ਕਬਾਇਲੀ ਮਾਮਲੇ ਮੰਤਰਾਲਾ
ਇੱਕ ਮਹੱਤਵਪੂਰਨ ਪਹਿਲ ਦੇ ਤਹਿਤਸ਼੍ਰੀ ਅਰਜੁਨ ਮੁੰਡਾ ਕੱਲ੍ਹ ਕਬਾਇਲੀ ਉਤਪਾਦਾਂ ਦੀ ਸਭ ਤੋਂ ਵੱਡੀ ਮਾਰਕਿਟ ‘ਟ੍ਰਾਈਬਸ ਇੰਡੀਆ-ਮਾਰਕਿਟਪਲੇਸ’ ਲਾਂਚ ਕਰਨਗੇ।
ਕੋਲਕਾਤਾ ਅਤੇ ਰਿਸ਼ੀਕੇਸ਼ ਵਿੱਚ 2 ਨਵੇਂ ਟ੍ਰਾਈਬਸਇੰਡੀਆ ਆਊਟਲੈਟਸ ਵੀ ਲਾਂਚ ਕੀਤੇ ਜਾਣਗੇ
ਕਬਾਇਲੀ ਮਾਮਲੇ ਮੰਤਰੀ ਟ੍ਰਾਈਫੈੱਡ ਦੁਆਰਾ ਤਿਆਰ ਕੀਤਾ ਪਾਕੁੜਸ਼ਹਿਦ ਵੀ ਲਾਂਚ ਕਰਨਗੇ
ਕਬਾਇਲੀ ਉਤਪਾਦ ਅਤੇ ਹਸਤਸ਼ਿਲਪ ਨੂੰ ਪ੍ਰਦਰਸ਼ਸ਼ਿਤ ਕਰਨ ਲਈ ਨਵੀਂਆਂ ਟ੍ਰਾਈਫੈੱਡ ਪਹਿਲਾਂ ਕਬਾਇਲੀ ਜੰਗਲ ਨਿਵਾਸੀਆਂ ਅਤੇ ਕਾਰੀਗਰਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਨਾਲ ਜੋੜਨਗੀਆਂ
Posted On:
01 OCT 2020 3:41PM by PIB Chandigarh
ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਗਾਂਧੀ ਜਯੰਤੀ (2 ਅਕਤੂਬਰ, 2020) ਮੌਕੇ ਕਬਾਇਲੀ ਮਾਮਲੇ ਰਾਜ ਮੰਤਰੀ ਸ਼੍ਰੀਮਤੀ ਰੇਣੁਕਾ ਅਤੇ ਕਬਾਇਲੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਦੀਪਕ ਖਾਂਡੇਕਰ ਦੀ ਮੌਜੂਦਗੀ ਵਿੱਚ ਭਾਰਤ ਦੇ ਸਭ ਤੋਂ ਵੱਡੇ ਹਸਤਸ਼ਿਲਪ ਅਤੇ ਜੈਵਿਕ ਉਤਪਾਦਾਂ ਦੇ ਬਜ਼ਾਰ, ਟ੍ਰਾਈਬਸਇੰਡੀਆ ਈ-ਮਾਰਕਿਟਪਲੇਸ (market.tribesindia.com) ਨੂੰ ਵਰਚੁਅਲੀ ਲਾਂਚ ਕਰਨਗੇ। ਪ੍ਰਧਾਨ ਮੰਤਰੀ ਦੇ,ਭਾਰਤ ਨੂੰ ਆਤਮਨਿਰਭਰ ਅਤੇ ਸਵੈ-ਨਿਰਭਰ ਬਣਾਉਣ ਦੇ ਵਿਜ਼ਨ ਦੇ ਅਨੁਰੂਪਕਬਾਇਲੀ ਮਾਮਲੇ ਮੰਤਰਾਲੇ ਦੇ ਤਹਿਤ ਟ੍ਰਾਈਫੈੱਡ ਦੀ ਇਹ ਪਹਿਲ ਦੇਸ਼ ਭਰ ਤੋਂ ਕਬਾਇਲੀ ਉੱਦਮਾਂ ਦੇ ਉਤਪਾਦਾਂ ਅਤੇ ਹਸਤਸ਼ਿਲਪਾਂ ਨੂੰ ਪ੍ਰਦਰਸ਼ਿਤ ਕਰੇਗੀ ਅਤੇ ਉਨ੍ਹਾਂ ਦੇ ਉਤਪਾਦਾਂ / ਵਸਤਾਂ ਦੀ ਵਿੱਕਰੀ ਵਿੱਚ ਪ੍ਰਤੱਖ ਤੌਰ 'ਤੇਮਦਦ ਕਰੇਗੀ। ਇਹ ਕਬਾਇਲੀ ਵਣਜ ਦੀ ਡਿਜੀਟਾਈਜ਼ੇਸ਼ਨ ਵੱਲ ਵੀ ਇੱਕ ਵੱਡੀ ਛਲਾਂਗ ਹੈ। ਇਸ ਮੌਕੇ, ਸ਼੍ਰੀ ਮੁੰਡਾ ਕਈ ਹੋਰ ਟ੍ਰਾਈਫੈੱਡ ਪਹਿਲਾਂ ਨੂੰ ਵੀ ਹਰੀ ਝੰਡੀ ਦਿਖਾਉਣਗੇਜਿਨ੍ਹਾਂ ਦਾ ਟੀਚਾ ਕਬਾਇਲੀ ਭਰਾਵਾਂ ਦਾ ਸਮਰਥਨ ਕਰਨਾ ਹੈ। ਇਨ੍ਹਾਂ ਵਿਚ ਰਿਸ਼ੀਕੇਸ਼ ਅਤੇ ਕੋਲਕਾਤਾ ਵਿੱਚ ਟ੍ਰਾਈਬਜ਼ ਇੰਡੀਆ ਦੇ 123ਵੇਂ ਅਤੇ 124ਵੇਂ ਆਊਟਲੈੱਟਸ ਦਾ ਉਦਘਾਟਨ; ਝਾਰਖੰਡ ਅਤੇ ਛੱਤੀਸਗੜ ਰਾਜਾਂ ਤੋਂ ਕਬਾਇਲੀ ਉਤਪਾਦਾਂ ਦੀਆਂ ਨਵੀਂਆਂਰੇਂਜਾਂ ਦੀ ਸ਼ਮੂਲੀਅਤ;ਟ੍ਰਾਈਫੈੱਡ / ਟ੍ਰਾਈਬਜ਼ ਇੰਡੀਆ ਦੇ ਸੈਲਰ ਫਲੈਕਸ ਪ੍ਰੋਗਰਾਮ ਵਿੱਚ ਉਨ੍ਹਾਂ ਦੀ ਐਮਾਜ਼ਾਨ ਨਾਲ ਸਾਂਝੇਦਾਰੀ ਸ਼ਾਮਲ ਹਨ। ਸ਼੍ਰੀ ਅਰਜੁਨ ਮੁੰਡਾ ਟ੍ਰਾਈਫੈੱਡ ਐਂਡ ਟ੍ਰਾਈਬਸ ਇੰਡੀਆ ਦਾ ਪਾਕੁੜ ਹਨੀ ਵੀ ਲਾਂਚ ਕਰਨਗੇ। ਇਹ 100% ਕੁਦਰਤੀ ਸ਼ਹਿਦ ਹੈ ਜੋ ਝਾਰਖੰਡ ਦੇ ਪਾਕੁੜ ਤੋਂ ਸੰਥਾਲ ਕਬਾਇਲੀਆਂ ਦੁਆਰਾ ਇਕੱਤਰ ਕੀਤਾ ਗਿਆ ਮਲਟੀ ਫਲੋਰਲ, ਫੋਰੈਸਟ ਫਰੈਸ਼ ਹੈ।
ਟ੍ਰਾਈਬਸ ਇੰਡੀਆ ਈ-ਮਾਰਕਿਟਪਲੇਸ ਇੱਕ ਮਹੱਤਵ ਆਕਾਂਖੀ ਪਹਿਲ ਹੈ ਜਿਸ ਦੇ ਜ਼ਰੀਏ ਟ੍ਰਾਈਫੈੱਡ ਦੇਸ਼ ਭਰ ਵਿਚ ਵੱਖ-ਵੱਖ ਹਸਤਸ਼ਿਲਪ, ਹੈਂਡਲੂਮ ਅਤੇਕੁਦਰਤੀ ਭੋਜਨ ਪਦਾਰਥਾਂ ਦੀ ਸੋਰਸਿੰਗ ਲਈ 5 ਲੱਖ ਕਬਾਇਲੀ ਉਤਪਾਦਕਾਂ ਨੂੰ ਸ਼ਾਮਲ ਕਰਨ ਅਤੇ ਤੁਹਾਡੇ ਲਈ ਸਭ ਤੋਂ ਵਧੀਆ ਕਬਾਇਲੀ ਉਤਪਾਦ ਲਿਆਉਣਦਾ ਟੀਚਾ ਰੱਖਦੀ ਹੈ । ਸਪਲਾਇਰਾਂ ਵਿੱਚ ਕਬਾਇਲੀ ਕਾਰੀਗਰ,ਕਬਾਇਲੀ ਸਵੈ-ਸਹਾਇਤਾ ਸਮੂਹ, ਸੰਗਠਨ/ ਏਜੰਸੀਆਂ / ਕਬਾਇਲੀਆਂ ਨਾਲ ਕੰਮ ਕਰਨ ਵਾਲੀਆਂ ਐੱਨਜੀਓਜ਼ ਸ਼ਾਮਲ ਹਨ। ਇਹ ਪਲੈਟਫਾਰਮ ਕਬਾਇਲੀ ਸਪਲਾਇਰਾਂ ਨੂੰ ਓਮਨੀ ਚੈਨਲ ਦੀ ਸਹੂਲਤ ਪ੍ਰਦਾਨ ਕਰਦਾ ਹੈ ਤਾਕਿ ਉਹ ਆਪਣੇ ਰਿਟੇਲਰਾਂ ਅਤੇ ਵਿਤਰਕਾਂ, ਟ੍ਰਾਈਫੈੱਡ ਦੇ ਆਊਟਲੈੱਟਸ ਅਤੇ ਈ-ਕਾਮਰਸ ਪਾਰਟਨਰ ਨੈੱਟਵਰਕ ਅਤੇ ਈ-ਮਾਰਕਿਟਪਲੇਸ ਵਿੱਚ ਆਪਣੇ ਖੁਦ ਦੇ ਅਕਾਊਂਟ ਦੇ ਮਾਧਿਅਮ ਨਾਲ ਆਪਣੇ ਮਾਲ ਨੂੰ ਵੇਚ ਸਕਣ।
ਟ੍ਰਾਈਫੈੱਡਦੇ ਮੈਨੇਜਿੰਗ ਡਾਇਰੈਕਟਰ, ਪ੍ਰਵੀਰ ਕ੍ਰਿਸ਼ਣ ਨੇ ਕਿਹਾ,“ਈ-ਮਾਰਕਿਟਪਲੇਸ ਵੱਡੀ ਗਿਣਤੀ ਵਿੱਚ ਕਬਾਇਲੀਆਂ ਅਤੇ ਕਾਰੀਗਰਾਂ ਦੀ ਸਹਾਇਤਾ ਕਰ ਸਕਣ ਵਿੱਚ ਸਹਾਈ ਹੋਵੇਗਾ ਅਤੇ ਉਨ੍ਹਾਂ ਨੂੰ ਔਨਲਾਈਨ ਵਪਾਰ ਦੇ ਤੁਰੰਤ ਲਾਭ ਪ੍ਰਦਾਨ ਕਰੇਗਾ। ਇਹ ਮਾਈਨਰ ਵਣ ਉਤਪਾਦਾਂ ਅਤੇ ਔਸ਼ਧੀ ਪੌਦਿਆਂ 'ਤੇ ਨਿਰਭਰ ਕਰਨ ਵਾਲੇ ਆਦਿਵਾਸੀਆਂ ਨੂੰ ਵੱਡੇ ਖਰੀਦਾਰਾਂ / ਨਿਰਮਾਤਿਆਂ ਨਾਲ ਜੋੜਨ ਵਾਲੇ ਬੀ2ਬੀ ਵਪਾਰ ਦੀ ਸੁਵਿਧਾ ਵੀ ਪ੍ਰਦਾਨ ਕਰੇਗਾ। ਨਤੀਜੇ ਵਜੋਂ ਇਹ ਸਾਡੇ ਦੇਸ਼ ਦੇ ਕਬੀਲਿਆਂ ਦੀ ਆਬਾਦੀ ਲਈ ਰੋਜ਼ੀ-ਰੋਟੀ ਨੂੰ ਯਕੀਨੀ ਬਣਾਉਣ ਵਿੱਚ ਸਹਾਇਤਾ ਕਰੇਗਾ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਵਿੱਚ ਕਾਫ਼ੀ ਅੱਗੇ ਤੱਕ ਜਾਵੇਗਾ।”
ਪੂਰੇ ਭਾਰਤ ਦੇ ਕਬਾਇਲੀ ਉਤਪਾਦਾਂ (ਉਤਪਾਦਾਂ ਅਤੇ ਹਸਤਸ਼ਿਲਪਾਂ) ਦਾ ਇੱਕੋ ਜਗ੍ਹਾ ਪ੍ਰਦਰਸ਼ਨਕਰਦਾ ਹੋਇਆਈ-ਮਾਰਕੀਟਪਲੇਸ ਇੱਕ ਅਤਿ ਆਧੁਨਿਕ ਈ-ਕਾਮਰਸ ਪਲੇਟਫਾਰਮ ਹੈ ਜਿਸਨੂੰ ਕਿ ਗ੍ਰਾਹਕਾਂ ਅਤੇ ਰਜਿਸਟ੍ਰਡ ਵੈਂਡਰਾਂ ਤੱਕ ਪਹੁੰਚਣ ਲਈ ਵੈੱਬ ਅਤੇ ਮੋਬਾਇਲ (ਐਂਡਰਾਇਡ ਅਤੇ ਆਈਓਐੱਸ)ꞌਤੇ ਵੀ ਐਕਸੈੱਸ ਕੀਤਾ ਜਾ ਸਕਦਾ ਹੈ।
ਇਸ ਮੌਕੇ ਕਈ ਹੋਰ ਟ੍ਰਾਈਫੈੱਡ ਪਹਿਲਾਂ ਅਤੇ ਸਾਂਝੇਦਾਰੀਆਂਵੀ ਲਾਂਚ ਕੀਤੀਆਂ ਜਾਣਗੀਆਂ ਜੋ ਕਬਾਇਲੀਕਾਰੀਗਰਾਂ ਅਤੇ ਸਪਲਾਇਰਾਂ ਦੇ ਸਮਾਵੇਸ਼ੀ ਵਿਕਾਸ ਅਤੇ ਸਸ਼ਕਤੀਕਰਨ ਨੂੰ ਬਹੁਤ ਅੱਗੇ ਵਧਾਉਣਗੀਆਂ।
ਰਿਸ਼ੀਕੇਸ਼ ਅਤੇ ਕੋਲਕਾਤਾ ਵਿੱਚ ਦੋ ਨਵੇਂ ਟ੍ਰਾਈਬਸਇੰਡੀਆ ਆਉਟਲੈਟਸ: ਪ੍ਰਧਾਨ ਮੰਤਰੀ ਦੇ ਸੰਦੇਸ਼ “ਵੋਕਲ ਫਾਰ ਲੋਕਲ” ਨੂੰ ਅੱਗੇ ਵਧਾਉਂਦੇ ਹੋਏ ਅਤੇ ਮਾਰਕਿਟਿੰਗ ਰਾਹੀਂ ਕਬਾਇਲੀ ਕਾਰੀਗਰਾਂ ਦੇ ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ, ਟ੍ਰਾਈਫੈੱਡ ਦੇਸ਼ ਭਰ ਵਿੱਚ ਆਪਣੇ ਪ੍ਰਚੂਨ ਕਾਰੋਬਾਰਾਂ ਦਾ ਵਿਸਥਾਰ ਕਰਨਾ ਜਾਰੀ ਰੱਖ ਰਹੀ ਹੈ। ਟ੍ਰਾਈਬਸ ਇੰਡੀਆ ਦੇ 123ਵੇਂ ਅਤੇ 124ਵੇਂ,ਦੋ ਨਵੇਂ ਆਊਟਲੈੱਟਸ ਦਾ ਉਦਘਾਟਨ ਕ੍ਰਮਵਾਰ ਰਿਸ਼ੀਕੇਸ਼ ਅਤੇ ਕੋਲਕਾਤਾ ਵਿੱਚ ਕੀਤਾ ਜਾਵੇਗਾ।
ਸਾਰੇ 27 ਭਾਰਤੀ ਰਾਜਾਂ ਦੇ ਉਤਪਾਦਾਂ- ਕਲਾ ਅਤੇ ਸ਼ਿਲਪਕਾਰੀ ਦੇ ਭੰਡਾਰਨ ਤੋਂ ਇਲਾਵਾ, ਇਹ ਆਊਟਲੈੱਟਸ ਚਲ ਰਹੀ ਮਹਾਮਾਰੀ ਦੌਰਾਨ ਵਨ ਧਨ ਜ਼ਰੂਰੀ ਵਸਤਾਂ ਅਤੇ ਇਮਿਊਨਿਟੀ ਬੂਸਟਰਾਂ 'ਤੇ ਵੀ ਫੋਕਸ ਕਰਨਗੇ।
ਝਾਰਖੰਡ ਅਤੇ ਛੱਤੀਸਗੜ੍ਹ ਤੋਂ ਨਵੀਂ ਉਤਪਾਦ ਰੇਂਜ: ਇਨ੍ਹਾਂ ਪਹਿਲਕਦਮੀਆਂ ਤੋਂ ਇਲਾਵਾ, ਝਾਰਖੰਡ ਅਤੇ ਛੱਤੀਸਗੜ ਰਾਜਾਂ ਦੀਆਂ ਦੋ ਨਵੀਂਆਂ ਟ੍ਰਾਈਬਲ ਉਤਪਾਦ ਰੇਂਜਾਂ ਨੂੰ ਟ੍ਰਾਈਬਸ ਇੰਡੀਆ ਉਤਪਾਦ ਲਾਈਨ-ਅੱਪ ਵਿਚ ਸ਼ਾਮਲ ਕੀਤਾ ਜਾਵੇਗਾ। ਟ੍ਰਾਈਬਸ ਇੰਡੀਆ ਛੱਤੀਸਗੜ੍ਹ ਦੇ ਆਦਿਵਾਸੀ ਕਾਰੀਗਰਾਂ ਦੁਆਰਾ ਤਿਆਰ ਆਕਰਸ਼ਕ ਹਸਤਸ਼ਿਲਪ ਅਤੇ ਸਜਾਵਟੀ ਵਸਤੂਆਂ ਵੀ ਪੇਸ਼ ਕਰਦਾ ਹੈ। ਇਨ੍ਹਾਂ ਤੋਂ ਇਲਾਵਾ, ਹਲਦੀ ਅਤੇ ਧਨੀਆ ਪਾਊਡਰ, ਅਚਾਰ ਅਤੇ ਸੁਕਨਾ ਦੀਇਮਲੀ ਤੋਂ ਤਿਆਰ ਕੀਤੇ ਚਟਪਟੇ ਪੇਯ ਪਦਾਰਥ ਹਨ!
ਪਾਕੁੜ ਹਨੀ: ਝਾਰਖੰਡ ਦੇ ਪਾਕੁੜ ਜ਼ਿਲੇ ਦੇ ਕਬਾਇਲੀ ਸੰਥਾਲ ਭਾਈਚਾਰੇ ਨੇ ਮਧੂ ਮੱਖੀ ਪਾਲਣ ਦੀ ਵਪਾਰਕ ਸੰਭਾਵਨਾ ਦੀ ਖੋਜ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਸਥਾਨਕ ਨੌਜਵਾਨਾਂ ਦੁਆਰਾ ਟਿਕਾਊਅਧਾਰ ꞌਤੇ ਵਾਤਾਵਰਣ ਅਨੁਕੂਲ ਢੰਗ ਨਾਲ ਸ਼ਹਿਦ ਇਕੱਤਰ ਕੀਤਾ ਜਾਂਦਾ ਹੈ। ਸ਼ੁੱਧ ਮਲਟੀਫਲੋਰਾ ਸ਼ਹਿਦ ਕਈ ਕਿਸਮਾਂ ਦੇ ਫੁੱਲਾਂ ਅਤੇ ਫਲਾਂ ਤੋਂ ਇਕੱਠਾ ਕੀਤਾ ਜਾਂਦਾ ਹੈ। ਇਹ 100% ਕੁਦਰਤੀ ਹੈ ਜੋ ਮਧੂ ਮੱਖੀਆਂ ਦੁਆਰਾ ਇਕੱਠੇ ਕੀਤੇ ਪਰਾਗ ਅਤੇ ਨੈਕਟਰ ਤੋਂ ਤਿਆਰ ਕੀਤਾ ਜਾਂਦਾ ਹੈ। ਕੁਦਰਤੀ ਮਲਟੀਫਲੋਰਾ ਸ਼ਹਿਦ ਐਂਟੀ-ਔਕਸੀਡੈਂਟਸ ਅਤੇ ਐਂਟੀਸੈਪਟਿਕ ਵਿਟਾਮਿਨ, ਪੌਸ਼ਟਿਕ ਤੱਤ, ਪਾਚਕ ਅਤੇ ਹੋਰ ਹਰਬਲ ਗੁਣਾਂ ਦਾ ਇੱਕ ਚੰਗਾ ਸਰੋਤ ਹੈ ਜਿਨ੍ਹਾਂ ਨੂੰ ਕੋਈ ਵੀ ਹੋਰ ਸੁਪਰ-ਫੂਡ ਪ੍ਰਦਾਨ ਨਹੀਂ ਕਰ ਸਕਦਾ।
ਇਹ ਦੋ ਵੱਖ-ਵੱਖ ਸਵਾਦਾਂ ਵਿੱਚ ਉਪਲੱਬਧ ਹੋਵੇਗਾਅਰਥਾਤਕਰੰਜ ਅਤੇ ਮਲਟੀਫਲੋਰਲ (ਜੰਗਲੀ)
ਟ੍ਰਾਈਬਸ ਇੰਡੀਆ, ਐਮਾਜ਼ੋਨ ਸੈਲਰ ਫਲੈਕਸ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ - ਐਮਾਜ਼ੋਨ ਨਾਲ ਆਪਣੀ ਲੰਬੇ ਸਮੇਂ ਤੋਂ ਚੱਲ ਰਹੀ ਭਾਈਵਾਲੀ,ਜਿਸਨੇ ਕਿ ਵਿਕ੍ਰੇਤਾ ਅਤੇ ਕਾਰੀਗਰਾਂ ਨੂੰ ਭਾਰਤ ਅਤੇ ਵਿਸ਼ਵ ਭਰ ਵਿਚ ਟ੍ਰਾਈਬਸ ਇੰਡੀਆ ਉਤਪਾਦ ਵੇਚਣ ਦੇ ਯੋਗ ਬਣਾਇਆ ਹੈ, ਕਬਾਇਲੀ ਮਲਕੀਅਤ ਵਾਲੇ ਅਤੇ ਉਨ੍ਹਾਂ ਦੁਆਰਾ ਚਲਾਏ ਜਾ ਰਹੇ ਕਾਰੋਬਾਰਾਂ ਦੀ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਲਈ, ਟ੍ਰਾਈਫੈੱਡ (ਟ੍ਰਾਈਬਸ ਇੰਡੀਆ) ਹੁਣ ਐਮਾਜ਼ੋਨ ਦੇ ਸੈਲਰ ਫਲੈਕਸ ਪ੍ਰੋਗਰਾਮ ਨਾਲ ਜੁੜੇਗਾ। ਇਸ ਪ੍ਰੋਗਰਾਮ ਦਾ ਉਦੇਸ਼ ਐਮਾਜ਼ੋਨ ਦੀਆਂ ਵੇਅਰਹਾਊਸਿੰਗ, ਇਨਵੈਂਟਰੀ ਪ੍ਰਬੰਧਨ ਅਤੇ ਸ਼ਿਪਿੰਗ ਵਿੱਚਬਿਹਤਰੀਨ ਪਿਰਤਾਂ ਨੂੰ ਵਿਕ੍ਰੇਤਿਆਂ ਨਾਲ ਸਾਂਝਾ ਕਰਨਾ ਹੈ। ਟ੍ਰਾਈਬਸ ਇੰਡੀਆ, ਹੁਣ ਸੈਲਰ ਫਲੈਕਸ ਪ੍ਰੋਗਰਾਮ ਦਾ ਇੱਕ ਹਿੱਸਾ ਹੋਣ ਕਰਕੇਐਮਾਜ਼ੋਨ ਦੇ ਗੁਦਾਮਾਂ ਵਿੱਚ, ਟ੍ਰਾਈਬਸ ਇੰਡੀਆ ਸਾਮਾਨ ਲਿਜਾਣ ਦੀ ਲਾਗਤ ਘਟ ਜਾਏਗੀ ਜਿਸ ਨਾਲ ਸਾਡੇ ਕਾਰੀਗਰਾਂ ਅਤੇ ਵਿਕ੍ਰੇਤਿਆਂ ਦਾ ਆਪਣੀ ਵਸਤੂ- ਸੂਚੀ ਤੇ ਵਧੇਰੇ ਨਿਯੰਤਰਣ ਹੋਵੇਗਾ। ਸੈਲਰ ਫਲੈਕਸ ਦੇ ਨਾਲ, ਟ੍ਰਾਈਬਸ ਇੰਡੀਆ ਆਪਣੀਆਂ ਪ੍ਰਕਿਰਿਆਵਾਂ ਨੂੰ ਸ਼ੁਰੂ ਤੋਂ ਅੰਤ ਤੱਕ ਚਲਾਉਣ ਦੇ ਸਮਰੱਥ ਹੋਵੇਗਾ। ਐਮਾਜ਼ੋਨ ਦਾ ਸਮਰਥਨ ਅਤੇ ਹੁਨਰ ਹਜ਼ਾਰਾਂ ਕਾਰੀਗਰਾਂ ਅਤੇ ਬੁਣਕਰਾਂ ਨੂੰ ਸਸ਼ਕਤ ਕਰੇਗਾ ਜੋ ਕਿ ਕਬਾਇਲੀ ਭਾਰਤ ਦਾ ਹਿੱਸਾ ਹਨ।
ਟ੍ਰਾਈਫੈੱਡ ਇਨ੍ਹਾਂ ਪਹਿਲਾਂ ਨੂੰ ਇੱਕ ਵੱਡੀ ਸਫਲਤਾ ਬਣਾਉਣ ਲਈ ਆਪਣੇ ਮਿਸ਼ਨ ਵਿੱਚ ਪ੍ਰਯਤਨਸ਼ੀਲ ਹੈ, ਜਿਸ ਨਾਲ ਇਨ੍ਹਾਂ ਭਾਈਚਾਰਿਆਂ ਦੀ ਹੋਰ ਅਧਿਕ ਆਰਥਿਕ ਭਲਾਈ ਹੋ ਸਕੇਗੀ ਅਤੇ ਉਹਨਾਂ ਨੂੰ ਮੁੱਖ ਧਾਰਾ ਦੇ ਵਿਕਾਸ ਦੇ ਨੇੜੇ ਲਿਆਂਦਾ ਜਾ ਸਕੇਗਾ।
*****
ਐੱਨਬੀ / ਐੱਸਕੇ / ਜੇਕੇ / ਐੱਮਓਟੀਏ / 01.10.2020
(Release ID: 1660868)
Visitor Counter : 204