ਕਬਾਇਲੀ ਮਾਮਲੇ ਮੰਤਰਾਲਾ

ਸ੍ਰੀ ਅਰਜੁਨ ਮੁੰਡਾ ਵੱਲੋਂ ਕਬਾਇਲੀ ਉਤਪਾਦਾਂ ਦੇ ਸਭ ਤੋਂ ਵੱਡੇ ਬਾਜ਼ਾਰ ‘ਟ੍ਰਾਈਬਜ਼ ਇੰਡੀਆ ਈ–ਮਾਰਕਿਟਪਲੇਸ’ ਅਤੇ ਕੋਲਕਾਤਾ ਤੇ ਰਿਸ਼ੀਕੇਸ਼ ’ਚ ‘ਟ੍ਰਾਈਬਜ਼ ਇੰਡੀਆ’ ਦੇ ਦੋ ਨਵੇਂ ਆਊਟਲੈਟਸ ਲਾਂਚ

ਅਸੁਰੱਖਿਅਤ ਪਹਾੜੀਆ ਕਬੀਲਿਆਂ ਵੱਲੋਂ ਤਿਆਰ ਕੀਤੇ ‘ਪਾਕੁਰ ਸ਼ਹਿਦ’ ਵੀ ਕੀਤੇ ਲਾਂਚ

ਕਬਾਇਲੀ ਉਤਪਾਦਾਂ ਤੇ ਦਸਤਕਾਰੀਆਂ ਦੀਆਂ ਪ੍ਰਦਰਸ਼ਨੀਆਂ ਬਾਰੇ ਨਵੀਂਆਂ ‘ਟਰਾਈਫ਼ੈੱਡ’ ਪਹਿਲਕਦਮੀਆਂ ਨਾਲ ਵਣਾਂ ’ਚ ਰਹਿੰਦੇ ਕਬਾਇਲੀ ਤੇ ਕਾਰੀਗਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਬਾਜ਼ਾਰਾਂ ਨਾਲ ਜੁੜਨਗੇ

Posted On: 02 OCT 2020 3:13PM by PIB Chandigarh

ਕਬਾਇਲੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ‘ਟ੍ਰਾਈਬਜ਼ ਇੰਡੀਆ ਈ–ਮਾਰਕਿਟਪਲੇਸ’ (Tribes India e-marketplace – market.tribesindia.com) ਦੀ ਔਨਲਾਈਨ ਸ਼ੁਰੂਆਤ ਮੌਕੇ ਬੋਲਦਿਆਂ ਕਿਹਾ,‘ਭਾਰਤ ਦਾ ਸਭ ਤੋਂ ਵੱਡਾ ਦਸਤਕਾਰੀ ਤੇ ਔਰਗੈਨਿਕ ਉਤਪਾਦਾਂ ਦਾ ਬਾਜ਼ਾਰ ‘ਟ੍ਰਾਈਬਜ਼ ਇੰਡੀਆ ਈ–ਮਾਰਕਿਟਪਲੇਸ’ ਕਬਾਇਲੀਆਂ ਦੇ ਜੀਵਨ ਤੇ ਉਪਜੀਵਕਾਵਾਂ ਦੀ ਕਾਇਆ–ਕਲਪ ਕਰਨ ਦੀ ਇੱਕ ਹੋਰ ਨਿਵੇਕਲੀ ਪਹਿਲਕਦਮੀ ਹੈ। ਮੈਨੂੰ ਖ਼ੁਸ਼ੀ ਹੈ ਕਿ ਮਹਾਮਾਰੀ ਦੇ ਬਾਵਜੂਦ ‘ਟਰਾਈਫ਼ੈੱਡ’ (TRIFED) ਜੋਧਿਆਂ ਦੀ ਟੀਮ ਨੇ ਇਹ ਯਕੀਨੀ ਬਣਾਇਆ ਹੈ ਕਿ ਮਾਰਕਿਟਿੰਗ ਦੁਆਰਾ ਕਬਾਇਲੀ ਲੋਕਾਂ ਦੇ ਸਮਾਜਕ–ਆਰਥਿਕ ਵਿਕਾਸ ਦਾ ਮੁੱਖ ਉਦੇਸ਼ ਨਵੇਂ ਸੁਭਾਵਕ ਨਿਯਮਾਂ ਅਨੁਸਾਰ ਅਪਣਾਇਆ ਗਿਆ ਹੈ; TRIFED ਦਾ ਇਹ ਨਵਾਂ ਉੱਦਮ ਜੋ ਪ੍ਰਧਾਨ ਮੰਤਰੀ ਵੱਲੋਂ 2 ਅਕਤੂਬਰ, 2020 ਨੂੰ ਪ੍ਰਗਟਾਈ ਗਈ ਭਾਰਤ ਨੂੰ ‘ਆਤਮਨਿਰਭਰ’ ਅਤੇ ਸਵੈ–ਨਿਰਭਰ ਬਣਾਉਣ ਦੀ ਦੂਰ–ਦ੍ਰਿਸ਼ਟੀ ਦੇ ਅਨੁਸਾਰ ਹੈ।’

ਇਸ ਨਿਵੇਕਲੀ ਪਹਿਲਕਦਮੀ ਰਾਹੀਂ ਦੇਸ਼ ਭਰ ਦੇ ਕਬਾਇਲੀ ਉੱਦਮੀਆਂ ਦੇ ਉਤਪਾਦਾਂ ਤੇ ਦਸਤਕਾਰੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਉਪਜ / ਉਤਪਾਦਾਂ ਨੂੰ ਸਿੱਧਾ ਬਾਜ਼ਾਰ ਤੱਕ ਲਿਆਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਹੈ, ਇਹ ਕਬਾਇਲੀ ਵਣਜ ਦੇ ਡਿਜੀਟਾਈਜ਼ੇਸ਼ਨ ਵੱਲ ਇੱਕ ਵੱਡੀ ਪੁਲਾਂਘ ਹੈ। ਇਸ ਵਰਚੁਅਲ ਲਾਂਚ ਮੌਕੇ ਕਬਾਇਲੀ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀਮਤੀ ਰੇਣੂਕਾ ਸਿੰਘ, ਛੱਤੀਸਗੜ੍ਹ ਦੇ ਗ੍ਰਾਮੀਣ ਉਦਯੋਗ ਮੰਤਰੀ ਸ਼੍ਰੀ ਰੁਦਰ ਕੁਮਾਰ ਅਤੇ ਕਬਾਇਲੀ ਮਾਮਲਿਆਂ ਦੇ ਸਕੱਤਰ ਸ਼੍ਰੀ ਦੀਪਕ ਖਾਂਡੇਕਰ, TRIFED ਦੇ ਚੇਅਰਮੈਨ ਸ਼੍ਰੀ ਰਮੇਸ਼ ਚੰਦ ਮੀਨਾ, TRIFED ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਵੀਰ ਕ੍ਰਿਸ਼ਨਾ, ਮੰਤਰਾਲੇ ਅਤੇ TRIFED ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਇਸ ਮੌਕੇ ਸ਼੍ਰੀ ਮੁੰਡਾ ਨੇ TRIFED ਦੀਆਂ ਕਈ ਹੋਰ ਪਹਿਲਕਦਮੀਆਂ ਦੀ ਵੀ ਸ਼ੁਰੂਆਤ ਕੀਤੀ, ਜਿਨ੍ਹਾਂ ਦਾ ਉਦੇਸ਼ ਕਬਾਇਲੀ ਭਾਈਚਾਰਿਆਂ ਦੀ ਮਦਦ ਕਰਨਾ ਹੈ। ਇਨ੍ਹਾਂ ਵਿੱਚ ਰਿਸ਼ੀਕੇਸ਼ ਤੇ ਕੋਲਕਾਤਾ ’ਚ ‘ਟ੍ਰਾਈਬਜ਼ ਇੰਡੀਆ’ ਦੇ 123ਵੇਂ ਅਤੇ 124ਵੇਂ ਆਊਟਲੈਟਸ ਦਾ ਉਦਘਾਟਨ; ਝਾਰਖੰਡ ਤੇ ਛੱਤੀਸਗੜ੍ਹ ਰਾਜਾਂ ’ਚੋਂ ਕਬਾਇਲੀ ਉਤਪਾਦਾਂ ਦੀਆਂ ਨਵੀਂਆਂ ਰੇਂਜਸ ਦੀ ਸ਼ਮੂਲੀਅਤ; ‘TRIFED / ਟ੍ਰਾਈਬਜ਼ ਇੰਡੀਆ’ ਦੇ ਐਮੇਜ਼ੌਨ ਨਾਲ ‘ਸੈਲਰ ਫ਼ਲੈਕਸ’ ਪ੍ਰੋਗਰਾਮ ਵਿੱਚ ਭਾਈਵਾਲੀ ਸ਼ਾਮਲ ਹਨ। ਉਨ੍ਹਾਂ TRIFED ਅਤੇ ‘ਟ੍ਰਾਈਬਜ਼ ਇੰਡੀਆ’ ਦੇ ‘ਪਾਕੁਰ ਸ਼ਹਿਦ’ (ਪਾਕੁਰ ਹਨੀ) ਨੂੰ ਵੀ ਨਾਂਚ ਕੀਤਾ। ਇਹ ਪਾਕੁਰ, ਝਾਰਖੰਡ ਦੇ ਸੰਥਾਲ ਕਬਾਇਲੀਆਂ ਵੱਲੋਂ ਇਕੱਠਾ ਕੀਤਾ ਗਿਆ ਜੰਗਲਾਂ ਦੇ ਕਈ ਫੁੱਲਾਂ ਦਾ ਤਾਜ਼ਾ ਸ਼ਹਿਦ ਹੈ। ਅਸੁਰੱਖਿਅਤ ਸਮਝੇ ਜਾਂਦੇ ਰਹੇ ਪਹਾੜੀਆ ਕਬੀਲਿਆਂ ਵੱਲੋਂ ਇਹ ‘ਪਾਕੁਰ ਸ਼ਹਿਦ’ ਤਿਆਰ ਕੀਤਾ ਜਾਂਦਾ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ‘ਟ੍ਰਾਈਬਜ਼ ਇੰਡੀਆ’ ਦਾ ਈ–ਮਾਰਕਿਟਪਲੇਸ ਇੱਕ ਉਦੇਸ਼ਮੁਖੀ ਪਹਿਲਕਦਮੀ ਹੈ, ਜਿਸ ਰਾਹੀਂ TRIFED ਦਾ ਉਦੇਸ਼ ਦੇਸ਼ ਭਰ ਦੇ ਵਿਭਿੰਨ ਦਸਤਕਾਰੀ, ਹੱਥ–ਖੱਡੀ, ਕੁਦਰਤੀ ਭੋਜਨ ਉਤਪਾਦਾਂ ਦੇ ਵਿਭਿੰਨ ਸਰੋਤਾਂ ਲਈ 5 ਲੱਖ ਕਬਾਇਲੀ ਉਤਪਾਦਕਾਂ ਨੂੰ ਨਾਲ ਜੋੜਨਾ ਹੈ ਅਤੇ ਤੁਹਾਡੇ ਤੱਕ ਬਿਹਤਰੀਨ ਕਬਾਇਲੀ ਉਤਪਾਦ ਪਹੁੰਚਾਉਣਾ ਹੈ। ਇਨ੍ਹਾਂ ਸਪਲਾਇਰਜ਼ ਵਿੱਚ ਵਿਅਕਤੀਗਤ ਕਬਾਇਲੀ ਕਾਰੀਗਰ, ਕਬਾਇਲੀਆਂ ਨਾਲ ਕੰਮ ਕਰਦੇ ਕਬਾਇਲੀ ਸਵੈ–ਸਹਾਇਤਾ ਸਮੂਹ (SHGs), ਸੰਗਠਨ / ਏਜੰਸੀਆਂ / ਗ਼ੈਰ–ਸਰਕਾਰੀ ਸੰਗਠਨ ਸ਼ਾਮਲ ਹਨ। ਇਹ ਮੰਚ ਕਬਾਇਲੀ ਸਪਲਾਇਰਾਂ ਨੂੰ ਉਨ੍ਹਾਂ ਦੀਆਂ ਵਸਤਾਂ ਉਨ੍ਹਾਂ ਦੇ ਆਪਣੇ ਖ਼ੁਦ ਦੇ ਪ੍ਰਚੂਨ–ਵਿਕ੍ਰੇਤਾਵਾਂ ਤੇ ਡਿਸਟ੍ਰੀਬਿਊਟਰਾਂ, TRIFED ਦੇ ਆਊਟਲੈਟਸ ਅਤੇ ਈ–ਕਾਮਰਸ ਭਾਈਵਾਲੀਆਂ ਦੇ ਨਾਲ–ਨਾਲ ਈ–ਮਾਰਕਿਟਪਲੇਸ ਉੱਤੇ ਉਨ੍ਹਾਂ ਦੇ ਆਪਣੇ ਖਾਤੇ ਰਾਹੀਂ ਵੇਚਣ ਲਈ ਓਮਨੀ–ਚੈਨਲ ਸੁਵਿਧਾ ਮੁਹੱਈਆ ਕਰਵਾਉਂਦਾ ਹੈ।

ਉਨ੍ਹਾਂ ਕਿਹਾ ਕਿ ਕਬਾਇਲੀ ਉਤਪਾਦਾਂ ਤੇ ਦਸਤਕਾਰੀਆਂ ਦੀਆਂ ਪ੍ਰਦਰਸ਼ਨੀਆਂ ਬਾਰੇ ਨਵੀਂਆਂ ‘ਟਰਾਈਫ਼ੈੱਡ’ ਪਹਿਲਕਦਮੀਆਂ ਨਾਲ ਵਣਾਂ ’ਚ ਰਹਿੰਦੇ ਕਬਾਇਲੀ ਤੇ ਕਾਰੀਗਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਬਾਜ਼ਾਰਾਂ ਨਾਲ ਜੁੜਨਗੇ। ਅਜਿਹੀਆਂ ਸ਼ੁਰੂਆਤਾਂ ਨਾਲ ਭਾਈਚਾਰਿਆਂ ਦੀ ਆਰਥਿਕ ਭਲਾਈ ਹੋ ਸਕੇਗੀ ਅਤੇ ਉਨ੍ਹਾਂ ਨੂੰ ਮੁੱਖਧਾਰਾ ਦੇ ਵਿਕਾਸ ਦੇ ਨੇੜੇ ਲਿਆਂਦਾ ਜਾ ਸਕੇਗਾ। ਇਹ ਜਾਣ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਕੋਲਕਾਤਾ ਅਤੇ ਰਿਸ਼ੀਕੇਸ਼ ਵਿੱਚ ‘ਟ੍ਰਾਈਬਜ਼ ਇੰਡੀਆ’ ਦੇ ਦੋ ਹੋਰ ਸ਼ੋਅਰੂਮ ਖੁੱਲ੍ਹ ਗਏ ਹਨ। ਸਾਨੂੰ ਆਪਣੇ ਦੇਸ਼ ਨੂੰ ‘ਆਤਮਨਿਰਭਰ’ ਬਣਾਉਣ ਲਈ ਆਪਣਾ ਫ਼ਰਜ਼ ਨਿਭਾਉਣਾ ਹੋਵੇਗਾ। ਕਬਾਇਲੀ ਮਾਮਲਿਆਂ ਬਾਰੇ ਮੰਤਰਾਲਾ ਕਬਾਇਲੀ ਕਾਰੀਗਰਾਂ ਦੇ ਹੁਨਰ ਵਿਕਾਸ ਉੱਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ, ਤਾਂ ਉਹ ਉਹ ਹੁਨਰਮੰਦ ਬਣ ਸਕਣ ਅਤੇ ਇੰਝ ਉਨ੍ਹਾਂ ਦੇ ਕਬਾਇਲੀ ਉਤਪਾਦਾਂ ਲਈ ਉਨ੍ਹਾਂ ਨੂੰ ਬਾਜ਼ਾਰ ਉਪਲਬਧ ਹੋਵੇਗਾ। ‘ਪਾਕੁਰ ਸ਼ਹਿਦ’ ਸਥਾਨਕ ਨੌਜਵਾਨਾਂ ਵੱਲੋਂ ਚਿਰ–ਸਥਾਈ ਆਧਾਰ ਉੱਤੇ ਵਾਤਾਵਰਣਕ–ਪੱਖੀ ਤਰੀਕੇ ਨਾਲ ਇਕੱਠਾ ਕੀਤਾ ਜਾਂਦਾ ਹੈ। ਵਿਭਿੰਨ ਫੁੱਲਾਂ ਤੋਂ ਤਿਆਰ ਹੋਣ ਵਾਲਾ ਸ਼ੁੱਧ ਸ਼ਹਿਦ ਅਨੇਕ ਫੁੱਲਾਂ ਤੇ ਪੌਦਿਆਂ ਤੋਂ ਇਕੱਠਾ ਕੀਤਾ ਜਾਂਦਾ ਹੈ। ਇਹ 100% ਪਰਾਗਣ ਤੇ ਮਧੂ–ਮੱਖੀਆਂ ਵੱਲੋਂ ਇਕੱਠੇ ਕੀਤੇ ਜਾਣ ਵਾਲੇ ਸ਼ਹਿਦ ਤੋਂ ਕੁਦਰਤੀ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ।

ਸ਼੍ਰੀ ਆਰ.ਸੀ. ਮੀਨਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ TRIFED ਆਪਣੇ ਮਿਸ਼ਨ ਵਿੱਚ ਇਨ੍ਹਾਂ ਪਹਿਲਕਦਮੀਆਂ ਨੂੰ ਇੱਕ ਵੱਡੀ ਕਾਮਯਾਬੀ ਬਣਾਉਣ ਦਾ ਜਤਨ ਕਰ ਰਿਹਾ ਹੈ। ਇਹ ਅਜਿਹੇ ਕਈ ਲਾਹੇਵੰਦ ਕਬਾਇਲੀ ਉਤਪਾਦਾਂ ਨੂੰ ਪ੍ਰੋਤਸਾਹਿਤ ਕਰ ਰਿਹਾ ਹੈ ਤੇ ਉਨ੍ਹਾਂ ਦੀ ਮਾਰਕਿਟਿੰਗ ਕਰ ਰਿਹਾ ਹੈ, ਜਿਨ੍ਹਾਂ ਬਾਰੇ ਹਾਲੇ ਤੱਕ ਹੋਰਨਾਂ ਨੂੰ ਕੋਈ ਜਾਣਕਾਰੀ ਹੀ ਨਹੀਂ ਹੈ। ਇਹ ਛੋਟੇ ਅਤੇ ਹਾਸ਼ੀਏ ਉੱਤੇ ਪੁੱਜੇ ਕਬਾਇਲੀ ਸਮੂਹਾਂ ਵੱਲੋਂ ਤਿਆਰ ਅਤੇ ਇਕੱਠੇ ਕੀਤੇ ਕਬਾਇਲੀ ਉਤਪਾਦਾਂ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਦਾ ਹੈ।

ਸ਼੍ਰੀ ਦੀਪਕ ਖਾਂਡੇਕਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਈ–ਮਾਰਕਿਟ ਪਲੇਸ ਦੇ ਨਾਲ–ਨਾਲ ਪਾਕੁਰ, ਝਾਰਖੰਡ ਦੇ ਸੰਥਾਲੀ ਕਬਾਇਲੀਆਂ ਵੱਲੋਂ ਇਕੱਠੇ ਕੀਤੇ ਪਾਕੁਰ ਸ਼ਹਿਦ ਨੂੰ ਲਾਂਚ ਕਰਨ ਦਾ ਇੱਕ ਇਤਿਹਾਸਕ ਮੌਕਾ ਹੈ, ਜੋ ਔਸ਼ਧੀਆਂ ਦੇ ਗੁਣਾਂ ਕਾਰਣ ਬਹੁਤ ਲਾਭਦਾਇਕ ਹੈ। ਉਨ੍ਹਾਂ TRIFED ਨੂੰ ‘ਟ੍ਰਾਈਬਜ਼ ਇੰਡੀਆ’ ਦੇ 14 ਸ਼ੋਅਰੂਮ ਖੋਲ੍ਹਣ ਲਈ ਵਧਾਈ ਦਿੱਤੀ।

ਸ਼੍ਰੀ ਪ੍ਰਵੀਰ ਕ੍ਰਿਸ਼ਨਾ ਨੇ ਕਿਹਾ ਕਿ ਈ–ਮਾਰਕਿਟਪਲੇਸ ਬਹੁਤ ਸਾਰੇ ਕਬਾਇਲੀਆਂ ਤੇ ਕਾਰੀਗਰਾਂ ਨੂੰ ਨਾਲ ਜੋੜਨ ਵਿੱਚ ਸਾਡੀ ਮਦਦ ਕਰੇਗੀ ਅਤੇ ਉਨ੍ਹਾਂ ਨੂੰ ਔਨਲਾਈਨ ਵਪਾਰ ਦੇ ਤੁਰੰਤ ਲਾਭ ਦੇਵੇਗੀ। ਇਸ ਨਾਲ ਜੁੜੇ ਉਨ੍ਹਾਂ ਕਬਾਇਲੀਆਂ ਨੂੰ B2B ਕਾਰੋਬਾਰ ਦੀ ਸੁਵਿਧਾ ਵੀ ਮਿਲੇਗੀ ਜੋ ਵਣਾਂ ਦੇ ਨਿੱਕੇ–ਨਿੱਕੇ ਉਤਪਾਦਾਂ ਤੇ ਔਸ਼ਧੀ–ਗੁਣਾਂ ਵਾਲੇ ਪੌਦਿਆਂ ਉੱਤੇ ਨਿਰਭਰ ਹੁੰਦੇ ਹਨ ਤੇ ਉਹ ਵੱਡੇ ਖ਼ਰੀਦਦਾਰਾਂ / ਨਿਰਮਾਤਾਵਾਂ ਨਾਲ ਜੁੜ ਸਕਣਗੇ। ਇਸ ਨਾਲ ਸਾਡੇ ਦੇਸ਼ ਦੇ ਕਬਾਇਲੀ ਲੋਕਾਂ ਲਈ ਉਪਜੀਵਕਾਵਾਂ ਯਕੀਨੀ ਬਣਾਉਣ ’ਚ ਮਦਦ ਮਿਲੇਗੀ ਅਤੇ ਉਹ ਲੰਮੇ ਸਮੇਂ ਤੱਕ ਲਈ ਆਤਮ–ਨਿਰਭਰ ਬਣ ਸਕਣਗੇ।

Graphical user interface, websiteDescription automatically generated

ਸਮੁੱਚੇ ਭਾਰਤ ਦੇ ਕਬਾਇਲੀ ਉਤਪਾਦਾਂ (ਉਪਜ ਤੇ ਦਸਤਕਾਰੀਆਂ) ਨੂੰ ਇੱਕ ਥਾਂ ਪ੍ਰਦਰਸ਼ਿਤ ਕਰਨ ਵਾਲੀ ਈ–ਮਾਰਕਿਟਪਲੇਸ ਇੱਕ ਅਤਿ–ਆਧੁਨਿਕ ਈ–ਵਣਜ ਮੰਚ ਹੈ, ਜਿਸ ਤੱਕ ਖਪਤਕਾਰ ਅਤੇ ਰਜਿਸਟਰਡ ਕਬਾਇਲੀ ਵਿਕ੍ਰੇਤਾ ਦੋਵੇਂ ਹੀ ਵੈੱਬ ਅਤੇ ਮੋਬਾਇਲ (ਐਂਡ੍ਰਾਇਡ ਅਤੇ iOS) ਰਾਹੀਂ ਪਹੁੰਚ ਕੀਤੀ ਜਾ ਸਕਦੀ ਹੈ।

ਇਸ ਮੌਕੇ TRIFED ਦੀਆਂ ਕਈ ਹੋਰ ਪਹਿਲਕਦਮੀਆਂ ਅਤੇ ਭਾਈਵਾਲੀਆਂ ਦੀ ਵੀ ਸ਼ੁਰੂਆਤ ਕੀਤੀ ਗਈ, ਜਿਸ ਨਾਲ ਲੰਮੇ ਸਮੇਂ ਲਈ ਸਮਾਵੇਸ਼ੀ ਵਿਕਾਸ ਹੋਵੇਗਾ ਤੇ ਕਬਾਇਲੀ ਕਾਰੀਗਰ ਤੇ ਸਪਲਾਇਰ ਸਸ਼ੱਕਤ ਬਣਨਗੇ।

A group of people sitting at a tableDescription automatically generated

ਰਿਸ਼ੀਕੇਸ਼ ਅਤੇ ਕੋਲਕਾਤਾ ’ਚ ‘ਟ੍ਰਾਈਬਜ਼ ਇੰਡੀਆ’ ਦੇ ਦੋ ਨਵੇਂ ਆਉਟਲੈਟਸ: ਪ੍ਰਧਾਨ ਮੰਤਰੀ ਦੇ ਸੰਦੇਸ਼ ‘ਲੋਕਲ ਲਈ ਵੋਕਲ ਬਣੋ’ ਦੇ ਸੰਦੇਸ਼ ਨੂੰ ਅੱਗੇ ਵਧਾਉਂਦਿਆਂ ਤੇ ਮਾਰਕਿਟਿੰਗ ਰਾਹੀਂ ਕਬਾਇਲੀ ਕਾਰੀਗਰਾਂ ਦੀ ਉਪਜੀਵਕਾ ਨੂੰ ਉਤਸ਼ਾਹਿਤ ਕਰਨ ਲਈ TRIFED ਸਮੁੱਚੇ ਦੇਸ਼ ਵਿੱਚ ਆਪਣੇ ਪ੍ਰਚੂਨ ਆਪਰੇਸ਼ਨਜ਼ ਦਾ ਨਿਰੰਤਰ ਪਾਸਾਰ ਕਰ ਰਿਹਾ ਹੈ। ਰਿਸ਼ੀਕਸ਼ ਅਤੇ ਕੋਲਕਾਤਾ ਵਿਖੇ ‘ਟ੍ਰਾਈਬਜ਼ ਇੰਡੀਆ’ ਦੇ ਦੋ ਨਵੇਂ 123ਵੇਂ ਅਤੇ 124ਵੇਂ ਆਊਟਲੈੱਟ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਆਊਟਲੈੱਟਸ ਵਿੱਚ ਜਿੱਥੇ ਸਾਰੇ 27 ਭਾਰਤੀ ਰਾਜਾਂ ਦੀਆਂ ਕਲਾਵਾਂ ਤੇ ਕਾਰੀਗਰੀਆਂ ਨਾਲ ਸਬੰਧਤ ਉਤਪਾਦਾਂ ਦਾ ਸਟੌਕ ਹੋਵੇਗਾ, ਉੱਥੇ ਇਹ ‘ਵਨ ਧਨ’ ਦੇ ਜ਼ਰੂਰੀ ਅਤੇ ਰੋਗ–ਪ੍ਰਤੀਰੋਧਕ ਸ਼ਕਤੀ ਵਧਾਉਣ ਵਾਲੀਆਂ ਉਪਜਾਂ ਉੱਤੇ ਵੀ ਧਿਆਨ ਕੇਂਦ੍ਰਿਤ ਕਰੇਗਾ – ਜੋ ਚੱਲ ਰਹੀ ਮਹਾਮਾਰੀ ਦੌਰਾਨ ਜ਼ਰੂਰੀ ਉਤਪਾਦ ਹਨ।

ਝਾਰਖੰਡ ਤੇ ਛੱਤੀਸਗੜ੍ਹ ਤੋਂ ਨਵੇਂ ਉਤਪਾਦਾਂ ਦੀ ਰੇਂਜ: ਇਨ੍ਹਾਂ ਪਹਿਲਕਦਮੀਆਂ ਤੋਂ ਇਲਾਵਾ ‘ਟ੍ਰਾਈਬਜ਼ ਇੰਡੀਆ’ ਦੇ ਉਤਪਾਦਾਂ ਦੀ ਕਤਾਰ ਵਿੱਚ ਝਾਰਖੰਡ ਤੇ ਛੱਤੀਸਗੜ੍ਹ ਰਾਜਾਂ ਤੋਂ ਦੋ ਨਵੇਂ ਕਬਾਇਲੀ ਉਤਪਾਦਾਂ ਦੀ ਰੇਂਜ ਨੂੰ ਸ਼ਾਮਲ ਕੀਤਾ ਗਿਆ ਹੈ। ‘ਟ੍ਰਾਈਬਜ਼ ਇੰਡੀਆ’ ਨੇ ਦਿਲਕਸ਼ ਦਸਤਕਾਰੀਆਂ ਤੇ ਸਜਾਵਟੀ ਵਸਤਾਂ ਵੀ ਲਿਆਂਦੀਆਂ ਹਨ ਜੋ ਸਾਰੀਆਂ ਛੱਤੀਸਗੜ੍ਹ ਦੇ ਕਬਾਇਲੀ ਕਾਰੀਗਰਾਂ ਨੇ ਤਿਆਰ ਕੀਤੀਆਂ ਹਨ। ਇਨ੍ਹਾਂ ਤੋਂ ਇਲਾਵਾ ਇੱਥੇ ਮਸਾਲੇ ਜਿਵੇਂ ਕਿ ਹਲਦੀ ਤੇ ਧਨੀਏ ਦਾ ਪਾਊਡਰ, ਆਚਾਰ ਤੇ ਤਿੱਖੇ ਖੱਟੇ ਡ੍ਰਿੰਕ ਜਿਵੇਂ ਸੁਕਨਾ ’ਚ ਇਮਲੀ ਤੋਂ ਤਿਆਰ ਕੀਤੀ ਜਾਣ ਵਾਲੀ ‘ਇਮਲੀ ਚੁਸਕੀ’ ਹਨ!

ਪਾਕੁਰ ਸ਼ਹਿਦ: ਝਾਰਖੰਡ ਦੇ ਪਾਕੁਰ ਜ਼ਿਲ੍ਹੇ ਦੇ ਕਬਾਇਲੀ ਸੰਥਾਲ ਭਾਈਚਾਰੇ ਨੇ ਮਧੂ–ਮੱਖੀਆਂ ਦੀ ਵਪਾਰਕ ਸੰਭਾਵਨਾ ਤਲਾਸ਼ ਕਰ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਸਥਾਨਕ ਨੌਜਵਾਨਾਂ ਵੱਲੋਂ ਸ਼ਹਿਦ ਚਿਰ–ਸਥਾਈ ਆਧਾਰ ਉੱਤੇ ਵਾਤਾਵਰਣਕ–ਪੱਖੀ ਤਰੀਕੇ ਨਾਲ ਇਕੱਠਾ ਕੀਤਾ ਜਾਂਦਾ ਹੈ। ‘ਪਾਕੁਰ ਸ਼ਹਿਦ’ ਸਥਾਨਕ ਨੌਜਵਾਨਾਂ ਵੱਲੋਂ ਚਿਰ–ਸਥਾਈ ਆਧਾਰ ਉੱਤੇ ਵਾਤਾਵਰਣਕ–ਪੱਖੀ ਤਰੀਕੇ ਨਾਲ ਇਕੱਠਾ ਕੀਤਾ ਜਾਂਦਾ ਹੈ। ਵਿਭਿੰਨ ਫੁੱਲਾਂ ਤੋਂ ਤਿਆਰ ਹੋਣ ਵਾਲਾ ਸ਼ੁੱਧ ਸ਼ਹਿਦ ਅਨੇਕ ਫੁੱਲਾਂ ਤੇ ਪੌਦਿਆਂ ਤੋਂ ਇਕੱਠਾ ਕੀਤਾ ਜਾਂਦਾ ਹੈ। ਇਸ ਨੂੰ ਮਧੂ–ਮੱਖੀਆਂ ਵੱਲੋਂ ਪਰਾਗਣ ਤੇ ਇਕੱਠੇ ਕੀਤੇ ਸ਼ਹਿਦ ਰਾਹੀਂ 100% ਕੁਦਰਤੀ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ। ਕੁਦਰਤੀ ਤਰੀਕੇ ਨਾਲ ਕਈ ਪੌਦਿਆਂ ਤੋਂ ਤਿਆਰ ਹੋਣ ਵਾਲਾ ਇਹ ਸ਼ਹਿਦ ਐਂਟੀ–ਔਕਸੀਡੈਂਟਸ ਤੇ ਐਂਟੀ–ਸੈਪਟਿਕ ਵਿਟਾਮਿਨਾਂ, ਪੋਸ਼ਕ ਪਦਾਰਥਾਂ, ਪਾਚਕ ਤੱਤਾਂ ਤੇ ਜੜ੍ਹੀਆਂ–ਬੂਟੀਆਂ ਦੀਆਂ ਹੋਰ ਵਿਸ਼ੇਸ਼ਤਾਵਾਂ ਦਾ ਇੱਕ ਚੰਗਾ ਸਰੋਤ ਹੈ, ਜੋ ਕੋਈ ਵੀ ਹੋਰ ਸੁਪਰ–ਫ਼ੂਡ ਮੁਹੱਈਆ ਨਹੀਂ ਕਰਵਾ ਸਕਦਾ। ਇਹ ਕਰੰਜ ਅਤੇ ਮਲਟੀਫ਼ਲੋਰਲ (ਜੰਗਲੀ) ਦੋ ਵੱਖਰੇ ਸੁਆਦਾਂ ਵਿੱਚ ਉਪਲਬਧ ਹੋਵੇਗਾ।

‘ਟ੍ਰਾਈਬਜ਼ ਇੰਡੀਆ’ ਐਮੇਜ਼ੌਨ ਦੇ ਸੈਲਰ ਫ਼ਲੈਕਸ ਪ੍ਰੋਗਰਾਮ ਵਿੱਚ ਸ਼ਾਮਲ – ਐਮੇਜ਼ੌਨ ਨਾਲ ਆਪਣੀ ਲੰਮੇ ਸਮੇਂ ਦੀ ਭਾਈਵਾਲੀ ਨੂੰ ਅੱਗੇ ਵਧਾਉਣ ਨਾਲ ਵਿਕਰੇਤਾ ਤੇ ਕਾਰੀਗਰ ਆਪਣੇ ਉਤਪਾਦ ਸਮੁੱਚੇ ਭਾਰਤ ਤੇ ਵਿਸ਼ਵ ਵਿੱਚ ਵੇਚਣ ਅਤੇ ਕਬਾਇਲੀਆਂ ਦੇ ਆਪਣੇ ਦਸਤਾਕਰੀ ਕਾਰੋਬਾਰਾਂ ਦਾ ਵਿਕਾਸ ਕਰਨ ਦੇ ਯੋਗ ਹੋ ਗਏ ਹਨ। TRIFED (ਟ੍ਰਾਈਬਜ਼ ਇੰਡੀਆ) ਹੁਣ ਐਮੇਜ਼ੌਨ ਦੇ ਸੈਲਰ ਫ਼ਲੈਕਸ ਪ੍ਰੋਗਰਾਮ ਨਾਲ ਜੁੜ ਜਾਵੇਗਾ। ਇਹ ਪ੍ਰੋਗਰਾਮ ਭੰਡਾਰਣ, ਇਨਵੈਂਟਰੀ ਪ੍ਰਬੰਧ ਤੇ ਵਿਕਰੇਤਾਵਾਂ ਨਾਲ ਸ਼ਿਪਿੰਗ ਨਾਲ ਸਬੰਧਤ ਐਮੇਜ਼ੌਨ ਦੇ ਬਿਹਤਰੀਨ ਅਭਿਆਸ ਸਾਂਝੇ ਕਰੇਗਾ। ਹੁਣ ‘ਟ੍ਰਾਈਬਜ਼ ਇੰਡੀਆ’ ਕਿਉਂਕਿ ‘ਸੈਲਰ ਫ਼ਲੈਕਸ’ ਪ੍ਰੋਗਰਾਮ ਦਾ ਹਿੱਸਾ ਹੈ, ਇਸ ਲਈ ‘ਟ੍ਰਾਈਬਜ਼ ਇੰਡੀਆ’ ਦੀਆਂ ਵਸਤਾਂ ਐਮੇਜ਼ੌਨ ਦੇ ਗੁਦਾਮਾਂ ਤੱਕ ਲਿਜਾਣ ਦੀ ਢੋਆ–ਢੁਆ ਦਾ ਖ਼ਰਚਾ ਘਟੇਗਾ, ਜਿਸ ਨਾਲ ਸਾਡੇ ਕਾਰੀਗਰਾਂ ਤੇ ਵਿਕਰੇਤਾਵਾਂ ਨੂੰ ਆਪਣੇ ਉਤਪਾਦਾਂ ਦੀ ਸੂਚੀ ਉੱਤੇ ਕੰਟਰੋਲ ਵਧੇਗਾ। ਸੈਲਰ ਫ਼ਲੈਕਸ ਨਾਲ ‘ਟ੍ਰਾਈਬਜ਼ ਇੰਡੀਆ’ ਇੱਕ ਤੋਂ ਦੂਜੇ ਸਿਰੇ ਤੱਕ ਆਪਣੀਆਂ ਪ੍ਰਕਿਰਿਆਵਾਂ ਚਲਾਉਣ ਦੇ ਯੋਗ ਹੋਵੇਗਾ। ਐਮੇਜ਼ੌਨ ਦੀ ਸਹਾਇਤਾ ਤੇ ਮੁਹਾਰਤ ਨਾਲ ‘ਟ੍ਰਾਈਬਜ਼ ਇੰਡੀਆ’ ਦੇ ਹਜ਼ਾਰਾਂ ਕਾਰੀਗਰ ਤੇ ਬੁਣਕਰਾਂ ਨੂੰ ਸਸ਼ੱਕਤ ਬਣਾਉਣ ਵਿੱਚ ਮਦਦ ਮਿਲੇਗੀ।

*****

ਐੱਨਬੀ/ਐੱਸਕੇ/ਜੇਕੇ



(Release ID: 1661105) Visitor Counter : 145