੇ ਮੰਤਰਾਲਾ ਦੇ ਫਾਰਮਾਸਿਊਟਿਕਲ ਵਿਭਾਗ ਵੱਲੋਂ ਨੈਸ਼ਨਲ ਫਾਰਮਾਸਿਊਟਿਕਲ ਕੀਮਤ ਅਥਾਰਿਟੀ ਅਧੀਨ ਗੋਆ ਵਿੱਚ ਇੱਕ ਕੀਮਤ ਨਿਗਰਾਨੀ ਅਤੇ ਸਰੋਤ ਯੂਨਿਟ (ਪੀਐਮਆਰ) ਸਥਾਪਿਤ ਕੀਤਾ ਗਿਆ ਹੈ। ਐੱਨਪੀਪੀਏ ਨੇ ਗੋਆ ਸਟੇਟ ਡਰੱਗ ਕੰਟਰੋਲ ਵਿਭਾਗ ਦੇ ਤਾਲਮੇਲ ਨਾਲ 22 ਅਕਤੂਬਰ, 2020 ਨੂੰ ਇੱਕ ਕੀਮਤ ਨਿਗਰਾਨੀ ਅਤੇ ਰੀਸੋਰੋਸ ਯੂਨਿਟ ਸਥਾਪਿਤ ਕੀਤਾ ਹੈ। ਇਹ ਪੀਐਮਆਰਯੂ ਸਟੇਟ ਡਰੱਗ ਕੰਟਰੋਲਰ ਦੀ ਸਿੱਧੀ ਨਿਗਰਾਨੀ ਹੇਠ ਕੰਮ ਐੱਨਪੀਪੀਏ ਦੀ ਆਊਟਰੀਚ ਨੂੰ ਵਧਾਉਣ ਲਈ ਕੰਮ ਕਰੇਗਾ। ਐੱਨਪੀਪੀਏ ਕੋਵਿਡ-19 ਮਹਾਮਾਰੀ ਦੌਰਾਨ ਰਾਜ ਸਰਕਾਰਾਂ ਨਾਲ ਮਿਲ ਕੇ ਕੰਮ ਕਰਦੀ ਰਹੀ ਹੈ ਤਾਂ ਜੋ ਦੇਸ਼ ਭਰ ਵਿੱਚ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕੇ ਕਿ ਜੀਵਨ ਸੁਰੱਖਿਆ ਦਵਾਈਆਂ ਜਿਨ੍ਹਾਂ ਵਿੱਚ ਐਚਸੀਕਿਊ, ਪੈਰਾਸਿਟਾਮੋਲ, ਟੀਕੇ, ਇੰਸੁਲਿਨ ਅਤੇ ਕੋਵਿਡ ਪ੍ਰੋਟੋਕੋਲ ਅਧੀਨ ਦਵਾਈਆਂ ਅਤੇ ਮੈਡੀਕਲ ਆਕਸੀਜਨ ਸ਼ਾਮਲ ਹੈ, ਦੀ ਕਮੀ ਨਾ ਆਵੇ।
https://www.pib.gov.in/PressReleseDetail.aspx?PRID=1667274
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਅਸਾਮ: ਅਸਾਮ ਵਿੱਚ ਪਿਛਲੇ 24 ਘੰਟਿਆਂ ਦੌਰਾਨ 8753 ਟੈਸਟਾਂ ਵਿੱਚੋਂ 2.33% ਪਾਜ਼ਿਟਿਵ ਦਰ ਨਾਲ 204 ਕੋਵਿਡ-19 ਕੇਸ ਆਏ ਹਨ।
-
ਮੇਘਾਲਿਆ : ਰਾਜ ਵਿੱਚ ਅੱਜ ਕੋਰੋਨਾ ਵਾਇਰਸ ਤੋਂ 104 ਵਿਅਕਤੀ ਠੀਕ ਹੋਏ ਹਨ। ਕੁੱਲ ਐਕਟਿਵ ਮਾਮਲੇ 1605 ਹਨ। ਇਨ੍ਹਾਂ ਵਿੱਚੋਂ 53 ਬੀਐੱਸਐੱਫ਼ ਅਤੇ ਆਰਮਡ ਫੋਰਸਿਜ਼ ਦੇ ਹਨ।
-
ਮਿਜ਼ੋਰਮ : ਕੱਲ੍ਹ ਮਿਜ਼ੋਰਮ ਵਿੱਚ ਕੋਵਿਡ-19 ਦੇ 1.46 ਤਾਜ਼ਾ ਮਾਮਲੇ ਸਾਹਮਣੇ ਆਏ। ਕੁੱਲ ਮਾਮਲੇ 2493 ਹੋ ਗਏ। ਮਿਜ਼ੋਰਮ ਸਰਕਾਰ ਨੇ ਸਥਾਨਕ ਕੇਸ ਵਧਣ ਦੀ ਲੜੀ ਨੂੰ ਤੋੜਨ ਲਈ ਅੱਜ ਤੋਂ ਕੋਵਿਡ-19 ਨੋ ਟੋਲਰੈਂਸ ਫੋਰਟਨਾਈਟ ਦੀ ਸ਼ੁਰੂਆਤ ਕੀਤੀ ਹੈ।
-
ਨਾਗਾਲੈਂਡ : ਨਾਗਾਲੈਂਡ ਦੇ ਫੇਕ ਅਤੇ ਲੋਂਗਲੇਂਗ ਜ਼ਿਲ੍ਹਾ ਹਾਲੇ ਵੀ ਕੋਵਿਡ ਮੁਕਤ ਹਨ। ਰਾਜ ਦੇ 1865 ਐਕਟਿਵ ਮਾਮਲਿਆਂ ਵਿੱਚੋਂ, ਇਕੱਲੇ ਦੀਮਾਪੁਰ ਵਿੱਚ ਹੀ 1372 ਕੇਸ ਆਏ ਹਨ।
-
• ਕੇਰਲ: ਸਿਹਤ ਮੰਤਰੀ ਕੇ. ਕੇ. ਸ਼ੈਲਾਜਾ ਨੇ ਕਿਹਾ ਹੈ ਕੋਵਿਡ ਮਾਮਲੇ ਵਿੱਚ ਵਾਧੇ ਕਾਰਨ ਆਯੂਸ਼ ਵਿਭਾਗ ਦੀ ਮਦਦ ਨਾਲ ਰਾਜ ਵਿੱਚ ਕੋਵਿਡ ਉਪਰੰਤ ਦੇਖਭਾਲ਼ ਕਲੀਨਿਕ ਸਥਾਪਿਤ ਕੀਤੇ ਜਾਣਗੇ। ਰਾਜ ਮੰਤਰੀ ਨੇ ਇਸ਼ਾਰਾ ਕਰਦਿਆਂ ਕਿਹਾ ਕਿ ਰਾਜ ਵਿੱਚ ਟੈਸਟ ਪਾਜ਼ੀਟੀਵਿਟੀ ਦਰ ਕਲਸਟਰਾਂ ਦੀ ਗਿਣਤੀ ਵਿੱਚ ਵਾਧੇ ਕਾਰਨ ਵਧੀ ਹੈ, ਮੰਤਰੀ ਨੇ ਕਿਹਾ ਹੈ ਕਿ ਮੁੱਖ ਧਿਆਨ ਮੌਤਾਂ ਦੀ ਗਿਣਤੀ ਨੂੰ ਘਟਾਉਣਾ ਹੈ। ਕੇਰਲ ਵਿੱਚ ਮੌਤ ਦਰ 0.34 ਫ਼ੀਸਦੀ ਹੈ ਜਦੋਂ ਕਿ ਦੂਜੇ ਰਾਜਾਂ ਵਿੱਚ ਇਹ 1 ਫ਼ੀਸਦੀ ਤੋਂ ਵੀ ਵੱਧ ਹੈ। ਅੱਜ ਇੱਕ ਹੋਰ ਵਿਅਕਤੀ ਵਾਇਰਸ ਦਾ ਸ਼ਿਕਾਰ ਹੋ ਗਿਆ ਅਤੇ ਮੌਤਾਂ ਦੀ ਗਿਣਤੀ 1333 ਹੋ ਗਈ। ਇਸ ਦੌਰਾਨ, ਇਸ ਸਾਲ ਦੀ ਕੋਚੀ ਬਿਨਾਲੇ ਮੌਜੂਦਾ ਮਹਾਮਾਰੀ ਦੇ ਕਾਰਨ ਬੰਦ ਕੀਤੀ ਗਈ ਹੈ। ਰਾਜ ਦੇ ਲੋਕਾਂ ਨੇ ਵਿਜੈਦਸਮੀ ਨੂੰ ਹਜ਼ਾਰਾਂ ਛੋਟੇ-ਛੋਟੇ ਟੁਕੜਿਆਂ ਨਾਲ ਮਨਾਇਆ। ਜ਼ਿਆਦਾਤਰ ਬੱਚੇ ਕੋਵਿਡ-19 ਦੇ ਡਰ ਕਾਰਨ ਆਪਣੇ ਘਰਾਂ ਵਿੱਚ ਦੀਖਿਆ ਦੀ ਰਸਮ ਲਈ ਰਹੇ। ਸਮਾਰੋਹ ਦਾ ਪ੍ਰਬੰਧ ਮੰਦਰਾਂ ਅਤੇ ਸੱਭਿਆਚਾਰਕ ਕੇਂਦਰਾਂ ਵਿੱਚ ਸਖ਼ਤ ਪਾਬੰਦੀਆਂ ਨਾਲ ਕੀਤਾ ਗਿਆ ਸੀ।
-
ਤਮਿਲ ਨਾਡੂ: ਤਮਿਲ ਨਾਡੂ ਦੀ ਖੇਤੀਬਾੜੀ ਮੰਤਰੀ ਆਰ ਦੋਰਾਈਕਨੂ 13 ਅਕਤੂਬਰ ਨੂੰ ਕੋਵਿਡ ਪਾਜ਼ਿਟਿਵ ਆਏ ਸਨ ਦੀ ਹਾਲਤ ਨਾਜ਼ੁਕ ਹੈ; ਮੁੱਖ ਮੰਤਰੀ ਉਨ੍ਹਾਂ ਨੂੰ ਹਸਪਤਾਲ ਵਿਖੇ ਮਿਲਣ ਗਏ। ਵੀਰਵਾਰ ਨੂੰ ਹਸਪਤਾਲ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੰਤਰੀ, ਜੋ ਕਿ 72 ਸਾਲਾ ਹਨ, ਦੀਆਂ ਕਈ ਕੋ-ਮੌਰਬਿਡੀਟੀਆਂ ਹਨ। ਕਈ ਮਹੀਨਿਆਂ ਵਿੱਚ ਪਹਿਲੀ ਵਾਰ, ਰਾਜੀਵ ਗਾਂਧੀ ਸਰਕਾਰੀ ਜਨਰਲ ਹਸਪਤਾਲ (ਆਰਜੀਜੀਜੀਐੱਚ), ਤਮਿਲ ਨਾਡੂ ਦੇ ਸਭ ਤੋਂ ਵੱਡੇ ਸਰਕਾਰੀ ਤੀਜੇ ਦਰਜੇ ਦੇ ਹਸਪਤਾਲ, 24 ਘੰਟਿਆਂ ਵਿੱਚ ਕੋਵਿਡ-19 ਕਾਰਨ ਕੋਈ ਮੌਤ ਨਹੀਂ ਹੋਈ। ਰਾਜ ਵਿੱਚ ਰੋਜ਼ਾਨਾ ਕੋਰੋਨਾ ਵਾਇਰਸ ਦੀ ਲਾਗ ਦੀ ਗਿਣਤੀ ਵਿੱਚ ਗਿਰਾਵਟ ਦਾ ਰੁਝਾਨ ਜਾਰੀ ਰਿਹਾ, ਕੱਲ੍ਹ 2,869 ਤਾਜ਼ਾ ਮਾਮਲੇ ਆਏ ਅਤੇ 31 ਮੌਤਾਂ ਹੋਈਆਂ ਅਤੇ ਇਸ ਤਰ੍ਹਾਂ ਕੁੱਲ ਕੇਸਾਂ ਗਿਣਤੀ 7.09 ਲੱਖ ਅਤੇ ਮੌਤਾਂ ਦੀ ਗਿਣਤੀ 10,924 ਹੋ ਗਈ।
-
ਕਰਨਾਟਕ: ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਕਰਨਾਟਕ ਵਿੱਚ ਨਵੰਬਰ ਦੇ ਪਹਿਲੇ ਅੱਧ ਵਿੱਚ ਕੋਵਿਡ-19 ਮਾਮਲਿਆਂ ਵਿੱਚ ਇੱਕ ਹੋਰ ਵਾਧਾ ਦੇਖਣ ਨੂੰ ਮਿਲੇਗਾ, ਜੇ ਲੋਕ ਤਿਉਹਾਰਾਂ ਦੇ ਮੌਸਮ ਵਿੱਚ ਐੱਸਐੱਮਐੱਸ (ਸਮਾਜਕ ਦੂਰੀ, ਨਕਾਬਪੋਸ਼ ਅਤੇ ਸੈਨੀਟੇਸ਼ਨ) ਦੇ ਸਟੈਂਡਰਡ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ। ਰਾਜਯੋਤਸਵ ਪੁਰਸਕਾਰ ਸਮਾਰੋਹ ਨੂੰ ਲੈ ਕੇ ਕੋਵਿਡ, ਹੜ੍ਹਾਂ ਅਤੇ ਪੋਲ ਦਾ ਪਰਛਾਵਾਂ: 1 ਨਵੰਬਰ ਨੂੰ ਹੋਣ ਜਾ ਰਹੇ ਕੰਨੜ ਰਾਜਯੋਤਸਵ ਪੁਰਸਕਾਰ ਸਮਾਰੋਹ ਦੇ ਮੁਲਤਵੀ ਹੋਣ ਦੀ ਸੰਭਾਵਨਾ ਹੈ। ਕੋਵਿਡ ਮਾਹਰ ਕਮੇਟੀ ਦੀ ਸਿਫਾਰਸ਼ ਦੇ ਅਨੁਸਾਰ, ਇਤਿਹਾਸਕ ਮੈਸੂਰ ਦਸ਼ਹਿਰਾ ਜੰਬੂ ਸਾਵਰੀ ਨੂੰ ਇੱਕ ਸਧਾਰਣ ਅਤੇ ਸੀਮਤ ਢੰਗ ਨਾਲ ਆਯੋਜਿਤ ਕੀਤਾ ਗਿਆ ਸੀ।
-
ਆਂਧਰ ਪ੍ਰਦੇਸ਼: ਆਂਧਰ ਪ੍ਰਦੇਸ਼ ਵਿੱਚ ਰਿਕਵਰੀ ਦਰ 95.36 ਫ਼ੀਸਦੀ ਹੋ ਗਈ ਹੈ ਜਦਕਿ ਮੌਤਾਂ ਦਰ 0.82% ’ਤੇ ਸਥਿਰ ਹੈ। ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਕੇਸ ਘਟ ਰਹੇ ਹਨ। ਰਾਜ ਵਿੱਚ ਐਤਵਾਰ ਨੂੰ 2,997 ਨਵੇਂ ਕੇਸ ਆਏ, 3,585 ਰਿਕਵਰ ਹੋਏ ਅਤੇ 21 ਮੌਤਾਂ ਹੋਈਆਂ। ਇਨ੍ਹਾਂ ਦੇ ਨਾਲ ਕੋਵਿਡ -19 ਕੇਸਾਂ ਦੀ ਕੁੱਲ ਸੰਖਿਆ 8.07 ਲੱਖ ਹੋ ਗਈ ਹੈ, ਰਿਕਵਰੀ 7.69 ਲੱਖ ਅਤੇ ਮੌਤਾਂ ਦੀ ਗਿਣਤੀ 6,587 ਹੋ ਗਈ ਹੈ। ਰਾਜ ਵਿੱਚ ਹੁਣ ਕੋਰੋਨਾ ਵਾਇਰਸ ਦੇ 30,860 ਐਕਟਿਵ ਕੇਸ ਹਨ|
-
• ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 582 ਨਵੇਂ ਕੇਸ ਆਏ, 1432 ਠੀਕ ਹੋਏ ਅਤੇ 4 ਮੌਤਾਂ ਹੋਈਆਂ; 582 ਮਾਮਲਿਆਂ ਵਿੱਚੋਂ, 174 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 2,31,834; ਐਕਟਿਵ ਕੇਸ: 18,611; ਮੌਤਾਂ: 1311; ਡਿਸਚਾਰਜ: 2,11,912। ਰਾਜ ਵਿੱਚ ਰਿਕਵਰੀ ਦੀ ਦਰ ਹੋਰ ਵਧ ਕੇ 91.40 ਫ਼ੀਸਦੀ ਹੋ ਗਈ ਹੈ, ਜਦੋਂਕਿ ਦੇਸ਼ ਵਿੱਚ ਇਹ 90.2 ਫ਼ੀਸਦੀ ਹੈ। ਰਾਜ ਵਿੱਚ ਕੇਸਾਂ ਦੀ ਮੌਤ ਦਰ 0.56% ਹੈ, ਜਦੋਂ ਕਿ ਦੇਸ਼ ਪੱਧਰ ’ਤੇ ਇਹ 1.5 ਫ਼ੀਸਦੀ ਹੈ।
-
ਮਹਾਰਾਸ਼ਟਰ : ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕੋਵਿਡ-19 ਪ੍ਰਸਾਰ ਦੇ ਦੌਰਾਨ ਰਾਜ ਵਿੱਚ ਧਾਰਮਿਕ ਸਥਾਨ ਨਾ ਖੋਲ੍ਹਣ ਦੇ ਆਪਣੇ ਫੈਸਲੇ ਨੂੰ ਜਾਇਜ਼ ਠਹਿਰਾਇਆ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਸਲਾਨਾ ਦੁਸਹਿਰਾ ਰੈਲੀ ਨੂੰ ਆਪਣੇ ਪਹਿਲੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਰਾਜ ਦੇ ਲੋਕਾਂ ਦੀ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਸਹਾਇਤਾ ਲਈ ਵਚਨਬੱਧ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ੁਰੂ ਤੋਂ ਹੀ, ਉਨ੍ਹਾਂ ਨੇ ਰਾਜ ਵਿੱਚ ਆਰਥਿਕਤਾ ਦੇ ਖੋਲਣ ਦੀ ਇੱਕ ਪੜਾਅਵਾਰ ਪਾਲਣ ਕੀਤਾ ਅਤੇ ਵਿਰੋਧੀ ਧਿਰ ਦੀ ਭਾਰੀ ਆਲੋਚਨਾ ਦੇ ਬਾਵਜੂਦ ਉਹ ਉਸੇ ਸਿਧਾਂਤ ਦੀ ਪਾਲਣਾ ਕਰਨਗੇ।
-
ਗੁਜਰਾਤ : ਗੁਜਰਾਤ ਵਿੱਚ ਰਿਕਵਰੀ ਦਰ 89.46 ਫ਼ੀਸਦੀ ਹੋ ਗਈ ਹੈ। ਰਾਜ ਵਿੱਚ ਐਤਵਾਰ ਨੂੰ 919 ਨਵੇਂ ਕੇਸ ਆਏ ਜਿਨ੍ਹਾਂ ਵਿੱਚੋਂ ਵੱਧ ਤੋਂ ਵੱਧ 227 ਨਵੇਂ ਕੇਸ ਸੂਰਤ ਤੋਂ ਸਾਹਮਣੇ ਆਏ, ਜਦੋਂ ਕਿ ਅਹਿਮਦਾਬਾਦ ਵਿੱਚ 174 ਨਵੇਂ ਕੇਸ ਮਿਲੇ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 13,936 ਹੈ, ਕੁੱਲ ਮਾਮਲਿਆਂ ਦੀ ਗਿਣਤੀ 1,67,173 ਹੈ।
-
ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਵਿੱਚ ਕੋਵਿਡ-19 ਦਾ ਪ੍ਰਸਾਰ ਹੌਲ਼ੀ-ਹੌਲ਼ੀ ਰਾਜ ਵਿੱਚ ਘਟ ਰਿਹਾ ਹੈ। ਐਕਟਿਵ ਕੇਸਾਂ ਦੀ ਗਿਣਤੀ 11,237 ਹੈ, ਐਤਵਾਰ ਨੂੰ 951 ਨਵੇਂ ਕੇਸ ਸਾਹਮਣੇ ਆਏ, ਜਦੋਂ ਕਿ 1,181 ਠੀਕ ਹੋਏ ਹਨ। ਤਿਉਹਾਰਾਂ ਦੇ ਮੱਦੇਨਜ਼ਰ ਭੀੜ ਦੇ ਇਕੱਠ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਕਰਨ ਲਈ ਰਾਜ ਸਰਕਾਰ ਨੇ ਕਈ ਸਾਵਧਾਨੀ/ਉਪਾਅ ਕੀਤੇ ਹਨ।
-
ਛੱਤੀਸਗੜ੍ਹ : ਛੱਤੀਸਗੜ੍ਹ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ ਐਤਵਾਰ ਨੂੰ 1.68 ਲੱਖ ਨੂੰ ਪਾਰ ਕਰ ਗਈ ਹੈ, 1,368 ਨਵੇਂ ਕੇਸ ਆਏ। ਰਾਜ ਵਿੱਚ 25 ਹੋਰ ਮੌਤਾਂ ਹੋਈਆਂ ਹਨ, ਕੁੱਲ ਗਿਣਤੀ 1,818 ਹੋ ਗਈ ਹੈ। ਰਾਜ ਵਿੱਚ ਕੁੱਲ 23,743 ਐਕਟਿਵ ਕੇਸ ਹਨ।
ਫੈਕਟਚੈੱਕ
*****
ਵਾਈਬੀ
(Release ID: 1667714)
Visitor Counter : 156