ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਆਈਆਈਟੀ, ਗੁਵਾਹਾਟੀ ਦੀ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਆਈਆਈਟੀ, ਗੁਵਾਹਾਟੀ ਨੂੰ ਆਪਦਾ ਪ੍ਰਬੰਧਨ ਤੇ ਜੋਖਮ ਘਟਾਉਣ ਲਈ ਇੱਕ ਕੇਂਦਰ ਸਥਾਪਿਤ ਕਰਨ ਦੀ ਤਾਕੀਦ ਕੀਤੀ


‘ਰਾਸ਼ਟਰੀ ਸਿੱਖਿਆ ਨੀਤੀ 2020 ’ਭਾਰਤ ਨੂੰ ਵਿਸ਼ਵ ਦੇ ਇੱਕ ਪ੍ਰਮੁੱਖ ਵਿਸ਼ਵ ਵਿੱਦਿਅਕ ਟਿਕਾਣੇ ਵਜੋਂ ਸਥਾਪਿਤ ਕਰੇਗੀ: ਪ੍ਰਧਾਨ ਮੰਤਰੀ

Posted On: 22 SEP 2020 2:31PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓਕਾਨਫ਼ਰੰਸਿੰਗ ਜ਼ਰੀਏ ਆਈਆਈਟੀ, ਗੁਵਾਹਾਟੀ ਦੀ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ।

 

ਕਹਾਵਤ ज्ञानम् विज्ञान सहितम् यत्  ज्ञात्वा मोक्ष्यसे अशुभात्। ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਸਮਝਾਇਆ ਕਿ ਵਿਗਿਆਨ ਸਮੇਤ ਸਮੁੱਚਾ ਗਿਆਨ ਸਮੱਸਿਆਵਾ ਹੱਲ ਦਾ ਇੱਕ ਸਾਧਨ ਹੈ।

ਉਨ੍ਹਾਂ ਆਈਆਈਟੀਜ਼ ਜਿਹੇ ਸੰਸਥਾਨਾਂ ਉੱਤੇ ਮਾਣ ਪ੍ਰਗਟਾਉਂਦਿਆਂ ਕਿਹਾ ਕਿ ਜਿਵੇਂ ਇਹ ਸਭ ਅੱਜ ਤੇਜ਼ੀ ਨਾਲ ਅੱਗੇ ਵਧਦੇ ਜਾ ਰਹੇ ਹਨ, ਨਵੀਨਤਾ ਲਈ ਇਸੇ ਊਰਜਾ ਨੇ ਸਾਡੇ ਦੇਸ਼ ਨੂੰ ਹਜ਼ਾਰਾਂ ਸਾਲਾਂ ਤੱਕ ਜਿਊਂਦਾ ਰੱਖਿਆ ਹੈ।

 

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਅਤੇ ਭਵਿੱਖ ਲਈ ਫਿਟ ਰਹਿਣ ਦੀ ਬੇਨਤੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸੁਪਨੇ ਤੇ ਇੱਛਾਵਾਂ ਹੀ ਭਾਰਤ ਦੇ ਭਵਿੱਖ ਨੂੰ ਆਕਾਰ ਦਿੰਦੀਆਂ ਹਨ। ਉਨ੍ਹਾਂ ਖ਼ੁਸ਼ੀ ਪ੍ਰਗਟਾਈ ਕਿ ਆਈਆਈਟੀ ਗੁਵਾਹਾਟੀ ਨੇ ਪਹਿਲਾਂ ਹੀ ਇਸ ਦਿਸ਼ਾ ਵਿੱਚ ਜਤਨ ਕਰਨੇ ਅਰੰਭ ਕਰ ਦਿੱਤੇ ਹਨ।

 

ਪ੍ਰਧਾਨ ਮੰਤਰੀ ਨੇ ਇਸ ਸੰਸਥਾਨ ਦੇ ਜਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮਹਾਮਾਰੀ ਦੌਰਾਨ ਅਕਾਦਮਿਕ ਸੈਸ਼ਨ ਤੇ ਖੋਜਕਾਰਜ ਜਾਰੀ ਰੱਖਣ ਵਿੱਚ ਅਸਾਨੀ ਦੇ ਬਾਵਜੂਦ ਇਹ ਦੇਸ਼ ਨੂੰ ਆਤਮਨਿਰਭਰ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020’ 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਤੇ ਵਿਗਿਆਨ ਤੇ ਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਨੂੰ ਇੱਕ ਵਿਸ਼ਵਆਗੂ ਬਣਾਉਣ ਲਈ ਤਿਆਰ ਕੀਤੀ ਗਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020’ ਨੂੰ ਬਹੁਅਨੁਸ਼ਾਸਨੀ ਬਣਾਇਆ ਗਿਆ ਹੈ ਅਤੇ ਇਹ ਵਿਭਿੰਨ ਕੋਰਸ ਚੁਣਨ ਦੀ ਲਚਕਤਾ ਪ੍ਰਦਾਨ ਕਰਦੀ ਹੈ ਤੇ ਇਸ ਵਿੱਚ ਕਈ ਪ੍ਰਵੇਸ਼ ਤੇ ਨਿਕਾਸੀ ਬਿੰਦੂਆਂ ਦੀ ਇਜਾਜ਼ਤ ਦਿੱਤੀ ਗਈ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀਵਿੱਚ ਰਾਸ਼ਟਰੀ ਖੋਜ ਫ਼ਾਊਂਡੇਸ਼ਨਕਾਇਮ ਕਰਨ ਦਾ ਪ੍ਰਸਤਾਵ ਵੀ ਹੈ ਤਾਂ ਜੋ ਖੋਜ ਫ਼ੰਡਿੰਗ ਨਾਲ ਸਬੰਧਿਤ ਸਾਰੀਆਂ ਫ਼ੰਡਿੰਗ ਏਜੰਸੀਆਂ ਨਾਲ ਬਿਹਤਰ ਤਾਲਮੇਲ ਕਾਇਮ ਹੋ ਸਕੇ ਅਤੇ ਸਾਰੇ ਅਨੁਸ਼ਾਸਨਾਂ ਨੂੰ ਫ਼ੰਡ ਮੁਹੱਈਆ ਹੋ ਸਕਣ, ਭਾਵੇਂ ਉਹ ਸਾਇੰਸ ਹੋਵੇ ਜਾਂ ਹਿਊਮੈਨਿਟੀਜ਼।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀਵਿਦੇਸ਼ੀ ਯੂਨੀਵਰਸਿਟੀਜ਼ ਨੂੰ ਭਾਰਤ ਵਿੱਚ ਆਪਣੇ ਔਫ਼ਸ਼ੋਰ ਕੈਂਪਸ ਸਥਾਪਿਤ ਕਰਨ ਦੀ ਇਜਾਜ਼ਤ ਦਿੰਦੀ ਹੈ, ਜਿਸ ਨਾਲ ਭਾਰਤੀ ਵਿਦਿਆਰਥੀਆਂ ਨੂੰ ਸਮੁੱਚੇ ਵਿਸ਼ਵ ਨਾਲ ਜੁੜਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀਭਾਰਤ ਨੂੰ ਵਿਸ਼ਵ ਦੇ ਇੱਕ ਪ੍ਰਮੁੱਖ ਵਿੱਦਿਅਕ ਟਿਕਾਣੇ ਵਜੋਂ ਸਥਾਪਿਤ ਕਰੇਗੀ।

 

ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਉੱਤਰਪੂਰਬੀ ਖੇਤਰ ਭਾਰਤ ਦੀ ਪੂਰਬ ਵੱਲ ਕਾਰਜ ਕਰਨ ਦੀ ਨੀਤੀਦਾ ਕੇਂਦਰ ਹੈ ਅਤੇ ਇਹ ਦੱਖਣਪੂਰਬੀ ਭਾਰਤ ਨਾਲ ਭਾਰਤ ਦੇ ਸਬੰਧਾਂ ਦਾ ਗੇਟਵੇਅ ਹੈ। ਸੱਭਿਆਚਾਰ, ਵਣਜ, ਕਨੈਕਟੀਵਿਟੀ ਅਤੇ ਸਮਰੱਥਾ ਇਨ੍ਹਾਂ ਦੇਸ਼ਾਂ ਨਾਲ ਸਬੰਧਾਂ ਦੇ ਮੁੱਖ ਕਾਰਣ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਇੱਕ ਹੋਰ ਨਵਾਂ ਮਾਧਿਅਮ ਬਣਨ ਜਾ ਰਹੀ ਹੈ ਅਤੇ ਆਈਆਈਟੀ ਗੁਵਾਹਾਟੀ ਇਸ ਦਾ ਪ੍ਰਮੁੱਖ ਕੇਂਦਰ ਬਣ ਸਕਦਾ ਹੈ। ਇਸ ਨਾਲ ਉੱਤਰਪੂਰਬ ਨੂੰ ਇੱਕ ਨਵੀਂ ਪਹਿਚਾਣ ਮਿਲੇਗੀ ਤੇ ਇੱਥੇ ਨਵੇਂ ਅਵਸਰ ਪੈਦਾ ਹੋਣਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰਪੂਰਬ ਵਿੱਚ ਨਵੇਂ ਅਵਸਰ ਪੈਦਾ ਹੋ ਰਹੇ ਹਨ ਕਿਉਂਕਿ ਸਰਕਾਰ ਇਸ ਖੇਤਰ ਵਿੱਚ ਰੇਲਵੇ, ਰਾਜਮਾਰਗਾਂ, ਹਵਾਈ ਮਾਰਗਾਂ ਤੇ ਜਲ ਮਾਰਗਾਂ ਜਿਹੇ ਬੁਨਿਆਦੀ ਢਾਂਚੇ ਦੇ ਵਿਕਾਸ ਉੱਤੇ ਬਹੁਤ ਜ਼ਿਆਦਾ ਜ਼ੋਰ ਦੇ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਨਵੋਕੇਸ਼ਨ ਦੌਰਾਨ 300 ਨੌਜਵਾਨਾਂ ਨੂੰ ਪੀਐੱਚਡੀ ਦੀ ਡਿਗਰੀ ਮਿਲਣ ਉੱਤੇ ਖ਼ੁਸ਼ੀ ਪ੍ਰਗਟਾਈ ਅਤੇ ਉਨ੍ਹਾਂ ਨੂੰ ਦੇਸ਼ ਦੀ ਬਿਹਤਰੀ ਲਈ ਆਪਣੀ ਖੋਜ ਜਾਰੀ ਰੱਖਣ ਦੀ ਬੇਨਤੀ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਇਹ ਵਿਚਾਰ ਕਰਨ ਦੀ ਬੇਨਤੀ ਕੀਤੀ ਕਿ ਉਨ੍ਹਾਂ ਦੀ ਖੋਜ ਨੂੰ ਇਸ ਖੇਤਰ ਦੇ ਵਿਕਾਸ ਦੀਆਂ ਸੰਭਾਵਨਾਵਾਂ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ।

 

ਪ੍ਰਧਾਨ ਮੰਤਰੀ ਨੇ ਆਈਆਈਟੀ ਗੁਵਾਹਾਟੀ ਨੂੰ ਆਪਦਾ ਪ੍ਰਬੰਧਨ ਤੇ ਜੋਖਮ ਘਟਾਉਣ ਲਈ ਇੱਕ ਕੇਂਦਰ ਸਥਾਪਿਤ ਕਰਨ ਦੀ ਬੇਨਤੀ ਕੀਤੀ, ਤਾਂ ਜੋ ਉਹ ਇਸ ਖੇਤਰ ਦੀਆਂ ਆਫ਼ਤਾਂ ਨਾਲ ਨਿਪਟਣ ਵਿੱਚ ਆਪਣੀ ਮੁਹਾਰਤ ਪ੍ਰਦਾਨ ਕਰ ਸਕੇ।

 

https://youtu.be/G-0WkqwA_9A

 

****

 

ਵੀਆਰਆਰਕੇ/ਏਕੇ



(Release ID: 1657734) Visitor Counter : 206