PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 30 SEP 2020 6:03PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image0015IFJ.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਕੁੱਲ ਪਾਜ਼ਿਟਿਵ ਮਾਮਲਿਆਂ ਦੇ ਕੇਵਲ 15.11 ਪ੍ਰਤੀਸ਼ਤ ਹੀ ਐਕਟਿਵ ਮਾਮਲੇ ਹਨ।
  • ਕੁੱਲ ਐਕਟਿਵ ਮਾਮਲਿਆਂ ਦੇ 76 ਪ੍ਰਤੀਸ਼ਤ ਮਾਮਲੇ 10 ਸਭ ਤੋਂ ਪ੍ਰਭਾਵਿਤ ਰਾਜਾਂ ਵਿੱਚ।
  • ਪਿਛਲੇ 24 ਘੰਟਿਆਂ ਵਿੱਚ 86,428 ਮਰੀਜ਼ਾਂ ਦੇ ਠੀਕ ਹੋਣ ਨਾਲ ਅੱਜ ਰਿਕਵਰੀ ਦਰ 83.33 ਪ੍ਰਤੀਸ਼ਤ ਹੋ ਗਈ ਹੈ।
  • ਕੋਵਿਡ -19 ਸੰਕਟ ਨੇ ਆਯੁਸ਼ ਸ਼ਾਸਤਰਾਂ ਵਿਚ "ਖੋਜ ਸੱਭਿਆਚਾਰ" ਨੂੰ ਉਤਸ਼ਾਹਿਤ ਕੀਤਾ।
  • ਉਪ ਰਾਸ਼ਟਰਪਤੀ ਨੇ ਇੱਕ ਤੰਦਰੁਸਤ ਜੀਵਨਸ਼ੈਲੀ ਬਰਕਰਾਰ ਰੱਖਣ ਲਈ ਦਿਨਚਰਯਾਅਤੇ ਰਿਤੂਚਰਯਾਦੀ ਪਾਲਣਾ ਕਰਨ ਦੀ ਸਲਾਹ ਦਿੱਤੀ; ਮੋਹਰੀ ਜੋਧਿਆਂ ਤੇ ਕੋਵਿਡ19 ਮਰੀਜ਼ਾਂ ਨਾਲ ਜੁੜੀਆਂ ਕਲੰਕ ਤੇ ਵਿਤਕਰੇ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ।

 

https://static.pib.gov.in/WriteReadData/userfiles/image/image005Q13W.jpg

 

1.jpg

 

ਭਾਰਤ ਵਿੱਚ ਐਕਟਿਵ ਕੇਸਾਂ ਦੇ ਘੱਟਣ ਦਾ ਨਿਰੰਤਰ ਰੁਝਾਨ ਬਰਕਰਾਰ; ਐਕਟਿਵ ਕੇਸ ਕੁੱਲ ਪੋਜੀਟਿਵ ਮਾਮਲਿਆਂ ਦਾ ਸਿਰਫ 15.11%; ਐਕਟਿਵ ਮਾਮਲਿਆਂ ਵਿੱਚ 76% ਕੇਸ 10 ਸਭ ਤੋਂ ਪ੍ਰਭਾਵਤ ਰਾਜਾਂ ਵਿੱਚੋਂ

 

ਭਾਰਤ ਵਿੱਚ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦੇ ਮੁਕਾਬਲੇ ਐਕਟਿਵ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਦਾ ਰੁਝਾਨ ਜਾਰੀ ਹੈ। ਮੌਜੂਦਾ ਸਮੇਂ ਵਿੱਚ  ਦੇਸ਼ ਦੇ ਕੁਲ ਪੁਸ਼ਟੀ ਵਾਲੇ ਮਾਮਲਿਆਂ ਵਿਚੋਂ ਸਿਰਫ 15.11% ਹੀ ਐਕਟਿਵ ਕੇਸ ਹਨ, ਜਿਸਦੀ ਸੰਖਿਆ 9,40,441 ਬਣਦੀ ਹੈ  ਐਕਟਿਵ ਕੇਸ ਜਿਹੜੇ 1 ਅਗਸਤ ਨੂੰ 33.32% ਸਨ, ੳਹ 30 ਸਤੰਬਰ ਨੂੰ 15.11% ਰਹਿ ਗਏ ਐਕਟਿਵ  ਕੇਸ ਦੋ ਮਹੀਨਿਆਂ ਵਿੱਚ ਅੱਧੇ ਤੋਂ ਵੀ ਘੱਟ ਹੋ ਗਏ ਹਨ। ਭਾਰਤ ਵਿੱਚ ਰਿਕਵਰੀ ਰੇਟ ਦਾ ਨਿਰੰਤਰ ਉੱਪਰ ਵੱਲ ਜਾ ਰਿਹਾ ਅੰਕੜਾ ਅੱਜ ਵੱਧ ਕੇ 83.33% ਨੂੰ ਛੂਹ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ 86,428 ਨੂੰ ਸਿਹਤਮੰਦ ਐਲਾਨਣ ਮਗਰੋਂ ਛੁੱਟੀ ਮਿਲੀ  ਹੈ। ਪੁਸ਼ਟੀ ਵਾਲੇ ਕੁਲ ਕੇਸ 51,87,825 ਹੋ ਗਏ ਹਨ। ਰਿਕਵਰੀ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ 42 ਲੱਖ (42,47,384) ਨੂੰ ਪਾ ਦੇਸ਼ ਵਿੱਚ ਘੱਟ ਰਹੇ ਐਕਟਿਵ ਕੇਸਾਂ ਦੇ ਭਾਰ ਨਾਲ, ਐਕਟਿਵ ਮਰੀਜ਼ 22 ਸਤੰਬਰ ਤੋਂ ਲਗਾਤਾਰ 10 ਲੱਖ ਤੋਂ ਘੱਟ ਚੱਲ ਰਹੇ ਹਨ।ਰ ਕਰ ਗਿਆ ਹੈ। ਰਿਕਵਰੀ ਦੀ ਵਧਦੀ ਗਿਣਤੀ ਦੇ ਨਾਲ, ਇਹ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਐਕਟਿਵ ਕੇਸਾਂ ਵਿਚੋਂ 76% ਤੋਂ ਵੱਧ 10 ਰਾਜਾਂ ਵਿੱਚੋਂ ਸਾਹਮਣੇ ਆ ਰਹੇ ਹਨ ਜਿਹਨਾਂ ਵਿੱਚ ਮਹਾਰਾਸ਼ਟਰ, ਕਰਨਾਟਕ, ਕੇਰਲ, ਆਂਧਰ ਪ੍ਰਦੇਸ਼, ਉੱਤਰ ਪ੍ਰਦੇਸ਼, ਤਮਿਲ ਨਾਡੂ, ਓਡੀਸ਼ਾ, ਅਸਾਮ, ਛੱਤੀਸਗੜ੍ਹ ਅਤੇ ਤੇਲੰਗਾਨਾ ਸ਼ਾਮਲ ਹਨ। ਮਹਾਰਾਸ਼ਟਰ  2,60,000 ਨਾਲ ਐਕਟਿਵ ਮਾਮਲਿਆਂ ਨਾਲ ਸਭ ਤੋਂ ਵੱਧ ਯੋਗਦਾਨ ਪਾ ਰਿਹਾ ਹੈ। 14 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 5,000 ਤੋਂ ਘੱਟ  ਐਕਟਿਵ ਕੇਸ ਹਨ। 10 ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਕੁੱਲ ਸਿਹਤਮੰਦ ਐਲਾਨੇ ਗਏ ਕੇਸਾਂ ਵਿੱਚ 78% ਦਾ ਯੋਗਦਾਨ ਪਾਉਂਦੇ ਹਨ। ਮਹਾਰਾਸ਼ਟਰ 10,00,000 ਤੋਂ ਵੱਧ ਦੀ ਰਿਕਵਰੀ ਦੇ ਬਾਅਦ ਇਨ੍ਹਾਂ ਵਿੱਚੋਂ ਸਭ ਤੋਂ ਅੱਗੇ ਚਲ ਰਿਹਾ ਹੈ। ਇਸ ਤੋਂ ਬਾਅਦ ਆਂਧਰ ਪ੍ਰਦੇਸ਼ ਵਿੱਚ 6,00,000 ਤੋਂ ਵੱਧ ਕੇਸ ਰਿਕਵਰੀ ਵਾਲੇ ਆ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 80,472 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ 76% ਨਵੇਂ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਸਬੰਧਿਤ ਹਨ। 15000 ਨਵੇਂ ਕੇਸਾਂ ਨਾਲ ਜਿਸ ਵਿੱਚ ਸਭ ਤੋਂ ਵੱਧ ਯੋਗਦਾਨ ਮਹਾਰਾਸ਼ਟਰ ਨੇ ਪਾਇਆ ਹੈ। ਕਰਨਾਟਕ ਵਿੱਚੋਂ 10,000 ਤੋਂ ਵੱਧ ਕੇਸ ਆਏ ਹਨ। ਪਿਛਲੇ 24 ਘੰਟਿਆਂ ਦੌਰਾਨ 1,179 ਮੌਤਾਂ ਦਰਜ ਹੋਈਆਂ ਹਨ। ਲਗਭਗ 85% ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਸਬੰਧਿਤ ਹਨਇਨ੍ਹਾਂ ਵਿੱਚ ਮਹਾਰਾਸ਼ਟਰ, ਕਰਨਾਟਕ, ਪੰਜਾਬ, ਤਮਿਲ ਨਾਡੂ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਦਿੱਲੀ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਆਂਧਰ ਪ੍ਰਦੇਸ਼ ਸ਼ਾਮਲ  ਹਨ। ਰਿਪੋਰਟ ਕੀਤੀ ਗਈਆਂ ਨਵੀਆਂ ਮੌਤਾਂ ਵਿੱਚੋਂ 36% ਤੋਂ ਵੱਧ ਮਹਾਰਾਸ਼ਟਰ ਨਾਲ ਸਬੰਧਿਤ  ਹਨ (430 ਮੌਤਾਂ)।

https://pib.gov.in/PressReleseDetail.aspx?PRID=1660258

 

ਡਾ. ਹਰਸ਼ ਵਰਧਨ ਨੇ ਮਾਤਾਨਵਜਾਤ ਅਤੇ ਬਾਲ ਸਿਹਤ  (ਪੀਐੱਮਐੱਨਸੀਐੱਚ)  ਦੇ ਜਲਪਾਨ ਜ਼ਿੰਮੇਵਾਰੀਸਹਿਭਾਗਿਤਾ ਪ੍ਰੋਗਰਾਮ ਨੂੰ ਸੰਬੋਧਨ ਕੀਤਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇੱਕ ਵੀਡੀਓ ਕਾਨਫਰੰਸ ਦੇ ਜ਼ਰੀਏ ਮਾਤਾਨਵਜਾਤ ਅਤੇ ਬਾਲ ਸਿਹਤ  (ਪੀਐੱਮਐੱਨਸੀਐੱਚ)  ਦੇ ਜਲਪਾਨ ਜ਼ਿੰਮੇਵਾਰੀਸਹਭਾਗਿਤਾ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਆਯੋਜਨ ਦੀ ਸਹਿ-ਪ੍ਰਧਾਨਗੀ ਵਹਾਈਟ ਰਿਬਨ ਐਲਾਇੰਸ (ਡਬਲਿਊਆਰਏ)  ਅਤੇ ਐਵਰੀ ਵੂਮਨ ਐਵਰੀ ਚਾਈਲਡ  (ਈਡਬਲਿਊਈਸੀ)  ਦੁਆਰਾ ਕੀਤੀ ਗਈ। ਇਸ ਸਾਲ ਦਾ ਵਿਸ਼ਾ ਕੋਵਿਡ ਮਹਾਮਾਰੀ ਤੋਂ ਪ੍ਰਜਨਨਮਾਤਾ ਅਤੇ ਬਾਲ ਸਿਹਤ ਨਾਲ ਸਬੰਧਿਤ ਖੇਤਰ ਵਿੱਚ ਸਖ਼ਤ ਮਿਹਨਤ ਨਾਲ ਅਰਜਿਤ ਲਾਭਾਂ ਨੂੰ ਬਚਾਉਣ ਦਾ ਯਤਨ ਸੀ ਮਾਤਾ ਅਤੇ ਸ਼ਿਸੂ ਸਿਹਤ ਖੇਤਰ ‘ਤੇ ਕੋਵਿਡ-19 ਦੇ ਪ੍ਰਭਾਵ ‘ਤੇ ਆਪਣੇ ਵਿਚਾਰ ਰੱਖਦੇ ਹੋਏ, ਡਾ. ਹਰਸ਼ ਵਰਧਨ ਨੇ ਕਿਹਾ ਕਿ ਇਸ ਦਾ ਅਧਿਕਤਮ ਪ੍ਰਭਾਵ ਮਹਿਲਾਵਾਂਬੱਚਿਆਂ ਅਤੇ ਕਿਸ਼ੋਰਾਂ ‘ਤੇ ਹੋਇਆ ਹੈ ਅਤੇ ਇਸ ਦਿਸ਼ਾ ਵਿੱਚ ਤੱਤਕਾਲ ਕਾਰਵਾਈ ਦਾ ਸੱਦਾ ਦਿੱਤਾ ਹੈ।  ਉਨ੍ਹਾਂ ਨੇ ਉਲੇਖ ਕੀਤਾ ਕਿ ਰਾਸ਼ਟਰੀ ਪੱਧਰ ‘ਤੇਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਰਾਜਾਂ ਨੂੰ ਇਹ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ ਕਿ ਮਹਿਲਾਵਾਂਬੱਚਿਆਂ ਅਤੇ ਕਿਸ਼ੋਰਾਂ ਨੂੰ ਸਾਰੀਆਂ ਸਿਹਤ ਸੇਵਾਵਾਂ ਮਿਲਦੀਆਂ ਰਹਿਣ ਅਤੇ ਉਨ੍ਹਾਂ ਨੇ ਸਾਰੇ ਰਾਜ ਦੇ ਸਿਹਤ ਮੰਤਰੀਆਂ ਨਾਲ ਇਸ ਨੂੰ ਵਿਅਕਤੀਗਤ ਰੂਪ ਨਾਲ ਸਾਂਝਾ ਵੀ ਕੀਤਾ।  ਉਨ੍ਹਾਂ ਨੇ ਕਿਹਾ ਹਾਲਾਂਕਿ ਕੋਵਿਡ ਮਹਾਮਾਰੀ ਕਾਰਨ ਸਿਹਤ ਪ੍ਰਣਾਲੀਆਂ ਅਥਕ ਮਿਹਨਤ ਦੇ ਚਲਦੇ ਗੰਭੀਰ ਤਣਾਅ ਦਾ ਸਾਹਮਣਾ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਵੀ ਅਸੀਂ ਇਹ ਸੁਨਿਸ਼ਚਿਤ ਕਰਨ ਲਈ ਨਿਰੰਤਰ ਵਾਰਤਾਲਾਪ ਕਰ ਰਹੇ ਹਾਂ ਕਿ ਮਹਿਲਾਵਾਂ, ਬੱਚਿਆਂ ਅਤੇ ਕਿਸ਼ੋਰਾਂ ਲਈ ਸਿਹਤ ਸੇਵਾਵਾਂ ਉਪਲੱਬਧ ਰਹਿਣ ਮੰਤਰੀ ਨੇ ਕਿਹਾ ਕਿ ਕੋਵਿਡ ਦੀ ਸਥਿਤੀ ਦੇ ਬਾਵਜੂਦ ਵੀ ਸਰਕਾਰ ਦੀਆਂ ਜ਼ਰੂਰੀ ਸੇਵਾਵਾਂ ਦੀ ਨੀਤੀ ਜਿਵੇਂ ਜਿਵੇਂ-ਪ੍ਰਜਨਨ ਸੰਬਧੀ ਮਾਤਾ ਅਤੇ ਨਵਜਾਤ ਸ਼ਿਸ਼ੂ ਦੇਖਭਾਲ਼, ਬਾਲ ਅਤੇ ਕਿਸ਼ੋਰ ਸਿਹਤ (ਆਰਐੱਮਐੱਨਸੀਏਐੱਚ)ਕਸ਼ਏ ਰੋਗ, ਕੀਮੋਥੇਰੈਪੀਡਾਈਲਿਸਿਸ ਅਤੇ ਬਜ਼ੁਰਗਾਂ ਦੀ ਸਿਹਤ ਦੇਖਭਾਲ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਨਹੀਂ ਕੀਤੀ ਗਈ ਹੈ।  ਉਨ੍ਹਾਂ ਨੇ ਕਿਹਾ ਕਿ ਸਾਰੀਆਂ ਸਰਕਾਰੀ ਸਿਹਤ ਸੁਵਿਧਾਵਾਂ ਵਿੱਚ ਕੋਵਿਡ ਦੀ ਮੁਫ਼ਤ ਜਾਂਚ ਅਤੇ ਉਪਚਾਰ ਦੇ ਨਾਲ-ਨਾਲ ਸਰਕਾਰ ਦੁਆਰਾ ਪ੍ਰਦਾਨ ਆਯੁਸ਼ਮਾਨ ਭਾਰਤ - ਪੀਐੱਮ ਜੇਏਵਾਈ ਬੀਮਾ ਪੈਕੇਜ ਤਹਿਤ ਸ਼ਾਮਿਲ ਮੈਡੀਕਲ ਸ਼ਰਤਾਂ ਵਿੱਚ ਕੋਵਿਡ ਨੂੰ ਸ਼ਾਮਿਲ ਕੀਤਾ ਗਿਆ ਹੈਇਹ ਸਮਾਜਿਕ - ਆਰਥਿਕ ਰੂਪ ਨਾਲ ਸਰਬਅਧਿਕ ਕਮਜੋਰ ਪੱਧਰ ਦੇ ਲਗਭਗ 500 ਮਿਲੀਅਨ ਲੋਕਾਂ ਦੀਆਂ ਸਿਹਤ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ

https://pib.gov.in/PressReleasePage.aspx?PRID=1660178

 

ਕੋਵਿਡ -19 ਸੰਕਟ ਨੇ ਆਯੁਸ਼ ਸ਼ਾਸਤਰਾਂ ਵਿਚ "ਖੋਜ ਸੱਭਿਆਚਾਰ" ਨੂੰ ਉਤਸ਼ਾਹਿਤ ਕੀਤਾ

ਕੋਵਿਡ -19 ਮਹਾਮਾਰੀ ਨੇ ਆਯੁਸ਼ ਸ਼ਾਸਤਰ ਦੇ ਸਿਹਤ ਨੂੰ ਵਧਾਵਾ ਦੇਣ ਵਾਲੇ ਅਤੇ ਬਿਮਾਰੀਆਂ ਤੋਂ ਬਚਾਅ ਕਰਨ ਵਾਲੇ ਹੱਲਾਂ 'ਤੇ ਰੌਸ਼ਨੀ ਪਾਈ ਹੈ। ਜਿਹੜੀ ਗੱਲ ਸਾਹਮਣੇ ਨਹੀਂ ਆਈ ਹੈ, ਉਹ ਹੈ, ਆਯੁਸ਼ ਸ਼ਾਸ਼ਤਰਾਂ ਵਿੱਚ ਉਭਰ ਰਹੇ ਸਬੂਤਾਂ ਦੇ ਅਧਾਰ ਤੇ ਅਧਿਐਨ ਕਰਨ ਦਾ ਰਾਸ਼ਟਰ ਵਿਆਪੀ ਰੁੱਝਾਨ ਇਕ ਅਧਿਐਨ ਨੇ ਭਾਸ਼ਾ ਬੰਦਸ਼ਾਂ ਤੋਂ ਬਿਨਾਂ, 01 ਮਾਰਚ, 2020 ਤੋਂ 25 ਜੂਨ, 2020 ਤੱਕ ਆਯੁਰਵੇਦ ਦਖਲਅੰਦਾਜ਼ੀ ਸਮੇਤ ਕੋਵਿਡ-19 ਦੇ ਰਜਿਸਟਰਡ ਟਰਾਇਲਾਂ ਲਈ ਭਾਰਤ ਦੀ ਕਲੀਨਿਕਲ ਟ੍ਰਾਇਲ ਰਜਿਸਟਰੀ ਦੀ ਪੂਰੀ ਖੋਜ ਕੀਤੀ। ਇਸ ਅਰਸੇ ਦੌਰਾਨ ਆਯੁਰਵੇਦ ਵਿੱਚ ਰਜਿਸਟਰਡ ਹੋਏ ਨਵੇਂ ਟਰਾਇਲਾਂ ਦੀ ਗਿਣਤੀ 58 ਦੇਖੀ ਗਈ ਸੀ। ਅਗਸਤ 2020 ਵਿਚ ਆਈਆਂ ਖ਼ਬਰਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਕਲੀਨਿਕਲ ਟਰਾਇਲ ਰਜਿਸਟਰੀ ਆਫ਼ ਇੰਡੀਆ (ਸੀਟੀਆਰਆਈ) ਵਿਚ ਰਜਿਸਟਰਡ 203 ਟਰਾਇਲਾਂ ਵਿਚੋਂ 61.5% ਆਯੁਸ਼ ਸ਼ਾਸਤਰਾਂ ਵਿੱਚੋਂ ਹਨ। ਉਪਰੋਕਤ 58 ਰਜਿਸਟਰਡ ਟਰਾਇਲਾਂ ਵਿਚੋਂ 52 (89.66%) ਦਖਲਅੰਦਾਜ਼ੀ ਦੇ ਟਰਾਇਲ ਹਨ ਅਤੇ 6 (10.34%) ਨਿਗਰਾਨੀ ਟਰਾਇਲ ਹਨ। ਜਿਆਦਾ ਟਰਾਇਲਾਂ ਵਿਚ ਟੀਚੇ ਦੀ ਆਬਾਦੀ ਦੇ ਤੌਰ ਤੇ ਦੋਵਾ ਲਿੰਗਾਂ ਦੇ ਬਾਲਗ ਹਿੱਸੇਦਾਰ ਜਾਂ ਹਿਸਾ ਲੈਣ ਵਾਲੇ ਸ਼ਾਮਲ ਸਨ। ਕੁੱਲ 53 (91.38%) ਟਰਾਇਲ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਭਾਗੀਦਾਰਾਂ ਦੀ ਭਰਤੀ ਕਰਨਾ ਚਾਹੁੰਦੇ ਸਨ, ਅਤੇ ਸਿਰਫ 05 (8.62%) ਟਰਾਇਲ 18 ਸਾਲ ਤੋਂ ਘੱਟ ਉਮਰ ਦੇ ਭਾਗੀਦਾਰਾਂ ਨੂੰ ਭਰਤੀ ਕਰਨਾ ਚਾਹੁੰਦੇ ਹਨ। ਸੈਂਟਰਲ ਕਾਉਂਸਿਲ ਫਾਰ ਰਿਸਰਚ ਇਨ ਆਯੁਰਵੈਦਿਕ ਸਾਈਂਸੇਜ ਦੇ ਖੋਜਕਰਤਾਵਾਂ ਵੱਲੋਂ ਤਿਆਰ ਕੀਤਾ ਗਿਆ ਇਹ ਤਤਕਾਲੀ ਪੇਪਰ, ਟਰਾਇਲ ਰਜਿਸਟਰੀ ਨੰਬਰ ਅਤੇ ਸਪਾਂਸਰਸ਼ਿਪ ਬਾਰੇ ਪ੍ਰਬੰਧਕੀ ਜਾਣਕਾਰੀ ਦੇ ਸਬੰਧ ਵਿੱਚ ਆਯੁਰਵੇਦ ਅਧਾਰਿਤ ਕੋਵਿਡ-19 ਕਲੀਨਿਕਲ ਟਰਾਇਲਾਂ, ਅਧਿਐਨ ਦੀ ਕਿਸਮ ਅਤੇ ਅਧਿਐਨ ਦੀ ਲੰਬਾਈ ਅਤੇ ਅਧਿਐਨ ਡਿਜ਼ਾਈਨ ਬਾਰੇ ਵਰਣਨ ਯੋਗ ਜਾਣਕਾਰੀ ਮੁਹਈਆ ਕਰਵਾਉਂਦਾ ਹੈ। ਇਸ ਤੋਂ ਇਲਾਵਾ, ਇਹ ਰਜਿਸਟਰੀ ਦੀ ਤਾਰੀਖ ਅਤੇ ਅਧਿਐਨ ਸ਼ੁਰੂ ਕਰਨ ਦੀ ਵਾਸਤਵਿਕ ਮਿਤੀ ਅਤੇ ਭਰਤੀ ਨਾਲ ਜੁੜੀ ਜਾਣਕਾਰੀ ਦਾ ਪਿੱਛਾ ਕਰਦਾ ਹੈ ਅਤੇ ਇਨ੍ਹਾਂ ਸਾਰਿਆਂ ਨੂੰ 01 ਮਾਰਚ, 2020 ਤੋਂ 25 ਜੂਨ, 2020 ਤੱਕ ਰਜਿਸਟਰਡ ਟਰਾਇਲਾਂ ਦੀ ਜਾਣਕਾਰੀ ਦੇ ਅਧਾਰ ਤੇ ਇਕੱਠਾ ਕੀਤਾ, ਪੇਸ਼ ਕੀਤਾ ਅਤੇ ਵਿਸ਼ਲੇਸ਼ਿਤ ਕੀਤਾ ਗਿਆ ਹੈ।

https://pib.gov.in/PressReleseDetail.aspx?PRID=1660259

 

ਉਪ ਰਾਸ਼ਟਰਪਤੀ ਨੇ ਇੱਕ ਤੰਦਰੁਸਤ ਜੀਵਨਸ਼ੈਲੀ ਬਰਕਰਾਰ ਰੱਖਣ ਲਈ ਦਿਨਚਰਯਾਅਤੇ ਰਿਤੂਚਰਯਾਦੀ ਪਾਲਣਾ ਕਰਨ ਦੀ ਸਲਾਹ ਦਿੱਤੀ; ਮੋਹਰੀ ਜੋਧਿਆਂ ਤੇ ਕੋਵਿਡ–19 ਮਰੀਜ਼ਾਂ ਨਾਲ ਜੁੜੀਆਂ ਕਲੰਕ ਤੇ ਵਿਤਕਰੇ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਤੰਦਰੁਸਤ ਸਰੀਰ ਤੇ ਤੰਦਰੁਸਤ ਮਨ ਦੇ ਮਹੱਤਵ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਤੰਦਰੁਸਤ ਜੀਵਨ ਬਰਕਰਾਰ ਰੱਖਣ ਲਈ ਸਾਨੂੰ ਦਿਨਚਰਯਾ’ – ਰੋਜ਼ਾਨਾ ਕੀਤੇ ਜਾਣ ਵਾਲੇ ਕੰਮਾਂ ਅਤੇ ਰਿਤੂਚਰਯਾ’ – ਮੌਸਮ ਦੇ ਹਿਸਾਬ ਨਾਲ ਕੀਤੇ ਜਾਣ ਵਾਲੇ ਕੰਮਾਂ ਦੀਆਂ ਧਾਰਨਾਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਕੋਵਿਡ ਤੋਂ ਬਾਅਦ ਸਿਹਤਸੰਭਾਲ਼ ਵਿਸ਼ਵ ਨਵੀਂ ਸ਼ੁਰੂਆਤਵਿਸ਼ੇ ਉੱਤੇ ਫਿੱਕੀ ਹੀਲ’ (FICCI HEAL) ਦੇ 14ਵੇਂ ਸੰਸਕਰਣ ਦਾ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਉਦਘਾਟਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਮਹਾਮਾਰੀ ਨੇ ਸਾਨੂੰ ਸਰੀਰਕ ਤੇ ਮਾਨਸਿਕ ਦੋਵੇਂ ਤਰ੍ਹਾਂ ਨਾਲ ਤੰਦਰੁਸਤ ਰਹਿਣਾ ਸਿਖਾ ਦਿੱਤਾ ਹੈ; ਉਪ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਰੋਗਾਂ ਤੋਂ ਬਚਣ ਲਈ ਫ਼ਿਟਨਸ ਦੇ ਨਾਲਨਾਲ ਸੰਤੁਲਿਤ ਭੋਜਨ ਵੀ ਜ਼ਰੂਰੀ ਹੈ। ਉਪ ਰਾਸ਼ਟਰਪਤੀ ਨੇ ਇਸ ਈਵੈਂਟ ਦੇ ਵਿਸ਼ੇ ਜੋ ਕੋਵਿਡ ਤੋਂ ਬਾਅਦ ਸਿਹਤਸੰਭਾਲ਼ ਵਿਸ਼ਵ ਵਿੱਚ ਇੱਕ ਨਵੀਂ ਸ਼ੁਰੂਆਤ ਦੀ ਗੱਲ ਕਰਦਾ ਹੈ ਬਾਰੇ ਬੋਲਦਿਆਂ ਕਿਹਾ ਕਿ ਪੁਰਾਣੀਆਂ ਆਦਤਾਂ ਵੱਲ ਪਰਤਣ ਦੀ ਵੀ ਇੱਕ ਨਵੀਂ ਸ਼ੁਰੂਆਤ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ,‘ਸਾਡੇ ਪੁਰਖਿਆਂ ਨੇ ਸਾਨੂੰ ਸੰਤੁਲਿਤ ਤੇ ਪੌਸ਼ਟਿਕ ਭੋਜਨ ਖਾਣ ਲਈ ਕਿਹਾ ਹੈ। ਸਾਨੂੰ ਫ਼ਾਸਟਫ਼ੂਡ ਤੇ ਬਿਨਾ ਸੋਚੇਸਮਝੇ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸ਼੍ਰੀ ਨਾਇਡੂ ਨੇ ਨੇੜ ਭਵਿੱਖ ਚ ਵੈਕਸੀਨ ਦੇ ਮੋਰਚੇ ਤੇ ਖ਼ੁਸ਼ਖ਼ਬਰੀ ਆਉਣ ਦੀ ਆਸ ਪ੍ਰਗਟਾਉਂਦਿਆਂ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਵਾਰਵਾਰ ਹੱਥ ਧੋਂਦੇ ਰਹਿਣ। ਮੋਹਰੀ ਜੋਧਿਆਂ ਤੇ ਕੋਵਿਡ19 ਦੇ ਰੋਗੀਆਂ ਨਾਲ ਕਲੰਕ ਤੇ ਵਿਤਕਰਾ ਜੋੜਨ ਦੀਆਂ ਘਟਨਾਵਾਂ ਦੀ ਨਿਖੇਧੀ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਅਜਿਹਾ ਵਿਵਹਾਰ ਗ਼ੈਰਵਾਜਬ ਹੈ ਅਤੇ ਬੁਰਾਈ ਨੂੰ ਹਰ ਹਾਲਤ ਵਿੱਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ,‘ਇਹ ਮਹੱਤਵਪੂਰਨ ਹੈ ਕਿ ਅਸੀਂ ਕਿਸੇ ਦੇ ਕੋਵਿਡ ਪਾਜ਼ਿਟਿਵ ਹੋਣ ਜਾਂ ਕਿਸੇ ਵਿਅਕਤੀ ਦੇ ਕੋਵਿਡ ਰੋਗੀ ਦੇ ਸੰਪਰਕ ਵਿੱਚ ਆਉਣ ਤੇ ਉਸ ਨਾਲ ਵਿਤਕਰਾ ਨਾ ਕਰੀਏ।  ਸਾਨੂੰ ਕੋਵਿਡ19 ਤੋਂ ਪ੍ਰਭਾਵਿਤ ਲੋਕਾਂ ਪ੍ਰਤੀ ਹਮਦਰਦੀ ਭਰੇ ਵਤੀਰੇ ਅਤੇ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਮਹਾਮਾਰੀ ਕਾਰਣ ਪਏ ਵਿਆਪਕ ਮਨੋਸਮਾਜਿਕ ਅਸਰ ਬਾਰੇ ਬੋਲਦਿਆਂ ਉਨ੍ਹਾਂ ਕਿਹਾ,‘ਬਜ਼ੁਰਗ ਲੋਕਾਂ, ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ, ਮਨੋਰੋਗੀਆਂ ਤੇ ਹਾਸ਼ੀਏ ਉੱਤੇ ਗਏ ਭਾਈਚਾਰਿਆਂ ਦੇ ਮਨੋਸਮਾਜਿਕ ਪੱਖਾਂ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ।

https://pib.gov.in/PressReleseDetail.aspx?PRID=1660091

 

ਸਰਕਾਰ ਸੀਪੀਐੱਸਸੀਜ਼ ਦਾ ਟਰਨਓਵਰ , ਕੁਸ਼ਲਤਾ ਅਤੇ ਮੁਨਾਫਾ ਵਧਾਉਣ ਤੇ ਜ਼ੋਰ ਦੇ ਰਹੀ ਹੈ: ਸ਼੍ਰੀ ਪ੍ਰਕਾਸ਼ ਜਾਵਡੇਕਰ

ਜਾਰੀ ਮਹਾਮਾਰੀ ਦੌਰਾਨ ਸੈਂਟਰਲ ਪਬਲਿਕ ਸੈਕਟਰ ਇੰਟਰਪ੍ਰਾਈਜ਼ੇਸ ਵੱਲੋਂ ਪਾਏ ਗਏ ਮੁੱਖ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਕੇਂਦਰੀ ਭਾਰੀ ਉਦਯੋਗ ਤੇ ਜਨਤਕ ਉੱਦਮ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਹੈ ,"ਪਬਲਿਕ ਸਟੇਟ ਯੁਨਿਟਸ ਰਾਸ਼ਟਰ ਦਾ ਗੌਰਵ ਹਨ ਅਤੇ ਮੋਦੀ ਸਰਕਾਰ ਇਨ੍ਹਾਂ ਇਕਾਈਆਂ ਦੀ ਕੁਸ਼ਲਤਾ , ਟਰਨਓਵਰ ਅਤੇ ਮੁਨਾਫਾ ਵਧਾਉਣ ਤੇ ਜ਼ੋਰ ਦੇ ਰਹੀ ਹੈ"। ਮੰਤਰੀ ਨੇ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨਾਲ ਮਿਲ ਕੇ "ਬਿਲਡਿੰਗ ਸੈਲਫ ਰਿਲਾਇੰਸ, ਸੈਲਫ ਰਿਸਰਜੈਂਟ ਐਂਡ ਰਿਸੀਲਿਅੰਟ ਇੰਡੀਆ" ਸਿਰਲੇਖ ਹੇਠ (e-Compendium) ਲਾਂਚ ਕੀਤਾ। ਇਸ ਕੰਪੇਡੀਅਮ ਵਿੱਚ ਪੀ ਐੱਸ ਸੀਜ਼ ਦੇ ਮਹਾਮਾਰੀ ਦੌਰਾਨ ਯੋਗਦਾਨ ਦਾ ਵਰਨਣ ਹੈ। ਸ਼੍ਰੀ ਜਾਵਡੇਕਰ ਨੇ ਕੋਵਿਡ 19 ਮਹਾਮਾਰੀ ਦੌਰਾਨ ਪੀ ਐੱਸ ਸੀਜ਼ ਵੱਲੋਂ ਕੀਤੇ ਕੰਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ,"ਕੋਵਿਡ ਮਹਾਮਾਰੀ ਦੌਰਾਨ ਬਿਜਲੀ ਸਪਲਾਈ 99% , ਤਕਰੀਬਨ 24,000 ਐੱਲ ਪੀ ਜੀ ਡੀਲਰਾਂ , 71,000 ਪ੍ਰਚੂਨ ਦੁਕਾਨਾਂ ਅਤੇ 6,500 ਐੱਸ ਕੇ ਓ ਡੀਲਰਾਂ ਨੇ ਦਿਨ ਰਾਤ ਸੇਵਾ ਕੀਤੀ"। ਸੀ ਪੀ ਐੱਸ ਸੀਜ਼ ਵੱਲੋਂ ਕਰੀਬ 100% ਵਸਤਾਂ ਦੀ ਢੁਆ ਢੁਆਈ ਅਤੇ ਵਸਤਾਂ ਦਾ ਨਿਰਮਾਣ ਨੂੰ ਕਾਇਮ ਰੱਖਣ ਦੀ ਪ੍ਰਸ਼ੰਸਾ ਕਰਦਿਆਂ ਮੰਤਰੀ ਨੇ ਕਿਹਾ ,"ਕਰੀਬ 71 ਕਰੋੜ ਐੱਲ ਪੀ ਜੀ ਸਿਲੰਡਰ ਲੋਕਾਂ ਨੂੰ ਸਪਲਾਈ ਕੀਤੇ ਗਏ ਅਤੇ ਓ ਐੱਮ ਸੀਜ਼ ਵੱਲੋਂ ਅਪ੍ਰੈਲ ਤੋਂ ਜੂਨ ਤੱਕ ਤਿੰਨ ਮਹੀਨਿਆਂ ਦੇ ਸਮੇਂ ਵਿੱਚ ਖ਼ਪਤਕਾਰਾਂ ਨੂੰ ਮੁਫ਼ਤ 21 ਕਰੋੜ ਦੀ ਲਾਗਤ ਨਾਲ ਮੁਫ਼ਤ ਰਿਫਿੱਲ ਦੇਣ ਤੋਂ ਇਲਾਵਾ 13,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ"। ਉਹਨਾਂ ਹੋਰ ਕਿਹਾ ਕਿ 33 ਮਿਲੀਅਨ ਮੀਟ੍ਰਿਕ ਟਨ ਦੀ ਢੋਆ ਢੁਆਈ ਅਤੇ ਸੀ ਪੀ ਐੱਸ ਸੀਜ਼ ਨੇ ਤਕਰੀਬਨ ਦੇਸ਼ ਦੇ ਮੁੱਖ ਸ਼ਹਿਰਾਂ ਅਤੇ ਦੂਰ ਦੁਰਾਢੀਆਂ ਥਾਵਾਂ ਦੇ ਫੈਲੇ 201 ਹਸਪਤਾਲਾਂ ਵਿੱਚ ਤਕਰੀਬਨ 11,000 ਬੈੱਡ ਮੁਹੱਈਆ ਕਰਕੇ ਮੈਡੀਕਲ ਸਹਾਇਤਾ ਦਿੱਤੀ"।

https://pib.gov.in/PressReleseDetail.aspx?PRID=1660295

ਸ਼੍ਰੀ ਪੀਯੂਸ਼ ਗੋਇਲ ਨੇ ਮਹਾਮਾਰੀ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਤੇ ਕਾਬੂ ਪਾਉਣ ਲਈ ਲਚਕੀਲੇਪਣ, ਇਕੱਠੀ ਊਰਜਾ ਅਤੇ ਰਿਇੰਜੀਨੀਅਰਿੰਗ ਪ੍ਰਕਿਰਿਆ ਤੇ ਜ਼ੋਰ ਦਿੱਤਾ ਹੈ

ਕੇਂਦਰੀ ਵਣਜ , ਉਦਯੋਗ ਤੇ ਰੇਲਵੇ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਖੇਤੀ ਸੁਧਾਰਾਂ ਨੂੰ ਆਪਣੇ ਕਿਸਾਨਾਂ ਲਈ ਇੱਕ ਵਾਟਰ ਸ਼ੈੱਡ ਮੁਹਿੰਮ ਦੱਸਿਆ ਹੈ  ਫੈਡਰੇਸ਼ਨ ਆਫ ਤੇਲੰਗਾਨਾ ਚੈਂਬਰਸ ਆਫ ਕਾਮਰਸ ਐਂਡ ਇੰਡਸਟ੍ਰੀ ਪ੍ਰੋਗਰਾਮ "ਆਤਮਨਿਰਭਰ ਭਾਰਤ ਨਿਊ ਵਰਲਡ ਆਡਰ" ਤਹਿਤ ਅੱਜ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਹ ਭਾਰਤ ਵਿੱਚ ਖੇਤੀ ਦੇ ਇਤਿਹਾਸ ਨੂੰ ਬਦਲ ਦੇਣਗੇਸ਼੍ਰੀ ਗੋਇਲ ਨੇ ਮਹਾਮਾਰੀ ਕਰਕੇ ਪੈਦਾ ਹੋਈਆਂ ਮੁਸ਼ਕਲਾਂ ਨੂੰ ਕਾਬੂ ਕਰਨ ਲਈ ਲਚਕੀਲੇਪਣ , ਇਕੱਠੀ ਊਰਜਾ ਅਤੇ ਰਿਇੰਜੀਨੀਅਰਿੰਗ ਪ੍ਰਕਿਰਿਆ ਤੇ ਜ਼ੋਰ ਦਿੱਤਾ ਭਾਰਤੀ ਰੇਲਵੇ ਦੇ ਯਤਨਾਂ ਦੀ ਉਦਾਹਰਣ ਦਿੰਦਿਆਂ ਉਹਨਾਂ ਕਿਹਾ ਕਿ ਰੇਲਵੇ ਨੇ ਪਿਛਲੇ ਸਾਲ ਦੇ ਮੁਕਾਬਲੇ ਸਤੰਬਰ ਦੇ 29 ਦਿਨਾ ਵਿੱਚ 15% ਜਿ਼ਆਦਾ ਢੋਆ ਢੁਆਈ ਕੀਤੀ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਵਿੱਚ ਕੋਵਿਡ 19 ਦੇ ਸ਼ੁਰੂਆਤੀ ਸਮੇਂ ਦੌਰਾਨ ਮਾਸਕ , ਪੀ ਪੀ ਈ ਕਿੱਟਾਂ , ਟੈਸਟਿੰਗ ਕਿੱਟਾਂ ਤੇ ਵੈਂਟੀਲੇਟਰ ਨਹੀਂ ਬਣਾਏ ਜਾ ਰਹੇ ਸਨ ਪਰ ਸਾਡੇ ਉਦਯੋਗਾਂ ਨੇ ਮੌਕੇ ਦੇ ਹਾਣੀ ਹੋ ਕੇ ਅਤੇ ਅੱਜ ਅਸੀਂ ਇਨ੍ਹਾਂ ਵਿੱਚ ਕੇਵਲ ਸਵੈ ਨਿਰਭਰ ਹੀ ਨਹੀਂ ਬਲਕਿ ਇਨ੍ਹਾਂ ਦੀ ਬਰਾਮਦ ਕਰ ਰਹੇ ਹਾਂ

https://pib.gov.in/PressReleseDetail.aspx?PRID=1660318

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਮੌਜੂਦਾ ਲੌਕਡਾਊਨ ਦੇ 30 ਸਤੰਬਰ ਨੂੰ ਖ਼ਤਮ ਹੋਣ ਦੇ ਨਾਲ, ਸਰਕਾਰ ਨੇ ਰਾਜ ਵਿੱਚ ਰੈਸਟੋਰੈਂਟਾਂ ਅਤੇ ਬਾਰਾਂ ਨੂੰ ਦੁਬਾਰਾ ਖੋਲ੍ਹਣ ਲਈ ਐੱਸਓਪੀ ਤਿਆਰ ਕੀਤੇ ਹਨ, ਰੈਸਟੋਰੈਂਟ ਅਤੇ ਬਾਰ ਕੋਵਿਡ-19 ਦੇ ਪ੍ਰਕੋਪ ਕਾਰਨ ਲਗਭਗ ਛੇ ਮਹੀਨਿਆਂ ਤੋਂ ਬੰਦ ਸਨ ਸਰਕਾਰ ਨੇ ਆਉਣ ਵਾਲੇ ਨਵਰਾਤਰੀ ਤਿਉਹਾਰ ਦੇ ਜਸ਼ਨ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ, ਲੋਕਾਂ ਨੂੰ ਤਿਉਹਾਰ ਨੂੰ ਛੋਟੇ ਪੱਧਰ ਤੇ ਮਨਾਉਣ ਦੀ ਅਪੀਲ ਕੀਤੀ ਹੈ। ਇਸਨੇ ਦੰਡਿਆਯਾਰਸ ਅਤੇ ਗਰਬਾ ਸੱਭਿਆਚਾਰਕ ਸਮਾਗਮਾਂ ਦੀ ਬਜਾਏ ਸਿਹਤ ਅਤੇ ਖੂਨਦਾਨ ਕੈਂਪਾਂ ਨੂੰ ਸੰਗਠਿਤ ਕਰਨ ਦਾ ਸੁਝਾਅ ਦਿੱਤਾ ਹੈ। ਹੁਣ ਤੱਕ ਮਹਾਰਾਸ਼ਟਰ ਵਿੱਚ 2.60 ਲੱਖ ਐਕਟਿਵ ਕੋਵਿਡ-19 ਕੇਸ ਹਨ
  • ਗੁਜਰਾਤ: ਪਿਛਲੇ 24 ਘੰਟਿਆਂ ਦੌਰਾਨ ਗੁਜਰਾਤ ਵਿੱਚ ਕੋਵਿਡ-19 ਦੇ 1,381 ਤਾਜ਼ਾ ਕੇਸਾਂ ਦੇ ਆਉਣ ਨਾਲ ਮੰਗਲਵਾਰ ਨੂੰ ਕੇਸਾਂ ਦੀ ਕੁੱਲ ਗਿਣਤੀ 1,36,004 ਤੱਕ ਪਹੁੰਚ ਗਈ ਹੈ ਸੂਰਤ ਵਿੱਚ ਚਾਰ ਸਣੇ 11 ਹੋਰ ਲੋਕਾਂ ਦੇ ਮਰਨ ਨਾਲ ਰਾਜ ਵਿੱਚ ਕੋਵਿਡ ਕਾਰਨ ਮਰਨ ਵਾਲਿਆਂ ਦੀ ਕੁੱਲ ਸੰਖਿਆ 3,442 ਹੋ ਗਈ ਹੈ। ਪਿਛਲੇ 24 ਘੰਟਿਆਂ ਦੇ ਦੌਰਾਨ, ਇਲਾਜ ਦੇ ਬਾਅਦ 1,383 ਵਿਅਕਤੀਆਂ ਨੂੰ ਛੁੱਟੀ ਦੇ ਦਿੱਤੀ ਗਈ, ਜਿਸ ਨਾਲ ਰਿਕਵਰਡ ਕੇਸਾਂ ਦੀ ਗਿਣਤੀ 1,15,859 ਹੋ ਗਈ ਹੈ ਗੁਜਰਾਤ ਵਿੱਚ ਰਿਕਵਰੀ ਦੀ ਦਰ ਹੁਣ 85.19 ਫ਼ੀਸਦੀ ਹੈ ਜਦੋਂ ਕਿ ਰਾਜ ਵਿੱਚ 16,703 ਐਕਟਿਵ ਕੇਸ ਹਨ।
  • ਰਾਜਸਥਾਨ: ਰਾਜਸਥਾਨ ਵਿੱਚ 2 ਅਕਤੂਬਰ ਨੂੰ ਇੱਕ ਵਿਸ਼ਾਲ ਜਾਗਰੂਕਤਾ ਲਹਿਰ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਕੋਵਿਡ-19 ਦਾ ਮੁਕਾਬਲਾ ਕਰਨ ਲਈ ਲੋਕਾਂ ਨੂੰ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਨੂੰ ਬਣਾਈ ਰੱਖਣ ਵਰਗੇ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ ਇਹ ਮੁਹਿੰਮ ਜੈਪੁਰ ਅਤੇ ਜੋਧਪੁਰ ਸਮੇਤ 11 ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਚਲਾਈ ਜਾਵੇਗੀ, ਜਿੱਥੇ ਵਧੇਰੇ ਕੇਸ ਹਨ। ਰਾਜਸਥਾਨ ਵਿੱਚ ਕੋਵਿਡ ਦੇ 1.33 ਲੱਖ ਤੋਂ ਵੱਧ ਕੇਸ ਆ ਚੁੱਕੇ ਹਨ ਅਤੇ 20,376 ਐਕਟਿਵ ਮਾਮਲੇ ਹਨ।
  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ, ਰਾਜ ਸਰਕਾਰ ਨੇ ਸਾਰੇ ਨਰਸਿੰਗ ਘਰਾਂ ਅਤੇ ਨਿੱਜੀ ਹਸਪਤਾਲਾਂ ਲਈ ਲਾਜ਼ਮੀ ਕਰ ਦਿੱਤਾ ਹੈ ਕਿ ਉਹ ਆਪਣੇ ਰਿਸੈਪਸ਼ਨ ਕਾਉਂਟਰ ਤੇ ਕੋਵਿਡ-19 ਦੇ ਇਲਾਜ ਦੀਆਂ ਨਿਰਧਾਰਤ ਰੇਟ ਪ੍ਰਦਰਸ਼ਿਤ ਕਰਨ ਇਹ ਆਦੇਸ਼ ਸਿਹਤ ਵਿਭਾਗ ਨੇ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜਾਰੀ ਕੀਤਾ ਹੈ। ਮੱਧ ਪ੍ਰਦੇਸ਼ ਵਿੱਚ ਹੁਣ 21,317 ਐਕਟਿਵ ਕੇਸ ਹਨ।
  • ਅਸਾਮ: ਅਸਾਮ ਦੇ ਸਿਹਤ ਮੰਤਰੀ ਨੇ ਟਵੀਟ ਕੀਤਾ ਕਿ ਕੱਲ 1,702 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ, ਉਨ੍ਹਾਂ ਨੇ ਲੋਕਾਂ ਨੂੰ ਮਹਾਮਾਰੀ ਨੂੰ ਰੋਕਣ ਲਈ ਸਖ਼ਤ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਕੁੱਲ ਡਿਸਚਾਰਜ ਕੀਤੇ ਮਰੀਜ਼ 1,43,999 ਅਤੇ ਐਕਟਿਵ ਮਰੀਜ਼ 32,539 ਹਨ
  • ਮਣੀਪੁਰ: ਮਣੀਪੁਰ ਵਿੱਚ 29 ਨਵੇਂ ਕੋਵਿਡ-19 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਇੱਕ ਹੋਰ ਵਿਅਕਤੀ ਦੀ ਮੌਤ ਹੋਣ ਨਾਲ ਰਾਜ ਵਿੱਚ ਕੋਵਿਡ ਮੌਤਾਂ ਦੀ ਗਿਣਤੀ 65 ਹੋ ਗਈ ਹੈ
  • ਮੇਘਾਲਿਆ: ਮੇਘਾਲਿਆ ਵਿੱਚ ਕੋਵਿਡ-19 ਐਕਟਿਵ ਮਾਮਲੇ ਵਧ ਕੇ 1,476 ਹੋ ਗਏ ਹਨਬੀਐੱਸਐੱਫ਼ ਅਤੇ ਹਥਿਆਰਬੰਦ ਸੈਨਾਵਾਂ ਦੇ ਕੁੱਲ 99 ਕੇਸ ਹਨ, ਕੁੱਲ ਹੋਰ 1,377 ਕੇਸ ਹਨ ਅਤੇ ਕੁੱਲ ਰਿਕਵਰਡ ਕੇਸ 3,940 ਹਨ।
  • ਮਿਜ਼ੋਰਮ: ਕੱਲ੍ਹ ਮਿਜ਼ੋਰਮ ਵਿੱਚ ਕੋਵਿਡ-19 ਦੇ 28 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਕੁੱਲ ਕੇਸ 1986 ਹਨ, ਐਕਟਿਵ ਕੇਸ 410 ਹਨ
  • ਨਾਗਾਲੈਂਡ: 83 ਨਵੇਂ ਕੇਸਾਂ ਦੇ ਆਉਣ ਨਾਲ ਨਾਗਾਲੈਂਡ ਵਿੱਚ ਕੁੱਲ ਪੁਸ਼ਟੀ ਕੀਤੇ ਕੇਸ 6,040 ਤੱਕ ਪਹੁੰਚ ਗਏ ਹਨ ਐਕਟਿਵ ਕੇਸ 1037 ਹਨ ਅਤੇ ਰਿਕਵਰਡ ਕੇਸ 4942 ਹਨ
  • ਸਿੱਕਮ: 41 ਨਵੇਂ ਕੇਸ ਆਏ ਅਤੇ 71 ਮਰੀਜ਼ ਡਿਸਚਾਰਜ ਹੋਏ, ਸਿੱਕਮ ਵਿੱਚ ਕੋਵਿਡ ਦੇ ਐਕਟਿਵ ਕੇਸ 667 ਹਨ
  • ਕੇਰਲ: ਰਾਜ ਮੰਤਰੀ ਮੰਡਲ ਨੇ ਅੱਜ ਬੈਠਕ ਵਿੱਚ ਬੇਸਹਾਰਾ ਘਰਾਂ, ਮਾਨਸਿਕ ਸਿਹਤ ਕੇਂਦਰਾਂ ਅਤੇ ਮੱਠਾਂ ਦੇ ਵਸਨੀਕਾਂ ਲਈ ਅਗਲੇ ਤਿੰਨ ਮਹੀਨਿਆਂ ਲਈ ਮੁਫ਼ਤ ਪ੍ਰਬੰਧਨ ਕਿੱਟ ਦੇਣ ਦਾ ਫੈਸਲਾ ਕੀਤਾ ਹੈ। ਸਿਹਤ ਮਾਹਰ ਚੇਤਾਵਨੀ ਦਿੰਦੇ ਹਨ ਕਿ ਜੇ ਟੈਸਟਿੰਗ ਵਿੱਚ ਵਾਧਾ ਨਾ ਕੀਤਾ ਗਿਆ ਅਤੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਨਾ ਕੀਤਾ ਗਿਆ ਤਾਂ ਕੋਵਿਡ ਮੌਤ ਦਰ ਹੋਰ ਵੱਧ ਸਕਦੀ ਹੈ ਕੇਰਲ ਦੀ ਚਲਦੀ ਵਿਕਾਸ ਦਰ - ਜੋ ਕਿ ਇੱਕ ਖ਼ਾਸ ਸਮੇਂ ਦੇ ਦੌਰਾਨ ਕੋਵਿਡ-19 ਦੇ ਕੇਸਾਂ ਵਿੱਚ ਹੋਏ ਵਾਧੇ ਨੂੰ ਦਰਸਾਉਂਦੀ ਹੈ - ਰਾਸ਼ਟਰੀ ਔਸਤ ਨਾਲੋਂ ਦੁੱਗਣੀ ਹੈ। ਇਸ ਦੌਰਾਨ ਰਾਜ ਵਿੱਚ ਕੋਵਿਡ ਨਾਲ ਅੱਜ ਪੰਜ ਮਹੀਨਿਆਂ ਦੇ ਇੱਕ ਬੱਚੇ ਸਮੇਤ ਦੋ ਮੌਤਾਂ ਹੋਈਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 721 ਹੋ ਗਈ ਹੈ। ਕੁੱਲ 61,791 ਮਰੀਜ਼ ਇਸ ਸਮੇਂ ਇਲਾਜ ਅਧੀਨ ਹਨ ਅਤੇ ਰਾਜ ਭਰ ਵਿੱਚ 2.36 ਲੱਖ ਲੋਕ ਨਿਰੀਖਣ ਅਧੀਨ ਹਨ।
  • ਤਮਿਲ ਨਾਡੂ: ਰਾਜ ਸਰਕਾਰ ਨੇ ਵਧੇਰੇ ਢਿੱਲਾਂ ਦੇ ਨਾਲ ਤਮਿਲ ਨਾਡੂ ਵਿੱਚ ਲੌਕਡਾਊਨ ਨੂੰ ਇੱਕ ਹੋਰ ਮਹੀਨੇ ਲਈ 31 ਅਕਤੂਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ, ਹਾਲਾਂਕਿ ਸਕੂਲ 31 ਅਕਤੂਬਰ ਤੱਕ ਬੰਦ ਰਹਿਣਗੇ। ਸਤੰਬਰ ਵਿੱਚ ਤਿਰੂਚੀ ਵਿੱਚ ਕੋਵਿਡ-19 ਪਾਜ਼ਿਟਿਵ ਦਰ ਪੰਜ ਫ਼ੀਸਦੀ ਤੋਂ ਹੇਠਾਂ ਆ ਗਈ ਹੈ; ਜਦੋਂ ਸਤੰਬਰ ਦੇ ਸ਼ੁਰੂ ਵਿੱਚ ਲੌਕਡਾਊਨ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਸੀ, ਤਾਂ ਅਧਿਕਾਰੀਆਂ ਨੂੰ ਕੇਸਾਂ ਦੇ ਵਧਣ ਦੀ ਉਮੀਦ ਸੀ ਤਮਿਲ ਨਾਡੂ ਸਰਕਾਰ ਨੇ ਕੋਵਿਡ-19 ਕਾਰਨ ਚੱਲ ਰਹੇ ਲੌਕਡਾਊਨ ਦੌਰਾਨ ਅਧਿਕਾਰੀਆਂ ਨੂੰ 2 ਅਕਤੂਬਰ ਨੂੰ ਰਾਜ ਭਰ ਵਿੱਚ ਗ੍ਰਾਮ ਸਭਾ ਮੀਟਿੰਗਾਂ ਕਰਨ ਦੀ ਆਗਿਆ ਦਿੱਤੀ ਹੈ; ਸਭਾਵਾਂ ਦੌਰਾਨ ਜਨਤਕ ਖ਼ਰਚਿਆਂ, ਜਾਗਰੂਕਤਾ ਅਤੇ ਕੋਵਿਡ-19 ਉੱਤੇ ਸਾਵਧਾਨੀ ਦੇ ਉਪਾਅ ਅਤੇ ਰਾਜ ਵਿੱਚ ਸਿੰਗਲ-ਯੂਜ਼ਲ ਪਲਾਸਟਿਕਾਂ ਤੇ ਪਾਬੰਦੀ ਲਾਗੂ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਣਾ ਹੈ।
  • ਕਰਨਾਟਕ: ਮੰਗਲਵਾਰ ਨੂੰ ਰਾਜ ਵਿੱਚ ਰਿਕਾਰਡ ਤੋੜ 10,453 ਕੋਵਿਡ-19 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 5,92,911 ਹੋ ਗਈ ਹੈ। ਹਾਈਕੋਰਟ ਨੇ ਦੇਖਿਆ ਕਿ ਕੋਵਿਡ ਹਸਪਤਾਲ ਦੇ ਨਿਗਰਾਨੀ ਪੈਨਲਾਂ ਨੇ ਲਾਪਰਵਾਹੀ ਨਾਲ ਕੰਮ ਕੀਤਾ ਹੈ ਅਤੇ ਰਾਜ ਨੂੰ ਇਹ ਵੀ ਨਿਰਦੇਸ਼ ਦਿੱਤਾ ਕਿ ਉਹ ਕੋਵਿਡ ਦੇ ਮਰੀਜ਼ਾਂ ਨੂੰ ਆਕਸੀਜਨ ਦੀ ਉਪਲਬਧਤਾ ਬਾਰੇ ਦੱਸਣ। ਮੰਗਲਵਾਰ ਨੂੰ ਭਾਰਤ ਦੇ ਚੋਣ ਕਮਿਸ਼ਨ ਨੇ 3 ਨਵੰਬਰ ਨੂੰ ਸੀਰਾ ਅਤੇ ਲੰਬੇ ਸਮੇਂ ਤੋਂ ਲਟਕ ਰਹੇ ਰਾਜਾਰਾਜੇਸ਼ਵਰੀ ਨਗਰ ਵਿਧਾਨ ਸਭਾ ਹਲਕਿਆਂ ਦੀਆਂ ਉਪ-ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਮੈਡੀਕਲ ਸਿੱਖਿਆ ਮੰਤਰੀ ਨੇ ਕਿਹਾ ਕਿ ਜਿਉਂ-ਜਿਉਂ ਰਾਜ ਵਿੱਚ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ, ਉਹ ਮੁੱਖ ਮੰਤਰੀ ਨਾਲ ਜਨਤਕ ਪ੍ਰੋਗਰਾਮਾਂ ਅਤੇ ਸਮਾਗਮਾਂ ਉੱਤੇ ਪਾਬੰਦੀ ਲਗਾਉਣ ਬਾਰੇ ਵਿਚਾਰ ਵਟਾਂਦਰੇ ਕਰਨਗੇ।
  • ਆਂਧਰ ਪ੍ਰਦੇਸ਼: ਰਾਜ ਨੇ ਕੇਂਦਰ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਰਟੀਸੀ ਬੱਸਾਂ ਵਿੱਚ ਨਵੀਂ ਬੈਠਣ ਦੀ ਵਿਵਸਥਾ ਨਾਲ ਯਾਤਰਾ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ; ਇੱਕ ਸੀਟ ਤੇ ਇੱਕ ਯਾਤਰੀ ਦੀ ਮਨਜੂਰੀ ਹੋਵੇਗੀ ਇਸਤੋਂ ਇਲਾਵਾ, ਆਰਟੀਸੀ ਨੇ ਕੋਰੋਨਾ ਵਾਇਰਸ ਕਾਰਨ ਮ੍ਰਿਤਕ ਸਟਾਫ਼ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਹੈ। 4500 ਕਰਮਚਾਰੀ ਵਾਇਰਸ ਨਾਲ ਪ੍ਰਭਾਵਿਤ ਹੋਣ ਤੋਂ ਬਾਅਦ 72 ਕਰਮਚਾਰੀਆਂ ਦੀ ਮੌਤ ਹੋ ਗਈ ਹੈ ਵਿਸ਼ਾਖਾਪਟਨਮ ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਵਿੱਚ 381 ਕੇਸ ਆਉਣ ਨਾਲ ਕੋਵਿਡ ਪਾਜ਼ਿਟਿਵ ਮਾਮਲੇ ਵੱਧ ਕੇ 50,395 ਹੋ ਗਏ ਹਨ। ਹੁਣ ਤੱਕ, ਇਲਾਜ਼ ਤੋਂ ਬਾਅਦ 45,894 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਸੀ।
  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 2103 ਨਵੇਂ ਕੇਸ ਆਏ, 2243 ਰਿਕਵਰ ਹੋਏ ਅਤੇ 11 ਮੌਤਾਂ ਹੋਈਆਂ ਹਨ; 2103 ਮਾਮਲਿਆਂ ਵਿੱਚੋਂ 298 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1,91,386; ਐਕਟਿਵ ਕੇਸ: 29,326; ਮੌਤਾਂ: 1127; ਡਿਸਚਾਰਜ: 1,60,933. ਸਖ਼ਤ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੇ ਵਿਚਕਾਰ ਦੁਬਾਕ ਵਿਧਾਨ ਸਭਾ ਹਲਕੇ ਦੀਆਂ ਚੋਣਾਂ 3 ਨਵੰਬਰ ਨੂੰ ਹੋਣਗੀਆਂ। ਜਿੱਥੇ ਉਪ-ਚੋਣਾਂ ਵਿੱਚ ਈਵੀਐੱਮ ਵਰਤੀਆਂ ਜਾਣਗੀਆਂ, ਚੋਣ ਕਮਿਸ਼ਨ ਨੇ ਨਾਮਜ਼ਦਗੀ ਪੱਤਰ ਭਰਨ, ਰਕਮ ਜਮ੍ਹਾਂ ਕਰਨ ਅਤੇ ਚੋਣਕਾਰ ਦਾ ਪ੍ਰਮਾਣ ਪੱਤਰ ਪ੍ਰਾਪਤ ਕਰਨ ਲਈ ਉਮੀਦਵਾਰਾਂ ਨੂੰ ਆਨਲਾਈਨ ਵਿਕਲਪ ਦਿੱਤੇ ਹਨ। ਈਸੀਆਈ ਨੇ ਜ਼ੋਰ ਦਿੱਤਾ ਹੈ ਕਿ ਕੋਵਿਡ-19 ਦੇ ਲਾਜ਼ਮੀ ਦਿਸ਼ਾ ਨਿਰਦੇਸ਼ਾਂ ਦੀ ਹਰ ਕੀਮਤ ਤੇ ਪਾਲਣਾ ਕੀਤੀ ਜਾਣੀ ਚਾਹੀਦੀ ਹੈ

 

ਫੈਕਟਚੈੱਕ

https://static.pib.gov.in/WriteReadData/userfiles/image/image0075794.jpg

https://static.pib.gov.in/WriteReadData/userfiles/image/image008TRWS.jpg

 

******

ਵਾਈਬੀ
 


(Release ID: 1660504) Visitor Counter : 206