ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਭਾਰਤ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ

Posted On: 27 SEP 2020 1:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਮਨ ਕੀ ਬਾਤਸੰਬੋਧਨ ਵਿੱਚ ਕਿਹਾ ਹੈ ਕਿ ਕੋਵਿਡ ਸੰਕਟ ਦੌਰਾਨ ਦੇਸ਼ ਦੇ ਕਿਸਾਨਾਂ ਨੇ ਅਥਾਹ ਤਾਕਤ ਦਿਖਾਈ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਖੇਤੀਬਾੜੀ ਖੇਤਰ ਮਜ਼ਬੂਤ ਹੈ, ਤਾਂ ਆਤਮਨਿਰਭਰ ਭਾਰਤਦੀ ਬੁਨਿਆਦ ਮਜ਼ਬੂਤ ਰਹੇਗੀ। ਉਨ੍ਹਾਂ ਕਿਹਾ ਕਿ ਪਿੱਛੇ ਜਿਹੇ ਇਸ ਖੇਤਰ ਨੂੰ ਬਹੁਤ ਸਾਰੀਆਂ ਪਾਬੰਦੀਆਂ ਤੋਂ ਆਜ਼ਾਦ ਕੀਤਾ ਗਿਆ ਹੈ ਤੇ ਕਈ ਮਿੱਥਾਂ ਤੋੜਨ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਹਰਿਆਣਾ ਦੇ ਇੱਕ ਕਿਸਾਨ ਸ਼੍ਰੀ ਕੰਵਰ ਚੌਹਾਨ ਦੀ ਉਦਾਹਰਣ ਸਾਂਝੀ ਕੀਤੀ, ਜਿਨ੍ਹਾਂ ਨੂੰ ਮੰਡੀ ਤੋਂ ਬਾਹਰ ਆਪਣੇ ਫਲ ਤੇ ਸਬਜ਼ੀਆਂ ਦੇ ਮੰਡੀਕਰਣ ਵਿੱਚ ਬਹੁਤ ਦਿੱਕਤਾਂ ਆਉਂਦੀਆਂ ਸਨ ਪਰ ਸਾਲ 2014 ’ਚ ਫਲਾਂ ਤੇ ਸਜ਼ੀਆਂ ਨੂੰ ਏਪੀਐੱਮਸੀ ਕਾਨੂੰਨ ਚੋਂ ਬਾਹਰ ਕੱਢ ਦਿੱਤਾ ਗਿਆ ਸੀ, ਜਿਸ ਨਾਲ ਉਨ੍ਹਾਂ ਨੂੰ ਬਹੁਤ ਲਾਭ ਹੋਇਆ। ਉਨ੍ਹਾਂ ਨੇ ਇੱਕ ਕਿਸਾਨ ਉਤਪਾਦਕ ਸੰਗਠਨਕਾਇਮ ਕੀਤਾ ਤੇ ਹੁਣ ਉਨ੍ਹਾਂ ਦੇ ਪਿੰਡ ਦੇ ਕਿਸਾਨ ਹੁਣ ਸਵੀਟ ਕੌਰਨਅਤੇ ਬੇਬੀ ਕੌਰਨਉਗਾਉਂਦੇ ਹਨ ਤੇ ਆਪਣੀ ਪੈਦਾਵਾਰ ਨੂੰ ਉਹ ਸਿੱਧੇ ਦਿੱਲੀ ਦੀ ਆਜ਼ਾਦਪੁਰ ਮੰਡੀ, ਵੱਡੀਆਂ ਪ੍ਰਚੂਨਲੜੀਆਂ ਤੇ ਪੰਜਤਾਰਾ ਹੋਟਲਾਂ ਵਿੱਚ ਸਪਲਾਈ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਚੋਖਾ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਇਨ੍ਹਾਂ ਕਿਸਾਨਾਂ ਕੋਲ ਆਪਣੇ ਫਲ ਤੇ ਸਬਜ਼ੀਆਂ ਕਿਤੇ ਵੀ ਤੇ ਕਿਸੇ ਨੂੰ ਵੀ ਵੇਚਣ ਦਾ ਤਾਕਤ ਹੈ, ਜੋ ਉਨ੍ਹਾਂ ਦੀ ਪ੍ਰਗਤੀ ਦੀ ਨੀਂਹ ਹੈ ਅਤੇ ਹੁਣ ਇਹ ਤਾਕਤ ਸਮੁੱਚੇ ਦੇਸ਼ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਹਰ ਤਰ੍ਹਾਂ ਦੀ ਉਪਜ ਲਈ ਮਿਲ ਗਈ ਹੈ।

 

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਇੱਕ ਕਿਸਾਨ ਉਤਪਾਦਕ ਸੰਗਠਨ ਸ਼੍ਰੀ ਸਵਾਮੀ ਸਮਰੱਥ ਫ਼ਾਰਮ ਪ੍ਰੋਡਿਊਸਰ ਕੰਪਨੀ ਲਿਮਿਟਿਡਦੀ ਉਦਾਹਰਣ ਸਾਂਝੀ ਕਰਦਿਆਂ ਏਪੀਐੱਮਸੀ ਦੇ ਘੇਰੇ ਵਿੱਚੋਂ ਫਲਾਂ ਤੇ ਸਬਜ਼ੀਆਂ ਨੂੰ ਬਾਹਰ ਕੱਢਣ ਕਾਰਣ ਕਿਸਾਨਾਂ ਨੂੰ ਪੁੱਜ ਰਹੇ ਫ਼ਾਇਦਿਆਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਪੁਣੇ ਤੇ ਮੁੰਬਈ ਦੇ ਕਿਸਾਨ ਖ਼ੁਦ ਹਫ਼ਤਾਵਾਰੀ ਮੰਡੀਆਂ ਲਾਉਂਦੇ ਹਨ ਤੇ ਵਿਚੋਲਿਆਂ (ਆੜ੍ਹਤੀਆਂ) ਤੋਂ ਬਗ਼ੈਰ ਸਿੱਧੇ ਹੀ ਆਪਣੀ ਉਪਜ ਵੇਚਦੇ ਹਨ। ਉਨ੍ਹਾਂ ਨੇ ਕਿਸਾਨਾਂ ਦੇ ਇੱਕ ਸਮੂਹ ਤਾਮਿਲ ਨਾਡੂ ਬਨਾਨਾ ਫ਼ਾਰਮਰ ਪ੍ਰੋਡਿਊਸ ਕੰਪਨੀਦਾ ਵੀ ਜ਼ਿਕਰ ਕੀਤਾ ਜਿਸ ਨੇ ਲੌਕਡਾਊਨ ਦੌਰਾਨ ਸੈਂਕੜੇ ਮੀਟ੍ਰਿਕ ਟਨ ਸਬਜ਼ੀਆਂ, ਫਲ ਤੇ ਕੇਲੇ ਲਾਗਲੇ ਪਿੰਡਾਂ ਤੋਂ ਖ਼ਰੀਦੇ ਤੇ ਚੇਨਈ ਵਿੱਚ ਸਬਜ਼ੀਆਂ ਦੀ ਇੱਕ ਕੌਂਬੋ ਕਿੱਟ ਸਪਲਾਈ ਕੀਤੀ। ਉਨ੍ਹਾਂ ਕਿਹਾ ਕਿ ਲਖਨਊ ਦੇ ਇਰਾਦਾ ਫ਼ਾਰਮਰ ਪ੍ਰੋਡਿਊਸਰਨਾਮ ਦੇ ਸਮੂਹ ਨੇ ਲੌਕਡਾਊਨ ਦੌਰਾਨ ਕਿਸਾਨਾਂ ਦੇ ਖੇਤਾਂ ਤੋਂ ਸਿੱਧੇ ਫਲਾਂ ਤੇ ਸਬਜ਼ੀਆਂ ਦੀ ਖ਼ਰੀਦ ਕੀਤੀ ਤੇ ਉਨ੍ਹਾਂ ਨੂੰ ਵਿਚੋਲਿਆਂ ਤੋਂ ਬਗ਼ੈਰ ਲਖਨਊ ਦੇ ਬਜ਼ਾਰਾਂ ਵਿੱਚ ਸਿੱਧੇ ਵੇਚਿਆ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਆਂ ਖੋਜਾਂ ਤੇ ਤਕਨੀਕਾਂ ਲਾਗੂ ਕਰ ਕੇ ਖੇਤੀਬਾੜੀ ਹੋਰ ਵੀ ਜ਼ਿਆਦਾ ਤਰੱਕੀ ਕਰੇਗੀ। ਉਨ੍ਹਾਂ ਗੁਜਰਾਤ ਦੇ ਇੱਕ ਕਿਸਾਨ ਇਸਮਾਈਲ ਭਾਈ ਦੀ ਮਿਸਾਲ ਦਿੱਤੀ, ਜਿਸ ਨੇ ਖੇਤੀਬਾੜੀ ਨੂੰ ਅਪਣਾਇਆ, ਜਦ ਕਿ ਉਨ੍ਹਾਂ ਦੇ ਆਪਣੇ ਪਰਿਵਾਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ। ਉਨ੍ਹਾਂ ਤੁਪਕਾ ਸਿੰਜਾਈ ਟੈਕਨੋਲੋਜੀ ਦੀ ਵਰਤੋਂ ਕਰਦਿਆਂ ਆਲੂਆਂ ਦੀ ਕਾਸ਼ਤ ਕੀਤੀ, ਹੁਣ ਵਧੀਆ ਮਿਆਰੀ ਆਲੂ ਉਨ੍ਹਾਂ ਦਾ ਟ੍ਰੇਡਮਾਰਕ ਬਣ ਚੁੱਕੇ ਹਨ, ਉਹ ਬਿਨਾ ਕਿਸੇ ਵਿਚੋਲਿਆਂ ਦੇ ਆਪਣੇ ਆਲੂ ਸਿੱਧੇ ਵੱਡੀਆਂ ਕੰਪਨੀਆਂ ਨੂੰ ਵੇਚਦੇ ਹਨ ਤੇ ਚੋਖਾ ਮੁਨਾਫ਼ਾ ਕਮਾਉਂਦੇ ਹਨ। ਪ੍ਰਧਾਨ ਮੰਤਰੀ ਨੇ ਮਣੀਪੁਰ ਦੇ ਸੁਸ਼੍ਰੀ ਬਿਜੈ ਸ਼ਾਂਤੀ ਦੀ ਕਹਾਣੀ ਵੀ ਸਾਂਝੀ ਕੀਤੀ, ਜਿਨ੍ਹਾਂ ਨੇ ਕਮਲ ਦੇ ਇੱਕ ਤਣੇ ਤੋਂ ਛੋਟੀ ਜਿਹੀ ਸ਼ੁਰੂਆਤ ਕਰ ਕੇ ਆਪਣੇ ਯਤਨਾਂ ਤੇ ਨਵੀਆਂ ਵਿਧੀਆਂ ਰਾਹੀਂ ਕਮਲ ਦੀ ਖੇਤੀ ਤੇ ਟੈਕਸਟਾਈਲ ਦੇ ਖੇਤਰਾਂ ਵਿੱਚ ਨਵੇਂ ਆਯਾਮ ਖੋਲ੍ਹੇ।

 

*****

 

ਏਪੀ


(Release ID: 1659585) Visitor Counter : 269