PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
24 SEP 2020 6:18PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
-
ਭਾਰਤ ਵਿੱਚ ਲਗਾਤਾਰ ਛੇਵੇਂ ਦਿਨ ਵੀ ਨਵੇਂ ਮਾਮਲਿਆਂ ਦੀ ਤੁਲਨਾ ਵਿੱਚ ਜ਼ਿਆਦਾ ਰੋਗੀ ਠੀਕ ਹੋਏ।
-
13 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਨਵੇਂ ਮਾਮਲਿਆਂ ਦੀ ਤੁਲਨਾ ਵਿੱਚ ਜ਼ਿਆਦਾ ਰੋਗੀ ਠੀਕ ਹੋਏ।
-
10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਰਿਕਵਰੀ ਦੀ ਦਰ 74% ਹੋਈ।
-
ਪ੍ਰਧਾਨ ਮੰਤਰੀ ਨੇ ਸੱਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੋਵਿਡ–19 ਦੀ ਤਾਜ਼ਾ ਸਥਿਤੀ ਤੇ ਰਿਸਪਾਂਸ ਦੀ ਸਮੀਖਿਆ ਕੀਤੀ।
-
ਸਿਹਤ ਮੰਤਰਾਲੇ ਦੇ ਈ ਸੰਜੀਵਨੀ ਓਪੀਡੀ ਨੇ ਸ਼ੁਰੂਆਤ ਤੋਂ 6 ਮਹੀਨਿਆਂ ਦੇ ਵਿੱਚ 3 ਲੱਖ ਟੈਲੀ ਮਸ਼ਵਰੇ ਮੁਕੰਮਲ ਕੀਤੇ।
ਭਾਰਤ ਨੇ ਲਗਾਤਾਰ 6ਵੇਂ ਦਿਨ ਸਿਹਤਯਾਬ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਕੋਰੋਨਾ ਦੇ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਸਥਿਰ ਰੁਝਾਨ ਦਰਜ ਕੀਤਾ ਹੈ; 74% ਨਵੇਂ ਸਿਹਤਯਾਬ ਕੇਸ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਦਰਜ ਕੀਤੇ ਗਏ ਹਨ
ਭਾਰਤ ਦੀਆਂ ਕੇਂਦਰਿਤ ਰਣਨੀਤੀਆਂ ਤੇ ਪ੍ਰਭਾਵਸ਼ਾਲੀ ਲੋਕ ਉਪਾਵਾਂ ਕਾਰਨ ਦੇਸ਼ ਵਿੱਚ ਸਿਹਤਯਾਬ ਮਰੀਜ਼ਾਂ ਦੀ ਗਿਣਤੀ ਵਿੱਚ ਜ਼ਬਰਦਸਤ ਉਛਾਲ ਆਇਆ ਹੈ।ਪਿਛਲੇ 6 ਦਿਨਾਂ ਤੋਂ ਲਗਾਤਾਰ ਭਾਰਤ ਵਿੱਚ ਸਿਹਤਯਾਬ ਮਰੀਜ਼ਾਂ ਦੀ ਗਿਣਤੀ ਨਵੇਂ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ ਤੋਂ ਵਧੇਰੇ ਹੈ।ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 87,374 ਮਰੀਜ਼ ਸਿਹਤਯਾਬ ਹੋਏ ਹਨ, ਜਦਕਿ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ 86,508 ਹੈ। ਇਸ ਦੇ ਨਾਲ ਕੋਰੋਨਾ ਤੋਂ ਸਿਹਤਯਾਬ ਮਰੀਜ਼ਾਂ ਦੀ ਕੁੱਲ ਗਿਣਤੀ 46.7 ਲੱਖ (46,74,987) ਹੋ ਗਈ ਹੈ। ਸਿਹਤਯਾਬ ਦਰ ਵੀ 81.55% ਤੋਂ ਪਾਰ ਹੋ ਗਈ ਹੈ।ਇਸ ਨਾਲ ਸਿਹਤਯਾਬ ਅਤੇ ਐਕਟਿਵ ਕੇਸਾਂ ਵਿੱਚ ਪਾੜਾ ਲਗਾਤਾਰ ਵੱਧ ਰਿਹਾ ਹੈ। ਸਿਹਤਯਾਬ ਮਾਮਲੇ (46,74,987) ਐਕਟਿਵ ਮਾਮਲਿਆਂ (9,66,382) ਤੋਂ ਤਕਰੀਬਨ 37 ਲੱਖ ਜਿ਼ਆਦਾ ਹਨ। ਇਸ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਕੁੱਲ ਪਾਜ਼ੀਟਿਵ ਕੇਸਾਂ ਦੇ ਮਾਤਰ 16.86% ਹੀ ਐਕਟਿਵ ਕੇਸ ਹਨ ਅਤੇ ਇਹ ਹੌਲੀ ਹੌਲੀ ਘੱਟਣ ਵਾਲੇ ਰਸਤੇ ਤੇ ਹਨ।ਰਾਸ਼ਟਰੀ ਅਗਵਾਈ ਕਾਰਨ 13 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਨਵੇਂ ਪੁਸ਼ਟੀ ਵਾਲੇ ਕੇਸਾਂ ਤੋਂ ਸਿਹਤਯਾਬ ਕੇਸ ਵੱਡੀ ਗਿਣਤੀ ਵਿੱਚ ਦਰਜ ਕੀਤੇ ਗਏ ਹਨ।ਤਕਰੀਬਨ 74% ਨਵੇਂ ਸਿਹਤਯਾਬ ਮਾਮਲੇ 10 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਾਏ ਗਏ ਹਨ। ਮਹਾਰਾਸ਼ਟਰ ਇਹਨਾਂ ਮਾਮਲਿਆਂ ਵਿੱਚ ਵੀ ਲਗਾਤਾਰ ਤੀਜੇ ਦਿਨ 19,476 ਮਾਮਲਿਆਂ (22.3%) ਨਾਲ ਅੱਗੇ ਚੱਲ ਰਿਹਾ ਹੈ।
https://pib.gov.in/PressReleseDetail.aspx?PRID=1658543
75% ਨਵੇਂ ਪੁਸ਼ਟੀ ਵਾਲੇ ਕੇਸ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਾਏ ਗਏ ਹਨ
ਲਗਾਤਾਰ 6ਵੇਂ ਦਿਨ ਵੀ ਕੋਰੋਨਾ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ ਸਿਹਤਯਾਬ ਮਰੀਜ਼ਾਂ ਦੀ ਗਿਣਤੀ ਤੋਂ ਘੱਟ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 86,508 ਨਵੇਂ ਕੋਰੋਨਾ ਪੁਸ਼ਟੀ ਵਾਲੇ ਮਰੀਜ਼ ਸਾਹਮਣੇ ਆਏ ਹਨ। ਕੋਰੋਨਾ ਦੇ 75% ਨਵੇਂ ਐਕਟਿਵ ਮਾਮਲੇ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹਨ।ਮਹਾਰਾਸ਼ਟਰ ਕੋਰੋਨਾ ਦੇ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਸਭ ਤੋਂ ਅੱਗੇ ਪਹਿਲੇ ਨੰਬਰ ਤੇ ਹੈ ਅਤੇ 21,000 ਤੋਂ ਵੱਧ ਕੋਰੋਨਾ ਕੇਸਾਂ ਦਾ ਯੋਗਦਾਨ ਪਾਇਆ ਹੈ। ਇਸ ਤੋਂ ਬਾਅਦ ਆਂਧਰ ਪ੍ਰਦੇਸ਼ ਤੇ ਕਰਨਾਟਕ ਨੇ ਕ੍ਰਮਵਾਰ 7,000 ਅਤੇ 6,000 ਕੇਸਾਂ ਤੋਂ ਵੱਧ ਦਾ ਯੋਗਦਾਨ ਪਾਇਆ ਹੈ।ਪਿਛਲੇ 24 ਘੰਟਿਆਂ ਦੌਰਾਨ 1,129 ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 83% ਮੌਤਾਂ ਦਰਜ ਕੀਤੀਆਂ ਗਈਆਂ ਹਨ। ਮਹਾਰਾਸ਼ਟਰ ਵਿੱਚ 479 ਅਤੇ ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਤੇ ਪੰਜਾਬ ਵਿੱਚ ਕ੍ਰਮਵਾਰ 87 ਅਤੇ 64 ਮੌਤਾਂ ਦਰਜ ਕੀਤੀਆਂ ਗਈਆਂ ਹੈ। ਭਾਰਤ ਨੇ ਦੇਸ਼ ਭਰ ਵਿੱਚ ਆਪਣੇ ਟੈਸਟਿੰਗ ਬੁਨਿਆਦੀ ਢਾਂਚੇ ਦਾ ਕਾਫ਼ੀ ਵਿਸਤਾਰ ਕਰ ਲਿਆ ਹੈ ਅਤੇ ਹੁਣ ਤੱਕ 10,810 ਸਰਕਾਰੀ ਅਤੇ 728 ਨਿਜੀ ਲੈਬਾਰਟਰੀਆਂ ਸਥਾਪਿਤ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 11,56,569 ਟੈਸਟ ਕੀਤੇ ਗਏ ਹਨ, ਜਿਸ ਨਾਲ ਅੱਜ ਤੱਕ ਕੁੱਲ ਟੈਸਟਾਂ ਦੀ ਗਿਣਤੀ 6.74 ਕਰੋੜ ਤੋਂ ਪਾਰ ਹੋ ਗਈ ਹੈ।
https://pib.gov.in/PressReleseDetail.aspx?PRID=1658598
ਪ੍ਰਧਾਨ ਮੰਤਰੀ ਨੇ ਸੱਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੋਵਿਡ–19 ਦੀ ਤਾਜ਼ਾ ਸਥਿਤੀ ਤੇ ਰਿਸਪਾਂਸ ਦੀ ਸਮੀਖਿਆ ਕੀਤੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਵਿਡ–19 ਦੀ ਤਾਜ਼ਾ ਸਥਿਤੀ ਤੇ ਰਿਸਪਾਂਸ ਦੀ ਸਮੀਖਿਆ ਲਈ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਆਂਧਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਦਿੱਲੀ, ਪੰਜਾਬ, ਤਮਿਲ ਨਾਡੂ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਦਿਨ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੀ ਦੂਜੀ ਵਰ੍ਹੇਗੰਢ ਹੈ ਅਤੇ ਦੱਸਿਆ ਕਿ ਇਨ੍ਹਾਂ ਦੋ ਸਾਲਾਂ ਦੌਰਾਨ 1.25 ਕਰੋੜ ਤੋਂ ਵੱਧ ਗ਼ਰੀਬ ਮਰੀਜ਼ਾਂ ਨੂੰ ਇਸ ਯੋਜਨਾ ਦੇ ਤਹਿਤ ਮੁਫ਼ਤ ਇਲਾਜ ਮਿਲਿਆ ਹੈ। ਉਨ੍ਹਾਂ ਗ਼ਰੀਬਾਂ ਦੀ ਨਿਰੰਤਰ ਸੇਵਾ ਕਰਨ ਵਿੱਚ ਰੁੱਝੇ ਡਾਕਟਰਾਂ ਤੇ ਮੈਡੀਕਲ ਸਟਾਫ਼ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਅਤੇ ਦੇਸ਼ ਵਿੱਚ ਰੋਜ਼ਾਨਾ 10 ਲੱਖ ਤੋਂ ਵੱਧ ਟੈਸਟ ਹੋ ਰਹੇ ਹਨ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਨਾਲ ਨਿਪਟਣ ਲਈ ਸਿਹਤ ਬੁਨਿਆਦੀ ਢਾਂਚਾ ਹੋਰ ਮਜ਼ਬੂਤ ਕਰਨ, ਟ੍ਰੈਕਿੰਗ ਤੇ ਟ੍ਰੇਸਿੰਗ ਦੇ ਨੈੱਟਵਰਕ ਵਿੱਚ ਸੁਧਾਰ ਲਿਆਉਣ ਤੇ ਬਿਹਤਰ ਸਿਖਲਾਈ ਯਕੀਨੀ ਬਣਾਉਣ ਦੀ ਲੋੜ ਹੈ। ਉਨ੍ਹਾਂ ਐਲਾਨ ਕੀਤਾ ਕਿ ਕੋਵਿਡ ਲਈ ਖ਼ਾਸ ਬੁਨਿਆਦੀ ਢਾਂਚੇ ਲਈ ਰਾਜ ਆਫ਼ਤ ਰੈਸਪੌਂਸ ਕੋਸ਼ ਦੀ ਵਰਤੋਂ ਦੀ ਸੀਮਾ 35% ਤੋਂ ਵਧਾ ਕੇ 50% ਕਰ ਦਿੱਤੀ ਗਈ ਹੈ, ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਇਸ ਵਾਇਰਸ ਨਾਲ ਲੜਨ ਲਈ ਰਾਜਾਂ ਨੂੰ ਵਧੇਰੇ ਵਿੱਤੀ ਸਹਾਇਤਾ ਮੁਹੱਈਆ ਕਰਵਾਏਗਾ। ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਵਾਇਰਸ ਦੇ ਫ਼ੈਲਣ ਨੂੰ ਰੋਕਣ ਲਈ 1–2 ਦਿਨਾਂ ਦੇ ਸਥਾਨਕ ਲੌਕਡਾਊਨਾਂ ਦੀ ਪ੍ਰਭਾਵਕਤਾ ਦਾ ਮੁੱਲਾਂਕਣ ਕਰਨ, ਜੇ ਇਹ ਫ਼ੈਸਲਾ ਰਾਜਾਂ ਵਿੱਚ ਆਰਥਿਕ ਗਤੀਵਿਧੀਆਂ ਸ਼ੁਰੂ ਹੋਣ ਤੋਂ ਰੋਕਦਾ ਹੋਵੇ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਨਾ ਸਿਰਫ਼ ਫ਼ਾਇਰਸ ਨਾਲ ਲੜਾਈ ਜਾਰੀ ਰੱਖਣ ਦੀ ਲੋੜ ਹੈ, ਬਲਕਿ ਆਰਥਿਕ ਮੋਰਚੇ ਉੱਤੇ ਵੀ ਦਲੇਰਾਨਾ ਢੰਗ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ।
https://pib.gov.in/PressReleseDetail.aspx?PRID=1658407
ਕੋਵਿਡ ਦੀ ਉੱਚ ਦਰ ਸੱਤ ਵਾਲੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਅਤੇ ਸਿਹਤ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
https://pib.gov.in/PressReleseDetail.aspx?PRID=1658354
ਪ੍ਰਧਾਨ ਮੰਤਰੀ ਨੇ ਉਮਰ ਦੇ ਅਨੁਸਾਰ ਫਿਟਨਸ ਪ੍ਰੋਟੋਕੋਲਸ ਲਾਂਚ ਕੀਤੇ; ‘ਫਿਟ ਇੰਡੀਆ ਮੂਵਮੈਂਟ ’ ਦੀ ਪਹਿਲੀ ਵਰ੍ਹੇਗੰਢ ਮੌਕੇ ਵਿਭਿੰਨ ਫਿਟਨਸ ਉਤਸ਼ਾਹੀਆਂ ਨਾਲ ਗੱਲਬਾਤ ਕੀਤੀ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਰਚੁਅਲ ਕਾਨਫ਼ਰੰਸਿੰਗ ਜ਼ਰੀਏ ‘ਫਿਟ ਇੰਡੀਆ ਮੂਵਮੈਂਟ’ ਦੀ ਪਹਿਲੀ ਵਰ੍ਹੇਗੰਢ ਮੌਕੇ ‘ਉਮਰ ਦੇ ਅਨੁਸਾਰ ਫਿਟਨਸ ਪ੍ਰੋਟੋਕੋਲਸ’ (ਏਜ ਐਪ੍ਰੌਪਰੀਏਟ ਫਿਟਨਸ ਪ੍ਰੋਟੋਕੋਲਸ) ਲਾਂਚ ਕੀਤੇ। ਸ਼੍ਰੀ ਮੋਦੀ ਨੇ ਇਸ ਮੌਕੇ ਆਯੋਜਿਤ ‘ਫਿਟ ਇੰਡੀਆ ਸੰਵਾਦ’ ਸਮਾਰੋਹ ਦੌਰਾਨ ਵਿਭਿੰਨ ਖਿਡਾਰੀਆਂ, ਫਿਟਨਸ ਮਾਹਿਰਾਂ ਤੇ ਹੋਰਨਾਂ ਨਾਲ ਗੱਲਬਾਤ ਕੀਤੀ। ਇਹ ਵਰਚੁਅਲ ਗੱਲਬਾਤ ਬਹੁਤ ਖੁੱਲ੍ਹੇ ਅਤੇ ਗ਼ੈਰ–ਰਸਮੀ ਤਰੀਕੇ ਨਾਲ ਕੀਤੀ ਗਈ, ਜਿੱਥੇ ਭਾਗੀਦਾਰਾਂ ਨੇ ਪ੍ਰਧਾਨ ਮੰਤਰੀ ਨਾਲ ਆਪਣੇ ਜੀਵਨ ਦੇ ਅਨੁਭਵ ਤੇ ਆਪਣੀ ਫਿਟਨਸ ਦੇ ਮੰਤਰ ਸਾਂਝੇ ਕੀਤੇ। ਇਸ ਅਵਸਰ ‘ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ਕੁਝ ਲੋਕ ਸੋਚਦੇ ਹਨ, ਫਿਟ ਬਣੇ ਰਹਿਣਾ ਔਖਾ ਨਹੀਂ ਹੈ। ਥੋੜ੍ਹੇ ਜਿਹੇ ਅਨੁਸ਼ਾਸਨ ਤੇ ਥੋੜ੍ਹੀ ਸਖ਼ਤ ਮਿਹਨਤ ਤੁਹਾਨੂੰ ਸਦਾ ਤੰਦਰੁਸਤ ਰੱਖ ਸਕਦੀ ਹੈ। ਉਨ੍ਹਾਂ ਹਰੇਕ ਦੀ ਸਿਹਤ ਲਈ ਮੰਤਰ ਦਿੱਤਾ ‘ਫਿਟਨਸ ਡੋਜ਼, ਅੱਧਾ ਘੰਟਾ ਰੋਜ਼’। ਉਨ੍ਹਾਂ ਹਰੇਕ ਨੂੰ ਰੋਜ਼ਾਨਾ ਘੱਟੋ–ਘੱਟ 30 ਮਿੰਟਾਂ ਤੱਕ ਯੋਗ ਅਭਿਆਸ ਕਰਨ ਜਾਂ ਬੈਡਮਿੰਟਨ, ਟੈਨਿਸ ਜਾਂ ਫ਼ੁੱਟਬਾਲ ਖੇਡਣ, ਕਰਾਟੇ ਜਾਂ ਕਬੱਡੀ ਖੇਡਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਯੁਵਾ ਮੰਤਰਾਲਾ ਤੇ ਸਿਹਤ ਮੰਤਰਾਲਾ ਦੋਵਾਂ ਨੇ ਮਿਲ ਕੇ ਫਿਟਨਸ ਪ੍ਰੋਟੋਕੋਲਸ ਜਾਰੀ ਕੀਤੇ ਹਨ।
https://pib.gov.in/PressReleseDetail.aspx?PRID=1658729
ਫਿਟ ਇੰਡੀਆ ਮੂਵਮੈਂਟ ਦੀ ਪਹਿਲੀ ਵਰ੍ਹੇਗੰਢ ‘ਤੇ ਫਿਟ ਇੰਡੀਆ ਡਾਇਲੌਗ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
https://pib.gov.in/PressReleseDetail.aspx?PRID=1658655
ਡਾ. ਹਰਸ਼ ਵਧਰਨ ਨੇ ਸੰਯੁਕਤ ਰਾਸ਼ਟਰ ਅਤੇ ਵਿਸ਼ਵ ਸਿਹਤ ਸੰਗਠਨ ਦੇ ਮੈਬਰਾਂ ਨੂੰ ਸੰਬੋਧਨ ਕੀਤਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਧਰਨ ਨੇ ਅੱਜ ਵਰਚੁਅਲ ਸੰਵਾਦ ਰਾਹੀਂ ਵਿਸ਼ਵ ਸਿਹਤ ਸੰਗਠਨ ਦੇ ਮੈਂਬਰ ਦੇਸ਼ਾਂ ਦੇ ਮੰਤਰੀਆਂ ਅਤੇ ਸੰਯੁਕਤ ਰਾਸ਼ਟਰ ਏਜੰਸੀਆਂ ਅਤੇ ਸਹਿਯੋਗੀ ਸੰਸਥਾਨਾਂ ਦੇ ਪ੍ਰਮੁੱਖਾਂ ਅਤੇ ਪ੍ਰਤੀਨਿਧੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ, ਖਾਸ ਕਰਕੇ ਕੋਵਿਡ-19 ਸੰਕਟ ਦੇ ਸੰਦਰਭ ਵਿੱਚ, ਬਹੁਪੱਖੀ ਕਾਰਵਾਈ ਨੂੰ ਮਜ਼ਬੂਤ ਕਰਨ ਅਤੇ ਟੀਬੀ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਭਾਰਤ ਦੀ ਭੂਮਿਕਾ ਅਤੇ ਯੋਗਦਾਨ ‘ਤੇ ਗੱਲ ਕੀਤੀ।
ਕੇਂਦਰੀ ਸਿਹਤ ਮੰਤਰੀ ਨੇ ਕੋਵਿਡ-19 ਮਹਾਮਾਰੀ, ਜਿਸ ਨੇ "ਸਾਡੇ ਜੀਵਨ ਵਿੱਚ ਕਈ ਤਰੀਕਿਆਂ ਨਾਲ ਨਾਟਕੀ ਬਦਲਾਅ ਲਿਆਇਆ ਹੈ ਦੇ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸਿਹਤ ‘ਤੇ ਜਨਤਕ ਚਰਚਾ ਹੁਣ ਕਿਸ ਤਰ੍ਹਾਂ ਨਾਲ ਵਿਮਰਸ਼ ਦੇ ਕੇਂਦਰ ਵਿੱਚ ਆ ਗਈ ਹੈ। ਅੱਜ ਜਨਤਾ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਅਤੇ ਇਸ ਦੀ ਅਤਿਅਧਿਕ ਸੰਕ੍ਰਾਮਕ ਕੁਦਰਤ ਨੇ ਦੁਨੀਆ ਭਰ ਵਿੱਚ ਸਿਹਤ ਸਬੰਧੀ ਜੋਖਮ ਬਾਰੇ ਇੱਕ ਵਿਆਪਕ ਧਾਰਨਾ ਬਣਾਈ ਹੈ।
https://pib.gov.in/PressReleseDetail.aspx?PRID=1658346
ਸਿਹਤ ਮੰਤਰਾਲੇ ਦੇ ਈ ਸੰਜੀਵਨੀ ਓਪੀਡੀ ਨੇ ਸ਼ੁਰੂਆਤ ਤੋਂ 6 ਮਹੀਨਿਆਂ ਦੇ ਵਿੱਚ 3 ਲੱਖ ਟੈਲੀ ਮਸ਼ਵਰੇ ਮੁਕੰਮਲ ਕੀਤੇ
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਈ ਸੰਜੀਵਨੀ ਓਪੀਡੀ ਪਲੈਟਫਾਰਮ ਨੇ 3 ਲੱਖ ਟੈਲੀ ਮਸ਼ਵਰੇ ਮੁਕੰਮਲ ਕਰ ਲਏ ਹਨ। ਇਹ ਮਹੱਤਵਪੂਰਨ ਮੀਲ ਪੱਥਰ ਇਸ ਸੇਵਾ ਦੇ ਸ਼ੁਰੂ ਹੋਣ ਤੋਂ 6 ਮਹੀਨੇ ਦੇ ਸੰਖੇਪ ਸਮੇਂ ਵਿੱਚ ਹੀ ਪ੍ਰਾਪਤ ਕਰ ਲਿਆ ਗਿਆ ਹੈ। ਕੋਵਿਡ 19 ਮਹਾਮਾਰੀ ਦਰਮਿਆਨ ਮਰੀਜ਼ਾਂ ਨੂੰ ਡਾਕਟਰਾਂ ਵੱਲੋਂ ਟੈਲੀ ਮੈਡੀਸਨ ਦੇਣ ਲਈ ਈ ਸੰਜੀਵਨੀ ਓਪੀਡੀ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਨਾਲ ਸਰੀਰਿਕ ਦੂਰੀ ਨੂੰ ਸੁਨਿਸ਼ਚਿਤ ਕਰਨ ਨਾਲ ਕੋਵਿਡ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਮਿਲੀ ਹੈ ਅਤੇ ਨੋਨ ਕੋਵਿਡ ਜ਼ਰੂਰੀ ਸਿਹਤ ਦੇਖਭਾਲ ਲਈ ਵੀ ਸਹਾਈ ਹੋਈ ਹੈ।
ਵੱਡੀ ਗਿਣਤੀ ਵਿੱਚ ਟੈਲੀ ਮਸ਼ਵਰੇ ਲੈਣਾ ਇਸ ਗੱਲ ਦਾ ਸਬੂਤ ਹੈ ਕਿ ਇਹ ਨਾਗਰਿਕਾਂ ਵਿੱਚ ਹਰਮਨ ਪਿਆਰੀ ਸੇਵਾ ਹੈ। ਹੁਣ ਤੱਕ ਸਭ ਤੋਂ ਵੱਡੀ ਗਿਣਤੀ ਟੈਲੀ ਮਸ਼ਵਰਿਆਂ ਦੀ ਤਾਮਿਲਨਾਡੂ ਵਿੱਚ ਹੈ, ਜਿੱਥੇ 1,29,801 ਵਿਅਕਤੀਆਂ ਨੇ ਡਿਜੀਟਲ ਮਾਧਿਅਮ ਰਾਹੀਂ ਗੱਲਬਾਤ ਕੀਤੀ।
ਈ-ਸੰਜੀਵਨੀ ਮੰਚ ਨੇ ਦੋ ਪ੍ਰਕਾਰ ਦੀਆਂ ਟੈਲੀ-ਮੈਡੀਸਿਨ ਸੇਵਾਵਾਂ ਨੂੰ ਸਮਰੱਥ ਬਣਾਇਆ ਹੈ। ਡਾਕਟਰ-ਤੋਂ-ਡਾਕਟਰ (ਈ-ਸੰਜੀਵਨੀ) ਅਤੇ ਰੋਗੀ-ਤੋਂ-ਡਾਕਟਰ (ਈ-ਸੰਜੀਵਨੀ ਓਪੀਡੀ) ਟੈਲੀ-ਸਲਾਹ-ਮਸ਼ਵਰਾ ਸੇਵਾ। ਪਹਿਲੇ ਨੂੰ ਆਯੁਸ਼ਮਾਨ ਭਾਰਤ ਹੈਲਥ ਐਂਡ ਵੈਲਨੈੱਸ ਸੈਂਟਰ (ਏਬੀ-ਐੱਚਡਬਲਿਊਸੀ) ਦੇ ਮਾਧਿਅਮ ਦੁਆਰਾ ਲਾਗੂ ਕੀਤਾ ਜਾ ਰਿਹਾ ਹੈ।
https://pib.gov.in/PressReleseDetail.aspx?PRID=1658674
ਸੰਸਦ ਦਾ ਮੌਨਸੂਨ ਸੈਸ਼ਨ, 2020 ਸਮਾਪਤ ਹੋਇਆ, ਲੋਕ ਸਭਾ ਦੀ ਪ੍ਰੋਡਕਟਿਵਿਟੀ ਲਗਭਗ 167% ਅਤੇ ਰਾਜ ਸਭਾ ਦੀ ਲਗਭਗ 100.47% ਰਹੀ: ਪ੍ਰਹਲਾਦ ਜੋਸ਼ੀ
ਕੇਂਦਰੀ ਸੰਸਦੀ ਮਾਮਲੇ ਮੰਤਰੀ, ਸ਼੍ਰੀ ਪ੍ਰਹਲਾਦ ਜੋਸ਼ੀ ਨੇ ਅੱਜ ਇੱਥੇ ਮੌਨਸੂਨ ਸੈਸ਼ਨ, 2020 ਬਾਰੇ ਜਾਰੀ ਇੱਕ ਬਿਆਨ ਵਿੱਚ ਦੱਸਿਆ ਕਿ ਮੌਨਸੂਨ ਸੈਸ਼ਨ ਦੌਰਾਨ ਲੋਕ ਸਭਾ ਦੀ ਪ੍ਰੋਡਕਟਿਵਿਟੀ ਲਗਭਗ 167% ਅਤੇ ਰਾਜ ਸਭਾ ਦੀ ਲਗਭਗ 100.47% ਸੀ। ਸ਼੍ਰੀ ਜੋਸ਼ੀ ਨੇ ਕਿਹਾ ਕਿ ਸੰਸਦ ਦਾ ਮੌਨਸੂਨ ਸੈਸ਼ਨ, 2020 ਜਿਹੜਾ ਕਿ 14 ਸਤੰਬਰ, 2020 ਨੂੰ ਸ਼ੁਰੂ ਹੋਇਆ ਸੀ, ਦੀ ਸਮਾਪਤੀ 1 ਅਕਤੂਬਰ, 2020 ਨੂੰ ਹੋਣੀ ਸੀ, ਪਰ ਕੋਵਿਡ-19 ਮਹਾਮਾਰੀ ਦੇ ਜੋਖਮ ਕਾਰਨ ਜ਼ਰੂਰੀ ਕਾਰਵਾਈ ਤੋਂ ਬਾਅਦ ਲੋਕ ਸਭਾ ਅਤੇ ਰਾਜ ਸਭਾ ਨੂੰ ਬੁੱਧਵਾਰ, 23 ਸਤੰਬਰ, 2020 ਨੂੰ 10 ਦਿਨ ਤੱਕ ਚਲੀਆਂ 10 ਬੈਠਕਾਂ ਉਪਰੰਤ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਸੈਸ਼ਨ ਦੌਰਾਨ 22 ਬਿਲ (ਲੋਕ ਸਭਾ ਵਿੱਚ 16 ਅਤੇ ਰਾਜ ਸਭਾ ਵਿੱਚ 06) ਪੇਸ਼ ਕੀਤੇ ਗਏ ਸਨ। ਲੋਕ ਸਭਾ ਅਤੇ ਰਾਜ ਸਭਾ ਨੇ ਵਿਅਕਤੀਗਤ ਤੌਰ ꞌਤੇ 25-25 ਬਿਲ ਪਾਸ ਕੀਤੇ। 27 ਬਿਲ ਸੰਸਦ ਦੇ ਦੋਵਾਂ ਸਦਨਾਂ ਦੁਆਰਾ ਪਾਸ ਕੀਤੇ ਗਏ ਸਨ ਜੋ ਕਿ ਪ੍ਰਤੀ ਦਿਨ ਬਿਲ ਪਾਸ ਹੋਣ ਦੀ ਬਿਹਤਰੀਨ ਦਰ ਹੈ, ਭਾਵ 2.7 ਬਿਲ ਪ੍ਰਤੀ ਦਿਨ। ਕੋਵਿਡ-19 ਮਹਾਮਾਰੀ ਦਰਮਿਆਨ ਸੈਸ਼ਨ ਦੇ ਸੰਚਾਲਨ ਲਈ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਮੰਤਰੀ ਨੇ ਕਿਹਾ ਕਿ ਸੰਸਦ ਦੇ ਦੋਹਾਂ ਸਦਨਾਂ ਤੋਂ ਪਹਿਲਾਂ, ਕਾਰੋਬਾਰੀ ਲੈਣ-ਦੇਣ ਵਿੱਚ ਸ਼ਾਮਲ ਸਾਰੀਆਂ ਏਜੰਸੀਆਂ ਅਤੇ ਵਿਅਕਤੀਆਂ ਦੇ ਅਣਥੱਕ ਯਤਨਾਂ ਸਦਕਾ ਇਸ ਸੈਸ਼ਨ ਦੀ ਅਤਿਰਿਕਤ ਆਊਟਪੁਟ ਸੰਭਵ ਹੋ ਸਕੀ ਹੈ।
https://pib.gov.in/PressReleseDetail.aspx?PRID=1658625
ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ-ਇੱਫੀ (IFFI) ਦੇ 51ਵੇਂ ਐਡੀਸ਼ਨ 'ਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਦਾ ਪ੍ਰੈੱਸ ਬਿਆਨ
20 ਨਵੰਬਰ ਤੋਂ 28 ਨਵੰਬਰ 2020 ਤੱਕ ਗੋਆ ਵਿੱਚ ਆਯੋਜਿਤ ਹੋਣ ਵਾਲੇ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ-ਇੱਫੀ (IFFI) ਦੇ 51ਵੇਂ ਐਡੀਸ਼ਨ ਨੂੰ 16 ਤੋਂ 24 ਜਨਵਰੀ, 2021 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਦੀ ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਨਾਲ ਇਸ ਮੁੱਦੇ ਉੱਤੇ ਹੋਈ ਚਰਚਾ ਦੇ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਹ ਫੈਸਟੀਵਲ ਇਸ ਵਾਰ ਹਾਈਬ੍ਰਿਡ ਫਾਰਮੈਟ ਭਾਵ ਵਰਚੁਅਲ ਮਾਧਿਅਮ ਦੇ ਨਾਲ-ਨਾਲ ਪ੍ਰਤੱਖ ਰੂਪ ਵਿੱਚ ਵੀ ਆਯੋਜਿਤ ਕੀਤਾ ਜਾਵੇਗਾ। ਅੰਤਰਰਾਸ਼ਟਰੀ ਫਿਲਮ ਫੈਸਟੀਵਲ ਸਰਕਟ ਵਿੱਚ ਹਾਲ ਹੀ ਵਿੱਚ ਆਯੋਜਿਤ ਫਿਲਮ ਉਤਸਵਾਂ ਦੇ ਅਨੁਰੂਪ ਹੀ ਸਾਰੇ ਕੋਵਿਡ ਸਬੰਧਿਤ ਪ੍ਰੋਟੋਕੋਲ ਸਖਤੀ ਨਾਲ ਲਾਗੂ ਕੀਤੇ ਜਾਣਗੇ।
https://pib.gov.in/PressReleseDetail.aspx?PRID=1658623
ਪ੍ਰਧਾਨ ਮੰਤਰੀ ਸਵਨਿਧੀ ਸਕੀਮ ਅਧੀਨ 15 ਲੱਖ ਤੋਂ ਵੱਧ ਕਰਜ਼ਾ ਬਿਨੈ ਪੱਤਰ ਪ੍ਰਾਪਤ ਹੋਏ, 5.5 ਲੱਖ ਤੋਂ ਵੱਧ ਕਰਜ਼ੇ ਮਨਜ਼ੂਰ ਕੀਤੇ ਗਏ
ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰ ਆਤਮਨਿਰਭਰ ਨਿਧੀ (ਪ੍ਰਧਾਨ ਮੰਤਰੀ ਸਵਨਿਧੀ) ਯੋਜਨਾ ਦੇ ਤਹਿਤ ਹੁਣ ਤੱਕ 15 ਲੱਖ ਤੋਂ ਵੱਧ ਕਰਜ਼ਾ ਬਿਨੈ ਪੱਤਰ ਪ੍ਰਾਪਤ ਹੋਏ ਹਨ। ਇਨ੍ਹਾਂ ਵਿਚੋਂ 5.5 ਲੱਖ ਤੋਂ ਵੱਧ ਬਿਨੈ ਪੱਤਰਾਂ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਹਨ ਅਤੇ ਤਕਰੀਬਨ 2 ਲੱਖ ਕਰਜ਼ੇ ਵੰਡੇ ਗਏ ਹਨ। ਹਾਊਸਿੰਗ ਅਤੇ ਸ਼ਹਿਰੀ ਮਾਮਲੇ ਬਾਰੇ ਮੰਤਰਾਲਾ ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰ ਆਤਮਨਿਰਭਰ ਨਿਧੀ (ਪ੍ਰਧਾਨ ਮੰਤਰੀ ਸਵਨੀਧੀ) ਸਕੀਮ ਨੂੰ ਲਾਗੂ ਕਰ ਰਿਹਾ ਹੈ ਤਾਂ ਜੋ 50 ਲੱਖ ਸਟ੍ਰੀਟ ਵੈਂਡਰਾਂ ਨੂੰ ਕੋਵਿਡ -19 ਤਾਲਾਬੰਦੀਆਂ ਤੋਂ ਬਾਅਦ ਆਪਣੇ ਕਾਰੋਬਾਰਾਂ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਕੰਮਕਾਜੀ ਪੂੰਜੀ ਕਰਜੇ ਦੀ ਸਹੂਲਤ ਦਿੱਤੀ ਜਾ ਸਕੇ। ਕਰਜ਼ਾ ਪ੍ਰਵਾਨਗੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਰਿਣਦਾਤਾਵਾਂ ਨੂੰ ਕੰਮਕਾਜੀ ਆਸਾਨੀ ਅਰਥਾਤ ਈਜ਼ ਆਫ਼ ਆਪ੍ਰੇਸ਼ਨ ਮੁਹਈਆ ਕਰਵਾਉਣ ਲਈ ਇਹ ਫੈਸਲਾ ਲਿਆ ਗਿਆ ਹੈ ਕਿ ਅਜਿਹੇ ਬਿਨੈ ਪੱਤਰਾਂ ਨੂੰ ਸਿੱਧੇ ਹੀ ਬੈਂਕ ਸ਼ਾਖਾਵਾਂ ਨੂੰ ਭੇਜਿਆ ਜਾਵੇਗਾ ਜਿਨ੍ਹਾਂ ਵਿੱਚ ਵੈਂਡਰ ਨੂੰ ਇੱਕ ਤਰਜੀਹੀ ਰਿਣਦਾਤਾ ਦੇ ਰੂਪ ਵਿੱਚ ਦਰਸਾਇਆ ਗਿਆ ਹੈ ਜਾਂ ਫੇਰ ਉਸ ਮਾਮਲੇ ਵਿੱਚ ਜਿੱਥੇ ਵੈਂਡਰ ਦਾ ਬੱਚਤ ਬੈਂਕ ਖਾਤਾ ਹੈ ਪਰ ਉਸਨੂੰ ਤਰਜੀਹੀ ਰਿਣਦਾਤਾ ਵਜੋਂ ਨਹੀਂ ਦਰਸਾਇਆ ਗਿਆ ਹੈ। ਇਸ ਪ੍ਰਕ੍ਰਿਆ ਤੋਂ ਮਨਜ਼ੂਰ ਕੀਤੇ ਕਰਜ਼ਿਆਂ ਦੀ ਸੰਖਿਆ ਨੂੰ ਹੁਲਾਰਾ ਦੇਣ ਅਤੇ ਕਰਜ਼ੇ ਦੀ ਵੰਡ ਲਈ ਸਮਾਂ ਘਟਾਉਣ ਦੀ ਭਾਰੀ ਉਮੀਦ ਕੀਤੀ ਜਾਂਦੀ ਹੈ।
https://pib.gov.in/PressReleseDetail.aspx?PRID=1658605
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਆਪਣਾ 46ਵਾਂ ਸਥਾਪਨਾ ਦਿਵਸ ਮਨਾਇਆ, ਵਿਗਿਆਨ-ਅਧਾਰਿਤ ਵਾਤਾਵਰਣ ਪ੍ਰਬੰਧਨ ਨੂੰ ਹੋਰ ਵਧਾਉਣ ਲਈ ਟੈਕਨੀਕਲ ਅਗਵਾਈ ਦੇਣ ਦਾ ਸੰਕਲਪ ਲਿਆ
ਕੇਂਦਰੀ ਵਾਤਾਵਰਣ, ਵਨ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਸ਼੍ਰੀ ਬਾਬੁਲ ਸੁਪ੍ਰਿਯੋ ਨੇ ਅੱਜ ਕਿਹਾ, ਹਵਾ ਨੂੰ ਸਾਫ਼ ਰੱਖਣ ਲਈ ਜਨਤਾ ਅਤੇ ਸਰਕਾਰਾਂ ਨੂੰ ਜਿੰਮੇਦਾਰੀਆਂ ਨੂੰ ਸਾਂਝਾ ਕਰਨ ਅਤੇ ਇਕੱਠੇ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੀ ਸਥਾਪਨਾ ਦੇ 46ਵੇਂ ਸਾਲ ਦੇ ਅਵਸਰ ‘ਤੇ ਆਯੋਜਿਤ ਇੱਕ ਵੈਬਿਨਾਰ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ, ਸੀਪੀਸੀਬੀ ਪ੍ਰਦੂਸ਼ਣ ਸਬੰਧੀ ਅੰਕੜਿਆਂ ਨੂੰ ਜੁਟਾਉਣ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਜ਼ਿਕਰਯੋਗ ਕੰਮ ਕਰ ਰਿਹਾ ਹੈ, ਜੋ ਹਵਾ ਦੀ ਗੁਣਵੱਤਾ ਨੂੰ ਸੁਧਾਰਣ ਲਈ ਸਰਕਾਰ ਅਤੇ ਸੰਬਧਿਤ ਏਜੰਸੀਆਂ ਲਈ ਮਹੱਤਵਪੂਰਨ ਨੀਤੀਗਤ ਆਸੂਚਨਾ (ਪਾਲਿਸੀ ਇਨਪੁਟ) ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ, ਸੀਪੀਸੀਬੀ ਰੀਅਲ ਟਾਈਮ ਡੇਟਾ ਉਪਲੱਬਧ ਕਰਵਾਉਂਦਾ ਹੈ, ਜੋ ਪ੍ਰਸ਼ੰਸਾਯੋਗ ਹੈ। ਸ਼੍ਰੀ ਸੁਪ੍ਰਿਯੋ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਸਾਨੂੰ ਵਾਤਾਵਰਣ ਨੂੰ ਬਚਾਉਣ ਲਈ ਰਿਬੂਟ ਦਾ ਬਟਨ ਦਬਾਉਣ (ਸ਼ੁਰੂਆਤ ਕਰਨ) ਦਾ ਅਵਸਰ ਦਿੱਤਾ ਹੈ। ਮੰਤਰੀ ਨੇ ਅੱਗੇ ਕਿਹਾ, ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਜਲ ਪ੍ਰਦੂਸ਼ਿਤ ਨਾ ਹੋਵੇ, ਕਿਉਂਕਿ ਇਸ ਦਾ ਫਸਲਾਂ ‘ਤੇ ਵਿਪਰੀਤ ਅਸਰ ਪੈ ਸਕਦਾ ਹੈ। ਉਨ੍ਹਾਂ ਨੇ ਕੋਵਿਡ-19 ਦੌਰਾਨ ਬਾਇਓ-ਮੈਡੀਕਲ ਕਚਰੇ ਦੇ ਨਿਸਤਾਰਣ ਕਰਨ ਲਈ ਸੀਪੀਸੀਬੀ ਦੀ ਪ੍ਰਸ਼ੰਸਾ ਕੀਤੀ।
https://pib.gov.in/PressReleseDetail.aspx?PRID=1658378
5 ਰਾਜਾਂ ਨੂੰ ਸੁਧਾਰ ਟੀਚੇ ਹਾਸਲ ਕਰਨ ਲਈ 9,913 ਕਰੋੜ ਰੁਪਏ ਵਧੀਕ ਉਧਾਰ ਲੈਣ ਦੀ ਮਿਲੀ ਪ੍ਰਵਾਨਗੀ
ਵਿੱਤ ਮੰਤਰਾਲੇ ਦੇ ਐਕਸਪੈਂਡੀਚਰ ਵਿਭਾਗ ਨੇ 5 ਰਾਜਾਂ ਨੂੰ ਖੁੱਲ੍ਹੇ ਬਜ਼ਾਰ ਵਿੱਚੋਂ 9,913 ਕਰੋੜ ਰੁਪਏ ਦੇ ਵਾਧੂ ਵਿੱਤੀ ਸਰੋਤਾਂ ਲਈ ਉਧਾਰ ਲੈਣ ਦੀ ਪ੍ਰਵਾਨਗੀ ਦਿੱਤੀ ਹੈ। ਇਹ ਰਾਜ ਹਨ-ਆਂਧਰ ਪ੍ਰਦੇਸ਼, ਤੇਲੰਗਾਨਾ, ਗੋਆ, ਕਰਨਾਟਕ, ਤ੍ਰਿਪੁਰਾ। ਇਹ ਪ੍ਰਵਾਨਗੀ ਇਹਨਾਂ ਰਾਜਾਂ ਵੱਲੋਂ ਵੰਨ ਨੇਸ਼ਨ ਵੰਨ ਰਾਸ਼ਨ ਕਾਰਡ ਸਿਸਟਮ ਸਫ਼ਲਤਾਪੂਰਕ ਲਾਗੂ ਕਰਕੇ ਸੁਧਾਰ ਕਰਨ ਦੇ ਮੱਦੇਨਜ਼ਰ ਦਿੱਤੀ ਗਈ ਹੈ।ਬੇਮਿਸਾਲ ਕੋਵਿਡ 19 ਮਹਾਮਾਰੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਮਈ 2020 ਵਿੱਚ ਸਾਲ 2020- -21 ਲਈ ਰਾਜਾਂ ਨੂੰ ਰਾਜ ਦੀ ਜੀਡੀਪੀ ਦੇ 2% ਤੱਕ ਸੀਮਤ ਵਧੇਰੇ ਕਰਜ਼ਾ ਲੈਣ ਦੀ ਇਜਾਜ਼ਤ ਦਿੱਤੀ ਸੀ। ਇਸ ਨਾਲ ਰਾਜਾਂ ਕੋਲ 4,27,302 ਕਰੋੜ ਰੁਪਏ ਦੀ ਰਾਸ਼ੀ ਉਪਲਬੱਧ ਹੋਈ ਸੀ।
https://pib.gov.in/PressReleasePage.aspx?PRID=1658681
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਕੇਰਲ: ਰਾਜ ਦੇ ਸਿਹਤ ਵਿਭਾਗ ਨੇ ਦੱਸਿਆ ਹੈ ਕਿ ਤਿਰੂਵਨੰਤਪੁਰਮ, ਅਲਾਪੂਝਾ, ਪਠਾਣਾਮਥੀਤਾ, ਕੋਜ਼ੀਕੋਡ ਅਤੇ ਕਸਾਰਗੋਡ ਸਣੇ ਪੰਜ ਜ਼ਿਲ੍ਹਿਆਂ ਵਿੱਚ ਕੋਵਿਡ-19 ਦੇ ਬਹੁਤ ਜ਼ਿਆਦਾ ਕੇਸ ਪਾਏ ਗਏ ਹਨ। ਇਸਨੇ ਕੋਵਿਡ-19 ਦੇ ਲੱਛਣਾਂ ਵਾਲੇ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਤੁਰੰਤ ਕੁਆਰੰਟੀਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਿਹਤ ਵਿਭਾਗ ਦੀ ਤਾਜ਼ਾ ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਰੋਜ਼ਾਨਾ ਕੇਸਾਂ ਦੀ ਗਿਣਤੀ ਵਧ ਰਹੀ ਹੈ। ਕੋਜ਼ੀਕੋਡ ਜ਼ਿਲ੍ਹੇ ਵਿੱਚ, ਟੈਸਟ ਪੋਜ਼ੀਟਿਵਟੀ ਦਰ 9.1 ਫ਼ੀਸਦੀ ਤੱਕ ਪਹੁੰਚ ਗਈ ਹੈ। ਕੋਜ਼ੀਕੋਡ ਵਿੱਚ ਪਲਾਯਮ ਮਾਰਕੀਟ ਇੱਕ ਹਫ਼ਤੇ ਲਈ ਬੰਦ ਰਹੇਗੀ। ਜ਼ਿਲ੍ਹੇ ਵਿੱਚ ਅੱਜ ਦੁਪਹਿਰ ਤੱਕ 143 ਹੋਰ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। 5000 ਦੇ ਅੰਕ ਨੂੰ ਤੋੜਦਿਆਂ ਕੱਲ ਕੇਰਲ ਵਿੱਚ 5,376 ਨਵੇਂ ਕੋਵਿਡ-19 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਹੁਣ 42,786 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਰਾਜ ਭਰ ਵਿੱਚ ਕੁੱਲ 2,12,629 ਵਿਅਕਤੀ ਨਿਗਰਾਨੀ ਅਧੀਨ ਹਨ।
-
ਤਮਿਲ ਨਾਡੂ: ਪੁਦੂਚੇਰੀ ਵਿੱਚ ਪਿਛਲੇ 24 ਘੰਟਿਆਂ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 668 ਨਵੇਂ ਕੋਵਿਡ-19 ਦੇ ਕੇਸ ਸਾਹਮਣੇ ਆਏ ਹਨ ਅਤੇ 6 ਮੌਤਾਂ ਹੋਈਆਂ ਹਨ। ਕੁੱਲ ਕੇਸ 24,895, ਐਕਟਿਵ ਕੇਸ 5097, ਅਤੇ 487 ਮੌਤਾਂ ਹੋਈਆਂ ਹਨ; ਹੁਣ ਤੱਕ ਯੂਟੀ ਵਿੱਚ ਕੋਵਿਡ-19 ਦੇ 19,311 ਸੰਕਰਮਿਤ ਵਿਅਕਤੀਆਂ ਦੀ ਰਿਕਵਰੀ ਹੋ ਚੁੱਕੀ ਹੈ। ਡੀਐੱਮਡੀਕੇ ਦੇ ਬਾਨੀ ਪ੍ਰਧਾਨ ਏ. ਵਿਜੇਕਾਂਤ ਨੂੰ ਕੋਵਿਡ-19 ਲਈ ਪਾਜ਼ਿਟਿਵ ਪਾਇਆ ਗਿਆ ਹੈ। ਤਮਿਲ ਨਾਡੂ ਵਿੱਚ ਬੁੱਧਵਾਰ ਨੂੰ ਕੋਵਿਡ ਮੌਤਾਂ ਦੀ ਗਿਣਤੀ 9,000 ਨੂੰ ਪਾਰ ਕਰ ਗਈ ਹੈ। 5,363 ਹੋਰ ਲੋਕਾਂ ਨੂੰ ਛੁੱਟੀ ਮਿਲਣ ਨਾਲ ਇਲਾਜ ਤੋਂ ਬਾਅਦ ਛੁੱਟੀ ਕੀਤੇ ਗਏ ਲੋਕਾਂ ਦੀ ਕੁੱਲ ਗਿਣਤੀ ਪੰਜ ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਰਾਜ ਵਿੱਚ ਕੱਲ 5,325 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 5,57,999 ਹੋ ਗਈ ਹੈ।
-
ਕਰਨਾਟਕ: ਮੁੱਖ ਮੰਤਰੀ ਯੇਦੀਯੁਰੱਪਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਕਿ ਕਰਨਾਟਕ ਦੇ ਵਿੱਚ ਕੋਵਿਡ ਮੌਤ ਦਰ ਵਿੱਚ ਕਮੀ ਆਈ ਹੈ। ਵੀਡੀਓ ਕਾਨਫ਼ਰੰਸ ਵਿੱਚ ਯੇਦੀਯੁਰੱਪਾ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਰਾਜ ਨੇ 136 ਟੈਸਟਿੰਗ ਲੈਬਾਰਟਰੀਆਂ ਸਥਾਪਿਤ ਕੀਤੀਆਂ ਹਨ ਅਤੇ ਟੈਸਟਿੰਗ ਨੂੰ ਵਧਾ ਕੇ ਲਗਭਗ 70,000 ਨਮੂਨੇ ਪ੍ਰਤੀ ਦਿਨ ਕੀਤਾ ਗਿਆ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਕਰਨਾਟਕ ਵਿੱਚ ਮਾਰਚ ਤੋਂ ਹੁਣ ਤੱਕ ਕੋਵਿਡ-19 ਮਹਾਮਾਰੀ ਦੇ ਕਾਰਨ 43 ਡਾਕਟਰਾਂ ਦੀ ਮੌਤ ਹੋ ਗਈ ਹੈ, ਬੰਗਲੁਰੂ ਅਤੇ ਮੈਸੂਰ ਖੇਤਰਾਂ ਵਿੱਚ ਸਭ ਤੋਂ ਵੱਧ ਸੱਤ-ਸੱਤ ਮੌਤਾਂ ਹੋਈਆਂ ਹਨ। ਕਰਨਾਟਕ ਵਿੱਚ 1.5 ਲੱਖ ਬੱਚੇ ਨਿੱਜੀ ਤੋਂ ਸਰਕਾਰੀ ਸਕੂਲਾਂ ਵਿੱਚ ਤਬਦੀਲ ਹੋਏ ਹਨ। ਪਰਵਾਸ ਜ਼ਿਆਦਾਤਰ ਪੇਂਡੂ ਖੇਤਰਾਂ ਵਿੱਚ ਹੋ ਰਿਹਾ ਹੈ ਜਿੱਥੇ ਮਹਾਂਮਾਰੀ ਦੌਰਾਨ ਵਿੱਤੀ ਮਸਲਿਆਂ ਕਾਰਨ ਮਾਪੇ ਕਸਬਿਆਂ ਤੋਂ ਪਿੰਡਾਂ ਵਿੱਚ ਵਾਪਸ ਚਲੇ ਗਏ ਹਨ।
-
ਆਂਧਰ ਪ੍ਰਦੇਸ਼: ਜਿਵੇਂ ਪਹਿਲਾਂ ਵਿਜੈਵਾੜਾ, ਕੁਰਨੂਲ ਅਤੇ ਗੁੰਟੂਰ ਵਿੱਚ ਵੇਖਿਆ ਗਿਆ ਸੀ ਕਿ ਕੋਵਿਡ-19 ਦਾ ਸ਼ਹਿਰੀ ਇਲਾਕਿਆਂ ਵਿੱਚ ਤੇਜ਼ੀ ਨਾਲ ਫੈਲਣਾ ਜਾਰੀ ਰਿਹਾ ਸੀ, ਹੁਣ ਇਹ ਰੁਝਾਨ ਗ੍ਰਾਮੀਣ ਖੇਤਰਾਂ ਵਿੱਚ ਤਬਦੀਲ ਹੋ ਗਿਆ ਹੈ। ਰਾਜ ਦੇ ਸਿਹਤ ਵਿਭਾਗ ਨੇ ਕਿਹਾ ਕਿ ਇਹ ਉਮੀਦ ਕੀਤੀ ਜਾ ਰਹੀ ਸੀ, ਅਤੇ ਬਿਮਾਰੀ ਦੇ ਫੈਲਣ ਨੂੰ ਰੋਕਣਾ ਮੁਸ਼ਕਿਲ ਨਹੀਂ ਹੈ। ਰਾਜ ਸਿਹਤ ਕਮਿਸ਼ਨਰ ਨੇ ਦੇਖਿਆ ਕਿ ਹਰੇਕ ਜ਼ਿਲ੍ਹੇ ਨੇ ਸਿਖਰਲੇ ਪੜਾਅ ਦੇ ਲਗਭਗ 40 ਦਿਨਾਂ ਦਾ ਤਜ਼ਰਬਾ ਕੀਤਾ ਹੈ। ਰਾਜ ਦੇ ਮੁਲਾਂਕਣ ਅਨੁਸਾਰ, ਸਾਰੇ 13 ਜ਼ਿਲ੍ਹੇ ਲਾਗ ਦੇ ਸਿਖਰ ਨੂੰ ਪਾਰ ਕਰ ਚੁੱਕੇ ਹਨ, ਜਦਕਿ ਪਾਜ਼ਿਟਿਵਤਾ ਦਰ ਅਤੇ ਪ੍ਰਤੀ ਮਿਲੀਅਨ ਰੋਜ਼ਾਨਾ ਮੌਤਾਂ ਘਟ ਗਈਆਂ ਹਨ। ਇਸ ਦੌਰਾਨ ਰਾਜ ਵਿੱਚ ਨਵੇਂ ਕੋਵਿਡ ਮਾਮਲਿਆਂ ਨਾਲੋਂ ਵਧੇਰੇ ਰਿਕਵਰੀ ਦਰਜ ਕੀਤੀ ਜਾ ਰਹੀ ਹੈ ਕਿਉਂਕਿ ਰਾਜ ਭਰ ਵਿੱਚ 8,291 ਮਰੀਜ਼ਾਂ ਦੀ ਇਲਾਜ਼ ਤੋਂ ਬਾਅਦ ਛੁੱਟੀ ਹੋ ਗਈ ਹੈ।
-
ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 2176 ਨਵੇਂ ਕੇਸ ਆਏ, 2004 ਦੀ ਰਿਕਵਰੀ ਹੋਈ ਅਤੇ 8 ਮੌਤਾਂ ਹੋਈਆਂ; 2176 ਮਾਮਲਿਆਂ ਵਿੱਚੋਂ 308 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1,79,246; ਐਕਟਿਵ ਕੇਸ: 30,037; ਮੌਤਾਂ: 1070; ਡਿਸਚਾਰਜ: 1,48,139। ਉਨ੍ਹਾਂ ਯਾਤਰੀਆਂ ਲਈ ਜੋ ਆਪਣੀ ਯਾਤਰਾ ਦੀਆਂ ਜ਼ਰੂਰਤਾਂ ਲਈ ਬੱਸ ਸੇਵਾਵਾਂ ’ਤੇ ਨਿਰਭਰ ਕਰਦੇ ਹਨ, ਟੀਐੱਸਆਰਟੀਸੀ ਨੇ ਹੈਦਰਾਬਾਦ ਸ਼ਹਿਰ ਦੇ ਬਾਹਰੀ ਹਿੱਸੇ ਵਿੱਚ ਮੁਫ਼ਸਿਲ ਸੇਵਾਵਾਂ ਦੁਬਾਰਾ ਸ਼ੁਰੂ ਕੀਤੀਆਂ ਹਨ।
-
ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ 289 ਨਵੇਂ ਕੋਵਿਡ-19 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਇਟਾਨਗਰ ਰਾਜਧਾਨੀ ਖੇਤਰ ਵਿੱਚੋਂ 173 ਕੇਸ ਸਾਹਮਣੇ ਆਏ ਹਨ।
-
ਅਸਾਮ: ਅਸਾਮ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 1962 ਮਰੀਜ਼ਾਂ ਦੀ ਰਿਕਵਰੀ ਤੋਂ ਬਾਅਦ ਛੁੱਟੀ ਹੋਈ ਹੈ। ਰਾਜ ਵਿੱਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 30182 ਹੋ ਗਈ ਹੈ, ਜਦੋਂ ਕਿ ਹੁਣ ਤੱਕ 132709 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ।
-
ਮਣੀਪੁਰ: ਮਣੀਪੁਰ ਵਿੱਚ 96 ਨਵੇਂ ਕੋਵਿਡ-19 ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 9376 ਹੋ ਗਈ ਹੈ। 75 ਫ਼ੀਸਦੀ ਰਿਕਵਰੀ ਦੀ ਦਰ ਨਾਲ ਰਾਜ ਵਿੱਚ 2206 ਐਕਟਿਵ ਮਾਮਲੇ ਹਨ। ਕੋਵਿਡ-19 ਕਾਰਨ ਮਣੀਪੁਰ ਵਿੱਚ 2 ਹੋਰ ਮੌਤੰਨ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 62 ਹੋ ਗਈ ਹੈ।
-
ਸਿੱਕਮ: ਸਿੱਕਮ ਵਿੱਚ ਅੱਜ ਤੱਕ 1974 ਕੋਵਿਡ-19 ਮਰੀਜ਼ਾਂ ਦੀ ਰਿਕਵਰੀ ਤੋਂ ਬਾਅਦ ਛੁੱਟੀ ਹੋਈ ਹੈ। ਰਾਜ ਵਿੱਚ 607 ਐਕਟਿਵ ਕੇਸ ਹਨ।
-
ਮਹਾਰਾਸ਼ਟਰ: ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਵਿਸ਼ਵਾਸ ਜ਼ਾਹਰ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਹੁਣੇ-ਹੁਣੇ ਲਾਂਚ ਕੀਤੀ ਗਈ ‘ਮੇਰਾ ਪਰਿਵਾਰ - ਮੇਰੀ ਜ਼ਿੰਮੇਵਾਰੀ’ ਸਿੱਧੀ ਸੰਪਰਕ ਮੁਹਿੰਮ ਰਾਜ ਵਿੱਚ ਕੋਵਿਡ-19 ਖ਼ਿਲਾਫ਼ ਲੜਾਈ ਨੂੰ ਹੋਰ ਮਜ਼ਬੂਤ ਕਰੇਗੀ ਜਿਸ ਵਿੱਚ ਹੁਣ ਤੱਕ 2.73 ਲੱਖ ਤੋਂ ਵੱਧ ਐਕਟਿਵ ਕੇਸ ਦਰਜ ਹਨ। ਰਾਜ ਭਰ ਵਿੱਚ 2.25 ਕਰੋੜ ਪਰਿਵਾਰਾਂ ਤੱਕ ਪਹੁੰਚਣ ਲਈ 59 ਹਜ਼ਾਰ ਸਿਹਤ ਟੀਮਾਂ ਦਾ ਗਠਨ ਕੀਤਾ ਗਿਆ ਹੈ। ਕੋਵਿਡ-19 ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਤੋਂ ਇਲਾਵਾ ਇਸ ਮੁਹਿੰਮ ਵਿੱਚ ਮਰੀਜ਼ਾਂ ਦੇ ਢੁਕਵੇਂ ਇਲਾਜ ਤੋਂ ਬਾਅਦ ਲੱਛਣਾਂ ਦੀ ਪਛਾਣ ਕਰਨ ਲਈ ਸਿਹਤ ਜਾਂਚਾਂ ਕਰਨ ਬਾਰੇ ਵਿਚਾਰ ਕੀਤਾ ਗਿਆ। ਮੁੱਖ ਮੰਤਰੀ ਠਾਕਰੇ ਨੇ ਬੁੱਧਵਾਰ ਸ਼ਾਮ ਨੂੰ ਹੋਈ ਕੋਵਿਡ ਸਮੀਖਿਆ ਬੈਠਕ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਰਾਜ ਦੀ ਪਹਿਲਕਦਮੀ ਬਾਰੇ ਜਾਣਕਾਰੀ ਦਿੱਤੀ।
-
ਗੁਜਰਾਤ: ਮੁੱਖ ਮੰਤਰੀ ਵਿਜੇ ਰੁਪਾਨੀ ਨੇ ਰਾਜ ਸਿਹਤ ਵਿਭਾਗ ਨੂੰ ਨਿੱਜੀ ਪ੍ਰਯੋਗਸ਼ਾਲਾਵਾਂ ’ਤੇ ਰਾਜ ਵਿਆਪੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ, ਇੱਕ ਗੁਜਰਾਤੀ ਅਖ਼ਬਾਰ ਵਿੱਚ ਇੱਕ ਰਿਪੋਰਟ ਤੋਂ ਬਾਅਦ ਕਿਹਾ ਗਿਆ ਹੈ ਕਿ ਉਨ੍ਹਾਂ ਵਿੱਚੋਂ ਕਈਆਂ ਨੇ ਬਿਨਾਂ ਨਮੂਨੇ ਇਕੱਠੇ ਕੀਤੇ ਜਾਂ ਬਿਨਾਂ ਟੈਸਟ ਦੇ ਵੇਰਵੇ ਦੱਸੇ “ਜਾਅਲੀ ਨੈਗੀਟਿਵ ਸਰਟੀਫਿਕੇਟ” ਪ੍ਰਦਾਨ ਕੀਤੇ ਸਨ। ਇਹ ਸਰਟੀਫਿਕੇਟ ਕਥਿਤ ਤੌਰ ’ਤੇ ਪਰਵਾਸੀ ਮਜ਼ਦੂਰਾਂ ਨੂੰ 14 ਦਿਨਾਂ ਦੇ ਕੁਆਰੰਟੀਨ ਦੀ ਚਪੇਟ ਵਿੱਚੋਂ ਕੱਢਣ ਦੇ ਲਈ ਸਹਾਇਤਾ ਕਰਨ ਵਜੋਂ ਜਾਰੀ ਕੀਤੇ ਗਏ ਸਨ।
-
ਰਾਜਸਥਾਨ: ਰਾਜਸਥਾਨ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਰਿਕਵਰੀ ਦੀ ਦਰ 83.12 ਫ਼ੀਸਦੀ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਕੋਰੋਨਾ ਨੂੰ ਹਰਾ ਕੇ ਜ਼ਿੰਦਗੀ ਦੀ ਲੜਾਈ ਜਿੱਤਣ ਵਾਲੇ ਲੋਕਾਂ ਦੀ ਗਿਣਤੀ ਵੀ ਇੱਕ ਲੱਖ ਨੂੰ ਪਾਰ ਕਰ ਗਈ ਹੈ। ਬਾੜਮਾਰ ਰਿਕਵਰੀ ਦੀ ਦਰ ਵਿੱਚ ਸਭ ਤੋਂ ਉੱਪਰ ਹੈ, ਜਿੱਥੇ 95 ਫ਼ੀਸਦੀ ਤੋਂ ਵੱਧ ਮਰੀਜ਼ ਰਿਕਵਰ ਹੋਏ ਹਨ। ਬੂੰਦੀ ਅਤੇ ਸਿਰੋਹੀ ਜ਼ਿਲ੍ਹਿਆਂ ਵਿੱਚ ਵੀ ਰਿਕਵਰੀ ਦੀ ਦਰ ਉੱਚੀ ਹੈ। ਹਨੂੰਮਾਨਗੜ੍ਹ, ਬੂੰਦੀ, ਝੁੰਝਨੂ, ਪ੍ਰਤਾਪਗੜ ਅਤੇ ਦੌਸਾ ਉਹ ਜ਼ਿਲ੍ਹੇ ਹਨ ਜਿੱਥੇ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਇੱਕ ਅੰਕ ਵਿੱਚ ਹੈ।
-
ਮੱਧ ਪ੍ਰਦੇਸ਼: ਸਤੰਬਰ ਦੇ 23 ਦਿਨਾਂ ਵਿੱਚ, ਕੋਵਿਡ -19 ਦੇ ਮਾਮਲੇ ਮੱਧ ਪ੍ਰਦੇਸ਼ ਦੇ 21 ਜ਼ਿਲ੍ਹਿਆਂ ਵਿੱਚ ਦੁੱਗਣੇ ਤੋਂ ਵੱਧ ਹੋ ਗਏ ਹਨ। ਇਹ ਗਿਣਤੀ ਘੱਟੋ-ਘੱਟ ਤਿੰਨ ਜ਼ਿਲ੍ਹਿਆਂ ਵਿੱਚ ਤਿੰਨ ਗੁਣਾ ਤੋਂ ਵੱਧ ਹੈ, ਅਤੇ ਨਰਸਿੰਘਪੁਰ ਵਿੱਚ ਇਸ ਵਿੱਚ ਤਕਰੀਬਨ 400 ਫ਼ੀਸਦੀ ਦਾ ਵਾਧਾ ਹੋਇਆ ਹੈ। ਰਾਜ ਦੇ ਪ੍ਰਮੁੱਖ ਕੋਵਿਡ-19 ਗ੍ਰਸਤ ਜ਼ਿਲ੍ਹੇ - ਇੰਦੌਰ, ਭੋਪਾਲ, ਜਬਲਪੁਰ ਅਤੇ ਗਵਾਲੀਅਰ - ਇਨ੍ਹਾਂ 21 ਜ਼ਿਲ੍ਹਿਆਂ ਵਿੱਚ ਸ਼ਾਮਲ ਨਹੀਂ ਹਨ। ਇਹ ਸਪਸ਼ਟ ਤੌਰ ’ਤੇ ਰਾਜ ਦੇ ਛੋਟੇ ਜ਼ਿਲ੍ਹਿਆਂ ਵਿੱਚ ਕੋਵਿਡ-19 ਦੇ ਫੈਲਣ ਦਾ ਸੰਕੇਤ ਹੈ।
ਫੈਕਟਚੈੱਕ
******
ਵਾਈਬੀ
(Release ID: 1658896)
Visitor Counter : 252