PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 06 OCT 2020 6:26PM by PIB Chandigarh

 

Coat of arms of India PNG images free download https://static.pib.gov.in/WriteReadData/userfiles/image/image002H4UQ.jpg

 

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਕੁੱਲ ਐਕਟਿਵ ਕੇਸਾਂ ਦਾ ਕੇਵਲ 13.75 ਪ੍ਰਤੀਸ਼ਤ ਹੀ ਐਕਟਿਵ ਕੇਸ।

  • ਰਿਕਵਰੀ ਦੇ ਨਵੇਂ ਕੇਸਾਂ ਵਿੱਚੋਂ 74 ਪ੍ਰਤੀਸ਼ਤ ਕੇਸ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹਨ।

  • 25 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੁਸ਼ਟੀ ਕੀਤੇ ਨਵੇਂ ਕੇਸਾਂ ਦੀ ਤੁਲਨਾ ਵਿੱਚ ਨਵੀਂ ਰਿਕਵਰੀ ਅਧਿਕ।

  • ਪਿਛਲੇ 24 ਘੰਟਿਆਂ ਵਿੱਚ 75,787 ਮਰੀਜ਼ ਠੀਕ ਅਤੇ ਡਿਸਚਾਰਜ ਹੋਏ ਜਦਕਿ 61,267 ਨਵੇਂ ਕੇਸ ਆਏ। 

  • ਡਾ. ਹਰਸ਼ ਵਰਧਨ ਨੇ ਕੌਵਿਡ -19 ਦੇ ਪ੍ਰਬੰਧਨ ਲਈ ਆਯੁਰਵੇਦ ਅਤੇ ਯੋਗ ‘ਤੇ ਅਧਾਰਿਤ ਰਾਸ਼ਟਰੀ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ ਜਾਰੀ ਕੀਤਾ।

  • ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਫਿਲਮ ਪ੍ਰਦਰਸ਼ਨ ਲਈ ਸਟੈਂਡਰਡ ਅਪਰੇਟਿੰਗ ਪ੍ਰੋਸੀਜਰ (ਐੱਸਓਪੀ) ਜਾਰੀ ਕੀਤੇ।

 

https://static.pib.gov.in/WriteReadData/userfiles/image/image002DMUU.jpg

https://static.pib.gov.in/WriteReadData/userfiles/image/image0030RIV.jpg

 

ਭਾਰਤ ਵਿੱਚ ਐਕਟਿਵ ਕੇਸਾਂ ਦੀ ਘਟ ਰਹੀ ਪ੍ਰਤੀਸ਼ਤਤਾ ਦਾ ਰੁਝਾਨ ਜਾਰੀ, ਐਕਟਿਵ ਕੇਸ ਕੁੱਲ ਪਾਜ਼ਿਟਿਵ ਮਾਮਲਿਆਂ ਦਾ ਸਿਰਫ 13.75 ਫ਼ੀਸਦੀ, 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਨਵੇਂ ਸਿਹਤਯਾਬ ਕੇਸਾਂ ਦਾ 74 ਫ਼ੀਸਦੀ, 25 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਨਵੇਂ ਸਿਹਤਯਾਬ ਕੇਸ ਨਵੇਂ ਪੁਸ਼ਟੀ ਕੀਤੇ ਕੇਸਾਂ ਤੋਂ ਵੱਧ ਹੋਏ

ਭਾਰਤ ਕੁੱਲ ਪਾਜ਼ਿਟਿਵ ਮਾਮਲਿਆਂ ਦੀ ਪ੍ਰਤੀਸ਼ਤ ਦੇ ਤੌਰ ਤੇ ਐਕਟਿਵ ਮਾਮਲਿਆਂ ਵਿਚ ਨਿਰੰਤਰ ਗਿਰਾਵਟ ਦਾ ਰੁਝਾਨ ਜਾਰੀ ਹੈ। ਇਸ ਸਮੇਂ ਸਰਗਰਮ ਕੇਸ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦਾ ਸਿਰਫ 13.75% ਹਨ, ਜੋ 9,19,023 ਹੈ। ਸਿਹਤਯਾਬ ਹੋ ਰਹੇ ਮਾਮਲਿਆਂ ਦੀ ਵਧ ਰਹੀ ਪ੍ਰਤੀਸ਼ਤਤਾ ਨਾਲ ਐਕਟਿਵ ਕੇਸਾਂ ਦੇ ਘਟ ਰਹੇ ਰੁਝਾਨ ਵਿੱਚ ਸਹਾਇਤਾ ਮਿਲੀ ਹੈ। ਕੁੱਲ ਸਿਹਤਯਾਬ ਹੋਏ ਕੇਸ 56,62,490 ਹਨ। ਸਿਹਤਯਾਬ ਹੋਏ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ 47 ਲੱਖ (47,43,467) ਨੂੰ ਪਾਰ ਕਰ ਗਿਆ ਹੈ। ਸਿਹਤਯਾਬੀ ਦੀ ਵਧਦੀ ਗਿਣਤੀ ਦੇ ਨਾਲ, ਇਹ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਸਿਹਤਯਾਬ ਹੋਣ ਦੀ ਵਧੇਰੇ ਗਿਣਤੀ ਨੇ ਰਾਸ਼ਟਰੀ ਰਿਕਵਰੀ ਦਰ ਨੂੰ ਹੋਰ ਸੁਧਾਰ ਕੇ 84.70% ਕਰਨ ਵਿਚ ਸਹਾਇਤਾ ਕੀਤੀ ਹੈ। ਪਿਛਲੇ 24 ਘੰਟਿਆਂ ਦੌਰਾਨ 75,787 ਮਰੀਜ ਸਿਹਤਯਾਬ ਹੋਏ ਅਤੇ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ, ਜਦ ਕਿ ਨਵੇਂ ਪੁਸ਼ਟੀ ਕੀਤੇ ਕੇਸ 61,267 ਹਨ। 25 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਨਵੇਂ ਸਿਹਤਯਾਬ ਕੇਸ ਨਵੇਂ ਪੁਸ਼ਟੀ ਕੀਤੇ ਕੇਸਾਂ ਤੋਂ ਵੱਧ ਹੋ ਗਏ ਹਨ। ਨਵੇਂ ਸਿਹਤਯਾਬ ਹੋਏ ਕੇਸਾਂ ਵਿਚੋਂ 74 ਫ਼ੀਸਦੀ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਤਮਿਲ ਨਾਡੂ, ਕੇਰਲਾ, ਉੱਤਰ ਪ੍ਰਦੇਸ਼, ਓਡੀਸ਼ਾ, ਦਿੱਲੀ, ਛੱਤੀਸਗੜ ਅਤੇ ਪੱਛਮ ਬੰਗਾਲ ਵਿੱਚ ਕੇਂਦਰਿਤ ਹਨ। ਇਕੱਲੇ ਮਹਾਰਾਸ਼ਟਰ ਵਿੱਚ ਤਕਰੀਬਨ 13,000 ਮਰੀਜ ਇੱਕ ਦਿਨ ਵਿੱਚ ਸਿਹਤਯਾਬ ਹੋਏ। 75 ਫ਼ੀਸਦੀ ਨਵੇਂ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮਿਲੇ ਹਨ। ਮਹਾਰਾਸ਼ਟਰ ਅਜੇ ਵੀ 10,000 ਤੋਂ ਵੱਧ ਰੋਜ਼ਾਨਾ ਕੇਸਾਂ ਦੇ ਨਾਲ ਸਭ ਤੋਂ ਵੱਧ ਨਵੇਂ ਕੇਸਾਂ ਦੀ ਪੁਸ਼ਟੀ ਵਾਲਾ ਰਾਜ ਬਣਿਆ ਹੋਇਆ ਹੈ ਅਤੇ ਇਸ ਤੋਂ ਬਾਅਦ ਕਰਨਾਟਕ ਵਿੱਚ 7,000 ਤੋਂ ਵੱਧ ਕੇਸ ਪਾਏ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ 884 ਮੌਤਾਂ ਹੋਈਆਂ ਹਨ। ਇਨ੍ਹਾਂ ਵਿੱਚੋਂ ਲਗਭਗ 80 ਫ਼ੀਸਦੀ ਮਹਾਰਾਸ਼ਟਰ, ਕਰਨਾਟਕ, ਉੱਤਰ ਪ੍ਰਦੇਸ਼, ਤਮਿਲ ਨਾਡੂ, ਪੱਛਮ ਬੰਗਾਲ, ਆਂਧਰ ਪ੍ਰਦੇਸ਼, ਪੰਜਾਬ, ਛੱਤੀਸਗੜ੍ਹ, ਦਿੱਲੀ ਅਤੇ ਮੱਧ ਪ੍ਰਦੇਸ਼ ਦੇ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹਨ। 29 ਫ਼ੀਸਦੀ ਤੋਂ ਵੱਧ (263 ਮੌਤਾਂ) ਨਵੀਂਆਂ ਮੌਤਾਂ ਮਹਾਰਾਸ਼ਟਰ ਵਿੱਚ ਹੋਈਆਂ।

https://pib.gov.in/PressReleasePage.aspx?PRID=1662156  

 

ਡਾ. ਹਰਸ਼ ਵਰਧਨ ਨੇ ਕੌਵਿਡ -19 ਦੇ ਪ੍ਰਬੰਧਨ ਲਈ ਆਯੁਰਵੇਦ ਅਤੇ ਯੋਗ ‘ਤੇ ਅਧਾਰਿਤ ਰਾਸ਼ਟਰੀ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ ਜਾਰੀ ਕੀਤਾ

 

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ ਵਰਧਨ ਨੇ ਅੱਜ ਆਯੁਸ਼ ਮੰਤਰਾਲਾ ਵਿੱਚ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸ਼੍ਰੀਪਦ ਯੈਸੋ ਨਾਇਕ ਦੀ ਮੌਜੂਦਗੀ ਵਿੱਚ ਕੋਵਿਡ-19 ਦੇ ਪ੍ਰਬੰਧਨ ਲਈ ਆਯੁਰਵੇਦ ਅਤੇ ਯੋਗ ਤੇ ਅਧਾਰਿਤ ਰਾਸ਼ਟਰੀ ਕਲੀਨੀਕਲ ਪ੍ਰਬੰਧਨ ਪ੍ਰੋਟੋਕੋਲ ਜਾਰੀ ਕੀਤਾ। ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾਕਟਰ ਰਾਜੀਵ ਕੁਮਾਰ ਅਤੇ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾਕਟਰ ਵੀ ਕੇ ਪੌਲ ਵੀ ਇਸ ਸਮਾਗਮ ਵਿੱਚ ਵਰਚੁਅਲ ਤੌਰ ਤੇ ਸ਼ਾਮਲ ਹੋਏ। ‘ਨੈਸ਼ਨਲ ਕਲੀਨਿਕਲ ਮੈਨੇਜਮੈਂਟ ਪ੍ਰੋਟੋਕੋਲ: ਕੋਵਿਡ -19’ ਵਿਚ ਆਯੁਰਵੇਦ ਅਤੇ ਯੋਗ ਦੀਆਂ ਦਖਲਅੰਦਾਜ਼ੀਆਂ ਦੇ ਏਕੀਕਰਣ ਲਈ ਇਕ ਅੰਤਰ-ਅਨੁਸ਼ਾਸਨੀ ਕਮੇਟੀ ਨੇ, ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈ ਸੀ ਐਮ ਆਰ) ਦੇ ਸਾਬਕਾ ਡਾਇਰੈਕਟਰ ਜਨਰਲ ਡਾ. ਵੀ.ਐਮ. ਕਟੋਚ ਦੀ ਪ੍ਰਧਾਨਗੀ ਵਿਚ ਅਤੇ ਖੇਤਰੀ ਗਿਆਨ ਵਾਲੇ ਮਾਹਰਾਂ ਦੇ ਸਮੂਹ ਨਾਲ ਇੱਕ ਰਿਪੋਰਟ ਤਿਆਰ ਕੀਤੀ ਸੀ ਅਤੇ ਸਵੀਕਾਰਨ ਯੋਗ ਪ੍ਰਯੋਗਤਮਕ ਕਲੀਨੀਕਲ ਡਾਟਾ ਦੇ ਅਧਾਰ ਤੇ ਸਿਫਾਰਸ਼ਾਂ ਪੇਸ਼  ਪੇਸ਼ ਕੀਤੀਆਂ ਸਨ। ਡਾ: ਹਰਸ਼ ਵਰਧਨ ਨੇ ਆਯੂਸ਼ ਮੰਤਰਾਲੇ ਵੱਲੋਂ ਹਾਸਲ ਕੀਤੀ ਗਈ ਇਸ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਦੀ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਣ ਦੀਆਂ ਸਲਾਹਾਂ ਬਹੁਤ ਜਿਆਦਾ ਲੋਕਪ੍ਰਿਯ ਹੋ ਗਈਆਂ ਹਨ। ਉਨ੍ਹਾਂ ਕਿਹਾ, “ਪ੍ਰਧਾਨਮੰਤਰੀ ਸ਼੍ਰੀ  ਨਰੇਂਦਰ ਮੋਦੀ ਜੀ ਨੇ ਕੋਵਿਡ -19 ਸੰਕਟ ਦੇ ਪ੍ਰਬੰਧਨ ਲਈ ਆਯੁਸ਼ ਸਲਾਹਾਂ ਦੀ ਪਾਲਣਾ ਕਰਨ ‘ਤੇ ਜ਼ੋਰ ਦਿੱਤਾ ਹੈ। ਰੋਕਥਾਮ ਅਤੇ ਰੋਗਨਿਰੋਧਕ ਉਪਾਵਾਂ ਨਾਲ ਨਜਿੱਠਣ ਵਾਲਾ ਇਹ ਪ੍ਰੋਟੋਕੋਲ ਨਾ ਸਿਰਫ ਕੋਵਿਡ ਦੇ ਪ੍ਰਬੰਧਨ ਵਿਚ, ਬਲਕਿ ਅਜੋਕੇ ਸਮੇਂ ਦੀਆਂ ਆਧੁਨਿਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਰਵਾਇਤੀ ਗਿਆਨ ਨੂੰ ਢੁਕਵਾਂ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਇਸ ਗੱਲ ਤੇ ਤਸੱਲੀ ਪ੍ਰਗਟਾਈ ਕਿ ਆਸਾਨੀ ਨਾਲ ਉਪਲਬਧ ਅਤੇ ਆਮ ਆਯੁਰਵੇਦਿਕ ਜੜ੍ਹੀਆਂ ਬੂਟੀਆਂ ਅਤੇ ਗੜੁੱਚੀ, ਅਸ਼ਵਗੰਧਾ, ਆਯੁਸ਼-64 ਵਰਗੀਆਂ ਜਦੀਆਂ ਬੂਟੀਆਂ ਦੀ ਸ਼ਮੂਲੀਅਤ ਨਾਲ ਹਲਕੇ ਅਤੇ ਬਿਨਾਂ ਲੱਛਣਾਂ ਵਾਲੇ ਕੋਵਿਡ ਮਾਮਲਿਆਂ ਦੇ ਉਪਚਾਰ ਵਿੱਚ ਸਹਾਇਤਾ ਮਿਲੇਗੀ। 

 

https://pib.gov.in/PressReleseDetail.aspx?PRID=1662002 

 

ਡਾ. ਹਰਸ਼ ਵਰਧਨ ਨੇ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੇ ਪੰਜਵੇਂ ਵਿਸ਼ੇਸ਼ ਸੈਸ਼ਨ ਦੀ ਪ੍ਰਧਾਨਗੀ ਕੀਤੀ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ)   ਦੇ ਕਾਰਜਕਾਰੀ ਬੋਰਡ ਦੇ ਚੇਅਰਮੈਨ ਦੇ ਰੂਪ ਵਿੱਚ ਕਾਰਜਕਾਰੀ ਬੋਰਡ ਦੇ ਪੰਜਵੇਂ ਵਿਸ਼ੇਸ਼ ਸੈਸ਼ਨ ਦੀ ਵਰਚੁਅਲੀ ਪ੍ਰਧਾਨਗੀ ਕੀਤੀ। ਆਬਜ਼ਰਵਰ ਪ੍ਰਤੀਯੋਗੀ ਅਤੇ ਡਬਲਿਊਐੱਚਓ ਹੈੱਡਕੁਆਟਰ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਬੈਠਕ ਦੇ ਏਜੰਡੇ ਵਿੱਚ ਕੋਵਿਡ-19 ਨਾਲ ਨਜਿੱਠਣ ਦੇ ਕ੍ਰਮ ਵਿੱਚ ਡਬਲਿਊਐੱਚਏ 73.1 ਸੰਕਲਪ ਦੇ ਪੂਰਨ ਅਤੇ ਪ੍ਰਭਾਵੀ ਲਾਗੂਕਰਨ ਸੁਨਿਸ਼ਚਿਤ ਕਰਨ ਲਈ ਜ਼ਰੂਰੀ ਉਪਾਵਾਂ ‘ਤੇ ਧਿਆਨ ਕੇਂਦ੍ਰਿਤ ਕਰਨਾ ਸ਼ਾਮਿਲ ਸੀ। ਡਬਲਿਊਐੱਚਏ 73.1 ਸਿਰਲੇਖ ਦਾ ਸੰਕਲਪ ਕੋਵਿਡ-19 ਨਾਲ ਨਜਿੱਠਣਾ 130 ਤੋਂ ਅਧਿਕ ਦੇਸ਼ਾਂ ਦੁਆਰਾ ਸਹਿ-ਪ੍ਰਾਯੋਜਿਤ ਕੀਤਾ ਗਿਆ ਸੀ ਅਤੇ ਮਹਾਮਾਰੀ ਨੂੰ ਨਿਯੰਤ੍ਰਿਤ ਕਰਨ ਅਤੇ ਵਾਇਰਸ ਨਾਲ ਨਜਿੱਠਣ ਲਈ ਸਾਰੇ ਜ਼ਰੂਰੀ ਸਿਹਤ ਟੈਕਨੋਲੋਜੀਆਂ ਅਤੇ ਉਤਪਾਦਾਂ  ਦੇ ਨਿਆਂਸੰਗਤ ਉਪਯੋਗ ਦੇ ਯਤਨਾਂ ‘ਤੇ ਜ਼ੋਰ ਦੇਣ ਦੀ ਮੰਗ ਕੀਤੀ ਗਈ ਸੀ। ਮਹਾਮਾਰੀ ਫੈਲਣ ਕਾਰਨ ਵਿਸ਼ਵ ਸੰਕਟ ਨੂੰ ਯਾਦ ਕਰਦੇ ਹੋਏ ,  ਉਨ੍ਹਾਂ ਨੇ ਕਿਹਾ,  ਅੱਜ ਅਜਿਹੀਆਂ ਕਠਿਨ ਪਰਿਸਥਿਤੀਆਂ ਹਨ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਵਰਚੁਅਲੀ ਮਿਲਣ ਲਈ ਮਜ਼ਬੂਰ ਕਰ ਦਿੱਤਾ ਹੈ। ਸਰਕਾਰ,  ਉਦਯੋਗ ਜਗਤ ਅਤੇ ਪਰੋਪਕਾਰੀਆਂ ਨੂੰ ਮਿਲ ਕੇ ਇਸ ਨਾਲ ਜੁੜੇ ਜੋਖਮ, ਖੋਜ, ਵਿਨਿਰਮਾਣ ਅਤੇ ਵੰਡ ਦੇ ਪ੍ਰਤੀ ਭੁਗਤਾਣ ਲਈ ਸੰਸਾਧਨ ਜੁਟਾਉਣਾ ਚਾਹੀਦਾ ਹੈ ,  ਬਸ਼ਰਤੇ ,  ਪੁਰਸਕਾਰ ਸਭ ਲਈ ਉਪਲੱਬਧ ਹੋਣੇ ਚਾਹੀਦਾ ਹੈ,  ਫਿਰ ਚਾਹੇ ਉਹ ਜਿੱਥੇ ਵੀ ਵਿਕਸਿਤ ਕੀਤੇ ਗਏ ਹੋਣ।’’ ਡਾ. ਹਰਸ਼ ਵਰਧਨ  ਨੇ ਡਬਲਿਊਐੱਚਓ ਮੈਬਰਾਂ ਨਾਲ ਪਬਲਿਕ ਸਿਹਤ ਨਾਲ ਜੁੜੇ ਫਰਜ਼ਾਂ  ਦੇ ਕੁਸ਼ਲ,  ਪ੍ਰਭਾਵੀ ਅਤੇ ਉੱਤਰਦਾਈ ਨਿਰਵਹਨ ਲਈ ਭਾਗੀਦਾਰਾਂ ਦੇ ਗਲੋਬਲ ਸਮੁਦਾਇ ਨਾਲ ਕੰਮ ਕਰਨ ਦੀ ਤਾਕੀਦ ਕੀਤੀ।

https://pib.gov.in/PressReleseDetail.aspx?PRID=1661847 

 

ਬਾਇਓਟੈਕਨੋਲੋਜੀ ਵਿਭਾਗ-ਟ੍ਰਾਂਸਲੇਸ਼ਨਲ ਹੈਲਥ ਸਾਇੰਸ ਐਂਡ ਟੈਕਨੋਲੋਜੀ ਇੰਸਟੀਟਿਊਟ (DBT-THSTI) ਨੂੰ ਸੀਈਪੀਆਈ (CEPI) ਦੁਆਰਾ ਕੋਵਿਡ–19 ਵੈਕਸੀਨ ਦੇ ਮੁੱਲਾਂਕਣ ਲਈ ਇੱਕ ‘ਗਲੋਬਲ ਬਾਇਓਐਸੇ ਲੈਬੋਰੇਟਰੀ’ ਵਜੋਂ ਮਾਨਤਾ

ਬਾਇਓਟੈਕਨੋਲੋਜੀ ਵਿਭਾਗ ਦੇ ਇੱਕ ਖ਼ੁਦਮੁਖਤਿਆਰ ਸੰਸਥਾਨ ‘ਟ੍ਰਾਂਸਲੇਸ਼ਨਲ ਹੈਲਥ ਸਾਇੰਸ ਐਂਡ ਟੈਕਨੋਲੋਜੀ ਇੰਸਟੀਟਿਊਟ’ (THSTI) ਨੂੰ ਹੁਣ ਸੀਈਪੀਆਈ (CEPI) ਦੁਆਰਾ ਕੋਵਿਡ–19 ਵੈਕਸੀਨਾਂ ਦੇ ਕੇਂਦਰੀਕ੍ਰਿਤ ਮੁੱਲਾਂਕਣ ਲਈ ਇੱਕ ‘ਲੈਬੋਰੇਟਰੀਜ਼ ਦੇ ਗਲੋਬਲ ਨੈੱਟਵਰਕ’ ਵਜੋਂ ਮਾਨਤਾ ਦੇ ਦਿੱਤੀ ਗਈ ਹੈ। CEPI ਨੈੱਟਵਰਕ ਵਿੱਚ ਪਹਿਲਾਂ ਛੇ ਲੈਬੋਰੇਟਰੀਆਂ ਸ਼ਾਮਲ ਹੋਣਗੀਆਂ ਤੇ ਕੈਨੇਡਾ, ਇੰਗਲੈਂਡ, ਇਟਲੀ, ਨੀਦਰਲੈਂਡਜ਼, ਬੰਗਲਾਦੇਸ਼ ਅਤੇ ਭਾਰਤ ਵਿੱਚ ਇੱਕ–ਇੱਕ ਲੈਬੋਰੇਟਰੀ ਹੋਵੇਗੀ। CEPI ਗਲੋਬਲ ਨੈੱਟਵਰਕ ਅਧੀਨ ਉਨ੍ਹਾਂ ਹੀ ਰਸਾਇਣਕ ਏਜੰਟਾਂ ਦੀ ਵਰਤੋਂ ਕਰੇਗੀ ਤੇ ਵਿਕਾਸ ਤੇ ਪਰੀਖਣ ਅਧੀਨ ਬਹੁ–ਭਾਂਤ ਦੇ ਵੈਕਸੀਨ ਉਮੀਦਵਾਰਾਂ ਦੇ ਰੋਗ–ਪ੍ਰਤੀਰੋਧਕ ਹੁੰਗਾਰੇ ਨੂੰ ਨਾਪਣ ਲਈ ਪ੍ਰੋਟੋਕੋਲਸ ਦੇ ਸਾਂਝੇ ਸੈੱਟ ਦੀ ਪਾਲਣਾ ਕਰੇਗੀ। ਇੰਝ ਵੈਕਸੀਨ ਦੇ ਪਰੀਖਣ ਦੀ ਪ੍ਰਕਿਰਿਆ ਵਿੱਚ ਇੱਕਸੁਰਤਾ ਆਵੇਗੀ ਅਤੇ ਵੈਕਸੀਨ ਦੇ ਵਿਭਿੰਨ ਉਮੀਦਵਾਰਾਂ ਦੀ ਤੁਲਨਾ ਕੀਤੀ ਜਾ ਸਕੇਗੀ ਅਤੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਉਮੀਦਵਾਰ ਦੀ ਚੋਣ ਕਰਨ ਵਿੱਚ ਤੇਜ਼ੀ ਆ ਸਕੇਗੀ।

https://pib.gov.in/PressReleseDetail.aspx?PRID=1661807 

 

ਪ੍ਰਧਾਨ ਮੰਤਰੀ ਨੇ ‘ਆਰਟੀਫ਼ਿਸ਼ਲ ਇੰਟੈਲੀਜੈਂਸ’ ਬਾਰੇ ਇੱਕ ਮੈਗਾ ਵਰਚੁਅਲ ਸਮਿਟ ਰੇਜ਼ (RAISE) 2020 ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਆਰਟੀਫ਼ਿਸ਼ਲ ਇੰਟੈਲੀਜੈਂਸ’ (ਏਆਈ) ਬਾਰੇ ਇੱਕ ਮੈਗਾ ਵਰਚੁਅਲ ਸਮਿਟ ‘ਰੇਜ਼ (RAISE) 2020’ ਦਾ ਉਦਘਾਟਨ ਕੀਤਾ। ਰੇਜ਼ 2020 ਵਿਚਾਰਾਂ ਦਾ ਅਦਾਨ–ਪ੍ਰਦਾਨ ਕਰਨ ਅਤੇ ਹੋਰ ਖੇਤਰਾਂ ਦੇ ਨਾਲ–ਨਾਲ ਸਿਹਤ–ਸੰਭਾਲ਼, ਖੇਤੀਬਾੜੀ, ਸਿੱਖਿਆ ਤੇ ਸਮਾਰਟ ਮੋਬਿਲਿਟੀ ਜਿਹੇ ਖੇਤਰਾਂ ਵਿੱਚ ਸਮਾਜਿਕ ਕਾਇਆਕਲਪ, ਸਮਾਵੇਸ਼ ਅਤੇ ਸਸ਼ਕਤੀਕਰਣ ਲਈ ‘ਆਰਟੀਫ਼ਿਸ਼ਲ ਇੰਟੈਲੀਜੈਂਸ’ਦੀ ਵਰਤੋਂ ਹਿਤ ਇੱਕ ਕੋਰਸ ਤਿਆਰ ਕਰਨ ਲਈ ਮਨਾਂ ਦੀ ਇੱਕ ਗਲੋਬਲ ਮੀਟਿੰਗ ਹੈ। ਪ੍ਰਧਾਨ ਮੰਤਰੀ ਨੇ ‘ਆਰਟੀਫ਼ਿਸ਼ਲ ਇੰਟੈਲੀਜੈਂਸ’ ਬਾਰੇ ਵਿਚਾਰ–ਵਟਾਂਦਰੇ ਨੂੰ ਉਤਸ਼ਾਹਿਤ ਕਰਨ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਟੈਕਨੋਲੋਜੀ ਨੇ ਸਾਡੇ ਕੰਮ–ਕਾਜ ਦੇ ਸਥਾਨਾਂ ਦਾ ਕਾਇਆਕਲਪ ਕਰ ਦਿੱਤਾ ਹੈ ਅਤੇ ਕਨੈਕਟੀਵਿਟੀ ਵਿੱਚ ਸੁਧਾਰ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਮਾਜਿਕ ਜ਼ਿੰਮੇਵਾਰੀ ਤੇ ਆਰਟੀਫ਼ਿਸ਼ਲ ਇੰਟੈਲੀਜੈਂਸ ਦੇ ਸੁਮੇਲ ਨਾਲ ਮਨੁੱਖੀ ਛੂਹ ਸਦਕਾ ਆਰਟੀਫ਼ਿਸ਼ਲ ਇੰਟੈਲੀਜੈਂਸ ਹੋਰ ਸਮ੍ਰਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਮਨੁੱਖਾਂ ਨਾਲ ਆਰਟੀਫ਼ਿਸ਼ਲ ਇੰਟੈਲੀਜੈਂਸ ਦਾ ਟੀਮ–ਵਰਕ ਸਾਡੇ ਗ੍ਰਹਿ ਲਈ ਚਮਤਕਾਰ ਕਰ ਕੇ ਦਿਖਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਗਿਆਨ ਤੇ ਸਿੱਖਣ ਵਿੱਚ ਵਿਸ਼ਵ ਦੀ ਅਗਵਾਈ ਕੀਤੀ ਹੈ ਅਤੇ ਇਹ ਡਿਜੀਟਲ ਤੌਰ ’ਤੇ ਨਿਰੰਤਰ ਮੋਹਰੀ ਬਣਿਆ ਰਹੇਗਾ ਅਤੇ ਵਿਸ਼ਵ ਨੂੰ ਖ਼ੁਸ਼ ਕਰਦਾ ਰਹੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਇਹ ਅਨੁਭਵ ਕੀਤਾ ਹੈ ਕਿ ਟੈਕਨੋਲੋਜੀ ਕਿਵੇਂ ਪਾਰਦਰਸ਼ਤਾ ਤੇ ਸੇਵਾ ਮੁਹੱਈਆ ਕਰਵਾਉਣ ’ਚ ਸੁਧਾਰ ਲਿਆਉਣ ਵਿੱਚ ਮਦਦ ਕਰਦੀ ਹੈ। ਪ੍ਰਧਾਨ ਮੰਤਰੀ ਨੇ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਦੱਸਿਆ ਕਿ ਵਿਸ਼ਵ ਦੀ ਸਭ ਤੋਂ ਵਿਲੱਖਣ ਸ਼ਨਾਖ਼ਤ ਪ੍ਰਣਾਲੀ – ਅਧਾਰ ਨੇ ਕਿਵੇਂ ਵਿਸ਼ਵ ਦੀ ਸਭ ਤੋਂ ਵੱਧ ਇਨੋਵੇਟਿਵ ਡਿਜੀਟਲ ਭੁਗਤਾਨ ਪ੍ਰਣਾਲੀ – ਯੂਪੀਆਈ (UPI) ਨਾਲ ਮਿਲ ਕੇ ਗ਼ਰੀਬਾਂ ਤੇ ਹਾਸ਼ੀਏ ’ਤੇ ਪੁੱਜੇ ਲੋਕਾਂ ਨੂੰ ਸਿੱਧੀਆਂ ਨਕਦ ਟ੍ਰਾਂਸਫ਼ਰਸ ਜਿਹੀਆਂ ਵਿੱਤੀ ਸੇਵਾਵਾਂ ਸਮੇਤ ਡਿਜੀਟਲ ਸੇਵਾਵਾਂ ਤੱਕ ਪਹੁੰਚ ਮੁਹੱਈਆ ਕਰਵਾਈ ਹੈ। ਮਹਾਮਾਰੀ ਦੌਰਾਨ, ਇਹ ਛੇਤੀ ਤੋਂ ਛੇਤੀ ਅਤੇ ਬਹੁਤ ਕਾਰਜਕੁਸ਼ਲ ਤਰੀਕੇ ਨਾਲ ਮਦਦ ਲੈ ਕੇ ਲੋਕਾਂ ਤੱਕ ਪੁੱਜਣ ਦੇ ਯੋਗ ਹੋਈ ਹੈ। ਪ੍ਰਧਾਨ ਮੰਤਰੀ ਨੇ ਆਰਟੀਫ਼ਿਸ਼ਲ ਇੰਟੈਲੀਜੈਂਸ ਦੇ ਮਾਮਲੇ ਵਿੱਚ ਭਾਰਤ ਦੇ ਇੱਕ ਗਲੋਬਲ ਹੱਬ ਬਣਨ ਦੀ ਸ਼ੁਭਕਾਮਨਾ ਦਿੰਦਿਆਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ’ਚ ਹੋਰ ਬਹੁਤ ਸਾਰੇ ਭਾਰਤੀ ਇਸ ਉੱਤੇ ਕੰਮ ਕਰਨਾ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਇਸ ਨਿਸ਼ਾਨੇ ਪ੍ਰਤੀ ਪਹੁੰਚ ਨੂੰ ਸ਼ਕਤੀ: ਟੀਮ–ਵਰਕ, ਭਰੋਸਾ, ਤਾਲਮੇਲ, ਜ਼ਿੰਮੇਵਾਰੀ ਤੇ ਸਮਾਵੇਸ਼ ਜਿਹੇ ਬੁਨਿਆਦੀ ਸਿਧਾਂਤਾਂ ਤੋਂ ਮਿਲਦੀ ਹੈ।

https://pib.gov.in/PressReleseDetail.aspx?PRID=1661859 

 

‘ਸਮਾਜਿਕ ਸਸ਼ਕਤੀਕਰਣ ਲਈ ਜ਼ਿੰਮੇਵਾਰ ਆਰਟੀਫ਼ਿਸ਼ਲ ਇੰਟੈਲੀਜੈਂਸ’ ਸਿਖ਼ਰ ਸੰਮੇਲਨ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ

https://pib.gov.in/PressReleseDetail.aspx?PRID=1661885 

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਬੈਂਜਾਮਿਨ ਨੇਤਨਯਾਹੂ ਦਰਮਿਆਨ ਟੈਲੀਫ਼ੋਨ ਉੱਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਬੈਂਜਾਮਿਨ ਨੇਤਨਯਾਹੂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਸ਼੍ਰੀ ਨੇਤਨਯਾਹੂ ਅਤੇ ਇਜ਼ਰਾਈਲ ਦੀ ਜਨਤਾ ਨੂੰ ਯਹੂਦੀ ਨਵੇਂ ਸਾਲ ਤੇ ਯਹੂਦੀ ਤਿਉਹਾਰ ਸੁੱਕੌਟ ਮੌਕੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਦੋਹਾਂ ਆਗੂਆਂ ਨੇ ਕੋਵਿਡ–19 ਮਹਾਮਾਰੀ ਦੇ ਸੰਦਰਭ, ਖ਼ਾਸ ਤੌਰ ’ਤੇ ਖੋਜ, ਡਾਇਗਨੌਸਟਿਕ ਟੂਲਸ ਦੇ ਫ਼ੀਲਡ ਪਰੀਖਣਾਂ ਤੇ ਵੈਕਸੀਨ ਵਿਕਾਸ ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਵਿੱਚ ਪ੍ਰਗਤੀ ਦਾ ਸਕਾਰਾਤਮਕ ਮੁੱਲਾਂਕਣ ਕੀਤਾ। ਉਹ ਦੋਵੇਂ ਦੇਸ਼ਾਂ ਦੀ ਜਨਤਾ ਦੇ ਲਾਭ ਲਈ ਨਾ ਸਿਰਫ਼ ਇਨ੍ਹਾਂ ਅਹਿਮ ਖੇਤਰਾਂ ਵਿੱਚ, ਬਲਕਿ ਮਾਨਵਤਾ ਦੀ ਵਡੇਰੀ ਭਲਾਈ ਲਈ ਵੀ ਨੇੜਲੇ ਸਹਿਯੋਗ ਲਈ ਸਹਿਮਤ ਹੋਏ। ਉਨ੍ਹਾਂ ਨੇ ਜਲ ਤੇ ਖੇਤੀਬਾੜੀ, ਸਿਹਤ, ਵਪਾਰ ਅਤੇ ਸਟਾਰਟ–ਅੱਪ ਅਤੇ ਇਨੋਵੇਸ਼ਨ ਜਿਹੇ ਖੇਤਰਾਂ ਵਿੱਚ ਚਲ ਰਹੇ ਸਹਿਯੋਗ ਦੀ ਸਮੀਖਿਆ ਵੀ ਕੀਤੀ ਅਤੇ ਇਹ ਸਬੰਧ ਹੋਰ ਗਹਿਰੇ ਕਰਨ ਬਾਰੇ ਵਿਚਾਰ–ਚਰਚਾ ਕੀਤੀ।

https://pib.gov.in/PressReleseDetail.aspx?PRID=1661828 

 

ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਫਿਲਮ ਪ੍ਰਦਰਸ਼ਨ ਲਈ ਸਟੈਂਡਰਡ ਅਪਰੇਟਿੰਗ ਪ੍ਰੋਸੀਜਰ (ਐੱਸਓਪੀ) ਜਾਰੀ ਕੀਤੇ; ਸਿਨੇਮਾ ਹਾਲਾਂ ਨੂੰ 50% ਦੀ ਬੈਠਣ ਸਮਰੱਥਾ ਨਾਲ ਖੋਲ੍ਹਣ ਦੀ ਇਜਾਜ਼ਤ ਮਿਲੀ

 

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਇੱਥੇ ਫਿਲਮ ਪ੍ਰਦਰਸ਼ਨ ਲਈ ਸਟੈਂਡਰਡ ਅਪਰੇਟਿੰਗ ਪ੍ਰੋਸੀਜਰ (ਐੱਸਓਪੀ) ਜਾਰੀ ਕੀਤੇ। ਫਿਲਮ ਪ੍ਰਦਰਸ਼ਨ ਲਈ ਨਿਵਾਰਕ ਉਪਾਵਾਂ ਬਾਰੇ ਐੱਸਓਪੀ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਲਾਹ ਨਾਲ ਤਿਆਰ ਕੀਤੇ ਗਏ ਹਨ। ਐੱਸਓਪੀ ਨੂੰ ਜਾਰੀ ਕਰਦਿਆਂ ਮੰਤਰੀ ਨੇ ਕਿਹਾ ਕਿ ਗ੍ਰਿਹ ਮੰਤਰਾਲੇ ਦੇ ਫੈਸਲੇ ਅਨੁਸਾਰ ਸਿਨੇਮਾ ਹਾਲ 15 ਅਕਤੂਬਰ, 2020 ਤੋਂ ਦੁਬਾਰਾ ਖੁੱਲ੍ਹਣਗੇ ਅਤੇ ਇਸ ਮਕਸਦ ਲਈ ਆਈ ਐਂਡ ਬੀ ਮੰਤਰਾਲੇ ਨੇ  ਐੱਸਓਪੀ ਨੂੰ ਤਿਆਰ ਕੀਤਾ ਹੈ। ਮਾਰਗ-ਦਰਸ਼ਕ ਸਿਧਾਂਤਾਂ ਦੇ ਹਾਈਲਾਈਟਸ ਵਿੱਚ ਉਹ ਆਮ ਸਿਧਾਂਤ ਸ਼ਾਮਲ ਹਨ ਜੋ ਸਾਰੇ ਵਿਜ਼ਿਟਰਸ / ਸਟਾਫ ਦੀ ਥਰਮਲ ਸਕ੍ਰੀਨਿੰਗ, ਉਚਿਤ ਸਰੀਰਕ ਦੂਰੀ, ਫੇਸ ਕਵਰ / ਮਾਸਕਾਂ  ਦੀ ਵਰਤੋਂ, ਵਾਰ-ਵਾਰ ਹੱਥ ਧੋਣਾ, ਹੈਂਡ ਸੈਨੀਟਾਈਜ਼ਰ ਦੀ ਵਿਵਸਥਾ ਅਤੇ ਫਿਲਮਾਂ ਦੇ ਪ੍ਰਦਰਸ਼ਨ ਦੇ ਸਬੰਧ ਵਿੱਚ ਸਾਹ ਲੈਣ ਸਬੰਧੀ ਸ਼ਿਸ਼ਟਾਚਾਰ ਸਹਿਤ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਹਨ। ਮੰਤਰਾਲੇ ਨੇ ਸਰੀਰਕ ਦੂਰੀ, ਨਿਰਧਾਰਤ ਕਤਾਰ ਮਾਰਕਰਾਂ ਨਾਲ ਪ੍ਰਵੇਸ਼ ਅਤੇ ਨਿਕਾਸ, ਸੈਨੀਟਾਈਜ਼ੇਸ਼ਨ, ਸਟਾਫ ਦੀ ਸੁਰੱਖਿਆ, ਨਿਊਨਤਮ ਸੰਪਰਕ ਸਹਿਤ ਇਸ ਖੇਤਰ ਵਿੱਚ ਅਧਿਸੂਚਿਤ  ਅੰਤਰਰਾਸ਼ਟਰੀ ਪ੍ਰੈਕਟਿਸਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਸਧਾਰਨ ਐੱਸਓਪੀਜ਼ ਤਿਆਰ ਕੀਤੇ ਹਨ। ਬੈਠਣ ਦੀ ਵਿਵਸਥਾ ਕੁੱਲ ਸਮਰੱਥਾ ਦੀ 50 ਪ੍ਰਤੀਸ਼ਤ ਤੱਕ ਸੀਮਿਤ ਹੋਵੇਗੀ। ਮਲਟੀਪਲੈਕਸ ਸ਼ੋਅ  ਟਾਈਮਿੰਗ ਇਸ ਪ੍ਰਕਾਰ ਵਿਭਾਜਿਤ ਕੀਤੀ ਜਾਵੇਗੀ ਕਿ ਉਨ੍ਹਾਂ ਦੇ ਸ਼ੋਅ ਸ਼ੁਰੂ ਅਤੇ ਸਮਾਪਤ ਹੋਣ ਦਾ ਸਮਾਂ ਅਲੱਗ ਅਲੱਗ ਰਹੇ। ਤਾਪਮਾਨ ਸੈਟਿੰਗ 24 °-30 ° ਸੈਂਟੀਗ੍ਰੇਡ ਦੀ ਸੀਮਾ ਵਿੱਚ ਰਹੇਗੀ। ਮਾਰਗਦਰਸ਼ੀ ਸਿਧਾਂਤ ਅਤੇ ਐੱਸਓਪੀ ਦਾਸਾਰੇ ਰਾਜਾਂ ਅਤੇ ਹੋਰ ਹਿਤਧਾਰਕਾਂ ਅਤੇ ਰਾਜ ਸਰਕਾਰਾਂ ਦੁਆਰਾ  ਫਿਲਮ ਦਾ ਫਿਰ ਤੋਂ ਪ੍ਰਦਰਸ਼ਨ ਕਰਦੇ ਸਮੇਂ ਉਪਯੋਗ ਕੀਤਾ ਜਾਵੇਗਾ।

https://pib.gov.in/PressReleseDetail.aspx?PRID=1661973 

 

42ਵੀਂ ਜੀਐੱਸਟੀ ਕੌਂਸਲ ਦੀ ਬੈਠਕ ਦੀਆਂ ਸਿਫਾਰਸ਼ਾਂ

ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ ਹੇਠ ਅੱਜ ਇੱਥੇ 42ਵੀਂ ਜੀਐੱਸਟੀ ਕੌਂਸਲ ਦੀ ਵਿਡਿਓ ਕਾਨਫ਼ਰੰਸਿੰਗ ਰਾਹੀਂ ਬੈਠਕ ਹੋਈ। ਬੈਠਕ ਵਿੱਚ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਤੋਂ ਇਲਾਵਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਤ ਮੰਤਰੀ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਜੀਐੱਸਟੀ ਕੌਂਸਲ ਨੇ ਸਿਫਾਰਸ਼ਾਂ ਕੀਤੀਆਂ ਹਨ। ਮੁਆਵਜ਼ਾ ਸੈੱਸ ਦੀ ਵਸੂਲੀ ਨੂੰ ਪੰਜ ਸਾਲ ਦੀ ਟਰਾਂਜਿਸਨ ਮਿਆਦ ਤੋਂ ਅੱਗੇ ਵਧਾਉਣਾ ਚਾਹੀਦਾ ਹੈ, ਅਰਥਾਤ ਜੂਨ, 2022 ਤੋਂ ਅੱਗੇ, ਉਸ ਮਿਆਦ ਲਈ, ਜੋ ਰੈਵੀਨਿਊ ਦੇ ਪਾੜੇ ਨੂੰ ਪੂਰਾ ਕਰਨ ਲਈ ਲੋੜੀਂਦਾ ਹੋ ਸਕਦਾ ਹੋਵੇ। ਹੋਰ ਵੇਰਵਿਆਂ ’ਤੇ ਕੰਮ ਕੀਤਾ ਜਾ ਰਿਹਾ ਹੈ। ਕੇਂਦਰ ਅੱਜ ਰਾਜਾਂ ਨੂੰ 2020-21 ਦੌਰਾਨ ਹੋਣ ਵਾਲੇ ਘਾਟੇ ਲਈ 20,000 ਕਰੋੜ ਰੁਪਏ ਦੀ ਮੁਆਵਜ਼ਾ ਰਕਮ ਜਾਰੀ ਕਰ ਰਿਹਾ ਹੈ ਅਤੇ ਅਗਲੇ ਹਫ਼ਤੇ ਤੱਕ 2017-18 ਦੇ ਆਈਜੀਐੱਸਟੀ ਲਈ ਤਕਰੀਬਨ 25,000 ਕਰੋੜ ਰੁਪਏ ਦੀ ਰਕਮ ਜਾਰੀ ਕਰ ਰਿਹਾ ਹੈ।  ਰਿਟਰਨ ਫਾਈਲਿੰਗ ਦੀਆਂ ਵਿਸ਼ੇਸ਼ਤਾਵਾਂ ਵਿੱਚ ਵਾਧਾ। ਈਜ਼ ਆਫ ਡੂਇੰਗ ਬਿਜ਼ਨਸ ਨੂੰ ਹੋਰ ਵਧਾਉਣ ਅਤੇ ਆਗਿਆ ਪਾਲਣ ਅਨੁਭਵ ਨੂੰ ਬਿਹਤਰ ਬਣਾਉਣ ਦੇ ਮੱਦੇਨਜ਼ਰ, ਕੌਂਸਲ ਨੇ ਜੀਐੱਸਟੀ ਦੇ ਤਹਿਤ ਰਿਟਰਨ ਫਾਈਲਿੰਗ ਲਈ ਭਵਿੱਖ ਦੇ ਰੋਡ-ਮੈਪ ਨੂੰ ਮਨਜ਼ੂਰੀ ਦੇ ਦਿੱਤੀ ਹੈ।

https://pib.gov.in/PressReleseDetail.aspx?PRID=1661827 

 

ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ,  ਸਿੱਖਿਆ ਮੰਤਰਾਲਾ ਨੇ ਅੱਜ ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਲਈ ਐੱਸਓਪੀ/ਦਿਸ਼ਾ-ਨਿਰਦੇਸ਼ਾਂ ਨੂੰ ਜਾਰੀ ਕੀਤੇ

ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਸਿੱਖਿਆ ਮੰਤਰਾਲਾ ਨੇ ਅੱਜ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਲਈ ਐੱਸਓਪੀ/ਦਿਸ਼ਾ-ਨਿਰਦੇਸ਼ਾਂ ਨੂੰ ਜਾਰੀ ਕੀਤਾ ਹੈ।  ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਨੇ ਆਪਣੇ ਇੱਕ ਟਵੀਟ ਰਾਹੀਂ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਲਈ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ (ਡੀਓਐੱਸਈਐੱਲ) ਦੀ ਐੱਸਓਪੀ/ ਦਿਸ਼ਾ-ਨਿਰਦੇਸ਼ਾਂ ਦਾ ਐਲਾਨ ਕੀਤਾ।

ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਲਈ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੀ ਐੱਸਓਪੀ/ਦਿਸ਼ਾ-ਨਿਰਦੇਸ਼ਾਂ  ਦੇ ਸ਼ਾਮਿਲ ਹਨ:

ਦੁਬਾਰਾ ਖੋਲ੍ਹਣ  (ਰਿਓਪਨਿੰਗ)  ਲਈ ਗ੍ਰਹਿ ਮੰਤਰਾਲਾ ਦੇ ਆਦੇਸ਼ ਨੰਬਰ 40-3/2020-ਡੀਐੱਮ-I (ਏ)  ਤਾਰੀਖ਼ 30.09.2020 ਦੇ ਪੈਰਾ-1 ਅਨੁਸਾਰ,  ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਸੰਬਧਿਤ ਸਕੂਲਾਂ/ਸੰਸਥਾਨਾਂ ਦੇ ਪ੍ਰਬੰਧਨ ਨਾਲ ਸਲਾਹ ਮਸ਼ਵਰਾ ਕਰਕੇ ਅਤੇ ਸਥਾਨਿਕ ਦੇ ਅਧਾਰ ‘ਤੇ 15.10.2020 ਦੇ ਬਾਅਦ ਸਕੂਲਾਂ ਅਤੇ ਕੋਚਿੰਗ ਸੰਸਥਾਨਾਂ ਨੂੰ ਕ੍ਰਮਬੱਧ ਤਰੀਕੇ ਨਾਲ ਦੁਬਾਰਾ ਖੋਲ੍ਹਣ ਬਾਰੇ ਫੈਸਲੇ ਕਰ ਸਕਦੀਆਂ ਹਨ। 

ਭਾਗ-I ਸਕੂਲਾਂ ਨੂੰ ਦੁਬਾਰਾ ਖੋਲ੍ਹਣ ਦੇ ਸਿਹਤ ਅਤੇ ਸੁਰੱਖਿਆ ਪੱਖਾਂ ਨਾਲ ਸੰਬਧਿਤ ਹੈ। ਇਹ ਸਿਹਤ ਅਤੇ ਸੁਰੱਖਿਆ ਪ੍ਰੋਟੋਕਾਲ ਬਾਰੇ ਗ੍ਰਹਿ ਮੰਤਰਾਲਾ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਜਾਰੀ ਨਿਰਦੇਸ਼ਾਂ ‘ਤੇ ਅਧਾਰਿਤ ਹਨ ਅਤੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਥਾਨਿਕ ਸਥਿਤੀ ਅਨੁਸਾਰ ਅਪਣਾਉਂਦੇ/ਅਨੁਕੂਲ ਬਣਾਉਂਦੇ ਹੋਏ ਲਾਗੂ ਕੀਤਾ ਜਾ ਸਕਦਾ ਹੈ।

ਭਾਗ-II ਸਰੀਰਕ/ਸਮਾਜਿਕ ਦੂਰੀ ਨਾਲ ਅਭਿਆਸ ਅਤੇ ਸਿੱਖਿਆ ਦੇਣ ਨਾਲ ਜੁੜੇ ਸਿੱਖਿਅਕ ਪਹਿਲੂਆਂ ਵਰਗੇ ਕੋਰਸ  ਰਿਪੋਰਟ,  ਅਨੁਦੇਸ਼ਾਤਮਕ ਭਾਰ,  ਸਮਾਂ ਸਾਰਿਣੀ ਅਤੇ ਮੁਲਾਂਕਣ ਆਦਿ ਨਾਲ ਜੁੜਿਆ ਹੈ।  ਇਹ ਸਲਾਹਕਾਰੀ ਸੁਭਾਅ ਦੇ ਹਨ। ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਆਪਣੇ ਖੁਦ ਦੇ ਦਿਸ਼ਾ ਨਿਰਦੇਸ਼ ਬਣਾਉਣ ਵਿੱਚ ਇਨ੍ਹਾਂ ਦਾ ਉਪਯੁਕਤ ਤਰੀਕੇ ਨਾਲ ਉਪਯੋਗ ਕਰ ਸਕਦੇ ਹਨ।

https://pib.gov.in/PressReleseDetail.aspx?PRID=1661806 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ 

 

  • ਮਹਾਰਾਸ਼ਟਰ: ਜਿਵੇਂ ਕਿ ਉਦਯੋਗਾਂ ਨੇ 5 ਅਕਤੂਬਰ ਤੋਂ ਮਹਾਰਾਸ਼ਟਰ ਵਿੱਚ ਰੈਸਟੋਰੈਂਟਾਂ, ਖਾਣ ਪੀਣ ਵਾਲੀਆਂ ਚੀਜ਼ਾਂ ਅਤੇ ਬਾਰਾਂ ਨੂੰ ਖੋਲ੍ਹਣ ਦਾ ਸਵਾਗਤ ਕੀਤਾ ਹੈ, ਉੱਥੇ ਹੀ ਇਸਦਾ ਨਿੱਘਾ ਹੁੰਗਾਰਾ ਮਿਲਿਆ ਹੈ। ਮੁੰਬਈ ਦੇ 14,000 ਓਡ ਰੈਸਟੋਰੈਂਟਾਂ ਵਿੱਚੋਂ ਸਿਰਫ 25-30% ਨੇ ਹੀ ਮੰਗ ਦੀ ਘਾਟ ਕਾਰਨ, ਸਟਾਫ਼ ਦੀ ਆਵਾਜਾਈ ਵਿੱਚ ਔਖ ਅਤੇ ਰਿਹਾਇਸ਼ ਆਦਿ ਵਿੱਚ ਮੁਸ਼ਕਲਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਸ਼ਟਰ ਖੋਲ੍ਹੇ ਹਨ। ਰਾਜ ਅਨੁਸਾਰ 50% ਸਮਰੱਥਾ ਨਾਲ ਰੈਸਟੋਰੈਂਟਾਂ ਨੂੰ ਖੋਲ੍ਹਣ ਦੇ ਦਿਸ਼ਾ-ਨਿਰਦੇਸ਼ਾਂ ਦੇ ਵਿਰੁੱਧ, ਬ੍ਰਿਹਾਨ ਮੁੰਬਈ ਮਿਉਂਸੀਪਲ ਕਾਰਪੋਰੇਸ਼ਨ ਨੇ ਅਗਸਤ ਮਹੀਨੇ ਲਈ ਸਮਰੱਥਾ ਨੂੰ 33% ਤੈਅ ਕੀਤਾ ਹੈ। ਸੋਮਵਾਰ ਨੂੰ ਰਾਜ ਵਿੱਚ 10,244 ਨਵੇਂ ਕੇਸ ਆਏ ਅਤੇ 12,982 ਕੇਸ ਰਿਕਵਰ ਹੋਏ ਹਨ।

  • ਗੁਜਰਾਤ: ਸੋਮਵਾਰ ਨੂੰ 1,327 ਨਵੇਂ ਕੇਸਾਂ ਦੇ ਆਉਣ ਨਾਲ ਗੁਜਰਾਤ ਵਿੱਚ ਕੋਵਿਡ ਦੇ ਕੇਸਾਂ ਦੀ ਗਿਣਤੀ ਵਧ ਕੇ 1.44 ਲੱਖ ਹੋ ਗਈ ਹੈ, ਜਦਕਿ 1,405 ਮਰੀਜ਼ਾਂ ਨੂੰ ਰਿਕਵਰੀ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ ਹੈ। ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿੱਚ 276 ਨਵੇਂ ਕੇਸ ਸਾਹਮਣੇ ਆਏ ਹਨ, ਇਸ ਤੋਂ ਬਾਅਦ ਅਹਿਮਦਾਬਾਦ ਤੋਂ (187) ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਰਿਕਵਰੀ ਦੀ ਦਰ 85.94 ਫ਼ੀਸਦੀ ਹੈ।

  • ਰਾਜਸਥਾਨ: ਭਿਲਵਾੜਾ ਵਿੱਚ ਰਾਜਸਥਾਨ ਦੇ ਸਹਾਰਾ ਹਲਕੇ ਤੋਂ ਕਾਂਗਰਸੀ ਵਿਧਾਇਕ ਕੈਲਾਸ਼ ਤ੍ਰਿਵੇਦੀ ਦੀ ਮੰਗਲਵਾਰ ਸਵੇਰੇ ਗੁਰੂਗ੍ਰਾਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਕੋਵਿਡ-19 ਦੀਆਂ ਪੇਚੀਦਗੀਆਂ ਕਾਰਨ ਮੌਤ ਹੋ ਗਈ ਹੈ। ਰਾਜਸਥਾਨ ਸਰਕਾਰ ਨੇ ਉਸ ਨੂੰ ਇੱਕ ਏਅਰ ਐਂਬੂਲੈਂਸ ਰਾਹੀਂ ਪੰਜ ਦਿਨ ਪਹਿਲਾਂ ਹਸਪਤਾਲ ਲਿਆਂਦਾ ਸੀ। ਉਨ੍ਹਾਂ ਦੀ ਉਮਰ 65 ਸਾਲ ਸੀ। ਰਾਜ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ ਕੁੱਲ 1,559 ਵਿਅਕਤੀ ਮਰ ਚੁੱਕੇ ਹਨ, ਜਦੋਂ ਕਿ 21,215 ਦਾ ਇਲਾਜ ਚੱਲ ਰਿਹਾ ਹੈ।

  • ਛੱਤੀਸਗੜ੍ਹ: ਸੋਮਵਾਰ ਨੂੰ 2,681 ਨਵੇਂ ਕੋਵਿਡ-19 ਕੇਸਾਂ ਦੇ ਆਉਣ ਨਾਲ ਰਾਜ ਵਿੱਚ ਕੇਸਾਂ ਦੀ ਕੁੱਲ ਗਿਣਤੀ 1,26,005 ਹੋ ਗਈ ਹੈ ਅਤੇ 36 ਹੋਰ ਮੌਤਾਂ ਦੇ ਹੋਣ ਨਾਲ ਛੱਤੀਸਗੜ੍ਹ ਵਿੱਚ ਮੌਤਾਂ ਦੀ ਕੁੱਲ ਗਿਣਤੀ ਵਧ ਕੇ 1,081 ਹੋ ਗਈ ਹੈ। ਰਾਏਪੁਰ ਜ਼ਿਲ੍ਹਾ, ਜੋ ਕਿ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ ਅਤੇ ਰਾਜ ਵਿੱਚ ਕੋਰੋਨਾ ਵਾਇਰਸ ਮਾਮਲਿਆਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ, ਉੱਥੇ 270 ਨਵੇਂ ਕੇਸ ਆਉਣ ਨਾਲ ਜ਼ਿਲ੍ਹੇ ਵਿੱਚ ਕੇਸਾਂ ਦੀ ਕੁੱਲ ਗਿਣਤੀ 35,467 ਹੋ ਗਈ। ਜ਼ਿਲ੍ਹੇ ਵਿੱਚ ਹੁਣ ਤੱਕ 455 ਮੌਤਾਂ ਹੋਈਆਂ ਹਨ।

  • ਗੋਆ: ਗੋਆ ਵਿੱਚ, ਹੋਮ ਆਈਸੋਲੇਸ਼ਨ ਨੂੰ ਪਹਿਲ ਦੇਣ ਵਾਲੇ ਬਿਨਾਂ ਲੱਛਣ ਵਾਲੇ ਮਰੀਜ਼ਾਂ ਲਈ ਕੋਵਿਡ-19 ਕਿੱਟਾਂ ਦੀ ਵੰਡ ਅੱਜ ਤੋਂ ਸ਼ੁਰੂ ਹੋ ਜਾਵੇਗੀ। ਤਿੰਨ ਹਫ਼ਤੇ ਪਹਿਲਾਂ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਐਲਾਨ ਕੀਤਾ ਸੀ ਕਿ ਕਿੱਟਾਂ ਇੱਕ ਹਫ਼ਤੇ ਦੇ ਅੰਦਰ ਪ੍ਰਾਇਮਰੀ ਸਿਹਤ ਕੇਂਦਰਾਂ ਰਾਹੀਂ ਦਿੱਤੀਆਂ ਜਾਣਗੀਆਂ। ਕਿੱਟਾਂ ਵਿੱਚ ਡਿਸਪੋਜ਼ਲ ਮਾਸਕ, ਇੱਕ ਐੱਨ-95 ਮਾਸਕ, ਪਲਸ ਆਕਸੀਮੀਟਰ, ਡਿਜੀਟਲ ਥਰਮਾਮੀਟਰ, ਅਤੇ ਵਿਟਾਮਿਨ ਸਮੇਤ ਦਵਾਈਆਂ ਸ਼ਾਮਲ ਹੋਣਗੀਆਂ।

  • ਕੇਰਲ: ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ ਸਾਵਧਾਨੀ ਵਰਤਣ ਵਿੱਚ ਆਈਆਂ ਕਮੀਆਂ ਦੇ ਨਤੀਜੇ ਵਜੋਂ ਰਾਜ ਵਿੱਚ ਕੋਵਿਡ ਸੰਚਾਰ ਹੋਇਆ ਹੈ। ਜੇ ਮਰੀਜ਼ਾਂ ਦੀ ਗਿਣਤੀ ਵਧਦੀ ਹੈ, ਤਾਂ ਮੌਤ ਦਰ ਵੀ ਵਧ ਜਾਵੇਗੀ ਅਤੇ ਸਾਰਿਆਂ ਨੂੰ ਇਸ ਤੋਂ ਬਚਣ ਲਈ ਧਿਆਨ ਨਾਲ ਕੰਮ ਕਰਨਾ ਪਵੇਗਾ। ਆਈਐੱਮਏ ਦੇ ਇਸ ਬਿਆਨ ਦੀ ਅਲੋਚਨਾ ਕਰਦਿਆਂ ਕਿ ਰਾਜ ਦੇ ਸਿਹਤ ਵਿਭਾਗ ਵੋਰਮ/ਕੀੜਿਆਂ ਨਾਲ ਗ੍ਰਸਤ ਹਨ, ਮੁੱਖ ਮੰਤਰੀ ਨੇ ਕਿਹਾ ਕਿ ਜੋ ਲੋਕ ਮਾਹਰ ਹੋਣ ਦਾ ਦਾਅਵਾ ਕਰਦੇ ਹਨ, ਉਨ੍ਹਾਂ ਨੂੰ ਰਾਜ ਵਿੱਚ ਗ਼ਲਤਫ਼ਹਿਮੀ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸਰਕਾਰ ਦੁਆਰਾ ਨਿਯੁਕਤ ਕੀਤੇ ਗਏ ਮਾਹਰ ਪੈਨਲ ਨੇ ਕੋਵਿਡ ਮਹਾਮਾਰੀ ਦੌਰਾਨ ਸਬਰੀਮਾਲਾ ਦਾ ਦੌਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਪਾਲਣਾ ਕਰਨ ਲਈ ਦਿਸ਼ਾ ਨਿਰਦੇਸ਼ ਸੌਂਪੇ ਹਨ। ਕੇਰਲ ਵਿੱਚ ਕੱਲ ਕੋਵਿਡ-19 ਦੇ 5,042 ਨਵੇਂ ਕੇਸ ਸਾਹਮਣੇ ਆਏ ਹਨ। ਇੱਥੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 84,873 ਮਰੀਜ਼ ਇਲਾਜ ਅਧੀਨ ਹਨ ਅਤੇ 2.58 ਲੱਖ ਲੋਕ ਨਿਰੀਖਣ ਅਧੀਨ ਹਨ। ਕੋਵਿਡ ਕਾਰਨ ਮਰਨ ਵਾਲਿਆਂ ਦੀ ਗਿਣਤੀ 859 ਤੱਕ ਪਹੁੰਚ ਗਈ ਹੈ।

  • ਤਮਿਲ ਨਾਡੂ: ਮੁੱਖ ਮੰਤਰੀ ਐਡੱਪਾਡੀ ਕੇ. ਪਲਾਨੀਸਵਾਮੀ ਅਤੇ ਉਨ੍ਹਾਂ ਦੇ ਤਿੰਨ ਕੈਬਨਿਟ ਸਾਥੀਆਂ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਸੋਮਵਾਰ ਨੂੰ ਰਾਜ ਭਵਨ ਵਿਖੇ ਮੁਲਾਕਾਤ ਕੀਤੀ। ਇਹ ਮੁਲਾਕਾਤ ਕੋਵਿਡ-19 ਸਥਿਤੀ ਬਾਰੇ ਵਿਚਾਰ-ਵਟਾਂਦਰੇ ਲਈ, ਡਾਕਟਰੀ ਦਾਖਲੇ ਵਿੱਚ ਨੀਟ ਦੇ ਯੋਗ ਸਰਕਾਰੀ ਸਕੂਲ ਵਿਦਿਆਰਥੀਆਂ ਨੂੰ ਹੋਰੀਜ਼ੋਟਲ ਰਾਖਵਾਂਕਰਨ ਪ੍ਰਦਾਨ ਕਰਨ ਵਾਲੇ ਬਿਲ ਸੰਬੰਧੀ ਅਤੇ ਅੰਨਾ ਯੂਨੀਵਰਸਿਟੀ ਦੀ ਵੰਡ ਬਾਰੇ ਸੀ। X, XI ਅਤੇ XII ਦੇ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਲੈ ਰਹੇ ਅਧਿਆਪਕਾਂ ਨੇ ਸਕੂਲ ਸਿੱਖਿਆ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਘਟਾਏ ਗਏ ਸਿਲੇਬਸ ਨੂੰ ਤੁਰੰਤ ਜਾਰੀ ਕੀਤਾ ਜਾਵੇ; ਉਨ੍ਹਾਂ ਨੇ ਕਿਹਾ ਕਿ ਸੋਧੇ ਹੋਏ ਸਿਲੇਬਸ ਦਾ ਸਮੇਂ ਸਿਰ ਐਲਾਨ ਹੋਣ ਨਾਲ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਪਹਿਲਾਂ ਤੋਂ ਹੀ ਤਿਆਰੀ ਕਰਨ ਵਿੱਚ ਮਦਦ ਮਿਲੇਗੀ।

  • ਕਰਨਾਟਕ: ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਭਲਕੇ ਮੰਤਰੀਆਂ, ਸੰਸਦ ਮੈਂਬਰਾਂ ਦੀ ਇੱਕ ਬੈਠਕ ਬੁਲਾਈ ਹੈ; ਮੁੱਖ ਮੰਤਰੀ ਨੇ ਵੀਰਵਾਰ ਨੂੰ ਜ਼ਿਲ੍ਹਾ ਕਮਿਸ਼ਨਰਾਂ ਅਤੇ ਐੱਸਪੀ ਦੀ ਇੱਕ ਮੀਟਿੰਗ ਵੀ ਸੱਦੀ ਹੈ। ਮੈਡੀਕਲ ਸਿੱਖਿਆ ਮੰਤਰੀ ਡਾ. ਕੇ. ਸੁਧਾਰ ਨੇ ਸਿਹਤ ਵਿਭਾਗ ਨੂੰ 15 ਅਕਤੂਬਰ ਤੋਂ ਬਾਅਦ ਸਕੂਲ ਮੁੜ ਖੋਲ੍ਹਣ ਬਾਰੇ ਸੁਝਾਅ ਦੇਣ ਦੀ ਬੇਨਤੀ ਕੀਤੀ ਹੈ। ਰਾਜ ਸਰਕਾਰ ਨੇ ਸੋਮਵਾਰ ਨੂੰ ਇੱਕ ਆਦੇਸ਼ ਜਾਰੀ ਕਰਦਿਆਂ ਕੋਵਿਡ-19 ਦੀ ਡਿਊਟੀ ਵਿੱਚ ਲੱਗੇ ਸਿਹਤ ਕਰਮਚਾਰੀਆਂ ਨੂੰ ਹੜਤਾਲ ਕਰਨ ’ਤੇ ਰੋਕ ਲਗਾ ਦਿੱਤੀ ਹੈ। ਹਾਈ ਕੋਰਟ ਨੇ ਬੀਬੀਐੱਮਪੀ ਨੂੰ ਬੰਗਲੌਰ ਵਿੱਚ ਜਨਤਕ ਪਖਾਨੇ ਮੁਹੱਈਆ ਕਰਵਾਉਣ ਲਈ ਕਿਹਾ।

  • ਆਂਧਰ ਪ੍ਰਦੇਸ਼: ਵਿਸ਼ਾਖਾਪਟਨਮ ਕਿੰਗ ਜਾਰਜ ਹਸਪਤਾਲ (ਕੇਜੀਐੱਚ) ਕੋਰੋਨਾ ਵਾਇਰਸ ਦੀ ਵੈਕਸੀਨ, ਕੋਵੀਸ਼ਿਲਡ ਦੇ ਟ੍ਰਾਇਲ ਲਈ ਇਤਿਹਾਸਕ ਕਦਮ ਦੀ ਸ਼ੁਰੂਆਤ ਕੀਤੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੁਆਰਾ ਜਾਰੀ ਕੀਤੇ ਸਖਤ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਆਕਸਫੋਰਡ ਯੂਨੀਵਰਸਿਟੀ, ਸੀਰਮ ਇੰਡੀਆ ਲਿਮਿਟਿਡ ਅਤੇ ਆਈਸੀਐੱਮਆਰ ਦੁਆਰਾ ਦਿੱਤੇ ਪ੍ਰੋਟੋਕਾਲ ਦੇ ਅਨੁਸਾਰ, ਪਹਿਲੇ ਦਿਨ ਦੋ ਵਾਲੰਟੀਅਰਾਂ ਨੂੰ ਕੋਵੀਸ਼ਿਲਡ ਵੈਕਸੀਨ ਦਿੱਤੀ ਗਈ ਸੀ। ਰੋਗ ਗ੍ਰਸਤ ਲੋਕਾਂ ਅਤੇ ਜਿਨ੍ਹਾਂ ਵਿੱਚ ਕੋਵਿਡ ਲਈ ਪਾਜ਼ਿਟਿਵ ਪਾਇਆ ਗਿਆ ਹੈ, ਉਹ ਵੈਕਸੀਨ ਦੇ ਟਰਾਇਲਾਂ ਲਈ ਯੋਗ ਨਹੀਂ ਹਨ। ਢਾਈ ਮਹੀਨਿਆਂ ਬਾਅਦ, ਸੋਮਵਾਰ ਨੂੰ ਰਾਜ ਵਿੱਚ ਰੋਜ਼ਾਨਾ ਕੋਵਿਡ-19 ਦੇ ਕੇਸਾਂ ਦੀ ਗਿਣਤੀ 5000 ਤੋਂ ਘੱਟ ਹੋਈ ਸੀ। ਪਿਛਲੀ ਵਾਰ 21 ਜੁਲਾਈ ਨੂੰ ਰਾਜ ਵਿੱਚ 5,000 ਤੋਂ ਘੱਟ ਕੇਸ ਆਏ ਸਨ, ਜਦੋਂ ਕੁੱਲ 37,000 ਨਮੂਨਿਆਂ ਵਿੱਚੋਂ 4,944 ਪਾਜ਼ਿਟਿਵ ਟੈਸਟ ਪਾਏ ਗਏ ਸਨ। ਹਾਲਾਂਕਿ, ਕੋਵਿਡ-19 ਕਾਰਨ ਰਾਜ ਵਿੱਚ 38 ਹੋਰ ਮੌਤਾਂ ਦੇ ਹੋਣ ਨਾਲ ਮੌਤਾਂ ਦਾ ਅੰਕੜਾ 6,000 ਨੂੰ ਪਾਰ ਗਿਆ ਹੈ।

  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 1983 ਨਵੇਂ ਕੇਸ ਆਏ, 2381 ਦੀ ਰਿਕਵਰੀ ਹੋਈ ਅਤੇ 10 ਮੌਤਾਂ ਹੋਈਆਂ ਹਨ; 1983 ਮਾਮਲਿਆਂ ਵਿੱਚੋਂ, ਜੀਐੱਚਐੱਮਸੀ ਤੋਂ 292 ਕੇਸ ਸਾਹਮਣੇ ਆਏ ਹਨ। ਕੁੱਲ ਕੇਸ: 2,02,594; ਐਕਟਿਵ ਕੇਸ: 26,644; ਮੌਤਾਂ: 1181; ਡਿਸਚਾਰਜ: 1,74,769। ਰਾਜ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਗ੍ਰੇਟਰ ਹੈਦਰਾਬਾਦ ਮਿਉਂਸੀਪਲ ਕਾਰਪੋਰੇਸ਼ਨ (ਜੀਐੱਚਐੱਮਸੀ) ਅਤੇ ਰਾਜ ਦੀਆਂ ਬਾਕੀ ਸ਼ਹਿਰੀ ਸਥਾਨਕ ਬਾਡੀਆਂ ਦੀਆਂ ਚੋਣਾਂ ਬੈਲਟ ਪੇਪਰਾਂ ਨਾਲ ਕਰਵਾਈਆਂ ਜਾਣਗੀਆਂ। ਰਾਜ ਚੋਣ ਕਮਿਸ਼ਨਰ ਸੀ. ਪਾਰਥਾ ਸਾਰਥੀ ਨੇ ਕਿਹਾ ਕਿ ਇਹ ਫ਼ੈਸਲਾ ਕੋਵਿਡ-19 ਮਹਾਮਾਰੀ, ਵਿਸਥਾਰਪੂਰਵਕ ਵਿਚਾਰ ਚਰਚਾ, ਰਾਜਨੀਤਿਕ ਪਾਰਟੀਆਂ ਦੁਆਰਾ ਪ੍ਰਗਟ ਕੀਤੇ ਸਮੇਂ ਅਤੇ ਵਿਚਾਰਾਂ ਬਾਰੇ ਵਿਚਾਰ ਕਰਨ ਤੋਂ ਬਾਅਦ ਲਿਆ ਗਿਆ ਹੈ।

  • ਅਰੁਣਾਚਲ ਪ੍ਰਦੇਸ਼: ਕੱਲ੍ਹ ਕੋਵਿਡ-19 ਦੇ 235 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਕੁੱਲ ਐਕਟਿਵ ਕੇਸ 3000 ਦੇ ਆਸ-ਪਾਸ ਪਹੁੰਚ ਚੁੱਕੇ ਹਨ। ਕੱਲ ਕੋਵਿਡ ਕਾਰਨ ਇੱਕ ਹੋਰ ਮੌਤ ਹੋਣ ਨਾਲ ਰਾਜ ਵਿੱਚ ਕੁੱਲ ਮੌਤਾਂ ਦੀ ਗਿਣਤੀ 19 ਹੋ ਗਈ ਹੈ।

  • ਮਣੀਪੁਰ: ਰਾਜ ਵਿੱਚ 250 ਨਵੇਂ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ। ਇੱਕ ਹੋਰ ਵਿਅਕਤੀ ਦੀ ਮੌਤ ਹੋਣ ਨਾਲ ਰਾਜ ਵਿੱਚ ਮੌਤਾਂ ਦੀ ਗਿਣਤੀ 75 ਹੋ ਗਈ ਹੈ। ਰਾਜ ਵਿੱਚ ਰਿਕਵਰੀ ਦਰ 77 ਫ਼ੀਸਦੀ ਹੈ।

  • ਮੇਘਾਲਿਆ: ਰਾਜ ਵਿੱਚ ਕੋਵਿਡ-19 ਦੇ ਕੁੱਲ ਐਕਟਿਵ ਕੇਸ 2217 ਤੱਕ ਪਹੁੰਚ ਗਏ ਹਨ। ਇਨ੍ਹਾਂ ਵਿੱਚੋਂ 123 ਬੀਐੱਸਐੱਫ਼ ਅਤੇ ਆਰਮਡ ਫੋਰਸਿਜ਼ ਦੇ ਹਨ। ਹੁਣ ਤੱਕ ਕੁੱਲ 4491 ਵਿਅਕਤੀਆਂ ਨੂੰ ਰਿਕਵਰ ਕੀਤਾ ਗਿਆ ਹੈ।

  • ਮਿਜ਼ੋਰਮ: ਕੱਲ੍ਹ ਮਿਜ਼ੋਰਮ ਵਿੱਚ 8 ਨਵੇਂ ਕੋਵਿਡ-19 ਕੇਸਾਂ ਦੀ ਪੁਸ਼ਟੀ ਹੋਈ ਹੈ। ਰਾਜ ਵਿੱਚ ਕੁੱਲ ਕੇਸ 2128 ਤੱਕ ਪਹੁੰਚ ਗਏ ਹਨ। ਇਨ੍ਹਾਂ ਵਿੱਚੋਂ 291 ਐਕਟਿਵ ਕੇਸ ਹਨ।

  • ਨਾਗਾਲੈਂਡ: ਸੋਮਵਾਰ ਨੂੰ ਨਾਗਾਲੈਂਡ ਵਿੱਚ ਕੋਵਿਡ-19 ਦੇ 42 ਤਾਜ਼ਾ ਮਾਮਲਿਆਂ ਵਿੱਚੋਂ 30 ਦੀਮਾਪੁਰ ਤੋਂ, 8 ਮੋਨ ਤੋਂ ਅਤੇ 4 ਕੋਹਿਮਾ ਤੋਂ ਸਨ। 

 

ਫੈਕਟਚੈੱਕ

https://static.pib.gov.in/WriteReadData/userfiles/image/image004VHKZ.png

 

*****

ਵਾਈਬੀ


(Release ID: 1662202) Visitor Counter : 201