ਵਿੱਤ ਮੰਤਰਾਲਾ

ਸੀਬੀਡੀਟੀ ਨੇ ਅੱਜ "ਫ਼ੇਸਲੇਸ ਅਪੀਲਜ" ਦੀ ਸ਼ੁਰੂਆਤ ਕੀਤੀ-ਇਮਾਨਦਾਰ ਦਾ ਸਨਮਾਨ

Posted On: 25 SEP 2020 3:29PM by PIB Chandigarh

ਆਮਦਨ ਟੈਕਸ ਵਿਭਾਗ ਨੇ ਅੱਜ "ਫੇਸਲੇਸ ਆਮਦਨ ਟੈਕਸ ਅਪੀਲਜ " ਦੀ ਸ਼ੁਰੂਆਤ ਕੀਤੀ। "ਫੇਸਲੇਸ ਅਪੀਲਜ " ਦੇ ਤਹਿਤ ਸਾਰੀਆਂ ਹੀ ਆਮਦਨ ਟੈਕਸ ਅਪੀਲਾਂ ਨੂੰ ਫੇਸਲੇਸ ਮਾਹੌਲ ਵਿੱਚ ਫੇਸਲੇਸ ( ਟੈਕਸ ਅਦਾ ਕਰਨ ਵਾਲੇ ਵਿਅਕਤੀ ਨੂੰ ਨਿਜੀ ਤੌਰ ਤੇ ਟੈਕਸ ਅਧਿਕਾਰੀ ਸਾਹਮਣੇ ਹਾਜਿਰ ਹੋਣਾ ਜਰੂਰੀ ਨਹੀ ਹੋਵੇਗਾ) ਢੰਗ ਨਾਲ ਅੰਤਮ ਰੂਪ ਦਿੱਤਾ ਜਾਵੇਗਾ। ਹਾਲਾਂਕਿ, ਇਨ੍ਹਾਂ ਵਿੱਚ ਗੰਭੀਰ ਧੋਖੇਬਾਜ਼ੀਆਂ, ਵਿਆਪਕ ਪੱਧਰ ਤੇ ਟੈਕਸ ਦੀ ਚੋਰੀ, ਸੰਵੇਦਨਸ਼ੀਲ ਤੇ ਤਲਾਸ਼ੀ ਨਾਲ ਜੁੜੇ ਮਾਮਲੇ, ਅੰਤਰਰਾਸਟਰੀ ਟੈਕਸ ਚੋਰੀ ਅਤੇ ਬਲੈਕ ਮਨੀ ਕਾਨੂੰਨ ਨਾਲ ਸਬੰਧਤ ਅਪੀਲਾਂ ਸ਼ਾਮਲ ਨਹੀਂ ਹਨ। ਇਸ ਬਾਰੇ ਵਿੱਚ ਜਰੂਰੀ ਗਜ਼ਟ ਨੋਟੀਫਿਕੇਸ਼ਨ ਵੀ ਅੱਜ ਜਾਰੀ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ ਨੇ 13 ਅਗਸਤ 2020 ਨੂੰ "ਪਾਰਦਰਸ਼ੀ ਟੈਕਸ-ਇਮਾਨਦਾਰ ਦਾ ਸਨਮਾਨ" ਪਲੇਟਫਾਰਮ ਦੇ ਹਿੱਸੇ ਦੇ ਰੂਪ ਵਿੱਚ ਫੇਸਲੇਸ ਅਸੈਸਮੈਂਟ ਅਤੇ ਟੈਕਸਪੇਅਰਜ ਚਾਰਟਰ ਦੀ ਸ਼ੁਰੂਆਤ ਕਰਦਿਆਂ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜਯੰਤੀ ਤੇ 25 ਸਤੰਬਰ 2020 ਨੂੰ "ਫੇਸਲੇਸ ਅਪੀਲਸ" ਦੀ ਸ਼ੁਰੂਆਤ ਕਾਰਨ ਦਾ ਐਲਾਨ ਕੀਤਾ ਸੀ। ਇਸਤੋਂ ਇਲਾਵਾ, ਹਾਲ ਦੇ ਹੀ ਸਾਲਾਂ ਵਿੱਚ ਆਮਦਨ ਟੈਕਸ ਵਿਭਾਗ ਨੇ ਟੈਕਸ ਪ੍ਰਕਿਰਿਆਵਾਂ ਨੂੰ ਸੁਖਾਲਾ ਬਣਾਉਣ ਅਤੇ ਟੈਕਸ ਅਦਾ ਕਰਨ ਵਾਲਿਆਂ ਲਈ ਇਨ੍ਹਾਂ ਦੀ ਆਸਾਨ ਪਾਲਣਾ ਨੂੰ ਯਕੀਨੀ ਬਣਾਉਣ ਲਈ ਪ੍ਰਤੱਖ ਟੈਕਸਾਂ ਵਿੱਚ ਕਈ ਸੁਧਾਰ ਲਾਗੂ ਕੀਤੇ ਹਨ।

"ਫੇਸਲੇਸ ਅਪੀਲਜ" ਦੇ ਤਹਿਤ ਹੁਣ ਤੋਂ ਆਮਦਨ ਟੈਕਸ ਅਪੀਲ ਦੀ -ਵੰਡ , ਨੋਟਿਸ/ ਪ੍ਰਸ਼ਨਾਵਲੀ ਦੇ -ਸੰਚਾਰ, ਵੈਰੀਫਿਕੇਸ਼ਨ, -ਪੁੱਛਗਿੱਛ ਤੋਂ ਲੈ ਕੇ -ਸੁਣਵਾਈ ਅਤੇ ਅੰਤ ਵਿੱਚ ਅਪੀਲ ਦੇ ਹੁਕਮ ਦੇ -ਸੰਚਾਰ ਤੱਕ ਸਭ ਕੁਝ ਅਰਥਾਤ ਅਪੀਲ ਦੀ ਸਮੁੱਚੀ ਪ੍ਰਕ੍ਰਿਆ ਆਨਲਾਈਨ ਹੋਵੇਗੀ , ਜਿਸਦੇ ਤਹਿਤ ਅਪੀਲ ਕਰਨ ਵਾਲੇ ਅਤੇ ਵਿਭਾਗ ਵਿਚਾਲੇ ਕਿਸੇ ਵੀ ਤਰ੍ਹਾਂ ਦੀ ਨਿਜੀ ਹਾਜ਼ਿਰੀ ਦੀ ਲੋੜ ਨਹੀਂ ਹੋਵੇਗੀ। ਇਸਦੇ ਤਹਿਤ ਟੈਕਸ ਅਦਾ ਕਰਨ ਵਾਲਿਆਂ ਜਾਂ ਉਨ੍ਹਾਂ ਦੇ ਸਲਾਹਕਾਰਾਂ ਜਾਂ ਵਕੀਲਾਂ ਅਤੇ ਆਮਦਨ ਟੈਕਸ ਵਿਭਾਗ ਵਿਚਾਲੇ ਆਮੋ-ਸਾਹਮਣੇ ਬੈਠ ਕੇ ਕੋਈ ਗੱਲਬਾਤ ਨਹੀ ਹੋਵੇਗੀ। ਟੈਕਸ ਅਦਾ ਕਰਨ ਵਾਲੇ ਆਪਣੇ ਘਰ ਤੋਂ ਹੀ ਸਾਰੇ ਦਸਤਾਵੇਜ਼ ਪੇਸ਼ ਕਰ ਸਕਦੇ ਹਨ ਅਤੇ ਇਸ ਤਰ੍ਹਾਂ ਆਪਣੇ ਵੱਡਮੁੱਲੇ ਸਮੇਂ ਅਤੇ ਹੋਰ ਸੰਸਾਧਨਾਂ ਨੂੰ ਬਚਾਅ ਸਕਦੇ ਹਨ।

"ਫੇਸਲੇਸ ਅਪੀਲਜ' ਪ੍ਰਣਾਲੀ ਵਿੱਚ ਗਤੀਸ਼ੀਲ ਖੇਤਰ ਅਧਿਕਾਰ ਤਹਿਤ ਡੇਟਾ ਐਨਾਲਿਟੀਕਲ ਅਤੇ ਅਰਟੀਫਿਸ਼ਲ ਇੰਟੈਲੀਜੈਂਸ ( ਆਈ) ਰਾਹੀਂ ਮਾਮਲਿਆਂ ਦੀ ਵੰਡ ਕਰਨੀ ਵੀ ਸ਼ਾਮਲ ਹੋਵੇਗੀ ਅਤੇ ਇਸਦੇ ਨਾਲ ਹੀ ਨੋਟਿਸਾਂ ਨੂੰ ਕੇਂਦਰੀਕ੍ਰਿਤ ਢੰਗ ਨਾਲ ਜਾਰੀ ਕੀਤੇ ਜਾਣ ਦੀ ਵਿਵਸਥਾ ਹੋਵੇਗੀ ਜਿਸ ਤੇ ਦਸਤਾਵੇਜ਼ ਪਛਾਣ ਸੰਖਿਆ (ਡਿਨ) ਅੰਕਿਤ ਹੋਵੇਗੀ। ਗਤੀ ਸ਼ੀਲ ਖੇਤਰ ਅਧਿਕਾਰ ਦੇ ਹਿੱਸੇ ਦੇ ਰੂਪ ਵਿੱਚ ਖਰੜਾ ਅਪੀਲ ਹੁਕਮ ਜਿਸ ਸ਼ਹਿਰ ਵਿੱਚ ਤਿਆਰ ਕੀਤਾ ਜਾਵੇਗਾ, ਉਸਦੀ ਸਮੀਖਿਆ ਉਸੇ ਹੀ ਸ਼ਹਿਰ ਵਿੱਚ ਨਹੀਂ ਬਲਕਿ ਕਿਸੇ ਹੋਰ ਸ਼ਹਿਰ ਵਿੱਚ ਕੀਤੀ ਜਾਵੇਗੀ, ਜਿਸਦੇ ਨਤੀਜੇ ਵਜੋਂ ਨਿਰਪੱਖ, ਉਪਯੁਕਤ, ਅਤੇ ਨਿਆ ਸੰਗਤ ਹੁਕਮ ਜਾਰੀ ਕਰਨਾ ਸੰਭਵ ਹੋ ਸਕੇਗਾ। ਫੇਸਲੇਸ ਅਪੀਲ ਨਾਲ ਨਾ ਸਿਰਫ ਟੈਕਸ ਅਦਾ ਕਾਰਨ ਵਾਲਿਆਂ ਨੂੰ ਸਹੂਲਤ ਹੋਵੇਗੀ ਬਲਕਿ ਨਿਰਪੱਖ ਅਤੇ ਨਿਆਸੰਗਤ ਅਪੀਲੀ ਹੁਕਮਾਂ ਨੂੰ ਵੀ ਯਕੀਨੀ ਬਣਾਇਆ ਜਾ ਸਕੇਗਾ। ਇਸਦੇ ਨਾਲ ਹੀ ਅੱਗੇ ਦੀ ਮੁਕੱਦਮੇਬਾਜ਼ੀ ਵੀ ਘੱਟ ਹੋ ਜਾਵੇਗੀ। ਨਵੀਂ ਪ੍ਰਣਾਲੀ ਨਾਲ ਆਮਦਨ ਟੈਕਸ ਵਿਭਾਗ ਦੇ ਕੰਮਕਾਜ ਵਿੱਚ ਵੀ ਚੁਸਤੀ, ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨ ਬਣਾਉਣ ਵਿੱਚ ਮਦਦ ਮਿਲੇਗੀ।

ਸੀ ਬੀ ਡੀ ਟੀ ਕੋਲ ਉਪਲੱਬਧ ਅੰਕੜਿਆਂ ਅਨੁਸਾਰ ਅੱਜ ਦੀ ਤਾਰੀਖ ਵਿੱਚ ਵਿਭਾਗ ' ਕਮਿਸ਼ਨਰ ਅਪੀਲਸ ਦੀ ਪੱਧਰ ਤੇ ਤਕਰੀਬਨ 4.6 ਲੱਖ ਅਪੀਲਾਂ ਪੈਂਡਿੰਗ ਹਨ। ਇਨ੍ਹਾਂ ਵਿਚੋਂ 4.05 ਲੱਖ ਅਪੀਲਾਂ ਅਰਥਾਤ ਕੁੱਲ ਅਪੀਲਾਂ ਵਿੱਚੋਂ ਤਕਰੀਬਨ 88% ਅਪੀਲਾਂ ਦਾ ਨਿਪਟਾਰਾ ਫੇਸਲੇਸ ਅਪੀਲ ਵਿਵਸਥਾ ਤਹਿਤ ਕੀਤਾ ਜਾਵੇਗਾ ਅਤੇ ਅਪੀਲ ਬਾਰੇ ਕੁੱਲ ਕਮਿਸ਼ਨਰਾਂ ਦੀ ਮੌਜੂਦਾ ਸੰਖਿਆ ਦੇ ਲਗਭਗ 85% ਦਾ ਉਪਯੋਗ ਫੇਸਲੇਸ ਅਪੀਲ ਵਿਵਸਥਾ ਤਹਿਤ ਇਨ੍ਹਾਂ ਮਾਮਲਿਆਂ ਦੇ ਨਿਪਟਾਰੇ ਲਈ ਕੀਤਾ ਜਾਵੇਗਾ।

---------------------------------

ਆਰ ਐਮ/ਕੇ ਐਮ ਐਨ



(Release ID: 1659204) Visitor Counter : 187