ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਟੈਸਟਿੰਗ ਵਿੱਚ ਇਕ ਨਵਾਂ ਮੀਲ ਪੱਥਰ ਪਾਰ ਕੀਤਾ
ਕੁੱਲ ਟੈਸਟਾਂ ਦੀ ਗਿਣਤੀ ਰਿਕਾਰਡ 9 ਕਰੋੜ ਤੋਂ ਪਾਰ ਹੋਈ
20 ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਰਿਪੋਰਟ ਪੋਜ਼ੀਟਿਵ ਦਰ ਰਾਸ਼ਟਰੀ ਔਸਤ ਨਾਲੋਂ ਘੱਟ ਹੈ
Posted On:
14 OCT 2020 11:50AM by PIB Chandigarh
ਭਾਰਤ ਨੇ ਜਨਵਰੀ 2020 ਤੋਂ ਕੋਵਿਡ -19 ਦੇ ਕੁੱਲ ਟੈਸਟਾਂ ਦੀ ਗਿਣਤੀ ਵਿਚ ਭਾਰੀ ਵਾਧਾ ਦਰਸਾਇਆ ਹੈ। ਇਹ ਅੱਜ 9 ਕਰੋੜ ਦੇ ਕੁੱਲ ਟੈਸਟਾਂ ਦੇ ਮੀਲ ਪੱਥਰ ਨੂੰ ਪਾਰ ਕਰ ਗਿਆ ਹੈ।
ਪਿਛਲੇ 24 ਘੰਟਿਆਂ ਵਿੱਚ ਕੀਤੇ 11,45,015 ਟੈਸਟਾਂ ਦੇ ਨਾਲ, ਹੁਣ ਤੱਕ 9,00,90,122 ਟੈਸਟ ਕੀਤੇ ਗਏ ਹਨ।
ਦੇਸ਼ ਦੀਆਂ ਜਾਂਚ ਸਮਰੱਥਾਵਾਂ ਨੇ ਦੇਸ਼ ਭਰ ਦੀਆਂ 1900 ਤੋਂ ਵੱਧ ਲੈਬਾਂ ਅਤੇ ਕੇਂਦਰ ਅਤੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਦੇ ਸਹਿਯੋਗੀ ਯਤਨਾਂ ਨਾਲ ਕਈ ਗੁਣਾ ਵਧਾ ਦਿੱਤਾ ਹੈ। ਹਰ ਦਿਨ 15 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਜਾ ਸਕਦੀ ਹੈ।
ਟੈਸਟਿੰਗ ਦੇ ਬੁਨਿਆਦੀ ਢਾਂਚੇ ਵਿੱਚ ਪ੍ਰਗਤੀਸ਼ੀਲ ਵਿਸਥਾਰ ਨੇ ਟੈਸਟਿੰਗ ਸੰਖਿਆ ਦੇ ਵੱਧਣ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਦੇਸ਼ ਵਿਚ 1935 ਟੈਸਟਿੰਗ ਪ੍ਰਯੋਗਸ਼ਾਲਾਵਾਂ ਜਿਨ੍ਹਾਂ ਵਿੱਚ 1112 ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ 823 ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਸਮੇਤ, ਰੋਜ਼ਾਨਾ ਟੈਸਟਿੰਗ ਸਮਰੱਥਾ ਵਿਚ ਕਾਫ਼ੀ ਵਾਧਾ ਹੋਇਆ ਹੈ।
ਇੱਕ ਨਿਰੰਤਰ ਅਧਾਰ 'ਤੇ ਬਹੁਤ ਉੱਚੀ ਦੇਸ਼ ਵਿਆਪੀ ਟੈਸਟਿੰਗ ਦੇ ਨਤੀਜੇ ਵਜੋਂ ਰਾਸ਼ਟਰੀ ਪੋਜ਼ੀਟਿਵ ਦਰ ਨੂੰ ਹੇਠਾਂ ਲਿਆਂਦਾ ਗਿਆ ਹੈ। ਇਹ ਸੰਕੇਤ ਦਿੰਦਾ ਹੈ ਕਿ ਲਾਗ ਦੇ ਫੈਲਣ ਦੀ ਦਰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਕੀਤੀ ਜਾ ਰਹੀ ਹੈ।

20 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਪੋਜ਼ੀਟਿਵ ਦਰ ਰਾਸ਼ਟਰੀ ਔਸਤ ਨਾਲੋਂ ਘੱਟ ਹੈ। ਸੰਚਤ ਪੌਜੀਟੀਵਿਟੀ ਦਰ 8.04 ਫ਼ੀਸਦ ਹੈ ਅਤੇ ਨਿਰੰਤਰ ਹੇਠਾਂ ਆ ਰਹੀ ਹੈ।

ਵਿਆਪਕ ਖੇਤਰਾਂ ਵਿੱਚ ਉੱਚ ਜਾਂਚ ਨਾਲ ਪੋਜ਼ੀਟਿਵ ਕੇਸਾਂ ਦੀ ਛੇਤੀ ਪਛਾਣ, ਕੁਸ਼ਲ ਨਿਗਰਾਨੀ ਅਤੇ ਟਰੇਸਿੰਗ ਦੁਆਰਾ ਤੁਰੰਤ ਟਰੈਕਿੰਗ ਅਤੇ ਘਰਾਂ/ਸਹੂਲਤਾਂ ਅਤੇ ਹਸਪਤਾਲਾਂ ਵਿੱਚ ਗੰਭੀਰ ਮਾਮਲਿਆਂ ਵਿੱਚ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਇਲਾਜ ਸੰਭਵ ਹੋਇਆ ਹੈ। ਇਹ ਉਪਾਅ ਆਖਰਕਾਰ ਮੌਤ ਦਰ ਨੂੰ ਘਟਾਉਂਦੇ ਹਨ।
ਭਾਰਤ ਹਾਲ ਹੀ ਦੇ ਦਿਨਾਂ ਵਿੱਚ ਨਿਰੰਤਰ ਨਵੇਂ ਕੇਸਾਂ ਨਾਲੋਂ ਵਧੇਰੇ ਸਿਹਤਯਾਬ ਮਾਮਲੇ ਦਰਜ ਕਰ ਰਿਹਾ ਹੈ। ਨਤੀਜੇ ਵਜੋਂ, ਐਕਟਿਵ ਮਾਮਲੇ ਅੱਜ ਤੱਕ ਨਿਰੰਤਰ ਘਟ ਰਹੇ ਹਨ ਅਤੇ 8,26,876 'ਤੇ ਪੁੱਜ ਗਏ ਹਨ ਅਤੇ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿਚੋਂ ਸਿਰਫ 11.42 ਫ਼ੀਸਦ ਹਨ।
ਪਿਛਲੇ 24 ਘੰਟਿਆਂ ਵਿੱਚ ਕੋਵਿਡ ਦੇ 74,632 ਕੇਸ ਸਿਹਤਯਾਬ ਹੋਏ ਅਤੇ ਡਿਸਚਾਰਜ ਕੀਤੇ ਗਏ, ਜਦ ਕਿ 63,509 ਨਵੇਂ ਕੇਸ ਪੁਸ਼ਟੀ ਕੀਤੇ ਗਏ ਹਨ। ਰਿਕਵਰੀ ਦੀ ਵਧੇਰੇ ਗਿਣਤੀ ਨੇ ਰਾਸ਼ਟਰੀ ਰਿਕਵਰੀ ਦਰ ਨੂੰ ਹੋਰ ਸੁਧਾਰ ਕੇ 87.05 ਫ਼ੀਸਦ ਕਰਨ ਵਿਚ ਸਹਾਇਤਾ ਕੀਤੀ ਹੈ।
ਹੁਣ ਤੱਕ ਕੁੱਲ 63,01,927 ਕੇਸ ਸਿਹਤਯਾਬ ਹੋਏ ਹਨ। ਸਿਹਤਯਾਬ ਕੇਸਾਂ ਅਤੇ ਐਕਟਿਵ ਕੇਸਾਂ ਵਿਚਾਲੇ 54,75,051ਕੇਸਾਂ ਦਾ ਪਾੜਾ ਹੈ। ਸਿਹਤਯਾਬ ਕੇਸਾਂ ਦੀ ਵਧਦੀ ਗਿਣਤੀ ਦੇ ਨਾਲ, ਇਹ ਫਰਕ ਲਗਾਤਾਰ ਵੱਧਦਾ ਜਾ ਰਿਹਾ ਹੈ।
ਨਵੇਂ ਸਿਹਤਯਾਬ ਕੇਸਾਂ ਵਿਚੋਂ 79 ਫ਼ੀਸਦ ਕੇਸ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਕੇਂਦਰਿਤ ਹਨ ਜਿਨ੍ਹਾਂ ਵਿੱਚ ਮਹਾਰਾਸ਼ਟਰ, ਕਰਨਾਟਕ, ਕੇਰਲ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਛੱਤੀਸਗੜ, ਉੜੀਸਾ ਅਤੇ ਦਿੱਲੀ ਸ਼ਾਮਿਲ ਹਨ।
ਮਹਾਰਾਸ਼ਟਰ 15,000 ਤੋਂ ਵੱਧ ਇੱਕ ਦਿਨਾ ਰਿਕਵਰੀ ਦੇ ਨਾਲ ਸਭ ਤੋਂ ਵੱਧ ਯੋਗਦਾਨ ਪਾ ਰਿਹਾ ਹੈ।
ਪਿਛਲੇ 24 ਘੰਟਿਆਂ ਦੌਰਾਨ 63,509 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ।
77 ਫ਼ੀਸਦ ਨਵੇਂ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਮਿਲੇ ਹਨ। ਕੇਰਲ ਨੇ ਸਭ ਤੋਂ ਵੱਧ ਨਵੇਂ ਕੇਸ ਦਰਜ ਕਰਕੇ ਮਹਾਰਾਸ਼ਟਰ ਨੂੰ ਪਛਾੜ ਦਿੱਤਾ ਹੈ।
ਪ੍ਰਮੁੱਖ ਤਿੰਨ ਯੋਗਦਾਨ ਪਾਉਣ ਵਾਲੇ ਰਾਜ ਕੇਰਲ, ਮਹਾਰਾਸ਼ਟਰ ਅਤੇ ਕਰਨਾਟਕ ਵਿੱਚ 8,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਤਾਮਿਲਨਾਡੂ ਅਤੇ ਆਂਧਰ ਪ੍ਰਦੇਸ਼ ਦੋਵਾਂ ਵਿੱਚ 4,000 ਤੋਂ ਵੱਧ ਕੇਸ ਮਿਲੇ ਹਨ।

ਪਿਛਲੇ 24 ਘੰਟਿਆਂ ਦੌਰਾਨ 730 ਮੌਤਾਂ ਹੋਈਆਂ ਹਨ। ਇਹਨਾਂ ਵਿਚੋਂ, ਲਗਭਗ 80 ਫ਼ੀਸਦ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਹੋਈਆਂ ਹਨ।
ਮਹਾਰਾਸ਼ਟਰ ਵਿੱਚ 25 ਫ਼ੀਸਦ ਤੋਂ ਵੱਧ (187 ਮੌਤਾਂ) ਨਵੀਂਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ ।

ਦੇਸ਼ ਦੇ ਲਗਭਗ ਸਾਰੇ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਕੋਵਿਡ -19 ਤੋਂ ਪ੍ਰਭਾਵਤ ਹਨ। ਡੇਂਗੂ, ਮਲੇਰੀਆ, ਮੌਸਮੀ ਇਨਫਲੂਐਨਜ਼ਾ, ਲੈਪਟੋਸਪੀਰੋਸਿਸ, ਚਿਕਨਗੁਨੀਆ, ਐਂਟਰਿਕ ਬੁਖਾਰ, ਆਦਿ ਵਿੱਚ ਹਰ ਸਾਲ ਮਹਾਮਾਰੀ ਦੀਆਂ ਭਿਆਨਕ ਬਿਮਾਰੀਆਂ ਦੇ ਮੌਸਮੀ ਪੈਟਰਨ ਦੇ ਮੱਦੇਨਜ਼ਰ, ਨਾ ਸਿਰਫ ਡਾਈਗਨੋਸਟਿਕ ਦੁਚਿੱਤੀ ਦੇ ਤੌਰ ਤੇ ਪੇਸ਼ ਹੋ ਸਕਦੇ ਹਨ, ਪਰ ਕੋਵਿਡ ਦੇ ਮਾਮਲਿਆਂ ਵਿੱਚ ਵੀ ਮੌਜੂਦ ਹੋ ਸਕਦੇ ਹਨ। ਇਹ ਕੋਵਿਡ ਦੀ ਕਲੀਨਿਕਲ ਅਤੇ ਪ੍ਰਯੋਗਸ਼ਾਲਾ ਜਾਂਚ ਵਿੱਚ ਇੱਕ ਚੁਣੌਤੀ ਬਣਦੀ ਹੈ ਅਤੇ ਕਲੀਨਿਕਲ ਪ੍ਰਬੰਧਨ ਅਤੇ ਮਰੀਜ਼ ਦੇ ਨਤੀਜਿਆਂ 'ਤੇ ਇਸਦਾ ਅਸਰ ਹੁੰਦਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਹੋਰਨਾਂ ਮੌਸਮੀ ਰੋਗਾਂ ਦੇ ਨਾਲ ਕੋਵਿਡ -19 ਮਹਾਮਾਰੀ ਸਹਿ-ਲਾਗ ਪ੍ਰਬੰਧਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਇਸ ਨੂੰ ਹੇਠਲੇ ਲਿੰਕ 'ਤੇ ਦੇਖਿਆ ਜਾ ਸਕਦਾ ਹੈ:
https://www.mohfw.gov.in/pdf/GuidlinesformanagementofcoinfectionofCOVID19withorseeasonalepidemicpronediseases.pdf
****
ਐਮਵੀ / ਐਸਜੇ
(Release ID: 1664481)
Visitor Counter : 272
Read this release in:
Tamil
,
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Telugu
,
Malayalam