ਪੇਂਡੂ ਵਿਕਾਸ ਮੰਤਰਾਲਾ
ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਤਹਿਤ ਹੁਣ ਤੱਕ ਕੁੱਲ 32 ਕਰੋੜ ਦਿਨਾਂ ਦਾ ਰੋਜਗਾਰ ਮੁਹੱਈਆ ਕਰਵਾਇਆ ਜਾ ਚੁੱਕਾ ਹੈ ਅਤੇ 31,500 ਕਰੋੜ ਰੁਪਏ ਤੋਂ ਵੱਧ ਖਰਚੇ ਜਾ ਚੁੱਕੇ ਹਨ
ਵੱਡੀ ਗਿਣਤੀ ਵਿੱਚ ਢਾਂਚੇ ਉਸਾਰੇ ਗਏ; 2,123 ਗ੍ਰਾਮ ਪੰਚਾਇਤਾਂ ਨੂੰ ਇੰਟਰਨੈੱਟ ਕੁਨੈਕਟੀਵਿਟੀ ਪ੍ਰਦਾਨ ਕੀਤੀ, 21,595 ਕੂੜਾ ਪ੍ਰਬੰਧਨ ਦੇ ਕੰਮ ਕਰਵਾਏ ਅਤੇ 62,824 ਉਮੀਦਵਾਰਾਂ ਨੂੰ ਕੌਸ਼ਲ ਟ੍ਰੇਨਿੰਗ ਦਿੱਤੀ ਗਈ
Posted On:
12 OCT 2020 4:44PM by PIB Chandigarh
ਕੋਵਿਡ-19 ਫੈਲਣ ਦੇ ਬਾਅਦ, ਆਪਣੇ ਜੱਦੀ ਪਿੰਡ ਵਾਪਸ ਪਰਤੇ ਪ੍ਰਵਾਸੀ ਕਾਮਿਆਂ ਅਤੇ ਇਸੇ ਤਰ੍ਹਾਂ ਗ੍ਰਾਮੀਣ ਖੇਤਰ ਵਿੱਚ ਪ੍ਰਭਾਵਿਤ ਨਾਗਰਿਕਾਂ ਲਈ ਰੋਜਗਾਰ ਅਤੇ ਆਜੀਵਿਕਾ ਦੇ ਮੌਕਿਆਂ ਨੂੰ ਉਤਸ਼ਾਹਤ ਕਰਨ ਲਈ ਸ਼ੁਰੂ ਕੀਤੇ ਗਏ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ (ਜੀਕੇਆਰਏ) ਤਹਿਤ, 6 ਰਾਜਾਂ ਵਿੱਚ ਅਪਣੇ ਘਰ ਵਾਪਸ ਪਰਤੇ ਪ੍ਰਵਾਸੀ ਮਜ਼ਦੂਰਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਲਈ ਮਿਸ਼ਨ ਢੰਗ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਅਭਿਯਾਨ ਇਨ੍ਹਾਂ ਰਾਜਾਂ ਦੇ 116 ਜ਼ਿਲ੍ਹਿਆਂ ਵਿੱਚ ਰੋਜਗਾਰ ਦੇ ਮੌਕਿਆਂ ਨਾਲ ਪਿੰਡ ਵਾਸੀਆਂ ਨੂੰ ਸ਼ਕਤੀ ਪ੍ਰਦਾਨ ਕਰ ਰਿਹਾ ਹੈ।
ਅਭਿਯਾਨ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ, 15ਵੇਂ ਹਫ਼ਤੇ ਤੱਕ, ਤਕਰੀਬਨ 32 ਕਰੋੜ ਦਿਨਾਂ ਦਾ ਰੋਜਗਾਰ ਮੁਹੱਈਆ ਕਰਵਾ ਦਿੱਤਾ ਗਿਆ ਹੈ ਅਤੇ ਹੁਣ ਤੱਕ 31,577 ਕਰੋੜ ਰੁਪਏ ਖਰਚ ਕੀਤੇ ਗਏ ਹਨ। 1,32,146 ਜਲ ਸੰਭਾਲ਼ ਢਾਂਚੇ, 4,12,214 ਗ੍ਰਾਮੀਣ ਘਰ, 35,529 ਪਸ਼ੂ-ਸ਼ੈੱਡ, 25,689 ਫਾਰਮ ਤਲਾਬ ਅਤੇ 16,253 ਕਮਿਊਨਿਟੀ ਸੈਨੇਟਰੀ ਕੰਪਲੈਕਸਾਂ ਸਮੇਤ ਵੱਡੀ ਗਿਣਤੀ ਵਿੱਚ ਢਾਂਚੇ ਉਸਾਰੇ ਗਏ ਹਨ। ਅਭਿਯਾਨ ਦੌਰਾਨ ਜ਼ਿਲ੍ਹਾ ਖਣਿਜ ਫੰਡਾਂ ਜ਼ਰੀਏ 7,340 ਕੰਮ ਕੀਤੇ ਗਏ ਹਨ, 2,123 ਗ੍ਰਾਮ ਪੰਚਾਇਤਾਂ ਨੂੰ ਇੰਟਰਨੈੱਟ ਕਨੈਕਟੀਵਿਟੀ ਪ੍ਰਦਾਨ ਕੀਤੀ ਗਈ ਹੈ, ਠੋਸ ਅਤੇ ਤਰਲ ਰਹਿੰਦ-ਖੂੰਹਦ ਪ੍ਰਬੰਧਨ ਨਾਲ ਸਬੰਧਿਤ ਕੁੱਲ 21,595 ਕੰਮ ਕੀਤੇ ਗਏ ਹਨ, ਅਤੇ 62,824 ਉਮੀਦਵਾਰਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇ) ਦੁਆਰਾ ਕੌਸ਼ਲ ਟ੍ਰੇਨਿੰਗ ਦਿੱਤੀ ਗਈ ਹੈ।
ਅਭਿਯਾਨ ਦੀ ਹੁਣ ਤੱਕ ਦੀ ਸਫਲਤਾ ਨੂੰ 12 ਮੰਤਰਾਲਿਆਂ / ਵਿਭਾਗਾਂ ਅਤੇ ਰਾਜ ਸਰਕਾਰਾਂ ਦੇ ਸਾਂਝੇ ਯਤਨਾਂ ਵਜੋਂ ਦੇਖਿਆ ਜਾ ਸਕਦਾ ਹੈ, ਜੋ ਪ੍ਰਵਾਸੀ ਮਜ਼ਦੂਰਾਂ ਅਤੇ ਗ੍ਰਾਮੀਣ ਭਾਈਚਾਰਿਆਂ ਨੂੰ ਵਧੇਰੇ ਮਾਤਰਾ ਵਿੱਚ ਲਾਭ ਦੇ ਰਹੇ ਹਨ। ਜੋ ਮਜ਼ਦੂਰ ਅਪਣੇ ਪਿੰਡਾਂ ਵਿੱਚ ਵਾਪਸ ਰਹਿਣ ਦੀ ਚੋਣ ਕਰਦੇ ਹਨ ਉਨ੍ਹਾਂ ਲਈ ਨੌਕਰੀਆਂ ਅਤੇ ਆਜੀਵਿਕਾ ਲਈ ਲੰਬੇ ਸਮੇਂ ਦੀ ਕਾਰਵਾਈ ਅਤੇ ਲੰਬੇ ਸਮੇਂ ਦੀ ਪਹਿਲ ਲਈ ਸਟੇਜ ਸੈੱਟ ਕੀਤੀ ਗਈ ਹੈ।
*******
ਏਪੀਐੱਸ / ਐੱਸਜੀ
(Release ID: 1663839)
Visitor Counter : 172
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Odia
,
Tamil
,
Telugu
,
Malayalam