ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਸਿਹਤਯਾਬੀ ਦਰ ਦੇ 85 % ਦੇ ਪਿਛਲੇ ਅੰਕੜੇ ਨੂੰ ਪਾਰ ਕਰਕੇ ਨਵਾਂ ਮੀਲ ਪੱਥਰ ਸਥਾਪਿਤ ਕੀਤਾ

ਸਿਹਤਯਾਬ ਕੇਸਾਂ ਦੀ ਗਿਣਤੀ ਐਕਟਿਵ ਕੇਸਾਂ ਦੇ ਮੁਕਾਬਲੇ 48 ਲੱਖ ਤੋਂ ਵੱਧ ਹੋਈ


18 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰਿਕਵਰੀ ਦਰ ਰਾਸ਼ਟਰੀ ਔਸਤ ਨਾਲੋਂ ਵੱਧ ਦਰਜ ਹੋਈ

Posted On: 07 OCT 2020 11:13AM by PIB Chandigarh

ਭਾਰਤ ਨੇ ਇਕ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕੀਤਾ ਹੈ । ਸਿਹਤਯਾਬ ਹੋਣ ਦੀ ਕੌਮੀ ਦਰ ਪਿਛਲੇ ਕੁਝ ਹਫਤਿਆਂ ਦੌਰਾਨ ਠੀਕ ਹੋਏ ਵੱਡੀ ਗਿਣਤੀ ਵਿੱਚ ਕੇਸਾਂ ਦੀ ਨਿਰੰਤਰ ਲੜੀ ਨਾਲ ਅੱਜ 85% ਦੇ ਪਾਰ ਪਹੁੰਚ ਗਈ ਹੈ । ਠੀਕ ਹੋਏ ਕੇਸਾਂ ਦੀ ਗਿਣਤੀ ਪਿਛਲੇ 24 ਘੰਟਿਆਂ ਦੌਰਾਨ ਨਵੇਂ ਪੁਸ਼ਟੀ ਹੋਏ ਕੇਸਾਂ ਤੋਂ ਪਾਰ ਹੋ ਗਈ ਹੈ । 

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 82,203 ਮਰੀਜ ਠੀਕ ਹੋਏ ਹਨ ਜਦਕਿ ਨਵੇਂ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 72,049 ਹੈ । ਰਿਕਵਰੀ ਦੀ ਕੁੱਲ ਗਿਣਤੀ 57,44,693 ਤੱਕ ਪੁੱਜ ਗਈ ਹੈ । ਸਭ ਤੋਂ ਸਿਹਤਯਾਬ ਕੇਸਾਂ ਨੇ ਭਾਰਤ ਦੀ ਵਿਸ਼ਵਵਿਆਪੀ ਸਥਿਤੀ ਨੂੰ ਮੁੜ ਸਥਾਪਤ ਅਤੇ ਕਾਇਮ ਰੱਖਿਆ ਹੈ । 

WhatsApp Image 2020-10-07 at 10.37.25 AM.jpeg

ਉੱਚ ਪੱਧਰ ਦੀ ਸਿਹਤਯਾਬੀ ਨੇ ਐਕਟਿਵ ਅਤੇ ਠੀਕ ਹੋਏ ਮਾਮਲਿਆਂ ਵਿਚਲੇ ਪਾੜੇ ਨੂੰ ਹੋਰ ਵਧਾਇਆ ਗਿਆ ਹੈ । ਸਿਹਤਯਾਬ ਕੇਸ ਅਤੇ ਐਕਟਿਵ ਕੇਸਾਂ (9,07,883) ਵਿਚਾਲੇ ਫਰਕ 48 ਲੱਖ (48,36,810) ਤੋਂ ਵੱਧ ਹੋ ਗਿਆ ਹੈ । ਸਿਹਤਯਾਬ ਕੇਸ ਐਕਟਿਵ ਕੇਸਾਂ ਦਾ 6.32 ਗੁਣਾ ਹੈ ਜੋ ਇਹ ਸੁਨਿਸ਼ਚਿਤ ਕਰਦੇ ਹਨ ਕਿ ਰਿਕਵਰੀ ਲਗਾਤਾਰ ਵਧ ਰਹੀ ਹੈ । 

ਦੇਸ਼ ਦੇ ਐਕਟਿਵ ਕੇਸ ਕੁੱਲ ਪੌਜੇਟਿਵ ਮਾਮਲਿਆਂ ਦਾ 13.44% ਹਨ ਅਤੇ ਨਿਰੰਤਰ ਘਟ ਰਹੇ ਹਨ। 

ਰਾਸ਼ਟਰੀ ਅੰਕੜੇ ਦੇ ਵਾਧੇ ਨਾਲ ਮੇਲ ਖਾਂਦਿਆਂ, 18 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਰਿਕਵਰੀ ਦਰ ਰਾਸ਼ਟਰੀ ਔਸਤ ਨਾਲੋਂ ਵਧੇਰੇ ਹੈ। 

WhatsApp Image 2020-10-07 at 10.37.24 AM.jpeg

ਨਵੇਂ ਸਿਹਤਯਾਬ ਕੇਸਾਂ ਵਿਚੋਂ 75% ਦਸ ਰਾਜਾਂ ਤੋਂ ਸਾਹਮਣੇ ਆਏ ਹਨ, ਜਿਵੇਂ ਕਿ ਮਹਾਰਾਸ਼ਟਰ, ਕਰਨਾਟਕ ਆਂਧਰ ਪ੍ਰਦੇਸ਼, ਤਾਮਿਲਨਾਡੂ, ਕੇਰਲ, ਉੱਤਰ ਪ੍ਰਦੇਸ਼, ਓਡੀਸ਼ਾ, ਛੱਤੀਸਗੜ, ਪੱਛਮੀ ਬੰਗਾਲ ਅਤੇ ਦਿੱਲੀ ।

ਮਹਾਰਾਸ਼ਟਰ ਲਗਭਗ 17,000 ਰਿਕਵਰੀ ਕੇਸਾਂ ਦੇ ਨਾਲ ਇਸ ਸੂਚੀ ਵਿੱਚ ਸਭ ਤੋਂ ਉੱਪਰ ਹੈ ਜਦ ਕਿ ਕਰਨਾਟਕ ਵਿੱਚ ਇੱਕ ਦਿਨ ਦੌਰਾਨ 10,000 ਤੋਂ ਵੱਧ ਮਰੀਜ ਠੀਕ ਹੋਏ ਹਨ । 

WhatsApp Image 2020-10-07 at 10.37.23 AM.jpeg

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 72,049 ਨਵੇਂ ਕੇਸ ਸਾਹਮਣੇ ਆਏ ਹਨ । 

10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਨਵੇਂ ਪੁਸ਼ਟੀ ਕੀਤੇ ਮਾਮਲਿਆਂ 78% ਹਿੱਸਾ ਕੇਂਦਰਿਤ ਹੈ । 

ਮਹਾਰਾਸ਼ਟਰ ਇਸ ਸੂਚੀ ਵਿੱਚ ਅੱਗੇ ਚੱਲ ਰਿਹਾ ਹੈ । ਇਥੇ 12,000 ਤੋਂ ਵੱਧ ਕੇਸ ਮਿਲੇ ਹਨ, ਇਸਦੇ ਬਾਅਦ ਕਰਨਾਟਕ ਵਿੱਚ 10,000 ਦੇ ਕਰੀਬ ਕੇਸ ਦਰਜ ਕੀਤੇ ਗਏ ਹਨ । 

WhatsApp Image 2020-10-07 at 10.37.21 AM.jpeg

ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿੱਚ 986 ਮੌਤਾਂ ਹੋਈਆਂ ਹਨ ।

ਕੋਵਿਡ ਕਾਰਨ ਪਿਛਲੇ 24 ਘੰਟਿਆਂ ਵਿੱਚ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 83% ਮੌਤਾਂ ਹੋਈਆਂ ਹਨ । 

ਇੰਨ੍ਹਾਂ ਮੌਤਾਂ ਵਿਚੋਂ ਮਹਾਰਾਸ਼ਟਰ ਵਿੱਚ 370 ਤੋਂ ਵੱਧ ਮੌਤਾਂ ਨਾਲ 37 ਫ਼ੀਸਦ ਮੌਤਾਂ ਹੋਈਆਂ, ਜਦ ਕਿ ਕਰਨਾਟਕ ਵਿਚ 91 ਮੌਤਾਂ ਹੋਈਆਂ ।

WhatsApp Image 2020-10-07 at 10.37.22 AM.jpeg

ਅਕਤੂਬਰ ਤੋਂ ਦਸੰਬਰ ਮਹੀਨੇ ਤਿਉਹਾਰਾਂ ਦਾ ਸਮਾਂ ਹੁੰਦਾ ਹੈ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਇੱਕ ਨਿਸ਼ਚਿਤ ਸਥਾਨ 'ਤੇ ਧਾਰਮਿਕ ਪੂਜਾ, ਮੇਲੇ, ਰੈਲੀਆਂ, ਪ੍ਰਦਰਸ਼ਨੀਆਂ, ਸਭਿਆਚਾਰਕ ਸਮਾਗਮਾਂ, ਜਲੂਸਾਂ ਆਦਿ ਲਈ ਇਕੱਠੇ ਹੁੰਦੇ ਹਨ । ਇਹ ਪ੍ਰੋਗਰਾਮ ਇਕ ਦਿਨ ਜਾਂ ਇਕ ਹਫ਼ਤੇ ਜਾਂ ਹੋਰ ਵੀ ਵੱਧ ਸਮੇਂ ਦੇ ਹੋ ਸਕਦੇ ਹਨ । ਕੋਵਿਡ -19 ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਤਿਉਹਾਰਾਂ ਦੌਰਾਨ ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ ਰੋਕਥਾਮ ਉਪਾਵਾਂ 'ਤੇ ਮਾਨਕ ਸੰਚਾਲਨ ਪ੍ਰਕਿਰਿਆਵਾਂ ਜਾਰੀ ਕੀਤੀਆਂ ਹਨ । ਇਨ੍ਹਾਂ ਸਬੰਧੀ ਜਾਣਕਾਰੀ:https://www.mohfw.gov.in/pdf/SandardOperatingProceduresonpreventivemeasurestocontainspreadofCOVID19duringf museities.pdf ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ । 

                                                                            ****

ਐਮਵੀ / 


(Release ID: 1662307) Visitor Counter : 226