PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 23 SEP 2020 6:43PM by PIB Chandigarh

 

Coat of arms of India PNG images free download https://static.pib.gov.in/WriteReadData/userfiles/image/image001JO7N.jpg

 

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਭਾਰਤ ਵਿੱਚ ਕੋਵਿਡ ਮਰੀਜ਼ਾਂ  ਦੀ ਅਧਿਕ ਰਿਕਵਰੀ ਦਾ ਟ੍ਰੇਂਡ ਬਰਕਰਾਰ, ਲਗਾਤਾਰ 5ਵੇਂ ਦਿਨ ਠੀਕ ਹੋਣ ਵਾਲੇ ਨਵੇਂ ਮਰੀਜ਼ਾਂ ਦੀ ਸੰਖਿਆ ਨਵੇਂ ਮਾਮਲਿਆਂ ਤੋਂ ਅਧਿਕ ਹੋ ਗਈ ਹੈ।

  • ਕੁੱਲ ਠੀਕ ਹੋਏ ਮਾਮਲਿਆਂ ਦੀ ਸੰਖਿਆ 45,87,613 ਹੈ ਅਤੇ ਅੱਜ ਰਿਕਵਰੀ ਦਰ 81% ਹੈ।

  • ਭਾਰਤ ਦੀ ਰੋਜ਼ਾਨਾ ਟੈਸਟ ਕਰਨ ਦੀ ਸਮਰੱਥਾ 12 ਲੱਖ ਤੱਕ ਪਹੁੰਚ ਗਈ ਹੈ। ਦੇਸ਼ ਵਿੱਚ ਹੁਣ ਤੱਕ ਕੁੱਲ 6.6 ਕਰੋੜ ਟੈਸਟ ਕੀਤੇ ਗਏ। 

  • ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੇ ਤਹਿਤ 23,000 ਹਸਪਤਾਲ ਸੂਚੀਬੱਧ ਕੀਤੇ ਗਏ ਅਤੇ 12.5 ਕਰੋੜ ਤੋਂ ਜ਼ਿਆਦਾ ਈ-ਕਾਰਡ ਜਾਰੀ ਕੀਤੇ ਗਏ।

 

https://static.pib.gov.in/WriteReadData/userfiles/image/image002IKAH.jpg

 

ਭਾਰਤ ਵਿੱਚ ਕੋਵਿਡ ਮਰੀਜ਼ਾਂ  ਦੀ ਅਧਿਕ ਰਿਕਵਰੀ ਦਾ ਟ੍ਰੇਂਡ ਬਰਕਰਾਰ, ਲਗਾਤਾਰ 5ਵੇਂ ਦਿਨ ਠੀਕ ਹੋਣ ਵਾਲੇ ਨਵੇਂ ਮਰੀਜ਼ਾਂ ਦੀ ਸੰਖਿਆ ਨਵੇਂ ਮਾਮਲਿਆਂ ਤੋਂ ਅਧਿਕ ਹੋ ਗਈ ਹੈ, ਲਗਾਤਾਰ ਵਧ ਰਹੀ ਹੈ ਰਿਕਵਰੀ ਦਰ,  81%  ਦੇ ਪਾਰ ਪਹੁੰਚੀ

ਆਪਣੀਆਂ ਕੇਂਦ੍ਰਿਤ ਰਣਨੀਤੀਆਂ ਅਤੇ ਪ੍ਰਭਾਵੀ, ਤਾਲਮੇਲ ਅਤੇ ਸਰਗਰਮ ਉਪਾਵਾਂ ਕਾਰਨ ਭਾਰਤ ਵਿੱਚ ਕੋਵਿਡ ਮਰੀਜ਼ਾਂ ਦੀ ਰਿਕਵਰੀ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ।  ਭਾਰਤ ਵਿੱਚ ਲਗਾਤਾਰ 5ਵੇਂ ਦਿਨ ਠੀਕ ਹੋਣ ਵਾਲੇ ਨਵੇਂ ਮਰੀਜ਼ਾਂ ਦੀ ਸੰਖਿਆ ਨਵੇਂ ਮਾਮਲਿਆਂ ਦੀ ਤੁਲਨਾ ਵਿੱਚ ਅਧਿਕ ਹੋ ਗਈ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 89,746 ਕੋਵਿਡ ਮਰੀਜ਼ ਠੀਕ ਹੋਏ ਹਨ, ਜਦੋਂ ਕਿ ਸਾਹਮਣੇ ਆਏ ਪੁਸ਼ਟੀ ਵਾਲੇ ਨਵੇਂ ਮਾਮਲਿਆਂ ਦੀ ਸੰਖਿਆ 83,347 ਹੈ। ਇਸ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 45,87,613 ਹੋ ਗਈ ਹੈ।  ਅੱਜ ਰਿਕਵਰੀ ਰੇਟ 81.25% ਰਹੀ।  ਭਾਰਤ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਦੁਨੀਆ ਵਿੱਚ ਸਭ ਤੋਂ ਅਧਿਕ ਹਨ।  ਆਲਮੀ (ਗਲੋਬਲ) ਰਿਕਵਰੀ ਵਿੱਚ ਇਸ ਦਾ ਯੋਗਦਾਨ 19.5% ਹੈ। ਨਵੇਂ ਮਾਮਲਿਆਂ ਦੀ ਤੁਲਨਾ ਵਿੱਚ ਭਾਰਤ ਵਿੱਚ ਅਧਿਕ ਲੋਕਾਂ ਦੇ ਠੀਕ ਹੋਣ ਵਿੱਚ ਕਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਯੋਗਦਾਨ ਹੈ। ਨਵੇਂ ਮਾਮਲਿਆਂ ਦੀ ਤੁਲਨਾ ਵਿੱਚ 17 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਨਵੀਆਂ ਰਿਕਵਰੀਆਂ ਅਧਿਕ ਹੋਈਆਂ ਹਨ। ਠੀਕ ਹੋਣ ਵਾਲੇ ਨਵੇਂ ਮਾਮਲਿਆਂ ਵਿੱਚੋਂ 75% ਦਸ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਸਾਹਮਣੇ ਆਏ ਹਨ।  ਇਸ ਵਿੱਚ ਮਹਾਰਾਸ਼ਟਰ,  ਕਰਨਾਟਕ,  ਆਂਧਰ  ਪ੍ਰਦੇਸ਼,  ਉੱਤਰ ਪ੍ਰਦੇਸ਼,  ਤਮਿਲਨਾਡੂ,  ਓਡੀਸ਼ਾ,  ਦਿੱਲੀ,  ਕੇਰਲ,  ਪੱਛਮੀ ਬੰਗਾਲ ਅਤੇ ਹਰਿਆਣਾ ਸ਼ਾਮਲ ਹਨ।  ਠੀਕ ਹੋਣ ਵਾਲੇ ਮਰੀਜ਼ਾਂ ਵਿੱਚੋਂ 20,000 ਤੋਂ ਅਧਿਕ ਨਵੇਂ ਮਾਮਲੇ ਮਹਾਰਾਸ਼ਟਰ ਤੋਂ ਸਾਹਮਣੇ ਆਏ ਹਨ।  ਆਂਧਰ  ਪ੍ਰਦੇਸ਼ ਵਿੱਚ ਇੱਕ ਦਿਨ ਵਿੱਚ 10,000 ਤੋਂ ਮਰੀਜ਼ ਠੀਕ ਹੋਏ।

https://pib.gov.in/PressReleseDetail.aspx?PRID=1658011 

 

14 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਉੱਚ ਟੀਪੀਐੱਮ ਅਤੇ ਭਾਰਤ ਦੀ ਔਸਤ ਨਾਲੋਂ ਘੱਟ ਪਾਜ਼ਿਟੀਵਿਟੀ ਦਰ, 74% ਨਵੇਂ ਕੇਸ 10% ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹਨ

ਭਾਰਤ ਦੀ ਟੈਸਟਿੰਗ ਸਮਰੱਥਾ ਰੋਜ਼ਾਨਾ ਟੈਸਟਾਂ ਵਿੱਚ 12 ਲੱਖ ਤੋਂ ਵੱਧ ਹੋ ਗਈ ਹੈ। ਦੇਸ਼ ਭਰ ਵਿੱਚ ਕੁੱਲ 6.6 ਕਰੋੜ ਤੋਂ ਵੱਧ ਟੈਸਟ ਲਏ ਗਏ ਹਨ। ਉੱਚ ਪੱਧਰੀ ਜਾਂਚ ਪਾਜ਼ਿਟੀਵਿਟੀ ਕੇਸਾਂ ਦੀ ਸ਼ੁਰੂਆਤੀ ਪਛਾਣ ਵੱਲ ਖੜਦੀ ਹੈ I ਜਿਵੇਂ ਕਿ ਸਬੂਤ ਸਾਹਮਣੇ ਆਏ ਹਨ, ਆਖਰਕਾਰ ਪਾਜ਼ਿਟੀਵਿਟੀ ਦਰ ਘਟ ਜਾਵੇਗੀ I ਜਿਵੇਂ ਕਿ ਭਾਰਤ ਬਹੁਤ ਉੱਚ ਟੈਸਟਿੰਗ ਕਰ ਰਿਹਾ ਹੈ, 14 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਪ੍ਰਤੀ ਮਿਲੀਅਨ ਦੇ ਉੱਚ ਟੈਸਟ (ਟੀਪੀਐਮ) ਅਤੇ ਕੌਮੀ ਔਸਤ ਨਾਲੋਂ ਘੱਟ ਪਾਜ਼ਿਟੀਵਿਟੀ ਦਰ ਦੇ ਅਨੁਕੂਲ ਕੋਵਿਡ ਪ੍ਰਤੀਕ੍ਰਿਆ ਦਾ ਪ੍ਰਦਰਸ਼ਨ ਕੀਤਾ ਹੈ I ਰਾਸ਼ਟਰੀ ਸੰਚਤ ਪਾਜ਼ਿਟੀਵਿਟੀ ਦਰ 8.52% ਹੈ ਅਤੇ ਪ੍ਰਤੀ ਮਿਲੀਅਨ ਟੈਸਟ 48028 ਹੈ I ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 83,347 ਨਵੇਂ ਕੇਸ ਸਾਹਮਣੇ ਆਏ ਹਨ। ਨਵੇਂ ਪੁਸ਼ਟ ਕੇਸਾਂ ਵਿਚੋਂ 74% ਕੇਸ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ I ਮਹਾਰਾਸ਼ਟਰ ਨੇ ਇਕੱਲੇ 18,000 ਤੋਂ ਵੱਧ ਦਾ ਯੋਗਦਾਨ ਪਾਇਆ ਹੈ, ਇਸ ਤੋਂ ਬਾਅਦ ਆਂਧਰ ਪ੍ਰਦੇਸ਼ ਅਤੇ ਕਰਨਾਟਕ ਕ੍ਰਮਵਾਰ 7,000 ਅਤੇ 6,000 ਤੋਂ ਵੱਧ ਕੇਸਾਂ ਦਾ ਯੋਗਦਾਨ ਪਾ ਰਹੇ ਹਨI ਪਿਛਲੇ 24 ਘੰਟਿਆਂ ਦੌਰਾਨ 1,085 ਮੌਤਾਂ ਦਰਜ ਕੀਤੀਆਂ ਗਈਆਂ ਹਨ I ਕੋਵਿਡ ਕਾਰਨ ਪਿਛਲੇ 24 ਘੰਟਿਆਂ ਵਿੱਚ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਮੌਤ 83% ਹੈ। ਮਹਾਰਾਸ਼ਟਰ ਵਿੱਚ 392 ਮੌਤਾਂ ਹੋਈਆਂ ਅਤੇ ਉਸ ਤੋਂ ਬਾਅਦ ਕਰਨਾਟਕ ਅਤੇ ਉੱਤਰ ਪ੍ਰਦੇਸ਼ ਵਿੱਚ ਕ੍ਰਮਵਾਰ 83 ਅਤੇ 77 ਮੌਤਾਂ ਹੋਈਆਂ।

https://pib.gov.in/PressReleasePage.aspx?PRID=1658089 

 

ਡਾ. ਹਰਸ਼ ਵਰਧਨ ਨੇ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੀ ਦੂਜੀ ਵਰ੍ਹੇਗੰਢ ‘ਤੇ ਆਰੋਗਯ ਮੰਥਨ ਦੀ ਪ੍ਰਧਾਨਗੀ ਕੀਤੀ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ  ਡਾ.  ਹਰਸ਼ ਵਰਧਨ ਨੇ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ  ( ਏਬੀ-ਪੀਐੱਮਜੇਏਵਾਈ )  ਦੀ ਦੂਜੀ ਵਰ੍ਹੇਗੰਢ ‘ਤੇ ‘ਆਰੋਗਯ ਮੰਥਨ’ 2.0 ਦੀ ਪ੍ਰਧਾਨਗੀ ਕੀਤੀ।  ਇਸ ਅਵਸਰ ‘ਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਿਨੀ ਕੁਮਾਰ  ਚੌਬੇ ਵੀ ਹਾਜ਼ਰ ਸਨ। ਡਾ.  ਹਰਸ਼ ਵਰਧਨ ਨੇ ਇਤਿਹਾਸਿਕ ਕਦਮ ਦੇ ਰੂਪ ਵਿੱਚ ਏਬੀ-ਪੀਐੱਮਜੇਏਵਾਈ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਰਕਾਰੀ ਮਦਦ ਨਾਲ ਚਲਾਈ ਜਾ ਰਹੀ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਆਸ਼ਵਾਸ਼ਨ ਯੋਜਨਾ ਦੇ ਰੂਪ ਵਿੱਚ ਇਹ ਆਰਥਿਕ ਅਤੇ ਸਮਾਜਿਕ ਰੂਪ ਨਾਲ ਵੰਚਿਤ ਪਿਛੋਕੜ ਦੇ 53 ਕਰੋੜ ਭਾਰਤੀ ਨਾਗਰਿਕਾਂ ਨੂੰ ਵਿੱਤੀ ਜੋਖਮ ਸੁਰੱਖਿਆ ਪ੍ਰਦਾਨ ਕਰਦੀ ਹੈ। ਇਸ ਤਹਿਤ ਹਰ ਸਾਲ ਪ੍ਰਤੀ ਪਾਤਰ ਪਰਿਵਾਰ ਨੂੰ 5 ਲੱਖ ਰੁਪਏ ਦੇ ਕੈਸ਼ਲੈੱਸ ਉਪਚਾਰ ਦਾ ਭਰੋਸਾ ਦਿੱਤਾ ਗਿਆ ਹੈ।  ਇਸ ਯੋਜਨਾ ਤਹਿਤ ਹੁਣ ਤੱਕ 15,500 ਕਰੋੜ ਰੁਪਏ ਤੋਂ ਅਧਿਕ ਦਾ ਉਪਚਾਰ ਪ੍ਰਦਾਨ ਕੀਤਾ ਜਾ ਚੁੱਕਿਆ ਹੈ। ਇਸ ਯੋਜਨਾ ਨੇ ਕਰੋੜਾਂ ਜਿੰਦਗੀਆਂ ਅਤੇ ਘਰਾਂ ਨੂੰ ਤਬਾਹ ਹੋਣ ਤੋਂ ਬਚਾਇਆ ਹੈ।  ਸਿਹਤ ‘ਤੇ ਹੋਣ ਵਾਲੇ ਅਤਿਅਧਿਕ ਖਰਚ ਕਾਰਨ ਹਰ ਸਾਲ ਅਨੁਮਾਨਤ :  6 ਕਰੋੜ ਪਰਿਵਾਰ ਗ਼ਰੀਬੀ ਰੇਖਾ ਤੋਂ ਹੇਠਾਂ ਚਲੇ ਜਾਂਦੇ ਹਨ।  ਇਸ ਯੋਜਨਾ  ਦੇ ਲਾਭਾਰਥੀਆਂ ਵਿੱਚ ਲਗਭਗ ਅੱਧੀਆਂ ਲੜਕੀਆਂ ਅਤੇ ਮਹਿਲਾਵਾਂ ਹਨ।  ਡਾ.  ਹਰਸ਼ ਵਰਧਨ ਨੇ ਕਿਹਾ ਕਿ ਇਸ ਯੋਜਨਾ ਦੇ ਸਫਲ ਲਾਗੂਕਰਨ ਨਾਲ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਕਿਉਂਕਿ ਇਹ ਉਨ੍ਹਾਂ ਲੋਕਾਂ ਦੀ ਮਦਦ ਕਰਦੀ ਹੈ ਜੋ ਹਾਸ਼ੀਏ  ֯ਤੇ ਖੜ੍ਹੇ ਹਨ।  ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਦੋ ਸਾਲਾਂ ਵਿੱਚ,  ਇਸ ਯੋਜਨਾ ਤਹਿਤ 1.26 ਕਰੋੜ ਤੋਂ ਅਧਿਕ ਲਾਭਾਰਥੀਆਂ ਨੂੰ ਮੁਫਤ ਉਪਚਾਰ ਪ੍ਰਦਾਨ ਕੀਤਾ ਗਿਆ ਹੈ।  ਹੁਣ ਤੱਕ 23,000 ਤੋਂ ਅਧਿਕ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ ਅਤੇ 12.5 ਕਰੋੜ ਤੋਂ ਅਧਿਕ ਈ-ਕਾਰਡ ਜਾਰੀ ਕੀਤੇ ਗਏ ਹਨ। ਪੀਐੱਮਜੇਏਵਾਈ ਤਹਿਤ ਉਪਯੋਗ ਕੀਤੀ ਜਾਣ ਵਾਲੀ ਕੁੱਲ ਰਕਮ ਦਾ 57 % ਕੈਂਸਰ,  ਹਿਰਦਾ ਸੰਬਧੀ ਬੀਮਾਰੀਆਂ,  ਦਿੱਵਿਯਾਂਗ ਮੈਡੀਕਲ ਸੰਬਧੀ ਅਤੇ ਨਵਜਾਤ ਸ਼ਿਸ਼ੂ ਸੰਬਧੀ ਵਰਗੀਆਂ ਵੱਡੀਆਂ ਬੀਮਾਰੀਆਂ  ਦੇ ਉਪਚਾਰ ਨਾਲ ਸੰਬਧਿਤ ਤ੍ਰਤੀਇਕ ਪ੍ਰਕਿਰਿਆਵਾਂ ਲਈ ਰਹੀ ਹੈ।

ਡਾ. ਹਰਸ਼ ਵਰਧਨ ਨੇ ਦੱਸਿਆ ਕਿ ਯੋਜਨਾ ਤਹਿਤ ਪੈਨਲ ਵਿੱਚ ਸ਼ਾਮਲ 45% ਹਸਪਤਾਲ ਨਿਜੀ ਹਨ ਜੋ ਕੁੱਲ ਉਪਚਾਰਾਂ ਦੀਆਂ 52% ਸੇਵਾਵਾਂ ਪ੍ਰਦਾਨ ਕਰਦੇ ਹਨ ਅਤੇ ਹਸਪਤਾਲਾਂ ਵਿੱਚ ਭਰਤੀ ਰੋਗੀਆਂ ‘ਤੇ ਖਰਚ ਦੀ 61% ਰਕਮ ਦਾ ਦਾਅਵਾ ਕਰਦੇ ਹਨ। ਉਨ੍ਹਾਂ ਨੇ ਆਯੁਸ਼ਮਾਨ ਭਾਰਤ ਪੀਐੱਮਜੇਏਵਾਈ ਸਟਾਰਟ-ਅੱਪ ਗਰੈਂਡ ਚੈਲੇਂਜ ਦੇ ਜੇਤੂਆਂ ਨੂੰ ਲਾਭਾਰਥੀ ਸਸ਼ਕਤੀਕਰਨ,  ਦੇਖਭਾਲ ਦੀ ਗੁਣਵੱਤਾ ਵਿੱਚ ਵਾਧਾ,  ਧੋਖਾਧੜੀ ਨੂੰ ਘੱਟ ਕਰਨ ਅਤੇ ਦੁਰਉਪਯੋਗ ਨਿਯੰਤ੍ਰਨ ਵਰਗੀਆਂ 7 ਲਾਗੂਕਰਨ ਚੁਣੌਤੀਆਂ ਨਾਲ ਨਜਿੱਠਣ ਅਤੇ ਇਸ ਪ੍ਰਕਾਰ ਸਭ ਤੋਂ ਗ਼ਰੀਬ ਲੋਕਾਂ ਨੂੰ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਵਿੱਚ ਮਦਦ ਕਰਨ ਲਈ ਪੈਐੱਮ–ਜੇਏਵਾਈ ਨੂੰ ਲਾਗੂ ਕਰਨ ਵਿੱਚ ਸਹਾਇਤਾ ਲਈ ਪੁਰਸਕਾਰ ਪ੍ਰਦਾਨ ਕੀਤੇ। ਕੇਂਦਰੀ ਸਿਹਤ ਮੰਤਰੀ  ਨੇ ਏਬੀ-ਪੀਐੱਮਜੇਏਵਾਈ ਸੰਯੁਕਤ ਪ੍ਰਮਾਣਨ ਪ੍ਰੋਗਰਾਮ ਦਾ ਸ਼ੁਭਾਰੰਭ ਕੀਤਾ। ਡਾ.ਹਰਸ਼ ਵਰਧਨ ਨੇ ਏਬੀ-ਪੀਐੱਮਜੇਏਵਾਈ ਐਂਟੀ-ਫਰਾਡ ਫਰੇਮਵਰਕ :  ਪ੍ਰੈਕਟੀਸ਼ਨਰਸ ਗਾਈਡਬੁੱਕ ਵੀ ਜਾਰੀ ਕੀਤੀ।

https://pib.gov.in/PressReleseDetail.aspx?PRID=1657981 

 

ਭਾਰਤ ਦੇ ਸੰਸਥਾਨਾਂ ਵਿੱਚੋਂ ਲਖਨਊ ਦੀ ਲੈਬ ਨੇ ਸਭ ਤੋਂ ਘੱਟ ਔਸਤ ਸਮੇਂ ’ਚ ਕੋਵਿਡ–19 ਸੈਂਪਲ ਪ੍ਰੋਸੈੱਸ ਕਰਨ ਦਾ ਰਿਕਾਰਡ ਬਣਾਇਆ

ਇਸ ਵੇਲੇ ਜਦੋਂ ਕੋਵਿਡ–19 ਦੇ ਮਰੀਜ਼ਾਂ ਦੀ ਸੰਖਿਆ ਵਿੱਚ ਰਿਕਾਰਡ ਵਾਧਾ ਹੁੰਦਾ ਜਾ ਰਿਹਾ ਹੈ, ਦੇਸ਼ ਦੇ ਸੰਸਥਾਨਾਂ ਵਿੱਚੋਂ ਲਖਨਊ ਦੀ ਇੱਕ ਟੈਸਟਿੰਗ ਹੱਬ ਨੇ ਸਭ ਤੋਂ ਘੱਟ ਔਸਤ ਸਮੇਂ ’ਚ ਕੋਵਿਡ–19 ਦੇ ਸੈਂਪਲ ਪ੍ਰੋਸੈੱਸ ਕਰਨ ਦਾ ਰਿਕਾਰਡ ਬਣਾਇਆ ਹੈ। ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਖ਼ੁਦਮੁਖਤਿਆਰ ਸੰਸਥਾਨ ‘ਬੀਰਬਲ ਸਾਹਨੀ ਇੰਸਟੀਟਿਊਟ ਆਵ੍ ਪੈਲੀਓਸਾਇੰਸਜ਼’ (BSIP), ਜਿੱਥੇ ਰੋਜ਼ਾਨਾ 1,000 ਤੋਂ 1,200 ਸੈਂਪਲਾਂ ਦਾ ਟਰਾਇਲ ਕੀਤਾ ਜਾ ਰਿਹਾ ਹੈ – ਦੀ ਕਹਾਣੀ ਬੇਹੱਦ ਵਿਲੱਖਣ ਹੈ ਜੋ ਆਪਣੀ ਦ੍ਰਿੜ੍ਹਤਾ ਤੇ ਸਮਰਪਣ ਨਾਲ ਸੈਂਪਲਾਂ ਦੇ ਔਸਤ ਪ੍ਰੋਸੈਸਿੰਗ ਸਮੇਂ ਦੇ ਮਾਮਲੇ ਵਿੱਚ ਰਾਜ ਦਾ ਹੀ ਨਹੀਂ, ਬਲਕਿ ਸਮੁੱਚੇ ਦੇਸ਼ ਦਾ ਹੀ ਇੱਕ ਉੱਚ ਸੰਸਥਾਨ ਹੋ ਬਣ ਗਿਆ ਹੈ।8 ਮੈਂਬਰਾਂ ਦੀ ਛੋਟੀ ਟੀਮ ਨਾਲ ਇਹ ਲੈਬ ਉੱਤਰ ਪ੍ਰਦੇਸ਼ ਦੇ ਵਿਭਿੰਨ ਜ਼ਿਲ੍ਹਿਆਂ ਤੋਂ ਆਉਣ ਵਾਲੇ ਸੈਂਪਲਾਂ ਦੇ ਟੈਸਟ 24x7 ਕਰ ਰਹੀ ਹੈ। ਬੀਰਬਲ ਸਾਹਨੀ ਇੰਸਟੀਟਿਊਟ ਆਵ੍ ਪੈਲੀਓਸਾਇੰਸਜ਼ -BSIP ਦੁਆਰਾ ਟੈਸਟ ਕੀਤੇ ਗਏ  ਲਈ ਪਾਜ਼ਿਟਿਵ ਪਾਏ ਗਏ ਸਨ ਅਤੇ ਉਸ ਪਾਸ ਕੋਈ ਵੀ ਸੈਂਪਲ ਮੁਲਤਵੀ ਨਹੀਂ ਰਹਿੰਦਾ। ਮੌਜੂਦਾ ਦ੍ਰਿਸ਼ ਨੂੰ ਧਿਆਨ ’ਚ ਰੱਖਦਿਆਂ ਇਹ ਮਹਾਮਾਰੀ ਰੋਕਣ ਵਿੱਚ ਅਥਾਰਿਟੀਜ਼ ਦੀ ਮਦਦ ਲਈ BSIP ਨੇ 24 ਘੰਟਿਆਂ ਦੇ ਰਿਕਾਰਡ ਸਮੇਂ ਅੰਦਰ ਸਬੰਧਿਤ ਜ਼ਿਲ੍ਹਿਆਂ ਨੂੰ ਟੈਸਟਿੰਗ ਰਿਪੋਰਟਾਂ (ਰੋਜ਼ਾਨਾ ਅਧਾਰ ਉੱਤੇ) ਮੁਹੱਈਆ ਕਰਵਾਈਆਂ ਹਨ। ਬੀਰਬਲ ਸਾਹਨੀ ਇੰਸਟੀਟਿਊਟ ਆਵ੍ ਪੈਲੀਓਸਾਇੰਸਜ਼  -BSIP ਨੇ ਰਾਜ ਵਿੱਚ ਕੋਵਿਡ–19 ਦਾ ਟਾਕਰਾ ਕਰਨ ਲਈ ਉੱਤਰ ਪ੍ਰਦੇਸ਼ ਸਰਕਾਰ ਨਾਲ ਹੱਥ ਮਿਲਾਏ ਸਨ ਅਤੇ ਇਹ ਲਖਨਊ ਸਕਿਤ ਕੇਂਦਰ ਸਰਕਾਰ ਦੇ ਪੰਜ ਖੋਜ ਸੰਸਥਾਨਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਕੋਵਿਡ–19 ਦੀ ਲੈਬੋਰੇਟਰੀ ਟੈਸਟਿੰਗ ਸ਼ੁਰੂ ਕਰਨ ਲਈ ਮੁਢਲੇ ਕਦਮ ਚੁੱਕੇ ਸਨ। ਇਸ ਸੰਸਥਾਨ ਨੂੰ ਆਪਣੀ ਪ੍ਰਾਚੀਨ DNA ਦੇ ਪ੍ਰਮੁੱਖ ਕੰਮ ਲਈ BSL-2A ਲੈਬੋਰੇਟਰੀ ਦੀ ਉਪਲਬਧਤਾ ਦਾ ਹੀ ਲਾਭ ਮਿਲਿਆ, ਇਸੇ ਲਈ ਉਹ ਟੈਸਟਿੰਗ ਲਈ ਤੁਰੰਤ ਤਿਆਰ ਹੋ ਸਕਿਆ।

https://pib.gov.in/PressReleseDetail.aspx?PRID=1658124 

 

ਬਾਇਓਟੈਕਨੋਲੋਜੀ ਵਿਭਾਗ ਵੱਲੋਂ ‘ਗੁਆਂਢੀ ਦੇਸ਼ਾਂ ’ਚ ਕਲੀਨਿਕਲ ਟਰਾਇਲ ਖੋਜ ਸਮਰੱਥਾ ਵਧਾਉਣ’ ਲਈ ਪ੍ਰੋਗਰਾਮ ਲਾਂਚ 

ਭਾਰਤ ਸਰਕਾਰ ਦਾ ਬਾਇਓਟੈਕਨੋਲੋਜੀ ਵਿਭਾਗ ‘ਤੇਜ਼–ਰਫ਼ਤਾਰ ਵੈਕਸੀਨ ਵਿਕਾਸ ਤੇ ਭਾਰਤੀ ਵੈਕਸੀਨ ਵਿਕਾਸ ਸਮਰਥਨ’, ਜਿਸ ਦਾ ਤਾਲਮੇਲ ‘ਮਹਾਮਾਰੀ ਦੀ ਤਿਆਰੀ ਹਿਤ ਨਵੀਆਂ ਖੋਜਾਂ ਲਈ ਵਿਸ਼ਵ–ਪੱਧਰੀ ਗੱਠਜੋੜ’ ਨਾਲ ਹੈ, ਲਈ Ind-CEPI ਮਿਸ਼ਨ (ਇੰਡੀਆ ਸੈਂਟ੍ਰਿਕ ਐਪੀਡੈਮਿਕ ਪ੍ਰੀਪੇਅਰਡਨੈੱਸ – ਭਾਰਤ ਕੇਂਦ੍ਰਿਤ ਮਹਾਮਾਰੀ ਦੀ ਤਿਆਰੀ) ਜ਼ਰੀਏ ਭਾਰਤ ਵਿੱਚ ਮਹਾਮਾਰੀ ਰੋਗਾਂ ਦੀ ਸੰਭਾਵਨਾ ਹਿਤ ਵੈਕਸੀਨਾਂ ਤੇ ਸਹਾਇਕ ਸਮਰੱਥਾਵਾਂ / ਟੈਕਨੋਲੋਜੀਆਂ ਦੇ ਵਿਕਾਸ ਨੂੰ ਹੋਰ ਮਜ਼ਬੂਤ ਕਰਦਾ ਹੈ। ਇਸ ਮਿਸ਼ਨ ਦੇ ਮੁੱਖ ਫ਼ੋਕਸ ਖੇਤਰਾਂ ਵਿੱਚੋਂ ਇੱਕ – LMICs (ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼) ਨੂੰ ਸਮਰੱਥਾ ਨਿਰਮਾਣ ਵਿੱਚ ਮਦਦ ਕਰਨਾ ਅਤੇ ਖੇਤਰੀ ਨੈੱਟਵਰਕਿੰਗ ਕਾਇਮ ਕਰਨਾ ਹੈ। ਕੋਵਿਡ–19 ਮਹਾਮਾਰੀ ਦੀ ਮੌਜੂਦਾ ਸਥਿਤੀ ਵਿੱਚ ਵੈਕਸੀਨ ਦੇ ਕਲੀਨਿਕਲ ਟਰਾਇਲ ਵਾਸਤੇ ਸਮਰੱਥਾਵਾਂ ਦਾ ਨਿਰਮਾਣ ਕਰਨਾ ਅਹਿਮ ਹੈ। ਸਾਡੀਆਂ ਵਿਗਿਆਨ ਕੂਟਨੀਤੀ ਪਹਿਲਾਂ ਉੱਤੇ ਅਧਾਰਿਤ ਸਿਧਾਂਤਾਂ ਅਨੁਸਾਰ ਬਾਇਓਟੈਕਨੋਲੋਜੀ ਵਿਭਾਗ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਭਾਈਵਾਲੀ ਨਾਲ ‘ਗੁਆਂਢੀ ਦੇਸ਼ਾਂ ਲਈ ਕਲੀਨਿਕਲ ਟਰਾਇਲ ਸਮਰੱਥਾ ਵਿੱਚ ਵਾਧਾ ਕਰਨ ਹਿਤ ਟਰੇਨਿੰਗ ਪ੍ਰੋਗਰਾਮ’ ਦੇ ਪਹਿਲੇ ਗੇੜ ਦੀ ਸ਼ੁਰੂਆਤ ਕੀਤੀ ਹੈ। ਇਨ੍ਹਾਂ ਟ੍ਰੇਨਿੰਗਾਂ ਦਾ ਉਦੇਸ਼ ICH-GCP (ਇੱਕਸੁਰਤਾ ਲਈ ਅੰਤਰਰਾਸ਼ਟਰੀ ਕਾਨਫ਼ਰੰਸ – ਚੰਗਾ ਕਲੀਨਿਕਲ ਅਭਿਆਸ) ਦੀ ਪਾਲਣਾ ਕਰਦੇ ਹੋਏ ਕਲੀਨਿਕਲ ਟਰਾਇਲ ਕਰਨ ਵਾਸਤੇ ਉਨ੍ਹਾਂ ਦੀਆਂ ਕਲੀਨਿਕਲ ਟਰਾਇਲ ਸਮਰੱਥਾਵਾਂ ਵਿੱਚ ਵਾਧਾ ਕਰਨ ਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਲਈ ਖੋਜਕਾਰਾਂ ਤੇ ਜਾਂਚਕਾਰ ਟੀਮਾਂ ਦੀ ਮਦਦ ਕਰਨਾ ਹੋਵੇਗਾ। ਇਸ ਟ੍ਰੇਨਿੰਗ ਪ੍ਰੋਗਰਾਮ ਅਤੇ ਗਿਆਨ ਸਾਂਝਾ ਕਰਨ ਦੇ ਉੱਦਮਾਂ ਜ਼ਰੀਏ ਭਾਰਤ ਸਰਕਾਰ ਗੁਆਂਢੀ ਦੇਸ਼ਾਂ ਵਿੱਚ ਆਪਣੀਆਂ ਵਿਭਿੰਨ ਤਕਨੀਕੀ ਸਮਰੱਥਾਵਾਂ ਵਿੱਚ ਵਾਧਾ ਕਰਨ ਦੀ ਆਪਣੀ ਪ੍ਰਤੀਬੱਧਤਾ ਪੂਰੀ ਕਰ ਰਹੀ ਹੈ। ਇਸ ਉਦੇਸ਼ ਲਈ ਦੱਖਣੀ ਏਸ਼ੀਆ, ਆਸੀਆਨ (ASEAN) ਅਤੇ ਅਫ਼ਰੀਕੀ ਖੇਤਰਾਂ ਨਾਲ ਨੈੱਟਵਰਕ ਕਾਇਮ ਕਰਨ ਦੇ ਯਤਨਾਂ ਨੂੰ ਇੰਡ-ਸੇਪੀ (Ind-CEPI) ਦਾ ਸਮਰਥਨ ਮਿਲੇਗਾ।

https://pib.gov.in/PressReleseDetail.aspx?PRID=1658123 

 

ਕੋਵਿਡ -19 ਮਹਾਮਾਰੀ ਦੇ ਮੱਦੇਨਜ਼ਰ ਪੈਟਰੋਲੀਅਮ ਅਤੇ ਵਿਸਫੋਟਕ ਸੁਰੱਖਿਆ ਸੰਗਠਨ (ਪੀਈਐੱਸਓ) ਨੂੰ ਘਰੇਲੂ ਆਵਾਜਾਈ ਲਈ ਤਰਲ ਆਕਸੀਜਨ ਦੀ ਢੋਆ-ਢੁਆਈ ਲਈ ਆਈਐਸਓ ਟੈਂਕ ਕੰਟੇਨਰਾਂ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਗਈ

ਕੋਵਿਡ -19 ਮਹਾਮਾਰੀ ਦੇ ਮੱਦੇਨਜ਼ਰ ਅਤੇ ਥੋੜ੍ਹੇ ਨੋਟਿਸ 'ਤੇ ਲੋੜੀਂਦੇ ਆਕਸੀਜਨ ਨੂੰ ਘੱਟ ਖੰਡ ਵਾਲੇ ਖੇਤਰਾਂ ਤੋਂ ਉੱਚ ਵਾਲੀਅਮ ਵਾਲੇ ਖੇਤਰਾਂ ਵੱਲ ਤੁਰੰਤ ਲਿਜਾਣ ਦੀ ਜ਼ਰੂਰਤ ਨੂੰ ਸਮਝਦਿਆਂ, ਘਰੇਲੂ ਆਵਾਜਾਈ ਲਈ ਤਰਲ ਆਕਸੀਜਨ ਦੀ ਢੋਆ-ਢੁਆਈ ਲਈ ਆਈਐਸਓ ਕੰਟੇਨਰਾਂ ਦੀ ਆਗਿਆ ਦੇ ਦਿੱਤੀ ਗਈ ਹੈ। ਵਣਜ ਅਤੇ ਉਦਯੋਗ ਮੰਤਰਾਲਾ ਦੇ ਉਦਯੋਗ ਪ੍ਰੋਮੋਸ਼ਨ ਅਤੇ ਅੰਦਰੂਨੀ ਵਪਾਰ ਵਿਭਾਗ (ਡੀਪੀਆਈਆਈਟੀ) ਨੇ ਪੈਟਰੋਲੀਅਮ ਅਤੇ ਵਿਸਫੋਟਕ ਸੁਰੱਖਿਆ ਸੰਗਠਨ (ਪੀਈਐਸਓ) ਨੂੰ ਘਰੇਲੂ ਆਵਾਜਾਈ ਲਈ ਤਰਲ ਆਕਸੀਜਨ ਦੀ ਢੋਆ-ਢੁਆਈ ਲਈ ਆਈਐਸਓ ਟੈਂਕ ਦੇ ਕੰਟੇਨਰਾਂ ਦੀ ਵਰਤੋਂ ਕਰਨ ਦੀ ਆਗਿਆ ਦੇ ਦਿੱਤੀ ਹੈ। ਨੋਵਲ ਕੋਰੋਨਾ ਵਾਇਰਸ (ਕੋਵਿਡ -19) ਦੇ ਮੱਦੇਨਜ਼ਰ, ਦੇਸ਼ ਦੇ ਅੰਦਰ ਸੜਕਾਂ ਦੇ ਨੈਟਵਰਕ ਰਾਹੀਂ ਆਈਐਸਓ ਕੰਟੇਨਰਾਂ ਤੋਂ ਆਕਸੀਜਨ ਦੀ ਸੁਰੱਖਿਅਤ ਅਤੇ ਤੇਜ਼ ਆਵਾਜਾਈ ਵਧੇਗੀ। ਘਰੇਲੂ ਆਵਾਜਾਈ ਲਈ ਆਈਐਸਓ ਟੈਂਕ ਦੇ ਕੰਟੇਨਰਾਂ ਦੀ ਵਰਤੋਂ ਕਰਨ ਦੀ ਤਜਵੀਜ਼ ਡੀਪੀਆਈਆਈਟੀ ਨੇ ਕ੍ਰੀਓਜੈਨਿਕ ਆਕਸੀਜਨ ਨਿਰਮਾਤਾਵਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਦਿੱਤੀ ਸੀ I ਇਸ ਸੰਦਰਭ ਵਿੱਚ, ਹਿੱਸੇਦਾਰਾਂ ਨਾਲ ਵੀ ਸਲਾਹ ਲਈ ਗਈ ਸੀ। ਸ਼ੁਰੂਆਤੀ ਤੌਰ 'ਤੇ ਇਹ ਆਗਿਆ ਮੌਜੂਦਾ ਸੰਕਟਕਾਲੀਨ ਸਥਿਤੀ ਨਾਲ ਜਲਦੀ ਨਜਿੱਠਣ ਲਈ ਇਕ ਸਾਲ ਲਈ ਦਿੱਤੀ ਗਈ ਹੈ।

https://pib.gov.in/PressReleseDetail.aspx?PRID=1658008 

 

ਸ਼੍ਰੀ ਪੀਯੂਸ਼ ਗੋਇਲ  ਜੀ-20 ਦੀ ਵਪਾਰ ਅਤੇ ਨਿਵੇਸ਼ ਮੰਤਰੀਆਂ ਦੀ ਬੈਠਕ ਵਿੱਚ ਸ਼ਾਮਲ ਹੋਏ 

ਕੇਂਦਰੀ ਵਣਜ ਤੇ ਉਦਯੋਗ ਤੇ ਰੇਲਵੇ ਮੰਤਰੀ  ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਜੀ -20  ਦੇ ਵਪਾਰ ਅਤੇ ਨਿਵੇਸ਼ ਮੰਤਰੀਆਂ ਦੀ ਆਭਾਸੀ  (ਵਰਚੁਅਲ)  ਬੈਠਕ ਵਿੱਚ ਹਿੱਸਾ ਲਿਆ। ਇਸ ਵਿੱਚ ਦਿੱਤੇ ਗਏ ਆਪਣੇ ਬਿਆਨ ਵਿੱਚ ਉਨ੍ਹਾਂ ਨੇ ਜੀ-20 ਨੂੰ ਕੋਵਿਡ-19 ਤੋਂ ਉੱਭਰਣ ਦਾ ਰਸਤਾ ਲੱਭਣ ਵਿੱਚ ਅਗਵਾਈਕਾਰੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।  ਉਨ੍ਹਾਂ ਨੇ ਕਿਹਾ ਕਿ ਸਾਰੇ ਦੇਸ਼ਾਂ ਲਈ ਇੱਕ ਮਹੱਤਵਪੂਰਨ ਸਿੱਖਿਆ ਇਹ ਹੈ ਕਿ ਸੰਤੁਲਿਤ ਅਤੇ ਨਿਰੰਤਰ ਵਿਕਾਸ ਸੁਨਿਸ਼ਚਿਤ ਕਰਨ ਦੀ ਸੋਚ  ਦੇ ਨਾਲ ਬਾਹਰੀ ਅਤੇ ਅਦਰੂੰਨੀ ਆਰਥਿਕ ਨੀਤੀਆਂ ਵਿੱਚ ਸੰਤੁਲਨ ਬਣਾਉਣ ਦੀ ਜ਼ਰੂਰਤ ਹੈ।  ਉਨ੍ਹਾਂ ਨੇ ਕਿਹਾ ਕਿ ਭਾਰਤ ਸਮਾਵੇਸ਼ੀ ਅਤੇ ਵਿਕਾਸ ਮੁਖੀ ਏਜੰਡੇ ਨੂੰ ਅੱਗੇ ਵਧਾਉਣ ਲਈ ਜੀ-20  ਦੇ ਸਾਰੇ ਮੈਬਰਾਂ ਨਾਲ ਰਚਨਾਤਮਕ ਰੂਪ ਨਾਲ ਜੁੜਣ ਲਈ ਤਿਆਰ ਹੈ।

ਸ਼੍ਰੀ ਗੋਇਲ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਅਤੇ ਭਵਿੱਖ ਵਿੱਚ ਜੀਵਨ ਅਤੇ ਆਰਥਿਕ ਗਤੀਵਿਧੀਆਂ ਨੂੰ ਬਚਾਉਣ ਲਈ ਫੂਡ ਚੇਨ ਅਤੇ ਜ਼ਰੂਰੀ ਸਪਲਾਈ ਬਰਕਰਾਰ ਰੱਖਣ ਵਿੱਚ ਛੋਟੇ ਖੁਦਰਾ ਵਿਕਰੇਤਾਵਾਂ ਦੀ ਅਹਿਮ ਭੂਮਿਕਾ ਦੀ ਪਹਿਚਾਣ ਕਰਨਾ ਬਹੁਤ ਮਹੱਤਵਪੂਰਨ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਭਾਰਤ ਨੇ ਮੌਜੂਦਾ ਸੰਕਟ ਨੂੰ ਸਾਹਸਿਕ ਅਤੇ ਪਰਿਵਰਤਨਕਾਰੀ ਸੁਧਾਰਾਂ ਦੀ ਸ਼ੁਰੁਆਤ ਕਰਨ ਵਾਲੇ ਅਵਸਰ ਦੇ ਰੂਪ ਵਿੱਚ ਉਪਯੋਗ ਕੀਤਾ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਦਾ ਆਰਥਿਕ ਵਿਸਤਾਰ ਹੁਣ ‘ਆਤਮਾਨਿਰਭਰ’ ਹੋਣ ਦੀ ਨੀਤੀ ‘ਤੇ ਅਧਾਰਿਤ ਹੈ।

https://pib.gov.in/PressReleseDetail.aspx?PRID=1657874 

 

ਜ਼ਰੂਰੀ ਦਵਾਈਆਂ ਦੇ 871 ਨਿਰਧਾਰਤ ਫਾਰਮੂਲੇ ਮੁੱਲ ਨਿਯੰਤਰਣ ਵਿਧੀ ਅਧੀਨ ਆਉਂਦੇ ਹਨ

ਸਰਕਾਰ ਨੇ ਕਿਹਾ ਹੈ ਕਿ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐਨਪੀਪੀਏ) ਨੇ ਰਾਸ਼ਟਰੀ ਜ਼ਰੂਰੀ ਦਵਾਈਆਂ ਦੀ ਸੂਚੀ (ਐੱਨਐੱਲਈਐਮ), 2015 ਦੇ ਤਹਿਤ ਦਵਾਈਆਂ ਦੇ 871 ਨਿਰਧਾਰਤ ਫਾਰਮੂਲੇ ਦੀਆਂ ਸੀਲਿੰਗ ਕੀਮਤਾਂ ਨਿਰਧਾਰਤ ਕੀਤੀਆਂ ਹਨ I ਇਹ ਜਾਣਕਾਰੀ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ। ਸ਼੍ਰੀ ਗੌੜਾ ਨੇ ਦੱਸਿਆ ਕਿ ਡੀ.ਡੀ.ਸੀ.ਓ., 2013 ਅਧੀਨ ਵਾਧੂ ਸਧਾਰਣ ਸ਼ਕਤੀਆਂ ਦਾ ਇਸਤੇਮਾਲ ਕਰਦਿਆਂ ਕਾਰਡਿਐਕ ਸਟੈਂਟਸ, ਗੋਡਿਆਂ ਦੀ ਪਕੜ, 106 ਐਂਟੀ-ਸ਼ੂਗਰ ਅਤੇ ਕਾਰਡੀਓਵੈਸਕੁੱਲਰ ਦਵਾਈਆਂ ਅਤੇ 42 ਗੈਰ- ਸ਼ਡਯੂਲਡ ਐਂਟੀ-ਕੈਂਸਰ ਦਵਾਈਆਂ ਵੀ ਜਨਤਕ ਹਿਤਾਂ ਵਿੱਚ ਮੁੱਲ ਤਰਕਸ਼ੀਲਤਾ ਅਧੀਨ ਲਿਆਂਦੀਆਂ ਗਈਆਂ ਹਨ।

https://pib.gov.in/PressReleseDetail.aspx?PRID=1658160 

 

ਸੰਸਦ ਨੇ ਇਤਿਹਾਸਕ ਅਤੇ ਫ਼ੈਸਲਾਕੁਨ ਕਿਰਤ ਕਾਨੂੰਨਾਂ ਦੇ ਐਕਟ ਦਾ ਰਸਤਾ ਪੱਧਰਾ ਕਰਨ ਲਈ ਤਿੰਨ ਲੇਬਰ ਕੋਡ ਪਾਸ ਕੀਤੇ

ਰਾਜ ਸਭਾ ਨੇ ਅੱਜ ਤਿੰਨ ਲੇਬਰ ਕੋਡ ਪਾਸ ਕੀਤੇ, ਅਰਥਾਤ (i) ਸਨਅਤੀ ਸਬੰਧ ਕੋਡ, 2020 (ii) ਕਿੱਤਾਮੁਖੀ ਸੁਰੱਖਿਆ, ਸਿਹਤ ਅਤੇ ਕਾਰਜਕਾਰੀ ਹਾਲਤਾਂ ਬਾਰੇ ਕੋਡ, 2020 ਅਤੇ (iii) ਸਮਾਜਕ ਸੁਰੱਖਿਆ ਕੋਡ, 2020 I  ਇਸ  ਨਾਲ  ਇਨ੍ਹਾਂ  ਕੋਡਾਂ  ਨੂੰ  ਐਕਟ  ਬਣਾਉਣ  ਦਾ  ਰਸਤਾ  ਪੱਧਰਾ  ਹੋ  ਗਿਆ  ਹੈ  ਕਿਉਂਜੋ  ਲੋਕਸਭਾ  ਪਹਿਲਾਂ  ਹੀ  ਇਨ੍ਹਾਂ  ਬਿਲਾਂ  ਨੂੰ  ਕਲ ਪਾਸ ਕਰ ਚੁਕੀ ਹੈ।ਰਾਜ ਸਭਾ ਵਿੱਚ ਬਿਲਾਂ 'ਤੇ ਚਰਚਾ ਦੌਰਾਨ ਬੋਲਦਿਆਂ ਕਿਰਤ ਤੇ ਰੋਜ਼ਗਾਰ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਨੇ ਬਿਲਾਂ ਨੂੰ ਇਤਿਹਾਸਕ ਤੇ ਫ਼ੈਸਲਾਕੁਨ ਦੱਸਿਆ ਜੋ ਵਰਕਰਾਂ, ਉਦਯੋਗਾਂ ਅਤੇ ਹੋਰ ਸਬੰਧਤ ਧਿਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਉਨ੍ਹਾਂ ਕਿਹਾ ਕਿ ਇਹ ਲੇਬਰ ਕੋਡ ਦੇਸ਼ ਵਿਚ ਮਜ਼ਦੂਰਾਂ ਦੀ ਭਲਾਈ ਲਈ ਇਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਣਗੇ।ਕੋਵਿਡ-19 ਦੇ ਮੱਦੇਨਜ਼ਰ ਪ੍ਰਵਾਸੀ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕਰਨ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਆਪਣੀ ਪ੍ਰਵਾਸੀ ਮਜ਼ਦੂਰਾਂ ਦੀ ਪਰਿਭਾਸ਼ਾ ਨੂੰ ਵਿਸ਼ਾਲ ਕੀਤਾ ਗਿਆ ਹੈ। ਹੁਣ ਉਹ ਸਾਰੇ ਕਾਮੇ ਜੋ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਆਉਂਦੇ ਹਨ, ਅਤੇ ਉਨ੍ਹਾਂ ਦੀ ਤਨਖਾਹ 18 ਹਜ਼ਾਰ ਰੁਪਏ ਤੋਂ ਘੱਟ ਹੈ, ਉਹ ਪ੍ਰਵਾਸੀ ਮਜ਼ਦੂਰ ਦੀ ਪਰਿਭਾਸ਼ਾ ਦੇ ਅਧੀਨ ਆਉਣਗੇ ਅਤੇ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਪ੍ਰਾਪਤ ਕਰਨਗੇ। ਇਸ ਤੋਂ ਇਲਾਵਾ, ਪ੍ਰਵਾਸੀ ਮਜ਼ਦੂਰਾਂ ਲਈ ਡੇਟਾ ਬੇਸ ਬਣਾਉਣ, ਉਨ੍ਹਾਂ ਦੀਆਂ ਭਲਾਈ ਸਕੀਮਾਂ ਦੀ ਪੋਰਟੇਬਿਲਟੀ, ਇਕ ਵੱਖਰੀ ਹੈਲਪ ਲਾਈਨ ਵਿਵਸਥਾ ਅਤੇ ਮਾਲਿਕ ਵੱਲੋਂ ਸਾਲ ਵਿੱਚ ਇੱਕ ਬਾਰ ਯਾਤਰਾ ਭੱਤਾ ਉਨ੍ਹਾਂ ਦੇ ਜੱਦੀ ਸਥਾਨ ਤਕ ਜਾਣ ਲਈ ਦਿੱਤਾ ਜਾਵੇਗਾ।  

https://pib.gov.in/PressReleseDetail.aspx?PRID=1658197 

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ  

 

  • ਚੰਡੀਗੜ੍ਹ: ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਪ੍ਰਮੁੱਖ ਸਕੱਤਰ ਸਿਹਤ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ ਹੋਮ ਆਈਸੋਲੇਸ਼ਨ ਵਿੱਚ ਰਹਿਣ ਵਾਲੇ ਮਰੀਜ਼ਾਂ ਲਈ ਲੋੜੀਂਦੀਆਂ ਐਂਬੂਲੈਂਸਾਂ ਉਪਲਬਧ ਹਨ, ਜੇਕਰ ਉਨ੍ਹਾਂ ਦੀ ਹਾਲਤ ਵਿਗੜਦੀ ਹੈ ਤਾਂ ਉਨ੍ਹਾਂ ਨੂੰ ਘਰ ਤੋਂ ਲਿਜਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਪੈਸ਼ਲ ਸਕੱਤਰ ਸਿਹਤ ਨੂੰ ਇਹ ਵੀ ਹਦਾਇਤ ਦਿੱਤੀ ਹੈ ਕਿ ਉਹ ਚੰਡੀਗੜ੍ਹ ਦੇ ਤਿੰਨ ਮੈਡੀਕਲ ਅਦਾਰਿਆਂ ਅਤੇ ਟ੍ਰਾਈ-ਸਿਟੀ ਦੀਆਂ ਹੋਰ ਸੰਸਥਾਵਾਂ ਨਾਲ ਤਾਲਮੇਲ ਕਰਨ ਤਾਂ ਜੋ ਕੋਵਿਡ ਮਰੀਜ਼ ਜੋ ਘਰਾਂ ਵਿੱਚ ਰਹਿੰਦੇ ਹਨ, ਪਰ ਉਨ੍ਹਾਂ ਨੂੰ ਦੇਖਭਾਲ ਡਾਇਲਸਿਸ ਦੀ ਜ਼ਰੂਰਤ ਹੈ ਉਹ ਆਪਣਾ ਸਲੋਟ ਬੁੱਕ ਕਰਵਾ ਕੇ ਸਮੇਂ ਸਿਰ ਆਪਣਾ ਡਾਇਲਸਿਸ ਕਰਵਾ ਸਕਣ।

  • ਪੰਜਾਬ: ਜਿਵੇਂ ਕਿ ਰਾਜ ਵਿੱਚ ਕੋਵਿਡ ਕੇਸਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ, ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਵਾਧਾ ਹੋਣ ਦਾ ਸੰਕੇਤ ਕਰਦੇ ਹੋਏ, ਪੰਜਾਬ ਨੇ ਵੱਧ ਤੋਂ ਵੱਧ ਕੇਸ ਮੌਤ ਦਰ (ਸੀਐੱਫਆਰ) ਵਾਲੇ 13 ਜ਼ਿਲ੍ਹਿਆਂ ਵਿੱਚ ਸਹੂਲਤਾਂ ਵਧਾਉਣ ਅਤੇ ਰਾਜ ਦੇ ਅੰਦਰ ਅਤੇ ਬਾਹਰੋਂ ਮੈਡੀਕਲ ਆਕਸੀਜਨ ਸਪਲਾਈ ਵਧਾਉਣ ਦੇ ਆਦੇਸ਼ ਦਿੱਤੇ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਇਸਦੀ ਕੋਈ ਘਾਟ ਨਹੀਂ ਹੈ।

  • ਅਸਾਮ: ਕੱਲ ਅਸਾਮ ਵਿੱਚ 2073 ਨਵੇਂ ਕੋਵਿਡ ਕੇਸ ਆਏ ਅਤੇ 1817 ਹੋਰ ਲੋਕਾਂ ਨੂੰ ਇਲਾਜ਼ ਤੋਂ ਬਾਅਦ ਛੁੱਟੀ ਹੋਈ। ਕੁੱਲ ਡਿਸਚਾਰਜ ਮਰੀਜ਼ 130947 ਅਤੇ ਐਕਟਿਵ ਮਰੀਜ਼ 29857 ਹਨ। ਕੁੱਲ ਕੇਸ 161393, ਐਕਟਿਵ ਕੇਸ 31674 ਅਤੇ ਮੌਤਾਂ 586।

  • ਮਿਜ਼ੋਰਮ: ਕੱਲ ਮਿਜ਼ੋਰਮ ਵਿੱਚ 22 ਨਵੇਂ ਕੋਵਿਡ-19 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕੁੱਲ ਕੇਸ 1713 ਹਨ, ਐਕਟਿਵ ਮਾਮਲੇ 690 ਹਨ।

  • ਨਾਗਾਲੈਂਡ: ਮੰਗਲਵਾਰ ਨੂੰ ਨਾਗਾਲੈਂਡ ਵਿੱਚ 60 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ 35 ਦੀਮਾਪੁਰ ਤੋਂ, 22 ਕੋਹਿਮਾ ਤੋਂ, 2 ਮੋਨ ਤੋਂ ਅਤੇ 2 ਟੂਇਨਸਾਂਗ ਦੇ ਕੇਸ ਹਨ। ਸੋਮਵਾਰ ਨੂੰ ਜ਼ੈੱਡਸੀਸੀਆਈ ਦਫ਼ਤਰ, ਜੁਨਹੀਬੁਟੁ ਵਿਖੇ ਕਰਵਾਏ ਜਾਗਰੂਕਤਾ ਸਮਾਗਮ ਦੌਰਾਨ ਜੁਨਹੀਬੁਟੁ ਖੇਤਰ ਦਾ ਕਾਰੋਬਾਰੀ ਭਾਈਚਾਰਾ ਕੋਵਿਡ-19 ਬਾਰੇ ਸੰਵੇਦਨਸ਼ੀਲ ਹੋਇਆ।

  • ਸਿੱਕਮ: ਸਿੱਕਮ ਵਿੱਚ 35 ਹੋਰ ਲੋਕਾਂ ਵਿੱਚ ਕੋਵਿਡ-19 ਦੀ ਪੁਸ਼ਟੀ ਹੋਈ ਅਤੇ ਇੱਕ ਮੌਤ ਹੋਈ। ਕੁੱਲ ਡਿਸਚਾਰਜ ਕੇਸ 1932, ਐਕਟਿਵ ਕੇਸ 675 ਅਤੇ ਕੁੱਲ 30 ਮੌਤਾਂ ਹਨ।

  • ਮਹਾਰਾਸ਼ਟਰ: ਲਗਾਤਾਰ ਚੌਥੇ ਦਿਨ ਮਹਾਰਾਸ਼ਟਰ ਵਿੱਚ ਨਵੇਂ ਕੋਵਿਡ ਮਾਮਲਿਆਂ ਨਾਲੋਂ ਜ਼ਿਆਦਾ ਰਿਕਵਰੀ ਹੋਈ ਹੈ। ਮੰਗਲਵਾਰ ਨੂੰ ਕੁੱਲ 20,206 ਲੋਕਾਂ ਨੂੰ ਸੰਕਰਮਣ ਤੋਂ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ, ਜਦਕਿ ਰਾਜ ਵਿੱਚ 18,390 ਨਵੇਂ ਕੇਸ ਸਾਹਮਣੇ ਆਏ ਹਨ। ਮੁੰਬਈ ਵਿੱਚ ਵੀ ਨਵੇਂ ਕੇਸਾਂ 1,628 ਨਾਲੋਂ ਡਿਸਚਾਰਜ ਕੇਸਾਂ 1,669 ਦੀ ਗਿਣਤੀ ਵੱਧ ਗਈ ਹੈ। ਰਾਜ ਵਿੱਚ ਐਕਟਿਵ ਮਾਮਲੇ ਹੁਣ ਗਿਰਾਵਟ ’ਤੇ ਹਨ। ਰਾਜ ਵਿੱਚ 2.72 ਲੱਖ ਲੋਕ ਇਲਾਜ ਅਧੀਨ ਹਨ, ਜਦਕਿ ਮੁੰਬਈ ਵਿੱਚ 26,764 ਐਕਟਿਵ ਮਾਮਲੇ ਹਨ। ਇਸ ਦੌਰਾਨ ਮਹਾਰਾਸ਼ਟਰ ਦੀ ਸਕੂਲ ਸਿੱਖਿਆ ਮੰਤਰੀ ਸ਼੍ਰੀਮਤੀ ਵਰਸ਼ਾ ਗਾਇਕਵਾੜ ਨੂੰ ਕੋਵਿਡ-19 ਲਈ ਪਾਜ਼ਿਟਿਵ ਪਾਇਆ ਗਿਆ ਹੈ।

  • ਗੁਜਰਾਤ: ਕੋਵਿਡ-19 ਦੀ ਵੱਧ ਰਹੀ ਗਿਣਤੀ ਦੇ ਵਿਚਕਾਰ, ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਸੰਭਾਲਣ ਲਈ ਸਟਾਫ਼ ਦੀ ਘਾਟ ਦੇ ਮੱਦੇਨਜ਼ਰ, ਰਾਜ ਸਰਕਾਰ ਨੇ ਹਾਲ ਹੀ ਵਿੱਚ ਇੱਕ ਆਦੇਸ਼ ਜਾਰੀ ਕੀਤਾ ਹੈ ਕਿ ਸਰਕਾਰੀ ਮੈਡੀਕਲ ਕਾਲਜਾਂ ਅਤੇ ਗੁਜਰਾਤ ਮੈਡੀਕਲ ਸਿੱਖਿਆ ਖੋਜ (ਜੀਐੱਮਈਆਰਐੱਸ) ਨਾਲ ਜੁੜੇ ਸਾਰੇ ਐੱਮਬੀਬੀਐੱਸ ਵਿਦਿਆਰਥੀਆਂ ਨੂੰ ਕੋਵਿਡ ਡਿਉਟੀ ਲਈ ਭਰਤੀ ਕੀਤਾ ਜਾਵੇ। ਇਸ ਤੋਂ ਇਲਾਵਾ ਪੈਰਾ ਮੈਡੀਕਲ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਆਪਣੀਆਂ ਸੇਵਾਵਾਂ ਦੇਣ ਲਈ ਨਿਰਦੇਸ਼ ਦਿੱਤੇ ਗਏ ਹਨ। ਗੁਜਰਾਤ ਵਿੱਚ 16,402 ਐਕਟਿਵ ਕੇਸ ਹਨ ਅਤੇ ਇੱਥੇ ਰੋਜ਼ਾਨਾਂ 1,200 - 1,500 ਨਵੇਂ ਕੇਸ ਆਉਂਦੇ ਹਨ।

  • ਰਾਜਸਥਾਨ: ਮੰਗਲਵਾਰ ਨੂੰ ਰਾਜਸਥਾਨ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 1,912 ਕੋਵਿਡ -19 ਮਾਮਲੇ ਆਏ ਹਨ। ਰਾਜਸਥਾਨ ਵਿੱਚ ਐਕਟਿਵ ਮਰੀਜ਼ਾਂ ਦੀ ਕੁੱਲ ਗਿਣਤੀ 18,614 ਹੈ। ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 6,730 ਐਕਟਿਵ ਕੇਸ ਇਕੱਲੇ ਜੈਪੁਰ ਵਿੱਚ ਹਨ। ਇਸ ਤੋਂ ਇਲਾਵਾ ਜੋਧਪੁਰ ਅਤੇ ਕੋਟਾ ਜ਼ਿਲ੍ਹੇ ਵੀ ਕੋਵਿਡ ਦੀ ਲਾਗ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਹਨ। ਕੁੱਲ ਐਕਟਿਵ ਕੇਸਾਂ ਵਿੱਚੋਂ 66 ਫ਼ੀਸਦੀ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਹਨ।

  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੀ ਕੈਬਨਿਟ ਵਿੱਚ ਭਾਜਪਾ ਦੇ ਦੋ ਹੋਰ ਮੰਤਰੀਆਂ ਨੂੰ ਕੋਵਿਡ ਲਈ ਪਾਜ਼ਿਟਿਵ ਪਾਇਆ ਗਿਆ ਹੈ। ਕੈਬਨਿਟ ਮੰਤਰੀ ਮਹੇਂਦਰ ਸਿੰਘ ਸਿਸੋਦੀਆ ਅਤੇ ਹਰਦੀਪ ਸਿੰਘ ਡਾਂਗ ਵਿੱਚ ਲਾਗ ਦੀ ਪੁਸ਼ਟੀ ਕੀਤੀ ਗਈ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਣੇ ਹੁਣ ਤੱਕ 12 ਮੰਤਰੀਆਂ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗ ਚੁੱਕੀ ਹੈ।

  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਵਿਚਾਲੇ, ਰਾਸ਼ਟਰੀ ਸਿਹਤ ਮਿਸ਼ਨ ਅਧੀਨ ਠੇਕੇ ’ਤੇ ਭਰਤੀ ਕਰਮਚਾਰੀਆਂ ਦੀ ਚਲ ਰਹੀ ਹੜਤਾਲ ਦਾ ਰਾਜ ਵਿੱਚ ਸਿਹਤ ਸੇਵਾਵਾਂ ’ਤੇ ਮਾੜਾ ਅਸਰ ਪੈ ਰਿਹਾ ਹੈ। ਸਿਹਤ ਕਰਮਚਾਰੀਆਂ ਨੇ ਰਾਜ ਸਰਕਾਰ ਵੱਲੋਂ ਜਾਰੀ ਕੀਤੇ ਅਲਟੀਮੇਟਮ ਤੋਂ ਬਾਅਦ ਵੀ ਆਪਣੀ ਹੜਤਾਲ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਰਾਸ਼ਟਰੀ ਸਿਹਤ ਮਿਸ਼ਨ ਦੇ ਲਗਭਗ 13 ਹਜ਼ਾਰ ਠੇਕੇਦਾਰ ਕਰਮਚਾਰੀ 19 ਸਤੰਬਰ ਤੋਂ ਉਨ੍ਹਾਂ ਦੀਆਂ ਸੇਵਾਵਾਂ ਨਿਯਮਤ ਕਰਨ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਹਨ। ਰਾਜ ਸਰਕਾਰ ਨੇ ਦੋ ਦਿਨ ਪਹਿਲਾਂ ਅਲਟੀਮੇਟਮ ਜਾਰੀ ਕੀਤਾ ਸੀ ਕਿ ਜੇਕਰ ਉਹ ਹੜਤਾਲ ਖਤਮ ਕਰਕੇ ਆਪਣੇ ਕੰਮ ’ਤੇ ਵਾਪਸ ਨਹੀਂ ਪਰਤੇ ਤਾਂ ਅਨੁਸ਼ਾਸਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਸੀ।

  • ਕੇਰਲ: ਸਿਹਤ ਮਾਹਿਰਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਕੇਰਲ ਵਿੱਚ ਕੋਵਿਡ-19 ਦਾ ਕਮਿਊਨਿਟੀ ਸੰਚਾਰ, ਜੋ ਸਿਰਫ ਤਿਰੂਵਨੰਤਪੁਰਮ ਵਿੱਚ ਅਨੁਭਵ ਕੀਤਾ ਜਾਂਦਾ ਸੀ, ਹੌਲੀ-ਹੌਲੀ ਸਾਰੇ ਰਾਜ ਵਿੱਚ ਫੈਲ ਰਿਹਾ ਹੈ। ਰਾਜ ਵਿੱਚ ਟੈਸਟ ਪਾਜ਼ਿਟਿਵਤਾ ਦੀ ਦਰ ਰਾਸ਼ਟਰੀ ਔਸਤ ਨਾਲੋਂ ਵਧੇਰੇ ਹੈ। ਅਣਪਛਾਤੇ ਸਰੋਤਾਂ ਤੋਂ ਕੇਸਾਂ ਦੀ ਗਿਣਤੀ ਵੀ ਵੱਧ ਰਹੀ ਹੈ। ਉਹ ਕਹਿੰਦੇ ਹਨ ਕਿ ਅੱਜ ਤੋਂ ਸ਼ੁਰੂ ਹੋਏ ਅਨਲੌਕ 4 ਤੋਂ ਬਾਅਦ ਵਧੇਰੇ ਢਿੱਲ ਦੀ ਇਜ਼ਾਜ਼ਤ ਨਾਲ, ਕੇਸ ਲੋਡ ਨਿਸ਼ਚਤ ਤੌਰ ’ਤੇ ਵਧਣ ਵਾਲਾ ਹੈ। ਰਾਜ ਦੇ ਖੇਤੀਬਾੜੀ ਮੰਤਰੀ ਵੀ.ਐੱਸ. ਸੁਨੀਲ ਕੁਮਾਰ ਨੂੰ ਵਾਇਰਸ ਲਈ ਪਾਜ਼ਿਟਿਵ ਪਾਇਆ ਗਿਆ ਹੈ। ਕੇਰਲ ਵਿੱਚ ਉਹ ਤੀਜੇ ਮੰਤਰੀ ਹਨ ਜਿਨ੍ਹਾਂ ਵਿੱਚ ਕੋਵਿਡ ਪਾਇਆ ਗਿਆ ਹੈ। ਸਰਕਾਰ ਨੇ ਇੱਕ ਆਦੇਸ਼ ਜਾਰੀ ਕੀਤਾ ਹੈ ਕਿ ਦੂਸਰੇ ਰਾਜਾਂ ਤੋਂ ਆਉਣ ਵਾਲਿਆਂ ਲਈ ਕੁਆਰੰਟੀਨ ਦੀ ਮਿਆਦ ਨੂੰ ਘਟਾ ਕੇ ਸੱਤ ਦਿਨ ਕਰ ਦਿੱਤਾ ਜਾਵੇ। ਕੇਰਲ ਵਿੱਚ ਕੱਲ 4125 ਪਾਜ਼ਿਟਿਵ ਮਾਮਲੇ ਆਏ ਹਨ। ਇਸ ਸਮੇਂ 40,382 ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ ਅਤੇ ਕੁੱਲ 2,20,270 ਵਿਅਕਤੀ ਨਿਗਰਾਨੀ ਅਧੀਨ ਹਨ। ਅਲਾਪੂਝਾ ਵਿੱਚ ਇੱਕ ਹੋਰ ਮਰੀਜ਼ ਦੀ ਮੌਤ ਦੇ ਨਾਲ, ਰਾਜ ਵਿੱਚ ਕੋਵਿਡ ਮੌਤਾਂ ਦੀ ਗਿਣਤੀ 573 ਹੋ ਗਈ ਹੈ।

  • ਤਮਿਲ ਨਾਡੂ: ਤਮਿਲ ਨਾਡੂ ਸਕੂਲ ਹਾਲੇ ਤੱਕ ਘਟੇ ਸਿਲੇਬਸ ਬਾਰੇ ਦਿਸ਼ਾ ਨਿਰਦੇਸ਼ ਪ੍ਰਾਪਤ ਨਹੀਂ ਕਰ ਸਕੇ; ਜਲਦੀ ਘੋਸ਼ਣਾ ਸਕੂਲਾਂ ਨੂੰ ਅਗਲੇ ਸਾਲ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਸਹਾਇਤਾ ਕਰੇਗੀ। ਰਾਜ ਵਿੱਚ ਮੰਗਲਵਾਰ ਨੂੰ 5,334 ਨਵੇਂ ਕੋਵਿਡ ਮਾਮਲੇ ਆਏ ਅਤੇ 76 ਮੌਤਾਂ ਦੀ ਪੁਸ਼ਟੀ ਹੋਈ, ਜਿਸ ਨਾਲ ਕੁੱਲ ਕੇਸ 5,52,674 ਹੋ ਗਏ ਹਨ ਅਤੇ ਮੌਤਾਂ 8,947 ਹੋ ਗਈਆਂ ਹਨ। ਚੇਨਈ ਵਿੱਚ 989 ਮਾਮਲੇ ਸਾਹਮਣੇ ਆਏ ਹਨ। ਨੇੜੇ-ਨੇੜੇ ਪੈਂਦੇ ਚੇਂਗਲਪੱਟੂ, ਕਾਂਚੀਪੁਰਮ ਅਤੇ ਤਿਰੂਵੱਲੂਰ ਵਿੱਚੋਂ ਕ੍ਰਮਵਾਰ 231, 209 ਅਤੇ 230 ਕੇਸ ਸਾਹਮਣੇ ਆਏ ਹਨ। ਕੋਇਮਬਟੂਰ ਵਿੱਚੋਂ ਸਭ ਤੋਂ ਵੱਧ 595 ਮਾਮਲਿਆਂ ਦੀ ਪੁਸ਼ਟੀ ਹੋਈ ਹੈ।

  • ਕਰਨਾਟਕ: ਅਤਿਰਿਕਤ ਐਕਸਾਈਜ਼ ਡਿਉਟੀ ਨੇ ਐਕਸਾਈਜ਼ ਰੈਵੀਨਿਊ ਨੂੰ ਘੱਟ ਕਰ ਦਿੱਤਾ ਹੈ: ਪੱਬਾਂ ਅਤੇ ਬਰੀਵਰੀਜ਼ ਵਿੱਚ 30 ਫ਼ੀਸਦੀ ਕਾਰੋਬਾਰ ਦੀ ਰਿਪੋਰਟ ਆਏ ਹੈ; ਇਸ ਵਿੱਤ ਵਰ੍ਹੇ ਵਿੱਚ ਵਿਭਾਗ ਨੇ 12.3 ਫ਼ੀਸਦੀ ਦੀ ਨੈਗੀਟਿਵ ਗ੍ਰੋਥ ਦਰਜ ਕੀਤੀ ਹੈ। ਕਲਬੁਰਗੀ ਵਿੱਚ ਕੋਵਿਡ-19 ਦੇ ਫੈਲਣ ਦਾ ਇੱਕ ਅਜੀਬ ਨਮੂਨਾ ਸਾਹਮਣੇ ਆਇਆ ਹੈ: ਸਰਕਾਰੀ ਅੰਕੜਿਆਂ ਅਨੁਸਾਰ, 10 ਮਾਰਚ ਤੋਂ ਜ਼ਿਲ੍ਹੇ ਵਿੱਚ ਆਏ 15,730 ਪਾਜ਼ਿਟਿਵ ਕੇਸਾਂ (13,042 ਰਿਕਵਰ  ਹੋਏ) ਵਿੱਚੋਂ, 11 ਸ਼ਹਿਰੀ ਪ੍ਰਾਇਮਰੀ ਹੈਲਥ ਸੈਂਟਰਾਂ ਵਿੱਚੋਂ 6,547 ਮਾਮਲੇ ਸਾਹਮਣੇ ਆਏ ਹਨ।

  • ਆਂਧਰ ਪ੍ਰਦੇਸ਼: ਇੱਕ ਵੱਡੀ ਰਾਹਤ ਦੇ ਮੱਦੇਨਜ਼ਰ ਰਾਜ ਦੇ ਪੂਰਬੀ ਗੋਦਾਵਰੀ ਅਤੇ ਵਿਜਿਆਨਗਰਮ ਜ਼ਿਲ੍ਹਿਆਂ ਵਿੱਚ ਕੋਵਿਡ ਦੇ ਕੇਸ ਘਟ ਰਹੇ ਹਨ। ਪੂਰਬੀ ਗੋਦਾਵਰੀ ਵਿੱਚ ਰੋਜ਼ਾਨਾ 1.5 ਫ਼ੀਸਦੀ ਘਟਦੇ ਮਾਮਲਿਆਂ ਵਿੱਚ 16 ਫ਼ੀਸਦੀ ਦੀ ਗਿਰਾਵਟ ਆਈ ਹੈ, ਅਤੇ ਵਿਜੀਆਨਗਰਮ ਜ਼ਿਲ੍ਹੇ ਵਿੱਚ ਅਗਸਤ ਵਿੱਚ ਕੋਵਿਡ ਦੇ ਕਾਰਨ ਪ੍ਰਤੀ ਦਿਨ 4-6 ਮੌਤਾਂ ਹੋਈਆਂ, ਪਰ ਸਤੰਬਰ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ। ਰਾਜ ਵਿੱਚ 9ਵੀਂ, 10 ਵੀਂ ਅਤੇ ਇੰਟਰਮੀਡੀਏਟ ਜਮਾਤ ਦੇ ਵਿਦਿਆਰਥੀਆਂ ਦੇ ਸ਼ੰਕਿਆਂ ਨੂੰ ਦੂਰ ਕਰਨ ਲਈ ਅਨਲੌਕ 4.0 ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ 21 ਸਤੰਬਰ ਤੋਂ ਸਕੂਲ ਖੋਲ੍ਹਣ ਤੋਂ ਬਾਅਦ ਵੀ ਮਾੜੀ ਹਾਜ਼ਰੀ ਦੇਖੀ ਗਈ ਹੈ। ਰਾਜ ਦੇ ਸਿੱਖਿਆ ਮੰਤਰੀ ਨੇ ਕਿਹਾ ਕਿ ਮਹੱਤਵਪੂਰਣ ਵਿਸ਼ਿਆਂ ਨੂੰ ਛੱਡੇ ਬਿਨਾਂ ਇੰਟਰਮੀਡੀਏਟ ਸਿਲੇਬਸ ਨੂੰ ਸੀਬੀਐੱਸਈ ਦੇ ਸਿਲੇਬਸ ਦੇ ਬਰਾਬਰ ਘਟਾ ਦਿੱਤਾ ਜਾਵੇਗਾ ਕਿਉਂਕਿ ਰਾਜ ਸਰਕਾਰ ਪਹਿਲਾਂ ਤੋਂ ਹੀ ਦੇਰੀ ਨਾਲ ਸ਼ੁਰੂ ਹੋਈਆਂ ਇੰਟਰਮੀਡੀਏਟ ਕਲਾਸਾਂ ਬਾਰੇ ਵਿਚਾਰ ਕਰ ਰਹੀ ਹੈ। 9ਵੀਂ, 10ਵੀਂ ਅਤੇ ਇੰਟਰਮੀਡੀਏਟ ਦੇ ਵਿਦਿਆਰਥੀਆਂ ਲਈ ਰੈਗੂਲਰ ਕਲਾਸਾਂ 5 ਅਕਤੂਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਹਾਲਾਂਕਿ, ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਰਾਜ ਸਰਕਾਰ ਅੰਤਮ ਫ਼ੈਸਲਾ ਲਵੇਗੀ।

  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 2296 ਨਵੇਂ ਕੇਸ ਆਏ, 2062 ਦੀ ਰਿਕਵਰੀ ਹੋਈ ਅਤੇ 10 ਮੌਤਾਂ ਹੋਈਆਂ; 2296 ਮਾਮਲਿਆਂ ਵਿੱਚੋਂ 321 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1,77,070; ਐਕਟਿਵ ਕੇਸ: 29,873; ਮੌਤਾਂ: 1062; ਡਿਸਚਾਰਜ: 1,46,135। ਹੈਦਰਾਬਾਦ - ਅਧਾਰਤ ਵੈਕਸੀਨ ਕੰਪਨੀ ਭਾਰਤ ਬਾਇਓਟੈੱਕ ਨੇ ਸੇਂਟ ਲੂਯਿਸ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਨਾਲ ਇੱਕ ਨੋਵਲ ਚਿੰਪ -ਐਡੀਨੋਵਾਇਰਸ, ਕੋਵਿਡ-19 ਲਈ ਇੱਕ ਖੁਰਾਕ ਇੰਟਰਾਨੇਸਲ ਵੈਕਸੀਨ ਲਈ ਲਾਇਸੈਂਸ ਸਮਝੌਤਾ ਕੀਤਾ ਹੈ। ਭਾਰਤ ਬਾਇਓਟੈਕ ਦੇ ਕੋਲ ਯੂਐੱਸਏ, ਜਾਪਾਨ ਅਤੇ ਯੂਰਪ ਨੂੰ ਛੱਡ ਕੇ ਸਾਰੀਆਂ ਮੰਡੀਆਂ ਵਿੱਚ ਵੈਕਸੀਨ ਵੰਡਣ ਦੇ ਅਧਿਕਾਰ ਹਨ।

 

 

ਫੈਕਟਚੈੱਕ

https://static.pib.gov.in/WriteReadData/userfiles/image/image0041LG4.jpg

 

 

*****

ਵਾਈਬੀ



(Release ID: 1658529) Visitor Counter : 154