ਵਿੱਤ ਮੰਤਰਾਲਾ

ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਸੀਪੀਐਸਈਜ਼ ਦੇ ਕੈਪੇਕਸ (ਸੀਏਪੀਈਐਕਸ) ਤੇ ਚੌਥੀ ਸਮੀਖਿਆ ਮੀਟਿੰਗ ਕੀਤੀ

Posted On: 19 OCT 2020 1:29PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਿਆਂ ਅਤੇ ਕੋਲਾ ਮੰਤਰਾਲਾ ਦੇ ਸਕੱਤਰਾਂ ਅਤੇ ਇਨ੍ਹਾਂ ਮੰਤਰਾਲਿਆਂ ਨਾਲ ਸਬੰਧਤ 14 ਸੀਪੀਐਸਈ'ਜ਼ ਦੇ ਚੇਅਰਮੈਨ -ਕਮ - ਮੈਨੇਜਿੰਗ ਡਾਇਰੈਕਟਰਾਂ (ਸੀਐਮਡੀ'ਜ਼) ਨਾਲ ਇਸ ਵਿੱਤੀ ਸਾਲ ਵਿੱਚ ਕੈਪੇਕਸ (ਸੀਏਪੀਈਈਐਕਸ) ਦੇ ਪੂੰਜੀਗਤ ਖਰਚਿਆਂ ਦੀ ਸਮੀਖਿਆ ਕਰਨ ਲਈ ਵੀਡੀਓ ਕਾਨਫਰੰਸ ਕੀਤੀ। ਇਹ ਮੀਟਿੰਗਾਂ ਦੀ ਚਲ ਰਹੀ ਲੜੀ ਦੀ ਚੌਥੀ ਮੀਟਿੰਗ ਸੀ ਜੋ ਵਿੱਤ ਮੰਤਰੀ ਵੱਖ ਵੱਖ ਹਿੱਸੇਦਾਰਾਂ ਨਾਲ ਕੋਵਿਡ - 19 ਮਹਾਂਮਾਰੀ ਦੇ ਪਿਛੋਕੜ ਵਿੱਚ ਆਰਥਿਕ ਵਿਕਾਸ ਦੀ ਰਫਤਾਰ ਨੂੰ ਵਧਾਉਣ ਲਈ ਕਰ ਰਹੇ ਹਨ।

ਵਿੱਤੀ ਸਾਲ 2019 - 20 ਵਿੱਚ, ਕੈਪੇਕਸ ਦੇ 1, 11, 672 ਕਰੋੜ ਰੁਪਏ ਦੇ ਇਨ੍ਹਾਂ 14 ਸੀ ਪੀ ਐਸ ਈ'ਜ਼ ਲਈ ਟੀਚੇ ਦੇ ਮੁਕਾਬਲੇ ਪ੍ਰਾਪਤੀ 1,16,323 ਕਰੋੜ ਰੁਪਏ ਅਰਥਾਤ 104% ਸੀ। ਵਿੱਤੀ ਸਾਲ 2019-20, ਐਚ 1 ਦੀ ਪ੍ਰਾਪਤੀ 43,097 ਕਰੋੜ ਰੁਪਏ (39%) ਸੀ ਅਤੇ ਵਿੱਤੀ ਸਾਲ 2020-21, H1 ਦੀ ਪ੍ਰਾਪਤੀ 37,423 ਕਰੋੜ (32%) ਹੈ। 2020-21 ਲਈ ਕੈਪੇਕਸ ਦਾ ਟੀਚਾ 1,15,934 ਕਰੋੜ ਰੁਪਏ ਦਾ ਹੈ।

ਸੀਪੀਐਸਈ'ਜ਼ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਦਿਆਂ, ਸ੍ਰੀਮਤੀ ਸੀਤਾਰਮਣ ਨੇ ਕਿਹਾ ਕਿ ਸੀਪੀਐਸਈ ਵੱਲੋਂ ਕੈਪੇਕਸ ਆਰਥਿਕ ਵਿਕਾਸ ਦਾ ਮਹੱਤਵਪੂਰਨ ਚਾਲਕ ਹੈ ਅਤੇ ਵਿੱਤੀ ਸਾਲ 2020-21 ਅਤੇ 2021-22 ਤੱਕ ਇਸਨੂੰ ਵਧਾਉਣ ਦੀ ਜ਼ਰੂਰਤ ਹੈ। ਵਿੱਤ ਮੰਤਰੀ ਨੇ ਸਬੰਧਤ ਸਕੱਤਰਾਂ ਨੂੰ ਕਿਹਾ ਕਿ ਉਹ ਵਿੱਤੀ ਸਾਲ 2020-21 ਦੇ ਤੀਜੇ ਕੁਆਰਟਰ (ਕਿਉ 3) ਦੇ ਅੰਤ ਤੱਕ ਪੂੰਜੀਗਤ ਖਰਚੇ ਦੇ 75% ਦੇ ਪੂੰਜੀ ਖਰਚਿਆਂ ਨੂੰ ਯਕੀਨੀ ਬਣਾਉਣ ਲਈ ਸੀ ਪੀ ਐਸ ਈ'ਜ਼ ਦੀ ਕਾਰਗੁਜ਼ਾਰੀ 'ਤੇ ਨੇੜਿਓਂ ਨਜ਼ਰ ਰੱਖਣ ਅਤੇ ਇਸ ਲਈ ਉਚਿਤ ਯੋਜਨਾ ਬਣਾਉਣ। ਸ਼੍ਰੀਮਤੀ ਸੀਤਾਰਮਨ ਨੇ ਵਿਸਥਾਰ ਨਾਲ ਦੱਸਿਆ ਕਿ ਕੈਪੇਕਸ (ਸੀਏਪੀਐਕਸ) ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਬੰਧਤ ਮੰਤਰਾਲਿਆਂ ਦੇ ਸਕੱਤਰ ਅਤੇ ਸੀਪੀਐਸਈ'ਜ਼ ਦੇ ਸੀਐਮਡੀ'ਜ਼ ਦੇ ਪੱਧਰਾਂ ਤੇ ਵਧੇਰੇ ਤਾਲਮੇਲ ਵਾਲੇ ਯਤਨਾਂ ਦੀ ਲੋੜ ਹੈ।

ਵਿੱਤ ਮੰਤਰੀ ਨੇ ਭਾਰਤੀ ਅਰਥਚਾਰੇ ਦੇ ਵਾਧੇ ਨੂੰ ਅੱਗੇ ਵਧਾਉਣ ਲਈ ਸੀਪੀਐਸਈ'ਜ਼ ਦੀ ਮਹੱਤਵਪੂਰਣ ਭੂਮਿਕਾ ਦਾ ਜ਼ਿਕਰ ਕਰਦਿਆਂ, ਸੀਪੀਐਸਈ'ਜ਼ ਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਬਿਹਤਰ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਵਿੱਤੀ ਸਾਲ 2020-21 ਲਈ ਪੂੰਜੀਗਤ ਖਰਚਾ ਯੋਜਨਾ ਨੂੰ ਢੁਕਵੇਂ ਅਤੇ ਸਮੇਂ ਦੇ ਅੰਦਰ ਖਰਚ ਕਰਨ ਨੂੰ ਯਕੀਨੀ ਬਣਾਇਆ ਜਾਵੇ। ਸ਼੍ਰੀਮਤੀ. ਸੀਤਾਰਮਣ ਨੇ ਕਿਹਾ ਕਿ ਸੀਪੀਐਸਈ'ਜ਼ ਦੀ ਬਿਹਤਰ ਕਾਰਗੁਜ਼ਾਰੀ ਅਰਥ ਵਿਵਸਥਾ ਨੂੰ ਕੋਵਿਡ-19 ਦੇ ਪ੍ਰਭਾਵ ਤੋਂ ਰਿਕਵਰ ਕਰਨ ਵਿਚ ਵੱਡੇ ਪੱਧਰ ਤੇ ਸਹਾਇਤਾ ਕਰ ਸਕਦੀ ਹੈ।

ਸੀਪੀਐਸਈ'ਜ਼ ਕੈਪੇਕਸ ਦੀ ਸਮੀਖਿਆ ਆਰਥਿਕ ਮਾਮਲਿਆਂ ਦੇ ਵਿਭਾਗ ਅਤੇ ਜਨਤਕ ਉੱਦਮ ਵਿਭਾਗ ਵੱਲੋਂ ਸਾਂਝੇ ਤੌਰ ਤੇ ਕੀਤੀ ਜਾਂਦੀ ਹੈ।

----------------------------

ਆਰ.ਐਮ. / ਕੇ.ਐੱਮ.ਐੱਨ



(Release ID: 1665876) Visitor Counter : 187