ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੋਵਿਡ–19 ਦੇ ਇਲਾਜ ਲਈ ਖੋਜ ਤੇ ਵੈਕਸੀਨ ਲਿਆਉਣ ਦੇ ਈਕੋਸਿਸਟਮ ਦੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ

Posted On: 15 OCT 2020 5:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਵਿਡ–19 ਮਹਾਮਾਰੀ ਖ਼ਿਲਾਫ਼ ਟੈਸਟਿੰਗ ਟੈਕਨੋਲੋਜੀਆਂ, ਕੰਟੈਕਟ ਟ੍ਰੇਸਿੰਗ, ਡ੍ਰੱਗਸ ਅਤੇ ਚਿਕਿਤਸਾਵਿਧਾਨ ਆਦਿ ਸਮੇਤ ਰਿਸਰਚ ਤੇ ਵੈਕਸੀਨ ਡਿਪਲੌਇਮੈਂਟ ਈਕੋਸਿਸਟਮ ਦੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ।

 

ਇਸ ਮੀਟਿੰਗ ਵਿੰਚ ਕੇਂਦਰੀ ਸਿਹਤ ਮੰਤਰੀ, ਸ਼੍ਰੀ ਹਰਸ਼ ਵਰਧਨ; ਮੈਂਬਰ (ਸਿਹਤ), ਨੀਤੀ ਆਯੋਗ; ਪ੍ਰਿੰਸੀਪਲ ਵਿਗਿਆਨਕ ਸਲਾਹਕਾਰ; ਸੀਨੀਅਰ ਵਿਗਿਆਨੀ ਤੇ ਹੋਰ ਅਧਿਕਾਰੀ ਸ਼ਾਮਲ ਸਨ।

 

ਪ੍ਰਧਾਨ ਮੰਤਰੀ ਨੇ ਕੋਵਿਡ–19 ਦੀ ਚੁਣੌਤੀ ਦਾ ਟਾਕਰਾ ਕਰਨ ਲਈ ਭਾਰਤ ਵਿੱਚ ਵੈਕਸੀਨ ਵਿਕਸਿਤ ਕਰਨ ਲਈ ਨਿੱਤਰੇ ਲੋਕਾਂ ਤੇ ਨਿਰਮਾਤਾਵਾਂ ਦੁਆਰਾ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸਾਰੇ ਯਤਨਾਂ ਲਈ ਸਰਕਾਰੀ ਸੁਵਿਧਾ ਤੇ ਸਹਾਇਤਾ ਜਾਰੀ ਰੱਖਣ ਦੀ ਪ੍ਰਤੀਬੱਧਤਾ ਬਣੀ ਰਹੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਯੰਤ੍ਰਿਤ ਸੁਧਾਰ ਇੱਕ ਗਤੀਸ਼ੀਲ ਪ੍ਰਕਿਰਿਆ ਸੀ ਤੇ ਨਿਯੰਤ੍ਰਕ ਨੂੰ ਹਰੇਕ ਮੌਜੂਦਾ ਤੇ ਉੱਭਰ ਰਹੇ ਖੇਤਰ ਵਿੱਚ ਮਾਹਿਰਾਂ ਦੀ ਵਰਤੋਂ ਸਰਗਰਮੀ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੀਆਂ ਨਵੀਂਆਂ ਪਹੁੰਚਪ੍ਰਣਾਲੀਆਂ ਉੱਭਰ ਕੇ ਸਾਹਮਣੇ ਆਈਆਂ ਹਨ।

 

ਪ੍ਰਧਾਨ ਮੰਤਰੀ ਨੇ ਵੈਕਸੀਨਾਂ ਦੇ ਵਿਆਪਕ ਵੰਡ ਤੇ ਡਿਲਿਵਰੀ ਪ੍ਰਬੰਧ ਦਾ ਜਾਇਜ਼ਾ ਲਿਆ। ਇਸ ਵਿੱਚ ਵੱਡੇ ਪੱਧਰ ਉੱਤੇ ਭੰਡਾਰ ਕਰ ਕੇ ਰੱਖਣ, ਵੰਡ ਲਈ ਵਾਇਲਸ ਭਰਨ ਤੇ ਪ੍ਰਭਾਵੀ ਡਿਲਿਵਰੀ ਸੁਨਿਸ਼ਚਿਤ ਕਰਨ ਲਈ ਉਚਿਤ ਖ਼ਰੀਦਦਾਰੀ ਤੇ ਟੈਕਨੋਲੋਜੀਆਂ ਨਾਲ ਸਬੰਧਿਤ ਪ੍ਰਬੰਧ ਸ਼ਾਮਲ ਹਨ।

 

ਪ੍ਰਧਾਨ ਮੰਤਰੀ ਨੇ ਹਿਦਾਇਤ ਕੀਤੀ ਕਿ ਸੇਰੋਸਰਵੇਖਣਾਂ ਤੇ ਟੈਸਟਿੰਗ ਵਿੱਚ ਜ਼ਰੂਰ ਹੀ ਵਾਧਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਿਯਮਿਤ ਤੌਰ ਤੇ ਤੇਜ਼ਰਫ਼ਤਾਰ ਨਾਲ ਕਿਫ਼ਾਇਤੀ ਟੈਸਟ ਕਰਵਾਉਣ ਦੀ ਸੁਵਿਧਾ ਛੇਤੀ ਤੋਂ ਛੇਤੀ ਸਾਰਿਆਂ ਲਈ ਜ਼ਰੂਰ ਉਪਲਬਧ ਹੋਣੀ ਚਾਹੀਦੀ ਹੈ।

 

ਪ੍ਰਧਾਨ ਮੰਤਰੀ ਨੇ ਨਿਰੰਤਰ ਤੇ ਸਖ਼ਤ ਵਿਗਿਆਨਕ ਟੈਸਟਿੰਗ ਤੇ ਰਵਾਇਤੀ ਦਵਾਈਆਂ ਨਾਲ ਇਲਾਜ ਦੀ ਵੈਧਤਾ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਇਸ ਔਖੇ ਸਮੇਂ ਦੌਰਾਨ ਪ੍ਰਮਾਣ ਅਧਾਰਿਤ ਖੋਜ ਕਰਨ ਤੇ ਭਰੋਸੇਯੋਗ ਹੱਲ ਮੁਹੱਈਆ ਕਰਵਾਉਣ ਲਈ ਆਯੁਸ਼ ਮੰਤਰਾਲੇ ਦੇ ਯਤਨਾਂ ਦੀ ਸ਼ਲਾਘਾ ਕੀਤੀ।

 

ਪ੍ਰਧਾਨ ਮੰਤਰੀ ਨੇ ਕੇਵਲ ਭਾਰਤ ਲਈ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ ਲਈ ਟੈਸਟਿੰਗ, ਵੈਕਸੀਨ ਤੇ ਦਵਾਉਪਚਾਰ ਲਈ ਕਿਫ਼ਾਇਤੀ, ਛੇਤੀ ਉਪਲਬਧ ਅਤੇ ਵਧੇਰੇ ਸਮਾਧਾਨ ਮੁਹੱਈਆ ਕਰਵਾਉਣ ਦਾ ਦੇਸ਼ ਦਾ ਸੰਕਲਪ ਦੁਹਰਾਇਆ।

 

ਪ੍ਰਧਾਨ ਮੰਤਰੀ ਨੇ ਇਸ ਮਹਾਮਾਰੀ ਖ਼ਿਲਾਫ਼ ਨਿਰੰਤਰ ਚੌਕਸੀ ਰੱਖਣ ਤੇ ਉੱਚਪੱਧਰ ਦੀ ਤਿਆਰੀ ਰੱਖਣ ਦਾ ਸੱਦਾ ਦਿੱਤਾ।

 

******

 

ਏਪੀ/ਐੱਸਐੱਚ



(Release ID: 1664890) Visitor Counter : 187