ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ-ਕੇਪੀਆਈਟੀ (CSIR-KPIT) ਦੁਆਰਾ ਹਾਈਡ੍ਰੋਜਨ ਈਂਧਣ ਸੈੱਲ ਨਾਲ ਲੈਸ ਕਾਰ ਦਾ ਪ੍ਰਦਰਸ਼ਨ

ਪੀਈਐੱਮ (PEM) ਈਂਧਣ ਸੈੱਲ ਟੈਕਨੋਲੋਜੀ ਦੇ ਦਿਲ ਵਿੱਚ ਮੈਂਬਰੇਨ ਇਲੈਕਟ੍ਰੌਡ ਅਸੈਂਬਲੀ ਸ਼ਾਮਲ ਹੈ, ਜੋ ਪੂਰੀ ਤਰ੍ਹਾਂ ਸੀਐੱਸਆਈਆਰ ਦੀ ਤਕਨੀਕ ਹੈ

Posted On: 10 OCT 2020 5:52PM by PIB Chandigarh

‘ਵਿਗਿਆਨਕ ਤੇ ਉਦਯੋਗਿਕ ਖੋਜ ਪਰਿਸ਼ਦ’ (CSIR) ਅਤੇ ਕੇਪੀਆਈਟੀ (KPIT) ਨੇ ਭਾਰਤ ਦੀ ਪਹਿਲੀ ਹਾਈਡ੍ਰੋਜਨ ਈਂਧਣ ਸੈੱਲ (HFC) ਪ੍ਰੋਟੋਟਾਈਪ ਕਾਰ ਦੇ ਸਫ਼ਲ ਪਰੀਖਣ ਕੀਤੇ ਹਨ; ਇਹ ਪੂਰੀ ਤਰ੍ਹਾਂ CSIR–ਨੈਸ਼ਨਲ ਕੈਮੀਕਲ ਲੈਬੋਰੇਟਰੀ, ਪੁਣੇ ’ਚ ਵਿਕਸਿਤ ਕੀਤੀ ਈਂਧਣ ਸੈੱਲ ਸਟੈਕ ਕਾਰ ਹੈ। ਈਂਧਣ ਸੈੱਲ ਇੱਕ ਘੱਟ ਤਾਪਮਾਨ ਵਾਲਾ PEM (ਪ੍ਰੋਟੋਨ ਐਕਸਚੇਂਜ ਮੈਂਬਰੇਨ) ਪ੍ਰਕਾਰ ਦਾ ਈਂਧਣ ਸੈੱਲ ਹੁੰਦਾ ਹੈ ਜੋ 65–75 ਡਿਗਰੀ ਸੈਂਟੀਗ੍ਰੇਡ ਉੱਤੇ ਚਲਦਾ ਹੈ, ਜੋ ਵਾਹਨ ਚਲਾਉਣ ਲਈ ਵਾਜਬ ਹੁੰਦਾ ਹੈ।

 

 

CSIR ਅਤੇ KPIT ਨੇ CSIR ਦੀ ਤਕਨੀਕ ਦੇ ਅਧਾਰ ਉੱਤੇ ਇੱਕ 10 kWe ਆਟੋਮੋਟਿਵ ਗ੍ਰੇਡ LT-PEMFC ਈਂਧਣ ਸੈੱਲ ਸਟੈਕ ਸਫਲਤਾਪੂਰਬਕ ਵਿਕਸਿਤ ਕੀਤਾ ਹੈ। PEM ਈਂਧਣ ਸੈੱਲ ਟੈਕਨੋਲੋਜੀ ਦੇ ਦਿਲ ਵਿੱਚ ਮੈਂਬਰੇਨ ਇਲੈਕਟ੍ਰੋਡ ਅਸੈਂਬਲੀ ਸ਼ਾਮਲ ਹੈ, ਜੋ ਪੂਰੀ ਤਰ੍ਹਾਂ CSIR ਦੀ ਤਕਨੀਕ ਹੈ। KPIT ਨੇ ਸਟੈਕ ਇੰਜੀਨੀਅਰਿੰਗ ਵਿੱਚ ਆਪਣੀ ਮੁਹਾਰਤ ਪੇਸ਼ ਕੀਤੀ ਹੈ, ਜਿਸ ਵਿੱਚ ਹਲਕੇ–ਵਜ਼ਨ ਦੀ ਬਾਇਪੋਲਰ ਅਤੇ ਗਾਸਕੇਟ ਡਿਜ਼ਾਈਨ, ਪਲਾਂਟ ਦੇ ਸੰਤੁਲਨ ਦਾ ਵਿਕਾਸ (BoP), ਸਿਸਟਮ ਇੰਟੈਗ੍ਰੇਸ਼ਨ, ਕੰਟਰੋਲ ਸਾਫ਼ਟਵੇਅਰ ਤੇ ਇਲੈਕਟ੍ਰਿਕ ਪਾਵਰ–ਟ੍ਰੇਨ ਸ਼ਾਮਲ ਹਨ ਜੋ ਈਂਧਣ ਸੈੱਲ ਵਾਹਨ ਨੂੰ ਚਲਣ ਦੇ ਯੋਗ ਬਣਾਉਂਦੇ ਹਨ। ਈਂਧਣ ਸੈੱਲ ਸਟੈਕ ਬਹੁਤ ਹੀ ਪਤਲੀਆਂ ਬਾਇਪੋਲਰ ਪਲੇਟਾਂ ਦੀ ਵਰਤੋਂ ਕਰਦਾ ਹੈ, ਇੰਝ ਲਗਭਗ ਦੋ–ਤਿਹਾਈ ਵਜ਼ਨ ਘਟਦਾ ਹੈ।

 

ਸਾਲ 2016 ’ਚ, CSIR-NCL ਅਤੇ CSIR-CECRI ਨੇ KPIT ਦੀ ਭਾਈਵਾਲੀ ਨਾਲ ਇੱਕ ਆਟੋਮੋਟਿਵ ਗ੍ਰੇਡ PEM ਈਂਧਣ ਸੈੱਲ ਟੈਕਨੋਲੋਜੀ ਵਿਕਸਿਤ ਕਰਨ ਲਈ ‘ਨਿਊ ਮਿਲੇਨੀਅਮ ਇੰਡੀਅਨ ਟੈਕਨੋਲੋਜੀ ਲੀਡਰਸ਼ਿਪ ਇਨੀਸ਼ੀਏਟਿਵ’ (NMITLI) ਯੋਜਨਾ ਦੇ ‘ਇੰਡਸਟ੍ਰੀ ਓਰਿਜਿਨੇਟਡ ਪ੍ਰੋਜੈਕਟ’ (IOP) ਵਰਗ ਦੇ ਹਿੱਸੇ ਵਜੋਂ ਸ਼ੁਰੂਆਤ ਕੀਤੀ ਸੀ। ਹਾਈਡ੍ਰੋਜਨ ਈਂਧਣ ਸੈੱਲ (HFC) ਟੈਕਨੋਲੋਜੀ ਬਿਜਲੀ ਊਰਜਾ ਪੈਦਾ ਕਰਨ, ਪਥਰਾਟ ਈਂਧਨਾਂ ਦੀ ਵਰਤੋਂ ਘਟਾਉਣ ਲਈ ਹਾਈਡ੍ਰੋਜਨ ਤੇ ਆਕਸੀਜਨ ਵਿਚਾਲੇ (ਹਵਾ ਤੋਂ) ਰਸਾਇਣਕ ਪ੍ਰਤੀਕਰਮਾਂ ਦਾ ਉਪਯੋਗ ਕਰਦੀ ਹੈ। ਇਸ ਦੇ ਨਾਲ ਹੀ ਈਂਧਣ ਸੈੱਲ ਟੈਕਨੋਲੋਜੀ ਸਿਰਫ਼ ਪਾਣੀ ਕੱਢਦੀ ਹੈ, ਤੇ ਇੰਝ ਹੋਰ ਵਾਯੂ ਪ੍ਰਦੂਸ਼ਣ ਪੈਦਾ ਕਰਨ ਵਾਲੇ ਤੱਤਾਂ ਦੇ ਨਾਲ–ਨਾਲ ਨੁਕਸਾਨਦੇਹ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਘਟਾਉਂਦੀ ਹੈ। ਇਸ ਤਕਨਾਲੋਜੀ ਨੂੰ ਅੱਗੇ ਅਪਣਾਉਣ ਤੇ ਇਸ ਦੀ ਵਰਤੋਂ ਕਰਨ ਨਾਲ ਇਹ ਵਿਸ਼ਵ ਇੱਕ ਅਜਿਹਾ ਸਵੱਛ ਸਥਾਨ ਬਣ ਜਾਵੇਗਾ, ਜਿੱਥੇ ਵਾਯੂ ਪ੍ਰਦੂਸ਼ਣ ਦੇ ਪੱਧਰ ਘਟ ਹੋਣਗੇ।

 

ਇਹ ਪਰੀਖਣ ਈਂਧਣ ਸੈੱਲ ਸਟੈਕ ਨਾਲ ਪਹਿਲਾਂ ਤੋਂ ਫ਼ਿੱਟ ਕੀਤੇ ਬੈਟਰੀ–ਇਲੈਕਟ੍ਰਿਕ ਯਾਤਰੀ ਕਾਰ ਮੰਚ ਉੱਤੇ ਕੀਤੇ ਗਏ ਸਨ। ਉਂਝ, ਇਹ ਅਨੁਮਾਨ ਹੈ ਕਿ ਇਹ ਟੈਕਨੋਲੋਜੀ ਬੱਸਾਂ ਤੇ ਟਰੱਕਾਂ ਜਿਹੇ ਵਪਾਰਕ ਵਾਹਨਾਂ (CV) ਲਈ ਵਧੇਰੇ ਢੁਕਵੀਂ ਹੈ। ਬੈਟਰੀ ਇਲੈਕਟ੍ਰਿਕ ਬੱਸਾਂ / ਟਰੱਕਾਂ ਨੂੰ ਇੱਛਤ ਆਪਰੇਟਿੰਗ ਰੇਂਜ ਹਾਸਲ ਕਰਨ ਲਈ ਇੱਕ ਵੱਡੀ ਬੈਟਰੀ ਦੀ ਲੋੜ ਹੁੰਦੀ ਹੈ। ਇਸ ਦੇ ਮੁਕਾਬਲੇ HFC ਟੈਕਨੋਲੋਜੀ ਨੂੰ ਬਹੁਤ ਜ਼ਿਆਦਾ ਵੱਡੀ ਆਪਰੇਟਿੰਗ ਰੇਂਜ ਲਈ ਇੱਕ ਬਹੁਤ ਛੋਟੀ ਬੈਟਰੀ ਦੀ ਲੋੜ ਹੁੰਦੀ ਹੈ। ਇਸ ਪ੍ਰਕਾਰ HFC ਟੈਕਨੋਲੋਜੀ CV ਵਰਗ ਲਈ ਵਧੇਰੇ ਆਸਵੰਦ ਹੈ।

 

FC ਵਾਹਨ ਵਿੱਚ ਪ੍ਰਕਾਰ III ਦਾ ਵਪਾਰਕ ਹਾਈਡ੍ਰੋਜਨ ਟੈਂਕ ਫ਼ਿੱਟ ਹੁੰਦਾ ਹੈ। ਇਸ ਦੀ ਸਮਰੱਥਾ ਲਗਭਗ 350 ਬਾਰ ਦਬਾਅ ਉੱਤੇ H2 ਸਟੋਰਡ ਦੇ ਤਕਰੀਬਨ 1.75 ਕਿਲੋਗ੍ਰਾਮ ਹੁੰਦੀ ਹੈ, FC ਵਾਹਨ ਨੂੰ 60–65 ਕਿਲੋਮੀਟਰ/ਘੰਟਾ ਦੀ ਦਰਮਿਆਨੀ ਰਫ਼ਤਾਰ ’ਤੇ ਖ਼ਾਸ ਤੌਰ ’ਤੇ ਭਾਰਤੀ ਸੜਕਾਂ ਦੀਆਂ ਸਕਿਤੀਆਂ ਅਧੀਨ ਲਗਭਗ 250 ਕਿਲੋਮੀਟਰ ਰੇਂਜ ਲਈ ਚਲਣਾ ਚਾਹੀਦਾ ਹੈ। ਸਮੁੱਚਾ ਈਂਧਣ ਸੈੱਲ ਸਟੈਕ ਅਤੇ ਇਸ ਨਾਲ ਪਾਵਰ ਟ੍ਰੇਨ ਸਮੇਤ ਸਬੰਧਤ ਪੁਰਜ਼ੇ ਇੱਕ ਸਟੈਂਡਰਡ 5–ਸੀਟਾਂ ਵਾਲੀ ਸੇਡਾਨ ਕਾਰ ਵਿੱਚ ਪਹਿਲਾਂ ਤੋਂ ਫ਼ਿੱਟ ਸਨ।

 

ਇਸ ਮਹੱਤਵਪੂਰਣ ਮੀਲ–ਪੱਥਰ ਮੌਕੇ KPIT ਦੇ ਚੇਅਰਮੈਨ ਸ੍ਰੀ ਰਵੀ ਪੰਡਿਤ ਨੇ ਕਿਹਾ,‘ਇਸ ਟੈਕਨੋਲੋਜੀ ਦਾ ਭਵਿੱਖ ਮਹਾਨ ਹੈ ਤੇ ਇਹ ਦੇਸ਼ ਵਿੱਚ ਹੀ ਵਿਕਸਿਤ ਕੀਤੀ ਗਈ ਹੈ, ਇਸ ਲਈ ਇਸ ਦੇ ਪਹਿਲਾਂ ਦੇ ਮੁਕਾਬਲੇ ਵਪਾਰਕ ਤੌਰ ’ਤੇ ਵਧੇਰੇ ਵਿਵਹਾਰਕ ਹੋਣ ਦੀ ਸੰਭਾਵਨਾ ਹੈ। ਇਹ ਇੱਕ ਅਹਿਮ ਟੈਕਨੋਲੋਜੀ ਹੈ ਜੋ ਪ੍ਰਦੂਸ਼ਣ ਘਟਾਉਣ ਤੇ ਸਾਡੇ ਪਥਰਾਟ ਈਂਧਣ ਦੀਆਂ ਦਰਾਮਦਾਂ ਘਟਾਉਣ ਵਿੱਚ ਭਾਰਤ ਦੀ ਮਦਦ ਕਰੇਗੀ।’

 

CSIR-NCL ਦੇ ਡਾਇਰੈਕਟਰ ਪ੍ਰੋ. ਅਸ਼ਵਨੀ ਕੁਮਾਰ ਨਾਂਗੀਆ ਨੇ ਦੇਸੀ CSIR-NMITLI ਟੈਕਨੋਲੋਜੀ ਦੀ ਵਰਤੋਂ ਕਰਦਿਆਂ ਹਾਈਡ੍ਰੋਜਨ ਈਂਧਣ ਸੈੱਲ ਉੱਤੇ ਪਹਿਲੀ ਵਾਰ ਸਫ਼ਲਤਾਪੂਰਬਕ ਕਾਰ ਚਲਾਉਣ ਲਈ ਟੀਮਾਂ ਨੂੰ ਵਧਾਈ ਦਿੱਤੀ ਹੈ ਅਤੇ ਇੱਕ ਉਦਯੋਗਿਕ ਭਾਈਵਾਲ ਵਜੋਂ KPIT ਨੇ ਕਿਹਾ ਹੈ,‘ਹੁਣ ਦੇਸ਼ ਵਿੱਚ ਟ੍ਰਾਂਸਪੋਰਟੇਸ਼ਨ ਨੂੰ ਤਾਕਤ ਦੇਣ ਲਈ ਹਾਈਡ੍ਰੋਜਨ ਉੱਤੇ ਅਧਾਰਤ ਇੱਕ ਅਖੁੱਟ ਊਰਜਾ ਈਂਧਣ ਵਜੋਂ ਵਰਤਣ ਦਾ ਵੇਲਾ ਆ ਗਿਆ ਹੈ। ਇਸ ਨਾਲ ਨਾ ਸਿਰਫ਼ ਪੈਟਰੋਲ, ਡੀਜ਼ਲ ਦੀ ਦਰਾਮਦ ਘਟੇਗੀ, ਸਗੋਂ ਹਾਈਡ੍ਰੋਜਨ ਇੱਕੋ–ਇੱਕ ਉੱਪ–ਉਤਪਾਦ ਵਜੋਂ ਸਭ ਤੋਂ ਸਾਫ਼ ਈਂਧਣ ਵੀ ਹੈ। NMILTI ਅਧੀਨ CSIR ਦਾ ਦੀਰਘਕਾਲੀਨ ਨਿਵੇਸ਼ ਦਾ ਲਾਭ ਮਿਲਣ ਲੱਗ ਪਿਆ ਹੈ।’

 

 

*****

 

ਐੱਨਬੀ/ਕੇਜੀਐੱਸ/(ਸੀਐੱਸਆਈਆਰ ਰਿਲੀਜ਼)



(Release ID: 1663451) Visitor Counter : 193