PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 14 OCT 2020 6:23PM by PIB Chandigarh

 

Coat of arms of India PNG images free download https://static.pib.gov.in/WriteReadData/userfiles/image/image0015IFJ.jpg

 

  (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਭਾਰਤ ਨੇ ਟੈਸਟਿੰਗ ਵਿੱਚ ਇੱਕ ਨਵਾਂ ਮੀਲ ਪੱਥਰ ਪਾਰ ਕੀਤਾ, ਕੁੱਲ ਟੈਸਟਾਂ ਦੀ ਗਿਣਤੀ ਰਿਕਾਰਡ 9 ਕਰੋੜ ਤੋਂ ਪਾਰ ਹੋਈ।

  • 20 ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪਾਜ਼ਿਟਿਵਿਟੀ ਦਰ ਰਾਸ਼ਟਰੀ ਔਸਤ ਨਾਲੋਂ ਘੱਟ ਹੈ।

  • ਐਕਟਿਵ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਅੱਜ ਐਕਟਿਵ ਮਾਮਲੇ ਘਟ ਕੇ 8,26,876 ਹੋ ਗਏ ਹਨ ਅਤੇ ਇਹ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦਾ ਕੇਵਲ 11.42 ਪ੍ਰਤੀਸ਼ਤ ਹੈ।

  • ਪਿਛਲੇ 24 ਘੰਟਿਆਂ ਵਿੱਚ 74,632 ਮਰੀਜ਼ ਕੋਵਿਡ ਤੋਂ ਠੀਕ ਹੋਏ ਹਨ ਅਤੇ 63,509 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

  • ਰਾਸ਼ਟਰੀ ਰਿਕਵਰੀ ਦਰ ਹੋਰ ਵਧ ਕੇ 87.05 ਪ੍ਰਤੀਸ਼ਤ ਹੋ ਗਈ ਹੈ।

  • ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਨੇ ਤਿਉਹਾਰਾਂ ਦਾ ਸੀਜ਼ਨ ਨਜ਼ਦੀਕ ਹੋਣ ਕਰਕੇ ਯਾਤਰੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ।

 

#Unite2FightCorona

#IndiaFightsCorona

Image

https://static.pib.gov.in/WriteReadData/userfiles/image/image003PIF1.jpg

 

ਭਾਰਤ ਨੇ ਟੈਸਟਿੰਗ ਵਿੱਚ ਇੱਕ ਨਵਾਂ ਮੀਲ ਪੱਥਰ ਪਾਰ ਕੀਤਾ,  ਕੁੱਲ ਟੈਸਟਾਂ ਦੀ ਗਿਣਤੀ ਰਿਕਾਰਡ 9 ਕਰੋੜ ਤੋਂ ਪਾਰ ਹੋਈ,  20 ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਰਿਪੋਰਟ ਪਾਜ਼ਿਟਿਵ ਦਰ ਰਾਸ਼ਟਰੀ ਔਸਤ ਨਾਲੋਂ ਘੱਟ ਹੈ

ਭਾਰਤ ਨੇ ਜਨਵਰੀ 2020 ਤੋਂ ਕੋਵਿਡ -19 ਦੇ ਕੁੱਲ ਟੈਸਟਾਂ ਦੀ ਗਿਣਤੀ ਵਿਚ ਭਾਰੀ ਵਾਧਾ ਦਰਸਾਇਆ ਹੈ। ਇਹ ਅੱਜ 9 ਕਰੋੜ ਦੇ ਕੁੱਲ ਟੈਸਟਾਂ ਦੇ ਮੀਲ ਪੱਥਰ ਨੂੰ ਪਾਰ ਕਰ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਕੀਤੇ 11,45,015 ਟੈਸਟਾਂ ਦੇ ਨਾਲ, ਹੁਣ ਤੱਕ 9,00,90,122 ਟੈਸਟ ਕੀਤੇ ਗਏ ਹਨ।  ਹਰ ਦਿਨ 15 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਜਾ ਸਕਦੀ ਹੈ। ਦੇਸ਼ ਵਿਚ 1935 ਟੈਸਟਿੰਗ ਪ੍ਰਯੋਗਸ਼ਾਲਾਵਾਂ ਜਿਨ੍ਹਾਂ ਵਿੱਚ 1112 ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ 823 ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਸਮੇਤ, ਰੋਜ਼ਾਨਾ ਟੈਸਟਿੰਗ ਸਮਰੱਥਾ ਵਿਚ ਕਾਫ਼ੀ ਵਾਧਾ ਹੋਇਆ ਹੈ।   ਇੱਕ ਨਿਰੰਤਰ ਅਧਾਰ 'ਤੇ ਬਹੁਤ ਉੱਚੀ ਦੇਸ਼ ਵਿਆਪੀ ਟੈਸਟਿੰਗ ਦੇ ਨਤੀਜੇ ਵਜੋਂ ਰਾਸ਼ਟਰੀ ਪਾਜ਼ਿਟਿਵ ਦਰ ਨੂੰ ਹੇਠਾਂ ਲਿਆਂਦਾ ਗਿਆ ਹੈ। ਇਹ ਸੰਕੇਤ ਦਿੰਦਾ ਹੈ ਕਿ ਲਾਗ ਦੇ ਫੈਲਣ ਦੀ ਦਰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਕੀਤੀ ਜਾ ਰਹੀ ਹੈ। 20 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪਾਜ਼ਿਟਿਵ ਦਰ ਰਾਸ਼ਟਰੀ ਔਸਤ ਨਾਲੋਂ ਘੱਟ ਹੈ। ਸੰਚਤ ਪੌਜੀਟੀਵਿਟੀ ਦਰ 8.04 ਫ਼ੀਸਦੀ ਹੈ ਅਤੇ ਨਿਰੰਤਰ ਹੇਠਾਂ ਆ ਰਹੀ ਹੈ।  ਭਾਰਤ ਹਾਲ ਹੀ ਦੇ ਦਿਨਾਂ ਵਿੱਚ ਨਿਰੰਤਰ ਨਵੇਂ ਕੇਸਾਂ ਨਾਲੋਂ ਵਧੇਰੇ ਸਿਹਤਯਾਬ ਮਾਮਲੇ ਦਰਜ ਕਰ ਰਿਹਾ ਹੈ। ਨਤੀਜੇ ਵਜੋਂ, ਐਕਟਿਵ ਮਾਮਲੇ ਅੱਜ ਤੱਕ ਨਿਰੰਤਰ ਘਟ ਰਹੇ ਹਨ ਅਤੇ 8,26,876 'ਤੇ ਪੁੱਜ ਗਏ ਹਨ ਅਤੇ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਵਿਚੋਂ ਸਿਰਫ 11.42 ਫ਼ੀਸਦੀ ਹਨ।  ਪਿਛਲੇ 24 ਘੰਟਿਆਂ ਵਿੱਚ ਕੋਵਿਡ ਦੇ 74,632 ਕੇਸ ਸਿਹਤਯਾਬ ਹੋਏ ਅਤੇ ਡਿਸਚਾਰਜ ਕੀਤੇ ਗਏ, ਜਦ ਕਿ  63,509 ਨਵੇਂ ਕੇਸ ਪੁਸ਼ਟੀ ਕੀਤੇ ਗਏ ਹਨ। ਰਿਕਵਰੀ ਦੀ ਵਧੇਰੇ ਗਿਣਤੀ ਨੇ ਰਾਸ਼ਟਰੀ ਰਿਕਵਰੀ ਦਰ ਨੂੰ ਹੋਰ ਸੁਧਾਰ ਕੇ 87.05 ਫ਼ੀਸਦੀ ਕਰਨ ਵਿਚ ਸਹਾਇਤਾ ਕੀਤੀ ਹੈ।  ਹੁਣ ਤੱਕ ਕੁੱਲ 63,01,927 ਕੇਸ ਸਿਹਤਯਾਬ ਹੋਏ ਹਨ। ਸਿਹਤਯਾਬ ਕੇਸਾਂ ਅਤੇ ਐਕਟਿਵ ਕੇਸਾਂ ਵਿਚਾਲੇ 54,75,051ਕੇਸਾਂ ਦਾ ਪਾੜਾ ਹੈ। ਸਿਹਤਯਾਬ ਕੇਸਾਂ ਦੀ ਵਧਦੀ ਗਿਣਤੀ ਦੇ ਨਾਲ, ਇਹ ਫਰਕ ਲਗਾਤਾਰ ਵੱਧਦਾ ਜਾ ਰਿਹਾ ਹੈ।  ਨਵੇਂ ਸਿਹਤਯਾਬ ਕੇਸਾਂ ਵਿਚੋਂ 79 ਫ਼ੀਸਦੀ ਕੇਸ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੇਂਦਰਿਤ ਹਨ ਜਿਨ੍ਹਾਂ ਵਿੱਚ ਮਹਾਰਾਸ਼ਟਰ, ਕਰਨਾਟਕ, ਕੇਰਲ, ਆਂਧਰ ਪ੍ਰਦੇਸ਼, ਤਮਿਲ ਨਾਡੂ, ਉੱਤਰ ਪ੍ਰਦੇਸ਼, ਪੱਛਮ ਬੰਗਾਲ, ਛੱਤੀਸਗੜ੍ਹ, ਉੜੀਸਾ ਅਤੇ ਦਿੱਲੀ ਸ਼ਾਮਲ ਹਨ।  ਮਹਾਰਾਸ਼ਟਰ 15,000 ਤੋਂ ਵੱਧ ਇੱਕ ਦਿਨਾ ਰਿਕਵਰੀ ਦੇ ਨਾਲ ਸਭ ਤੋਂ ਵੱਧ ਯੋਗਦਾਨ ਪਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ 63,509 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ।  77 ਫ਼ੀਸਦੀ ਨਵੇਂ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਮਿਲੇ ਹਨ। ਕੇਰਲ ਨੇ ਸਭ ਤੋਂ ਵੱਧ ਨਵੇਂ ਕੇਸ ਦਰਜ ਕਰਕੇ ਮਹਾਰਾਸ਼ਟਰ ਨੂੰ ਪਛਾੜ ਦਿੱਤਾ ਹੈ।  ਪ੍ਰਮੁੱਖ ਤਿੰਨ ਯੋਗਦਾਨ ਪਾਉਣ ਵਾਲੇ ਰਾਜ ਕੇਰਲ, ਮਹਾਰਾਸ਼ਟਰ ਅਤੇ ਕਰਨਾਟਕ ਵਿੱਚ 8,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਤਮਿਲ ਨਾਡੂ ਅਤੇ ਆਂਧਰ ਪ੍ਰਦੇਸ਼ ਦੋਵਾਂ ਵਿੱਚ 4,000 ਤੋਂ ਵੱਧ ਕੇਸ ਮਿਲੇ ਹਨ। ਪਿਛਲੇ 24 ਘੰਟਿਆਂ ਦੌਰਾਨ 730 ਮੌਤਾਂ ਹੋਈਆਂ ਹਨ। ਇਹਨਾਂ ਵਿਚੋਂ, ਲਗਭਗ 80 ਫ਼ੀਸਦੀ ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੋਈਆਂ ਹਨ।  ਮਹਾਰਾਸ਼ਟਰ ਵਿੱਚ 25 ਫ਼ੀਸਦੀ ਤੋਂ ਵੱਧ (187 ਮੌਤਾਂ) ਨਵੀਂਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ।

https://pib.gov.in/PressReleseDetail.aspx?PRID=1664244 

 

ਵੀਹ ਰਾਜਾਂ ਨੂੰ 67,825 ਕਰੋੜ ਰੁਪਏ ਜੁਟਾਉਣ ਦੀ ਆਗਿਆ ਦਿੱਤੀ ਗਈ

ਵਿੱਤ ਮੰਤਰਾਲੇ ਦੇ ਖਰਚਾ ਵਿਭਾਗ ਨੇ ਅੱਜ 20 ਰਾਜਾਂ ਨੂੰ ਖੁੱਲ੍ਹੇ ਬਜ਼ਾਰ ਦੀਆਂ ਦੇਣਦਾਰੀਆਂ ਰਾਹੀਂ 67,825 ਕਰੋੜ ਰੁਪਏ ਦੀ ਵਾਧੂ ਰਕਮ ਜੁਟਾਉਣ ਦੀ ਆਗਿਆ ਦੇ ਦਿੱਤੀ ਹੈ । ਜੀਐੱਸਟੀ ਲਾਗੂ ਹੋਣ ਨਾਲ ਪੈਦਾ ਹੋਣ ਵਾਲੀ ਘਾਟ ਨੂੰ ਪੂਰਾ ਕਰਨ ਲਈ ਵਿੱਤ ਮੰਤਰਾਲੇ ਵੱਲੋਂ ਸੁਝਾਏ ਗਏ ਦੋ ਵਿਕਲਪਾਂ ਵਿਚੋਂ ਵਿਕਲਪ- 1 ਦੀ ਚੋਣ ਕਰਨ ਵਾਲੇ ਉਨ੍ਹਾਂ ਰਾਜਾਂ ਨੂੰ ਕੁੱਲ ਰਾਜ ਘਰੇਲੂ ਉਤਪਾਦ (ਜੀਐੱਸਡੀਪੀ) ਦੇ 0.50 ਫ਼ੀਸਦੀ ਦੀ ਵਾਧੂ ਦੇਣਦਾਰੀ ਦੀ ਇਜਾਜ਼ਤ ਦਿੱਤੀ ਗਈ ਹੈ ।ਜੀਐੱਸਟੀ ਪ੍ਰੀਸ਼ਦ ਦੀ 27 ਅਗਸਤ, 2020 ਨੂੰ ਹੋਈ ਬੈਠਕ ਵਿੱਚ , ਇਹ ਦੋ ਵਿਕਲਪ ਅੱਗੇ ਭੇਜੇ ਗਏ ਸਨ । ਵੀਹ ਰਾਜਾਂ ਨੇ ਵਿਕਲਪ -1 ਲਈ ਆਪਣੀ ਪਸੰਦ ਦਿੱਤੀ ਹੈ  । ਅੱਠ ਰਾਜਾਂ ਦੁਆਰਾ ਇੱਕ ਵਿਕਲਪ ਦੇਣਾ ਅਜੇ ਬਾਕੀ ਹੈ । ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਭਾਰਤ ਸਰਕਾਰ ਦੁਆਰਾ ਆਗਿਆ ਦਿੱਤੇ 2 ਫ਼ੀਸਦੀ ਵਾਧੂ ਉਧਾਰਾਂ ਵਿਚੋਂ ਜੀਐੱਸਡੀਪੀ ਦੇ 0.5 ਫ਼ੀਸਦੀ ਦੀ ਅੰਤਮ ਕਿਸ਼ਤ ਉਧਾਰ ਲੈਣ ਦੀ ਆਗਿਆ ਹੈ । ਖਰਚ ਵਿਭਾਗ ਨੇ 17 ਮਈ 2020 ਨੂੰ ਰਾਜਾਂ ਨੂੰ ਜੀਐੱਸਡੀਪੀ ਦੇ 2 ਫ਼ੀਸਦੀ ਤੱਕ ਦੀ ਹੋਰ ਉਧਾਰ ਲੈਣ ਦੀ ਸੀਮਾ ਪ੍ਰਦਾਨ ਕੀਤੀ ਸੀ । ਇਸ 2 ਫ਼ੀਸਦੀ ਦੀ ਸੀਮਾ ਵਿਚੋਂ 0.5 ਫ਼ੀਸਦੀ ਦੀ ਅੰਤਮ ਕਿਸ਼ਤ ਭਾਰਤ ਸਰਕਾਰ ਦੁਆਰਾ ਨਿਰਧਾਰਤ ਚਾਰ ਸੁਧਾਰਾਂ ਵਿਚੋਂ ਘੱਟੋ-ਘੱਟ ਤਿੰਨ ਲਾਗੂ ਕਰਨ ਨਾਲ ਜੁੜੀ ਹੋਈ ਸੀ । ਹਾਲਾਂਕਿ, ਜੀਐੱਸਟੀ ਲਾਗੂ ਹੋਣ ਨਾਲ ਪੈਦਾ ਹੋਈ ਘਾਟ ਨੂੰ ਪੂਰਾ ਕਰਨ ਲਈ ਵਿਕਲਪ-1 ਦੀ ਵਰਤੋਂ ਕਰਨ ਵਾਲੇ ਰਾਜਾਂ ਦੇ ਮਾਮਲੇ ਵਿੱਚ, ਜੀਐਸਡੀਪੀ ਦੇ 0.5 ਫ਼ੀਸਦੀ ਦੀ ਅੰਤਮ ਕਿਸ਼ਤ ਦਾ ਲਾਭ ਲੈਣ ਲਈ ਸੁਧਾਰਾਂ ਨੂੰ ਪੂਰਾ ਕਰਨ ਦੀ ਸ਼ਰਤ ਮੁਆਫ ਕਰ ਦਿੱਤੀ ਗਈ ਹੈ । ਇਸ ਤਰ੍ਹਾਂ 20 ਰਾਜ, ਜਿਨ੍ਹਾਂ ਨੇ ਵਿਕਲਪ -1 ਦੀ ਵਰਤੋਂ ਕੀਤੀ ਹੈ, ਖੁੱਲ੍ਹੇ ਬਜ਼ਾਰ ਦੀਆਂ ਦੇਣਦਾਰੀਆਂ ਰਾਹੀਂ 68,825 ਕਰੋੜ ਰੁਪਏ ਇਕੱਤਰ ਕਰਨ ਦੇ ਯੋਗ ਹੋ ਗਏ ਹਨ। ਦੇਣਦਾਰੀਆਂ ਸਬੰਧੀ ਵਿਸ਼ੇਸ਼ ਵਿੰਡੋ 'ਉੱਪਰ ਵੱਖਰੇ ਤੌਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ ।

https://pib.gov.in/PressReleseDetail.aspx?PRID=1664054 

 

ਸਵਿਟਜ਼ਰਲੈਂਡ, ਮਾਲਟਾ ਅਤੇ ਬੋਤਸਵਾਨਾ ਦੇ ਰਾਜਦੂਤਾਂ ਨੇ ਵੀਡੀਓ ਕਾਨਫਰੰਸ ਜ਼ਰੀਏ ਵਿਸ਼ਵਾਸ ਪੱਤਰ ਪ੍ਰਸਤੁਤ ਕੀਤੇ

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (14 ਅਕਤੂਬਰ, 2020) ਇੱਕ ਵਰਚੁਅਲ ਸਮਾਰੋਹ ਵਿੱਚ ਸਵਿਟਜ਼ਰਲੈਂਡ, ਮਾਲਟਾ ਅਤੇ ਬੋਤਸਵਾਨਾ ਦੇ ਰਾਜਦੂਤ / ਹਾਈ ਕਮਿਸ਼ਨਰਾਂ ਕੋਲੋਂ ਕ੍ਰਿਡੈਂਸ਼ਲਸ ਸਵੀਕਾਰ ਕੀਤੇ। ਆਪਣੇ ਕ੍ਰਿਡੈਂਸ਼ਲਸ ਪ੍ਰਸਤੁਤ ਕਰਨ ਵਾਲੇ ਸਨ: ਸਵਿਟਜ਼ਰਲੈਂਡ ਦੇ ਰਾਜਦੂਤ, ਮਹਾਮਹਿਮ ਡਾ. ਰਾਲਫ ਹੈੱਕਨਰ,  ਮਾਲਟਾ ਦੇ ਹਾਈ ਕਮਿਸ਼ਨਰ, ਮਹਾਮਹਿਮ ਸ਼੍ਰੀ ਰੂਬੇਨ ਗੌਸੀ, ਬੋਤਸਵਾਨਾ ਦੇ ਹਾਈ ਕਮਿਸ਼ਨਰ, ਮਹਾਮਹਿਮ ਸ਼੍ਰੀ ਗਿਲਬਰਟ ਸ਼ਿਮਾਨੇ ਮੰਗੋਲੇ।  ਇਸ ਮੌਕੇ ꞌਤੇ ਸੰਬੋਧਨ ਕਰਦਿਆਂ ਰਾਸ਼ਟਰਪਤੀ ਕੋਵਿੰਦ ਨੇ ਰਾਜਦੂਤਾਂ ਨੂੰ ਉਨ੍ਹਾਂ ਦੀ ਨਿਯੁਕਤੀ ‘ਤੇ ਸ਼ੁਭਕਾਮਨਾਵਾਂ ਦਿੱਤੀਆਂ। ਰਾਸ਼ਟਰਪਤੀ ਕੋਵਿੰਦ ਨੇ ਟਿੱਪਣੀ ਕੀਤੀ ਕਿ ਕੋਵਿਡ -19 ਮਹਾਮਾਰੀ ਨੇ ਸਾਡੀ ਸਮੂਹਿਕ ਸਿਹਤ ਅਤੇ ਆਰਥਿਕ ਮਜ਼ਬੂਤੀ ਸੁਨਿਸ਼ਚਿਤ ਕਰਨ ਲਈ ਵਧੇਰੇ ਗਲੋਬਲ ਸਹਿਯੋਗ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਅੰਤਰਰਾਸ਼ਟਰੀ ਭਾਈਚਾਰਾ ਜਲਦੀ ਹੀ ਮਹਾਮਾਰੀ ਦਾ ਸਮਾਧਾਨ ਲੱਭ ਲਵੇਗਾ ਅਤੇ ਇਸ ਸੰਕਟ ਵਿੱਚੋਂ ਹੋਰ ਮਜ਼ਬੂਤ ਅਤੇ ਵਧੇਰੇ ਸਥਿਤੀ-ਅਨੁਕੂਲ ਬਣ ਕੇ ਉੱਭਰੇਗਾ।

https://pib.gov.in/PressReleseDetail.aspx?PRID=1664306 

 

ਰੇਲਵੇ ਮੰਤਰਾਲੇ ਨੇ "ਫੈਸਟੀਵਲ ਸਪੈਸ਼ਲ" ਸੇਵਾਵਾਂ ਦੀਆਂ 196 ਜੋੜੀਆਂ ਨੂੰ ਪ੍ਰਵਾਨਗੀ ਦਿੱਤੀ

ਤਿਓਹਾਰਾਂ ਦੀ ਭੀੜ ਨੂੰ ਸਮੇਟਣ ਦੇ ਲਈ ਰੇਲਵੇ ਮੰਤਰਾਲੇ ਨੇ ਭਾਰਤੀ ਰੇਲਵੇ ਦੀਆਂ 20 ਅਕਤੂਬਰ 2020 ਤੋਂ 30 ਨਵੰਬਰ ਤੱਕ ਸੰਚਾਲਿਤ ਹੋਣ ਵਾਲੀਆਂ "ਫੈਸਟੀਵਲ ਸਪੈਸ਼ਲ" ਸੇਵਾਵਾਂ ਦੀਆਂ 196 ਜੋੜੀਆਂ (392 ਟ੍ਰੇਨਾਂ) ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਫੈਸਟੀਵਲ ਸਪੈਸ਼ਲ ਸੇਵਾਵਾਂ ਦਾ ਕਿਰਾਇਆ ਉਹੀ ਹੋਵੇਗਾ ਜਿਹੜਾ ਸਪੈਸਲ ਟ੍ਰੇਨਾਂ ਲਈ ਲਾਗੂ ਹੈ। ਜ਼ੋਨਲ ਰੇਲਵੇ ਆਪਣੇ ਸ਼ਡਿਊਲ ਨੂੰ ਐਂਡਵਾਂਸ ਵਿੱਚ ਚੰਗੀ ਤਰ੍ਹਾਂ ਸੂਚਿਤ ਕਰੇਗਾ। ਟ੍ਰੇਨਾਂ ਦੀ ਸੂਚੀ ਹੇਠ ਲਿਖੇ ਲਿੰਕ ਨਾਲ ਅਟੈਚ ਹੈ।

https://pib.gov.in/PressReleseDetail.aspx?PRID=1664071 

 

ਖਰੀਫ਼ ਮਾਰਕਿਟਿੰਗ ਸੀਜ਼ਨ 2020-21 ਦੌਰਾਨ ਐੱਮਐੱਸਪੀ ਦੇ ਕੰਮਕਾਜ ਲਈ ਝੋਨੇ ਦੀ ਖਰੀਦ ਨੇ ਚੰਗੀ ਰਫਤਾਰ ਪਕੜੀ

ਖਰੀਫ਼ ਮਾਰਕਿਟਿੰਗ ਸੀਜ਼ਨ (ਕੇਐੱਮਐੱਸ) 2020-21 ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਸਰਕਾਰ ਖਰੀਫ਼ 2020-21 ਫਸਲਾਂ ਦੀ ਮੌਜੂਦਾ ਖਰੀਦ ਐੱਮਐੱਸਪੀ ਸਕੀਮਾਂ ਦੇ ਅਨੁਸਾਰ ਕਿਸਾਨਾਂ ਤੋਂ ਐੱਮਐੱਸਪੀ 'ਤੇ ਖਰੀਦ ਰਹੀ ਹੈ ਜਿਵੇਂ ਕਿ ਪਿਛਲੇ ਸੀਜ਼ਨ ਦੌਰਾਨ ਕੀਤੀ ਗਈ ਸੀ । ਕੇਐੱਮਐੱਸ 2020-21 ਲਈ ਰਾਜਾਂ ਵਿੱਚ ਝੋਨੇ ਦੀ ਖਰੀਦ ਦੀ ਮਾਤਰਾ ਵਿੱਚ ਵਾਧੇ ਨਾਲ ਚੰਗੀ ਰਫਤਾਰ ਹਾਸਲ ਕੀਤੀ ਹੈ । ਭਾਰਤੀ ਖੁਰਾਕ ਨਿਗਮ ਨੇ ਹੋਰ ਸਰਕਾਰੀ ਏਜੰਸੀਆਂ ਦੇ ਨਾਲ 12.10.2020 ਤੱਕ, 9164.30 ਕਰੋੜ ਰੁਪਏ ਦੇ ਕੁੱਲ ਐੱਮਐੱਸਪੀ ਮੁੱਲ ਦੇ ਨਾਲ 48.53 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ, ਜਿਸ ਨਾਲ 4.16 ਲੱਖ ਤੋਂ ਵੱਧ ਕਿਸਾਨਾਂ ਨੂੰ ਫਾਇਦਾ ਹੋਇਆ ਹੈ । 12.10.2020 ਤੱਕ, ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 630.06 ਮੀਟ੍ਰਿਕ ਟਨ ਮੂੰਗ ਅਤੇ ਮਾਂਹ  ਦੀ ਖਰੀਦ ਕੀਤੀ ਹੈ, ਜਿਸਦਾ ਐੱਮਐੱਸਪੀ ਮੁੱਲ 4.53 ਕਰੋੜ ਰੁਪਏ ਹੈ ਅਤੇ ਇਸ ਨਾਲ ਤਮਿਲ ਨਾਡੂ, ਮਹਾਰਾਸ਼ਟਰ ਅਤੇ ਹਰਿਆਣਾ ਵਿੱਚ 554 ਕਿਸਾਨਾਂ ਨੂੰ ਲਾਭ ਪਹੁੰਚਿਆ ਹੈ।

https://pib.gov.in/PressReleseDetail.aspx?PRID=1664069 

 

ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਨੇ ਤਿਉਹਾਰਾਂ ਦਾ ਸੀਜ਼ਨ ਨਜ਼ਦੀਕ ਹੋਣ ਕਰਕੇ ਯਾਤਰੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ

ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਨੇ ਤਿਉਹਾਰਾਂ ਦਾ ਮੌਸਮ ਨਜ਼ਦੀਕ ਹੋਣ ਕਰਕੇ ਯਾਤਰੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਆਮ ਲੋਕਾਂ ਨੂੰ ਰੇਲਵੇ ਸਟੇਸ਼ਨਾਂ, ਟ੍ਰੇਨਾਂ ਜਾਂ ਹੋਰ ਰੇਲਵੇ ਖੇਤਰਾਂ ਵਿੱਚ ਹੁੰਦੇ ਹੋਏ ਹੇਠ ਲਿਖੀਆਂ ਕਿਰਿਆਵਾਂ ਜਾਂ ਕੁਤਾਹੀਆਂ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਕਿਉਕਿ ਇਹ ਕੰਮ ਜਾਂ ਗਲਤੀਆਂ ਕੋਰੋਨਾ ਵਾਇਰਸ ਦੇ ਫੈਲਣ ਵਿੱਚ ਸਹਾਇਤਾ ਕਰਨ ਦੀ ਸੰਭਾਵਨਾ ਹਨ, ਉਹ ਰੇਲਵੇ ਪ੍ਰਸ਼ਾਸਨ ਦੁਆਰਾ ਮੁਹੱਈਆ ਕਰਵਾਈਆਂ ਯਾਤਰੀਆਂ ਦੀਆਂ ਸੁਵਿਧਾਵਾਂ ਵਿੱਚ ਦਖਲ ਦੇਣ ਦੇ ਬਰਾਬਰ ਹੋਣਗੀਆਂ, ਜਾਣ-ਬੁੱਝ ਕੇ ਅਣਦੇਖੀ ਜਾਂ ਕਿਸੇ ਵੀ ਵਿਅਕਤੀ ਦੀ ਸੁਰੱਖਿਆ ਜਾਂ ਜਲਦਬਾਜ਼ੀ ਅਤੇ ਲਾਪਰਵਾਹੀ, ਖਤਰੇ ਵਿੱਚ ਪੈਣ ਵਾਲੇ ਜਾਂ ਕਿਸੇ ਰੇਲਵੇ 'ਤੇ ਯਾਤਰਾ ਕਰ ਰਹੇ ਜਾਂ ਹੋਣ ਵਾਲੇ ਕਿਸੇ ਵਿਅਕਤੀ ਦੀ ਸੁਰੱਖਿਆ ਨੂੰ ਖਤਰੇ ਵਿੱਚ ਪੈਣ ਦੀ ਸੰਭਾਵਨਾ ਵਾਲੇ ਕੰਮ ਲਈ ਕੈਦ ਅਤੇ / ਜਾਂ ਜੁਰਮਾਨਾ ਹੋ ਸਕਦਾ ਹੈ।

https://pib.gov.in/PressReleseDetail.aspx?PRID=1664372 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ 

 

  • ਹਿਮਾਚਲ ਪ੍ਰਦੇਸ਼: ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਹਿਮਾਚਲ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੀਆਂ ਅੰਤਰਰਾਜੀ ਬੱਸ ਸੇਵਾਵਾਂ 14 ਅਕਤੂਬਰ, 2020 ਤੋਂ ਚਲਾਉਣ ਦਾ ਫੈਸਲਾ ਕੀਤਾ ਹੈ। ਪਹਿਲੇ ਪੜਾਅ ਵਿੱਚ ਅੰਤਰਰਾਜੀ ਬੱਸ ਸੇਵਾ 25 ਰੂਟਾਂ ’ਤੇ ਚੱਲੇਗੀ, ਜਿਸ ਵਿੱਚ ਚੰਡੀਗੜ੍ਹ, ਪਠਾਨਕੋਟ, ਬੱਦੀ , ਹੁਸ਼ਿਆਰਪੁਰ, ਲੁਧਿਆਣਾ, ਅੰਬਾਲਾ, ਹਰਿਦੁਆਰ ਆਦਿ ਸ਼ਾਮਲ ਕੀਤੇ ਗਏ ਹਨ। ਸਿਰਫ਼ ਗੈਰ-ਏਸੀ ਬੱਸਾਂ ਅੰਤਰਰਾਜੀ ਮਾਰਗਾਂ ’ਤੇ ਚੱਲਣਗੀਆਂ ਅਤੇ ਰਾਤ ਦੀ ਬੱਸ ਸੇਵਾ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਅੰਤਰਰਾਜੀ ਬੱਸ ਸੇਵਾਵਾਂ ਦੂਜੇ ਰਾਜਾਂ ਲਈ ਵੀ ਚਾਲੂ ਹੋ ਜਾਣਗੀਆਂ।

  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ 193 ਹੋਰ ਲੋਕਾਂ ਵਿੱਚ ਕੋਵਿਡ-19 ਦੀ ਪੁਸ਼ਟੀ ਕੀਤੀ ਗਈ ਹੈ, ਕੱਲ੍ਹ 170 ਮਰੀਜ਼ਾਂ ਨੂੰ ਇਲਾਜ਼ ਤੋਂ ਬਾਅਦ ਛੁੱਟੀ ਹੋਈ ਅਤੇ ਚਾਰ ਮੌਤਾਂ ਹੋਈਆਂ। ਰਾਜ ਵਿੱਚ ਹੋਈਆਂ ਕੁੱਲ 28 ਕੋਵਿਡ-19 ਮੌਤਾਂ ਵਿੱਚੋਂ 11 ਮੌਤਾਂ ਇਕੱਲੇ ਅਕਤੂਬਰ ਮਹੀਨੇ ਵਿੱਚ ਹੋਈਆਂ ਹਨ।

  • ਅਸਾਮ: ਅਸਾਮ ਵਿੱਚ ਕੱਲ੍ਹ 1482 ਹੋਰ ਲੋਕਾਂ ਵਿੱਚ ਕੋਵਿਡ-19 ਪਾਜ਼ਿਟਿਵ ਟੈਸਟ ਪਾਇਆ ਗਿਆ ਹੈ ਅਤੇ 1020 ਮਰੀਜ਼ਾਂ ਨੂੰ ਕੱਲ੍ਹ ਛੁੱਟੀ ਦਿੱਤੀ ਗਈ ਹੈ। ਕੁੱਲ ਕੇਸ ਵਧ ਕੇ 196786 ਹੋ ਗਏ ਹਨ, ਕੁੱਲ ਡਿਸਚਾਰਜ ਮਰੀਜ਼ 167056 ਹਨ, ਐਕਟਿਵ ਕੇਸ 28897 ਹਨ ਅਤੇ ਮੌਤਾਂ 830 ਹਨ।

  • ਮੇਘਾਲਿਆ: ਅੱਜ ਮੇਘਾਲਿਆ ਵਿੱਚ ਕੋਵਿਡ-19 ਦੇ 133 ਕੇਸ ਪਾਏ ਗਏ ਹਨ। ਕੁੱਲ ਐਕਟਿਵ ਕੇਸ 2367 ਹਨ ਅਤੇ ਕੁੱਲ ਰਿਕਵਰਡ ਕੇਸ 5406 ਹਨ।

  • ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ-19 ਦੇ 123 ਹੋਰ ਨਵੇਂ ਕੇਸ ਪਾਏ ਗਏ ਹਨ।

  • ਕੇਰਲ: ਕੇਰਲ ਨੇ ਕੋਵਿਡ-19 ਮਰੀਜ਼ਾਂ ਨੂੰ ਡਿਸਚਾਰਜ ਕਰਨ ਲਈ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧ ਕੀਤੀ ਹੈ। ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਲਾਗ ਦੀ ਗੰਭੀਰਤਾ ਦੇ ਆਧਾਰ ’ਤੇ ਮਰੀਜ਼ਾਂ ਨੂੰ ਡਿਸਚਾਰਜ ਕਰਨ ਲਈ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਜਾਵੇਗਾ। ਬਿਨਾਂ ਲੱਛਣ ਵਾਲੇ ਮਰੀਜ਼ਾਂ ਨੂੰ ਕੋਵਿਡ ਲਈ ਪਹਿਲੀ ਵਾਰ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਦਸਵੇਂ ਦਿਨ ਰੈਪਿਡ ਐਂਟੀਜਨ ਟੈਸਟ ਕੀਤਾ ਜਾਣਾ ਚਾਹੀਦਾ ਹੈ। ਜੇ ਉਨ੍ਹਾਂ ਨੂੰ ਨੈਗੀਟਿਵ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਡਿਸਚਾਰਜ ਕੀਤਾ ਜਾ ਸਕਦਾ ਹੈ। ਜੇ ਉਹ ਪਾਜ਼ਿਟਿਵ ਪਾਏ ਜਾਂਦੇ ਹਨ, ਤਾਂ ਰੈਪਿਡ ਐਂਟੀਜੇਨ ਟੈਸਟ ਬਦਲਵੇਂ ਦਿਨਾਂ ’ਤੇ ਕੀਤਾ ਜਾਣਾ ਚਾਹੀਦਾ ਹੈ ਅਤੇ ਜੇ ਉਹ ਇੱਕ ਵਾਰ ਨੈਗੀਟਿਵ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਡਿਸਚਾਰਜ ਕੀਤਾ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਕੋਵਿਡ ਮਾਮਲਿਆਂ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਨਵੇਂ ਡਿਸਚਾਰਜ ਦਿਸ਼ਾ ਨਿਰਦੇਸ਼ ਤਿਆਰ ਕੀਤੇ ਗਏ ਹਨ। ਸਾਰੀਆਂ ਸ਼੍ਰੇਣੀਆਂ ਦੇ ਮਰੀਜ਼ਾਂ ਨੂੰ 7 ਦਿਨਾਂ ਦੇ ਕੁਆਰੰਟੀਨ ਵਿੱਚ ਰਹਿਣਾ ਪਏਗਾ ਅਤੇ ਆਰਾਮ ਕਰਨਾ ਪਏਗਾ। ਕੱਲ੍ਹ ਕੇਰਲ ਵਿੱਚ ਕੋਵਿਡ-19 ਦੇ 8,764 ਨਵੇਂ ਕੇਸ ਸਾਹਮਣੇ ਆਏ ਹਨ। ਇਸ ਵੇਲੇ 95,407 ਮਰੀਜ਼ ਇਲਾਜ ਅਧੀਨ ਹਨ ਅਤੇ 2.82 ਲੱਖ ਲੋਕ ਨਿਰੀਖਣ ਅਧੀਨ ਹਨ। ਕੋਵਿਡ-19 ਕਾਰਨ ਰਾਜ ਵਿੱਚ ਇਸ ਵੇਲੇ ਮੌਤਾਂ ਦੀ ਗਿਣਤੀ 1,046 ਹੈ।

  • ਤਮਿਲ ਨਾਡੂ: ਤਮਿਲ ਨਾਡੂ ਦੇ ਮੁੱਖ ਸਕੱਤਰ ਕੇ. ਸ਼ਨਮੁਗਮ ਦੀ ਕੋਵਿਡ-19 ਸਥਿਤੀ ਦੇ ਮੱਦੇਨਜ਼ਰ ਤਿੰਨ ਮਹੀਨਿਆਂ ਲਈ ਮਿਆਦ ਵਧਾ ਦਿੱਤੀ ਗਈ ਹੈ; ਪਹਿਲਾਂ ਉਹ 31 ਅਕਤੂਬਰ ਨੂੰ ਰਿਟਾਇਰ ਹੋਣ ਵਾਲੇ ਸਨ ਪਰ ਹੁਣ ਉਨ੍ਹਾਂ ਦੀ ਮਿਆਦ ਨੂੰ 31 ਜਨਵਰੀ, 2021 ਤੱਕ ਵਧਾ ਦਿੱਤਾ ਗਿਆ ਹੈ; ਇਹ ਮਿਆਦ ਵਾਧਾ ਸ਼੍ਰੀ ਸ਼ਨਮੁਗਮ ਲਈ ਦੂਜੀ ਵਾਰ ਹੋਇਆ ਹੈ। ਰਾਜ ਸਰਕਾਰ ਨੇ ਮੰਗਲਵਾਰ ਨੂੰ ਮਦਰਾਸ ਹਾਈ ਕੋਰਟ ਨੂੰ ਦੱਸਿਆ ਹੈ ਕਿ ਰਾਜ ਦੇ ਅੰਦਰ ਅਤੇ ਬਾਹਰ ਮੌਜੂਦਾ ਈ-ਪਾਸ ਪ੍ਰਣਾਲੀ ਦੀ ਥਾਂ ’ਤੇ ਜਲਦੀ ਹੀ ਇੱਕ ਈ-ਰਜਿਸਟ੍ਰੇਸ਼ਨ ਪ੍ਰਣਾਲੀ ਸ਼ੁਰੂ ਕੀਤੀ ਜਾਣੀ ਹੈ। ਅਦਾਲਤ ਨੇ ਰਾਜ ਨੂੰ ਤਿੰਨ ਦਿਨਾਂ ਦੇ ਅੰਦਰ-ਅੰਦਰ, ਅੰਦਰੂਨੀ ਅਤੇ ਬਾਹਰੀ ਰਾਜਾਂ ਵਿੱਚ ਆਵਾਜਾਈ ਬਾਰੇ ਕੇਂਦਰ ਤੋਂ ਸਪਸ਼ਟੀਕਰਨ ਲੈਣ ਦੇ ਨਿਰਦੇਸ਼ ਵੀ ਦਿੱਤੇ ਹਨ। ਲਗਾਤਾਰ ਦੂਜੇ ਦਿਨ ਕੱਲ੍ਹ ਤਮਿਲ ਨਾਡੂ ਵਿੱਚ 5 ਹਜ਼ਾਰ ਤੋਂ ਘੱਟ ਕੋਵਿਡ-19 ਦੇ ਕੇਸ ਸਾਹਮਣੇ ਆਏ ਹਨ। ਮੰਗਲਵਾਰ ਨੂੰ ਰਾਜ ਵਿੱਚ 4,666 ਕੇਸ ਆਏ, ਜਿਸ ਨਾਲ ਕੁੱਲ ਕੇਸ ਵਧ ਕੇ 6,65,930 ਹੋ ਗਏ ਹਨ ਅਤੇ 57 ਮੌਤਾਂ ਦੇ ਹੋਣ ਨਾਲ ਮੌਤਾਂ ਦੀ ਕੁੱਲ ਗਿਣਤੀ 10,371 ਹੋ ਗਈ ਹੈ।

  • ਕਰਨਾਟਕ: ਹਾਈ ਕੋਰਟ ਨੇ ਰਾਜ ਸਰਕਾਰ ਤੋਂ ਪੁੱਛਿਆ ਹੈ ਕਿ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਕੋਵਿਡ-19 ਨਿਯਮਾਂ ਨੂੰ ਕਿਵੇਂ ਲਾਗੂ ਕੀਤਾ ਜਾਵੇਗਾ; ਹਾਈ ਕੋਰਟ ਨੇ ਰਾਜ ਨੂੰ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਉਹ ਕੋਵਿਡ ਮਰੀਜ਼ਾਂ ਲਈ ਬੈੱਡਾਂ ਦੀ ਉਪਲਬਧਤਾ ’ਤੇ ਹਲਫੀਆ ਬਿਆਨ ਦਾਇਰ ਕਰੇ। ਰਾਜ ਦੇ ਫਿਲਮੀ ਥੀਏਟਰਾਂ ਵਿੱਚ ਕੱਲ੍ਹ ਤੋਂ ਫਿਲਮਾਂ ਦੀ ਸਕ੍ਰੀਨਿੰਗ ਮੁੜ ਤੋਂ ਸ਼ੁਰੂ ਕੀਤੀ ਜਾਏਗੀ। ਮੰਤਰੀ ਡਾ. ਕੇ. ਸੁਧਾਕਰ ਨੇ ਕਿਹਾ ਕਿ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਇੱਕ ਦੂਜੇ ਲਈ ਅਟੁੱਟ ਅੰਗ ਹਨ ਅਤੇ ਉਨ੍ਹਾਂ ਵਿੱਚ ਬਿਹਤਰ ਸਹਿਯੋਗ ਅਤੇ ਤਾਲਮੇਲ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਮੁੱਦਿਆਂ ਦਾ ਹੱਲ ਮੁੱਖ ਮੰਤਰੀ ਦੇ ਸੁਝਾਅ ਅਨੁਸਾਰ ਕੀਤਾ ਜਾਵੇਗਾ। ਕੱਲ੍ਹ ਕਰਨਾਟਕ ਵਿੱਚ ਕੋਵਿਡ-19 ਦੀਆਂ ਕੁੱਲ ਰਿਕਵਰੀਆਂ 6 ਲੱਖ ਦੇ ਅੰਕੜੇ ਨੂੰ ਪਾਰ ਕਰ ਗਈਆਂ; 1 ਅਕਤੂਬਰ ਤੋਂ 1.17 ਲੱਖ ਮਰੀਜ਼ਾਂ ਦਾ ਇਲਾਜ਼ ਹੋਇਆ ਹੈ।

  • ਆਂਧਰ ਪ੍ਰਦੇਸ਼: ਆਂਧਰ ਪ੍ਰਦੇਸ਼ ਦੇ 13 ਜ਼ਿਲ੍ਹਿਆਂ ਦੇ ਫਿਲਮ ਐਗਜ਼ੀਬੀਟਰ ਅੱਜ ਵਿਜੇਵਾੜਾ ਵਿੱਚ ਮਿਲੇ ਅਤੇ ਅੰਤ ਵਿੱਚ ਉਨ੍ਹਾਂ ਨੇ ਕੱਲ੍ਹ ਤੋਂ ਥੀਏਟਰ ਨਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਫਿਲਮ ਐਗਜ਼ੀਬੀਟਰਾਂ ਨੇ ਮਹਿਸੂਸ ਕੀਤਾ ਕਿ ਥੀਏਟਰ ਖੋਲ੍ਹਣ ’ਤੇ ਹਰੇਕ ਨੂੰ 10 ਲੱਖ ਰੁਪਏ ਦਾ ਵਾਧੂ ਖ਼ਰਚਾ ਪਵੇਗਾ ਅਤੇ 50 ਫ਼ੀਸਦੀ ਸੀਟਾਂ ਨਾਲ ਥੀਏਟਰਾਂ ਦਾ ਪ੍ਰਬੰਧਨ ਕਰਨਾ ਮੁਸ਼ਕਲ ਹੋਵੇਗਾ। ਫਿਲਮ ਐਗਜ਼ੀਬੀਟਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਬਿਜਲੀ ਦੀਆਂ ਨਿਰਧਾਰਤ ਦਰਾਂ ਨੂੰ ਹਟਾਉਣ। ਆਂਧਰ ਪ੍ਰਦੇਸ਼ ਵਿੱਚ ਪਹਿਲੇ ਕੋਵਿਡ ਕੇਸ ਤੋਂ ਸੱਤ ਮਹੀਨੇ ਬਾਅਦ, ਮੰਗਲਵਾਰ ਤੱਕ ਕੁੱਲ ਮਿਲਾ ਕੇ ਕੇਸਾਂ ਦੀ ਗਿਣਤੀ 7,63,573 ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ 6,291 ਹੋ ਗਈ ਹੈ। ਹੁਣ ਤੱਕ 7,14,427 ਮਰੀਜ਼ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਕੁੱਲ ਮਿਲਾ ਕੇ ਆਂਧਰ ਪ੍ਰਦੇਸ਼ ਵਿੱਚ ਕੋਵਿਡ-19 ਲਈ ਹੁਣ ਤੱਕ 67 ਲੱਖ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।

  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 1446 ਨਵੇਂ ਕੇਸ ਆਏ, 1918 ਦੀ ਰਿਕਵਰੀ ਹੋਈ ਅਤੇ 8 ਮੌਤਾਂ ਹੋਈਆਂ ਹਨ; 1446 ਮਾਮਲਿਆਂ ਵਿੱਚੋਂ 252 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 2,16,238; ਐਕਟਿਵ ਕੇਸ: 23,728; ਮੌਤਾਂ: 1241; ਡਿਸਚਾਰਜ: 1,91,269। ਭਾਰਤੀ ਮੌਸਮ ਵਿਭਾਗ ਅਨੁਸਾਰ ਮੰਗਲਵਾਰ ਨੂੰ ਹੈਦਰਾਬਾਦ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਬਾਰਸ਼ ਹੋਈ ਹੈ। ਗ੍ਰੇਟਰ ਹੈਦਰਾਬਾਦ ਮਿਉਂਸੀਪਲ ਕਾਰਪੋਰੇਸ਼ਨ ਦੀਆਂ ਹੱਦਾਂ ਵਿੱਚ ਕਈ ਇਲਾਕਿਆਂ ਵਿੱਚ ਬਹੁਤ ਭਾਰੀ ਬਾਰਸ਼ ਹੋਈ ਹੈ ਜਿਸ ਨਾਲ ਸ਼ਹਿਰ ਦੀਆਂ ਕਈ ਸੜਕਾਂ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ।

  • ਮਹਾਰਾਸ਼ਟਰ: ਰਾਜ ਦੇ ਸਿਹਤ ਮੰਤਰੀ ਸ਼੍ਰੀ ਰਾਜੇਸ਼ ਟੋਪੇ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ 12.5 ਲੱਖ ਨੁਕਸਦਾਰ ਆਰਟੀ-ਪੀਸੀਆਰ ਟੈਸਟ ਕਿੱਟਾਂ ਚੱਲ ਰਹੀਆਂ ਹਨ, ਜਿਨ੍ਹਾਂ ਨੂੰ ਜਲਦੀ ਬਦਲ ਦਿੱਤਾ ਜਾਵੇਗਾ। ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿ ਇਹ ਕਿੱਟਾਂ ਸਰਕਾਰ ਨੇ ਇੱਕ ਨਿੱਜੀ ਕੰਪਨੀ ਤੋਂ ਖ਼ਰੀਦੀਆਂ ਸਨ, ਟੋਪੇ ਨੇ ਕਿਹਾ ਕਿ ਇਨ੍ਹਾਂ ਕਿੱਟਾਂ ਦੀ ਵਰਤੋਂ ਕਰਦਿਆਂ ਕੀਤੇ ਗਏ ਟੈਸਟਾਂ ਦੇ ਗਲਤ ਨਤੀਜੇ ਸਾਹਮਣੇ ਆਏ ਹਨ, ਇਹ ਤੱਥ ਨੈਸ਼ਨਲ ਇੰਸਟੀਟੀਊਟ ਆਫ਼  ਵਾਇਰੋਲੋਜੀ, ਪੂਨੇ ਨੇ ਦੱਸਿਆ ਸੀ। ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਨ੍ਹਾਂ ਕਿੱਟਾਂ ਦੀ ਸਪਲਾਈ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤੀ ਹੈ ਅਤੇ ਕੰਪਨੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਮੰਗਲਵਾਰ ਨੂੰ ਰਾਜ ਵਿੱਚ 8,522 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ, ਜਦੋਂ ਕਿ ਰਾਜ ਵਿੱਚ ਕੁੱਲ 15,356 ਰਿਕਵਰੀਆਂ ਹੋਈਆਂ ਹਨ, ਜਿਸ ਨਾਲ ਐਕਟਿਵ ਕੇਸ ਘਟ ਕੇ 2,05,415 ਰਹਿ ਗਏ ਹਨ।

  • ਗੁਜਰਾਤ: ਗੁਜਰਾਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਪਹਿਲੀ ਵਾਰ 10 ਫ਼ੀਸਦੀ ਤੋਂ ਹੇਠਾਂ ਆ ਕੇ 9.9 ਫ਼ੀਸਦੀ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ 1,375 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਸੀ, ਜਿਸ ਨਾਲ ਐਕਟਿਵ ਮਾਮਲਿਆਂ ਦੀ ਗਿਣਤੀ ਘਟ ਕੇ 15,209 ਰਹਿ ਗਈ ਹੈ। ਰਾਜ ਨੇ ਮੰਗਲਵਾਰ ਨੂੰ 50,933 ਟੈਸਟ ਕੀਤੇ, ਜਿਸ ਨਾਲ ਕੀਤੇ ਗਏ ਕੁੱਲ ਟੈਸਟ 51.14 ਲੱਖ ਦੇ ਪਾਰ ਹੋ ਗਏ ਹਨ। ਇਸ ਦੌਰਾਨ, ਗੁਜਰਾਤ ਸਰਕਾਰ ਨੇ 17 ਅਕਤੂਬਰ ਤੋਂ ਨਰਮਦਾ ਜ਼ਿਲ੍ਹੇ ਵਿੱਚ ਸਟੈਚੂ ਆਫ਼ ਯੂਨਿਟੀ ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਹੈ।

  • ਰਾਜਸਥਾਨ: ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਨੇ ਮੰਗਲਵਾਰ ਨੂੰ ਕੋਵਿਡ-19 ਦੀ ਲਾਗ ਤੋਂ ਠੀਕ ਹੋਏ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ ਤਾਂ ਜੋ ਗੰਭੀਰ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪਲਾਜ਼ਮਾ ਦਾਨ ਕਰਨ ਦੀ ਪ੍ਰਕਿਰਿਆ ਬਹੁਤ ਅਸਾਨ ਸੀ ਅਤੇ ਪਲਾਜ਼ਮਾ ਦਾਨ ਕਰਨ ਵਾਲੇ ਵਿਅਕਤੀ ਦਾ ਖੂਨ ਨਹੀਂ ਲਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਇੱਕ ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਦੀ ਲਾਗ ਤੋਂ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਰਾਜਸਥਾਨ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 21,924 ਹੈ।

  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਪਿਛਲੇ ਤਿੰਨ ਹਫ਼ਤਿਆਂ ਵਿੱਚ ਕੋਵਿਡ-19 ਦੇ ਤਾਜ਼ਾ ਮਾਮਲਿਆਂ ਵਿੱਚ 37% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜਦੋਂ ਕਿ ਰਾਜ ਵਿੱਚ ਰਿਕਵਰੀ ਦੀ ਦਰ 88.4% ਹੋ ਗਈ ਹੈ। ਰਾਜ ਵਿੱਚ ਹੁਣ ਤੱਕ 14,661 ਐਕਟਿਵ ਕੇਸ ਹਨ।

  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ, ਕੋਰੋਨਾ ਦੀ ਲਾਗ ਦੇ ਫੈਲਣ ਨੂੰ ਨਿਯੰਤਰਿਤ ਕਰਨ ਲਈ ਇੱਕ ਇੰਟੈਨਸਿਵ ਕਮਿਊਨਿਟੀ ਸਰਵੇ ਕੰਪੇਨ 12 ਅਕਤੂਬਰ ਨੂੰ ਸਮਾਪਤ ਹੋਈ ਹੈ। ਇਸ ਡੋਰ ਟੂ ਡੋਰ ਸਰਵੇਖਣ ਦੇ ਤਹਿਤ ਰਾਜ ਦੇ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਕੋਵਿਡ-19 ਦੇ ਲੱਛਣ ਵਾਲੇ ਮਰੀਜ਼ਾਂ ਦੀ ਪਛਾਣ ਕੀਤੀ ਗਈ ਸੀ। ਇਸ ਮੁਹਿੰਮ ਤਹਿਤ 56 ਲੱਖ ਘਰਾਂ ਦਾ ਸਰਵੇ ਕੀਤਾ ਗਿਆ ਸੀ। ਕੀਤੇ ਗਏ ਇੱਕ ਲੱਖ ਸੱਤ ਹਜ਼ਾਰ ਤੋਂ ਵੱਧ ਟੈਸਟਾਂ ਵਿੱਚ 6,000 ਤੋਂ ਵੱਧ ਪਾਜ਼ਿਟਿਵ ਕੇਸਾਂ ਦੀ ਪਛਾਣ ਕੀਤੀ ਗਈ ਸੀ।

  • ਗੋਆ: ਜਿਵੇਂਕਿ ਗੋਆ ਸਰਕਾਰ ਨੇ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੀਰਵਾਰ ਤੋਂ ਸਿਨੇਮਾ ਹਾਲਾਂ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ, ਰਾਜ ਦੇ ਥੀਏਟਰ ਮਾਲਕਾਂ ਨੇ ਕਿਹਾ ਹੈ ਕਿ ਜਦੋਂ ਤੱਕ ਨਵੀਂਆਂ ਫਿਲਮਾਂ ਰਿਲੀਜ਼ ਕਰਨ ਲਈ ਉਪਲਬਧ ਨਹੀਂ ਹੁੰਦੀਆਂ ਸੁਵਿਧਾਵਾਂ ਨਹੀਂ ਖੁੱਲ੍ਹਣਗੀਆਂ।

 

Image

 

*****

ਵਾਈਬੀ



(Release ID: 1664616) Visitor Counter : 236