ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ ਸੈਂਟਰਲ ਯੂਨੀਵਰਸਿਟੀ ਦੇ ਪਰਿਸਰ ਵਿੱਚ ਪੰਡਿਤ ਮਦਨ ਮੋਹਨ ਮਾਲਵੀਯ ਦੇ ਨਾਮ ’ਤੇ ਨਵੇਂ ਸਿੱਖਿਆ ਪਰਿਸਰ ਦੀ ਨੀਂਹ ਰੱਖੀ
Posted On:
18 OCT 2020 8:44PM by PIB Chandigarh
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਸੈਂਟਰਲ ਯੂਨੀਵਰਸਿਟੀ ਆਵ੍ ਜੰਮੂ ਦੇ ਪਰਿਸਰ ਵਿੱਚ ਪੰਡਿਤ ਮਦਨ ਮੋਹਨ ਮਾਲਵੀਯ ਦੇ ਨਾਮ ’ਤੇ ਨਵੇਂ ਸਿੱਖਿਆ ਪਰਿਸਰ ਦੀ ਨੀਂਹ ਰੱਖੀ। ਉਨ੍ਹਾਂ ਨੇ ਕਿਹਾ ਕਿ ਸੈਂਟਰਲ ਯੂਨੀਵਰਸਿਟੀ ਆਵ੍ ਜੰਮੂ ਭਾਰਤ ਦੀਆਂ ਉਨ੍ਹਾਂ ਸੈਂਟਰਲ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ, ਜਿੱਥੇ ਸ਼੍ਰੀ ਮਾਲਵੀਯ ਦੇ ਨਾਮ ’ਤੇ ਐਜੂਕੇਸ਼ਨਲ ਕੰਪਲੈਕਸ ਹੈ।
ਉਨ੍ਹਾਂ ਨੇ ਕਿਹਾ ਕਿ ਪੰਡਿਤ ਮਦਨ ਮੋਹਨ ਮਾਲਵੀਯ ਅਤੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ 20ਵੀਂ ਸਦੀ ਦੇ ਪਹਿਲੇ ਹਿੱਸੇ ਦੇ ਮੋਹਰੀ ਸਿੱਖਿਆ ਸ਼ਾਸਤਰੀਆਂ ਵਿੱਚੋਂ ਸਨ ਲੇਕਿਨ ਉਨ੍ਹਾਂ ਦੇ ਯੋਗਦਾਨ ਨੂੰ ਕਿਸੇ ਵੀ ਤਰ੍ਹਾਂ ਨਾਲ ਮਾਨਤਾ ਨਹੀਂ ਮਿਲੀ, ਜਿਸ ਦੇ ਉਹ ਹੱਕਦਾਰ ਸਨ ਅਤੇ ਇਸ ਲਈ, ਇਹ ਉਨ੍ਹਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਨੇ ਇਹ ਵੀ ਯਾਦ ਕੀਤਾ ਕਿ ਹਾਲ ਹੀ ਵਿੱਚ ਉਨ੍ਹਾਂ ਨੂੰ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਮ ’ਤੇ ਇਸ ਯੂਨੀਵਰਸਿਟੀ ਵਿੱਚ ਇੱਕ ਹੋਸਟਲ ਕੰਪਲੈਕਸ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ ਸੀ, ਜੋ ਕੋਲਕਾਤਾ ਦੇ ਬਾਹਰ ਕਿਸੇ ਵੀ ਸਰਕਾਰੀ ਯੂਨੀਵਰਸਿਟੀ ਵਿੱਚ ਮੁਖਰਜੀ ਦੇ ਨਾਮ ’ਤੇ ਰੱਖਿਆ ਗਿਆ ਸ਼ਾਇਦ ਪਹਿਲਾ ਬਲਾਕ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜੰਮੂ ਉੱਤਰ ਭਾਰਤ ਦੀ ਐਜੂਕੇਸ਼ਨ ਹੱਬ ਦੇ ਰੂਪ ਵਿੱਚ ਤੇਜ਼ੀ ਨਾਲ ਉੱਭਰ ਰਿਹਾ ਹੈ ਅਤੇ ਇਹ ਇੱਕ ਦੁਰਲੱਭ ਉਦਾਹਰਣ ਹੈ ਕਿ 100 ਕਿਲੋਮੀਟਰ ਤੋਂ ਘੱਟ ਦੇ ਦਾਇਰੇ ਵਿੱਚ ਦਰਜਨ ਭਰ ਤੋਂ ਜ਼ਿਆਦਾ ਮਹੱਤਵਪੂਰਨ ਪੇਸ਼ੇਵਰ ਅਤੇ ਉੱਚ ਵਿੱਦਿਅਕ ਸੰਸਥਾਵਾਂ ਮੌਜੂਦ ਹਨ ਜਿਨ੍ਹਾਂ ਵਿੱਚੋਂ ਏਮਸ, ਆਈਆਈਟੀ, ਆਈਆਈਐੱਮ, ਦੋ ਪ੍ਰਮੁੱਖ ਯੂਨੀਵਰਸਿਟੀਆਂ ਸੈਂਟਰਲ ਯੂਨੀਵਰਸਿਟੀ ਅਤੇ ਜੰਮੂ ਯੂਨੀਵਰਸਿਟੀ, ਏਮਸ ਸਹਿਤ ਚਾਰ ਮੈਡੀਕਲ ਕਾਲਜ, ਦੋ ਸਰਕਾਰੀ ਇੰਜੀਨੀਅਰਿੰਗ ਕਾਲਜ ਨਾਲ ਹੀ ਉੱਤਰ ਭਾਰਤ ਦਾ ਆਗਾਮੀ ਪਹਿਲਾ ਬਾਇਓਟੈੱਕ ਟੈਕਨੋਲੋਜੀ ਪਾਰਕ ਤੇ ਖੋਜ ਕੇਂਦਰ ਅਤੇ ਉੱਤਰ ਪੂਰਬ ਮੰਤਰਾਲਾ ਦੇ ਮਾਧਿਅਮ ਰਾਹੀਂ ਬਾਂਸ ਟੈਕਨੋਲੋਜੀ ਸਿਖਲਾਈ ਕੇਂਦਰ ਸ਼ਾਮਲ ਹਨ।
5 ਅਗਸਤ, 2019 ਦੇ ਬਾਅਦ ਹੋਏ ਸੰਵਿਧਾਨਕ ਪਰਿਵਰਤਨਾਂ ਦੇ ਨਾਲ ਡਾ. ਜਿਤੇਂਦਰ ਸਿੰਘ ਨੇ ਉਮੀਦ ਪ੍ਰਗਟਾਈ ਕਿ ਇਨ੍ਹਾਂ ਵਿੱਦਿਅਕ ਸੰਸਥਾਵਾਂ ਲਈ ਦੇਸ਼ ਭਰ ਤੋਂ ਸਭ ਤੋਂ ਉੱਤਮ ਫੈਕਲਟੀ ਨੂੰ ਆਕਰਸ਼ਿਤ ਕਰਨ ਵਿੱਚ ਸਭ ਤੋਂ ਵੱਡੀ ਰੁਕਾਵਟ ਦੂਰ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸੰਸਥਾ ਦੇ ਮਿਆਰ ਨੂੰ ਕੇਵਲ ਤਦ ਹੀ ਬਣਾਈ ਰੱਖਿਆ ਜਾ ਸਕਦਾ ਹੈ ਜਦੋਂ ਪੂਰੀ ਤਰ੍ਹਾਂ ਨਾਲ ਪੇਸ਼ੇਵਰ ਲੋਕਾਂ ਦੀ ਨਿਯੁਕਤੀ ਹੋਵੇ ਅਤੇ ਯੋਗਤਾ ਦੇ ਅਧਾਰ ’ਤੇ ਸਕਾਲਰਸ ਦੀ ਸਿਲੈਕਸ਼ਨ ਵਿੱਚ ਕੋਈ ਸਮਝੌਤਾ ਨਾ ਹੋਵੇ ਅਤੇ ਸੰਸਥਾਵਾਂ ਆਉਣ ਵਾਲੀ ਸਾਰੀ ਫੈਕਲਟੀ ਨੂੰ ਬਿਹਤਰੀਨ ਸੁਵਿਧਾ ਅਤੇ ਪ੍ਰੋਤਸਾਹਨ ਦੇ ਲਈ ਤਿਆਰ ਹੋਣ ਅਤੇ ਅਧਿਆਪਨ ਕਾਰਜ ਕਰਨ। ਇਸ ਸੰਦਰਭ ਵਿੱਚ ਉਨ੍ਹਾਂ ਨੇ ਫਿਰ ਤੋਂ ਪੰਡਿਤ ਮਦਨ ਮੋਹਨ ਮਾਲਵੀਯ ਦਾ ਜ਼ਿਕਰ ਕੀਤਾ ਅਤੇ ਯਾਦ ਕੀਤਾ ਕਿ ਉਸ ਸਮੇਂ ਵੀ ਮਾਲਵੀਯ ਜੀ ਡਾ. ਐੱਸ. ਰਾਧਾਕ੍ਰਿਸ਼ਣਨ ਨੂੰ ਔਕਸਫੋਰਡ ਵਿੱਚ ਪੜ੍ਹਾਉਣ ਦੀ ਆਪਣੀ ਨੌਕਰੀ ਛੱਡ ਕੇ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ) ਦੇ ਵਾਈਸ ਚਾਂਸਲਰ ਦੇ ਰੂਪ ਵਿੱਚ ਕਾਰਜਭਾਰ ਸੰਭਾਲਣ ਲਈ ਮਨਾਉਣ ਵਿੱਚ ਸਫ਼ਲ ਰਹੇ ਸਨ।
ਡਾ. ਜਿਤੇਂਦਰ ਸਿੰਘ ਨੇ ਇਹ ਵੀ ਦੱਸਿਆ ਕਿ ਪੁਲਾੜ ਵਿਭਾਗ ਦੇ ਜ਼ਰੀਏ ਉੱਤਰ ਭਾਰਤ ਦਾ ਪਹਿਲਾ ਪੁਲਾੜ ਅਤੇ ਖੋਜ ਅਧਿਐਨ ਕੇਂਦਰ ਸੈਂਟਰਲ ਯੂਨੀਵਰਸਿਟੀ ਆਵ੍ ਜੰਮੂ ਵਿੱਚ ਸ਼ੁਰੂ ਕੀਤਾ ਗਿਆ ਹੈ ਅਤੇ ਦੁਨੀਆ ਦੇ ਮੰਨੇ-ਪ੍ਰਮੰਨੇ ਪੁਲਾੜ ਵਿਗਿਆਨੀ ਡਾ. ਕੇ. ਰਾਧਾਕ੍ਰਿਸ਼ਣਨ, ਜਿਨ੍ਹਾਂ ਨੂੰ ਮੰਗਲ ਮਿਸ਼ਨ ਦੇ ਜਨਕ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ, ਨੂੰ ਸਲਾਹਕਾਰ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਵਿੱਦਿਅਕ ਸੰਸਥਾ ਲਈ ਮਾਨਤਾ ਅਤੇ ਵਿਆਪਕ ਪਹਿਚਾਣ ਪ੍ਰਾਪਤ ਕਰਨ ਦੀਆਂ ਲਾਜ਼ਮੀ ਰੂਪ ਨਾਲ ਦੋ ਜ਼ਰੂਰੀ ਸ਼ਰਤਾਂ ਹਨ। ਜਾਂ ਤਾਂ ਅਸਾਧਾਰਣ ਫੈਕਲਟੀ ਹੋਣੀ ਚਾਹੀਦੀ ਹੈ ਜੋ ਅੰਤਰਰਾਸ਼ਟਰੀ ਪੱਧਰ ਦੀ ਖੋਜ ਪ੍ਰਕਾਸ਼ਿਤ ਕਰ ਸਕੇ ਜਾਂ ਵਿਸ਼ੇਸ਼ ਅਧਿਐਨ ਵਿਭਾਗ ਹੋਣੇ ਚਾਹੀਦੇ ਹਨ, ਜੋ ਅਸਾਨੀ ਨਾਲ ਉਪਲੱਬਧ ਨਹੀਂ ਹਨ।
ਵਾਈਸ ਚਾਂਸਲਰ ਪ੍ਰੋਫੈਸਰ ਅਸ਼ੋਕ ਆਇਮਾ ਨੇ ਆਪਣੇ ਸੁਆਗਤੀ ਸੰਬੋਧਨ ਵਿੱਚ ਯੂਨੀਵਰਸਿਟੀ ਦੀਆਂ ਵਿਭਿੰਨ ਉਪਲੱਬਧੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕੇਂਦਰ ਵਿੱਚ ਸਾਰੇ ਨਵੇਂ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਵਿੱਚ ਡਾ. ਜਿਤੇਂਦਰ ਸਿੰਘ ਦੇ ਨਿਰੰਤਰ ਸਹਿਯੋਗ ਦਾ ਵੀ ਜ਼ਿਕਰ ਕੀਤਾ।
ਪ੍ਰੋਫੈਸਰ ਆਇਮਾ ਨੇ ਡੀਆਰਡੀਓ ਦੇ ਜ਼ਰੀਏ ਭਾਰਤ ਸਰਕਾਰ ਦੇ ਹਾਲ ਹੀ ਵਿੱਚ ਸਵੀਕ੍ਰਿਤ ਕੇਂਦਰ ਦਾ ਵੀ ਜ਼ਿਕਰ ਕੀਤਾ।
<><><><><>
ਐੱਸਐੱਨਸੀ
(Release ID: 1665816)
Visitor Counter : 111