ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਐਨਟੀਪੀਸੀ ਨੂੰ ਥਰਮਲ ਪਾਵਰ ਪ੍ਰੋਜੈਕਟਾਂ ਦੀ ਖੋਜ ਅਤੇ ਨਰੀਖਣ ਲਈ ਡਰੋਨਾਂ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਗਈ
ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਡੀਜੀਸੀਏ ਵਲੋਂ ਸ਼ਰਤਾਂ ਦੇ ਆਧਾਰ ਤੇ ਛੋਟ ਪ੍ਰਦਾਨ ਕੀਤੀ ਗਈ
Posted On:
23 OCT 2020 12:53PM by PIB Chandigarh
ਸ਼ਹਿਰੀ ਹਵਾਬਾਜ਼ੀ ਮੰਤਰਾਲਾ (ਐਮਓਸੀਏ) ਅਤੇ ਸ਼ਹਿਰੀ ਹਵਾਬਾਜ਼ੀ ਬਾਰੇ ਡਾਇਰੈਕਟਰੇਟ ਆਫ ਜਨਰਲ (ਡੀਜੀਸੀਏ) ਨੇ ਵਿੰਧਿਆਂਚਲ ਸੁਪਰ ਥਰਮਲ ਪਾਵਰ ਸਟੇਸ਼ਨ, ਮੱਧ ਪ੍ਰਦੇਸ਼, ਗਦਰਵਾਰ ਸੁਪਰ ਥਰਮਲ ਪਾਵਰ ਪਲਾਂਟ, ਮੱਧ ਪ੍ਰਦੇਸ਼, ਸਿਪਟ ਸੁਪਰ ਥਮਰਲ ਪਾਵਰ ਪ੍ਰੋਜੈਕਟ, ਛੱਤੀਸਗਡ਼੍ਹ ਨੂੰ ਖੋਜ ਅਤੇ ਨਰੀਖਣ ਗਤੀਵਿਧੀਆਂ ਲਈ ਰਿਮੋਟਲੀ ਪਾਇਲਟਿਡ ਏਅਰ ਕਰਾਫਟ ਸਿਸਟਮ (ਆਰਪੀਏਐਸ) ਦੀ ਤਾਇਨਾਤੀ ਲਈ ਰਾਸ਼ਟਰੀ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਨੂੰ ਕੁਝ ਸ਼ਰਤਾਂ ਨਾਲ ਡਰੋਨਾਂ ਦਾ ਇਸਤੇਮਾਲ ਕਰਨ ਦੀ ਛੋਟ ਦਿੱਤੀ ਹੈ।
ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਸੰਯੁਕਤ ਸਕੱਤਰ ਸ਼੍ਰੀ ਅੰਬਰ ਦੂਬੇ ਨੇ ਕਿਹਾ, "ਐਨਟੀਪੀਸੀ ਡਰੋਨਾਂ ਦੀ ਵਰਤੋਂ ਐਨਟੀਪੀਸੀ ਦੀਆਂ ਤਿੰਨ ਸਾਈਟਾਂ ਤੇ ਇਲਾਕਿਆਂ ਦੀ ਮੈਪਿੰਗ, ਸਟਾਕਪਾਈਲ ਵਾਲਿਊਮੀਟ੍ਰਿਕ ਵਿਸ਼ਲੇਸ਼ਣ, ਹਵਾਈ ਨਰੀਖਣਾਂ ਅਤੇ ਹੋਰ ਐਪਲੀਕੇਸ਼ਨਾਂ ਲਈ ਕਰੇਗਾ। ਇਹ ਖਰਚੇ ਦੇ ਇਕ ਅੰਸ਼ ਤੇ ਹਾਈ ਐਕੂਰੇਸੀ ਨਾਲ ਐਨਟੀਪੀਸੀ ਨੂੰ ਸਰਵੋਤਮ ਡਾਟਾ ਉਪਲਬਧ ਕਰਵਾਏਗਾ। ਇਹ ਭਾਰਤ ਸਰਕਾਰ ਦੀਆਂ ਬੁਨਿਆਦੀ ਢਾਂਚੇ , ਮਾਈਨਿੰਗ, ਖੇਤੀਬਾਡ਼ੀ ਅਤੇ ਆਫਤਾਂ ਰਾਹਤ ਕਾਰਜਾਂ ਆਦਿ ਵਿਚ ਉਦਯੋਗਿਕ ਡਰੋਨਾਂ ਦੇ ਇਸਤੇਮਾਲ ਨੂੰ ਉਤਸ਼ਾਹਤ ਕਰਨ ਦੀਆਂ ਕੋਸ਼ਿਸ਼ਾਂ ਦੇ ਅਨੁਸਾਰ ਹੈ।
ਸ਼ਰਤਾਂ ਦੇ ਆਧਾਰ ਤੇ ਇਹ ਛੋਟ 31 ਦਸੰਬਰ, 2020 ਜਾਂ ਜਦੋਂ ਤੱਕ ਡਿਜੀਟਲ ਸਕਾਈ ਪਲੇਟਫਾਰਮ ਦੇ ਪੂਰੀ ਤਰ੍ਹਾਂ ਨਾਲ ਕਾਰਜਸ਼ੀਲ ਹੋਣ ਅਰਥਾਤ ਜੋ ਵੀ ਪਹਿਲਾ ਹੋਵੇ , ਤਕ ਹੋਵੇਗੀ। ਰਾਸ਼ਟਰੀ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਲਿਮਟਿਡ ਲਈ ਸ਼ਰਤਾਂ ਅਤੇ ਪਾਬੰਦੀਆਂ ਰਾਸ਼ਟਰੀ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਦੀਆਂ ਸਾਈਟਾਂ - ਵਿੰਧਿਆਚਲ ਸੁਪਰ ਪਾਵਰ ਥਰਮਲ ਪਾਵਰ ਸਟੇਸ਼ਨ, ਮੱਧ ਪ੍ਰਦੇਸ਼, ਗਦਰਵਾਰਾ ਸੁਪਰ ਪਾਵਰ ਥਰਮਲ ਪਲਾਂਟ ਅਤੇ ਸਿਪਟ ਸੁਪਰ ਥਮਰਲ ਪਾਵਰ ਪ੍ਰੋਜੈਕਟ, ਛੱਤੀਸਗਡ਼੍ਹ ਵਿਚ ਖੋਜ ਅਤੇ ਨਿਰੀਖਣ ਗਤੀਵਿਧੀਆਂ ਰਿਮੋਟਲੀ ਪਾਇਲਟਿਡ ਏਅਰਕਰਾਫਟ ਪ੍ਰਣਾਲੀਆਂ ਦੀ ਵਰਤੋਂ ਕਰਕੇ ਸੰਚਾਲਤ ਕਰਨ ਤਕ ਹੋਣਗੀਆਂ।
- ਰਾਸ਼ਟਰੀ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਲਿਮਟਿਡ ਨੂੰ ਸੀਏਆਰ ਸੈਕਸ਼ਨ-3, ਸੀਰੀਜ਼ X ਪਾਰਟ 1 ਦੀਆਂ ਢੁਕਵੀਆਂ ਵਿਵਸਥਾਵਾਂ ਅਧੀਨ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਵੱਲੋਂ ਦਿੱਤੀ ਗਈ ਏਅਰ ਕਰਾਫਟ ਰੂਲਜ਼, 1937 ਦੇ ਨਿਯਮ 15(ਏ) ਛੋਟ ਦੇ ਅਨੁਸਾਰ ਹੋਵੇਗੀ।
- ਰਾਸ਼ਟਰੀ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਲਿਮਟਿਡ (1) ਸਥਾਨਕ ਪ੍ਰਸ਼ਾਸਨ (2) ਰੱਖਿਆ ਮੰਤਰਾਲਾ (3) ਗ੍ਰਿਹ ਮੰਤਰਾਲਾ, (4) ਭਾਰਤੀ ਹਵਾਈ ਫੌਜ ਤੋਂ ਏਅਰ ਡਿਫੈਂਸ ਕਲੀਅਰੈਂਸ ਅਤੇ (5) ਰਿਮੋਟਲੀ ਪਾਇਲਟਿਡ ਏਅਰ ਕਰਾਫਟ ਸਿਸਟਮ ਦੇ ਸੰਚਾਲਨ ਤੋਂ ਪਹਿਲਾਂ ਏਅਰਪੋਰਟ ਅਥਾਰਟੀ ਆਫ ਇੰਡੀਆ ਤੋਂ ਜ਼ਰੂਰੀ ਕਲੀਅਰੈਂਸਾਂ ਪ੍ਰਾਪਤ ਕਰੇਗੀ।
- ਰਾਸ਼ਟਰੀ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਲਿਮਟਿਡ ਸਿਰਫ ਆਰਪੀਏਐਸ ਦਾ ਸੰਚਾਲਨ ਕਰੇਗੀ ਜਿਸ ਲਈ ਉਹ ਭਾਰਤ ਸਰਕਾਰ ਨੂੰ ਸਵੈ-ਇੱਛੁਕ ਤੌਰ ਤੇ ਇਸ ਦਾ ਖੁਲਾਸਾ ਕਰੇਗੀ ਅਤੇ ਮੈਸਰਜ਼ ਆਈਡੀਆ ਫੋਰਜ ਟੈਕਨੋਲੋਜੀ ਪ੍ਰਾਈਵੇਟ ਲਿਮਟਿਡ ਦੇ ਨੇਤਰਾ ਪੀਆਰਓ ਲਈ ਇਕ ਵੈਧ ਡਰੋਨ ਪ੍ਰਵਾਨਗੀ ਨੰਬਰ (ਡੀਏਐਨ) (ਜਿਵੇਂ ਕਿ ਡੀ 1 ਡੀਐਕਸਓਓਐਸ 1 ਟੀ) ਅਤੇ ਡੀ 1 ਡੀਐਕਸਓਓਐਸ24 ਨਾਲ ਜਾਰੀ ਕੀਤਾ ਗਿਆ ਹੋਣਾ ਚਾਹੀਦਾ ਹੈ।
- ਰਾਸ਼ਟਰੀ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਲਿਮਟਿਡ ਲਈ ਆਪ੍ਰੇਸ਼ਨਾਂ ਦੇ ਦਾਇਰੇ ਬਾਰੇ ਇਕ ਵਿਆਪਕ ਸੰਖੇਪ ਅਤੇ ਡੀਜੀਸੀਏ ਦੇ ਫਲਾਈਟ ਸਟੈਂਡਰਡ ਡਾਇਰੈਕਟੋਰੇਟ (ਐਫ ਐਸ ਡੀ ) ਨੂੰ ਐਸਓਪੀ ਦੀ ਇਕ ਕਾਪੀ ਪੇਸ਼ ਕਰੇਗਾ। ਰਿਮੋਟਲੀ ਪਾਇਲਟਿਡ ਏਅਰ ਕਰਾਫਟ ਸਿਸਟਮ (ਆਰਪੀਏਐਸ) ਐਸਓਪੀ ਦੀ ਪ੍ਰਵਾਨਗੀ ਅਤੇ ਜਾਂਚ ਤੋਂ ਬਾਅਦ ਹੀ ਸੰਚਾਲਤ ਕੀਤਾ ਜਾਵੇਗਾ।
- ਰਾਸ਼ਟਰੀ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਲਿਮਟਿਡ ਜੇਕਰ ਲਾਗੂ ਹੋਣ ਯੋਗ ਹੋਵੇ ਤਾਂ ਡੀਜੀਸੀਏ ਦੇ ਡਾਇਰੈਕਟੋਰੇਟ ਆਫ ਰੈਗੂਲੇਸ਼ਨ ਐੰਡ ਇਨਫਾਰਮੇਸ਼ਨ ਤੋਂ ਹਵਾਈ ਫੋਟੋਗ੍ਰਾਫੀ ਦੇ ਸੰਬੰਧ ਵਿਚ ਜ਼ਰੂਰੀ ਇਜਾਜ਼ਤ ਲਵੇਗਾ।
- ਜੇਕਰ ਚਿੱਤਰ, ਵੀਡੀਓਗ੍ਰਾਫੀ ਫਿਲਮ ਆਰਪੀਏਐਸ ਰਾਹੀਂ ਲਏ ਜਾਂਦੇ ਹਨ ਤਾਂ ਇਨ੍ਹਾਂ ਦੀ ਵਰਤੋਂ ਸਿਰਫ ਰਾਸ਼ਟਰੀ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਲਿਮਟਿਡ ਵਲੋਂ ਹੀ ਕੀਤੀ ਜਾਵੇਗੀ। ਰਾਸ਼ਟਰੀ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਲਿਮਟਿਡ ਆਰਪੀਏਐਸ ਅਤੇ ਆਰਪੀਏਐਸ ਰਾਹੀਂ ਇਕੱਠੇ ਕੀਤੇ ਗਏ ਡਾਟਾ ਦੀ ਸੁਰੱਖਿਆ ਲਈ ਜ਼ਿੰਮਵਾਰ ਹੋਵੇਗੀ।
- ਆਰਪੀਏਐਸ ਦਾ ਸੰਚਾਲਨ ਵਿਜ਼ੂਅਲ ਲਾਈਨ ਆਫ ਸਾਈਟ ਅੰਦਰ (ਸੂਰਜ ਚਡ਼੍ਹਣ ਤੋਂ ਸੂਰਜ ਡੁੱਬਣ ਤੱਕ) ਦਿਨ ਦੇ ਆਪ੍ਰੇਸ਼ਨਾਂ ਤੱਕ ਹੀ ਸੀਮਿਤ ਹੋਵੇਗਾ।
- ਰਾਸ਼ਟਰੀ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਲਿਮਟਿਡ ਡੀਜੀਸੀਏ ਨੂੰ ਕਿਸੇ ਵੀ ਕੰਮ ਦੇ ਮਾਮਲੇ ਜਾਂ ਇਨ੍ਹਾਂ ਸੰਚਾਲਨਾਂ ਕਾਰਣ ਪੈਦਾ ਹੋਏ ਮੁੱਦਿਆਂ ਲਈ ਡੀਜੀਸੀਏ ਨੂੰ ਹਰਜ਼ਾਨਾ ਦੇਵੇਗਾ।
- ਰਾਸ਼ਟਰੀ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਲਿਮਟਿਡ ਇਸ ਗੱਲ ਨੂੰ ਯਕੀਨੀ ਬਣਾਵੇਗੀ ਕਿ ਆਰਪੀਏਐਸ ਕਾਰਜਸ਼ੀਲ ਸਥਿਤੀ ਵਿਚ ਹੈ ਅਤੇ ਉਪਕਰਣ ਦੇ ਖਰਾਬ ਹੋਣ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਘਟਨਾ ਲਈ ਜ਼ਿੰਮੇਵਾਰ ਹੋਵੇਗਾ।
- ਰਾਸ਼ਟਰੀ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਲਿਮਟਿਡ ਕਿਸੇ ਵੀ ਵਿਅਕਤੀ ਨੂੰ ਸ਼ਰੀਰਕ ਤੌਰ ਤੇ ਉਪਕਰਣ ਕਾਰਣ ਸੱਟ ਲੱਗਣ, ਜ਼ਖਮੀ ਹੋਣ ਲਈ ਉਸ ਦੇ ਮੈਡੀਕੋ ਲੀਗਲ ਮੁੱਦਿਆ ਲਈ ਜ਼ਿੰਮੇਵਾਰ ਹੋਵੇਗੀ।
- ਰਾਸ਼ਟਰੀ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਲਿਮਟਿਡ ਦੁਰਘਟਨਾ ਦੇ ਨਤੀਜੇ ਵਜੋਂ ਤੀਜੀ ਧਿਰ ਨੂੰ ਹੋਏ ਕਿਸੇ ਵੀ ਨੁਕਸਾਨ ਨੂੰ ਪੂਰਾ ਕਰਨ ਲਈ ਲੋਡ਼ੀਂਦੇ ਪੱਧਰ ਦੇ ਬੀਮੇ ਨਾਲ ਕਵਰ ਕਰੇਗੀ।ਜੇਕਰ ਇਹ ਹਾਦਸਾ ਆਰਪੀਏਐਸ ਦੇ ਸੰਚਾਲਨ ਦੌਰਾਨ ਵਾਪਰਦਾ ਹੈ।
- ਰਾਸ਼ਟਰੀ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਲਿਮਟਿਡ ਇਸ ਗੱਲ ਨੂੰ ਯਕੀਨੀ ਬਣਾਵੇਗੀ ਕਿ ਕਿਸੇ ਵੀ ਤਰ੍ਹਾਂ ਦੇ ਹਾਲਾਤ ਅਧੀਨ ਆਰਪੀਏਐਸ ਦੀ ਵਰਤੋਂ ਦੌਰਾਨ ਖਤਰਨਾਕ ਸਮੱਗਰੀ ਜਾਂ ਪਰਿਵਰਤਨਸ਼ੀਲ ਪੇਲੋਡ ਨੂੰ ਨਹੀਂ ਲਿਜਾਇਆ ਜਾਵੇਗਾ।
- ਰਾਸ਼ਟਰੀ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਲਿਮਟਿਡ ਜਨਤਾ ਦੀ ਪ੍ਰਾਈਵੇਸੀ, ਜਾਇਦਾਦ, ਸੁਰੱਖਿਆ ਅਤੇ ਆਪ੍ਰੇਟਰ ਦੀ ਸੁਰੱਖਿਆ ਆਦਿ ਨੂੰ ਯਕੀਨੀ ਬਣਾਵੇਗੀ। ਇਸ ਤੋਂ ਇਲਾਵਾ ਕਿਸੇ ਵੀ ਮਾੜੀ ਘਟਨਾ ਦੇ ਮਾਮਲੇ ਵਿਚ ਡੀਜੀਸੀਏ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਵੇਗਾ।
- ਰਾਸ਼ਟਰੀ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਲਿਮਟਿਡ ਸੰਬੰਧਤ ਮੰਤਰਾਲਿਆਂ ਜਾਂ ਅਧਿਕਾਰੀਆਂ ਦੀ ਪ੍ਰਵਾਨਗੀ ਤੋਂ ਬਿਨਾਂ ਸੀਏਆਰ ਸੈਕਸ਼ਨ 3, ਸੀਰੀਜ਼-X ਪਾਰਟ 1 ਦੇ ਪੈਰਾ 13.1 ਵਿਚ ਦਰਜ ਕੀਤੇ ਗਏ ਨੋ-ਫਲਾਈ ਜ਼ੋਨਾਂ ਵਿਚ ਆਰਪੀਏਐਸ ਦਾ ਸੰਚਾਲਨ ਨਹੀਂ ਕਰੇਗੀ।
- ਸੀਏਆਰ ਦੀਆਂ ਵਿਵਸਥਾਵਾਂ ਅਨੁਸਾਰ ਆਰਪੀਏਐਸ ਹਵਾਈ ਅੱਡੇ ਦੇ ਖੇਤਰ ਵਿਚ ਸੰਚਾਲਨ ਨਹੀਂ ਕਰੇਗਾ। ਜੇਕਰ ਹਵਾਈ ਅੱਡੇ ਨੇਡ਼ੇ ਸੰਚਾਲਨ ਕੀਤਾ ਜਾਂਦਾ ਹੈ ਤਾਂ ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਤੋਂ ਆਰਪੀਏਐਸ ਦੇ ਸੰਚਾਲਨਾਂ ਦੇ ਖੇਤਰ ਅਤੇ ਸਮੇਂ ਦੇ ਸੰਬੰਧ ਵਿਚ ਐਡਵਾਂਸ ਪ੍ਰਵਾਨਗੀ ਲੈਣੀ ਹੋਵੇਗੀ।
- ਰਾਸ਼ਟਰੀ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਲਿਮਟਿਡ ਇਸ ਗੱਲ ਨੂੰ ਸੁਨਿਸ਼ਚਿਤ ਕਰੇਗੀ ਕਿ ਸਿਰਫ ਸਿਖਲਾਈ ਪ੍ਰਾਪਤ ਅਤੇ ਤਜਰਬੇਕਾਰ ਬੋਨਾਫਾਈਡ ਕਰਮਚਾਰੀ ਹੀ ਆਰਪੀਏਐਸ ਦਾ ਸੰਚਾਲਨ ਕਰਨ।
- ਇਹ ਪੱਤਰ ਦੂਜੀਆਂ ਸਰਕਾਰੀ ਏਜੰਸੀਆਂ ਵਲੋਂ ਰਿਮੋਟਲੀ ਪਾਇਲਟਿਡ ਏਅਰਕਰਾਫਟ ਸਿਸਟਮ ਤੇ ਹੋਰ ਬੰਦਸ਼ਾਂ ਅਤੇ ਐਸਓਪੀ ਨੂੰ ਅਣਗੌਲਿਆਂ ਨਹੀਂ ਕਰੇਗਾ।
- ਆਪ੍ਰੇਸ਼ਨਾਂ ਦੇ ਕਿਸੇ ਵੀ ਪੜਾਵ ਦੌਰਾਨ ਘਟਨਾ ਜਾਂ ਦੁਰਘਟਨਾ ਦੇ ਮਾਮਲੇ ਵਿਚ ਰਿਪੋਰਟਾਂ ਡੀਜੀਸੀਏ ਦੇ ਏਅਰ ਸੇਫਟੀ ਡਾਇਰੈਕਟੋਰੇਟ ਨੂੰ ਪੇਸ਼ ਕੀਤੀਆਂ ਜਾਣਗੀਆਂ।
ਜਨਤਕ ਨੋਟਿਸ ਦਾ ਲਿੰਕ https://static.pib.gov.in/WriteReadData/userfiles/Conditional_exemption_to_NTPC%20link%20(23.10.2020).pdf
-----------------------------------------------
ਆਰਜੇ ਐਨਜੀ
(Release ID: 1667067)
Visitor Counter : 206
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Tamil
,
Telugu
,
Kannada
,
Malayalam