ਰੱਖਿਆ ਮੰਤਰਾਲਾ

ਨਵੀਂ ਦਿੱਲੀ ਵਿਖੇ ਨੇਵਲ ਇਨਵੇਸਟਚਰ ਸਮਾਗਮ - 2020

प्रविष्टि तिथि: 14 OCT 2020 3:25PM by PIB Chandigarh

14 ਅਕਤੂਬਰ 2020 ਨੂੰ ਆਈ.ਐਨ.ਐੱਸ. ਇੰਡੀਆ, ਨਵੀਂ ਦਿੱਲੀ ਵਿਖੇ ਲੀਡਰਸ਼ਿਪ, ਪੇਸ਼ੇਵਰ ਪ੍ਰਾਪਤੀਆਂ ਅਤੇ ਵਿਲੱਖਣ ਸੇਵਾਵਾਂ ਦੀ ਵਿਖਾਵਾ ਕਰਨ ਵਾਲੇ ਜਲ ਸੈਨਾ ਦੇ ਸੈਨਿਕਾਂ ਨੂੰ ਸਨਮਾਨਿਤ ਕਰਨ ਲਈ ਨੇਵਲ ਇਨਵੇਸਟਚਰ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਾਲ ਗਣਤੰਤਰ ਦਿਵਸ ਮੌਕੇ ਲਾਨੇ ਗਏ ਵਕਾਰੀ ਫੌਜੀ ਸਨਮਾਨ ਪ੍ਰਾਪਤ ਕਰਨ ਵਾਲਿਆਂ ਨੂੰ ਅੱਠ ਤਮਗੇ ਜਿਨ੍ਹਾਂ ਵਿਚ ਇਕ ਯੁੱਧਸੇਵਾ ਮੈਡਲ, ਇਕ ਨੋ ਸੈਨਾ ਮੈਡਲ (ਡਿਵੋਸਨ ਟੂ ਡਿਉਟੀ) ਅਤੇ ਛੇ ਵਿਸ਼ਿਸ਼ਟਸੇਵਾ ਮੈਡਲ (ਲੋਗ ਮੈਰੀਟੋਰੀਅਸ ਸਰਵਿਸ) ਸ਼ਾਮਲ ਹਨ, ਦਿੱਤੇ ਗਏ

ਇਹ ਪ੍ਰੋਗਰਾਮ ਰਵਾਇਤੀ ਤੌਰ 'ਤੇ ਭਾਰਤੀ ਨੇਵੀ ਦੇ ਸਾਰੇ ਪੁਰਸਕਾਰਾਂ ਲਈ ਇੱਕ ਰਸਮੀ ਪਰੇਡ ਦੇ ਰੂਪ ਵਿੱਚ ਆਯੋਜਤ ਕੀਤਾ ਜਾਂਦਾ ਹੈ ਹਾਲਾਂਕਿ, ਮਹਾਮਾਰੀ ਦੇ ਮੱਦੇਨਜ਼ਰ, ਜਲ ਸੈਨਾ ਦੇ ਹਰੇਕ ਕਮਾਂਡ ਦੁਆਰਾ ਨੇਵਲ ਇਨਵੇਸਟਚਰ ਸਮਾਰੋਹ ਸਥਾਨਕ ਤੌਰ 'ਤੇ ਕੀਤਾ ਜਾ ਰਿਹਾ ਹੈ ਪੁਰਸਕਾਰ ਦੀ ਰਸਮ ਇੰਡੀਅਨ ਨੇਵੀ ਦੇ ਸੀਮਿਤ ਗਿਣਤੀ ਵਿੱਚ ਆਏ ਸੀਨੀਅਰ ਪਤਵੰਤਿਆਂ ਅਤੇ ਪੁਰਸਕਾਰਾਂ ਦੇ ਪਤੀ / ਪਤਨੀ ਦੁਆਰਾ ਦੇਖੀ ਗਈ। ਸਮਾਗਮ ਦੌਰਾਨ ਸਾਰੇ ਸਮਾਜਕ ਦੂਰੀਆਂ ਦੇ ਨਿਯਮਾਂ ਅਤੇ ਕੋਵਿਡ 19 ਪ੍ਰੋਟੋਕੋਲ ਦੀ ਪਾਲਣਾ ਕੀਤੀ ਗਈ ਹਾਲਾਂਕਿ ਇਹ ਸਮਾਗਮ ਸਧਾਰਨ ਸੀ, ਪਰ ਇਸ ਦਾ ਆਯੋਜਨ ਪੁਰਸਕਾਰ ਜਿੱਤਣ ਵਾਲੀਆਂ ਲਈ ਯਾਦਗਾਰੀ ਬਣਾਉਣ ਦੇ ਢੰਗ ਨਾਲ ਆਯੋਜਿਤ ਕੀਤਾ ਗਿਆ ਸੀ

****

ਏਬੀਬੀਬੀ / ਵੀਐਮ / ਐਮਐਸ


(रिलीज़ आईडी: 1664490) आगंतुक पटल : 168
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Tamil , Telugu , Malayalam