ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਆਲਮੀ ਦਰਜਾਬੰਦੀ ਵਿੱਚ ਸਭ ਤੋਂ ਵੱਧ ਸਿਹਤਯਾਬ ਮਾਮਲਿਆਂ ਨਾਲ ਚੋਟੀ 'ਤੇ ਬਰਕਰਾਰ


ਭਾਰਤ ਵਿੱਚ ਵਿਸ਼ਵ ਦੇ ਸਭ ਤੋਂ ਘੱਟ ਮੌਤ ਦੀ ਦਰ ਵਾਲੇ ਦੇਸ਼ਾਂ ਵਿਚੋਂ ਇੱਕ

Posted On: 03 OCT 2020 11:33AM by PIB Chandigarh


ਭਾਰਤ ਆਲਮੀ ਦਰਜਾਬੰਦੀ ਵਿੱਚ ਸਭ ਤੋਂ ਵੱਧ ਸਿਹਤਯਾਬ ਮਾਮਲਿਆਂ ਨਾਲ ਚੋਟੀ 'ਤੇ ਬਰਕਰਾਰ ਹੈ । ਕੁੱਲ ਰਿਕਵਰੀ ਅੱਜ 54 ਲੱਖ (54,27,706) ਨੂੰ ਪਾਰ ਕਰ ਗਈ ਹੈ । ਇਹ ਆਲਮੀ ਪੱਧਰ 'ਤੇ ਸਿਹਤਯਾਬ ਹੋਏ ਮਾਮਲਿਆਂ ਦਾ 21% ਬਣਦਾ ਹੈ, ਜਦ ਕਿ ਕੁੱਲ ਮਾਮਲਿਆਂ ਵਿਚ ਇਸਦਾ ਹਿੱਸਾ 18.6% ਹੈ । http://static.pib.gov.in/WriteReadData/userfiles/image/image001OKYA.jpg

ਕਈ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਭਾਰਤ ਨੇ ਸਭ ਤੋਂ ਘੱਟ ਕੇਸਾਂ ਦੀ ਮੌਤ ਦਰ (ਸੀਐਫਆਰ) ਨਾਲ ਆਪਣੀ ਆਲਮੀ ਸਥਿਤੀ ਬਰਕਰਾਰ ਹੈ ।

ਹਾਲਾਂਕਿ ਆਲਮੀ ਸੀਐੱਫਆਰ ਹੁਣ ਤੱਕ 2.97% 'ਤੇ ਹੈ, ਭਾਰਤ ਦਾ ਇਹ ਤੁਲਨਾਤਮਕ ਅੰਕੜਾ 1.56% ਹੈ ।http://static.pib.gov.in/WriteReadData/userfiles/image/image002JR1Z.jpg

ਭਾਰਤ ਵਿਚ ਪ੍ਰਤੀ ਮਿਲੀਅਨ ਆਬਾਦੀ ਵਿਚ ਹੋਣ ਵਾਲੀਆਂ ਮੌਤਾਂ ਵਿਸ਼ਵ ਵਿਚ ਸਭ ਤੋਂ ਘੱਟ ਹਨ। ਜਦ ਕਿ ਵਿਸ਼ਵ ਵਿਆਪੀ ਔਸਤ 130 ਮੌਤਾਂ / ਮਿਲੀਅਨ ਆਬਾਦੀ ਹੈ, ਭਾਰਤ ਵਿੱਚ ਇਹ ਅਨੁਪਾਤ 73 ਮੌਤਾਂ / ਮਿਲੀਅਨ ਹੈ । 

 ਪਿਛਲੇ 24 ਘੰਟਿਆਂ ਦੌਰਾਨ 75,628 ਸਿਹਤਯਾਬ ਮਾਮਲਿਆਂ ਦੇ ਨਾਲ, ਭਾਰਤ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਰਿਕਵਰੀ ਦਾ ਰੁਝਾਨ ਲਗਾਤਾਰ ਜਾਰੀ ਹੈ । 

ਇੱਕ ਦਿਨ ਵਿੱਚ ਰਿਕਵਰੀ ਦੀ ਵਧ ਰਹੀ ਗਿਣਤੀ ਰਾਸ਼ਟਰੀ ਰਿਕਵਰੀ ਦਰ ਵਿੱਚ ਨਿਰੰਤਰ ਵਾਧੇ ਨਾਲ ਝਲਕਦੀ ਹੈ, ਜੋ ਇਸ ਸਮੇਂ 83.84% ਹੈ । 

http://static.pib.gov.in/WriteReadData/userfiles/image/image003OB05.jpgਪਿਛਲੇ 24 ਘੰਟਿਆਂ ਦੌਰਾਨ ਨਵੇਂ ਮਿਲੇ ਕੇਸਾਂ ਵਿਚੋਂ 74.36% 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਹਨ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਤੋਂ ਬਾਅਦ ਆਂਧਰ ਪ੍ਰਦੇਸ਼ ਅਤੇ ਕਰਨਾਟਕ ਵਿੱਚ ਕੇਸਾਂ ਦੀ ਪੁਸ਼ਟੀ ਹੋਈ ਹੈ । 

ਲਗਭਗ 77% ਐਕਟਿਵ ਕੇਸ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਹਨ। ਮਹਾਰਾਸ਼ਟਰ 2.6 ਲੱਖ ਤੋਂ ਵੱਧ ਮਾਮਲਿਆਂ ਦੇ ਨਾਲ ਮੋਹਰੀ ਹੈ ।http://static.pib.gov.in/WriteReadData/userfiles/image/image0047NXE.jpg

ਅੱਜ ਤਕ, ਐਕਟਿਵ ਮਾਮਲੇ ਦੇਸ਼ ਦੇ ਪੌਜੇਟਿਵ ਕੇਸਾਂ ਦਾ ਸਿਰਫ 14.60% ਹਿੱਸਾ ਹਨ । 

http://static.pib.gov.in/WriteReadData/userfiles/image/image005FQU4.jpg

ਲਗਾਤਾਰ 12 ਵੇਂ ਦਿਨ , ਭਾਰਤ ਨੇ 10 ਲੱਖ ਦੇ ਅੰਕੜੇ ਤੋਂ ਹੇਠਾਂ ਐਕਟਿਵ ਮਾਮਲਿਆਂ ਨੂੰ ਕਾਇਮ ਰੱਖਣ ਦਾ ਆਪਣਾ ਸਥਿਰ ਰੁਝਾਨ ਜਾਰੀ ਰੱਖਿਆ ਹੈ । ਅੱਜ ਤੱਕ ਐਕਟਿਵ ਮਾਮਲਿਆਂ ਦੀ ਗਿਣਤੀ 9,44,996 ਹੈ । 

ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ 79,476 ਪੁਸ਼ਟੀ ਕੀਤੇ ਗਏ ਕੇਸ ਸਾਹਮਣੇ ਆਏ ਹਨ ।http://static.pib.gov.in/WriteReadData/userfiles/image/image006M8VI.jpg

ਨਵੇਂ ਕੇਸਾਂ ਦਾ 78.2% ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਕੇਂਦਰਿਤ ਹੈ । ਨਵੇਂ ਕੇਸਾਂ ਵਿਚ ਮਹਾਰਾਸ਼ਟਰ ਵਿੱਚ 16,000 ਕੇਸ ਮਿਲੇ ਹਨ, ਜੋ ਪਿਛਲੇ ਦਿਨ ਨਾਲੋਂ ਘੱਟ ਹੈ। ਕੇਰਲ 9,258 ਨਵੇਂ ਮਾਮਲਿਆਂ ਨਾਲ ਦੂਜੇ ਨੰਬਰ 'ਤੇ ਹੈ ਜਦ ਕਿ ਕਰਨਾਟਕ 8000 ਤੋਂ ਵੱਧ ਨਵੇਂ ਕੇਸ ਮਿਲੇ ਹਨ ।

ਪਿਛਲੇ 24 ਘੰਟਿਆਂ ਦੌਰਾਨ 1,069 ਮੌਤਾਂ ਦਰਜ ਕੀਤੀਆਂ ਗਈਆਂ ਹਨ । 

ਪਿਛਲੇ 24 ਘੰਟਿਆਂ ਵਿੱਚ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 84.1% ਮੌਤਾਂ ਹੋਈਆਂ ।ਕੱਲ੍ਹ ਮਹਾਰਾਸ਼ਟਰ ਵਿੱਚ 424 ਅਤੇ ਕਰਨਾਟਕ ਵਿੱਚ 125 ਮੌਤਾਂ ਹੋਈਆਂ, ਜੋ ਕੱਲ੍ਹ ਹੋਈਆਂ ਮੌਤਾਂ ਦਾ 39.66% ਹੈ । http://static.pib.gov.in/WriteReadData/userfiles/image/image007PLM6.jpg

                                                                                                ****

ਐਮਵੀ


(Release ID: 1661411) Visitor Counter : 224