ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
14 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਉੱਚ ਟੀਪੀਐਮ ਅਤੇ ਭਾਰਤ ਦੀ ਔਸਤ ਨਾਲੋਂ ਘੱਟ ਪੋਜ਼ੀਟਿਵਿਟੀ ਦਰ
74% ਨਵੇਂ ਕੇਸ 10% ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹਨ
Posted On:
23 SEP 2020 1:20PM by PIB Chandigarh
ਭਾਰਤ ਦੀ ਟੈਸਟਿੰਗ ਸਮਰੱਥਾ ਰੋਜ਼ਾਨਾ ਟੈਸਟਾਂ ਵਿੱਚ 12 ਲੱਖ ਤੋਂ ਵੱਧ ਹੋ ਗਈ ਹੈ । ਦੇਸ਼ ਭਰ ਵਿੱਚ ਕੁੱਲ 6.6 ਕਰੋੜ ਤੋਂ ਵੱਧ ਟੈਸਟ ਲਏ ਗਏ ਹਨ । ਉੱਚ ਪੱਧਰੀ ਜਾਂਚ ਪੋਜ਼ੀਟਿਵਿਟੀ ਕੇਸਾਂ ਦੀ ਸ਼ੁਰੂਆਤੀ ਪਛਾਣ ਵੱਲ ਖੜਦੀ ਹੈ I ਜਿਵੇਂ ਕਿ ਸਬੂਤ ਸਾਹਮਣੇ ਆਏ ਹਨ, ਆਖਰਕਾਰ ਪੋਜ਼ੀਟਿਵਿਟੀ ਦਰ ਘਟ ਜਾਵੇਗੀ I
ਜਿਵੇਂ ਕਿ ਭਾਰਤ ਬਹੁਤ ਉੱਚ ਟੈਸਟਿੰਗ ਕਰ ਰਿਹਾ ਹੈ, 14 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪ੍ਰਤੀ ਮਿਲੀਅਨ ਦੇ ਉੱਚ ਟੈਸਟ (ਟੀਪੀਐਮ) ਅਤੇ ਕੌਮੀ ਔਸਤ ਨਾਲੋਂ ਘੱਟ ਪੋਜ਼ੀਟਿਵਿਟੀ ਦਰ ਦੇ ਅਨੁਕੂਲ ਕੋਵਿਡ ਪ੍ਰਤੀਕ੍ਰਿਆ ਦਾ ਪ੍ਰਦਰਸ਼ਨ ਕੀਤਾ ਹੈ I
ਰਾਸ਼ਟਰੀ ਸੰਚਤ ਪੋਜ਼ੀਟਿਵਿਟੀ ਦਰ 8.52% ਹੈ ਅਤੇ ਪ੍ਰਤੀ ਮਿਲੀਅਨ ਟੈਸਟ 48028 ਹੈ I
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 83,347 ਨਵੇਂ ਕੇਸ ਸਾਹਮਣੇ ਆਏ ਹਨ ।
ਨਵੇਂ ਪੁਸ਼ਟ ਕੇਸਾਂ ਵਿਚੋਂ 74% ਕੇਸ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ I
ਮਹਾਰਾਸ਼ਟਰ ਨੇ ਇਕੱਲੇ 18,000 ਤੋਂ ਵੱਧ ਦਾ ਯੋਗਦਾਨ ਪਾਇਆ ਹੈ, ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਕ੍ਰਮਵਾਰ 7,000 ਅਤੇ 6,000 ਤੋਂ ਵੱਧ ਕੇਸਾਂ ਦਾ ਯੋਗਦਾਨ ਪਾ ਰਹੇ ਹਨ I
ਪਿਛਲੇ 24 ਘੰਟਿਆਂ ਦੌਰਾਨ 1,085 ਮੌਤਾਂ ਦਰਜ ਕੀਤੀਆਂ ਗਈਆਂ ਹਨ I
ਕੋਵਿਡ ਕਾਰਨ ਪਿਛਲੇ 24 ਘੰਟਿਆਂ ਵਿੱਚ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਮੌਤ 83% ਹੈ ।
ਮਹਾਰਾਸ਼ਟਰ ਵਿੱਚ 392 ਮੌਤਾਂ ਹੋਈਆਂ ਅਤੇ ਉਸ ਤੋਂ ਬਾਅਦ ਕਰਨਾਟਕ ਅਤੇ ਉੱਤਰ ਪ੍ਰਦੇਸ਼ ਵਿੱਚ ਕ੍ਰਮਵਾਰ 83 ਅਤੇ 77 ਮੌਤਾਂ ਹੋਈਆਂ ।
ਐਮ ਵੀ/ ਐਸਜੇ
(Release ID: 1658224)
Visitor Counter : 181