ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਜਨ–ਅੰਦੋਲਨ ਦੀ ਸ਼ੁਰੂਆਤ ਕੀਤੀ ਅਤੇ ਹਰੇਕ ਨੂੰ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਇਕਜੁੱਟ ਹੋਣ ਦੀ ਅਪੀਲ ਕੀਤੀ
प्रविष्टि तिथि:
08 OCT 2020 9:28AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਜਨ–ਅੰਦੋਲਨ ਦੀ ਸ਼ੁਰੂਆਤ ਕਰਦਿਆਂ ਹਰੇਕ ਨੂੰ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਇਕਜੁੱਟ ਹੋਣ ਦੀ ਅਪੀਲ ਕੀਤੀ।
ਇੱਕ ਟਵੀਟ ਰਾਹੀਂ ਪ੍ਰਧਾਨ ਮੰਤਰੀ ਨੇ ਹਰੇਕ ਨੂੰ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਇਕਜੁੱਟ ਹੋਣ ਦੀ ਅਪੀਲ ਕੀਤੀ। ‘ਮਾਸਕ ਪਹਿਨਣ, ਹੱਥ ਧੋਣ, ਸਮਾਜਿਕ–ਦੂਰੀ ਦੀ ਪਾਲਣਾ ਕਰਨ ਤੇ ਦੋ ਗਜ਼ ਦੀ ਦੂਰੀ ਦਾ ਅਭਿਆਸ ਕਰਨ’ ਦਾ ਪ੍ਰਮੁੱਖ ਸੰਦੇਸ਼ ਦੁਹਰਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕਜੁੱਟਤਾ ਨਾਲ ਅਸੀਂ ਕੋਵਿਡ–19 ਖ਼ਿਲਾਫ਼ ਲੜਾਈ ਜਿੱਤਣ ’ਚ ਜ਼ਰੂਰ ਸਫ਼ਲ ਹੋਵਾਂਗੇ।
ਇਹ ਮੁਹਿੰਮ ਲੋਕਾਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੁਹਿੰਮ ਅਧੀਨ, ਸਭ ਦੁਆਰਾ ਕੋਵਿਡ–19 ਸੰਕਲਪ ਲਿਆ ਜਾਵੇਗਾ। ਕੇਂਦਰ ਸਰਕਾਰ ਦੇ ਮੰਤਰਾਲਿਆਂ / ਵਿਭਾਗਾਂ ਤੇ ਰਾਜ ਸਰਕਾਰਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਨਿਮਨਲਿਖਤ ਮੁੱਖ–ਅੰਸ਼ਾਂ ਨਾਲ ਇੱਕ ਸਹਿਕਾਰੀ ਕਾਰਜ–ਯੋਜਨਾ ਲਾਗੂ ਕੀਤੀ ਜਾਵੇਗੀ:
- ਵਧੇਰੇ ਕੇਸਾਂ ਵਾਲੇ ਜ਼ਿਲ੍ਹਿਆਂ ਵਿੱਚ ਉਸ ਖੇਤਰ ਵਿਸ਼ੇਸ਼ ਦੇ ਹਿਸਾਬ ਨਾਲ ਸੰਦੇਸ਼
- ਸਾਦੇ ਅਤੇ ਅਸਾਨੀ ਨਾਲ ਸਮਝ ਆਉਣ ਵਾਲੇ ਸੰਦੇਸ਼ ਹਰੇਕ ਨਾਗਰਿਕ ਤੱਕ ਪੁੱਜਣ
- ਸਾਰੇ ਮੀਡੀਆ ਮੰਚਾਂ ਦੀ ਵਰਤੋਂ ਕਰਦਿਆਂ ਸਮੁੱਚੇ ਦੇਸ਼ ਵਿੱਚ ਪਸਾਰ
- ਜਨਤਕ ਸਥਾਨਾਂ ਉੱਤੇ ਬੈਨਰਸ ਤੇ ਪੋਸਟਰਸ; ਜਿਨ੍ਹਾਂ ਵਿੱਚ ਮੋਹਰੀ ਰਹਿ ਕੇ ਕੰਮ ਕਰਨ ਵਾਲੇ ਕਾਮੇ ਤੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਵਾਲੇ ਲਾਭਾਰਥੀਆਂ ਉੱਤੇ ਟੇਕ
- ਸਰਕਾਰੀ ਪਰਿਸਰਾਂ ਵਿੱਚ ਹੋਰਡਿੰਗਸ / ਕੰਧ–ਚਿੱਤਰ / ਇਲੈਕਟ੍ਰੌਨਿਕ ਪ੍ਰਦਰਸ਼ਨੀ ਬੋਰਡ
- ਸਥਾਨਕ ਤੇ ਰਾਸ਼ਟਰੀ ਪ੍ਰਭਾਵਕਾਰੀ ਵਿਅਕਤੀਆਂ ਦੀ ਸੰਦੇਸ਼ ਘਰਾਂ ਤੱਕ ਪਹੁੰਚਾਉਣ ਵਿੱਚ ਸ਼ਮੂਲੀਅਤ
- ਨਿਯਮਿਤ ਜਾਗਰੂਕਤਾ ਪੈਦਾ ਕਰਨ ਲਈ ਮੋਬਾਈਲ ਵੈਨਾਂ ਚਲਾਉਣਾ
- ਜਾਗਰੂਕਤਾ ਬਾਰੇ ਆਡੀਓ ਸੰਦੇਸ਼; ਪੈਂਫਲੈਟਸ / ਬਰੋਸ਼ਰਸ
- ਕੋਵਿਡ ਸੰਦੇਸ਼ ਦੇਣ ਲਈ ਸਥਾਨਕ ਕੇਬਲ ਅਪਰੇਟਰਾਂ ਦੀ ਮਦਦ ਲੈਣਾ
- ਪ੍ਰਭਾਵਸ਼ਾਲੀ ਪਹੁੰਚ ਤੇ ਅਸਰ ਲਈ ਸਾਰੇ ਮੰਚਾਂ ’ਤੇ ਮੀਡੀਆ ਮੁਹਿੰਮ ਦਾ ਤਾਲਮੇਲ
https://twitter.com/narendramodi/status/1314030641218904064
********
ਵੀਆਰਆਰਕੇ/ਕੇਪੀ
(रिलीज़ आईडी: 1662610)
आगंतुक पटल : 301
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam