PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 08 OCT 2020 6:25PM by PIB Chandigarh

 

Coat of arms of India PNG images free download https://static.pib.gov.in/WriteReadData/userfiles/image/image002H4UQ.jpg

 

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • 35 ਰਾਜ / ਕੇਂਦਰ ਸ਼ਾਸ਼ਿਤ ਪ੍ਰਦੇਸ਼ 140 ਟੈਸਟ/ਪ੍ਰਤੀ ਦਿਨ/ਮਿਲੀਅਨ ਆਬਾਦੀ ਕਰ ਰਹੇ ਹਨ।

  • 22 ਰਾਜ / ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿੱਚ ਰਿਕਵਰੀ ਦਰ ਰਾਸ਼ਟਰੀ ਔਸਤ ਨਾਲੋਂ ਜ਼ਿਆਦਾ ਹੈ।

  • ਪਿਛਲੇ 24 ਘੰਟਿਆਂ ਵਿੱਚ 83,011 ਮਰੀਜ਼ ਕੋਵਿਡ-19 ਤੋਂ ਠੀਕ ਹੋਏ ਜਦਕਿ 78,524 ਨਵੇਂ ਕੇਸ ਸਾਹਮਣੇ ਆਏ।

  • ਲਗਾਤਾਰ 17ਵੇਂ ਦਿਨ ਐਕਟਿਵ ਕੇਸ 10 ਲੱਖ ਤੋਂ ਘੱਟ ਰਹੇ।

  • ਪ੍ਰਧਾਨ ਮੰਤਰੀ ਨੇ ਜਨ–ਅੰਦੋਲਨ ਦੀ ਸ਼ੁਰੂਆਤ ਕੀਤੀ ਅਤੇ ਹਰੇਕ ਨੂੰ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਇਕਜੁੱਟ ਹੋਣ ਦੀ ਅਪੀਲ ਕੀਤੀ।

 

https://static.pib.gov.in/WriteReadData/userfiles/image/image00253L5.jpg

https://static.pib.gov.in/WriteReadData/userfiles/image/image003356I.jpg

 

22 ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪਾਜ਼ਿਟਿਵ ਰਿਪੋਰਟ ਦਰ ਰਾਸ਼ਟਰੀ ਅੋਸਤ ਨਾਲੋਂ ਘੱਟ ਹੈ; 17 ਵੇਂ ਦਿਨ, ਕੋਵਿਡ ਇਲਾਜ ਪ੍ਰਾਪਤ ਕਰਨ ਵਾਲੇ ਮਰੀਜ਼ਾਂ ਦੀ ਗਿਣਤੀ 10 ਲੱਖ ਤੋਂ ਘੱਟ ਬਣੀ ਹੋਈ ਹੈ।

ਭਾਰਤ ਨੇ 140 ਟੈਸਟਾਂ / ਦਿਨ / ਮਿਲੀਅਨ ਦੀ ਆਬਾਦੀ ਬਾਰੇ ਵਿਸ਼ਵ ਸਿਹਤ ਸੰਗਠਨ ਦੀ ਸਲਾਹ ਨੂੰ ਪੂਰਾ ਕਰਨ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਾਪਤੀਆਂ ਦੀ ਇਕ ਹੋਰ ਕਤਾਰ ਵਿਚ, 35 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਟੈਸਟਿੰਗ ਸਬੰਧਿਤ ਸਲਾਹ ਕੀਤੀ ਗਈ ਗਿਣਤੀ ਨੂੰ ਪਾਰ ਕਰ ਦਿੱਤਾ ਹੈ। ਪ੍ਰਤੀ ਮਿਲੀਅਨ ਅਬਾਦੀ ਵਿਚ ਪ੍ਰਤੀ ਦਿਨ ਟੈਸਟਾਂ ਦੀ ਰਾਸ਼ਟਰੀ ਅੋਸਤ 865 ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਲਗਭਗ 12 ਲੱਖ ਟੈਸਟ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਕੀਤੇ ਗਏ 11,94,321 ਟੈਸਟਾਂ ਦੇ ਨਾਲ, ਦੇਸ਼ ਵਿੱਚ ਹੋਏ ਕੁੱਲ ਟੈਸਟਾਂ ਦੀ ਗਿਣਤੀ 8.34 ਕਰੋੜ (8,34,65,975) ਨੂੰ ਪਾਰ ਕਰ ਗਈ ਹੈ। 7 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਾਜ਼ਿਟਿਵ ਕੇਸਾਂ ਦੀ ਦਰ 5% ਤੋਂ ਘੱਟ ਦਰਜ ਕੀਤੀ ਗਈ ਹੈ। 22 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪਾਜ਼ਿਟਿਵ ਦਰ ਰਾਸ਼ਟਰੀ ਅੋਸਤ ਨਾਲੋਂ ਘੱਟ ਹੈ। ਕੁੱਲ ਪੋਜੀਵਿਟ ਦਰ 8.19% ਹੈ ਅਤੇ ਨਿਰੰਤਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵਧੇਰੇ ਸਿਹਤਯਾਬੀ ਦੇ ਮਾਮਲੇ ਦਰਜ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਪਿਛਲੇ 24 ਘੰਟਿਆਂ ਦੌਰਾਨ 83,011 ਇਕ ਦਿਨ ਦੀ ਸਿਹਤਯਾਬੀ ਦਰਜ ਕੀਤੀ ਗਈ ਹੈ ਜਦੋਂ ਕਿ 78,524 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ। ਸਿਹਤਯਾਬੀ ਵਾਲੇ ਕੇਸ 58,27,704 ਹੋ ਗਏ ਹਨ। ਸਿਹਤਯਾਬੀ ਵਾਲੇ ਕੁੱਲ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ 49 ਲੱਖ (49,25,279) ਨੂੰ ਪਾਰ ਕਰ ਗਿਆ ਹੈ। ਐਕਟਿਵ ਕੇਸ ਲਗਾਤਾਰ 17ਵੇਂ ਦਿਨ 10 ਲੱਖ ਤੋਂ ਘੱਟ ਦਰਜ ਹੋਏ ਹਨ। ਇਸ ਸਮੇਂ ਐਕਟਿਵ ਮਾਮਲੇ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਵਿਚੋਂ ਸਿਰਫ 13.20% ਹਨ ਅਤੇ ਦੇਸ਼ ਵਿੱਚ ਇਸ ਵੇਲੇ 9,02,425 ਲੋਕ ਇਲਾਜ ਪ੍ਰਾਪਤ ਕਰ ਰਹੇ ਹਨ। ਠੀਕ ਹੋਣ ਵਾਲਿਆਂ ਦੀ ਸੰਖਿਆ ਵਿੱਚਲੇ ਲਗਾਤਾਰ ਵਾਧੇ ਨੇ ਰਾਸ਼ਟਰੀ ਰਿਕਵਰੀ ਰੇਟ ਨੂੰ ਅੱਗੇ ਵਧਾ ਕੇ 85.25% ਕਰਨ ਵਿਚ ਸਹਾਇਤਾ ਕੀਤੀ ਹੈ। ਨਵੇਂ ਹਿਕਵਰ ਕੀਤੇ ਗਏ 75% ਕੇਸ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਿਤ ਮੰਨੇ ਜਾ ਰਹੇ ਹਨ। ਇਕੱਲੇ ਮਹਾਰਾਸ਼ਟਰ ਨੇ ਇਕ ਦਿਨ ਵਿੱਚ 16,000 ਤੋਂ ਵੱਧ ਦੀ ਗਿਣਤੀ ਨਾਲ ਤੋਂ ਨਾਲ ਦੇਸ਼ ਦੀ ਕੁੱਲ ਰਿਕਵਰੀ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਹੈ। ਪਿਛਲੇ 24 ਘੰਟਿਆਂ ਵਿੱਚ 78,524 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਨਵੇਂ ਕੇਸਾਂ ਵਿਚੋਂ 79% ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਿਤ ਹਨ। ਮਹਾਰਾਸ਼ਟਰ ਵਿੱਚ ਅਜੇ ਵੀ 14,000 ਤੋਂ ਵੀ ਵੱਧ ਪੁਸ਼ਟੀ ਵਾਲੇ ਕੇਸਾਂ ਦੇ ਨਾਲ ਬਹੁਤ ਸਾਰੇ ਨਵੇਂ ਕੇਸਾਂ ਦੀ ਰਿਪੋਰਟ ਕਰਨ ਵਾਲੇ ਰਾਜਾਂ ਵਿੱਚੋਂ ਮੋਢੀ ਸੂਬਾ ਬਣਿਆ ਹੋਇਆ ਹੈ, ਇਸ ਤੋਂ ਬਾਅਦ ਕਰਨਾਟਕ ਦਾ ਨਾਮ ਹੈ ਜਿਸ ਵਿੱਚ 11,000 ਦੇ ਕਰੀਬ ਨਵੇਂ ਕੇਸ ਦਰਜ ਹੋਏ ਹਨ। ਪਿਛਲੇ 24 ਘੰਟਿਆਂ ਵਿੱਚ, 971 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚੋਂ  ਅਜਿਹੇ ਦਸ ਸੂਬੇ/ ਕੇਂਦਰ ਸ਼ਾਸਤ ਪ੍ਰਦੇਸ਼ ਹਨ ਜਿਥੋਂ ਲਗਭਗ 82% ਮੌਤਾਂ ਦੀ ਪੁਸ਼ਟੀ ਹੋਈ ਹੈ। 36% ਤੋਂ ਵੱਧ ਨਵੀਆਂ ਮੌਤਾਂ ਮਹਾਂਰਾਸ਼ਟਰ (5 355 ਮੌਤਾਂ) ਵਿੱਚ ਦਰਜ ਹੋਈਆਂ ਹਨ।  

https://pib.gov.in/PressReleseDetail.aspx?PRID=1662616 

 

ਪ੍ਰਧਾਨ ਮੰਤਰੀ ਨੇ ਜਨ–ਅੰਦੋਲਨ ਦੀ ਸ਼ੁਰੂਆਤ ਕੀਤੀ ਅਤੇ ਹਰੇਕ ਨੂੰ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਇਕਜੁੱਟ ਹੋਣ ਦੀ ਅਪੀਲ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਜਨ–ਅੰਦੋਲਨ ਦੀ ਸ਼ੁਰੂਆਤ ਕਰਦਿਆਂ ਹਰੇਕ ਨੂੰ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਇਕਜੁੱਟ ਹੋਣ ਦੀ ਅਪੀਲ ਕੀਤੀ। ਇੱਕ ਟਵੀਟ ਰਾਹੀਂ ਪ੍ਰਧਾਨ ਮੰਤਰੀ ਨੇ ਹਰੇਕ ਨੂੰ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਇਕਜੁੱਟ ਹੋਣ ਦੀ ਅਪੀਲ ਕੀਤੀ। ‘ਮਾਸਕ ਪਹਿਨਣ, ਹੱਥ ਧੋਣ, ਸਮਾਜਿਕ–ਦੂਰੀ ਦੀ ਪਾਲਣਾ ਕਰਨ ਤੇ ਦੋ ਗਜ਼ ਦੀ ਦੂਰੀ ਦਾ ਅਭਿਆਸ ਕਰਨ’ ਦਾ ਪ੍ਰਮੁੱਖ ਸੰਦੇਸ਼ ਦੁਹਰਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕਜੁੱਟਤਾ ਨਾਲ ਅਸੀਂ ਕੋਵਿਡ–19 ਖ਼ਿਲਾਫ਼ ਲੜਾਈ ਜਿੱਤਣ ’ਚ ਜ਼ਰੂਰ ਸਫ਼ਲ ਹੋਵਾਂਗੇ। ਇਹ ਮੁਹਿੰਮ ਲੋਕਾਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੁਹਿੰਮ ਅਧੀਨ, ਸਭ ਦੁਆਰਾ ਕੋਵਿਡ–19 ਸੰਕਲਪ ਲਿਆ ਜਾਵੇਗਾ। ਕੇਂਦਰ ਸਰਕਾਰ ਦੇ ਮੰਤਰਾਲਿਆਂ / ਵਿਭਾਗਾਂ ਤੇ ਰਾਜ ਸਰਕਾਰਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਇੱਕ ਸਹਿਕਾਰੀ ਕਾਰਜ–ਯੋਜਨਾ ਲਾਗੂ ਕੀਤੀ ਜਾਵੇਗੀ ਜਿਸ ਵਿੱਚ ਇਹ ਸ਼ਾਮਲ ਹਨ।ਵਧੇਰੇ ਕੇਸਾਂ ਵਾਲੇ ਜ਼ਿਲ੍ਹਿਆਂ ਵਿੱਚ ਉਸ ਖੇਤਰ ਵਿਸ਼ੇਸ਼ ਦੇ ਹਿਸਾਬ ਨਾਲ ਸੰਦੇਸ਼, ਸਾਦੇ ਅਤੇ ਅਸਾਨੀ ਨਾਲ ਸਮਝ ਆਉਣ ਵਾਲੇ ਸੰਦੇਸ਼ ਹਰੇਕ ਨਾਗਰਿਕ ਤੱਕ ਪੁੱਜਣ, ਸਾਰੇ ਮੀਡੀਆ ਮੰਚਾਂ ਦੀ ਵਰਤੋਂ ਕਰਦਿਆਂ ਸਮੁੱਚੇ ਦੇਸ਼ ਵਿੱਚ ਪਸਾਰ , ਜਨਤਕ ਸਥਾਨਾਂ ਉੱਤੇ ਬੈਨਰਸ ਤੇ ਪੋਸਟਰਸ; ਜਿਨ੍ਹਾਂ ਵਿੱਚ ਮੋਹਰੀ ਰਹਿ ਕੇ ਕੰਮ ਕਰਨ ਵਾਲੇ ਕਾਮੇ ਤੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਵਾਲੇ ਲਾਭਾਰਥੀਆਂ ਉੱਤੇ ਟੇਕ, ਸਰਕਾਰੀ ਪਰਿਸਰਾਂ ਵਿੱਚ ਹੋਰਡਿੰਗਸ / ਕੰਧ–ਚਿੱਤਰ / ਇਲੈਕਟ੍ਰੌਨਿਕ ਪ੍ਰਦਰਸ਼ਨੀ ਬੋਰਡ, ਸਥਾਨਕ ਤੇ ਰਾਸ਼ਟਰੀ ਪ੍ਰਭਾਵਕਾਰੀ ਵਿਅਕਤੀਆਂ ਦੀ ਸੰਦੇਸ਼ ਘਰਾਂ ਤੱਕ ਪਹੁੰਚਾਉਣ ਵਿੱਚ ਸ਼ਮੂਲੀਅਤ, ਨਿਯਮਿਤ ਜਾਗਰੂਕਤਾ ਪੈਦਾ ਕਰਨ ਲਈ ਮੋਬਾਈਲ ਵੈਨਾਂ ਚਲਾਉਣਾ, ਜਾਗਰੂਕਤਾ ਬਾਰੇ ਆਡੀਓ ਸੰਦੇਸ਼; ਪੈਂਫਲੈਟਸ / ਬਰੋਸ਼ਰਸ, ਕੋਵਿਡ ਸੰਦੇਸ਼ ਦੇਣ ਲਈ ਸਥਾਨਕ ਕੇਬਲ ਅਪਰੇਟਰਾਂ ਦੀ ਮਦਦ ਲੈਣਾ ਅਤੇ ਪ੍ਰਭਾਵਸ਼ਾਲੀ ਪਹੁੰਚ ਤੇ ਅਸਰ ਲਈ ਸਾਰੇ ਮੰਚਾਂ ’ਤੇ ਮੀਡੀਆ ਮੁਹਿੰਮ ਦਾ ਤਾਲਮੇਲ।

https://pib.gov.in/PressReleseDetail.aspx?PRID=1662601 

 

ਅਖਿਲ ਭਾਰਤੀ ਆਯੁਰਵੇਦ ਸੰਸ‍ਥਾਨ ਨੇ ਆਯੁਰਵੇਦ ਖੋਜ ਦੇ ਲਈ ਐਮਿਟੀ ਯੂਨੀਵਰਸਿਟੀ ਨਾਲ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ

ਆਯੁਸ਼ ਮੰਤਰਾਲੇ ਦੀ ਸਿਹਤ ਸੇਵਾ ਦੀਆਂ ਆਯੁਸ਼ ਪ੍ਰਣਾਲੀਆਂ ਨੂੰ ਪ੍ਰੋਤ‍ਸਾਹਨ ਕਰਨ ਅਤੇ ਉਨ੍ਹਾਂ ਦਾ ਵਿਕਾਸ ਕਰਨ ਲਈ ਭਾਗੀਦਾਰੀ ਕਰਨ ਦੀ ਆਯੁਸ਼ ਮੰਤਰਾਲੇ ਦੀ ਨੀਤੀ ਨੂੰ ਅੱਗੇ ਵਧਾਉਂਦੇ ਹੋਏ ਇਸ ਮੰਤਰਾਲੇ ਅਧੀਨ ਆਖਿਲ ਭਾਰਤੀ ਆਯੁਰਵੇਦ ਸੰਸ‍ਥਾਨ (ਏਆਈਆਈਏ),  ਨਵੀਂ ਦਿੱਲੀ ਨੇ ਕੱਲ੍ਹ ਨੂੰ ਐਮਿਟੀ ਯੂਨੀਵਰਸਿਟੀ  ਨਾਲ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਹਨ। ਇਸ ਸਹਿਮਤੀ ਪੱਤਰ ਵਿੱਚ ਆਯੁਰਵੇਦ ਵਿਗਿਆਨ ਵਿੱਚ ਖੋਜ ਨੂੰ ਹੁਲਾਰਾ ਦੇਣ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਸ ਸੰਸ‍ਥਾਨ ਦਾ ਸਹਿਮਤੀ ਪੱਤਰ ਐਮਿਟੀ ਇੰਸਟੀਟਿਊਟ ਆਵ੍ ਇੰਡੀਅਨ ਸਿਸਟਮ ਆਵ੍ ਮੈਡੀਸਿਨ ਨਾਲ ਹੈ, ਜਿਸ ਦੀ ਸ‍ਥਾਪਨਾ 2018 ਵਿੱਚ ਐਮਿਟੀ ਯੂਨੀਵਰਸਿਟੀ ਦੁਆਰਾ ਇੰਡੀਅਨ ਸਿਸਟਮ ਆਵ੍ ਮੈਡੀਸਨ ਦੇ ਵੱਧਦੇ ਮਹੱਤਵ ਨੂੰ ਮਾਨਤਾ ਦੇਣ ਲਈ ਕੀਤੀ ਗਈ ਸੀ। ਇਸ ਸਹਿਮਤੀ ਪੱਤਰ ਵਿੱਚ ਆਯੂਰਵੈਦਿਕ ਦਵਾਈਆਂ ਦੀ ਗੁਣਵੱਤਾ ਅਤੇ ਮਿਆਰੀਕਰਨ ਨਾਲ-ਨਾਲ ਕੁਦਰਤੀ ਉਤਪਾਦ ਰਸਾਇਣ ਵਿਗਿਆਨ ਅਤੇ ਫਾਰਮੇਸੀ ਵਿੱਚ ਪੀਐੱਚਡੀ ਪ੍ਰੋਗਰਾਮਾਂ ਵਿੱਚ ਸਹਿਯੋਗ ਦੀ ਕਲ‍ਪਨਾ ਕੀਤੀ ਗਈ ਹੈ। ਇਸ ਵਿੱਚ ਫਾਰਮਾਸ‍ਯੂਟਿਕ‍ਸ ,  ਫਾਰਮਾਕੋਡਾਇਨੌਮਿਕਸ ਅਤੇ ਫਾਰਮਾਕੋਕਾਇਨੈਟਿਕਸ ਵਿੱਚ ਪੜ੍ਹਾਈ ਦੇ ਸਹਿਯੋਗ ਦੇ ਸੰਭਾਵਿਕ ਖੇਤਰਾਂ ਦੇ ਰੂਪ ਵਿੱਚ ਪਹਿਚਾਣ ਕੀਤੀ ਗਈ ਹੈ। ਇਹ ਸਹਿਮਤੀ ਪੱਤਰ ਸੰਯੁਕਤ ਪ੍ਰੋਜੈਕਟਾਂ ਅਤੇ ਪ੍ਰਕਾਸ਼ਨਾਂ ਨੂੰ ਵੀ ਹੁਲਾਰਾ ਦੇਵੇਗਾ।

https://pib.gov.in/PressReleseDetail.aspx?PRID=1662640 

 

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦੇਸ਼ ਵਾਸੀਆਂ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੋਵਿਡ -19 ਵਿਰੁੱਧ ਲੋਕ ਲਹਿਰ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ

ਕੇਂਦਰੀ ਗ੍ਰਹਿ ਮੰਤਰੀ  ਸ਼੍ਰੀ ਅਮਿਤ ਸ਼ਾਹ ਨੇ ਦੇਸ਼ ਵਾਸੀਆਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ  ਕੋਵਿਡ -19  ਵਿਰੁੱਧ  ਵਿਸ਼ਾਲ ਅੰਦੋਲਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਆਪਣੇ ਟਵੀਟਾਂ ਵਿਚ ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਸ਼੍ਰੀ ਸ਼ਾਹ ਨੇ ਕਿਹਾ ਕਿ “ਕੋਵਿਡ -19 ਵਰਗੀ ਇੱਕ  ਵਿਸ਼ਵਵਿਆਪੀ ਮਹਾਮਾਰੀ ਨਾਲ ਉਦੋਂ ਹੀ ਲੜਾਈ ਲੜੀ ਜਾ ਸਕਦੀ ਹੈ ਜਦੋਂ ਸਾਰੇ ਦੇਸ਼ ਵਾਸੀ ਇਕੱਠੇ ਹੋਣ।” “ਆਓ ਅਸੀਂ ਸਾਰੇ ਇੱਕਜੁੱਟ ਹੋ ਕੇ ਪੀ.ਐੱਮ. ਮੋਦੀ ਵੱਲੋਂ ਆਰੰਭੇ ਗਏ ਇਸ ਵਿਸ਼ਾਲ ਅੰਦੋਲਨ ਵਿੱਚ ਸ਼ਾਮਲ ਹੋ ਕੇ ਕੋਵਿਡ -19 ਵਿਰੁੱਧ ਲੜਨ ਲਈ ਇਕਜੁੱਟ ਹੋ ਜਾਈਏ ਅਤੇ ਸਾਰਿਆਂ ਨੂੰ ਇਸ ਮਹਾਮਾਰੀ ਬਾਰੇ ਜਾਣੂ ਕਰਵਾ ਕੇ ਭਾਰਤ ਨੂੰ ਕੋਵਿਡ -19 ਤੋਂ ਅਜ਼ਾਦ ਕਰਵਾਉਣ ਵਿੱਚ ਅਹਿਮ ਭੂਮਿਕਾ ਅਦਾ ਕਰੀਏ। ” ਉਨ੍ਹਾਂ ਕਿਹਾ ਕਿ “ਕੋਵਿਡ -19 ਤੋਂ ਆਪਣੇ ਆਪ ਨੂੰ ਬਚਾਉਣ ਲਈ ਸਿਰਫ ਤਿੰਨ ਮੰਤਰ ਹਨ। ਇੱਕ- ਮਾਸਕ ਪਹਿਨੋ, ਦੂਜਾ -ਦੋ ਮੀਟਰ ਦੀ ਸਮਾਜਕ ਦੂਰੀ ਰੱਖੋ ਅਤੇ ਤੀਜਾ -ਆਪਣੇ ਹੱਥਾਂ ਨੂੰ ਅਕਸਰ ਧੋਵੋ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਸ਼੍ਰੀ ਨਰੇਂਦਰ ਮੋਦੀ ਜੀ ਦੇ ਇਸ ਸੱਦੇ ਨੂੰ ਇੱਕ ਸੁਰੱਖਿਆ ਮੰਤਰ ਮੰਨੋ ਅਤੇ ਨਾ ਸਿਰਫ ਆਪਣੀ ਰੱਖਿਆ ਕਰੋ ਬਲਕਿ ਆਪਣੇ ਪਰਿਵਾਰ, ਦੋਸਤਾਂ ਅਤੇ ਸਹਿਯੋਗੀ ਲੋਕਾਂ ਦੀ ਵੀ ਰੱਖਿਆ ਕਰੋ।

https://pib.gov.in/PressReleseDetail.aspx?PRID=1662687 

 

ਈਐੱਸਆਈਸੀ ਨੇ ਲਾਭਾਰਥੀਆਂ ਨੂੰ ਸਥਾਈ ਦਿੱਵਯਾਂਗਤਾ ਦਾ ਲਾਭ (ਪੀਡੀਬੀ) ਅਤੇ ਆਸ਼ਰਿਤ ਲਾਭ (ਪੀਬੀ) ਦੀ ਤੁਰੰਤ ਅਦਾਇਗੀ ਦਾ ਫੈਸਲਾ ਕੀਤਾ

ਕੋਵਿਡ-19 ਮਹਾਮਾਰੀ ਨੂੰ ਧਿਆਨ ਵਿਚ ਰੱਖਦਿਆਂ ਈਐੱਸਆਈਸੀ ਦੇ ਸਾਰੇ ਖੇਤਰਾਂ ਅਤੇ ਉਪ-ਖੇਤਰਾਂ ਦੇ ਮੁਖੀਆਂ ਨੂੰ ਬੀਮਤ ਵਿਅਕਤੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਹਰ ਮਹੀਨੇ ਸਥਾਈ ਦਿੱਵਯਾਂਗਤਾ ਲਾਭ ਅਤੇ ਆਸ਼ਰਿਤ ਲਾਭਾਂ ਦੀ ਵੰਡ ਕਰਨ ਲਈ ਨਿਰਦੇਸ਼ ਜਾਰੀ ਦਿੱਤੇ ਗਏ ਹਨ। ਸਾਰੇ ਹੀ ਖੇਤਰ ਅਤੇ ਉਪ ਖੇਤਰ ਬੀਮਤ ਵਿਅਕਤੀਆਂ ਅਤੇ ਉਨ੍ਹਾਂ ਦੇ ਆਸ਼ਰਤ ਵਿਅਕਤੀਆਂ ਨੂੰ ਕੋਵਿਡ -19 ਦੀ ਅਵਧੀ ਦੌਰਾਨ ਬਿਨਾਂ ਕਿਸੇ ਅਸਫਲਤਾ ਦੇ ਲਗਾਤਾਰ ਪੀਡੀਬੀ ਅਤੇ ਡੀਬੀ ਲਈ ਮਾਸਿਕ ਅਦਾਇਗੀਆਂ ਕਰ ਰਹੇ ਹਨ। ਇਸਤੋਂ ਇਲਾਵਾ ਬੀਮਤ ਵਿੱਕਤੀਆਂ ਨੂੰ ਉਨ੍ਹਾਂ ਦੀ ਕਮਾਈ ਦੀ ਸਮਰੱਥਾ ਦੇ ਨੁਕਸਾਨ ਦਾ ਮੁੱਲਾਂਕਣ ਕਰਨ ਲਈ ਨਿਯਮਿਤ ਮੈਡੀਕਲ ਬੋਰਡ ਸੰਚਾਲਤ ਕੀਤੇ ਜਾ ਰਾਹੇ ਹਨ। ਰਾਜਸਥਾਨ ਵਿਚ ਈਐੱਸਆਈਸੀ ਦੇ 48 ਬੀਮਤ ਵਿਅਕਤੀਆਂ, ਜੋ ਕਿੱਤਾਮੁਖੀ ਦਿੱਵਯਾਂਗਤਾ ਕਾਰਨ ਆਪਣਾ ਰੁਜ਼ਗਾਰ ਗਵਾ ਚੁੱਕੇ ਹਨ, ਲਈ ਜੈਪੁਰ ਦੇ ਮਾਡਲ ਹਸਪਤਾਲ ਵਿਚ ਮੈਡੀਕਲ ਬੋਰਡ ਦਾ ਪ੍ਰਬੰਧ ਕੀਤਾ ਗਿਆ। ਮੈਡੀਕਲ ਬੋਰਡ ਦਾ ਇਹ ਪ੍ਰਬੰਧ ਰਾਜਸਥਾਨ ਦੇ ਪਿੰਡਾਵਾਡ਼ਾ ਜ਼ਿਲ੍ਹੇ ਵਿਚ ਕੰਮ ਕਰਦੇ ਸਿਲੀਕੋਸਿਸ/ਬਾਇਓਸਿਨੋਸਿਸ ਜਿਹੇ ਕਿੱਤਾਮੁਖੀ ਰੋਗਾਂ ਨਾਲ ਜੂਝ ਰਹੇ ਵਿਅਕਤੀਆਂ ਲਈ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇਕ ਹੋਰ ਮੈਡੀਕਲ ਬੋਰਡ ਕਿੱਤਾ ਮੁਖੀਬੀਮਾਰੀਆਂ ਨਾਲ ਪੀੜਤ ਬੀਮਤ ਵਿਅਕਤੀਆਂ ਦੇ ਪਰੀਖਣ ਲਈ ਗਠਿਤ ਕੀਤਾ ਗਿਆ ਸੀ। ਇਥੇ ਜ਼ਿਕਰਯੋਗ ਹੈ ਕਿ ਮੈਡੀਕਲ ਬੋਰਡ ਸੰਚਾਲਤ ਕਰਨ ਤੋਂ ਪਹਿਲਾਂ ਸਾਰੇ ਹੀ 48 ਬੀਮਤ ਵਿਅਕਤੀਆਂ ਦਾ ਪਹਿਲਾਂ ਕੋਵਿਡ-19 ਦਾ ਟੈਸਟ ਕੀਤਾ ਗਿਆ। ਮੈਡੀਕਲ ਬੋਰਡਾਂ ਦੇ ਫੈਸਲੇ ਅਨੁਸਾਰ ਸਥਾਈ ਦਿੱਵਯਾਂਗਤਾ ਲਾਭ ਕਿੱਤਾਮੁਖੀ ਬੀਮਾਰੀਆਂ ਤੋਂ ਪੀੜਤ ਪਾਏ ਗਏ 85 ਲਾਭਾਰਥੀਆਂ ਲਈ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸੇ ਹੀ ਮਹੀਨੇ ਆਸ਼ਰਿਤ ਲਾਭ ਦੀ ਅਦਾਇਗੀ ਵੀ 6 ਉਨ੍ਹਾਂ ਮ੍ਰਿਤਕ ਬੀਮਿਤ ਵਿਅਕਤੀਆਂ ਦੇ ਆਸ਼ਰਿਤਾਂ ਨੂੰ ਸ਼ੁਰੂ ਕਰ ਦਿੱਤੀਏ ਗਈ, ਜਿਨ੍ਹਾਂ ਦੀ ਸਿਲੀਕੋਸਿਸ/ਬਾਈਸਿਨੋਸਿਸ ਕਾਰਨ ਮੌਤ ਹੋਈ ਹੈ।

https://pib.gov.in/PressReleasePage.aspx?PRID=1662622 

 

ਸ਼੍ਰੀ ਪੀਯੂਸ਼ ਗੋਇਲ  ਨੇ ਕਿਹਾ ਕਿ ਵਪਾਰ ਅਤੇ ਅਰਥਵਿਵਸਥਾ ਭਾਰਤ  - ਯੂਰੋਪੀਅਨ ਸੰਘ ਦੀ ਸਾਂਝੇਦਾਰੀ ਦੇ ਸਭ ਤੋਂ ਮਹੱਤਵਪੂਰਨ ਥੰਮ੍ਹ ਹਨ ;

ਕੇਂਦਰੀ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਵਪਾਰ ਅਤੇ ਅਰਥਵਿਵਸਥਾ ਭਾਰਤ - ਯੂਰੋਪੀਅਨ ਸੰਘ ਸਾਂਝੇਦਾਰੀ ਦੇ ਸਭ ਤੋਂ ਮਹੱਤਵਪੂਰਨ ਸਤੰਭਾਂ ਵਿੱਚੋਂ ਇੱਕ ਹੈ। ਯੂਰੋਪੀਅਨ ਸੰਘ - ਭਾਰਤ ਸਹਿਯੋਗਤਮਕ ਆਰਥਿਕ ਵਿਕਾਸ ‘ਤੇ ਡਿਪਲੋਮੈਟ ਅਤੇ ਉਦਯੋਗ ਅਗਵਾਈ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਸੀਂ ਐੱਫਟੀਏ ਦੀ ਦਿਸ਼ਾ ਵਿੱਚ ਯੂਰੋਪੀਅਨ ਸੰਘ ਨਾਲ ਕੰਮ ਕਰਨ ਦੀ ਵੀ ਉਮੀਦ ਕਰ ਰਹੇ ਹਾਂ,  ਤੇਜ਼ੀ ਨਾਲ ਨਤੀਜਾ ਪ੍ਰਾਪਤ ਕਰਨ ਲਈ ਜਲਦੀ ਲਾਭ ਉਠਾਉਣ ਦੀ ਦਿਸ਼ਾ ਵਿੱਚ ਤਰਜੀਹੀ ਵਪਾਰ ਸਮਝੌਤੇ ਨਾਲ ਸ਼ੁਰੂਆਤ ਕੀਤੀ ਜਾ ਸਕਦੀ ਹੈ।  ਸ਼੍ਰੀ ਗੋਇਲ ਨੇ ਕਿਹਾ ਕਿ ਕੋਵਿਡ ਸੰਕਟ ਨਾਲ ਨਜਿੱਠਣ ਲਈ ਭਾਰਤ ਅਤੇ ਯੂਰੋਪ ਨੇ ਮਿਲ ਕੇ ਕੰਮ ਕੀਤਾ,  ਚਾਹੇ ਉਹ ਕਈ ਯੂਰੋਪੀ ਦੇਸ਼ਾਂ ਨੂੰ ਦਵਾਈਆਂ ਦੀ ਸਮਰੱਥ ਸਪਲਾਈ ਕਰਨ ਦੀ ਗੱਲ ਹੋਵੇ ਜਾਂ ਕੋਰੋਨਾਵਾਇਰਸ ਨਾਲ ਲੜਨ ਲਈ ਹੋਰ ਜ਼ਰੂਰੀ ਸਾਮਾਨਾਂ ਦੀ ਸਪਲਾਈ ਕਰਨ ਦੀ ਗੱਲ ਹੋਵੇ।  ਉਨ੍ਹਾਂ ਨੇ ਕਿਹਾ ਕਿ ਲੌਕਡਾਊਨ ਦੌਰਾਨ ਸਾਡੇ ਸੂਚਨਾ ਟੈਕਨੋਲੋਜੀ ਖੇਤਰ ਨੇ ਬਿਨਾ ਕਿਸੇ ਰੁਕਾਵਟ ਦੇ ਯੂਰੋਪ ਵਿੱਚ ਕਾਰੋਬਾਰ ਨੂੰ ਸੇਵਾਵਾਂ ਦੇਣਾ ਜਾਰੀ ਰੱਖਿਆ। ਕੋਵਿਡ-19  ਬਾਰੇ,  ਸ਼੍ਰੀ ਗੋਇਲ ਨੇ ਕਿਹਾ ਕਿ ਜਦੋਂ ਭਾਰਤ ਵਿੱਚ ਸਮੱਸਿਆ ਦਾ ਸਮਾਧਾਨ ਕਰਨ ਦੀ ਗੱਲ ਆਈ ਤਾਂ ਅਸੀਂ ਦੇਸ਼ ਵਿੱਚ ਤੇਜ਼ੀ ਨਾਲ ਲੌਕਡਾਊਨ ਲਗਾ ਦਿੱਤਾ ਤਾਕਿ ਅਸੀਂ ਲੋਕਾਂ ਦੇ ਵਡਮੁੱਲੇ ਜੀਵਨ ਨੂੰ ਬਚਾ ਸਕੀਏ ਅਤੇ ਜਿਵੇਂ ਹੀ ਅਸੀਂ ਕੋਵਿਡ ਨਾਲ ਲੜਨ ਲਈ ਖੁਦ ਨੂੰ ਤਿਆਰ ਕਰਨ ਵਿੱਚ ਸਮਰੱਥ ਹੋ ਗਏ ਸੀ। ਅਸੀਂ ਜੂਨ ਦੇ ਮਹੀਨੇ ਤੋਂ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ।  ਜਿਵੇਂ ਕ‌ਿ ਅਸੀਂ ਜੀਵਨ ਦੀ ਸੁਰੱਖਿਆ ਕਰਨ ਨਾਲ ਅੱਗੇ ਵੱਧਦੇ ਹੋਏ ਲੋਕਾਂ ਦੇ ਜੀਵਨ ਅਤੇ ਆਜੀਵਿਕਾ ਨੂੰ ਬਚਾਉਣ ਲਈ ਅੱਗੇ ਵੱਧ ਰਹੇ ਹਾਂ,  ਅਸੀਂ ਆਪਾਤ ਸਥਿਤੀ ਅਨੁਸਾਰ ਵਿਕਸਿਤ ਹੋਏ ਹਾਂ। ਭਾਰਤ ਵਿੱਚ ਕੋਵਿਡ ਸੰਕ੍ਰਮਿਤ ਲੋਕਾਂ ਦੀ ਦੁਨੀਆ ਵਿੱਚ ਸਭ ਤੋਂ ਰਿਕਵਰੀ ਦਰਾਂ ਸਭ ਤੋਂ ਘੱਟ ਮੌਤ ਦਰ ਦੇਖਣ ਨੂੰ ਮਿਲੀ ਹੈ।

https://pib.gov.in/PressReleseDetail.aspx?PRID=1662444 

 

ਕੋਵਿਡ ਦੇ ਬਾਵਜੂਦ, ਐੱਨਐੱਚਏਆਈ ਨੇ ਵਿੱਤ ਵਰ੍ਹੇ 2020-21ਦੀ ਪਹਿਲੀ ਛਿਮਾਹੀ ਦੌਰਾਨ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 60% ਵਧੇਰੇ ਲੰਬਾਈ ਦੇ ਪ੍ਰੋਜੈਕਟ ਪ੍ਰਦਾਨ ਕੀਤੇ

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਤਹਿਤ ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ (ਐੱਨਐੱਚਏਆਈ) ਨੇ ਚਾਲੂ ਵਿੱਤ ਵਰ੍ਹੇ ਵਿੱਚ ਕੁੱਲ 1330 ਕਿਲੋਮੀਟਰ ਲੰਬਾਈ ਦੇ ਪ੍ਰੋਜੈਕਟ ਪ੍ਰਦਾਨ ਕੀਤੇ ਹਨ। ਅਥਾਰਿਟੀ ਨੇ ਦੱਸਿਆ ਹੈ ਕਿ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਛਿਮਾਹੀ ਵਿੱਚ ਹੁਣ ਤੱਕ ਦਿੱਤੇ ਗਏ ਪ੍ਰੋਜੈਕਟ ਵਿੱਤ ਵਰ੍ਹੇ 19-20 ਨਾਲੋਂ 1.6 ਗੁਣਾ 828 ਕਿਲੋ ਮੀਟਰ ਤੋਂ ਵੱਧ ਦਿੱਤੇ ਗਏ ਹਨ ਅਤੇ ਇਸੇ ਸਮੇਂ ਦੌਰਾਨ ਵਿੱਤੀ 18-19 ਵਿੱਚ ਦਿੱਤੇ ਗਏ 373 ਕਿਲੋਮੀਟਰ ਦੇ 3.5 ਗੁਣਾ ਜ਼ਿਆਦਾ ਹਨ। ਪ੍ਰਵਾਨਿਤ ਪ੍ਰੋਜੈਕਟਾਂ ਲਈ, ਐੱਨਐੱਚਏਆਈ ਨੇ ਪਹਿਲਾਂ ਹੀ ਜ਼ਮੀਨ ਐਕਵਾਇਰ ਕਰਨ ਦਾ ਘੱਟੋ-ਘੱਟ 80 ਤੋਂ 90 ਪ੍ਰਤੀਸ਼ਤ ਕੰਮ ਪੂਰਾ ਕਰ ਲਿਆ ਹੈ, ਉਪਯੋਗੀ ਸੁਵਿਧਾਵਾਂ ਦੀ ਤਬਦੀਲੀ ਅਤੇ ਵੱਖ-ਵੱਖ ਵਣ ਅਤੇ ਵਾਤਾਵਰਣ ਅਥਾਰਿਟੀਆਂ ਤੋਂ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰ ਲਈਆਂ ਹਨ। ਐੱਨਐੱਚਏਆਈ ਦੇ ਇੱਕ ਬਿਆਨ ਦੇ ਅਨੁਸਾਰ ਅਪ੍ਰੈਲ ਤੋਂ ਸਤੰਬਰ 2020 ਦੇ ਵਿੱਚ, ਇਸ ਨੇ 1330 ਕਿਲੋਮੀਟਰ ਲੰਬਾਈ ਵਾਲੇ ਕੁੱਲ 40 ਪ੍ਰੋਜੈਕਟਾਂ ਨੂੰ ਮੰਨਜ਼ੂਰੀ ਦਿੱਤੀ ਹੈ। ਇਨ੍ਹਾਂ 40 ਪ੍ਰੋਜੈਕਟਾਂ ਦੀ ਪੂੰਜੀਗਤ ਲਾਗਤ 47,289 ਕਰੋੜ ਰੁਪਏ ਹੈ, ਜਿਸ ਵਿੱਚ ਸਿਵਲ ਕੰਮ, ਜ਼ਮੀਨ ਐਕਵਾਇਰ ਅਤੇ ਹੋਰ ਨਿਰਮਾਣ ਗਤੀਵਿਧੀਆਂ ਸ਼ਾਮਲ ਹਨ। ਐੱਨਐੱਚਏਆਈ ਨੇ ਚਾਲੂ ਵਿੱਤ ਵਰ੍ਹੇ ਦੌਰਾਨ 4500 ਕਿਲੋਮੀਟਰ ਦੇ ਪ੍ਰੋਜੈਕਟਾਂ ਨੂੰ ਪ੍ਰਦਾਨ ਕਰਨ ਦਾ ਟੀਚਾ ਮਿੱਥਿਆ ਹੈ ਅਤੇ ਸੰਭਾਵਤ ਹੈ ਕਿ ਇਹ ਟੀਚੇ ਤੋਂ ਪਾਰ ਹੋ ਜਾਵੇਗਾ। ਮਾਰਚ 2020 ਵਿੱਚ, ਐੱਨਐੱਚਏਆਈ ਨੇ 10,000 ਕਰੋੜ ਰੁਪਏ ਦੀ ਔਨਲਾਈਨ ਭੁਗਤਾਨਾਂ ਦੁਆਰਾ ਵੰਡ ਕੀਤੀ ਅਤੇ ਇਹ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਤਾਲਾਬੰਦੀ ਦੌਰਾਨ ਦਫਤਰ ਬੰਦ ਹੋਣ ਕਾਰਨ ਕੋਈ ਭੁਗਤਾਨ ਬਕਾਇਆ ਨਾ ਰਹੇ। ਮੌਜੂਦਾ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ, ਐੱਨਐੱਚਏਆਈ ਨੇ ਵਿਕਰੇਤਾਵਾਂ ਨੂੰ 15,000 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ।

https://pib.gov.in/PressReleseDetail.aspx?PRID=1662447 

 

5 ਟ੍ਰਿਲੀਅਨ ਡਾਲਰ ਵਾਲੀ ਆਰਥਿਕਤਾ ਅਤੇ ਇੱਕ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਦੇ ਲਈ ਸਕਿੱਲਿੰਗ, ਰੀ-ਸਕਿੱਲਿੰਗ, ਅੱਪ-ਸਕਿੱਲਿੰਗ ਅਤੇ ਉਦਯੋਗ ਨਾਲ ਜੋੜਨ ਵਾਲੀ ਸਕਿੱਲਿੰਗ ਲਾਜ਼ਮੀ ਹੈ: ਡਾ. ਮਹੇਂਦਰ ਨਾਥ ਪਾਂਡੇ

ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਡਾ. ਮਹੇਂਦਰ ਨਾਥ ਪਾਂਡੇ ਨੇ ਅੱਜ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅਤੇ ਆਪਣੇ ਦੁਆਰਾ ਪੀਐੱਚਡੀ ਚੈਂਬਰ ਨੂੰ ਉਸਦੇ 115 ਵੇਂ ਸਲਾਨਾ ਸੈਸ਼ਨ ਦੇ ਲਈ ਵਧਾਈ ਦਿੱਤੀ। ਉਨ੍ਹਾਂ ਨੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਦੀ ਪ੍ਰਸ਼ੰਸਾ ਕੀਤੀ ਅਤੇ ਕੋਵਿਡ ਦੇ ਸਖ਼ਤ ਸਮਿਆਂ ਵਿੱਚ ਕੀਤੇ ਗਏ ਵਿਆਪਕ ਉਪਰਾਲਿਆਂ ਦੀ ਸ਼ਲਾਘਾ ਕੀਤੀ। ਡਾ. ਪਾਂਡੇ ਨੇ ਕਿਹਾ ਕਿ ਸਕਿੱਲ ਇੰਡੀਆ ਇੱਕ ਅਜਿਹਾ ਸੰਕਲਪ ਹੈ, ਜੋ ਭਾਰਤ ਦੇ ਅੰਦਰ ਅਤੇ ਬਾਹਰ, ਦੋਨਾਂ ਜਗ੍ਹਾਵਾਂ ’ਤੇ ਆਪਣੀ ਇੱਕ ਛਾਪ ਛੱਡ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਰਾਜ ਅਤੇ ਹਰ ਜ਼ਿਲ੍ਹੇ ਵਿੱਚ ਸਿੱਖਿਆ ਅਤੇ ਹੁਨਰ ਵਿਭਾਗਾਂ ਦੇ ਸਾਡੇ ਸੰਪੂਰਨ ਈਕੋਸਿਸਟਮ ਨੇ ਕੋਵੀਡ ਮਹਾਮਾਰੀ ਦੇ ਪਿਛਲੇ 7 ਮਹੀਨਿਆਂ ਦੇ ਦੌਰਾਨ ਆਪਣੇ ਨਵੀਨਤਕਾਰੀ ਵਿਚਾਰਾਂ ਦੇ ਨਾਲ ਯੋਗਦਾਨ ਦਿੱਤਾ। ਉਨ੍ਹਾਂ ਨੇ 5 ਟ੍ਰਿਲੀਅਨ ਡਾਲਰ ਵਾਲੀ ਆਰਥਿਕਤਾ ਦਾ ਟੀਚਾ ਹਾਸਲ ਕਰਨ ਅਤੇ ਭਾਰਤ ਨੂੰ ਆਤਮਨਿਰਭਰ ਬਣਾਉਣ ਅਤੇ ਅੱਗੇ ਵਧਾਉਣ ਦੇ ਲਈ ਸਕਿੱਲਿੰਗ, ਰੀ-ਸਕਿੱਲਿੰਗ ਅਤੇ ਅੱਪ-ਸਕਿੱਲਿੰਗ, ਸਕਿੱਲ ਟ੍ਰੇਨਿੰਗ ਸੈਂਟਰਾਂ, ਉਦਯੋਗ ਨਾਲ ਜੋੜਨ ਵਾਲੇ ਹੁਨਰ ਅਤੇ ਉਦਯੋਗ ਦੀ ਮੰਗ ਦੇ ਅਨੁਸਾਰ ਹੁਨਰ ਨੂੰ ਜ਼ਰੂਰੀ ਮੰਨਿਆ।

https://pib.gov.in/PressReleseDetail.aspx?PRID=1662400 

 

ਸ਼੍ਰੀ ਥਾਵਰ ਚੰਦ ਗਹਿਲੋਤ ਨੇ "ਮਾਨਸਿਕ ਸਿਹਤ: ਕੋਵਿਡ-19 ਤੋਂ ਅਗੇ ਦੀ ਸੋਚ" ਵਿਸ਼ੇ 'ਤੇ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕੀਤਾ

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ, ਸ਼੍ਰੀ ਥਾਵਰ ਚੰਦ ਗਹਿਲੋਤ ਨੇ ਅੱਜ ਇੱਥੇ ਇੱਕ ਵੀਡੀਓ ਕਾਨਫਰੰਸਿੰਗ ਜ਼ਰੀਏ ਮਾਨਸਿਕ ਸਿਹਤ ਬਾਰੇ ਵਰਚੁਅਲ ਅੰਤਰਰਾਸ਼ਟਰੀ ਕਾਨਫ਼ਰੰਸ: ਲੁਕਿੰਗ ਬਿਓਂਡ ਕੋਵਿਡ-19 (Looking Beyond COVID-19) ਦਾ ਉਦਘਾਟਨ ਕੀਤਾ। ਪ੍ਰੋਫੈਸਰ ਕ੍ਰੇਗ ਜੇਫਰੀ, ਡਾਇਰੈਕਟਰ, ਆਸਟ੍ਰੇਲੀਆ-ਇੰਡੀਆ ਇੰਸਟੀਟਿਊਟ ਨੇ ਇਸ ਕਾਨਫ਼ਰੰਸ ਦੀ ਸਹਿ-ਪ੍ਰਧਾਨਗੀ ਕੀਤੀ।  ਉਦਘਾਟਨੀ ਭਾਸ਼ਣ ਦਿੰਦੇ ਹੋਏ, ਸ਼੍ਰੀ ਥਾਵਰ ਚੰਦ ਗਹਿਲੋਤ ਨੇ ਵਿਸ਼ਵ ਭਰ ਵਿੱਚ ਮਾਨਸਿਕ ਸਿਹਤ ਚਿੰਤਾਵਾਂ ਦੇ ਵੱਧ ਰਹੇ ਰੁਝਾਨ ਵੱਲ ਧਿਆਨ ਖਿੱਚਿਆ।  ਉਨ੍ਹਾਂ ਭਾਰਤ ਸਰਕਾਰ ਦੀਆਂ ਹਾਲੀਆ ਪਹਿਲਾਂ ਜਿਵੇਂ ਕਿ ਸਿਹੌਰ, ਮੱਧ ਪ੍ਰਦੇਸ਼ ਵਿੱਚ ਨੈਸ਼ਨਲ ਇੰਸਟੀਟਿਊਟ ਆਵ੍ ਮੈਂਟਲ ਹੈਲਥ ਰੀਹੈਬਲੀਟੇਸ਼ਨ ਦੀ ਸਥਾਪਨਾ ਅਤੇ ਮਾਨਸਿਕ ਸਿਹਤ ਦੇ ਮਸਲਿਆਂ ਦੇ ਹੱਲ ਲਈ, ਕਿਰਨ (KIRAN) ਮਾਨਸਿਕ ਸਿਹਤ ਮੁੜ ਵਸੇਬਾ ਹੈਲਪਲਾਈਨ ਬਾਰੇ ਵੀ ਦੱਸਿਆ।

https://pib.gov.in/PressReleseDetail.aspx?PRID=1662757 

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ 

 

 

  • ਅਸਾਮ: ਅਸਾਮ ਵਿੱਚ ਕੱਲ 2,561 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ, ਜਿਸ ਕਾਰਨ ਡਿਸਚਾਰਜ ਦਰ 82.87 ਫ਼ੀਸਦੀ ਹੋ ਗਈ ਹੈ। ਕੁੱਲ ਡਿਸਚਾਰਜ ਮਰੀਜ਼ 1,57,635 ਅਤੇ ਐਕਟਿਵ ਮਰੀਜ਼ 31,786 ਹਨ।

  • ਮਿਜ਼ੋਰਮ: ਕੱਲ੍ਹ ਮਿਜ਼ੋਰਮ ਵਿੱਚ ਦੋ ਹੋਰ ਕੋਵਿਡ-19 ਦੇ ਕੇਸਾਂ ਦੀ ਪੁਸ਼ਟੀ ਹੋਈ ਹੈ। ਕੁੱਲ ਕੇਸ 2,150 ਹਨ, ਐਕਟਿਵ ਕੇਸ 231 ਹਨ।

  • ਨਾਗਾਲੈਂਡ: 53 ਨਵੇਂ ਕੇਸਾਂ ਦੇ ਨਾਲ ਨਾਗਾਲੈਂਡ ਵਿੱਚ ਕੋਵਿਡ-19 ਦੇ ਕੇਸਾਂ ਦੀ ਕੁੱਲ ਗਿਣਤੀ 6,715 ਤੱਕ ਪਹੁੰਚ ਗਈ ਹੈ। ਰਿਕਵਰ ਕੀਤੇ ਕੇਸ 5,444 ਹਨ ਅਤੇ ਐਕਟਿਵ ਕੇਸ 1,142 ਹਨ।

  • ਸਿੱਕਮ: ਸਿੱਕਿਮ ਵਿੱਚ ਕੋਵਿਡ-19 ਕਾਰਨ ਦੋ ਹੋਰ ਮੌਤਾਂ ਹੋਈਆਂ ਹਨ ਅਤੇ 18 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿੱਕਮ ਵਿੱਚ ਕੋਵਿਡ-19 ਦੇ ਐਕਟਿਵ ਕੇਸ 590 ਹਨ। ਸਿੱਕਮ ਵਿੱਚ ਹੁਣ ਤੱਕ 2534 ਵਿਅਕਤੀਆਂ ਨੂੰ ਕੋਰੋਨਾ ਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ।

  • ਕੇਰਲ: ਕੋਵਿਡ-19 ਦੇ ਰੋਜ਼ਾਨਾ ਆਉਣ ਵਾਲੇ ਕੇਸ 10,000 ਤੋਂ ਪਾਰ ਹੋ ਗਏ ਹਨ ਅਤੇ ਟੈਸਟ ਪਾਜ਼ਿਟਿਵ ਦਰ ਲਗਭਗ 15 ਫ਼ੀਸਦੀ ਨੂੰ ਛੂਹ ਗਈ ਹੈ, ਇਸ ਕਾਰਨ ਕੇਰਲ ਸਰਕਾਰ ਨੇ ਫਿਲਹਾਲ ਬਾਰ ਅਤੇ ਬੀਅਰ ਅਤੇ ਵਾਈਨ ਪਾਰਲਰ ਨਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਫ਼ਿਲਹਾਲ ਪ੍ਰਾਈਵੇਟ ਬਾਰ ਸ਼ਾਮ ਦੇ 5 ਵਜੇ ਤੱਕ ਸਿਰਫ਼ ਕਾਉਂਟਰ ਵਿਕਰੀ ਦੀ ਪੇਸ਼ਕਸ਼ ਕਰ ਰਹੇ ਹਨ। ਮੁੱਖ ਮੰਤਰੀ ਦੁਆਰਾ ਬੁਲਾਈ ਗਈ ਮੀਟਿੰਗ ਵਿੱਚ ਸਿਹਤ ਸਕੱਤਰ ਨੇ ਕਿਹਾ ਕਿ ਲਗਭਗ 90 ਫ਼ੀਸਦੀ ਸੰਪਰਕ ਰਾਹੀਂ ਸੰਕਰਮਿਤ ਹੋਏ ਸਨ ਅਤੇ ਕੋਵਿਡ ਮਾਮਲਿਆਂ ਵਿੱਚ ਤਾਜ਼ਾ ਵਾਧਾ ਓਨਮ ਦੌਰਾਨ ਸਮਾਜਿਕ ਦੂਰੀ ਵਿੱਚ ਢਿੱਲ ਦੇਣ ਦੇ ਨਿਯਮਾਂ ਦਾ ਨਤੀਜਾ ਸੀ, ਅਤੇ ਦਲੀਲ ਦਿੱਤੀ ਕਿ ਬਾਰ ਖੋਲ੍ਹਣ ਨਾਲ ਇਹ ਫੈਲਾਵ ਹੋਰ ਤੇਜ਼ ਹੋਵੇਗਾ। ਪਹਿਲੀ ਵਾਰ ਇੱਕ ਦਿਨ ਵਿੱਚ 10,000 ਕੇਸਾਂ ਨੂੰ ਪਾਰ ਕਰਦਿਆਂ ਕੇਰਲ ਵਿੱਚ ਕੱਲ 10,606 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਉਸੇ ਸਮੇਂ, ਬਿਮਾਰੀ ਤੋਂ 6,161 ਮਰੀਜ਼ ਠੀਕ ਹੋਏ ਹਨ। ਦੋਵੇਂ ਹੁਣ ਤੱਕ ਦੇ ਇੱਕ ਦਿਨ ਦੇ ਸਭ ਤੋਂ ਵੱਧ ਅੰਕੜੇ ਸਨ। ਇਸ ਸਮੇਂ ਰਾਜ ਭਰ ਵਿੱਚ 92,161 ਮਰੀਜ਼ ਇਲਾਜ ਅਧੀਨ ਹਨ ਅਤੇ 2.67 ਲੱਖ ਲੋਕ ਨਿਰੀਖਣ ਅਧੀਨ ਹਨ। ਮਰਨ ਵਾਲਿਆਂ ਦੀ ਗਿਣਤੀ 906 ਹੈ।

  • ਤਮਿਲ ਨਾਡੂ: ਕੋਇੰਬਟੂਰ ਦੇ ਕੋਡਿਸੀਆ ਟ੍ਰੇਡ ਫੇਅਰ ਕੰਪਲੈਕਸ ਦੇ ਕੋਵਿਡ ਕੇਅਰ ਸੈਂਟਰ (ਸੀਸੀਸੀ) ਵਿੱਚ ਦੂਜਾ ਬਿਨਾਂ ਲੱਛਣ ਵਾਲਾ ਮਰੀਜ਼ ਕੋਵਿਡ-19 ਦੇ ਕਾਰਨ ਇੱਕ ਦਿਨ ਬਾਅਦ ਦਮ ਤੋੜ ਗਿਆ, ਜਿਸ ਕਾਰਨ ਮਰੀਜ਼ਾਂ ਦਾ ਇੱਕ ਹਿੱਸੇ ਵਿੱਚ ਮਾੜੀ ਇਲਾਜ ਸੁਵਿਧਾਵਾਂ ਖ਼ਿਲਾਫ਼ ਵਿਰੋਧ ਉਠਿਆ, ਜ਼ਿਲ੍ਹਾ ਪ੍ਰਸ਼ਾਸਨ ਨੇ ਐਲਾਨ ਕੀਤਾ ਕਿ ਕੁਝ ਬੈਡਾਂ ਨੂੰ ਆਕਸੀਜਨ ਦੀ ਸਪਲਾਈ ਨਾਲ ਲੈਸ ਕਰਨ ਦੀ ਯੋਜਨਾ ਹੈ। ਕੁਡੱਲੌਰ ਵਿੱਚ ਕੋਵਿਡ-19 ਦੇ ਕੇਸ ਸਤੰਬਰ ਵਿੱਚ ਘਟੇ ਹਨ; ਜ਼ਿਲ੍ਹਾ ਕੁਲੈਕਟਰ ਨੇ ਕਿਹਾ ਕਿ ਇੱਕ ਪ੍ਰਭਾਵਸ਼ਾਲੀ ਨਿਗਰਾਨੀ ਪ੍ਰਣਾਲੀ, ਬੁਖਾਰ ਕੈਂਪਾਂ ਵਿੱਚ ਵਾਧਾ ਅਤੇ ਸ਼ੁਰੂਆਤੀ ਪਛਾਣ ਅਤੇ ਇਲਾਜ ਨੇ ਕੇਸਾਂ ਨੂੰ ਘਟਾਉਣ ਵਿੱਚ ਸਹਾਇਤਾ ਕੀਤੀ ਹੈ। ਤਮਿਲ ਨਾਡੂ ਵਿੱਚ ਬੁੱਧਵਾਰ ਨੂੰ ਕੋਵਿਡ-19 ਦੇ 5,447 ਤਾਜ਼ਾ ਮਾਮਲੇ ਸਾਹਮਣੇ ਆਏ ਅਤੇ 67 ਮੌਤਾਂ ਹੋਈਆਂ। ਇਸ ਨਾਲ ਰਾਜ ਵਿੱਚ ਕੇਸਾਂ ਦੀ ਗਿਣਤੀ 6,35,855 ਹੋ ਗਈ ਅਤੇ ਮੌਤਾਂ ਦੀ ਗਿਣਤੀ 9,984 ਹੋ ਗਈ ਹੈ।

  • ਕਰਨਾਟਕ: ਅੱਜ ਮੁੱਖ ਮੰਤਰੀ ਨੇ ਕੋਵਿਡ ਨਿਯੰਤ੍ਰਣ ਉਪਾਵਾਂ ’ਤੇ ਵਿਚਾਰ-ਵਟਾਂਦਰੇ ਲਈ 11 ਜ਼ਿਲ੍ਹਾ ਡਿਪਟੀ ਕਮਿਸ਼ਨਰਾਂ, ਸੀਈਓ, ਡੀਐੱਚਓ ਅਤੇ ਐੱਸਪੀਆਂ ਦੀ ਮੀਟਿੰਗ ਸੱਦੀ। ਸਿੱਖਿਆ ਮੰਤਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ 12 ਅਕਤੂਬਰ ਤੋਂ ਆਨਲਾਈਨ ਸਿੱਖਿਆ ਸਮਵੇਦ ਲੜੀ 2 ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ, ਜਿਸ ਵਿੱਚ ਪੰਜਵੀਂ, ਛੇਵੀਂ ਅਤੇ ਸੱਤਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪਾਠ ਪੜ੍ਹਾਏ ਜਾਣਗੇ। ਕਰਨਾਟਕ ਵਿੱਚ ਬੁੱਧਵਾਰ ਨੂੰ ਇੱਕ ਦਿਨ ਵਿੱਚ ਸਭ ਤੋਂ ਵੱਧ 10,947 ਕੋਵਿਡ ਕੇਸ ਆਏ, ਜਿਸ ਨਾਲ ਰਾਜ ਵਿੱਚ ਕੇਸਾਂ ਦਾ ਅੰਕੜਾ 6,68,652 ਹੋ ਗਿਆ ਹੈ। ਐਕਟਿਵ ਕੇਸ ਹੁਣ 1,16,153 ’ਤੇ ਖੜੇ ਹਨ। ਇਸ ਦੌਰਾਨ, 113 ਮੌਤਾਂ ਹੋਈਆਂ, ਜਿਸ ਨਾਲ ਮੌਤਾਂ ਦੀ ਗਿਣਤੀ 9,574 ਹੋ ਗਈ ਹੈ।

  • ਆਂਧਰ ਪ੍ਰਦੇਸ਼: ਰਾਜ ਦੇ 1,475 ਵਿਅਕਤੀਆਂ ਤੋਂ ਹੁਣ ਤੱਕ ਪਲਾਜ਼ਮਾ ਦੀਆਂ 1,838 ਇਕਾਈਆਂ ਇਕੱਤਰ ਕੀਤੀਆਂ ਜਾ ਚੁੱਕੀਆਂ ਹਨ ਅਤੇ 1,385 ਲੋਕਾਂ ਦਾ ਪਲਾਜ਼ਮਾ ਥੈਰੇਪੀ ਨਾਲ ਇਲਾਜ ਕੀਤਾ ਗਿਆ ਹੈ। ਸਭ ਤੋਂ ਵੱਧ ਪਲਾਜ਼ਮਾ ਗੁੰਟੂਰ ਜ਼ਿਲ੍ਹੇ ਵਿੱਚ 322 ਲੋਕਾਂ ਦੁਆਰਾ ਦਾਨ ਕੀਤਾ ਗਿਆ ਸੀ ਅਤੇ 302 ਲੋਕਾਂ ਦਾ ਇਲਾਜ ਕੀਤਾ ਗਿਆ ਸੀ। ਰਾਜ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 7,34,427 ਹੋ ਗਈ ਹੈ ਜਦਕਿ ਐਕਟਿਵ ਕੇਸ 49,513 ਹਨ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਕੁੱਲ 66,769 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। 6,349 ਹੋਰ ਵਿਅਕਤੀਆਂ ਦੀ ਰਿਕਵਰੀ ਕੀਤੀ ਗਈ ਹੈ, ਜਿਸ ਨਾਲ ਕੁੱਲ ਰਿਕਵਰੀ 6,78,828 ਹੋ ਗਈ ਹੈ। ਕੱਲ 34 ਹੋਰ ਮੌਤਾਂ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 6,086 ਹੋ ਗਈ ਹੈ।

  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 1896 ਨਵੇਂ ਕੇਸ ਆਏ, 2067 ਦੀ ਰਿਕਵਰੀ ਹੋਈ ਅਤੇ 12 ਮੌਤਾਂ ਹੋਈਆਂ; 1896 ਮਾਮਲਿਆਂ ਵਿੱਚੋਂ 294 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 2,06,644; ਐਕਟਿਵ ਕੇਸ: 26,368; ਮੌਤਾਂ: 1201; ਡਿਸਚਾਰਜ: 1,79,075। ਤੇਲੰਗਾਨਾ ਸਰਕਾਰ ਨੇ ਬੁੱਧਵਾਰ ਨੂੰ ਅਨਲੌਕ 5.0 ਦੇ ਤਹਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ, ਪਰ ਸਕੂਲ ਅਤੇ ਸਿਨੇਮਾ ਘਰਾਂ ਦੇ ਮੁੜ ਖੋਲ੍ਹਣ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਰਾਜ ਸਰਕਾਰ ਨੇ 15 ਅਕਤੂਬਰ ਤੋਂ ਬਿਜ਼ਨਸ ਟੂ ਬਿਜ਼ਨਸ (ਬੀ 2 ਬੀ) ਪ੍ਰਦਰਸ਼ਨੀ ਦੀ ਆਗਿਆ ਦੇਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। 

 

ਫੈਕਟਚੈੱਕ

https://static.pib.gov.in/WriteReadData/userfiles/image/image004PWOO.png

https://static.pib.gov.in/WriteReadData/userfiles/image/image005NYA0.jpg

 

Image

 

*****

ਵਾਈਬੀ


(Release ID: 1662933) Visitor Counter : 268