ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੇਂਦਰੀ ਮੰਤਰੀ ਸ਼੍ਰੀ ਰਾਮ ਵਿਲਾਸ ਪਾਸਵਾਨ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟਾਇਆ

Posted On: 08 OCT 2020 9:59PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਮੰਤਰੀ ਸ਼੍ਰੀ ਰਾਮ ਵਿਲਾਸ ਪਾਸਵਾਨ ਦੇ ਅਕਾਲ ਚਲਾਣੇ ਤੇ ਸੋਗ ਪ੍ਰਗਟਾਇਆ ਹੈ।

 

ਟਵੀਟਾਂ ਦੀ ਲੜੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, ਮੈਂ ਇੰਨਾ ਜ਼ਿਆਦਾ ਦੁਖੀ ਹਾਂ ਕਿ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਸਾਡੇ ਰਾਸ਼ਟਰ ਵਿੱਚ ਇੱਕ ਅਜਿਹਾ ਖ਼ਲਾਅ ਪੈਦਾ ਹੋ ਗਿਆ ਹੈ, ਜਿਸ ਨੂੰ ਪੂਰਨਾ ਸ਼ਾਇਦ ਕਦੇ ਸੰਭਵ ਨਹੀਂ ਹੋਵੇਗਾ। ਸ਼੍ਰੀ ਰਾਮ ਵਿਲਾਸ ਪਾਸਵਾਨ ਦਾ ਅਕਾਲ ਚਲਾਣਾ ਇੱਕ ਨਿਜੀ ਨੁਕਸਾਨ ਹੈ। ਮੈਂ ਇੱਕ ਦੋਸਤ, ਵਡਮੁੱਲਾ ਸਹਿਯੋਗੀ ਅਤੇ ਇੱਕ ਅਜਿਹਾ ਵਿਅਕਤੀ ਗੁਆ ਲਿਆ ਹੈ ਜੋ ਇਹ ਯਕੀਨੀ ਬਣਾਉਣ ਲਈ ਇੰਨਾ ਜੋਸ਼ੀਲਾ ਸੀ ਕਿ ਹਰੇਕ ਗ਼ਰੀਬ ਵਿਅਕਤੀ ਇੱਕ ਆਦਰਯੋਗ ਜੀਵਨ ਬਤੀਤ ਕਰੇ।

 

ਸ਼੍ਰੀ ਰਾਮ ਵਿਲਾਸ ਪਾਸਵਾਨ ਜੀ ਸਖ਼ਤ ਮਿਹਨਤ ਕਰ ਕੇ ਅਤੇ ਦ੍ਰਿੜ੍ਹ ਇਰਾਦੇ ਨਾਲ ਸਿਆਸਤ ਵਿੱਚ ਉੱਭਰੇ ਸਨ। ਇੱਕ ਨੌਜਵਾਨ ਆਗੂ ਵਜੋਂ, ਉਨ੍ਹਾਂ ਐਮਰਜੈਂਸੀ ਦੌਰਾਨ ਤਾਨਾਸ਼ਾਹੀ ਅਤੇ ਲੋਕਤੰਤਰ ਉੱਤੇ ਹਮਲੇ ਦਾ ਵਿਰੋਧ ਕੀਤਾ ਸੀ। ਉਹ ਇੱਕ ਵਿਲੱਖਣ ਸੰਸਦ ਮੈਂਬਰ ਤੇ ਮੰਤਰੀ ਸਨ ਅਤੇ ਕਈ ਨੀਤੀਗਤ ਖੇਤਰਾਂ ਵਿੱਚ ਚਿਰਸਥਾਈ ਯੋਗਦਾਨ ਪਾਏ।

 

ਪਾਸਵਾਨ ਜੀ ਨਾਲ ਮਿਲ ਕੇ, ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਇੱਕ ਬੇਮਿਸਾਲ ਅਨੁਭਵ ਰਿਹਾ ਹੈ। ਕੈਬਨਿਟ ਦੀਆਂ ਬੈਠਕਾਂ ਦੌਰਾਨ ਉਨ੍ਹਾਂ ਦੇ ਨੁਕਤੇ ਬਹੁਤ ਸੂਝਬੂਝ ਨਾਲ ਭਰਪੂਰ ਹੁੰਦੇ ਸਨ। ਸਿਆਸੀ ਸਮਝ, ਸਟੇਟਸਮੈਨਸ਼ਿਪ ਤੋਂ ਲੈ ਕੇ ਸ਼ਾਸਨ ਨਾਲ ਸਬੰਧਿਤ ਮੁੱਦਿਆਂ ਤੱਕ ਉਹ ਹੋਣਹਾਰ ਸਨ। ਉਨ੍ਹਾਂ ਦੇ ਪਰਿਵਾਰ ਤੇ ਸਮਰਥਕਾਂ ਨਾਲ ਮੇਰੀਆਂ ਸੰਵੇਦਨਾਵਾਂ ਹਨ। ਓਮ ਸ਼ਾਂਤੀ।

 

https://twitter.com/narendramodi/status/1314229862148661248

 

https://twitter.com/narendramodi/status/1314230480653352961

 

https://twitter.com/narendramodi/status/1314231242817040384

 

 

*****

 

ਵੀਆਰਆਰਕੇ/ਐੱਸਐੱਚ



(Release ID: 1662914) Visitor Counter : 64