ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਬੇਮਿਸਾਲ ਰਿਕਾਰਡ ਕਾਇਮ ਕੀਤਾ, ਕੇਸ ਦੁੱਗਣੇ ਹੋਣ ਦਾ ਸਮਾਂ ਲਗਭਗ 73 ਦਿਨ
ਐਕਟਿਵ ਕੇਸਾਂ ਦੀ ਪ੍ਰਤੀਸ਼ਤਤਾ ਵਿੱਚ ਹੋਰ ਕਮੀ ਆਈ ; ਕੁੱਲ ਕੇਸਾਂ ਦਾ 11 ਫ਼ੀਸਦ
Posted On:
15 OCT 2020 12:56PM by PIB Chandigarh
ਭਾਰਤ ਸਿਹਤਯਾਬ ਕੇਸਾਂ ਦੀ ਗਿਣਤੀ ਹੌਲੀ-ਹੌਲੀ ਵੱਧ ਰਹੀ ਅਤੇ ਐਕਟਿਵ ਕੇਸਾਂ ਦੀ ਪ੍ਰਤੀਸ਼ਤਤਾ ਵਿੱਚ ਨਿਰੰਤਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ । ਨਤੀਜੇ ਵਜੋਂ, ਕੋਵਿਡ ਲਾਗ ਦੇ ਦੁੱਗਣੇ ਹੋਣ ਦੇ ਸਮੇਂ ਵਿੱਚ ਤੇਜ਼ੀ ਨਾਲ ਸੁਧਾਰ ਹੋਇਆ ਹੈ। ਹੁਣ ਇਹ ਲਗਭਗ 73 ਦਿਨ (72.8 ਦਿਨ) ਹੋ ਗਏ ਹਨ। ਇਹ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਮਹੱਤਵਪੂਰਣ ਗਿਰਾਵਟ ਅਤੇ ਕੁੱਲ ਕੇਸਾਂ ਨੂੰ ਦੁੱਗਣਾ ਕਰਨ ਵਿੱਚ ਲਏ ਗਏ ਸਮੇਂ ਵਿੱਚ ਸਿੱਟੇ ਵਜੋਂ ਹੋਏ ਵਾਧੇ ਦਾ ਸੰਕੇਤ ਹੈ ।
ਭਾਰਤ ਨੇ ਅਗਸਤ ਦੇ ਅੱਧ ਵਿੱਚ 25.5 ਦਿਨਾਂ ਦੀ ਦੁੱਗਣੇ ਹੋਣ ਦੀ ਦਰ ਨੂੰ ਦਰਜ ਕਰਨ ਤੋਂ ਬਾਅਦ ਹੁਣ ਤਕਰੀਬਨ 73 ਦਿਨਾਂ ਦੀ ਦਰ ਦਰਜ ਕਰਨ ਵਿੱਚ ਬਹੁਤ ਲੰਮਾ ਪੈਂਡਾ ਤੈਅ ਕੀਤਾ ਹੈ। ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਗਏ ਸਟੈਂਡਰਡ ਟ੍ਰੀਟਮੈਂਟ ਪ੍ਰੋਟੋਕੋਲ ਦੀ ਪ੍ਰਭਾਵਸ਼ਾਲੀ ਅਤੇ ਉੱਚ ਦੇਸ਼ਵਿਆਪੀ ਜਾਂਚ, ਤੁਰੰਤ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਅਤੇ ਟਰੈਕਿੰਗ, ਤੁਰੰਤ ਹਸਪਤਾਲ ਵਿੱਚ ਦਾਖਲ ਹੋਣਾ ਅਤੇ ਪ੍ਰਭਾਵਸ਼ਾਲੀ ਪਾਲਣ ਦੀ ਕੇਂਦਰ ਦੀ ਰਣਨੀਤੀ ਦੇ ਤਹਿਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਸਾਂਝੇ ਤੌਰ 'ਤੇ ਕੀਤੀ ਗਈ ਕਾਰਵਾਈ ਦਾ ਇਹ ਨਤੀਜਾ ਹੈ। ਇਹ ਨਿਸਵਾਰਥ ਸੇਵਾ ਅਤੇ ਡਾਕਟਰ, ਪੈਰਾ ਮੈਡੀਕਲ, ਫਰੰਟਲਾਈਨ ਕਰਮਚਾਰੀਆਂ ਅਤੇ ਹੋਰ ਸਾਰੇ ਕੋਵਿਡ -19 ਯੋਧਿਆਂ ਦੀ ਸਮਰਪਣ ਭਾਵਨਾ ਦਾ ਸਾਂਝਾ ਨਤੀਜਾ ਹੈ।
ਕੋਵਿਡ ਸਬੰਧੀ ਉਚਿਤ ਵਿਵਹਾਰ ਨੂੰ ਅਪਣਾਉਣ ਸੰਬੰਧੀ ਦੇਸ਼ ਵਿਆਪੀ ਵੱਧ ਰਹੀ ਜਾਗਰੂਕਤਾ ਨੇ ਲਾਗ ਦੇ ਫੈਲਣ ਨੂੰ ਰੋਕਣ ਅਤੇ ਸਮੇਂ ਸਿਰ ਇਲਾਜ ਦੀ ਮੰਗ ਕਰਨ ਵਿੱਚ ਸਹਾਇਤਾ ਕੀਤੀ ਗਈ ਹੈ।
ਪਿਛਲੇ 24 ਘੰਟਿਆਂ ਵਿੱਚ 81,514 ਕੇਸ ਠੀਕ ਹੋਏ ਹਨ। ਇਸ ਦੇ ਨਾਲ, ਕੁੱਲ ਰਿਕਵਰੀ ਦੀ ਗਿਣਤੀ ਲਗਭਗ 64 ਲੱਖ (63,83,441) ਤੱਕ ਪੁੱਜ ਗਈ ਹੈ। ਇੱਕ ਦਿਨਾ ਰਿਕਵਰੀ ਦੀ ਵੱਧ ਸੰਖਿਆ ਵੀ ਰਾਸ਼ਟਰੀ ਰਿਕਵਰੀ ਦਰ ਵਿਚ ਨਿਰੰਤਰ ਵਾਧੇ ਤੋਂ ਝਲਕਦੀ ਹੈ, ਜੋ ਕਿ 87 ਫ਼ੀਸਦ ਨੂੰ ਪਾਰ ਕਰ ਗਈ ਹੈ ਅਤੇ ਹੁਣ 87.36 ਫ਼ੀਸਦ 'ਤੇ ਹੈ।
10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਨਵੇਂ ਸਿਹਤਯਾਬ ਮਾਮਲਿਆਂ ਵਿਚ 79 ਫ਼ੀਸਦ ਹਿੱਸਾ ਪਾਇਆ ਹੈ। ਮਹਾਰਾਸ਼ਟਰ ਨੇ ਇਕ ਦਿਨਾ ਰਿਕਵਰੀ ਵਿਚ 19,000 ਤੋਂ ਵੱਧ ਦਾ ਯੋਗਦਾਨ ਪਾਇਆ ਹੈ, ਇਸ ਤੋਂ ਬਾਅਦ ਕਰਨਾਟਕ ਵਿੱਚ 8,000 ਤੋਂ ਵੱਧ ਮਰੀਜ਼ ਠੀਕ ਹੋਏ ਹਨ।
ਇਸ ਵੇਲੇ ਐਕਟਿਵ ਮਾਮਲੇ ਦੇਸ਼ ਦੇ ਕੁੱਲ ਪੌਜੇਟਿਵ ਮਾਮਲਿਆਂ ਦਾ 11.12 ਫ਼ੀਸਦ ਹਨ ਜਿੰਨ੍ਹਾਂ ਦੀ ਗਿਣਤੀ 8,12,390 ਹੈ। ਐਕਟਿਵ ਕੇਸ ਹੁਣ ਇਕ ਹਫਤੇ ਲਈ 9 ਲੱਖ ਦੇ ਅੰਕੜੇ ਤੋਂ ਹੇਠਾਂ ਹਨ।
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 67,708 ਨਵੇਂ ਪੁਸ਼ਟੀ ਕੀਤੇ ਕੇਸ ਦਰਜ ਕੀਤੇ ਗਏ।
77 ਫ਼ੀਸਦ ਨਵੇਂ ਪੁਸ਼ਟੀ ਕੀਤੇ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਪਾਏ ਗਏ ਹਨ। ਸਭ ਤੋਂ ਵੱਧ 10,000 ਕੇਸ ਮਹਾਰਾਸ਼ਟਰ ਵਿੱਚ ਮਿਲੇ ਹਨ ਅਤੇ ਇਸ ਤੋਂ ਬਾਅਦ ਕਰਨਾਟਕ ਵਿੱਚ 9,000 ਤੋਂ ਵੱਧ ਕੇਸਾਂ ਦੀ ਪੁਸ਼ਟੀ ਹੋਈ ਹੈ।
ਪਿਛਲੇ 24 ਘੰਟਿਆਂ ਦੌਰਾਨ 680 ਮੌਤਾਂ ਹੋਈਆਂ ਹਨ। ਇਹ ਪਿਛਲੇ 12 ਦਿਨਾਂ ਤੋਂ 1000 ਦੇ ਅੰਕੜੇ ਤੋਂ ਹੇਠਾਂ ਚੱਲ ਰਹੀਆਂ ਹਨ।
ਇਹਨਾਂ ਵਿਚੋਂ, ਲਗਭਗ 80 ਫ਼ੀਸਦ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ।
23 ਫ਼ੀਸਦ ਤੋਂ ਵੱਧ (158 ਮੌਤਾਂ) ਨਵੀਂਆਂ ਮੌਤਾਂ ਮਹਾਰਾਸ਼ਟਰ ਵਿੱਚ ਦਰਜ ਕੀਤੀਆਂ ਗਈਆਂ ਹਨ।
****
ਐਮਵੀ / ਐਸਜੇ
(Release ID: 1664903)
Visitor Counter : 192
Read this release in:
English
,
Urdu
,
Hindi
,
Marathi
,
Manipuri
,
Bengali
,
Gujarati
,
Odia
,
Tamil
,
Telugu
,
Malayalam