PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 20 OCT 2020 6:05PM by PIB Chandigarh

 

 Coat of arms of India PNG images free downloadhttps://static.pib.gov.in/WriteReadData/userfiles/image/image0015IFJ.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਕਰੀਬ ਤਿੰਨ ਮਹੀਨਿਆਂ ਦੇ ਬਾਅਦ ਪਹਿਲੀ ਵਾਰ ਨਵੇਂ ਕੇਸ 50,000 ਤੋਂ ਘੱਟ ਰਹੇ।

  • ਐਕਟਿਵ ਕੇਸ ਕੁੱਲ ਕੇਸਾਂ ਦਾ 10 ਪ੍ਰਤੀਸ਼ਤ ਤੋਂ ਵੀ ਘੱਟ। 

  • ਐਕਟਿਵ ਕੇਸਾਂ ਵਿੱਚ ਹੋਰ ਗਿਰਾਵਟ: ਹੁਣ 7.5 ਲੱਖ ਤੋਂ ਘੱਟ।

  • ਰਾਸ਼ਟਰੀ ਰਿਕਵਰੀ ਦਰ ਹੋਰ ਘਟ ਕੇ 88.63 ਪ੍ਰਤੀਸ਼ਤ ਹੋ ਗਈ ਹੈ।

  • ਦੁਨੀਆ ਭਰ ਵਿੱਚ ਭਾਰਤ ਇਕਲੌਤਾ ਦੇਸ਼ ਹੈ, ਜਿੱਥੇ ਸਭ ਤੋਂ ਜ਼ਿਆਦਾ ਰੋਗੀ ਠੀਕ ਹੋਏ ਹਨ ਅਤੇ ਜਿੱਥੇ ਸਭ ਤੋਂ ਘੱਟ ਮੌਤਾਂ ਹੋਈਆਂ ਹਨ। ਅੱਜ ਇਹ ਅੰਕੜਾ 1.52 ਪ੍ਰਤੀਸ਼ਤ ਹੈ।

 

 

#Unite2FightCorona

#IndiaFightsCorona

 

https://static.pib.gov.in/WriteReadData/userfiles/image/image005BYDE.jpg

Image

 

ਭਾਰਤ ਨੇ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕੀਤਾ ਲਗਭਗ 3 ਮਹੀਨਿਆਂ ਬਾਅਦ ਪਹਿਲੀ ਵਾਰ ਨਵੇਂ ਕੇਸ 50,000 ਤੋਂ ਹੇਠਾਂ ਦਰਜ ਹੋਏ, ਐਕਟਿਵ ਕੇਸ ਕੁੱਲ ਕੇਸਾਂ ਦੇ 10% ਤੋਂ ਘੱਟ ਹਨ, ਐਕਟਿਵ ਕੇਸਾਂ ਵਿੱਚ ਹੋਰ ਗਿਰਾਵਟ ਦਰਜ; ਹੁਣ 7.5 ਲੱਖ ਤੋਂ ਘੱਟ ਹਨ,

ਕੋਵਿਡ ਵਿਰੁੱਧ ਆਪਣੀ ਲੜਾਈ ਵਿੱਚ ਭਾਰਤ ਕਈ ਮਹੱਤਵਪੂਰਨ ਮੀਲ ਪੱਥਰਾਂ ਨੂੰ ਹਾਸਲ ਕਰ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਨਵੇਂ ਪੁਸ਼ਟੀ ਕੀਤੇ ਕੇਸ ਲਗਭਗ ਤਿੰਨ ਮਹੀਨਿਆਂ ਵਿੱਚ ਪਹਿਲੀ ਵਾਰ 50,000 (46,790) ਤੋਂ ਘੱਟ ਦਰਜ ਕੀਤੇ ਗਏ ਹਨ,  ਇਸ ਤੋਂ ਪਹਿਲਾ 28 ਜੁਲਾਈ ਨੂੰ ਨਵੇਂ ਕੇਸ  47,703 ਦਰਜ ਹੋਏ ਸਨ। ਇਕ ਹੋਰ ਪ੍ਰਾਪਤੀ ਵਿੱਚ, ਐਕਟਿਵ ਕੇਸਾਂ ਦੀ ਦਰ 10% ਤੋਂ ਹੇਠਾਂ ਆ ਗਈ ਹੈ। ਦੇਸ਼ ਦੇ ਕੁੱਲ ਪੋਜੀਟਿਵ ਮਾਮਲੇ ਅੱਜ 7.5 ਲੱਖ (7,48,538) ਤੋਂ ਘੱਟ ਹਨ ਅਤੇ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਵਿੱਚੋਂ ਸਿਰਫ 9.85% ਹਨ। ਐਕਟਿਵ ਕੇਸਾਂ ਵਿੱਚ ਲਗਾਤਾਰ ਗਿਰਾਵਟ ਹੋ ਰਹੀ, ਰਿਕਵਰੀ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ। ਕੁੱਲ ਰਿਕਵਰੀ ਵਾਲੇ ਕੇਸ ਦੇਸ਼ ਵਿੱਚ 67 ਲੱਖ (67,33,328) ਨੂੰ ਪਾਰ ਕਰ ਗਏ ਹਨ। ਐਕਟਿਵ ਕੇਸਾਂ ਅਤੇ ਸਿਹਤਯਾਬ ਹੋਏ ਮਾਮਲਿਆਂ ਵਿੱਚ ਅੰਤਰ ਲਗਾਤਾਰ ਵੱਧ ਰਿਹਾ ਹੈ ਅਤੇ ਅੱਜ ਫਰਕ ਵਧ ਕੇ 59,84,790 ਤੇ ਖੜ੍ਹਾ ਹੈ। ਪਿਛਲੇ 24 ਘੰਟਿਆਂ ਦੌਰਾਨ 69,720 ਮਰੀਜ਼ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ। ਰਾਸ਼ਟਰੀ ਰਿਕਵਰੀ ਦੀ ਦਰ ਹੋਰ ਵਧ ਕੇ 88.63% ਹੋ ਗਈ ਹੈ। ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚੋਂ 78% ਨੂੰ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਮੰਨਿਆ ਜਾ ਰਿਹਾ ਹੈ। ਮਹਾਰਾਸ਼ਟਰ  ਇੱਕ ਦਿਨ  ਵਿੱਚ 15,000 ਤੋਂ ਵੱਧ  ਦੀ ਰਿਕਵਰੀ ਦੇ  ਨਾਲ ਅੱਗੇ ਚਲ ਰਿਹਾ ਹੈ,  ਇਸ ਤੋਂ ਬਾਅਦ ਕਰਨਾਟਕ ਵਿੱਚ 8,000 ਤੋਂ ਵੱਧ ਰੋਜ਼ਾਨਾ ਦੀ ਰਿਕਵਰੀ ਹੈ। 75% ਨਵੇਂ ਪੁਸ਼ਟੀ ਕੀਤੇ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹਨ। ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱ  ਚ ਮਹਾਰਾਸ਼ਟਰ, ਕਰਨਾਟਕ ਅਤੇ ਕੇਰਲ 5000 ਤੋਂ ਵੱਧ ਦਾ ਯੋਗਦਾਨ ਪਾ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 587 ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ। ਇਨ੍ਹਾਂ ਵਿੱਚੋਂ, ਲਗਭਗ 81% ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ, ਲਗਾਤਾਰ ਦੂਜੇ ਦਿਨ ਮੌਤਾਂ ਦੀ ਗਿਣਤੀ 600 ਤੋਂ ਘੱਟ ਦਰਜ਼ ਹੋਈ ਹੈ। ਮਹਾਰਾਸ਼ਟਰ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ (125 ਮੌਤਾਂ)। ਭਾਰਤ ਇਕਲੌਤਾ ਦੇਸ਼ ਹੈ ਜਿਸ ਵਿੱਚ ਸਭ ਤੋਂ ਵੱਧ ਰਿਕਵਰੀ ਹੋਈ ਹੈ ਅਤੇ ਵਿਸ਼ਵ ਪੱਧਰ 'ਤੇ ਸਭ ਤੋਂ ਘੱਟ ਮੌਤ ਦਰਾਂ ਵਿੱਚ ਜਾਰੀ ਹੈ। ਅੱਜ ਇਹ ਅੰਕੜਾ 1.52% ਤੇ ਖੜਾ ਹੈ I ਇਹ ਸਿੱਧੇ ਤੌਰ 'ਤੇ ਐਕਟਿਵ ਮਾਮਲਿਆਂ ਵਿੱਚ ਇਕਸਾਰ ਗਿਰਾਵਟ ਦਾ ਹੀ ਨਤੀਜਾ ਹੈ।

https://pib.gov.in/PressReleasePage.aspx?PRID=1666027 

 

ਭਾਰਤ ਵਿੱਚ ਸਬੂਤ-ਅਧਾਰਿਤ ਰਾਸ਼ਟਰੀ ਕੀੜੇਮਾਰ ਦਿਵਸ ਦਾ ਪ੍ਰਭਾਵ, 14 ਰਾਜਾਂ ਵਿੱਚ ਕੀੜੇ ਦੇ ਪ੍ਰਸਾਰ ਵਿੱਚ ਕਮੀ ਦੀ ਰਿਪੋਰਟ; 9 ਨੇ ਠੋਸ ਕਮੀ ਦਿਖਾਈ

ਮਿੱਟੀ ਦੁਆਰਾ ਸੰਚਾਰਿਤ ਹੇਲਮਿਨਥੀਅਸ (ਐੱਸਟੀਐੱਚ), ਨੂੰ ਪਰਜੀਵੀ ਅੰਤੜੀ ਕੀੜੇ ਦੀ ਇਨਫੈਕਸ਼ਨ ਨਾਲ ਵੀ ਜਾਣਿਆ ਜਾਂਦਾ ਹੈ, ਜਨਤਕ ਸਿਹਤ ਦੀ ਇਕ ਮਹੱਤਵਪੂਰਨ ਚਿੰਤਾ ਹੈ ਜੋ ਜ਼ਿਆਦਾਤਰ ਘੱਟ ਸਰੋਤ ਸੈਟਿੰਗਾਂ ਵਿੱਚ ਹੁੰਦੀ ਹੈ। ਇਹ ਬੱਚਿਆਂ ਦੇ ਸਰੀਰਕ ਵਾਧੇ ਅਤੇ ਤੰਦਰੁਸਤੀ 'ਤੇ ਨੁਕਸਾਨਦਾਇਕ ਪ੍ਰਭਾਵਾਂ ਵਜੋਂ ਜਾਣੇ ਜਾਂਦੇ ਹਨ ਅਤੇ ਅਨੀਮੀਆ ਅਤੇ ਘੱਟ ਪੋਸ਼ਣ ਦਾ ਕਾਰਨ ਬਣ ਸਕਦੇ ਹਨ। ਵਿਸ਼ਵ ਸਿਹਤ ਸੰਗਠਨ (ਵਰਲਡ ਹੈਲਥ ਆਰਗੇਨਾਈਜ਼ੇਸ਼ਨ) ਵੱਲੋਂ ਜਿਵੇਂ ਕਿ ਸਲਾਹ ਦਿੱਤੀ ਗਈ ਹੈ, ਨਿਯਮਿਤ ਡੀਵਰਮਿੰਗ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਕੀੜੇ ਦੀ ਬਿਮਾਰੀ ਨੂੰ ਖ਼ਤਮ ਕਰਦੀ ਹੈ, ਜੋ ਉੱਚ ਐਸਟੀਐੱਚ ਭਾਰ ਵਾਲੇ ਖੇਤਰਾਂ ਵਿੱਚ ਰਹਿ ਰਹੇ ਹਨ, ਇਸ ਤਰਾਂ ਇਹ ਅਰਥਾਤ ਡੀਵਰਮਿੰਗ ਵਧੀਆ ਪੋਸ਼ਣ ਅਤੇ ਸਿਹਤ ਦੀ ਪ੍ਰਾਪਤੀ ਵਿੱਚ ਵੀ ਯੋਗਦਾਨ ਪਾਉਂਦੀ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦਾ ਇੱਕ ਪ੍ਰਮੁੱਖ ਰਾਸ਼ਟਰੀ ਕੀੜਾਮਾਰ ਦਿਵਸ (ਐੱਨਡੀਡੀ) ਸਾਲ 2015 ਵਿੱਚ ਇਸ ਦੀ ਸ਼ੁਰੂਆਤ ਤੋਂ ਬਾਅਦ, ਸਕੂਲਾਂ ਅਤੇ ਆਂਗਣਵਾੜੀਆਂ ਦੇ ਪਲੈਟਫਾਰਮਾਂ ਜ਼ਰੀਏ ਦੋ-ਸਾਲਾ ਸਿੰਗਲ ਡੇਅ ਪ੍ਰੋਗਰਾਮ ਵਜੋਂ ਲਾਗੂ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਵੱਲੋਂ ਪ੍ਰਵਾਨਿਤ ਐਲਬੇਂਡਾਜ਼ੋਲ ਟੈਬਲੇਟ, ਵਿਸ਼ਵ ਪੱਧਰ 'ਤੇ ਮਾਸ ਡਰੱਗ ਐਡਮਿਨਿਸਟ੍ਰੇਸ਼ਨ (ਐਮਡੀਏ) ਪ੍ਰੋਗਰਾਮਾਂ ਦੇ ਹਿੱਸੇ ਵਜੋਂ ਬੱਚਿਆਂ ਅਤੇ ਅੱਲੜ੍ਹਾਂ ਵਿੱਚ ਅੰਤੜੀਆਂ ਦੇ ਕੀੜਿਆਂ ਦੇ ਇਲਾਜ ਲਈ ਵਰਤੀ ਜਾਂਦੀ ਹੈ। ਦੇਸ਼ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਡੀਵਰਮਿੰਗ ਦੇ ਆਖਰੀ ਗੇੜ ਵਿੱਚ (ਕੋਵਿਡ ਮਹਾਮਾਰੀ ਕਾਰਨ ਰੋਕ ਦਿੱਤਾ ਗਿਆ ਸੀ) ਦੇਸ਼ ਭਰ ਦੇ 25 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 11 ਕਰੋੜ ਬੱਚਿਆਂ ਅਤੇ ਅੱਲੜ੍ਹਾਂ ਨੂੰ ਅਲਬੇਂਡਾਜ਼ੋਲ ਗੋਲੀ ਦਿੱਤੀ ਗਈ ਸੀ।

https://pib.gov.in/PressReleasePage.aspx?PRID=1666053 

 

ਡਾ. ਹਰਸ਼ ਵਰਧਨ ਨੇ ਪ੍ਰਧਾਨ ਮੰਤਰੀ ਦੇ ਜਨ ਅੰਦੋਲਨ ਨੂੰ ਆਉਂਦੇ ਲੰਬੇ ਤਿਉਹਾਰੀ ਮੌਸਮ ਦੌਰਾਨ ਲਾਗੂ ਕਰਨ ਲਈ ਗੁਜਰਾਤ ਦੇ ਉਪ ਮੁੱਖ ਮੰਤਰੀ ਸ੍ਰੀ ਨਿਤਿਨਭਾਈ ਪਟੇਲ ਨਾਲ ਵਿਚਾਰ ਵਟਾਂਦਰਾ ਕੀਤਾ


ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਕੱਲ੍ਹ ਗੁਜਰਾਤ ਦੇ ਉਪ ਮੁੱਖ ਮੰਤਰੀ ਸ੍ਰੀ ਨੀਤਿਨ ਭਾਈ ਪਟੇਲ ਅਤੇ ਗੁਜਰਾਤ ਦੇ ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ ਨਾਲ ਰਾਜ ਦੇ ਸਾਰੇ ਜ਼ਿਲਿਆਂ ਦੇ ਜ਼ਿਲ਼੍ਹਾ ਕੁਲੈਕਟਰਾਂ ਅਤੇ ਰਾਜ ਦੇ ਕੇਂਦਰ ਦੇ ਸੀਨੀਅਰ ਸਿਹਤ ਅਧਿਕਾਰੀਆਂ ਦੀ ਹਾਜਰੀ ਵਿੱਚ ਗਲਬਾਤ ਕੀਤੀ।  ਮਹਾਮਾਰੀ ਦੇ ਮੌਜੂਦਾ ਦਸਵੇਂ ਮਹੀਨੇ ਬਾਰੇ ਹਰੇਕ ਨੂੰ ਯਾਦ ਕਰਾਉਂਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਐਕਟਿਵ ਮਾਮਲੇ ''ਇਸ ਵੇਲੇ 7 ਲੱਖ 72 ਹਜਾਰ ਦੇ ਕਰੀਬ ਹਨ ਜੋ ਪਿਛਲੇ ਇੱਕ ਮਹੀਨੇ ਤੋਂ 10 ਲੱਖ ਤੋਂ ਘਟੇ ਹਨ। ਪਿਛਲੇ 24 ਘੰਟਿਆਂ ਦੌਰਾਨ 55 ਹਜਾਰ 722 ਮਾਮਲੇ ਦਰਜ਼ ਕੀਤੇ ਗਏ ਹਨ ਜਦ ਕਿ 66 ਹਜਾਰ 399 ਵਿਅੱਕੀਆਂ ਨੂੰ ਸਿਹਤਯਾਬ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਕਰੋਨਾ ਵਾਇਰਸ ਤੋਂ ਪੀੜਤਾਂ ਦੀ ਗਿਣਤੀ ਦੁਗਣੀ ਹੋਣ ਦਾ ਸਮਾਂ ਵੀ 86.3 ਦਿਨ ਹੋ ਗਿਆ ਹੈ ਅਤੇ ਦੇਸ਼ ਜਲਦੀ ਹੀ ਦਸ ਕਰੋੜ ਦੇ ਟੈਸਟਾਂ ਦਾ ਅੰਕੜਾ ਵੀ ਪਾਰ ਕਰ ਜਾਵੇਗਾ''।
ਗੁਜਰਾਤ ਵਿੱਚ ਕੋਵਿਡ ਦੇ ਪ੍ਰਬੰਧ ਲਈ ਉਨ੍ਹਾਂ ਮੰਨਿਆ,''ਕਿ ਪਹਿਲਾਂ ਕਰੋਨਾ ਦੇ ਅਸਰ ਹੇਠ ਆਉਣ ਵਾਲੇ ਰਾਜਾਂ ਵਿੱਚ ਇਹ ਸੂਬਾ ਅੱਵਲ ਸੀ ਪਰ ਰਾਜ ਨੇ ਸ਼ਾਨਦਾਰ ਵਾਪਸੀ ਕਰਦਿਆਂ ਸਿਹਤਯਾਬ ਦਰ ਭਾਰਤ ਦੀ ਸਿਹਤਯਾਬ ਦਰ (88.26%) ਦੇ ਮੁਕਾਬਲੇ (90.57%) ਤੇ ਲੈ ਆਂਦੀ ਹੈ। ਉਨ੍ਹਾਂ ਨੇ ਰਾਜ ਨੂੰ ਦੇਸ਼ ਦੇ ਇਕ ਮਿਲੀਅਨ ਦੇ ਟੈਸਟ ਅੰਕੜੇ 68 ਹਜਾਰ 901 ਨੂੰ ਮਾਤ ਦੇਦਿਆਂ ਰਾਜ ਵਿੱਚ 77 ਹਜਾਰ 785 ਟੈਸਟ ਕਰਵਾਉਣ ਲਈ ਰਾਜ ਨੂੰ ਵਧਾਈ ਦਿੱਤੀ ਹੈ। ਕੋਵਿਡ-19 ਖਿਲਾਫ ਕੀਤੀਆਂ ਪ੍ਰਾਪਤੀਆਂ ਲਈ ਇਕ ਮਹੱਤਵਪੂਰਨ ਖਤਰਾ ਦਸਦਿਆਂ ਹੋਇਆਂ ਉਨ੍ਹਾਂ ਨੇ ਆਪਣੇ ਬਿਆਨ ਨੂੰ ਦੁਹਰਾਇਆ ਕਿ ਆਉਂਦੀਆਂ ਸਰਦੀਆਂ ਅਤੇ ਲੰਬੇ ਤਿਉਹਾਰੀ ਸੀਜ਼ਨ ਵਿੱਚ ਖਤਰਾ ਹੋ ਸਕਦਾ ਹੈ I ਉਨ੍ਹਾਂ ਕਿਹਾ,''ਸਾਨੂੰ ਸਾਰਿਆਂ ਨੂੰ ਅਗਲੇ ਤਿੰਨ ਮਹੀਨੇ ਪੂਰੀ ਤਰ੍ਹਾਂ ਚੇਤੰਨ ਰਹਿਣਾ ਚਾਹੀਦਾ ਹੈ ''। ਪ੍ਰਧਾਨ ਮੰਤਰੀ ਦੇ ਮਾਸਕ ਪਾਉਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਲਗਾਤਾਰ ਹੱਥ ਧੋਣ ਦੇ ਸੁਨੇਹੇ ਨੂੰ ਹਰੇਕ ਨਾਗਰਿਤ ਤੱਕ ਪਹੁੰਚਾਉਣਾ ਚਾਹੀਦਾ ਹੈ। ਉਨ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੌਨੀਟਰ ਕਰਨ ਲਈ ਕਦਮ ਚੁਕੇ ਜਾਣੇ ਚਾਹੀਦੇ ਹਨ, ਕੋਵਿਡ ਉਚਿਤ ਵਿਵਹਾਰ ਦੀ ਪਾਲਣਾ ਕਰਨਾ ਬੜਾ ਸਾਦਾ ਹੈ।

https://www.pib.gov.in/PressReleseDetail.aspx?PRID=1665860 

 

ਪ੍ਰਧਾਨ ਮੰਤਰੀ ਨੇ ਗ੍ਰੈਂਡ ਚੈਲੰਜਜ ਐਨੂਅਲ ਮੀਟਿੰਗ 2020 ਸਮੇਂ ਮੁੱਖ ਭਾਸ਼ਣ ਦਿੱਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗ੍ਰੈਂਡ ਚੈਲੰਜਜ ਐਨੂਅਲ ਮੀਟਿੰਗ 2020 ਸਮੇਂ ਮੁੱਖ ਭਾਸ਼ਣ ਦਿੱਤਾ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਵਿੱਖ ਨੂੰ ਉਹ ਸਮਾਜ ਆਕਾਰ ਦੇਣਗੇ, ਜਿਹੜੇ ਵਿਗਿਆਨ ਤੇ ਇਨੋਵੇਸ਼ਨ ਵਿੱਚ ਨਿਵੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਵਿਗਿਆਨ ਤੇ ਇਨੋਵੇਸ਼ਨ ਦੇ ਫ਼ਾਇਦਿਆਂ ਦੀ ਫ਼ਸਲ ਕੇਵਲ ਤਦ ਹੀ ਸਹੀ ਸਮੇਂ ਵੱਢੀ ਜਾ ਸਕਦੀ ਹੈ, ਜੇ ਪਹਿਲਾਂ ਨਿਵੇਸ਼ ਕੀਤਾ ਹੋਵੇਗਾ, ਸੌੜੀ ਸੋਚ ਵਾਲੀ ਪਹੁੰਚ ਨਾਲ ਕੁਝ ਨਹੀਂ ਸੌਰਨਾ। ਉਨ੍ਹਾਂ ਕਿਹਾ ਕਿ ਇਨ੍ਹਾਂ ਇਨੋਵੇਸ਼ਨਸ ਦੀ ਯਾਤਰਾ ਨੂੰ ਜ਼ਰੂਰ ਹੀ ਤਾਲਮੇਲ ਤੇ ਜਨਤਕ ਸ਼ਮੂਲੀਅਤ ਰਾਹੀਂ ਆਕਾਰ ਮਿਲਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਗਿਆਨ ਕਦੇ ਵੀ ਇਕੱਲਾ–ਕਾਰਾ ਪ੍ਰਫ਼ੁੱਲਤ ਨਹੀਂ ਹੋ ਸਕਦਾ ਅਤੇ ‘ਗ੍ਰੈਂਡ ਚੈਲੰਜਜ ਪ੍ਰੋਗਰਾਮ’ ਨੇ ਇਸ ਲੋਕਾਚਾਰ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਲਮੀ ਮਹਾਮਾਰੀ ਨੇ ਸਾਨੂੰ ਟੀਮ–ਭਾਵਨਾ ਨਾਲ ਕੰਮ ਕਰਨ ਦੇ ਮਹੱਤਵ ਦਾ ਅਹਿਸਾਸ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਰੋਗਾਂ ਦੀਆਂ ਕੋਈ ਭੂਗੋਲਿਕ ਸਰਹੱਦਾਂ ਨਹੀਂ ਹੁੰਦੀਆਂ ਤੇ ਉਹ ਧਰਮ, ਨਸਲ, ਲਿੰਗ ਜਾਂ ਰੰਗ ਦੇ ਅਧਾਰ ਉੱਤੇ ਵਿਤਕਰਾ ਨਹੀਂ ਕਰਦੇ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਰੋਗਾਂ ਵਿੱਚ ਕਈ ਲਾਗ ਵਾਲੇ ਅਤੇ ਬਿਨਾ ਲਾਗ ਵਾਲੇ ਰੋਗ ਹੁੰਦੇ ਹਨ ਜੋ ਲੋਕਾਂ ਉੱਤੇ ਆਪਣਾ ਅਸਰ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰ ਤਦਾ ਇੱਕ ਮਜ਼ਬੂਤ ਤੇ ਜੀਵੰਤ ਵਿਗਿਆਨਕ ਭਾਈਚਾਰਾ ਤੇ ਚੰਗੇ ਵਿਗਿਆਨਕ ਸੰਸਥਾਨ ਭਾਰਤ ਦੀਆਂ ਮਹਾਨ ਸੰਪਤੀਆਂ ਬਣੀਆਂ ਰਹੀਆਂ ਹਨ; ਖ਼ਾਸ ਕਰ ਕੇ ਪਿਛਲੇ ਕੁਝ ਮਹੀਨਿਆਂ ਦੌਰਾਨ ਕੋਰੋਨਾ–19 ਨਾਲ ਲੜਦੇ ਸਮੇਂ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਮਹਾਮਾਰੀ ਨੂੰ ਰੋਕਣ ਤੋਂ ਲੈ ਕੇ ਸਮਰੱਥਾ ਨਿਰਮਾਣ ਤੱਕ ਚਮਤਕਾਰ ਕਰ ਦਿਖਾਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿਸ਼ਾਲ ਆਬਾਦੀ ਦੇ ਬਾਵਜੂਦ ਇੱਥੇ ਲੋਕਾਂ ਦੀ ਸ਼ਕਤੀ ਅਤੇ ਲੋਕਾਂ ਦੁਆਰਾ ਸੰਚਾਲਿਤ ਪਹੁੰਚ ਕਾਰਣ ਮੌਤ ਦਰ ਬਹੁਤ ਘੱਟ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਰੋਜ਼ਾਨਾ ਸਾਹਮਣੇ ਆਉਣ ਵਾਲੇ ਮਾਮਲਿਆਂ ਦੀ ਗਿਣਤੀ ਵਿੱਚ ਕਮੀ ਦਰਜ ਕੀਤੀ ਜਾ ਰਹੀ ਹੈ, ਮਾਮਲਿਆਂ ਦੀ ਵਾਧਾ ਦਰ ਵਿੱਚ ਕਮੀ ਆਈ ਹੈ ਅਤੇ ਇਸ ਦੀ ਸਿਹਤਯਾਬੀ ਦਰ 88 ਫ਼ੀਸਦੀ ਹੈ, ਜੋ ਸਭ ਤੋਂ ਉਚੇਰੀਆਂ ਦਰਾਂ ਵਿੱਚੋਂ ਇੱਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹੁਣ ਕੋਵਿਡ ਦੀ ਵੈਕਸੀਨ ਦੇ ਵਿਕਾਸ ਦੇ ਮਾਮਲੇ ਵਿੱਚ ਮੋਹਰੀ ਹੈ। ਉਨ੍ਹਾਂ ਐਲਾਨ ਕੀਤਾ ਕਿ ਸਾਡੇ ਦੇਸ਼ ਵਿੱਚ 30 ਤੋਂ ਵੱਧ ਦੇਸੀ ਵੈਕਸੀਨਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਵਿੱਚੋਂ ਤਿੰਨ ਅਗਾਂਹਵਧੂ ਪੜਾਅ ’ਚ ਹਨ।  ਉਨ੍ਹਾਂ ਕਿਹਾ ਕਿ ਭਾਰਤ ਪਹਿਲਾਂ ਹੀ ਬਹੁਤ ਵਧੀਆ ਤਰੀਕੇ ਨਾਲ ਸਥਾਪਿਤ ਵੈਕਸੀਨ ਡਿਲਿਵਰੀ ਪ੍ਰਣਾਲੀ ਲਾਗੂ ਕਰਨ ਲਈ ਕੰਮ ਕਰ ਰਿਹਾ ਹੈ ਅਤੇ ਸਾਡੇ ਨਾਗਰਿਕਾਂ ਲਈ ਟੀਕਾਕਰਣ ਯਕੀਨੀ ਬਣਾਉਣ ਲਈ ਡਿਜੀਟਲ ਹੈਲਥ ਆਈਡੀ ਨਾਲ ਇਸ ਡਿਜੀਟਾਈਜ਼ਡ ਨੈੱਟਵਰਕ ਦੀ ਵਰਤੋਂ ਕੀਤੀ ਜਾਵੇਗੀ।

https://www.pib.gov.in/PressReleseDetail.aspx?PRID=1665958 

 

ਗ੍ਰੈਂਡ ਚੈਲੰਜਜ ਐਨੂਅਲ ਮੀਟਿੰਗ 2020 ਸਮੇਂ ਪ੍ਰਧਾਨ ਮੰਤਰੀ ਦੇ ਮੁੱਖ ਭਾਸ਼ਣ ਦਾ ਮੂਲ–ਪਾਠ

https://www.pib.gov.in/PressReleseDetail.aspx?PRID=1665941 

 

ਭਾਰਤ-ਓਮਾਨ ਜੁਵਾਇੰਟ ਕਮਿਸ਼ਨ ਵਰਚੁਅਲ ਮੀਟਿੰਗ ਦਾ 9ਵਾਂ ਸੈਸ਼ਨ ਆਯੋਜਿਤ

ਭਾਰਤ-ਓਮਾਨ ਜੁਆਇੰਟ ਕਮਿਸ਼ਨ ਮੀਟਿੰਗ  ( ਜੇਸੀਐੱਮ )  ਦਾ 9ਵਾਂ ਸੈਸ਼ਨ 19 ਅਕਤੂਬਰ,  2020 ਨੂੰ ਵਰਚੁਅਲ  ਮੰਚ  ਦੇ ਜ਼ਰੀਏ ਆਯੋਜਿਤ ਕੀਤਾ ਗਿਆ।  ਇਸ ਦੀ ਸਹਿ-ਪ੍ਰਧਾਨਗੀ ਵਣਜ ਅਤੇ ਉਦਯੋਗ ਰਾਜ ਮੰਤਰੀ  ਸ਼੍ਰੀ ਹਰਦੀਪ ਸਿੰਘ  ਪੁਰੀ ਅਤੇ ਓਮਾਨ ਸਲਤਨਤ ਦੇ ਵਣਜ,  ਉਦਯੋਗ ਅਤੇ ਨਿਵੇਸ਼ ਸੰਵਰਧਨ ਮੰਤਰੀ  ਸ਼੍ਰੀ ਕੈਸ ਬਿਨ ਮੁਹੰਮਦ  ਅਲ ਯੂਸੈਫ ਨੇ ਕੀਤੀ।  ਬੈਠਕ ਵਿੱਚ ਦੋਹਾਂ ਪੱਖਾਂ  ਦੇ ਅਲੱਗ-ਅਲੱਗ ਸਰਕਾਰੀ ਵਿਭਾਗਾਂ/ਮੰਤਰਾਲਿਆ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਬੈਠਕ ਦੌਰਾਨ, ਦੋਹਾਂ ਪੱਖਾਂ ਨੇ ਵਪਾਰ ਅਤੇ ਨਿਵੇਸ਼ ਸੰਬਧਾਂ ਵਿੱਚ ਹਾਲ ਦੇ ਘਟਨਾਕਰਮਾਂ ਦੀ ਸਮੀਖਿਆ ਕੀਤੀ ਅਤੇ ਨਿਵੇਸ਼ ਸੰਬਧਾਂ ਅਤੇ ਦੁਵੱਲੇ ਵਪਾਰ ਦਾ ਵਿਸਤਾਰ ਕਰਨ ਅਤੇ ਪੇਸ਼ਾਵਰ ਅਤੇ ਆਰਥਿਕ ਸੰਬਧਾਂ ਵਿੱਚ ਇਸਤੇਮਾਲ ਨਾ ਹੋਣ ਵਾਲੀ ਸਮਰੱਥਾ ਦਾ ਅਹਿਸਾਸ ਕਰਨ ਦੇ ਵਾਸਤੇ ਕਾਰੋਬਾਰਾਂ ਨੂੰ ਇੱਕ-ਦੂਜੇ ਦੇ ਦੇਸ਼ ਵਿੱਚ ਨਿਵੇਸ਼ ਕਰਨ ਲਈ ਪ੍ਰੋਤਸਾਹਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਫਿਰ ਤੋਂ ਪੁਸ਼ਟੀ ਕੀਤੀ। ਦੋਹਾਂ ਪੱਖਾਂ ਨੇ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਕਾਰਨ ਪੈਦਾ ਹੋਈ ਬੇਮਿਸਾਲ ਵਿਸ਼ਵ ਸਿਹਤ ਅਤੇ ਆਰਥਿਕ ਸਥਿਤੀ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।

https://www.pib.gov.in/PressReleseDetail.aspx?PRID=1665998 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ 

 

  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਕੋਵਿਡ-19 ਦੇ ਐਕਟਿਵ ਕੇਸ 2833 ਹਨ; ਕੱਲ 238 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ, ਕੁੱਲ ਰਿਕਵਰਡ ਕੇਸ 10,780 ਹਨ।

  • ਅਸਾਮ: ਕੀਤੇ ਗਏ 34,956 ਟੈਸਟਾਂ ਵਿੱਚੋਂ 698 ਕੇਸ ਪਾਏ ਗਏ ਹਨ, ਜਿਨ੍ਹਾਂ ਵਿੱਚ ਪਾਜ਼ਿਟਿਵ ਦਰ 2% ਸੀ, ਜਦੋਂਕਿ ਅਸਾਨ ਵਿੱਚ 1,530 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਕੁੱਲ ਕੇਸ - 2,01,407। ਰਾਜ ਦੇ ਸਿਹਤ ਮੰਤਰੀ ਨੇ ਟਵੀਟ ਕੀਤਾ ਕਿ 85.99% ਮਰੀਜ਼ ਰਿਕਵਰ ਕਰ ਲਏ ਗਏ ਹਨ, ਐਕਟਿਵ ਕੇਸ 13.56% ਰਹਿ ਗਏ ਹਨ।

  • ਮੇਘਾਲਿਆ: ਕੋਵਿਡ-19 ਦੇ ਕੁੱਲ ਐਕਟਿਵ ਮਾਮਲੇ ਹੁਣ 2,069 ਹਨ, ਬੀਐੱਸਐੱਫ਼ ਅਤੇ ਆਰਮਡ ਫੋਰਸਿਜ਼ ਦੇ ਕੁੱਲ 100 ਕੇਸ ਹਨ, ਬਾਕੀ ਕੁੱਲ ਕੇਸ 1,969 ਹਨ ਅਤੇ ਮੇਘਾਲਿਆ ਵਿੱਚ 6,392 ਮਰੀਜ਼ ਰਿਕਵਰਡ ਹੋ ਚੁੱਕੇ ਹਨ।

  • ਮਿਜ਼ੋਰਮ: ਮਿਜ਼ੋਰਮ ਵਿੱਚ ਕੱਲ ਕੋਵਿਡ-19 ਦੇ 27 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕੁੱਲ ਕੇਸ 2,280 ਹਨ, ਐਕਟਿਵ ਕੇਸ 129 ਹਨ।

  • ਨਾਗਾਲੈਂਡ: ਡਰ ਹੈ ਕਿ ਕੋਵਿਡ-19 ਸੰਚਾਰ ਸਥਾਨਕ ਤੋਂ ਕਮਿਊਨਿਟੀ ਵੱਲ ਵਧ ਰਿਹਾ ਹੈ, ਨਾਗਾਲੈਂਡ ਵਿੱਚ ਕੇਸਾਂ ਦਾ ਅੰਕੜਾ 8000 ਨੇੜੇ ਪਹੁੰਚ ਗਿਆ ਹੈ। ਸੋਮਵਾਰ ਨੂੰ ਨਾਗਲੈਂਡ ਵਿੱਚ ਕੁੱਲ 7,953 ਕੇਸ ਸਨ।

  • ਸਿੱਕਮ: ਪਿਛਲੇ 24 ਘੰਟਿਆਂ ਦੌਰਾਨ ਦੋ ਹੋਰ ਮੌਤਾਂ ਦੀ ਖ਼ਬਰ ਦੇ ਨਾਲ, ਸਿੱਕਮ ਵਿੱਚ ਕੋਵਿਡ-19 ਮੌਤਾਂ ਦੀ ਗਿਣਤੀ 62 ਹੋ ਗਈ ਹੈ।

  • ਮਹਾਰਾਸ਼ਟਰ: ਮਹਾਰਾਸ਼ਟਰ ਦੇ ਸਿਹਤ ਮੰਤਰੀ ਸ਼੍ਰੀ ਰਾਜੇਸ਼ ਟੋਪੇ ਨੇ ਕਿਹਾ ਹੈ ਕਿ ਸਾਰੇ ਪ੍ਰਾਈਵੇਟ ਡਾਕਟਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇੱਕ ਦਿਨ ਵਿੱਚ ਘੱਟੋ-ਘੱਟ ਦੋ ਤੋਂ ਤਿੰਨ ਘੰਟੇ ਲਈ ਕੋਵਿਡ ਕੇਂਦਰਾਂ ਦਾ ਦੌਰਾ ਕਰਨ ਅਤੇ ਕੋਵਿਡ ਰੋਕਥਾਮ ਮਿਸ਼ਨ ਵਿੱਚ ਹਿੱਸਾ ਲੈਣ। ਉਨ੍ਹਾਂ ਨੇ ਪ੍ਰਾਈਵੇਟ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਗ੍ਰਾਮੀਣ ਖੇਤਰਾਂ ਦੇ ਕੋਵਿਡ ਸੈਂਟਰਾਂ ਵਿੱਚ ਵੀ ਕੁਝ ਸਮੇਂ ਲਈ ਜਾਣ, ਖ਼ਾਸਕਰ ਉਨ੍ਹਾਂ ਖੇਤਰਾਂ ਵਿੱਚ ਜਿੱਥੇ ਹਾਲ ਹੀ ਦੇ ਹਫ਼ਤਿਆਂ ਵਿੱਚ ਉੱਚ ਮੌਤ ਦੀ ਦਰ ਵੇਖਣ ਨੂੰ ਮਿਲੀ ਹੈ। ਉਨ੍ਹਾਂ ਨੇ ਰਾਜ ਵਿੱਚ ਮੌਤ ਦਰ ਨੂੰ ਘਟਾਉਣ ਲਈ ਮਾਹਰ ਡਾਕਟਰਾਂ ਦੇ ਮਾਰਗ ਦਰਸ਼ਨ ’ਤੇ ਜ਼ੋਰ ਦਿੱਤਾ ਹੈ। ਮਹਾਰਾਸ਼ਟਰ ਵਿੱਚ ਸੋਮਵਾਰ ਨੂੰ 5,984 ਕੇਸ ਆਏ ਅਤੇ 15,069 ਦੀ ਰਿਕਵਰੀ ਹੋਈ, ਜਿਸ ਨਾਲ ਐਕਟਿਵ ਮਾਮਲਿਆਂ ਦੀ ਗਿਣਤੀ ਘਟ ਕੇ 1.73 ਲੱਖ ਰਹਿ ਗਈ ਹੈ।

  • ਗੁਜਰਾਤ: ਗੁਜਰਾਤ ਵਿੱਚ ਕੋਵਿਡ-19 ਦੇ ਨਵੇਂ ਕੇਸ 90 ਦਿਨਾਂ ਵਿੱਚ ਪਹਿਲੀ ਵਾਰ ਇੱਕ ਹਜ਼ਾਰ ਤੋਂ ਹੇਠਾਂ ਆਏ ਹਨ। ਇਸ ਦੌਰਾਨ, ਕੇਂਦਰ ਨੇ ਗੁਜਰਾਤ ਸਰਕਾਰ ਦੇ ਕੋਵਿਡ-19 ਪ੍ਰਬੰਧਨ ਦੀ ਸ਼ਲਾਘਾ ਕੀਤੀ ਹੈ। ਵੀਡੀਓ ਕਾਨਫ਼ਰੰਸਿੰਗ ਰਾਹੀਂ ਇੱਕ ਮੀਟਿੰਗ ਦੌਰਾਨ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਕਿ ਪਹਿਲਾਂ ਸਭ ਤੋਂ ਪ੍ਰਭਾਵਿਤ ਰਾਜਾਂ ਵਿੱਚੋਂ ਹੋਣ ਤੋਂ ਬਾਅਦ ਗੁਜਰਾਤ ਵਿੱਚ ਰਿਕਵਰੀ ਅਤੇ ਟੈਸਟਿੰਗ ਵਿੱਚ ਕਮਾਲ ਦਾ ਸੁਧਾਰ ਦੇਖਣ ਨੂੰ ਮਿਲਿਆ ਹੈ। ਗੁਜਰਾਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ 14,277 ਹੈ।

  • ਰਾਜਸਥਾਨ: ਸੋਮਵਾਰ ਨੂੰ ਰਾਜਸਥਾਨ ਵਿੱਚ ਕੋਵਿਡ-19 ਕਾਰਨ 12 ਹੋਰ ਮੌਤਾਂ ਹੋਈਆਂ, ਜਿਸ ਨਾਲ ਰਾਜ ਵਿੱਚ ਮੌਤਾਂ ਦੀ ਗਿਣਤੀ 1,760 ਹੋ ਗਈ ਹੈ, ਜਦਕਿ 1,960 ਤਾਜ਼ਾ ਕੇਸਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 1,75,266 ਹੋ ਗਈ ਹੈ। ਸਿਹਤ ਬੁਲੇਟਿਨ ਦੇ ਅਨੁਸਾਰ, ਹੁਣ ਤੱਕ 1,52,573 ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ, ਜਦੋਂ ਕਿ ਐਕਟਿਵ ਕੇਸਾਂ ਦੀ ਗਿਣਤੀ 20,893 ਹੈ।

  • ਛੱਤੀਸਗੜ੍ਹ: ਸੋਮਵਾਰ ਨੂੰ ਛੱਤੀਸਗੜ੍ਹ ਵਿੱਚ ਕੋਵਿਡ-19 ਦੇ 2376 ਕੇਸਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ ਵਧ ਕੇ 1.62 ਲੱਖ ਹੋ ਗਈ ਹੈ। ਰਾਏਪੁਰ ਜ਼ਿਲ੍ਹੇ ਵਿੱਚ 196 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 39285 ਹੋ ਗਈ ਹੈ, ਅਤੇ 523 ਮੌਤਾਂ ਹੋਈਆਂ ਹਨ, ਜਦੋਂਕਿ ਜੰਜਗੀਰ-ਚੰਪਾ ਵਿੱਚ ਨਵੇਂ 200 ਕੇਸ ਆਏ ਹਨ, ਬਿਲਾਸਪੁਰ ਵਿੱਚ 195, ਦੁਰਗ ਵਿੱਚ 191 ਅਤੇ ਰਾਏਗੜ ਵਿੱਚ 172 ਹੋਰ ਕੇਸ ਸਾਹਮਣੇ ਆਏ ਹਨ।

  • ਕੇਰਲ: ਏਰਨਾਕੂਲਮ ਜ਼ਿਲ੍ਹੇ ਵਿੱਚ ਕੋਵਿਡ ਕਾਰਨ ਮੌਤਾਂ ਦੀ ਗਿਣਤੀ ਵਧ ਰਹੀ ਹੈ। ਅੱਜ ਚਾਰ ਹੋਰ ਲੋਕ ਕੋਵਿਡ ਦਾ ਸ਼ਿਕਾਰ ਹੋ ਗਏ, ਜਿਸ ਨਾਲ ਰਾਜ ਵਿੱਚ ਮੌਤਾਂ ਦੀ ਕੁੱਲ ਗਿਣਤੀ 1186 ਹੋ ਗਈ ਹੈ। ਜ਼ਿਲ੍ਹੇ ਦੇ ਇੱਕ ਕੈਂਪ ਵਿੱਚ 70 ਪੁਲਿਸ ਮੁਲਾਜ਼ਮ ਅੱਜ ਕੋਵਿਡ ਲਈ ਪਾਜ਼ਿਟਿਵ ਪਾਏ ਗਏ। ਰਾਜ ਵਿੱਚ ਕੱਲ ਕੁੱਲ 5,022 ਨਵੇਂ ਕੇਸ ਸਾਹਮਣੇ ਆਏ ਹਨ। ਇਸ ਸਮੇਂ 92,731 ਮਰੀਜ਼ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਲਾਜ ਅਧੀਨ ਹਨ ਅਤੇ 2.77 ਲੱਖ ਲੋਕ ਨਿਰੀਖਣ ਅਧੀਨ ਹਨ।

  • ਤਮਿਲ ਨਾਡੂ: ਲਗਭਗ ਛੇ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ, ਰਾਜ ਭਰ ਦੇ ਖੇਤਰੀ ਟਰਾਂਸਪੋਰਟ ਦਫ਼ਤਰਾਂ (ਆਰਟੀਓ) ਨੇ ਸੋਮਵਾਰ ਨੂੰ ਮੁੜ ਆਪਣੇ ਕੰਮ ਸ਼ੁਰੂ ਕੀਤੇ; ਚਲ ਰਹੀ ਮਹਾਮਾਰੀ ਦੇ ਮੱਦੇਨਜ਼ਰ, ਕੇਂਦਰ ਨੇ ਸਾਰੇ ਟਰਾਂਸਪੋਰਟ ਦਸਤਾਵੇਜ਼ਾਂ ਦੀ ਮਿਆਦ ਵਧਾ ਦਿੱਤੀ ਸੀ, ਖ਼ਾਸਕਰ ਜਿਨ੍ਹਾਂ ਦੀ ਮਿਆਦ 1 ਫ਼ਰਵਰੀ ਤੋਂ 30 ਸਤੰਬਰ ਦੇ ਵਿਚਕਾਰ ਖਤਮ ਹੋ ਗਈ ਸੀ ਹੁਣ ਉਨ੍ਹਾਂ ਦੀ ਮਿਆਦ ਨੂੰ 31 ਦਸੰਬਰ ਤੱਕ ਕਰ ਦਿੱਤਾ ਗਿਆ ਸੀ। ਆਈਆਈਟੀ-ਮਦਰਾਸ ਨੇ ਆਪਣੇ ਕੋਰਸ ਦੇ ਕੰਮ ਵਿੱਚ ਲਚਕਤਾ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਇਸਦੇ ਵਿਦਿਆਰਥੀ ਅੱਧੇ ਕੋਰਸਾਂ ਦੀ ਚੋਣ ਕਰ ਸਕਦੇ ਹਨ ਅਤੇ ਇੱਥੋਂ ਤੱਕ ਕਿ ਕਿਸੇ ਵਿਦੇਸ਼ੀ ਯੂਨੀਵਰਸਿਟੀ ਵਿੱਚ ਇੱਕ ਸਮੈਸਟਰ ਦੀ ਪੜ੍ਹਾਈ ਕਰ ਸਕਦੇ ਹਨ। ਦੇਸ਼ ਦੇ ਬੁਣੇ ਹੋਏ ਕੱਪੜੇ ਦੇ ਧੁਰੇ - ਤਿਰੂਪੁਰ ਵਿੱਚ ਕੱਪੜਾ ਬੁਣਨ ਵਾਲੇ ਨਿਰਮਾਤਾ ਅਤੇ ਨਿਰਯਾਤ ਕਰਨ ਵਾਲੇ ਜਿਹੜੇ ਕੋਵਿਡ ਲੌਕਡਾਊਨ ਤੋਂ ਬਾਅਦ ਮੁੜ ਸੁਰਜੀਤੀ ਦੇ ਰਾਹ ’ਤੇ ਸੀ, ਹੁਣ ਯੂਰਪ ਅਤੇ ਹੋਰ ਦੇਸ਼ਾਂ ਨਾਲ ਕੋਵਿਡ-19 ਦੀ ਦੂਜੀ ਵੇਵ ਚਲਣ ਕਾਰਨ ਨਿਰਯਾਤ ਲਈ ਚਿੰਤਤ ਹਨ।

  • ਕਰਨਾਟਕ: ਸੱਤ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ, ਕਰਨਾਟਕ ਅਤੇ ਤਮਿਲ ਨਾਡੂ ਦੇ ਵਿਚਕਾਰ ਪਹਿਲੀ ਯਾਤਰੀ ਟ੍ਰੇਨ 23 ਅਕਤੂਬਰ ਨੂੰ ਚੱਲੇਗੀ। ਚਲ ਰਹੇ ਨਵਰਾਤਰੀ ਅਤੇ ਦੀਵਾਲੀ ਦੇ ਤਿਉਹਾਰਾਂ ਦੇ ਮੱਦੇਨਜ਼ਰ, ਦੱਖਣੀ-ਪੱਛਮੀ ਰੇਲਵੇ (ਐੱਸਡਬਲਯੂਆਰ) ਤਿਉਹਾਰ ਲਈ 5 ਜੋੜਿਆਂ ਦੀਆਂ ਸਪੈਸ਼ਲ ਟ੍ਰੇਨਾਂ ਨੂੰ 23 ਅਕਤੂਬਰ ਤੋਂ 2 ਦਸੰਬਰ ਤੱਕ ਚਲਾਏਗਾ। ਸਿਹਤ ਮੰਤਰੀ ਕੇ. ਸੁਧਾਕਰ ਨੇ ਇੱਕ ਬੈਠਕ ਕੀਤੀ ਅਤੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਖ਼ਾਸ ਕਰਕੇ ਵਿੱਚ ਫੈਲੀਆਂ ਬਿਮਾਰੀਆਂ ਦਾ ਜਾਇਜ਼ਾ ਲਿਆ; ਉਨ੍ਹਾਂ ਨੇ ਕਲਬੁਰਗੀ, ਬਾਗਲਕੋਟ, ਕੋਪਾਲ, ਯਾਦਗੀਰ, ਬੇਲਾਗਾਵੀ ਅਤੇ ਵਿਜੈਪੁਰਾ ਦੇ ਡਿਪਟੀ ਕਮਿਸ਼ਨਰਾਂ, ਜ਼ੈੱਡਪੀ ਸੀਈਓ ਅਤੇ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਪਰੋਕਤ ਜ਼ਿਲ੍ਹੇ ਭਾਰੀ ਬਾਰਸ਼ ਅਤੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ।

  • ਆਂਧਰ ਪ੍ਰਦੇਸ਼: ਰਾਜ 2 ਨਵੰਬਰ ਤੋਂ ਸਕੂਲ ਦੁਬਾਰਾ ਖੋਲ੍ਹਣ ’ਤੇ ਵਿਚਾਰ ਕਰ ਰਿਹਾ ਹੈ। ਇਹ ਵੇਖਣਾ ਬਾਕੀ ਹੈ ਕਿ ਕੀ ਸਕੂਲ ਤੈਅ ਕੀਤੀ ਤਾਰੀਖ ਨੂੰ ਖੁੱਲ੍ਹਣਗੇ? ਡੀਈਓ, ਕੁਰਨੂਲ ਨੇ ਜ਼ਿਲ੍ਹੇ ਭਰ ਦੇ ਸਾਰੇ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਟੈਸਟ ਕਰਨ ਲਈ ਪ੍ਰਮੁੱਖ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਤੋਂ ਪਹਿਲਾਂ ਕੁਰਨੂਲ ਜ਼ਿਲ੍ਹੇ ਦੇ ਸ੍ਰੀਸੈਲਮ ਸੰਨੀਪੇਂਟਾ ਵਿੱਚ ਇੱਕ ਸਕੂਲ ਦੇ 29 ਵਿਦਿਆਰਥੀ ਕੋਵਿਡ-19 ਨਾਲ ਸੰਕਰਮਿਤ ਸਨ। ਰਾਜ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ ਅਤੇ ਸੋਮਵਾਰ ਨੂੰ 3,000 ਤੋਂ ਘੱਟ ਕੇਸ ਸਾਹਮਣੇ ਆਏ ਹਨ। ਜਿਵੇਂ ਕਿ ਆਈਸੀਐੱਮਆਰ ਨੇ ਕੋਰੋਨਾ ਵਾਇਰਸ ਦੀ ਸੰਭਾਵਤ ਦੂਜੀ ਲਹਿਰ ਦੀ ਚੇਤਾਵਨੀ ਦਿੱਤੀ ਹੈ, ਸਿਹਤ ਮੰਤਰੀ ਅੱਲਾ ਕਾਲੀ ਕ੍ਰਿਸ਼ਨ ਸ੍ਰੀਨਿਵਾਸ ਨੇ ਰਾਜ ਦੇ ਸਿਹਤ ਵਿਭਾਗ ਨੂੰ ਵਾਧੂ ਚੌਕੰਨੇ ਰਹਿਣ ਅਤੇ ਲੋਕਾਂ ਵਿੱਚ ਤਿੰਨ ਸਾਵਧਾਨੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਿਹਾ ਹੈ ਜਿਨ੍ਹਾਂ ਨਾਲ ਵਾਇਰਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ ਤੇਲੰਗਾਨਾ ਵਿੱਚ 1486 ਨਵੇਂ ਕੇਸ ਆਏ, 1891 ਦੀ ਰਿਕਵਰੀ ਹੋਈ ਅਤੇ 7 ਮੌਤਾਂ ਹੋਈਆਂ; 1486 ਮਾਮਲਿਆਂ ਵਿੱਚੋਂ 235 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 2,24,545; ਐਕਟਿਵ ਕੇਸ: 21,098; ਮੌਤਾਂ: 1282; ਡਿਸਚਾਰਜ: 2,02,577। ਰਾਜ ਦੇ ਸਿਹਤ ਮੰਤਰੀ ਨੇ ਸਿਹਤ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਸਰਕਾਰੀ ਸਿਹਤ ਸੁਵਿਧਾਵਾਂ ਵਿੱਚ ਫਲੂ ਵਰਗੇ ਲੱਛਣਾਂ ਵਾਲੇ ਆਉਣ ਵਾਲੇ ਸਾਰੇ ਮਰੀਜ਼ਾਂ ਦੇ ਲਾਜ਼ਮੀ ਤੌਰ ’ਤੇ ਕੋਵਿਡ-19 ਟੈਸਟ ਕੀਤੇ ਜਾਣੇ ਚਾਹੀਦੇ ਹਨ।

 

ਫੈਕਟਚੈੱਕ

https://static.pib.gov.in/WriteReadData/userfiles/image/image007VBNL.jpg

https://static.pib.gov.in/WriteReadData/userfiles/image/image0081CBN.jpg

https://static.pib.gov.in/WriteReadData/userfiles/image/image009NOV4.jpg

https://static.pib.gov.in/WriteReadData/userfiles/image/image010YSZC.jpg

 

*******

ਵਾਈਬੀ


(Release ID: 1666294) Visitor Counter : 204