ਆਯੂਸ਼

ਆਯੁਸ਼ ਮੰਤਰਾਲੇ ਨੇ ਪੁਨੇ ਵਿੱਚ ਮੈਡੀਸਿਨਲ ਪਲਾਂਟ ਸੈਕਟਰ ਲਈ ਖੇਤਰੀ ਸਹੂਲਤ ਕੇਂਦਰ ਕੀਤਾ ਸਥਾਪਿਤ

Posted On: 01 OCT 2020 1:32PM by PIB Chandigarh

ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਿਆ ਰਾਜੇਸ਼ ਕੋਟੇਚਾ ਨੇ 29 ਸਤੰਬਰ 2020 ਨੂੰ ਆਯੁਸ਼ ਮੰਤਰਾਲੇ ਤਹਿਤ ਨੈਸ਼ਨਲ ਮੈਡੀਸਿਨਲ ਪਲਾਂਟਸ ਬੋਰਡ ਦੇ ਪੱਛਮੀ ਖੇਤਰ ਵਿੱਚ ਖੇਤਰੀ ਕੰਮ ਸਹੂਲਤ ਕੇਂਦਰ ਮਹਾਰਾਸ਼ਟਰ ਦੀ ਪੁਨੇ ਯੂਨੀਵਸਿਟੀ ਦੇ ਸਵਿੱਤਰੀ ਫੂਲੇ ਵਿੱਚ ਇੱਕ ਵਰਚੂਅਲ ਸਮਗਮ ਰਾਹੀਂ ਉਦਘਾਟਨ ਕੀਤਾ ਇਸ ਮੌਕੇ ਡਾਕਟਰ ਵਿਜੇ ਭਾਟਕਰ ਚਾਂਸਲਰ , ਨਲੰਦਾ ਯੂਨੀਵਰਸਿਟੀ , ਬਿਹਾਰ, ਪ੍ਰੋਫੈਸਰ ਬੀ ਅਡੇ , ਮੁਖੀ ਬੋਟਨੀ ਵਿਭਾਗ ਤੇ ਕੁਆਰਡੀਨੇਟਰ ਆਰ ਸੀ ਐੱਫ ਸੀ (ਡਬਲਯੂ ਆਰ) , ਡਾਕਟਰ ਜੇ ਐੱਲ ਸਾਸਤਰੀ , ਸੀ , ਐੱਨ ਐੱਮ ਪੀ ਬੀ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ
ਇਸ ਮੌਕੇ ਬੋਲਦਿਆਂ ਸ਼੍ਰੀ ਕੋਟੇਚਾ ਨੇ ਐੱਨ ਐੱਮ ਪੀ ਬੀ ਮੈਡੀਸਿਨਲ ਪਲਾਂਟਸ ਦੀ ਕਾਸ਼ਤ ਦੇ ਮੰਤਵ ਨੂੰ ਪ੍ਰਾਪਤ ਕਰਨ ਲਈ ਆਰ ਸੀ ਐੱਫ ਸੀ ਦੇ ਯੋਗਦਾਨ ਤੇ ਜ਼ੋਰ ਦਿੱਤਾ ਉਹਨਾਂ ਨੇ ਆਤਮਨਿਰਭਰ ਭਾਰਤ ਤਹਿਤ ਆਉਂਦੇ ਪ੍ਰਾਜੈਕਟਾਂ ਵਿੱਚ ਜੜੀ ਬੂਟੀਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਆਯੁਸ਼ ਮੰਤਰਾਲੇ ਦੇ ਯਤਨਾਂ ਨੂੰ ਵਿਸਥਾਰ ਵਿੱਚ ਦੱਸਿਆ ਹੈ
ਅਜੇ ਤੱਕ ਐੱਨ ਐੱਮ ਪੀ ਬੀ ਨੇ ਸਾਲ 2017—18 ਤੋਂ ਹੁਣ ਤੱਕ 6 ਇਹੋ ਜਿਹੇ ਖੇਤਰੀ ਕਮ ਸਹੂਲਤ ਕੇਂਦਰ ਸਥਾਪਤ ਕੀਤੇ ਹਨ ਇਹ ਕੇਂਦਰ ਕੁਝ ਪ੍ਰਮੁੱਖ ਸੰਸਥਾਵਾਂ / ਯੂਨੀਵਰਸਿਟੀਆਂ ਵਿੱਚ ਦੇਸ਼ ਦੇ ਵੱਖ ਵੱਖ ਖੇਤਰਾਂ ਵਿੱਚ ਮੈਡੀਸਿਨਲ ਪਲਾਂਟਸ ਤੇ ਕੰਮ ਕਰ ਰਹੇ ਹਨ


ਆਰ ਸੀ ਐੱਫ ਸੀ ਵੱਖ ਵੱਖ ਸੂਬਾ ਪੱਧਰ ਦੇ ਵਿਭਾਗਾਂ ਜਿਵੇਂ ਸਟੇਟ ਮੈਡੀਸਨ ਪਲਾਂਟ ਬੋਰਡ (ਐੱਸ ਐੱਮ ਪੀ ਬੀ ਐੱਸ) / ਸੂਬਾ ਵਣ / ਖੇਤੀ ਤੇ ਬਾਗਬਾਨੀ ਵਿਭਾਗ ਵਿੱਚ ਵੱਖ ਵੱਖ ਸਕੀਮਾਂ ਨੂੰ ਲਾਗੂ ਕਰਨ ਲਈ ਐੱਨ ਐੱਮ ਪੀ ਬੀ ਦੇ ਇੱਕ ਅੰਗ ਵਜੋਂ ਕੰਮ ਕਰਦੇ ਹਨ

 


ਇਹ ਨਵਾਂ ਆਰ ਸੀ ਐੱਫ ਸੀਪੱਛਮੀ ਖੇਤਰ ਐੱਨ ਪੀ ਐੱਮ ਬੀ ਦੀਆਂ ਗਤੀਵਿਧੀਆਂ ਨੂੰ ਗੋਆ , ਗੁਜਰਾਤ , ਮਹਾਰਾਸ਼ਟਰ , ਰਾਜਸਥਾਨ , ਦਾਦਰਾ ਤੇ ਨਗਰ ਹਵੇਗੀ ਤੇ ਦਮਨ ਅਤੇ ਦਿਊ ਵਿੱਚ ਲਾਗੂ ਤਾਲਮੇਲ ਦਾ ਕੰਮ ਕਰੇਗਾ ਇਹ ਕੇਂਦਰ ਵੱਖ ਵੱਖ ਆਯੁਸ਼ ਫਾਰਮੇਸੀਆਂ ਰਾਹੀਂ , ਸਾਂਭ ਸੰਭਾਲ ਕਾਸ਼ਤ ਗਤੀਵਿਧੀਆਂ ਦੇ ਨਾਲ ਮਾਰਕੀਟ ਅਪਲਿੰਕਿੰਗ ਦੀਆਂ ਸਹੂਲਤਾਂ ਮੁਹੱਈਆ ਕਰ ਰਿਹਾ ਹੈ

 

ਐੱਮ ਵੀ / ਐੱਸ ਕੇ


(Release ID: 1660768) Visitor Counter : 161