PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 25 SEP 2020 6:21PM by PIB Chandigarh

https://static.pib.gov.in/WriteReadData/userfiles/image/image0015IFJ.jpgCoat of arms of India PNG images free download

 

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ) 

 

  • ਪਹਿਲੀ ਵਾਰ, ਇਕੋ ਦਿਨ ਵਿੱਚ ਲਗਭਗ 15 ਲੱਖ ਕੋਵਿਡ ਟੈਸਟ ਕੀਤੇ ਗਏ; ਕੁੱਲ ਟੈਸਟਾਂ ਵਿੱਚ ਭਾਰੀ ਵਾਧਾ, ਉਹ 7 ਕਰੋੜ ਦੇ ਨੇੜੇ ਹਨ।

  • ਹੁਣ ਤੱਕ ਕੁੱਲ 47.5 ਲੱਖ  ( 47,56,164 )  ਮਰੀਜ਼ ਠੀਕ ਹੋਏ ਹਨ। ਪਿਛਲੇ 24 ਘੰਟਿਆਂ ਵਿੱਚ 81,177 ਮਰੀਜ਼ ਠੀਕ ਹੋਏ ਹਨ। 

  • ਅੱਜ ਰਿਕਵਰੀ ਦਰ 81.74% ਰਹੀ।

  • 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਰਿਕਵਰੀ  ਦੇ ਨਵੇਂ ਮਾਮਲਿਆਂ ਵਿੱਚ 73% ਯੋਗਦਾਨ।

  • ਘਰੇਲੂ ਅਪ੍ਰੇਸ਼ਨ ਮੁੜ ਸ਼ੁਰੂ ਕਰਨ ਤੋਂ ਬਾਅਦ 1 ਕਰੋੜ ਤੋਂ ਵੱਧ ਯਾਤਰੀਆਂ ਨੇ ਹਵਾਈ ਯਾਤਰਾ ਕੀਤੀ।

 

https://static.pib.gov.in/WriteReadData/userfiles/image/image005JYW5.jpg

 

1.jpg

 

ਭਾਰਤ ਵਿੱਚ ਕੋਵਿਡ-19 ਦੇ 47.5 ਲੱਖ ਤੋਂ ਅਧਿਕ ਮਰੀਜ਼ ਠੀਕ ਹੋਏ; 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਰਿਕਵਰੀ  ਦੇ ਨਵੇਂ ਮਾਮਲਿਆਂ ਵਿੱਚ 73% ਯੋਗਦਾਨ 

ਹੁਣ ਤੱਕ ਕੁੱਲ 47.5 ਲੱਖ  ( 47,56,164 )  ਮਰੀਜ਼ ਠੀਕ ਹੋਏ ਹਨ। ਪਿਛਲੇ 24 ਘੰਟਿਆਂ ਵਿੱਚ 81,177 ਮਰੀਜ਼ ਠੀਕ ਹੋਏ ਹਨ। ਅੱਜ ਰਿਕਵਰੀ ਕੇਸ ਐਕਟਿਵ ਕੇਸ  ( 9,70,116 )  ਤੋਂ ਕਰੀਬ 38 ਲੱਖ  ( 37,86,048 )  ਅਧਿਕ ਹੋ ਗਏ। ਬਹੁਤ ਅਧਿਕ ਸੰਖਿਆ ਵਿੱਚ ਰਿਕਵਰੀ ਕਾਰਨ ਰਾਸ਼ਟਰੀ ਰਿਕਵਰੀ ਦਰ ਵੱਧਦੀ ਜਾ ਰਹੀ ਹੈ। ਅੱਜ ਇਹ 81.74% ਰਹੀ। ਠੀਕ ਹੋਣ ਵਾਲੇ 73% ਨਵੇਂ ਕੇਸ ਦਸ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਮਹਾਰਾਸ਼ਟਰ, ਆਂਧਰ ਪ੍ਰਦੇਸ਼,  ਕਰਨਾਟਕ, ਤਮਿਲ ਨਾਡੂ,  ਉੱਤਰ ਪ੍ਰਦੇਸ਼ ,  ਓਡੀਸ਼ਾ,  ਦਿੱਲੀ,  ਕੇਰਲ,  ਪੱਛਮ ਬੰਗਾਲ ਅਤੇ ਅਸਮ ਤੋਂ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿੱਚ 17,000 ਤੋਂ ਅਧਿਕ ਨਵੀਂ ਰਿਕਵਰੀ ਹੋਈ ਹੈ।  ਆਂਧਰ  ਪ੍ਰਦੇਸ਼ ਵਿੱਚ ਇੱਕ ਦਿਨ ਵਿੱਚ 8,000 ਤੋਂ ਅਧਿਕ ਲੋਕ ਠੀਕ ਹੋਏ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 86,052 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ।  ਨਵੇਂ ਕੇਸਾਂ ਵਿੱਚ 75% ਦਸ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਸਾਹਮਣੇ ਆਏ ਹਨ।  ਮਹਾਰਾਸ਼ਟਰ ਤੋਂ 19,000 ਤੋਂ ਅਧਿਕ ਨਵੇਂ ਕੇਸ ਸਾਹਮਣੇ ਆਏ ਹਨ।  ਆਂਧਰ  ਪ੍ਰਦੇਸ਼ ਅਤੇ ਕਰਨਾਟਕ ਦੋਹਾਂ ਰਾਜਾਂ ਵਿੱਚ 7,000 ਤੋਂ ਅਧਿਕ ਕੇਸ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ 1,141 ਮੌਤ ਦਰਜ ਕੀਤੀ ਗਈਆਂ ਹਨ।  ਇਸ ਵਿੱਚੋਂ 83%, 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ  ਦੇ ਹਨ।

https://pib.gov.in/PressReleseDetail.aspx?PRID=1659012 

 

ਭਾਰਤ ਨੇ ਇੱਕ ਇਤਿਹਾਸਿਕ ਛਾਲ ਲਈ, ਰੋਜ਼ਾਨਾ ਟੈਸਟਿੰਗ ਦਾ ਉੱਚ ਪੱਧਰੀ ਰਿਕਾਰਡ; ਪਹਿਲੀ ਵਾਰ, ਇਕੋ ਦਿਨ ਵਿੱਚ ਲਗਭਗ 15 ਲੱਖ ਕੋਵਿਡ ਟੈਸਟ ਕੀਤੇ ਗਏ; ਕੁੱਲ ਟੈਸਟਾਂ ਵਿੱਚ ਭਾਰੀ ਵਾਧਾ, ਉਹ 7 ਕਰੋੜ ਦੇ ਨੇੜੇ ਹਨ

ਕੋਵਿਡ -19 ਦੇ ਖਿਲਾਫ ਲੜਾਈ ਵਿੱਚ ਭਾਰਤ ਨੇ ਇੱਕ ਇਤਿਹਾਸਿਕ ਸਿਖਰ ਛੂ ਲਿਆ ਹੈ। ਇਕ ਮਹੱਤਵਪੂਰਣ ਪ੍ਰਾਪਤੀ ਵਿੱਚ, ਪਹਿਲੀ ਵਾਰ, ਇਕੋ ਦਿਨ ਵਿੱਚ ਲਗਭਗ 15 ਲੱਖ ਕੋਵਿਡ ਟੈਸਟ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਕੀਤੇ 14,92,409 ਟੈਸਟਾਂ ਦੇ ਨਾਲ, ਸੰਚਤ ਟੈਸਟਾਂ ਨੇ ਤਕਰੀਬਨ 7 ਕਰੋੜ (6,89,28,440) ਨੂੰ ਛੂ ਲਿਆ ਹੈ। ਰੋਜ਼ਾਨਾ ਪਰੀਖਣ ਦੀ ਸਮਰੱਥਾ ਵਿੱਚ ਇਹ ਜ਼ਿਆਦਾ ਵਾਧਾ ਦੇਸ਼ ਵਿੱਚ ਟੈਸਟਿੰਗ ਬੁਨਿਆਦੀ ਢਾਂਚੇ ਦੇ ਨਿਸ਼ਚਿਤ ਵਾਧੇ ਨੂੰ ਜ਼ੋਰਦਾਰ ਢੰਗ ਨਾਲ ਪ੍ਰਦਰਸ਼ਿਤ ਕਰਦਾ ਹੈ। ਪਿਛਲੇ ਇਕ ਕਰੋੜ ਟੈਸਟ ਸਿਰਫ 9 ਦਿਨਾਂ ਵਿੱਚ ਕਰਵਾਏ ਗਏ ਸਨ। ਟੈਸਟ ਪ੍ਰਤੀ ਮਿਲੀਅਨ (ਟੀਪੀਐੱਮ) ਅੱਜ ਤੱਕ 49,948 'ਤੇ ਹੈ।  ਰਾਸ਼ਟਰੀ ਕੁੱਲ ਪੋਜ਼ੀਟਿਵਿਟੀ ਦਰ ਅੱਜ 8.44% ਹੈ। ਟੈਸਟਿੰਗ ਬੁਨਿਆਦੀ ਢਾਂਚੇ ਦੇ ਵਿਸਤਾਰ ਦੇ ਨਾਲ, ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਰੋਜ਼ਾਨਾ ਟੈਸਟਿੰਗ ਵਿੱਚ ਵੀ ਵਾਧਾ ਹੋਇਆ ਹੈ। 23 ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਰਾਸ਼ਟਰੀ ਪੱਧਰ ਤੇ (49,948) ਪ੍ਰਤੀ ਮਿਲੀਅਨ ਟੈਸਟ ਤੋਂ ਬੇਹਤਰ ਪ੍ਰਦਰਸ਼ਨ ਕਰ ਰਹੇ ਹਨ। ਅੱਜ ਟੈਸਟਿੰਗ ਨੈਟਵਰਕ 1818 ਲੈਬਾਂ ਤਕ ਪਹੁੰਚ ਗਿਆ ਹੈ, ਜਿਸ ਵਿੱਚ ਸਰਕਾਰੀ ਖੇਤਰ ਵਿੱਚ 1084 ਲੈਬਾਂ ਅਤੇ 734 ਨਿੱਜੀ ਲੈਬਾਂ ਸ਼ਾਮਲ ਹਨ।

https://pib.gov.in/PressReleseDetail.aspx?PRID=1658910 

 

ਡਾ. ਹਰਸ਼ ਵਰਧਨ ਨੇ ਨਵੀਂ ਦਿੱਲੀ ਏਮਸ ਦੇ 65ਵੇਂ ਸਥਾਪਨਾ ਦਿਵਸ ਜਸ਼ਨਾਂ ਦਾ ਕੀਤਾ ਉਦਘਾਟਨ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ.  ਹਰਸ਼  ਵਰਧਨ  ਅਤੇ  ਏਮਸ  ਦੇ  ਪ੍ਰੈਸੀਡੈਂਟ  ਨੇ  ਨਵੀਂ  ਦਿੱਲੀ  ਏਮਸ  ਦੇ  65 ਵੇਂ ਸਥਾਪਨਾ ਦਿਵਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਦੀ ਹਾਜ਼ਰੀ ਵਿੱਚ, ਪ੍ਰਧਾਨਗੀ ਕੀਤੀ। ਅੱਜ ਦੇ ਦਿਨ 1956 ਵਿੱਚ ਐੱਮ ਬੀ ਬੀ ਐੱਸ ਕਲਾਸਾਂ ਦਾ ਪਹਿਲਾ ਬੈਚ ਅਤੇ ਅੰਡਰ ਗ੍ਰੈਜੂਏਟ ਪੜ੍ਹਾਈ ਦੀ ਸ਼ੁਰੂਆਤ ਹੋਈ ਸੀ। ਏਮਸ ਭਾਈਚਾਰੇ ਨੂੰ ਮਨੁੱਖੀ ਸੰਸਾਧਨ ਅਤੇ ਵਿਕਾਸ ਮੰਤਰਾਲੇ ਦੁਆਰਾ ਨੈਸ਼ਨਲ ਇੰਸਟੀਟਿਊਟ ਰੈਕਿੰਗ ਫਰੇਮਵਰਕ ਦੁਆਰਾ ਮੈਡੀਕਲ ਸੰਸਥਾਵਾਂ ਵਿੱਚੋਂ ਪਹਿਲਾ ਰੈਂਕ ਲੈਣ ਲਈ ਏਮਸ ਭਾਈਚਾਰੇ ਨੂੰ ਵਧਾਈ ਦਿੱਤੀ। ਡਾਕਟਰ ਵਰਧਨ ਨੇ ਭਾਰਤੀ ਸੰਸਦ ਦੁਆਰਾ 1956 ਵਿੱਚ ਇਸ ਦੀ ਸਥਾਪਨਾ ਅਤੇ ਇਸ ਦੇ ਮੰਤਵਾਂ ਨੂੰ ਨਵੀਂ ਦਿੱਲੀ ਏਮਸ ਦੁਆਰਾ ਪੂਰਾ ਕਰਨ ਤੇ ਤਸੱਲੀ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਇਹ ਸੰਸਥਾ ਅੱਜ ਵੀ ਸਿਹਤ ਸੇਵਾਵਾਂ , ਸਿੱਖਿਆ ਅਤੇ ਖੋਜ ਵਿੱਚ ਲਗਾਤਾਰ ਬੜੇ ਉੱਚੇ ਪੱਧਰ ਪ੍ਰਾਪਤ ਕਰ ਰਹੀ ਹੈ। ਡਾਕਟਰ ਹਰਸ਼ ਵਰਧਨ ਨੇ ਕੋਵਿਡ- 19 ਮਹਾਮਾਰੀ ਵਿੱਚ ਸੰਸਥਾ ਦੇ ਵੱਡੇ ਯੋਗਦਾਨ ਲਈ ਧੰਨਵਾਦ ਕੀਤਾ। ਕੋਵਿਡ -19 ਖਿਲਾਫ ਭਾਰਤ ਦੀ ਲੜਾਈ ਬਾਰੇ ਡਾਕਟਰ ਹਰਸ਼ ਵਰਧਨ ਨੇ ਕਿਹਾ "ਭਾਰਤ ਦੀ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਲਗਾਤਾਰ ਵੱਧ ਰਹੀ ਏ ਅਤੇ ਮੌਤ ਦਰ ਲਗਾਤਾਰ ਘੱਟ ਰਹੀ ਹੈ , ਜਿਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਬਹੁਤ ਵਧੀਆ ਦਿਸ਼ਾ ਨਿਰਦੇਸ਼ ਤੇ ਅਗਵਾਈ ਹੇਠ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੋਵਿਡ -19  ਲਈ  ਅਪਣਾਈ ਗਈ ਕੰਟੇਨਮੈਂਟ ਰਣਨੀਤੀ ਸਫ਼ਲ ਹੋਈ ਹੈ। ਅਸੀਂ ਸਫ਼ਲਤਾਪੂਰਵਕ ਆਪਣੀ ਟੈਸਟਿੰਗ ਸਮਰੱਥਾ ਵਧਾਈ ਹੈ , ਜਿਸ ਨੇ ਅੱਜ ਤਕਰੀਬਨ 15 ਲੱਖ ਦੇ ਮੀਲ ਪੱਥਰ ਨੂੰ ਛੂਹਿਆ ਹੈ ਅਤੇ ਦੇਸ਼ ਭਰ ਵਿੱਚ 1,800 ਟੈਸਟਿੰਗ ਲੈਬਾਰਟਰੀਆਂ ਕਾਇਮ ਕੀਤੀਆਂ ਹਨ। ਮੈਨੂੰ ਵਿਸ਼ਵਾਸ ਹੈ ਕਿ ਕੋਵਿਡ -19  ਦੇ  ਇਲਾਜ  ਅਤੇ  ਟੀਕੇ  ਲਈ  ਵਿਗਿਆਨਕ  ਵਿਕਾਸ  ਕੀਤੇ  ਜਾ  ਰਹੇ  ਨੇ  ਤੇ  ਜਲਦੀ  ਹੀ ਭਾਰਤ ਕੋਵਿਡ 19 ਖਿਲਾਫ ਲੜਾਈ ਵਿੱਚ ਸਫ਼ਲਤਾ ਪ੍ਰਾਪਤ ਕਰ ਲਵੇਗਾ"।

https://pib.gov.in/PressReleseDetail.aspx?PRID=1658991 

 

ਮੈਡੀਕਲ ਸਿੱਖਿਆ ਵਿੱਚ ਇਤਿਹਾਸਿਕ ਸੁਧਾਰ ; ਰਾਸ਼ਟਰੀ ਮੈਡੀਕਲ ਕਮਿਸ਼ਨ ਦਾ ਗਠਨ

ਕੇਂਦਰ ਸਰਕਾਰ ਨੇ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਇੱਕ ਇਤਿਹਾਸਿਕ ਸੁਧਾਰ ਕਰਦਿਆਂ ਰਾਸ਼ਟਰੀ ਮੈਡੀਕਲ ਕਮਿਸ਼ਨ ਦੇ ਨਾਲ ਚਾਰ ਅਟਾਨੋਮਸ ਬੋਰਡਾਂ ਦਾ ਗਠਨ ਕੀਤਾ ਹੈ। ਇਸ ਨਾਲ ਕਈ ਦਹਾਕੇ ਪੁਰਾਣੀ ਮੈਡੀਕਲ ਕੌਂਸਲ ਆਫ ਇੰਡੀਆ ਖ਼ਤਮ ਕਰ ਦਿੱਤੀ ਗਈ ਹੈ। ਰਾਸ਼ਟਰੀ ਮੈਡੀਕਲ ਕਮਿਸ਼ਨ ਦੇ ਨਾਲ ਚਾਰ ਅਟਾਨੋਮਸ ਬੋਰਡ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਬੋਰਡਸ , ਮੈਡੀਕਲ ਅਸੈੱਸਮੈਂਟ ਐਂਡ ਰੇਟਿੰਗ ਬੋਰਡ , ਐਥਿਕਸ ਅਤੇ ਮੈਡੀਕਲ ਰਜਿਸਟ੍ਰੇਸ਼ਨ ਬੋਰਡ ਦਾ ਗਠਨ ਕੀਤਾ ਹੈ , ਜੋ ਰਾਸ਼ਟਰੀ ਮੈਡੀਕਲ ਕਮਿਸ਼ਨ ਦੇ ਰੋਜ਼ਾਨਾ ਕੰਮ ਵਿੱਚ ਸਹਾਇਤਾ ਕਰਨਗੇ। ਇਹ ਇਤਿਹਾਸਿਕ ਸੁਧਾਰ ਮੈਡੀਕਲ ਸਿੱਖਿਆ ਵਿੱਚ ਪਾਰਦਰਸ਼ਤਾ ਮਿਆਰੀਪਨ ਤੇ ਜਿ਼ੰਮੇਵਾਰੀ ਸਿਸਟਮ ਸਥਾਪਿਤ ਕਰਕੇ ਇਸ ਨੂੰ ਹੋਰ ਅੱਗੇ ਲੈ ਜਾਵੇਗਾ। ਮੁੱਢਲਾ ਪਰਿਵਰਤਣ ਜੋ ਕੀਤਾ ਗਿਆ ਹੈ , ਉਹ ਕਿ ਹੁਣ ਰੈਗੂਲੇਟਰ ਮੈਰਿਟ ਦੇ ਅਧਾਰ ਤੇ ਚੁਣਿਆ ਜਾਵੇਗਾ , ਜੋ ਕਿ ਪਹਿਲਾਂ ਚੁਣੇ ਹੋਏ ਰੈਗੂਲੇਟਰ ਦੇ ਉਲਟ ਹੈ। ਮੈਡੀਕਲ ਸਿੱਖਿਆ ਸੁਧਾਰਾਂ ਨੂੰ ਹੋਰ ਅੱਗੇ ਲਿਜਾਣ ਲਈ ਇਮਾਨਦਾਰ ਅਖੰਡਤਾ , ਪੇਸ਼ਾ ਵਰ , ਤਜ਼ਰਬੇ ਵਾਲੇ ਆਦਮੀਆਂ ਤੇ ਔਰਤਾਂ ਦੇ ਹੱਥ ਬਾਗਡੋਰ ਦਿੱਤੀ ਗਈ ਹੈ।

https://pib.gov.in/PressReleseDetail.aspx?PRID=1659029 

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸੁਗਾ ਯੋਸ਼ੀਹਿਦੇ ਦਰਮਿਆਨ ਫ਼ੋਨ ਕਾਲ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅੱਜ ਜਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸੁਗਾ ਯੋਸੀਹਿਦੇ ਨਾਲ ਫੋਨ ꞌਤੇ ਗੱਲਬਾਤ ਹੋਈ। ਪ੍ਰਧਾਨ ਮੰਤਰੀ ਨੇ ਜਪਾਨ ਦੇ ਪ੍ਰਧਾਨ ਮੰਤਰੀ ਸੁਗਾ ਨੂੰ ਉਨ੍ਹਾਂ ਦੀ ਜਪਾਨ ਦੇ ਪ੍ਰਧਾਨ ਮੰਤਰੀ ਵਜੋਂ ਨਿਯੁਕਤੀ ਹੋਣ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਟੀਚਿਆਂ ਦੀ ਪ੍ਰਾਪਤੀ ਲਈ ਸਫ਼ਲਤਾ ਦੀ ਕਾਮਨਾ ਕੀਤੀ। ਦੋਵੇਂ ਨੇਤਾਵਾਂ ਨੇ ਸਹਿਮਤੀ ਜਤਾਈ ਕਿ ਕੋਵਿਡ-19 ਮਹਾਮਾਰੀ ਸਮੇਤ ਗਲੋਬਲ ਚੁਣੌਤੀਆਂ ਦੇ ਮੱਦੇਨਜ਼ਰ ਦੋਹਾਂ ਦੇਸ਼ਾਂ ਦਰਮਿਆਨ ਸਾਂਝੇਦਾਰੀ ਹੋਰ ਵੀ ਪ੍ਰਾਸੰਗਿਕ ਹੈ। ਉਨ੍ਹਾਂ ਇਸ ਗੱਲ ꞌਤੇ ਜ਼ੋਰ ਦਿੱਤਾ ਕਿ ਇੱਕ ਆਜ਼ਾਦ, ਖੁੱਲ੍ਹੇ ਅਤੇ ਸਮਾਵੇਸ਼ੀ ਇੰਡੋ- ਪੈਸਿਫਿਕ ਖੇਤਰ ਦੀ ਆਰਥਿਕ ਵਾਸਤੂਕਲਾ ਨੂੰ ਅਨੁਕੂਲ ਸਪਲਾਈ ਲੜੀਆਂ ꞌਤੇ ਅਧਾਰਿਤ ਕੀਤਾ ਜਾਣਾ ਚਾਹੀਦਾ ਹੈ, ਅਤੇ ਇਸ ਸੰਦਰਭ ਵਿੱਚ, ਭਾਰਤ, ਜਪਾਨ ਅਤੇ ਹੋਰ ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ ਦਰਮਿਆਨ ਸਹਿਯੋਗ ਦਾ ਸੁਆਗਤ ਕੀਤਾ। ਪ੍ਰਧਾਨ ਮੰਤਰੀ ਨੇ ਗਲੋਬਲ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈ ਸਥਿਤੀ ਵਿੱਚ ਸੁਧਾਰ ਤੋਂ ਬਾਅਦ ਪ੍ਰਧਾਨ ਮੰਤਰੀ ਸੁਗਾ ਨੂੰ ਸਲਾਨਾ ਦੁਵੱਲੇ ਸਿਖਰ ਸੰਮੇਲਨ ਲਈ ਭਾਰਤ ਆਉਣ ਦਾ ਸੱਦਾ ਦਿੱਤਾ।

https://pib.gov.in/PressReleseDetail.aspx?PRID=1658956 

 

ਆਯੁਸ਼ ਮੰਤਰਾਲੇ ਨੇ ਕੰਮਕਾਜੀ ਥਾਵਾਂ ਤੇ ਅੱਜ ਤੋਂ ਯੋਗਾ ਬਰੇਕ ਦੀ ਸ਼ੁਰੂਆਤ ਕਰ ਦਿੱਤੀ ਹੈ

ਆਯੁਸ਼ ਮੰਤਰਾਲੇ ਦੇ "ਯੋਗਾ ਬਰੇਕ" ਪ੍ਰੋਟੋਕੋਲ ਨੂੰ ਉਤਸ਼ਾਹਿਤ ਕਰਨ ਦੀਆਂ ਗਤੀਵਿਧੀਆਂ ਨੂੰ ਅੱਜ  ਤੋਂ  ਫਿਰ  ਲਾਗੂ  ਕਰ  ਦਿੱਤਾ ਗਿਆ ਹੈ। ਇਹ ਗਤੀਵਿਧੀਆਂ ਕੋਵਿਡ 19  ਪ੍ਰੋਟੋਕੋਲ  ਲਾਗੂ  ਕਰਨ  ਵੇਲੇ  ਮੁਅੱਤਲ  ਕਰ  ਦਿੱਤੀਆਂ  ਗਈਆਂ  ਸਨ।  ਇਹ ਪੰਜ ਮਿੰਟ ਦਾ ਪ੍ਰੋਟੋਕੋਲ ਕੰਮਕਾਜੀ ਥਾਵਾਂ ਤੇ ਲੋਕਾਂ ਨੂੰ ਯੋਗਾ ਨਾਲ ਰੁਬਰੂ ਕਰਵਾ ਕੇ ਕੰਮ ਦੇ ਸਮੇਂ ਵਿੱਚ ਬਰੇਕ ਦੇ ਕੇ ਤਾਜ਼ਗੀ ਲਿਆਉਣ ਤੇ ਫਿਰ ਤੋਂ ਕੰਮ ਤੇ ਧਿਆਨ ਕੇਂਦਰਿਤ ਕਰਨ ਵਿੱਚ ਸਹਾਈ ਹੁੰਦਾ ਹੈ।ਐੱਮ ਡੀ ਆਈ ਵਾਈ ਦੇ ਸਹਿਯੋਗ ਨਾਲ ਆਯੁਸ਼ ਮੰਤਰਾਲੇ ਨੇ ਇਹ ਪੰਜ ਮਿੰਟ ਦਾ ਯੋਗਾ ਬਰੇਕ ਪ੍ਰੋਟੋਕੋਲ 2019 ਵਿੱਚ ਕੰਮਕਾਜੀ ਥਾਵਾਂ ਤੇ ਵਰਕਰਾਂ ਨੂੰ ਦਬਾਅ ਤੋਂ ਬਾਹਰ ਕੱਢਣ , ਤਾਜ਼ਗੀ ਦੇਣ ਅਤੇ ਫਿਰ ਤੋਂ ਕੰਮ ਤੇ ਧਿਆਨ ਕੇਂਦਰਿਤ ਕਰਨ ਲਈ ਬਣਾਇਆ ਸੀ।ਇਸ ਪ੍ਰੋਟੋਕੋਲ ਨੂੰ ਜਨਵਰੀ 2020 ਵਿੱਚ ਸ਼ੁਰੂਆਤ ਵਿੱਚ ਇੱਕ ਅਜ਼ਮਾਇਸ਼ ਦੇ ਤੌਰ ਤੇ ਸ਼ੁਰੂ ਕੀਤਾ ਗਿਆ ਸੀ , ਜੋ ਯੋਗ ਕਰਨ ਵਾਲਿਆਂ ਦੁਆਰਾ ਮਿਲੀ ਫੀਡਬੈਕ ਤੇ ਮੁਲਾਂਕਣ ਦੇ ਅਧਾਰ ਤੇ ਅਸਰਦਾਰ ਸਾਬਤ ਹੋਇਆ ਸੀ। ਅਜੋਕੀ ਸਿਹਤ ਐਮਰਜੈਂਸੀ ਦੇ ਮੱਦੇਨਜ਼ਰ ਸਾਹ ਲੈਣ ਦੀ ਕਸਰਤ (ਪ੍ਰਾਣਾਯਾਮ) ਤੇ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਫੇਫੜਿਆਂ ਦੀ ਸਾਹ ਲੈਣ ਦੀ ਸਮਰੱਥਾ ਵਧਾਈ ਜਾ ਸਕੇ। ਆਯੁਸ਼ ਭਵਨ ਦੇ ਵਿਹੜੇ ਵਿੱਚ ਇਸ ਦਾ ਪ੍ਰਦਰਸ਼ਨ ਤੇ ਸਿਖਲਾਈ 10 ਮਿੰਟ ਲਈ ਲਗਾਤਾਰ ਕੀਤਾ ਜਾਵੇਗਾ ਅਤੇ ਇਸ ਦੇ ਆਸ ਪਾਸ ਦੇ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਇਸ ਵਿੱਚ ਸ਼ਾਮਲ ਹੋਣ ਲਈ ਆਪਣਾ ਨਾਂ ਸੂਚੀ ਵਿੱਚ ਲਿਖਾ ਸਕਦੇ ਹਨ। ਸਰਕਾਰ ਦੁਆਰਾ ਸਰੀਰਿਕ ਦੂਰੀ ਤੇ ਹੋਰ ਜਾਰੀ ਨਿਰਦੇਸ਼ਾਂ ਤੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਵੀ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ। ਆਯੁਸ਼ ਮੰਤਰਾਲਾ ਆਉਂਦੇ ਹਫ਼ਤਿਆਂ ਵਿੱਚ ਨਵੀਂ ਦਿੱਲੀ ਆਈ ਐੱਨ ਏ , ਜੀ ਪੀ ਓ ਕੰਪਲੈਕਸ ਦੇ ਵੱਖ ਵੱਖ ਦਫ਼ਤਰਾਂ ਦੇ ਅਧਿਕਾਰੀਆਂ ਅਤੇ ਸਟਾਫ ਨੂੰ ਇਹ ਸਹੂਲਤ ਮੁਫ਼ਤ ਦੇਵੇਗਾ।

https://pib.gov.in/PressReleseDetail.aspx?PRID=1658770 

 

ਆਯੁਸ਼ ਮੰਤਰਾਲਾ “ਆਯੁਸ਼ ਫਾਰ ਇੰਮਿਊਨਿਟੀ” ਅਭਿਯਾਨ ਦੇ ਹਿੱਸੇ ਦੇ ਰੂਪ ਵਿੱਚ ਇੱਕ ਅਨੌਖੇ ਈ - ਮੈਰਾਥਨ ਦਾ ਸਮਰਥਨ ਕਰ ਰਿਹਾ ਹੈ

ਆਯੁਸ਼ ਮੰਤਰਾਲੇ ਨੇ ,  ਮੰਤਰਾਲੇ ਦੇ ਤਿੰਨ ਮਹੀਨਿਆਂ  ਦੇ “ਆਯੁਸ਼ ਫਾਰ ਇੰਮਿਊਨਿਟੀ” ਨਾਮਕ ਅਭਿਯਾਨ ਅਨੁਸਾਰ , ਇੱਕ ਅਨੋਖੇ ਈ - ਮੈਰਾਥਨ ਦਾ ਆਯੋਜਨ ਕਰਨ ਲਈ ਰਾਜਗਿਰੀ ਕਾਲਜ ਆਵ੍ ਸੋਸ਼ਲ ਸਾਇੰਸੇਜ ਅਤੇ ਰਾਜਗਿਰੀ ਬਿਜਨੈੱਸ ਸਕੂਲ ,  ਕੌਚੀ ਨਾਲ ਹੱਥ ਮਿਲਾਇਆ ਹੈ,  ਜਿਸ ਦਾ ਉਦੇਸ਼ ਵਾਛਨੀਯ ਸਿਹਤ - ਪ੍ਰਚਾਰ ਅਤੇ ਰੋਗ ਨਿਵਾਰਕ ਉਪਾਵਾਂ ‘ਤੇ ਧਿਆਨ ਕੇਂਦ੍ਰਿਤ ਕਰਨਾ ਹੈ।  ਟੈਕਨੋਲੋਜੀ,  ਸ਼ਰੀਰਿਕ ਦੋੜ,  ਚੈਰਿਟੀ ਅਤੇ ਭਲਾਈ ਪ੍ਰੋਗਰਾਮਾਂ ਦੇ ਤਾਲਮੇਲ ਨਾਲ ,  ਇਸ ਈ - ਪ੍ਰੋਗਰਾਮ  ਦੇ ਦੁਆਰਾ ਪ੍ਰਤਿਭਾਗੀਆਂ ਦੇ ਜੀਵਨ ਨੂੰ ਸਕਾਰਾਤਮਕਤਾ ਅਤੇ ਚੰਗੀ ਸਿਹਤ ਨਾਲ ਜੋੜਨ ਦੀ ਉਮੀਦ ਹੈ। ਇਸ ਈ - ਮੈਰਾਥਨ ਦਾ ਆਯੋਜਨ ਕੋਵਿਡ - 19 ਤੋਂ ਪ੍ਰਭਾਵਿਤ ਬੱਚਿਆਂ ਦੀ ਸਿੱਖਿਆ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਅਤੇ ਵਰਤਮਾਨ ਮਹਾਮਾਰੀ ਸੰਕਟ  ਦੌਰਾਨ ਪ੍ਰਤਿਭਾਗੀਆਂ ਦੀ ਸਿਹਤ ਨੂੰ ਹੁਲਾਰਾ ਦੇਣ ਲਈ ਕੀਤਾ ਜਾ ਰਿਹਾ ਹੈ। ਈ - ਮੈਰਾਥਨ ਦੇ ਪ੍ਰਤਿਭਾਗੀ ਆਪਣੀ ਪਸੰਦ ਦੇ ਸਮੇਂ ਅਤੇ ਸੁਰੱਖਿਅਤ ਸਥਾਨਾਂ ‘ਤੇ ਇਸ ਆਯੋਜਨ ਵਿੱਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਨੂੰ ਦੌੜਨ ਦੀਆਂ ਚੁਣੌਤੀਆਂ ਨੂੰ ਪੂਰਾ ਕਰਨ ਲਈ 10 ਦਿਨਾਂ ਦੀ ਇੱਕ ਲੰਮੀ ਮਿਆਦ ਪ੍ਰਦਾਨ ਕੀਤੀ ਗਈ ਹੈ।  ਇੱਕ ਸਿਹਤ ਐਪ ਪ੍ਰਤਿਭਾਗੀਆਂ ਦੇ ਵਿਅਕਤੀਗਤ ਦੋੜ ਮਾਪ ਨੂੰ ਇੱਕ ਕੇਂਦਰੀ ਸਰਵਰ  ( ਕੰਪਿਊਟਰ )  ਵਿੱਚ ਏਕੀਕ੍ਰਿਤ ਕਰੇਗਾ, ਜਿਸ ਨਾਲ ਕਿ ਸਾਰੇ ਪ੍ਰਤਿਭਾਗੀਆਂ ਨੂੰ ਕੇਂਦ੍ਰਿਕ੍ਰਿਤ ਸਾਫਟਵੇਅਰ ਐਪਲੀਕੇਸ਼ਨ ਰਾਹੀਂ ਜੋੜਿਆ ਜਾ ਸਕੇ। ਇਸ ਅਨੋਖੇ ਪ੍ਰੋਗਰਾਮ ਵਿੱਚ ਦੇਸ਼ ਅਤੇ ਵਿਦੇਸ਼ ਦੇ ਲਗਭਗ 8,000 ਪ੍ਰਤੀਭਾਗੀਆਂ ਦੇ ਸ਼ਾਮਿਲ ਹੋਣ ਦਾ ਅਨੁਮਾਨ ਹੈ।

https://pib.gov.in/PressReleseDetail.aspx?PRID=1658770 

 

ਆਯੁਸ਼ ਮੰਤਰਾਲਾ ਕੋਵਿਡ 19 ਦੇ ਪ੍ਰਬੰਧਨ ਲਈ ਵਾਸ (ਅਡਾਤੋਦਾ ਵਾਸੀਕਾ) ਅਤੇ ਗੁਡੂਚੀ ਦੀ ਸੰਭਾਵਨਾ ਬਾਰੇ ਕਲੀਨਿਕਲ ਅਧਿਅਨ ਕਰੇਗਾ

ਕੋਵਿਡ -19  ਲਈ  ਤੇਜ਼ੀ  ਨਾਲ  ਹੱਲ  ਲੱਭਣ  ਦੀ  ਜ਼ਰੂਰਤ  ਦੇ  ਮੱਦੇਨਜ਼ਰ  ਆਯੁਸ਼  ਮੰਤਰਾਲੇ  ਨੇ  ਕਈ  ਚੈਨਲਾਂ  ਰਾਹੀਂ ਵੱਖ ਵੱਖ ਸੰਭਵ ਹੱਲ ਲੱਭਣ ਲਈ ਸਿਸਟਮੈਟਿਕ ਅਧਿਅਨ ਸ਼ੁਰੂ ਕੀਤਾ ਹੈ। ਇਸ ਯਤਨ ਦੇ ਇੱਕ ਹਿੱਸੇ ਵਜੋਂ ਕਲੀਨਿਕਲ ਅਧਿਅਨ ਲਈ ਇੱਕ ਪ੍ਰਸਤਾਵ ਜਿਸ ਵਿੱਚ ਵਾਸਾਘਨਾ , ਗੁਡੂਚੀਘਨਾ ਅਤੇ ਵਾਸਾਗੁਡੂਚੀਘਨਾ ਦੀ ਭੂਮਿਕਾ ਦਾ ਜਾਇਜ਼ਾ ਲੈਣ ਲਈ ਕੋਵਿਡ -19  ਦੇ  ਪਾਜ਼ੀਟਿਵ  ਮਾਮਲਿਆਂ  ਦੇ  ਲੱਛਣਾਂ  ਦੇ  ਇਲਾਜ  ਪ੍ਰਬੰਧ  ਨੂੰ  ਮਨਜ਼ੂਰੀ  ਦਿੱਤੀ  ਹੈ।  ਇਹ  ਬੇਤਰਤੀਬੇ  ਖੁੱਲ੍ਹੇ  ਲੇਬਲ  ਹਥਿਆਰਬੰਦ  ਅਧਿਅਨ  ਰਾਹੀਂ  ਸੀ  ਐੱਸ  ਆਈ  ਆਰ  ਦੇ  ਯੁਨਿਟ  ਆਈ  ਜੀ  ਆਈ  ਬੀ  ਦੇ  ਸਹਿਯੋਗ  ਨਾਲ ਆਲ ਇੰਡੀਆ ਇੰਸਟੀਟਿਊਟ ਆਫ ਆਯੁਰਵੇਦਾ ਨਵੀਂ ਦਿੱਲੀ ਦੁਆਰਾ ਕੀਤਾ ਜਾਵੇਗਾ। ਇਸ ਦਾ ਵਿਧੀ ਸਮੇਤ ਵਿਸਤਾਰਪੂਰਵਕ ਪ੍ਰਸਤਾਵ ਜਿਸ ਵਿੱਚ ਇਸ ਦੇ ਉਪਾਅ , ਕਲੀਨਿਕਲ , ਲੈਬਾਰਟਰੀ ਮਾਪਦੰਡ , ਲੋਜੀਸਟਿੱਕ ਦੀ ਖੋਜ ਸ਼ਾਮਲ ਹੈ। ਇਹ ਅਧਿਅਨ ਇੱਕ ਵਿਲੱਖਣ ਕੇਸ ਰਿਪੋਰਟ ਫੋਰਮ ਜੋ ਆਯੁਸ਼ ਮੋਡ ਖੋਜ ਲਈ ਢੁੱਕਵਾਂ ਹੋਵੇਗਾ , ਦੀ ਵਰਤੋਂ ਕਰੇਗਾ। ਸੀ ਆਰ ਐੱਫ ਅਤੇ ਅਧਿਅਨ ਪ੍ਰੋਟੋਕੋਲ ਦਾ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਦੁਆਰਾ ਜਾਇਜ਼ਾ ਲਿਆ ਗਿਆ ਹੈ , ਜਿਸ ਵਿੱਚ ਆਧੁਨਿਕ ਮੈਡੀਸਨ ਵੀ ਸ਼ਾਮਲ ਹੈ ਅਤੇ ਉਹਨਾਂ ਦੇ ਸੁਝਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਅਧਿਅਨ ਇੰਸਟੀਟਿਊਸ਼ਨਲ ਐਥਿਕਸ ਕਮੇਟੀ ਦੁਆਰਾ ਲੋੜੀਂਦੀਆਂ ਮਨਜ਼ੂਰੀਆਂ ਮਿਲਣ ਤੋਂ ਬਾਅਦ ਕੀਤਾ ਜਾਵੇਗਾ।

https://pib.gov.in/PressReleseDetail.aspx?PRID=1659101 

 

ਬਿਹਾਰ ਵਿਧਾਨ ਸਭਾ ਆਮ ਚੋਣਾਂ 2020 - ਚੋਣਾਂ ਦਾ ਕਾਰਜਕ੍ਰਮ

ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਬਿਹਾਰ ਰਾਜ ਵਿਧਾਨ ਸਭਾ ਦੀਆਂ ਆਮ ਚੋਣਾਂ 2020 ਲਈ ਕਾਰਜਕ੍ਰਮ ਦਾ ਐਲਾਨ ਕੀਤਾ ਹੈ।

https://pib.gov.in/PressReleseDetail.aspx?PRID=1658980 

 

ਇਸ ਸਾਲ ਖਰੀਫ ਫਸਲਾਂ ਦੀ ਬਿਜਾਈ 1116.88 ਲੱਖ ਹੈਕਟੇਅਰ ਖੇਤਰ ਵਿੱਚ ਹੋਈ ਜਦੋਂ ਕਿ ਪਿਛਲੇ ਸਾਲ ਇਸ ਸਮੇਂ ਖਰੀਫ ਫਸਲਾਂ ਦੀ ਬਿਜਾਈ 1066.06 ਲੱਖ ਹੈਕਟੇਅਰ ਖੇਤਰ ਵਿੱਚ ਹੋਈ ਸੀ

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਅਤੇ ਰਾਜ ਸਰਕਾਰਾਂ ਨੇ ਮਿਸ਼ਨ ਪ੍ਰੋਗਰਾਮਾਂ ਅਤੇ ਫਲੈਗਸ਼ਿਪ ਯੋਜਨਾਵਾਂ ਦੇ ਸਫਲ ਲਾਗੂਕਰਨ ਕਰਨ ਲਈ ਹਰ ਸੰਭਵ ਯਤਨ ਕੀਤੇ ਹਨ।  ਭਾਰਤ ਸਰਕਾਰ ਦੁਆਰਾ ਬੀਜ,  ਕੀਟਨਾਸ਼ਕ,  ਖਾਦ ,  ਮਸ਼ੀਨਰੀ ਅਤੇ ਕਰਜ਼ੇ ਵਰਗੇ ਇਨਪੁਟਾਂ ਦਾ ਸਮੇਂ ‘ਤੇ ਪੂਰਵ - ਨਿਰਧਾਰਣ ਕਰਨ ਨਾਲ ਮਹਾਮਾਰੀ ਕਾਰਨ ਹੋਏ ਲੌਕਡਾਉਨ ਦੌਰਾਨ ਵੀ ਵੱਡੀ ਕਵਰੇਜ ਨੂੰ ਸੰਭਵ ਬਣਾਇਆ ਗਿਆ ਹੈ। ਖਰੀਫ ਫਸਲਾਂ ਤਹਿਤ ਆਉਣ ਵਾਲੇ ਖੇਤਰਾਂ ਦੀ ਪ੍ਰਗਤੀ ‘ਤੇ ਵਰਤਮਾਨ ਸਮੇਂ ਵਿੱਚ ਕੋਵਿਡ - 19 ਦਾ ਕੋਈ ਪ੍ਰਭਾਵ ਨਹੀਂ ਪਿਆ ਹੈ। ਇਸ ਦਾ ਸਿਹਰਾ ਕਿਸਾਨਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਮੇਂ ‘ਤੇ ਕਾਰਵਾਈ ਕੀਤੀ,  ਟੈਕਨੋਲੋਜੀਆਂ  ਨੂੰ ਅਪਣਾਇਆ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਉਠਾਇਆ। ਇਸ ਸਾਲ ਖਰੀਫ ਫਸਲ ਦਾ ਖੇਤਰ ਕਵਰੇਜ 1116.88 ਲੱਖ ਹੈਕਟੇਅਰ ਹੈ ਜਦੋਂ ਕਿ ਪਿਛਲੇ ਸਾਲ ਦੀ ਇਸ ਮਿਆਦ ਵਿੱਚ ਇਹ 1066.06 ਲੱਖ ਹੈਕਟੇਅਰ ਸੀ। ਖਰੀਫ ਫਸਲਾਂ ਦੀ ਅੰਤਮ ਬਿਜਾਈ ਦੇ ਅੰਕੜੇ 1 ਅਕਤੂਬਰ 2020 ਨੂੰ ਬੰਦ ਹੋ ਜਾਣ ਦੀ ਸੰਭਾਵਨਾ ਹੈ।

https://pib.gov.in/PressReleseDetail.aspx?PRID=1658997 

 

ਭਾਰਤ ਨੇ ਰਾਸ਼ਟਰਾਂ ਨੂੰ ਕੋਵਿਡ-19 ਤੋਂ ਬਾਅਦ ਕੁਦਰਤ ਨੂੰ ਰਿਕਵਰੀ ਯੋਜਨਾ ਵਿੱਚ ਥਾਂ ਦੇਣ ਦੀ ਅਪੀਲ ਕੀਤੀ

ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ੍ਰੀ ਪ੍ਰਕਾਸ਼ ਜਾਵਡੇਕਰ ਨੇ "ਸੰਯੁਕਤ ਰਾਸ਼ਟਰ ਦੀ ਦਹਾਕਾ ਕਾਰਜ ਅਤੇ ਸਥਿਰ ਵਿਕਾਸ ਲਈ ਡਿਲਿਵਰੀ” ਦੀ ਸ਼ੁਰੂਆਤ ਤੇ ਰਾਸ਼ਟਰਾਂ ਨੂੰ ਰਿਕਵਰੀ ਯੋਜਨਾ ਵਿੱਚ ਕੁਦਰਤ ਨੂੰ ਥਾਂ ਦੇਣ ਅਰਥਾਤ ਦਿਲ ਵਿੱਚ ਰੱਖਣ ਦੀ ਅਪੀਲ ਕਰਦਿਆਂ ਆਪਸ ਵਿੱਚ ਹੱਥ ਮਿਲਾ ਕੇ ਕੰਮ ਕਰਨ ਲਈ ਆਖਿਆ ਤਾਂ ਜੋ "ਕੁਦਰਤ ਦੇ ਸੁਮੇਲ ਨਾਲ ਜਿਉਣ" ਦੇ ਵਿਜ਼ਨ ਨੂੰ ਮਹਿਸੂਸ ਕੀਤਾ ਜਾ ਸਕੇ। ਸ਼੍ਰੀ ਜਾਵਡੇਕਰ ਨੇ ਜੈਵਿਕ ਵਿਵਿਧਤਾ ਤੋਂ ਪਰੇ 2020 ਤੇ ਮੰਤਰੀਆਂ ਦੀ ਵਰਚੁਅਲ ਗੋਲਮੇਜ਼ ਵਾਰਤਾ (ਵਰਚੁਅਲ ਮਨਿਸਟੀਰੀਅਲ ਰਾਊਂਡਟੇਬਲ ਡਾਇਲੌਗ) ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ: ਪ੍ਰਿਥਵੀ ਤੇ ਸਾਰੇ ਜੀਵਣ ਲਈ ਇਕ ਸਾਂਝਾ ਭਵਿੱਖ ਬਣਾਉਣਾ। ਜੈਵ-ਵਿਵਿਧਤਾ ਦੀ ਸੁਰੱਖਿਆ ਅਤੇ ਸਥਿਰ ਵਿਕਾਸ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ, ਇਸ ਮੰਤਰੀ ਮੰਡਲੀ ਵਾਰਤਾ ਦੀ ਮੇਜ਼ਬਾਨੀ ਚੀਨ ਦੁਆਰਾ ਜੈਵ ਵਿਵਿਧਤਾ ਤੇ ਆਉਣ ਵਾਲੇ ਸੰਯੁਕਤ ਰਾਸ਼ਟਰ ਸਿਖਰ ਸੰਮੇਲਨ ਤੋਂ ਇੱਕ ਹਫਤਾ ਪਹਿਲਾਂ ਕੀਤੀ ਗਈ ਸੀ। ਉਪਯੁਕਤ ਖੇਤਰੀ ਨੁਮਾਇੰਦਗੀ ਨਾਲ ਦੇਸ਼ਾਂ ਦੇ ਤਕਰੀਬਨ 15 ਮੰਤਰੀ ਮੰਡਲੀ ਨੁਮਾਇੰਦਿਆਂ ਤੋਂ ਇਲਾਵਾ ਢੁਕਵੇਂ ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀਆਂ ਨੇ ਸਮਾਗਮ ਵਿੱਚ ਹਿੱਸਾ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਇਸ ਤੱਥ 'ਤੇ ਜ਼ੋਰ ਦਿੱਤਾ ਹੈ ਕਿ ਕੁਦਰਤੀ ਸਰੋਤਾਂ ਦੀ ਅੰਨੇਵਾਹ ਅਰਥਾਤ ਅਨਿਯਮਿਤ ਵਰਤੋਂ ਅਤੇ ਟਿਕਾਊ ਭੋਜਨ ਨਾ ਖਾਣ ਦੀਆਂ ਆਦਤਾਂ ਅਤੇ ਪਚਾਉਣ ਦੀ ਵਿਧੀਆਂ ਨੇ ਉਨ੍ਹਾਂ ਪ੍ਰਣਾਲੀਆਂ ਨੂੰ ਵਿਨਾਸ਼ ਵੱਲ ਲਿਜਾਣ ਦਾ ਕੰਮ ਕੀਤਾ ਜੋ ਮਨੁੱਖੀ ਜੀਵਨ ਨੂੰ ਸਹਾਇਤਾ ਦਿੰਦੀਆਂ ਹਨ।

https://pib.gov.in/PressReleseDetail.aspx?PRID=1658791 

 

ਘਰੇਲੂ ਅਪ੍ਰੇਸ਼ਨ ਮੁੜ ਸ਼ੁਰੂ ਕਰਨ ਤੋਂ ਬਾਅਦ 1 ਕਰੋੜ ਤੋਂ ਵੱਧ ਯਾਤਰੀਆਂ ਨੇ ਹਵਾਈ ਯਾਤਰਾ ਕੀਤੀ

ਘਰੇਲੂ ਉਡਾਣਾਂ ਦੀ  25 ਮਈ 2020 ਨੂੰ ਮੁੜ ਸ਼ੁਰੂਆਤ ਤੋਂ ਬਾਅਦ ਇਕ ਕਰੋੜ ਤੋਂ ਵੱਧ ਯਾਤਰੀਆਂ ਨੇ 1,08,210 ਉਡਾਣਾਂ ਰਾਹੀਂ ਯਾਤਰਾ ਕੀਤੀ ਹੈ। ਇਹ  ਜਾਣਕਾਰੀ  ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ (ਸੁਤੰਤਰ ਚਾਰਜ) ਸ੍ਰੀ ਹਰਦੀਪ ਸਿੰਘ ਪੁਰੀ ਨੇ ਦਿੱਤੀ। ਸ੍ਰੀ ਪੁਰੀ ਨੇ ਅੱਗੇ ਕਿਹਾ ਕਿ ਘਰੇਲੂ ਹਵਾਬਾਜ਼ੀ ਕੋਵਿਡ ਤੋਂ ਪਹਿਲਾਂ ਦੇ ਅੰਕੜਿਆਂ ਵਾਲ ਵੱਧ ਰਹੀ ਹੈ। ਉਨਾਂ ਆਤਮਨਿਰਭਰ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਵਿੱਚ ਹਾਸਲ ਇਸ ਉਪਲਬਧੀ ਲਈ ਸਾਰੇ ਹਿਤਧਾਰਕਾਂ ਨੂੰ ਵਧਾਈ ਦਿੱਤੀ। ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਸਾਂਝਾ ਕੀਤਾ ਕਿ 24 ਸਤੰਬਰ, 2020 ਨੂੰ ਕੁੱਲ ਰਵਾਨਗੀ ਕਰਨ ਵਾਲੇ ਯਾਤਰੀਆਂ ਦੀ ਸੰਖਿਆ 1,19,702 ਸੀ ਅਤੇ ਇਸ ਸਮੇਂ ਦੌਰਾਨ ਯਾਤਰੀਆਂ ਦੀ ਕੁੱਲ ਸੰਖਿਆ 1,21,126 ਸੀ। ਉਨਾਂ ਅੱਗੇ ਕਿਹਾ ਕਿ ਕੁੱਲ ਰਵਾਨਗੀ 1393 ਸੀ ਜਦੋਂਕਿ ਆਗਮਨ 1394 ਸਨ। ਕੋਵਿਡ -19 ਦੇ ਮੱਦੇਨਜ਼ਰ, ਘਰੇਲੂ ਸ਼ੈਡਿਊਲ ਕਮਰਸੀਅਲ ਵਪਾਰਕ ਏਅਰਲਾਈਨਾਂ ਦਾ ਕੰਮ 25 ਮਾਰਚ 2020 ਤੋਂ ਬੰਦ ਕਰ ਦਿੱਤਾ ਗਿਆ ਸੀ।

https://pib.gov.in/PressReleseDetail.aspx?PRID=1659001 

 

ਡੀਬੀਟੀ - ਆਈਸੀਏਆਰ ਟ੍ਰਾਂਸਫਰ ਆਵ੍ ਟੈਕਨੋਲੋਜੀ ਨੋਵਲ ਬਰੂਸੈਲਾ ਵੈਕਸੀਨ ਜਿਵੇਂ ਕਿ ਬਰੂਸੈਲਾ ਅਬਰੋਟਸ-ਐੱਸ 19 ਡੈਲਟਾ ਪ੍ਰਤੀ ਵੈਕਸੀਨ

ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਨੇ ਨੋਵਲ ਬਰੂਸੇਲਾ ਵੈਕਸੀਨ ਦੇ ਟ੍ਰਾਂਸਫਰ ਆਵ੍ ਟੈਕਨੋਲੋਜੀ ਕੀਤੀ। ਬਰੂਸੇਲਾ ਐਬੌਰਟਸ ਐੱਸ 19 ਡੈਲਟਾ ਪ੍ਰਤੀ ਵੈਕਸੀਨ, ਵੀਡੀਓ ਕਾਨਫਰੰਸਿੰਗ ਜ਼ਰੀਏ, ਇਸ ਹਫ਼ਤੇ ਦੇ ਸ਼ੁਰੂ ਵਿੱਚ ਅਤੇ ਇੱਕ ਸਮਝੌਤਾ ਸਹੀਬੰਦ ਕੀਤਾ ਗਿਆ ਸੀ। ਇਹ ਵੈਕਸੀਨ ਆਈਸੀਏਆਰ - ਇੰਡੀਅਨ ਵੈਟਰਨਰੀ ਰਿਸਰਚ ਇੰਸਟੀਟਿਊਟ (ਆਈਸੀਏਆਰ-ਆਈਵੀਆਰਆਈ), ਇਜ਼ਤਨਗਰ, ਉੱਤਰ ਪ੍ਰਦੇਸ਼ ਦੁਆਰਾ ਡੀਬੀਟੀ ਦੁਆਰਾ ਸਹਿਯੋਗੀ ਬਰੂਸਲੋਸਿਸ ’ਤੇ ਇੱਕ ਨੈੱਟਵਰਕ ਪ੍ਰੋਜੈਕਟ ਰਾਹੀਂ ਵਿਕਸਿਤ ਕੀਤਾ ਗਿਆ ਸੀ, ਜਿਸ ਵਿੱਚ ਬਰੂਸੈਲਾ ਐਬੋਰਟਸ ਐੱਸ 19 ਸਟ੍ਰੇਨ ਤੋਂ ਇੱਕ ਜੀਨ ਵੱਖ ਕੀਤਾ ਗਿਆ ਸੀ।

https://pib.gov.in/PressReleseDetail.aspx?PRID=1659034 

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ  

 

  • ਕੇਰਲ: ਕੋਵਿਡ -19 ਦੇ ਰੋਜ਼ਾਨਾ ਮਰੀਜ਼ਾਂ ਦੀ ਗਿਣਤੀ ਵਿੱਚ  ਵਾਧੇ ਵਿੱਚ ਕੇਰਲ ਹੁਣ ਚੌਥੇ ਨੰਬਰ ’ਤੇ ਹੈ। ਰਾਜ ਵਿੱਚ ਇਸ ਬਿਮਾਰੀ ਦਾ ਮੌਜੂਦਾ ਪ੍ਰਸਾਰ ਟੈਸਟ ਪਾਜ਼ਿਟਿਵਿਟੀ ਦੇ ਮਾਮਲੇ ਵਿੱਚ ਰਾਸ਼ਟਰੀ ਔਸਤ ਤੋਂ ਉੱਪਰ ਹੈ। ਦੇਸ਼ ਦੇ ਦੂਜੇ ਰਾਜਾਂ ਦੀ ਤੁਲਨਾ ਵਿੱਚ ਇੱਕ ਹਫ਼ਤੇ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ 30 ਫ਼ੀਸਦੀ ਦਾ ਵਾਧਾ ਹੋਇਆ ਹੈ। ਕੇਰਲ ਇਸ ਸਮੇਂ ਉਨ੍ਹਾਂ ਰਾਜਾਂ ਦੀ ਸੂਚੀ ਵਿੱਚ ਛੇਵੇਂ ਨੰਬਰ ’ਤੇ ਹੈ ਜਿੱਥੇ ਵਧੇਰੇ ਲੋਕ ਇਲਾਜ ਅਧੀਨ ਹਨ। ਪਾਜ਼ਿਟਿਵ ਮਾਮਲਿਆਂ ਵਿੱਚ ਹੋਏ ਵਾਧੇ ਤੋਂ ਬਾਅਦ, ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ ਨਿਯਮਾਂ ਨੂੰ ਸਖ਼ਤ ਬਣਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਕੋਜ਼ੀਕੋਡ ਵਰਗੇ ਜ਼ਿਲ੍ਹਿਆਂ ਵਿੱਚ ਤਤਕਾਲ ਰਿਸਪਾਂਸ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਜਿੱਥੇ ਬਿਮਾਰੀ ਦਾ ਪ੍ਰਸਾਰ ਬਹੁਤ ਜ਼ਿਆਦਾ ਹੈ। ਇਸ ਸਮੇਂ ਰਾਜ, 45,919 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ 2.12 ਲੱਖ ਵਿਅਕਤੀ ਕੁਆਰੰਟੀਨ ਹਨ। ਮਰਨ ਵਾਲਿਆਂ ਦੀ ਗਿਣਤੀ 613 ਹੈ।

  • ਤਮਿਲ ਨਾਡੂ: ਤਮਿਲ ਨਾਡੂ ਵਿੱਚ  10-12 ਕਲਾਸਾਂ ਲਈ 1 ਅਕਤੂਬਰ ਤੋਂ ਸਕੂਲ ਮੁੜ ਖੁੱਲਣਗੇ; ਇਹ ਮਾਪਿਆਂ ਜਾਂ ਸਰਪ੍ਰਸਤਾਂ ਤੋਂ ਲਿਖਤੀ ਸਹਿਮਤੀ ਲੈਣ ਅਧੀਨ ਹੋਵੇਗਾ; ਔਨਲਾਈਨ ਕਲਾਸਾਂ ਰਾਹੀਂ ਦੂਰੀ ਦੀ ਸਿੱਖਿਆ ਜਾਰੀ ਰਹੇਗੀ। ਤਿਰੂਚੀ ਦੇ ਸਿਹਤ ਅਧਿਕਾਰੀ ਬਜ਼ੁਰਗ ਨਾਗਰਿਕਾਂ ਦੀ ਸਿਹਤ ਦੀ ਸਥਿਤੀ ਦੀ ਜਾਂਚ ਕਰਨ ਲਈ ਵੋਟਰ ਸੂਚੀ ਦੀ ਵਰਤੋਂ ਕਰਨ ਲਈ; ਇਸ ਸਮੇਂ ਸਿਹਤ ਅਧਿਕਾਰੀ ਰੋਜ਼ਾਨਾ 3,000 ਵਸਨੀਕਾਂ ਦੀ ਸਿਹਤ ਦੀ ਸਥਿਤੀ ਦੀ ਜਾਂਚ ਕਰ ਰਹੇ ਹਨ ਅਤੇ ਇਨ੍ਹਾਂ ਕੈਂਪਾਂ ਵਿੱਚ 750 ਵਿਅਕਤੀਆਂ ਤੋਂ ਸਵੈਬ ਦੇ ਨਮੂਨੇ ਇਕੱਠੇ ਕੀਤੇ ਗਏ ਹਨ। ਕੋਇੰਬਟੂਰ ਸਿਟੀ ਮਿਊਂਸਪਲ ਕਾਰਪੋਰੇਸ਼ਨ (ਸੀਸੀਐੱਮਸੀ) ਨੇ ਵੀਰਵਾਰ ਨੂੰ ਇੱਕ ਰਿਪੋਰਟ ਮੁਹੱਈਆ ਕਰਾਉਣ ਲਈ ਇੱਕ ਨਿੱਜੀ ਪ੍ਰਯੋਗਸ਼ਾਲਾ ਨੂੰ ਸੀਲ ਕਰ ਦਿੱਤਾ ਜਿਸ ਵਿੱਚ ਇੱਕ 27 ਸਾਲਾ ਵਿਅਕਤੀ ਨੂੰ ਝੂਠੇ ਤੌਰ ’ਤੇ ਕੋਵਿਡ -19 ਪਾਜ਼ਿਟਿਵ ਦੱਸਿਆ ਗਿਆ ਹੈ।

  • ਕਰਨਾਟਕ: ਆਸ਼ਾ ਵਰਕਰਾਂ ਦੀ ਹੜਤਾਲ ਦੇ ਮੱਦੇਨਜ਼ਰ ਰਾਜ ਦੇ ਲਗਭਗ 30,000 ਠੇਕੇ ਅਤੇ ਆਊਟਸੋਰਸ ਸਿਹਤ ਕਰਮਚਾਰੀ ਵੀਰਵਾਰ ਨੂੰ ਡਿਊਟੀ ਤੋਂ ਬਾਹਰ ਰਹੇ। ਇੱਕ ਦੁਰਲੱਭ ਸੰਕੇਤ ਵਿੱਚ, ਬੱਲਾਰੀ ਜ਼ਿਲ੍ਹੇ ਦੇ ਕੋਵਿਡ-19 ਜੋਧਿਆਂ ਨੂੰ ਕੁਝ ਮਾਪਿਆਂ ਦੁਆਰਾ ਸਨਮਾਨਿਤ ਕੀਤਾ ਜਾ ਰਿਹਾ ਹੈ ਜੋ ਡਾਕਟਰਾਂ ਅਤੇ ਨਰਸਾਂ ਦੇ ਨਾਮ 'ਤੇ ਆਪਣੇ ਬੱਚਿਆਂ ਦਾ ਨਾਮ ਰੱਖਣ ਦੀ ਯੋਜਨਾ ਬਣਾ ਰਹੇ ਹਨ। ਬੁੱਧਵਾਰ ਤੋਂ ਬਾਅਦ ਸਭ ਤੋਂ ਵੱਧ ਮੌਤ ਦਰ ਦਰਜ ਕਰਨ ਵਾਲਾ ਮੈਸੂਰੂ ਜ਼ਿਲ੍ਹਾ, ਆਉਣ ਵਾਲੇ ਹਫ਼ਤਿਆਂ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਇੱਕ ਕਾਰਜ ਯੋਜਨਾ ਲੈ ਕੇ ਆਇਆ ਹੈ। ਇਹ ਕਦਮ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਰਨਾਟਕ ਦੇ ਸੱਤ ਜ਼ਿਲ੍ਹਿਆਂ ਵਿੱਚ ਮੌਤ ਦੇ ਕੇਸਾਂ ਵਿੱਚ ਹੋਏ ਵਾਧੇ ’ਤੇ ਦੁਖ ਜ਼ਾਹਰ ਕਰਨ ਦੇ ਬਾਅਦ ਲਿਆ ਹੈ।

  • ਆਂਧਰ ਪ੍ਰਦੇਸ਼: ਪ੍ਰਤੀ ਮਿਲੀਅਨ ਆਬਾਦੀ ਵਿੱਚ ਇੱਕ ਲੱਖ ਤੋਂ ਵੱਧ ਟੈਸਟਾਂ ਦੇ ਨਾਲ, ਆਂਧਰ ਪ੍ਰਦੇਸ਼ ਵਿੱਚ ਕੋਵਿਡ -19 ਲਈ 10 ਫ਼ੀਸਦੀ ਆਬਾਦੀ ਦਾ ਟੈਸਟ ਕੀਤਾ ਗਿਆ ਹੈ। ਹੁਣ ਤੱਕ ਕੁੱਲ 53,78,367 ਨਮੂਨੇ ਲਏ ਗਏ ਸਨ। ਰਾਜ ਪਿਛਲੇ ਛੇ ਮਹੀਨਿਆਂ ਵਿੱਚ ਆਪਣੀ ਟੈਸਟਿੰਗ ਸਮਰੱਥਾ ਵਿੱਚ ਮਹੱਤਵਪੂਰਨ ਵਾਧਾ ਕਰਕੇ ਦੇਸ਼ ਵਿੱਚ ਪਹਿਲੇ ਨੰਬਰ ’ਤੇ ਹੈ। ਮੈਡੀਕਲ ਅਤੇ ਸਿਹਤ ਵਿਭਾਗ ਨੂੰ ਮਜ਼ਬੂਤ ਕਰਨ ਅਤੇ ਮਰੀਜ਼ਾਂ ਲਈ ਸੇਵਾਵਾਂ ਵਧਾਉਣ ਲਈ ਖ਼ਾਸ ਤੌਰ ’ਤੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਰਾਜ ਨੇ ਮੈਡੀਕਲ ਅਤੇ ਸਿਹਤ ਵਿਭਾਗ ਵਿੱਚ ਨਵੇਂ ਸਟਾਫ ਦੀ ਭਰਤੀ ਕੀਤੀ ਹੈ। ਇਸ ਦੌਰਾਨ, ਮਹਾਮਾਰੀ ਦੇ ਕਾਰਨ ਲੌਕਡਾਊਨ ਦੇ ਆਲਮ ਵਿੱਚ ਰਾਜ ਮਾਰਗ ਆਵਾਜਾਈ ਕਾਰਪੋਰੇਸ਼ਨ ਨੂੰ ਕਾਰਗੋ ਸੇਵਾਵਾਂ ਲਈ ਚੰਗਾ ਹੁੰਗਾਰਾ ਮਿਲਿਆ ਹੈ। ਆਰਟੀਸੀ ਰਾਜ ਭਰ ਵਿੱਚ ਅਤੇ ਹੈਦਰਾਬਾਦ ਵੀ ਜਾ ਰਿਹਾ ਹੈ।

  • ਤੇਲੰਗਾਨਾ : ਪਿਛਲੇ 24 ਘੰਟਿਆਂ ਦੌਰਾਨ 2381 ਨਵੇਂ ਕੇਸ ਆਏ, 2021 ਦੀ ਰਿਕਵਰੀ ਹੋਈ ਅਤੇ 10 ਮੌਤਾਂ ਹੋਈਆਂ; 2381 ਮਾਮਲਿਆਂ ਵਿੱਚੋਂ, 386 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1,81,627; ਐਕਟਿਵ ਕੇਸ: 30,387; ਮੌਤਾਂ:1080; ਡਿਸਚਾਰਜ: 1,50,160 ਹਨ। ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ 6 ਮਹੀਨਿਆਂ ਬਾਅਦ ਸਿਟੀ ਬੱਸ ਸੇਵਾਵਾਂ ਹੈਦਰਾਬਾਦ ਵਿੱਚ ਮੁੜ ਸ਼ੁਰੂ ਹੋਈਆਂ। ਬੱਸਾਂ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਨਾਲ 25 ਵੱਡੇ ਰੂਟਾਂ ’ਤੇ ਚੱਲ ਰਹੀਆਂ ਹਨ। ਮਾਓਵਾਦੀਆਂ ਨੇ ਕਥਿਤ ਝੂਠੇ ਪੁਲਿਸ ਮੁਕਾਬਲਿਆਂ ਦਾ ਵਿਰੋਧ ਕਰਦਿਆਂ 28 ਸਤੰਬਰ ਨੂੰ ਤੇਲੰਗਾਨਾ ਬੰਦ ਦਾ ਸੱਦਾ ਦਿੱਤਾ।

  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਕੁੱਲ 283 ਨਵੇਂ ਕੋਵਿਡ-19 ਪਾਜ਼ਿਟਿਵ ਮਾਮਲੇ ਪਾਏ ਗਏ। ਇਸ ਵੇਲੇ ਰਾਜ ਵਿੱਚ 2,331 ਐਕਟਿਵ ਕੇਸ ਹਨ।

  • ਅਸਾਮ: ਅਸਾਮ ਦੇ ਸਿਹਤ ਮੰਤਰੀ ਹਿਮੰਤਾ ਬਿਸਵਾ ਸ਼ਰਮਾ ਨੇ ਟਵੀਟ ਕੀਤਾ ਕਿ ਕੱਲ 2,432 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਕੁੱਲ ਡਿਸਚਾਰਜ ਹੋਏ ਮਰੀਜ਼ 1,35,141 ਅਤੇ ਐਕਟਿਵ ਮਰੀਜ਼ 29,830ਹਨ।

  • ਮਣੀਪੁਰ: ਮਣੀਪੁਰ ਵਿੱਚ 161 ਨਵੇਂ ਕੋਵਿਡ -19 ਪਾਜ਼ਿਟਿਵ ਮਾਮਲਿਆਂ ਦੇ ਆਉਣ ਨਾਲ  ਰਾਜ ਵਿੱਚ ਕੁੱਲ ਮਾਮਲੇ 9,537 ਹੋ ਗਏ ਹਨ। 77 % ਰਿਕਵਰੀ ਦਰ ਨਾਲ, 2,106 ਐਕਟਿਵ ਕੇਸ ਹਨ।

  • ਮੇਘਾਲਿਆ: ਮੇਘਾਲਿਆ ਵਿੱਚ ਅੱਜ 199 ਵਿਅਕਤੀ ਕੋਰੋਨਾ ਵਾਇਰਸ ਤੋਂ ਠੀਕ ਹੋਏ ਹਨ। ਕੁੱਲ ਐਕਟਿਵ ਕੇਸ 1,977, ਕੁੱਲ ਬੀਐਸਐੱਫ਼ ਅਤੇ ਆਰਮਡ ਫੋਰਸਿਜ ਦੇ ਕੇਸ 219, ਕੁੱਲ ਹੋਰ 1,758 ਅਤੇ ਕੁੱਲ ਰਿਕਵਰਡ ਕੇਸ 3,058 ਹਨ।

  • ਮਿਜ਼ੋਰਮ: ਕੱਲ ਮਿਜ਼ੋਰਮ ਵਿੱਚ ਕੋਵਿਡ -19 ਦੇ 26 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਕੁੱਲ ਕੇਸ 1,786, ਐਕਟਿਵ  ਕੇਸ 681 ਹਨ।

  • ਨਾਗਾਲੈਂਡ: ਹਥਿਆਰਬੰਦ ਸੈਨਾਵਾਂ ਦੇ 2,716 (47%) ਮਾਮਲਿਆਂ ਦੇ ਨਾਲ ਨਾਗਾਲੈਂਡ ਵਿੱਚ ਕੋਵਿਡ -19 ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ। ਰਿਕਵਰੀ ਵਾਲੇ ਕੇਸ 1,462 ਹਨ, ਟ੍ਰੈਕ ਕੀਤੇ ਸੰਪਰਕ 1,216 ਹਨ ਅਤੇ ਫਰੰਟਲਾਈਨ ਵਰਕਰ 33 6ਹਨ।

  • ਸਿੱਕਮ: ਸਿੱਕਮ ਵਿੱਚ 95 ਨਵੇਂ ਕੇਸ ਆਏ ਹਨ, ਐਕਟਿਵ ਮਾਮਲੇ 679 ਹਨ ਅਤੇ ਕੁੱਲ ਇਲਾਜ ਅਤੇ ਛੁੱਟੀ ਵਾਲੇ ਕੇਸ 1,994 ਹਨ।

  • ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਵੀਰਵਾਰ ਨੂੰ 19,164 ਕੋਵਿਡ-19 ਕੇਸ ਆਏ ਹਨ, ਜਿਸ ਨਾਲ ਕੁੱਲ ਗਿਣਤੀ 12.82 ਲੱਖ ਹੋ ਗਈਹੈ। ਰਾਜ ਵਿੱਚ 32,284 ਮੌਤਾਂ ਹੋਈਆਂ ਹਨ। ਹਾਲਾਂਕਿ, ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਚਲਦਾ ਹੈ ਕਿ 20 ਜ਼ਿਲ੍ਹਿਆਂ ਵਿੱਚ ਰਾਜ ਦੇ 36 ਜ਼ਿਲ੍ਹਿਆਂ ਵਿੱਚ 92.91% ਜਾਂ 11.92 ਲੱਖ ਕੇਸ ਅਤੇ 94% ਜਾਂ 32,284 ਮੌਤਾਂ ਹੋਈਆਂ ਹਨ। ਮੁੰਬਈ, ਪੂਨੇ ਅਤੇ ਥਾਣੇ ਤੋਂ ਇਲਾਵਾ; ਕੋਲਹਾਪੁਰ, ਸਤਾਰਾ, ਸੋਲਾਪੁਰ, ਸੰਗਲੀ, ਚੰਦਰਪੁਰ ਅਤੇ ਨਾਗਪੁਰ ਸਭ ਤੋਂ ਪ੍ਰਭਾਵਿਤ ਜ਼ਿਲ੍ਹੇ ਹਨ, ਜਿਨ੍ਹਾਂ ਦੀ ਕੋਵਿਡ ਪ੍ਰਬੰਧਨ ਦੇ ਤੇਜ਼ ਪ੍ਰਬੰਧਲਈ ਪਛਾਣ ਕੀਤੀ ਗਈ ਹੈ। ਪ੍ਰਧਾਨ ਮੰਤਰੀ ਦੁਆਰਾ ਕੀਤੀ ਗਈ ਸਮੀਖਿਆ ਬੈਠਕ ਤੋਂ ਬਾਅਦ, ਇਨ੍ਹਾਂ ਜ਼ਿਲ੍ਹਿਆਂ ਵਿੱਚ ਸਥਿਤੀ ਦੀ ਨਿਗਰਾਨੀ ਲਈ ਸਮਰਪਿਤ ਅਧਿਕਾਰੀ ਨਿਯੁਕਤ ਕੀਤੇ ਜਾ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਥਿਤੀ ਨੂੰ ਜਲਦੀ ਤੋਂ ਜਲਦੀ ਕਾਬੂ ਵਿੱਚ ਲਿਆਇਆ ਜਾਵੇ। ਜ਼ਿਲ੍ਹਿਆਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ ਕਿ ਢੁੱਕਵੀਂ ਗਿਣਤੀ ਵਿੱਚ ਬੈੱਡਾਂ, ਆਕਸੀਜਨ ਸਪਲਾਈ ਅਤੇ ਵੈਂਟੀਲੇਟਰਾਂ ਵਾਲੀਆਂ ਸਿਹਤ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਉਸੇ ਸਮੇਂ, ਵੱਡੇ ਪੱਧਰ ’ਤੇ ਸੰਪਰਕਾਂ ਦੀ ਭਾਲ ਕੀਤੀ ਜਾ ਸਕੇ।

  • ਗੁਜਰਾਤ: ਰਾਜ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਗੁਜਰਾਤ ਦੇ ਕੋਵਿਡ ਕੇਸਾਂ ਦੀ ਗਿਣਤੀ ਵੀਰਵਾਰ ਨੂੰ 1,408 ਨਵੇਂ ਮਾਮਲਿਆਂ ਦੇ ਨਾਲ, ਵਧ ਕੇ 1,28,949 ਹੋ ਗਈ ਹੈ। 1,410 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ, ਜਿਸ ਨਾਲ ਰਿਕਵਰ ਹੋਏ ਮਾਮਲਿਆਂ ਦੀ ਗਿਣਤੀ 1,09,211 ਹੋ ਗਈ। ਇਸ ਦੇ ਨਾਲ, ਰਾਜ ਦੀ ਰਿਕਵਰੀ ਦੀ ਦਰ ਵਧ ਕੇ 84.69 ਫ਼ੀਸਦੀ ਹੋ ਗਈ ਹੈ।

  • ਰਾਜਸਥਾਨ: ਰਾਜਸਥਾਨ ਦੇ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਆਕਸੀਜਨ ਦੀ ਢੁੱਕਵੀਂ ਸਪਲਾਈ ਨੂੰ ਯਕੀਨੀ ਬਣਾਉਣ ਲਈ ਜੈਪੁਰ ਵਿੱਚ ਆਕਸੀਜਨ ਨਿਰਮਾਣ ਫਰਮਾਂ ਅਤੇ ਕੰਪਨੀਆਂ ’ਤੇ ਡਰੱਗ ਨਿਯੰਤਰਣ ਅਧਿਕਾਰੀ ਨਿਯੁਕਤ ਕੀਤੇ ਹਨ। ਜ਼ਿਲ੍ਹੇ ਵਿੱਚ ਸਥਾਪਿਤ ਮੈਡੀਕਲ ਗੈਸ ਨਿਰਮਾਣ ਯੂਨਿਟਾਂ ਸਬੰਧਿਤ ਡਰੱਗ ਕੰਟਰੋਲ ਅਫ਼ਸਰ ਨੂੰ ਰੋਜ਼ਾਨਾ ਪਲਾਂਟ ਵਿੱਚ ਹੋਣ ਵਾਲੀਆਂ ਆਕਸੀਜਨ ਉਤਪਾਦਨ, ਵਿਕਰੀ ਅਤੇ ਹੋਰ ਸਾਰੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਪੇਸ਼ ਕਰਨਗੀਆਂ।

  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ, ਕੋਵਿਡ-19 ਟੈਸਟਾਂ ਵਿੱਚ ਕਾਫ਼ੀ ਵਾਧਾ ਕੀਤਾ ਜਾ ਰਿਹਾ ਹੈ ਕਿਉਂਕਿ ਰਾਜ ਵਿੱਚ ਕੋਰੋਨਾ ਵਾਇਰਸ ਦੀ ਲਾਗ ਲਗਾਤਾਰ ਵਧ ਰਹੀ ਹੈ। ਹਸਪਤਾਲਾਂ ਅਤੇ ਮੁੱਢਲੇ ਸਿਹਤ ਕੇਂਦਰਾਂ ਤੋਂ ਇਲਾਵਾ ਮੋਬਾਈਲ ਟੀਮਾਂ ਦੁਆਰਾ ਕੋਰੋਨਾ ਟੈਸਟ ਵੀ ਕਰਵਾਏ ਜਾ ਰਹੇ ਹਨ। ਕੋਰੋਨਾ ਲਾਗ ਵਾਲੇ ਮਰੀਜ਼ਾਂ ਦੀ ਪਛਾਣ ਕਰਨ ਲਈ ਤੇਜ਼ ਐਂਟੀਜਨ ਕਿੱਟਾਂ ਦੁਆਰਾ ਟੈਸਟ ਦੀ ਸਹੂਲਤ ਇਸ ਵੇਲੇ 832 ਕੇਂਦਰਾਂ ਵਿੱਚ ਉਪਲਬਧ ਹੈ। ਇਸ ਵਿੱਚੋਂ 539 ਕੇਂਦਰ ਦਿਹਾਤੀ ਇਲਾਕਿਆਂ ਵਿੱਚ ਹਨ, ਜਦੋਂ ਕਿ ਸ਼ਹਿਰੀ ਖੇਤਰਾਂ ਵਿੱਚ 36 ਕੇਂਦਰ ਸਥਾਪਿਤ ਹਨ। ਇਸ ਦੌਰਾਨ, ਆਈਸੀਐੱਮਆਰ ਨੇ ਰਾਜ ਦੇ ਸੱਤ ਜ਼ਿਲ੍ਹਿਆਂ ਵਿੱਚ ਸੀਰੋ ਨਿਗਰਾਨੀ ਲਈ ਨਮੂਨਿਆਂ ਦਾ ਭੰਡਾਰ ਪੂਰਾ ਕਰ ਲਿਆ ਹੈ। 

 

ਫੈਕਟਚੈੱਕ

 

 

https://static.pib.gov.in/WriteReadData/userfiles/image/image007SQY5.jpg

 

A stamp with the word true on a Whatsapp screenshot inquiring about eSanjeevani OPD. The headline states that eSanjeevani OPD launched by the government provides free medical teleconsultation to public.

 

****

ਵਾਈਬੀ


(Release ID: 1659669) Visitor Counter : 262