ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ 22 ਮਾਰਚ ਤੋਂ ਬਾਅਦ ਕੇਸਾਂ ਦੇ ਲਿਹਾਜ ਨਾਲ ਮੌਤ ਦੀ ਦਰ ਸਭ ਤੋਂ ਘੱਟ ਹੈ
ਪਿਛਲੇ 24 ਘੰਟਿਆਂ ਵਿੱਚ 500 ਤੋਂ ਘੱਟ ਮੌਤਾਂ ਦੀ ਰਿਪੋਰਟ ਦਰਜ ਕੀਤੀ ਗਈ ਹੈ
14 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮੌਤ ਦੀ ਦਰ ਦਾ ਅਨੁਪਾਤ 1% ਤੋਂ ਘੱਟ ਹੈ
Posted On:
26 OCT 2020 12:01PM by PIB Chandigarh
ਹਸਪਤਾਲ ਵਿੱਚ ਦਾਖਲ ਮਾਮਲਿਆਂ ਦੇ ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧਨ ਬਾਰੇ ਕੇਂਦਰ ਅਤੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਕੇਂਦਰਿਤ ਯਤਨਾਂ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਭਾਰਤ ਵਿੱਚ ਮੌਤ ਦਰ ਸਿਰਫ 1.5% ਦੇ ਅੰਕੜੇ ਨੂੰ ਹੀ ਛੂ ਰਹੀ ਹੈ। ਪ੍ਰਭਾਵਸ਼ਾਲੀ ਨਿਯੰਤਰਣ ਦੀ ਰਣਨੀਤੀ, ਹਮਲਾਵਰ ਟੈਸਟਿੰਗ ਅਤੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਸਰਬੋਤਮ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ ਨੂੰ ਤਕਨੀਕੀ ਮਾਨਕਾਂ ਅਨੁਸਾਰ ਸਹੀ ਅਤੇ ਸੁਚੱਜੇ ਢੰਗ ਨਾਲ ਲਾਗੂ ਕਰਨ ਨਾਲ ਤੇ, ਨਵੀਂਆਂ ਮੌਤਾਂ ਦੀ ਗਿਣਤੀ ਵਿੱਚ ਕਾਫ਼ੀ ਕਮੀ ਦਰਜ ਕੀਤੀ ਗਈ ਹੈ।
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 500 ਤੋਂ ਘੱਟ ਮੌਤਾਂ (480) ਦੀ ਰਿਪੋਰਟ ਮਿਲੀ ਹੈ।
ਭਾਰਤ ਵਿੱਚ ਮੌਤ ਦੀ ਦਰ ਦੁਨੀਆ ਭਰ ਵਿੱਚ ਸਭ ਤੋਂ ਘੱਟ ਹੈ। ਮੌਤ ਸੰਬੰਧਿਤ ਮਾਮਲੇ 22 ਮਾਰਚ ਤੋਂ ਸਭ ਤੋਂ ਘੱਟ ਦਰਜ ਹੋ ਰਹੇ ਹਨ ਅਤੇ ਕੇਸਾਂ ਵਿੱਚ ਨਿਰੰਤਰ ਗਿਰਾਵਟ ਨਜ਼ਰ ਆ ਰਹੀ ਹੈ।
ਕੋਵਿਡ ਪ੍ਰਬੰਧਨ ਅਤੇ ਪ੍ਰਤੀਕ੍ਰਿਆ ਨੀਤੀ ਦੇ ਹਿੱਸੇ ਵਜੋਂ, ਕੇਂਦਰ ਸਰਕਾਰ ਵੱਲੋਂ ਨਾ ਸਿਰਫ ਕੋਵਿਡ ਦੇ ਕੰਟਰੋਲ ਰੱਖਣ 'ਤੇ ਜ਼ੋਰ ਦਿੱਤਾ ਗਿਆ ਹੈ, ਬਲਕਿ ਮੌਤਾਂ ਨੂੰ ਘਟਾਉਣ ਅਤੇ ਕੋਵਿਡ ਦੇ ਵਧੇਰੇ ਗੰਭੀਰ ਅਤੇ ਗੰਭੀਰ ਮਰੀਜ਼ਾਂ ਨੂੰ ਕੁਆਲਟੀ ਦੀ ਕਲੀਨਿਕਲ ਦੇਖਭਾਲ ਪ੍ਰਦਾਨ ਕਰਕੇ ਜਾਨਾਂ ਬਚਾਉਣ ਦੇ ਯਤਨ ਕਰਦਿਆਂ ਕੇਂਦਰ, ਅਤੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਸਾਂਝੇ ਯਤਨ ਕੀਤੇ ਜਾ ਰਹੇ ਹਨ, ਜਿਸ ਲਈ ਦੇਸ਼ ਭਰ ਵਿੱਚ ਸਿਹਤ ਸਹੂਲਤਾਂ ਨੂੰ ਮਜ਼ਬੂਤ ਕੀਤਾ ਗਿਆ ਹੈ। 2218 ਸਮਰਪਿਤ ਕੋਵਿਡ ਹਸਪਤਾਲ ਲੋੜਵੰਦਾਂ ਨੂੰ ਕੁਆਲਟੀ ਡਾਕਟਰੀ ਦੇਖਭਾਲ ਪ੍ਰਦਾਨ ਕਰ ਰਹੇ ਹਨ।
ਮੌਤ ਦਰ ਨੂੰ ਘਟਾਉਣ ਲਈ ਨਾਜ਼ੁਕ ਮਰੀਜ਼ਾਂ ਦੇ ਕਲੀਨਿਕਲ ਪ੍ਰਬੰਧਨ ਵਿਚ ਆਈ.ਸੀ.ਯੂ. ਡਾਕਟਰਾਂ ਦੀ ਯੋਗਤਾ ਨੂੰ ਬਣਾਉਣ ਲਈ ਇਕ ਵਿਲੱਖਣ ਪਹਿਲ, ਏ-ਆਈ.ਸੀ.ਯੂ, ਏਮਜ਼, ਨਵੀਂ ਦਿੱਲੀ ਵਲੋਂ ਸ਼ੁਰੂ ਕੀਤੀ ਗਈ ਹੈ। ਹਫ਼ਤੇ ਵਿਚ ਦੋ ਦਿਨ, ਮੰਗਲਵਾਰ ਅਤੇ ਸ਼ੁੱਕਰਵਾਰ ਨੂੰ, ਰਾਜ ਦੇ ਹਸਪਤਾਲਾਂ ਵਿਚ ਆਈ.ਸੀ.ਯੂ. ਦੀ ਦੇਖਭਾਲ ਕਰਨ ਵਾਲੇ ਡਾਕਟਰਾਂ ਲਈ ਤਜ਼ੁਰਬੇਕਾਰ ਅਤੇ ਡੋਮੇਨ ਮਾਹਿਰਾਂ ਵੱਲੋਂ ਟੈਲੀ / ਵੀਡੀਓ-ਵਿਚਾਰ-ਵਟਾਂਦਰੇ ਸੈਸ਼ਨ ਆਯੋਜਤ ਕੀਤੇ ਜਾਂਦੇ ਹਨ। ਇਹ ਸੈਸ਼ਨ 8 ਜੁਲਾਈ 2020 ਤੋਂ ਸ਼ੁਰੂ ਹੋਏ ਸਨ।
ਹੁਣ ਤੱਕ, 25 ਟੈਲੀ-ਸੈਸ਼ਨ ਆਯੋਜਤ ਕੀਤੇ ਜਾ ਚੁੱਕੇ ਹਨ ਅਤੇ 34 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 393 ਸੰਸਥਾਵਾਂ ਨੇ ਇਸ ਵਿੱਚ ਹਿੱਸਾ ਲਿਆ ਹੈ।
ਨਾਜ਼ੁਕ ਮਰੀਜ਼ਾਂ ਦੇ ਇਲਾਜ ਲਈ ਡਾਕਟਰਾਂ ਦੀ ਆਈ.ਸੀ.ਯੂ. / ਕਲੀਨਿਕਲ ਪ੍ਰਬੰਧਨ ਸਮਰੱਥਾ ਨੂੰ ਅੱਗੇ ਵਧਾਉਣ ਲਈ, ਸਿਹਤ ਮੰਤਰਾਲਾ ਦੇ ਸਹਿਯੋਗ ਨਾਲ ਏਮਜ਼ ਨਵੀਂ ਦਿੱਲੀ ਨੇ ਅਕਸਰ ਪੁੱਛੇ ਜਾਂਦੇ ਸਵਾਲਾਂ ਢੁਕਵੇਂ ਜਵਾਬਾਂ ਸਮੇਤ ਤਿਆਰ ਕੀਤੇ ਹਨ, ਇਨ੍ਹਾਂ ਨੂੰ ਐਮਐਚਐਫਡਬਲਯੂ ਦੀ ਵੈਬਸਾਈਟ 'ਤੇ ਪੋਸਟ ਕੀਤਾ ਗਿਆ ਹੈ ਅਤੇ ਇਸ' ਤੇ ਹੇਠਾਂ ਲਿੰਕ ਦੀ ਮਦਦ ਨਾਲ ਪਹੁੰਚ ਕੀਤੀ ਜਾ ਸਕਦੀ ਹੈ:
https://www.mohfw.gov.in/pdf/AIIMSeICUsFAQs01SEP.pdf
ਨਾਲ ਹੀ, ਬਹੁਤ ਸਾਰੇ ਰਾਜਾਂ ਨੇ ਬਜ਼ੁਰਗਾਂ, ਗਰਭਵਤੀ ਮਹਿਲਾਵਾਂ ਅਤੇ ਪਹਿਲਾਂ ਤੋਂ ਵੱਖੋਂ- ਵੱਖਰੀਆਂ ਬੀਮਾਰੀਆਂ ਤੋਂ ਪੀੜਤ ਕਮਜ਼ੋਰ ਰੋਗਾਂ ਨਾਲ ਲੜਣ ਦੀ ਸਮਰੱਥਾ ਵਾਲੀ ਅਬਾਦੀ ਦੀ ਪਛਾਣ ਕਰਨ ਲਈ ਜਨਸੰਖਿਆ ਸਰਵੇਖਣ ਕੀਤੇ ਹਨ। ਇਹ ਯਤਨ ਮੋਬਾਈਲ ਐਪਸ ਵਰਗੇ ਤਕਨੀਕੀ ਹੱਲਾਂ ਦੀ ਸਹਾਇਤਾ ਨਾਲ, ਉੱਚ ਜੋਖਮ ਵਾਲੀ ਆਬਾਦੀ ਨੂੰ ਨਿਰੰਤਰ ਨਿਰੀਖਣ ਅਧੀਨ ਰੱਖਣ ਨੂੰ ਯਕੀਨੀ ਬਣਾਉਂਦਾ ਹੈ। ਇਸ ਤਰ੍ਹਾਂ ਛੇਤੀ ਪਛਾਣ, ਸਮੇਂ ਸਿਰ ਕਲੀਨਿਕਲ ਇਲਾਜ ਅਤੇ ਮੌਤਾਂ ਨੂੰ ਘਟਾਉਣ ਵਿੱਚ ਸਹਾਇਤਾ ਮਿਲਦੀ ਹੈ । ਜ਼ਮੀਨੀ ਪੱਧਰ 'ਤੇ, ਆਸ਼ਾ ਅਤੇ ਏ.ਐੱਨ.ਐੱਮਜ਼ ਵਰਗੇ ਫਰੰਟਲਾਈਨ ਸਿਹਤ ਕਰਮਚਾਰੀਆਂ ਨੇ ਪ੍ਰਵਾਸੀ ਆਬਾਦੀ ਦਾ ਪ੍ਰਬੰਧਨ ਕਰਨ ਅਤੇ ਕਮਿਉੱਨਿਟੀ ਪੱਧਰ' ਤੇ ਜਾਗਰੂਕਤਾ ਵਧਾਉਣ ਲਈ ਸ਼ਲਾਘਾਯੋਗ ਕੰਮ ਕੀਤਾ ਹੈ।
ਨਤੀਜੇ ਵਜੋਂ, ਦੇਸ਼ ਵਿੱਚ 1% ਤੋਂ ਘੱਟ ਸੀਐਫਆਰ ਵਾਲੇ 14 ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਹਨ।
ਪਿਛਲੇ 24 ਘੰਟਿਆਂ ਦੌਰਾਨ 59,105 ਨਵੀਂ ਰਿਕਵਰੀ ਦਰਜ ਹੋਈ ਹੈ, ਜਦੋਂ ਕਿ ਨਵੇਂ ਪੁਸ਼ਟੀ ਕੀਤੇ ਗਏ ਮਾਮਲਿਆਂ ਦੀ ਗਿਣਤੀ 45,148 ਰਹੀ ਹੈ। ਇਸ ਦੇ ਨਾਲ ਹੀ ਰਿਕਵਰੀ ਵਾਲੇ ਕੁੱਲ ਕੇਸਾਂ ਦੀ ਸੰਖਿਆ 71 ਲੱਖ (71,37,228) ਨੂੰ ਪਾਰ ਕਰ ਗਈ ਹੈ। ਸਿੰਗਲ ਡੇਅ ਰਿਕਵਰੀ ਦੀ ਵੱਧ ਰਹੀ ਸੰਖਿਆ ਵੀ ਰਾਸ਼ਟਰੀ ਰਿਕਵਰੀ ਰੇਟ ਵਿਚ ਨਿਰੰਤਰ ਵਾਧੇ ਨਾਲ ਝਲਕਦੀ ਹੈ, ਜੋ ਇਸ ਸਮੇਂ 90.23% ਹੈ।
ਭਾਰਤ ਵਿੱਚ ਲਗਾਤਾਰ ਘਟ ਰਹੇ ਐਕਟਿਵ ਮਾਮਲਿਆਂ ਦੀ ਰਿਪੋਰਟਾਂ ਦਰਜ ਹੋ ਰਹੀਆਂ ਹਨ । ਇਸ ਵੇਲੇ ਐਕਟਿਵ ਮਾਮਲੇ ਦੇਸ਼ ਦੇ ਕੁੱਲ ਪੋਜੀਟਿਵ ਮਾਮਲਿਆਂ ਵਿਚੋਂ ਸਿਰਫ 8.26% ਹਨ ਅਤੇ ਜੋ ਹੁਣ 6,53,717 'ਤੇ ਖੜੇ ਹਨ। ਇਹ 13 ਅਗਸਤ ਤੋਂ ਬਾਅਦ ਸਭ ਤੋਂ ਘੱਟ ਹਨ ਜਦੋਂ ਐਕਟਿਵ ਮਾਮਲਿਆਂ ਦੀ ਗਿਣਤੀ 6,53,622 'ਤੇ ਪਹੁੰਚੀ ਸੀ।
ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿਚੋਂ 78% ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕੇਂਦਰਿਤ ਮੰਨਿਆ ਜਾ ਰਿਹਾ ਹੈ।
ਕਰਨਾਟਕ ਨੇ ਇਕ ਦਿਨ ਵਿੱਚ 10000 ਕੇਸਾਂ ਦੀ ਰਿਕਵਰੀ ਨਾਲ, ਕੁਲ ਰਿਕਵਰੀ ਵਿੱਚ ਸਭ ਤੋਂ ਵੱਧ ਦਾ ਯੋਗਦਾਨ ਪਾਇਆ ਹੈ, ਇਸ ਤੋਂ ਬਾਅਦ ਕੇਰਲ ਵਿਚ 7,000 ਤੋਂ ਵੱਧ ਕੇਸ ਰਿਕਵਰ ਹੋਏ ਹਨ।
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 45,148 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ। ਇਹ 22 ਜੁਲਾਈ ਤੋਂ ਬਾਅਦ ਸਭ ਤੋਂ ਘੱਟ ਹੈ ਜਦੋਂ 37,000 ਨਵੇਂ ਕੇਸ ਸ਼ਾਮਲ ਕੀਤੇ ਗਏ ਸਨ।
82% ਨਵੇਂ ਪੁਸ਼ਟੀ ਕੀਤੇ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਨਾਲ ਸੰਬੰਧਤ ਹਨ। ਕੇਰਲ ਅਤੇ ਮਹਾਰਾਸ਼ਟਰ ਨਵੇਂ ਪੁਸ਼ਟੀ ਕੀਤੇ ਕੇਸਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾ ਰਹੇ ਹਨ, ਹਰੇਕ ਵਿੱਚ 6000 ਤੋਂ ਵੱਧ ਕੇਸ ਦਰਜ ਹੋਏ ਹਨ। ਕਰਨਾਟਕ, ਦਿੱਲੀ ਅਤੇ ਪੱਛਮੀ ਬੰਗਾਲ ਵਿੱਚ 4,000 ਤੋਂ ਵੱਧ ਕੇਸ ਸ਼ਾਮਲ ਹੋਏ ਹਨ।
ਪਿਛਲੇ 24 ਘੰਟਿਆਂ ਦੌਰਾਨ 480 ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ। ਇਹਨਾਂ ਮੌਤਾਂ ਵਿੱਚੋਂ, ਲਗਭਗ 80% ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ।
ਰਿਪੋਰਟ ਕੀਤੀ ਗਈਆਂ 23% ਤੋਂ ਵੱਧ ਨਵੀਆਂ ਮੌਤਾਂ ਮਹਾਰਾਸ਼ਟਰ ਨਾਲ ਸੰਬੰਧਿਤ ਹਨ (112 ਮੌਤਾਂ)। **
ਐਮਵੀ / ਐਸਜੇ
(Release ID: 1667645)
Visitor Counter : 249
Read this release in:
Odia
,
Bengali
,
Assamese
,
English
,
Urdu
,
Hindi
,
Marathi
,
Manipuri
,
Gujarati
,
Tamil
,
Telugu
,
Kannada
,
Malayalam