ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 88 ਵੇਂ ਹਵਾਈ ਸੇਨਾ ਦਿਵਸ 'ਤੇ ਹਵਾਈ ਯੋਧਿਆਂ ਨੂੰ ਵਧਾਈ ਦਿੱਤੀ

Posted On: 08 OCT 2020 12:48PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਇਥੇ ਭਾਰਤੀ ਹਵਾਈ ਸੇਨਾ (ਆਈਏਐਫ) ਦੇ 88 ਵੇਂ ਹਵਾਈ ਸੇਨਾ ਦਿਵਸ -2020 ਮੌਕੇ , ਹਵਾਈ ਯੋਧਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਇੱਕ ਸੰਦੇਸ਼ ਵਿੱਚ ਕਿਹਾ, "ਅੱਠਾਸੀ ਸਾਲਾਂ ਦੇ ਸਮਰਪਣ, ਤਿਆਗ ਅਤੇ ਉੱਤਮਤਾ ਨੇ ਆਈਏਐਫ ਦੀ ਯਾਤਰਾ ਦੀ ਨਿਸ਼ਾਨਦੇਹੀ ਕੀਤੀ ਹੈ ਜੋ ਕਿ ਉਸ ਨੂੰ ਅੱਜ ਵੀ ਇਕ ਘਾਤਕ ਅਤੇ ਜ਼ਬਰਦਸਤ ਸ਼ਕਤੀ ਬਣਾਉਣ ਵਿੱਚ ਸਹਾਇਕ ਸਾਬਤ ਹੁੰਦੀ ਹੈ।"

 

 

ਰਕਸ਼ਾ ਮੰਤਰੀ ਨੇ ਕਿਹਾ ਕੀਤਾ ਕਿ ਰਾਸ਼ਟਰ ਨੀਲੇ ਰੰਗ ਦੀ ਵਰਦੀ ਵਿੱਚ ਸੇਵਾਵਾਂ ਦੇ ਰਹੇ ਜਵਾਨਾਂ ਅਤੇ ਮਹਿਲਾਵਾਂ 'ਤੇ ਮਾਣ ਮਹਿਸੂਸ ਕਰਦਾ ਹੈ ਅਤੇ ਆਈਏਐਫ ਦੇ ਉੱਦਮ ਨੂੰ ਸਲਾਮ ਕਰਦਾ ਹੈ ਕਿਉਂਕਿ ਇਹ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਉਹ ਵਿਰੋਧੀਆਂ ਨੂੰ ਰੋਕਣ ਲਈ ਹਮੇਸ਼ਾ ਤਿਆਰ ਹੈ। ਸ੍ਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ, “ਅਸੀਂ ਆਧੁਨਿਕੀਕਰਨ ਅਤੇ ਸਵਦੇਸ਼ੀਕਰਨ ਰਾਹੀਂ ਆਈਏਐਫ ਦੀ ਲੜਾਈ ਸਮਰੱਥਾ ਨੂੰ ਵਧਾਉਣ ਲਈ ਵਚਨਬੱਧ ਹਾਂ

 

ਰਕਸ਼ਾ ਮੰਤਰੀ ਨੇ ਇਹ ਵਿਸ਼ਵਾਸ ਵੀ ਪ੍ਰਗਟ ਕੀਤਾ ਕਿ ਆਈਏਐਫ ਹਮੇਸ਼ਾ ਰਾਸ਼ਟਰ ਦੇ ਅਕਾਸ਼ ਦੀ ਰਾਖੀ ਕਰੇਗਾ, ਚੁਨੌਤੀ ਚਾਹੇ ਜੋ ਵੀ ਹੋਵੇ, ਇਹ ਅੱਗੇ ਆਉਂਦੀ ਹੈ। ਰਕਸ਼ਾ ਮੰਤਰੀ ਨੇਆਈਏਐਫ ਦੇ ਯੋਧਿਆਂ ਦੇ ਨੀਲੇ ਅਕਾਸ਼ ਵਿੱਚ ਅਤੇ ਹਮੇਸ਼ਾ ਖੁਸ਼ਹਾਲੀ ਨਾਲ ਸੁਰੱਖਿਅਤ ਉਤਰਨ ਦੀ ਇੱਛਾ ਪ੍ਰਗਟਾਈ

 

ਏਬੀਬੀ / ਨਾਮਪੀ / ਡੀਕੇ


(Release ID: 1662877) Visitor Counter : 118