ਬਿਜਲੀ ਮੰਤਰਾਲਾ
ਐੱਸਜੇਵੀਐੱਨ ਨੇ ਸਾਲ 2020 - 21 ਦੇ ਵਿਸਤ੍ਰਿਤ ਟੀਚਿਆਂ ਦੇ ਲਈ ਬਿਜਲੀ ਮੰਤਰਾਲੇ, ਭਾਰਤ ਸਰਕਾਰ ਦੇ ਨਾਲ ਸਮਝੌਤਾ (ਐੱਮਓਯੂ) ਕੀਤਾ
ਸੈਂਟਰਲ ਪਬਲਿਰ ਸੈਕਟਰ ਅਦਾਰੇ ਦਾ ‘ਸ਼ਾਨਦਾਰ’ ਸ਼੍ਰੇਣੀ ਵਿੱਚ ਸਾਲ ਦੇ ਦੌਰਾਨ 9680 ਮਿਲੀਅਨ ਯੂਨਿਟ ਬਿਜਲੀ ਉਤਪਾਦਨ ਦਾ ਟੀਚਾ ਹੈ
‘ਸ਼ਾਨਦਾਰ’ ਸ਼੍ਰੇਣੀ ਦੇ ਤਹਿਤ 2880 ਕਰੋੜ ਰੁਪਏ ਪੂੰਜੀ ਖ਼ਰਚ ਅਤੇ 2800 ਕਰੋੜ ਰੁਪਏ ਦਾ ਟਰਨਓਵਰ ਹਾਸਲ ਕਰਨ ਦਾ ਟੀਚਾ ਵੀ ਐੱਮਓਯੂ ਵਿੱਚ ਸ਼ਾਮਲ ਹੈ
प्रविष्टि तिथि:
30 SEP 2020 4:40PM by PIB Chandigarh
ਐੱਸਜੇਵੀਐੱਨ ਲਿਮਿਟਿਡ ਨੇ 2020-21 ਦੇ ਲਈ ਅੱਜ ਭਾਰਤ ਸਰਕਾਰ ਦੇ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) ’ਤੇ ਦਸਤਖਤ ਕੀਤੇ। ਸਹਿਮਤੀ ਪੱਤਰ ’ਤੇ ਸਕੱਤਰ (ਬਿਜਲੀ), ਭਾਰਤ ਸਰਕਾਰ ਸ਼੍ਰੀ ਐੱਸ.ਐੱਨ. ਸਹਾਏ ਅਤੇ ਐੱਸਜੇਵੀਐੱਨ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਨੰਦ ਲਾਲ ਸ਼ਰਮਾ ਨੇ ਦਸਤਖਤ ਕੀਤੇ। ਸਹਿਮਤੀ ਪੱਤਰ ’ਤੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਦਸਤਖ਼ਤ ਹੋਏ।
ਸਹਿਮਤੀ ਪੱਤਰ (ਐੱਮਓਯੂ) ਵਿੱਚ ਨਿਰਧਾਰਿਤ ਟੀਚਿਆਂ ਦੇ ਤਹਿਤ, ਐੱਸਜੇਵੀਐੱਨ ਸਾਲ ਦੇ ਦੌਰਾਨ ‘ਸ਼ਾਨਦਾਰ’ ਸ਼੍ਰੇਣੀ ਦੇ ਅਧੀਨ 9680 ਮਿਲੀਅਨ ਯੂਨਿਟ ਬਿਜਲੀ ਉਤਪਾਦਨ ਸਮਰੱਥਾ ਹਾਸਲ ਕਰਨ ਦੀ ਦਿਸ਼ਾ ਵਿੱਚ ਯਤਨ ਕਰੇਗੀ। ਇਸ ਤੋਂ ਇਲਾਵਾ, ਐੱਸਜੇਵੀਐੱਨ ਦਾ 2880 ਕਰੋੜ ਰੁਪਏ ਦਾ ਪੂੰਜੀਗਤ ਖ਼ਰਚਾ (ਕੇਪੈਕਸ) ਦਾ ਟੀਚਾ ਰਹੇਗਾ ਅਤੇ ਕਾਰਜਸ਼ੀਲ ਕੁਸ਼ਲਤਾ ਅਤੇ ਪ੍ਰੋਜੈਕਟ ਨਿਗਰਾਨੀ ਨਾਲ ਸੰਬੰਧਤ ਹੋਰ ਟੀਚਿਆਂ ਦੇ ਨਾਲ ਹੀ ‘ਸ਼ਾਨਦਾਰ’ ਸ਼੍ਰੇਣੀ ਦੇ ਅਧੀਨ 2800 ਕਰੋੜ ਰੁਪਏ ਦੇ ਟਰਨਓਵਰ ਦਾ ਟੀਚਾ ਹੋਵੇਗਾ।
ਐੱਮਓਯੂ ਦੇ ਮੌਕੇ ’ਤੇ ਡਾਇਰੈਕਟਰ (ਪਰਸੋਨਲ) ਸ਼੍ਰੀਮਤੀ ਗੀਤਾ ਕਪੂਰ, ਡਾਇਰੈਕਟਰ (ਸਿਵਿਲ) ਸ਼੍ਰੀ ਐੱਸ. ਪੀ. ਬਾਂਸਲ, ਡਾਇਰੈਕਟਰ (ਵਿੱਤ), ਸ਼੍ਰੀ ਏ. ਕੇ. ਸਿੰਘ, ਡਾਇਰੈਕਟਰ (ਇਲੈਕਟ੍ਰੀਕਲ) ਸ਼੍ਰੀ ਸੁਸ਼ੀਲ ਸ਼ਰਮਾ ਦੇ ਨਾਲ ਹੀ ਐੱਸਜੇਵੀਐੱਨ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
ਕਾਨਫ਼ਰੰਸ ਦੇ ਦੌਰਾਨ ਸ਼੍ਰੀ ਨੰਦ ਲਾਲ ਸ਼ਰਮਾ ਨੇ ਸਕੱਤਰ (ਬਿਜਲੀ) ਨੂੰ ਦੱਸਿਆ ਕਿ 2016 ਮੈਗਾਵਾਟ ਸਥਾਪਤ ਸਮਰੱਥਾ ਦੇ ਨਾਲ ਐੱਸਜੇਵੀਐੱਨ ਆਪਣੇ ਸ਼ੇਅਰ ਧਾਰਕਾਂ ਨੂੰ ਵਿੱਤ ਵਰ੍ਹੇ 2019 - 20 ਦੇ ਲਈ 864.56 ਕਰੋੜ ਰੁਪਏ ਦੇ ਲਾਭਅੰਸ਼ ਦਾ ਭੁਗਤਾਨ ਪਹਿਲਾਂ ਹੀ ਕਰ ਕਰ ਚੁੱਕੀ ਹੈ, ਜਦੋਂ ਕਿ ਪਿਛਲੇ ਵਿੱਤ ਵਰ੍ਹੇ ਦੇ ਦੌਰਾਨ 844.91 ਕਰੋੜ ਰੁਪਏ ਦੇ ਲਾਭਾਂਸ਼ ਦਾ ਭੁਗਤਾਨ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਐੱਸਜੇਵੀਐੱਨ ਨੂੰ ਗੁਜਰਾਤ ਊਰਜਾ ਨਿਗਮ ਲਿਮਿਟਿਡ (ਜੀਯੂਵੀਐੱਨਐੱਲ) ਦੇ ਵੱਲੋਂ 100 ਮੈਗਾਵਾਟ ਦੇ ਧੋਲੇਰਾ ਸੋਲਰ ਪਾਵਰ ਪ੍ਰੋਜੈਕਟ ਅਤੇ 100 ਮੈਗਾਵਾਟ ਦੇ ਰਾਘਾਨੇਸਦਾ ਸੌਲਰ ਪਾਵਰ ਪ੍ਰੋਜੈਕਟ ਕ੍ਰਮਵਾਰ 2.80 ਰੁਪਏ ਪ੍ਰਤੀ ਯੂਨਿਟ ਅਤੇ 2.73 ਰੁਪਏ ਪ੍ਰਤੀ ਯੂਨਿਟ ਟੈਰਿਫ਼ ’ਤੇ ਹਾਸਲ ਕੀਤਾ ਹੈ।
ਸ਼੍ਰੀ ਨੰਦ ਲਾਲ ਸ਼ਰਮਾ ਨੇ ਇਹ ਵੀ ਦੱਸਿਆ ਕਿ ਐੱਸਜੇਵੀਐੱਨ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਨੇਪਾਲ ਅਤੇ ਭੂਟਾਨ ਵਿੱਚ 13 ਪਣ-ਬਿਜਲੀ ਪ੍ਰੋਜੈਕਟਾਂ ਨੂੰ ਸ਼ੁਰੂ ਕਰ ਰਿਹਾ ਹੈ। ਇਸ ਤੋਂ ਇਲਾਵਾ ਐੱਸਜੇਵੀਐੱਨ ਬਿਹਾਰ ਵਿੱਚ 1320 ਮੈਗਾਵਾਟ ਦਾ ਬਕਸਰ ਥਰਮਲ ਪਾਵਰ ਪ੍ਰੋਜੈਕਟ ਨੂੰ ਵੀ ਸ਼ੁਰੂ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਐੱਸਜੇਵੀਐੱਨ ਭਾਰਤ ਅਤੇ ਗੁਆਂਢੀ ਦੇਸ਼ਾਂ ਵਿੱਚ ਬਿਜਲੀ ਪ੍ਰੋਜੈਕਟਾਂ ’ਤੇ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਐੱਸਜੇਵੀਐੱਨ ਨੇਪਾਲ ਸਰਕਾਰ ਅਤੇ ਅਰੁਣਾਚਲ ਪ੍ਰਦੇਸ਼ ਸਰਕਾਰ ਨਾਲ ਵੀ ਉਨ੍ਹਾਂ ਦੇ ਖੇਤਰਾਂ ਵਿੱਚ ਪਣ-ਬਿਜਲੀ ਪ੍ਰੋਜੈਕਟ ਦੀਆਂ ਸੰਭਾਵਨਾ ਨੂੰ ਪੈਦਾ ਕਰਨ ਲਈ ਗੱਲਬਾਤ ਕਰ ਰਿਹਾ ਹੈ।
ਟੀਮ ਐੱਸਜੇਵੀਐੱਨ ਵਿੱਚ ਆਪਣੇ ਵਿਸ਼ਵਾਸ ਨੂੰ ਦੁਹਰਾਉਂਦੇ ਹੋਏ ਸ਼੍ਰੀ ਸ਼ਰਮਾ ਨੇ ਕਿਹਾ ਕਿ ਐੱਸਜੇਵੀਐੱਨ 2023 ਤੱਕ 5000 ਮੈਗਾਵਾਟ, 2030 ਤੱਕ 12000 ਮੈਗਾਵਾਟ ਅਤੇ 2040 ਤੱਕ 25000 ਮੈਗਾਵਾਟ ਸਮਰੱਥਾ ਹਾਸਲ ਕਰਨ ਦੀ ਦਿਸ਼ਾ ਵਿੱਚ ਜ਼ੋਰਸ਼ੋਰ ਨਾਲ ਅੱਗੇ ਵਧ ਰਿਹਾ ਹੈ।
******
ਆਰਸੀਜੇ / ਐੱਮ
(रिलीज़ आईडी: 1660478)
आगंतुक पटल : 156