ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਐਕਟਿਵ ਕੇਸਾਂ ਦੀ ਘਟ ਰਹੀ ਪ੍ਰਤੀਸ਼ਤਤਾ ਦਾ ਰੁਝਾਨ ਜਾਰੀ
ਐਕਟਿਵ ਕੇਸ ਕੁੱਲ ਪੌਜੇਟਿਵ ਮਾਮਲਿਆਂ ਦਾ ਸਿਰਫ 13.75 ਫ਼ੀਸਦ
10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਨਵੇਂ ਸਿਹਤਯਾਬ ਕੇਸਾਂ ਦਾ 74 ਫ਼ੀਸਦ
25 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਨਵੇਂ ਸਿਹਤਯਾਬ ਕੇਸ ਨਵੇਂ ਪੁਸ਼ਟੀ ਕੀਤੇ ਕੇਸਾਂ ਤੋਂ ਵੱਧ ਹੋਏ
प्रविष्टि तिथि:
06 OCT 2020 11:37AM by PIB Chandigarh
ਭਾਰਤ ਕੁੱਲ ਪੌਜੇਟਿਵ ਮਾਮਲਿਆਂ ਦੀ ਪ੍ਰਤੀਸ਼ਤ ਦੇ ਤੌਰ ਤੇ ਐਕਟਿਵ ਮਾਮਲਿਆਂ ਵਿਚ ਨਿਰੰਤਰ ਗਿਰਾਵਟ ਦਾ ਰੁਝਾਨ ਜਾਰੀ ਹੈ।
ਇਸ ਸਮੇਂ ਸਰਗਰਮ ਕੇਸ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਦਾ ਸਿਰਫ 13.75% ਹਨ, ਜੋ 9,19,023 ਹੈ।

ਸਿਹਤਯਾਬ ਹੋ ਰਹੇ ਮਾਮਲਿਆਂ ਦੀ ਵਧ ਰਹੀ ਪ੍ਰਤੀਸ਼ਤਤਾ ਨਾਲ ਐਕਟਿਵ ਕੇਸਾਂ ਦੇ ਘਟ ਰਹੇ ਰੁਝਾਨ ਵਿੱਚ ਸਹਾਇਤਾ ਮਿਲੀ ਹੈ।
ਕੁੱਲ ਸਿਹਤਯਾਬ ਹੋਏ ਕੇਸ 56,62,490 ਹਨ। ਸਿਹਤਯਾਬ ਹੋਏ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ 47 ਲੱਖ (47,43,467) ਨੂੰ ਪਾਰ ਕਰ ਗਿਆ ਹੈ ।
ਸਿਹਤਯਾਬੀ ਦੀ ਵਧਦੀ ਗਿਣਤੀ ਦੇ ਨਾਲ, ਇਹ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ ।

ਸਿਹਤਯਾਬ ਹੋਣ ਦੀ ਵਧੇਰੇ ਗਿਣਤੀ ਨੇ ਰਾਸ਼ਟਰੀ ਰਿਕਵਰੀ ਦਰ ਨੂੰ ਹੋਰ ਸੁਧਾਰ ਕੇ 84.70% ਕਰਨ ਵਿਚ ਸਹਾਇਤਾ ਕੀਤੀ ਹੈ । ਪਿਛਲੇ 24 ਘੰਟਿਆਂ ਦੌਰਾਨ 75,787 ਮਰੀਜ ਸਿਹਤਯਾਬ ਹੋਏ ਅਤੇ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ, ਜਦ ਕਿ ਨਵੇਂ ਪੁਸ਼ਟੀ ਕੀਤੇ ਕੇਸ 61,267 ਹਨ ।
25 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਨਵੇਂ ਸਿਹਤਯਾਬ ਕੇਸ ਨਵੇਂ ਪੁਸ਼ਟੀ ਕੀਤੇ ਕੇਸਾਂ ਤੋਂ ਵੱਧ ਹੋ ਗਏ ਹਨ ।

ਨਵੇਂ ਸਿਹਤਯਾਬ ਹੋਏ ਕੇਸਾਂ ਵਿਚੋਂ 74 ਫ਼ੀਸਦ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਕੇਰਲਾ, ਉੱਤਰ ਪ੍ਰਦੇਸ਼, ਉੜੀਸਾ, ਦਿੱਲੀ, ਛੱਤੀਸਗੜ ਅਤੇ ਪੱਛਮੀ ਬੰਗਾਲ ਵਿੱਚ ਕੇਂਦਰਿਤ ਹਨ ।
ਇਕੱਲੇ ਮਹਾਰਾਸ਼ਟਰ ਵਿੱਚ ਤਕਰੀਬਨ 13,000 ਮਰੀਜ ਇੱਕ ਦਿਨ ਵਿੱਚ ਸਿਹਤਯਾਬ ਹੋਏ ।

ਪਿਛਲੇ 24 ਘੰਟਿਆਂ ਵਿੱਚ 61,267 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ।
75 ਫ਼ੀਸਦ ਨਵੇਂ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮਿਲੇ ਹਨ । ਮਹਾਰਾਸ਼ਟਰ ਅਜੇ ਵੀ 10,000 ਤੋਂ ਵੱਧ ਰੋਜ਼ਾਨਾ ਕੇਸਾਂ ਦੇ ਨਾਲ ਸਭ ਤੋਂ ਵੱਧ ਨਵੇਂ ਕੇਸਾਂ ਦੀ ਪੁਸ਼ਟੀ ਵਾਲਾ ਰਾਜ ਬਣਿਆ ਹੋਇਆ ਹੈ ਅਤੇ ਇਸ ਤੋਂ ਬਾਅਦ ਕਰਨਾਟਕ ਵਿੱਚ 7,000 ਤੋਂ ਵੱਧ ਕੇਸ ਪਾਏ ਗਏ ਹਨ । ਪਿਛਲੇ 24 ਘੰਟਿਆਂ ਦੌਰਾਨ 884 ਮੌਤਾਂ ਹੋਈਆਂ ਹਨ ।

ਇਨ੍ਹਾਂ ਵਿੱਚੋਂ ਲਗਭਗ 80 ਫ਼ੀਸਦ ਮਹਾਰਾਸ਼ਟਰ, ਕਰਨਾਟਕ, ਉੱਤਰ ਪ੍ਰਦੇਸ਼, ਤਾਮਿਲਨਾਡੂ, ਪੱਛਮੀ ਬੰਗਾਲ, ਆਂਧਰ ਪ੍ਰਦੇਸ਼, ਪੰਜਾਬ, ਛੱਤੀਸਗੜ, ਦਿੱਲੀ ਅਤੇ ਮੱਧ ਪ੍ਰਦੇਸ਼ ਦੇ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹਨ ।
29 ਫ਼ੀਸਦ ਤੋਂ ਵੱਧ (263 ਮੌਤਾਂ) ਨਵੀਂਆਂ ਮੌਤਾਂ ਮਹਾਰਾਸ਼ਟਰ ਵਿੱਚ ਹੋਈਆਂ ।

****
ਐਮਵੀ / ਐਸਜੇ
(रिलीज़ आईडी: 1662156)
आगंतुक पटल : 226
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Assamese
,
Gujarati
,
Odia
,
Tamil
,
Telugu
,
Malayalam