ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਅਕਤੂਬਰ ਨੂੰ ਸ਼ਾਮੀਂ 7 ਵਜੇ ‘ਸਮਾਜਕ ਸਸ਼ੱਕਤੀਕਰਣ ਲਈ ਜ਼ਿੰਮੇਵਾਰ ਆਰਟੀਫ਼ੀਸ਼ੀਅਲ ਇੰਟੈਲੀਜੈਂਸ 2020’ ਸਿਖ਼ਰ–ਸੰਮੇਲਨ ਦਾ ਉਦਘਾਟਨ ਕਰਨਗੇ

5 ਤੋਂ 9 ਅਕਤੂਬਰ ਤੱਕ ਹੋਵੇਗਾ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਬਾਰੇ ਮੈਗਾ ਵਰਚੁਅਲ ਸਿਖ਼ਰ ਸੰਮੇਲਨ RAISE 2020

ਇਸ ਸਿਖ਼ਰ–ਸੰਮੇਲਨ ’ਚ ਵਿਸ਼ਵ–ਪੱਧਰੀ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਉਦਯੋਗ ਦੇ ਪ੍ਰਤੀਨਿਧ ਵਿਚਾਰ–ਵਟਾਂਦਰੇ ਕਰਨਗੇ

Posted On: 03 OCT 2020 5:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਅਕਤੂਬਰ ਨੂੰ ਸ਼ਾਮੀਂ 7 ਵਜੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਬਾਰੇ ਇੱਕ ਵਿਸ਼ਾਲ ਵਰਚੁਅਲ ਸਿਖ਼ਰ ਸੰਮੇਲਨ RAISE 2020 ‘ਸਮਾਜਕ ਸਸ਼ੱਕਤੀਕਰਣ ਲਈ ਜ਼ਿੰਮੇਵਾਰ AI 2020’ ਦਾ ਉਦਘਾਟਨ ਕਰਨਗੇ।

ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਅਤੇ ਨੀਤੀ ਆਯੋਗ 5 ਤੋਂ 9 ਅਕਤੂਬਰ, 2020 ਤੱਕ ਵਿਸ਼ਾਲ ਵਰਚੁਅਲ ਸਿਖ਼ਰ ਸੰਮੇਲਨ AI ਦਾ ਆਯੋਜਨ ਕਰ ਰਹੇ ਹਨ।

RAISE 2020 ਦਿਮਾਗ਼ਾਂ ਦੀ ਇੱਕ ਵਿਸ਼ਵ–ਪੱਧਰੀ ਬੈਠਕ ਹੋਵੇਗੀ, ਜਿੱਥੇ ਵਿਚਾਰਾਂ ਦਾ ਆਦਾਨ–ਪ੍ਰਦਾਨ ਹੋਵੇਗਾ ਅਤੇ ਹੋਰ ਖੇਤਰਾਂ ਦੇ ਨਾਲ–ਨਾਲ ਸਿਹਤ–ਸੰਭਾਲ, ਖੇਤੀਬਾੜੀ, ਸਿੱਖਿਆ ਅਤੇ ਸਮਾਰਟ ਮੋਬਿਲਿਟੀ ਜਿਹੇ ਖੇਤਰਾਂ ’ਚ ਸਮਾਜਕ ਕਾਇਆ–ਕਲਪ, ਸਮਾਵੇਸ਼ ਸਸ਼ੱਕਤੀਕਰਣ ਲਈ AI ਦੀ ਵਰਤੋਂ ਕਰਨ ਹਿਤ ਇੱਕ ਕੋਰਸ ਤਿਆਰ ਕੀਤਾ ਜਾਵੇਗਾ।

RAISE 2020 ’ਚ, ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਬਨਾਵਟੀ ਸੂਝਬੂਝ) ਸਬੰਧੀ ਖੋਜ, ਨੀਤੀ ਤੇ ਨਵਾਚਾਰ ਬਾਰੇ ਸਮੁੱਚੇ ਵਿਸ਼ਵ ਦੇ ਡੈਲੀਗੇਟ ਤੇ ਮਾਹਿਰ ਭਾਗ ਲੈਣਗੇ। ਇਸ ਸਿਖ਼ਰ–ਸੰਮੇਲਨ ਦੌਰਾਨ ‘ਮਹਾਮਾਰੀ ਦੀ ਤਿਆਰੀ ਲਈ AI ਵਿੱਚ ਵਾਧਾ ਕਰਨ’, ‘ਉਹ ਬਲ ਜੋ ਨਵਾਚਾਰ ਡਿਜੀਟਾਈਜ਼ੇਸ਼ਨ ਉੱਤੇ ਦਿੰਦਾ ਹੈ’, ‘ਸਮਾਵੇਸ਼ AI’, ‘ਫ਼ਲ ਨਵਾਚਾਰ ਲਈ ਭਾਈਵਾਲੀਆਂ’ ਆਦਿ ਜਿਹੇ ਕ੍ਰਾੱਸ–ਸੈਕਟਰ ਵਿਸ਼ਿਆਂ ਉੱਤੇ ਵਿਚਾਰ–ਵਟਾਂਦਰਾ ਹੋਵੇਗਾ।

RAISE 2020 ਸਿਖ਼ਰ ਸੰਮੇਲਨ ਵਿੱਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਨਾਲ ਸਬੰਧਤ ਖੇਤਰਾਂ ਵਿੱਚ ਕੰਮ ਕਰਦੇ ਕੁਝ ਬੇਹੱਦ ਉਤੇਜਕ ਸਟਾਰਟ–ਅੱਪਸ ਵੀ ਸ਼ਾਮਲ ਹੋਣਗੇ। AI ਸੌਲਿਯੂਸ਼ਨ ਚੈਲੇਂਜ ਜ਼ਰੀਏ ਚੁਣੇ ਗਏ ਸਟਾਰਟ–ਅੱਪਸ 6 ਅਕਤੂਬਰ, 2020 ਨੂੰ ਅਨੁਸੂਚਿਤ AI ਸਟਾਰਟ–ਅੱਪ ਪਿੱਚ ਫ਼ੈਸਟ ਵਿੱਚ ਆਪੋ–ਆਪਣੇ ਸਮਾਧਾਨ ਪੇਸ਼ ਕਰਨਗੇ। ਇਹ ਭਾਰਤ ਸਰਕਾਰ ਵੱਲੋਂ ਤਕਨੀਕੀ ਉੱਦਮੀਆਂ ਤੇ ਸਟਾਰਟ–ਅੱਪਸ ਨੂੰ ਵੱਡਾ ਮੌਕਾ, ਮਾਨਤਾ ਤੇ ਮਾਰਗ–ਦਰਸ਼ਨ ਮੁਹੱਈਆ ਕਰਵਾ ਕੇ ਦਿੱਤੇ ਜਾਣ ਵਾਲੇ ਨਿਰੰਤਰ ਸਮਰਥਨ ਦਾ ਹਿੱਸਾ ਹੈ।

ਭਾਰਤ ਦਾ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਸਟਾਰਟ–ਅੱਪ ਈਕੋਸਿਸਟਮ, ਇਲੀਟ ਸਾਇੰਸ ਅਤੇ IITs ਜਿਹੇ ਟੈਕਨੋਲੋਜੀ ਸੰਸਥਾਨਾਂ, ਮਜ਼ਬੂਤ ਤੇ ਸਰਬ–ਵਿਆਪਕ ਡਿਜੀਟਲ ਬੁਨਿਆਦੀ ਢਾਂਚੇ ਦਾ ਘਰ ਹੈ ਅਤੇ ਇੱਥੇ ਕਰੋੜਾਂ ਨਵੇਂ ਤਿਆਰ ਹੋਏ STEM ਗ੍ਰੈਜੂਏਟਸ ਹਰ ਸਾਲ ਸਾਹਮਣੇ ਆਉਂਦੇ ਹਨ, ਇੰਝ ਭਾਰਤ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਵਿਕਾਸ ਵਿੱਚ ਵਿਸ਼ਵ–ਆਗੂ ਬਣਨ ਦੀ ਚੰਗੀ ਪੁਜ਼ੀਸ਼ਨ ਵਿੱਚ ਹੈ। ਇਸ ਉਦਯੋਗ ਦੇ ਮੁੱਲਾਂਕਣਕਰਤਾਵਾਂ ਦਾ ਅਨੁਮਾਨ ਹੈ ਕਿ AI ਸਾਲ 2035 ਤੱਕ ਹਰ ਵਰ੍ਹੇ 957 ਅਰਬ ਡਾਲਰ ਭਾਰਤੀ ਅਰਥ–ਵਿਵਸਥਾ ’ਚ ਜੋੜ ਸਕੇਗਾ।

‘ਸਬਕਾ ਸਾਥ ਸਬਕਾ ਵਿਕਾਸ’ ਦੀ ਭਾਵਨਾ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯੋਜਨਾ ਦੇਸ਼ ਦੀ ‘ਸਭ ਲਈ AI’ ਰਣਨੀਤੀ ਦੀ ਨੁਮਾਇੰਦਗੀ ਕਰਦਿਆਂ ਸਮਾਵੇਸ਼ੀ ਵਿਕਾਸ ਲਈ AI ਵਿੱਚ ਵਾਧਾ ਕਰਨ ਦੀ ਹੈ। ਪ੍ਰਧਾਨ ਮੰਤਰੀ ਵੱਲੋਂ ਨਿਰਦੇਸ਼ਿਤ ਦੂਰ–ਦ੍ਰਿਸ਼ਟੀ ਸਦਕਾ ਭਾਰਤ ਛੇਤੀ ਹੀ ਕੌਮਾਂਤਰੀ ਭਾਈਚਾਰੇ ਵਿੱਚ ਨਾ ਸਿਰਫ਼ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਇੱਕ ਆਗੂ ਵਜੋਂ ਉੱਭਰੇਗਾ, ਸਗੋਂ ਵਿਸ਼ਵ ਨੂੰ ਇਹ ਵਿਖਾਉਣ ਲਈ ਇੱਕ ਆਦਰਸ਼ ਨਮੂਨੇ ਵਜੋਂ ਉੱਭਰੇਗਾ ਕਿ ਸਮਾਜਕ ਸਸ਼ੱਕਤੀਕਰਣ ਲਈ AI ਨੂੰ ਜ਼ਿੰਮੇਵਾਰੀ ਨਾਲ ਕਿਵੇਂ ਨਿਰਦੇਸ਼ਿਤ ਕਰਨਾ ਹੈ।

RAISE 2020 (http://raise2020.indiaai.gov.in/) ਰਾਹੀਂ AI ਦਾ ਨੈਤਿਕ ਤੌਰ ਉੱਤੇ ਵਿਕਾਸ ਤੇ ਅਭਿਆਸ ਕਰਨ ਦੀ ਲੋੜ ਬਾਰੇ ਵੱਡੇ ਪੱਧਰ ਉੱਤੇ ਜਾਗਰੂਕਤਾ ਪੈਦਾ ਕਰਨ ਲਈ ਵਿਚਾਰਾਂ ਦੇ ਆਦਾਨ–ਪ੍ਰਦਾਨ ਦੀ ਸੁਵਿਧਾ ਦੇਵੇਗਾ।

RAISE 2020 ਬਾਰੇ:

RAISE 2020 ਜ਼ਿੰਮੇਵਾਰ AI ਰਾਹੀਂ ਸਮਾਜਕ ਕਾਇਆ–ਕਲਪ, ਸਮਾਵੇਸ਼ ਤੇ ਸਸ਼ੱਕਤੀਕਰਣ ਲਈ ਭਾਰਤ ਦੀ ਦੂਰ–ਦ੍ਰਿਸ਼ਟੀ ਅਤੇ ਰੂਪ–ਰੇਖਾ ਦੇ ਸੰਚਾਲਨ ਹਿਤ ਆਰਟੀਫ਼ੀਸ਼ੀਅਲ  ਇੰਟੈਲੀਜੈਂਸ ਬਾਰੇ ਆਪਣੀ ਕਿਸਮ ਦੀ ਦਿਮਾਗ਼ਾਂ ਦੀ ਪਹਿਲੀ ਵਿਸ਼ਵ–ਪੱਧਰੀ ਬੈਠਕ ਹੈ। ਭਾਰਤ ਸਰਕਾਰ ਵੱਲੋਂ ਇਲੈਕਟ੍ਰੌਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਨਾਲ ਮਿਲ ਕੇ ਆਯੋਜਿਤ ਇਸ ਸਮਾਰੋਹ ਵਿੱਚ ਵਿਸ਼ਵ–ਪੱਧਰੀ ਉਦਯੋਗਿਕ ਆਗੂਆਂ, ਪ੍ਰਮੁੱਖ ਵਿਚਾਰਕਾਂ ਤੇ ਚਿੰਤਕਾਂ, ਸਰਕਾਰੀ ਤੇ ਅਕਾਦਮਿਕ ਖੇਤਰ ਦੇ ਪ੍ਰਤੀਨਿਧੀਆਂ ਦੀ ਭਰਪੂਰ ਸ਼ਮੂਲੀਅਤ ਰਹੇਗੀ।

ਵੈੱਬਸਾਈਟ: http://raise2020.indiaai.gov.in/

*****

ਵੀਆਰਆਰਕੇ



(Release ID: 1661395) Visitor Counter : 165