PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 16 SEP 2020 6:15PM by PIB Chandigarh

 

Coat of arms of India PNG images free download https://static.pib.gov.in/WriteReadData/userfiles/image/image001JO7N.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 • ਭਾਰਤ ਵਿੱਚ ਇਕ ਦਿਨ ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਸਭ ਤੋਂ ਜ਼ਿਆਦਾ, ਪਿਛਲੇ 24 ਘੰਟਿਆਂ ਵਿੱਚ ਰਿਕਾਰਡ 82,961 ਮਰੀਜ਼ ਠੀਕ ਹੋਏ।
 • ਠੀਕ ਹੋਣ ਵਾਲੇ ਨਵੇਂ ਮਰੀਜ਼ਾਂ ਵਿੱਚ ਕਰੀਬ ਇੱਕ ਚੌਥਾਈ ਮਰੀਜ਼ ਇਕੱਲੇ ਮਹਾਰਾਸ਼ਟਰ ਤੋਂ, ਐਕਟਿਵ ਕੇਸਾਂ ਦੇ ਮੁਕਾਬਲੇ ਠੀਕ ਹੋਣ ਵਾਲਿਆਂ ਦੀ ਸੰਖਿਆ ਚਾਰ ਗੁਣਾ
 • ਦੇਸ਼ ਵਿੱਚ ਹੁਣ ਕੁੱਲ 9,95,933 ਐਕਟਿਵ ਕੇਸ ਹਨ, ਜਿਨ੍ਹਾਂ ਵਿੱਚ ਪਿਛਲੇ 24 ਘੰਟਿਆਂ ਵਿੱਚ ਦਰਜ ਕੀਤੇ ਗਏ 90,123 ਮਰੀਜ਼ ਸ਼ਾਮਲ ਹਨ।
 • ਕੋਵਿਡ-19 ਖ਼ਿਲਾਫ਼ ਲੜ ਰਹੇ ਹੈਲਥ ਵਰਕਰਾਂ ਦੇ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਬੀਮਾ ਸਕੀਮ ਨੂੰ ਹੋਰ 6 ਮਹੀਨਿਆਂ ਲਈ ਵਧਾਇਆ ਗਿਆ।

https://static.pib.gov.in/WriteReadData/userfiles/image/image005FOT3.jpg

IMG-20200916-WA0012.jpg

 

ਭਾਰਤ ਨੇ ਇੱਕ ਦਿਨ ਦੀ ਸਰਬਉੱਚ ਰਿਕਵਰੀ ਦਰ ਦਰਜ ਕੀਤੀ, ਪਿਛਲੇ 24 ਘੰਟਿਆਂ ਵਿੱਚ ਕੋਵਿਡ ਦੇ ਰਿਕਾਰਡ ਉੱਚ ਪੱਧਰ ਤੇ 82,961 ਠੀਕ ਹੋਏ

ਭਾਰਤ ਨੇ ਪਿਛਲੇ 24 ਘੰਟਿਆਂ ਵਿੱਚ ਇੱਕ ਦਿਨ ਦੀ ਸਭ ਤੋਂ ਵੱਧ ਰਿਕਵਰੀ ਕੀਤੀ ਹੈ ਕੋਵਿਡ-19 ਦੇ 82,961 ਮਰੀਜ਼ਾਂ ਨੂੰ ਠੀਕ ਕਰ ਕੇ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ, ਜਿਸ ਨਾਲ ਰਿਕਵਰੀ ਰੇਟ 78.53% ਤੇ ਪੁੱਜ ਗਿਆ ਹੈ ਕੁੱਲ ਰਿਕਵਰ ਹੋਏ ਮਾਮਲੇ 39,42,360 ਹਨ ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ (19423) ਨੇ ਨਵੀਂ ਰਿਕਵਰੀ ਵਿੱਚ 23.41% ਦਾ ਯੋਗਦਾਨ ਪਾਇਆ ਜਦਕਿ ਆਂਧਰ ਪ੍ਰਦੇਸ਼ (9628), ਕਰਨਾਟਕ (7406), ਉੱਤਰ ਪ੍ਰਦੇਸ਼ (6680) ਅਤੇ ਤਮਿਲ ਨਾਡੂ (5735) ਨੇ ਨਵੀਂ ਰਿਕਵਰੀ ਵਿੱਚ 35.5% ਦਾ ਯੋਗਦਾਨ ਪਾਇਆ ਤਕਰੀਬਨ 59% ਨਵੀਂ ਰਿਕਵਰੀ ਇਨ੍ਹਾਂ ਪੰਜ ਰਾਜਾਂ ਵਿਚ ਹੋਈ ਹੈ ਅੱਜ ਤੱਕ ਦੇਸ਼ ਵਿੱਚ 9,95,933 ਐਕਟਿਵ ਮਾਮਲੇ ਹਨ ਰਿਕਵਰੀ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਅੱਜ 29 ਲੱਖ (29,46,427) ਨੂੰ ਪਾਰ ਕਰ ਗਿਆ ਹੈ ਰਿਕਵਰ ਮਾਮਲੇ ਐਕਟਿਵ ਮਾਮਲਿਆਂ ਤੌਂ ਲਗਭਗ 4 ਗੁਣਾ (3.96) ਹਨ ਮਹਾਰਾਸ਼ਟਰ, ਕਰਨਾਟਕ, ਆਂਧਰ ਪ੍ਰਦੇਸ਼, ਉੱਤਰ ਪ੍ਰਦੇਸ਼, ਤਮਿਲ  ਨਾਡੂ ਵਿਚ ਕਰੀਬ 60% ਐਕਟਿਵ ਮਾਮਲੇ ਹਨ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 90,123 ਨਵੇਂ ਮਾਮਲੇ ਸਾਹਮਣੇ ਆਏ ਹਨ ਪਿਛਲੇ 24 ਘੰਟਿਆਂ ਵਿੱਚ 20,000 ਤੋਂ ਵੱਧ ਨਵੇਂ ਮਾਮਲਿਆਂ ਨਾਲ, ਮਹਾਰਾਸ਼ਟਰ ਇਸ ਸੂਚੀ ਵਿੱਚ ਸਭ ਤੋਂ ਅੱਗੇ ਹੈ ਇਸ ਤੋਂ ਬਾਅਦ ਆਂਧਰ ਪ੍ਰਦੇਸ਼ (8846) ਅਤੇ ਕਰਨਾਟਕ (7576) ਦਾ ਨੰਬਰ ਆਉਂਦਾ ਹੈ

 

https://pib.gov.in/PressReleseDetail.aspx?PRID=1654884

 

ਕੋਵਿਡ -19 ਨਾਲ ਲੜ ਰਹੇ ਸਿਹਤ ਕਰਮਚਾਰੀਆਂ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਬੀਮਾ ਯੋਜਨਾ ਨੂੰ 6 ਮਹੀਨਿਆਂ ਲਈ ਹੋਰ ਵਧਾਇਆ ਗਿਆ

ਕੋਵਿਡ -19 ਨਾਲ ਲੜ ਰਹੇ ਸਿਹਤ ਕਰਮਚਾਰੀਆਂ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਬੀਮਾ ਯੋਜਨਾ ਦਾ ਐਲਾਨ 30 ਮਾਰਚ 2020 ਨੂੰ 90 ਦਿਨਾਂ ਦੀ ਮਿਆਦ ਲਈ ਕੀਤਾ ਗਿਆ ਸੀ। ਇਸ ਨੂੰ 90 ਦਿਨਾਂ ਦੀ ਹੋਰ ਮਿਆਦ ਲਈ 25 ਸਤੰਬਰ, 2020 ਤੱਕ ਵਧਾ ਦਿੱਤਾ ਗਿਆ ਸੀ। ਯੋਜਨਾ ਨੂੰ ਹੁਣ ਹੋਰ 180 ਦਿਨਾਂ ਭਾਵ 6 ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ। ਇਹ ਕੇਂਦਰੀ ਸਕੀਮ ਸਿਹਤ ਸੰਭਾਲ ਅਮਲੇ ਨੂੰ 50 ਲੱਖ ਰੁਪਏ ਦਾ ਬੀਮਾ ਕਵਰ ਪ੍ਰਦਾਨ ਕਰਦੀ ਹੈ,ਜਿਸ ਵਿੱਚ ਕਮਿਊਨਿਟੀ ਹੈਲਥ ਵਰਕਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ ,ਜੋ ਸਿੱਧੇ ਤੌਰ 'ਤੇ ਕੋਵਿਦ ਮਰੀਜ਼ਾਂ ਦੇ ਸੰਪਰਕ ਵਿੱਚ ਆਉਂਦੇ ਹਨ ਅਤੇ ਇਸ ਲਈ ਸੰਕ੍ਰਮਿਤ ਹੋਣ ਦਾ ਖ਼ਤਰਾ ਹੋ ਸਕਦਾ ਹੈ। ਇਸ ਵਿਚ ਕੋਵਿਡ-19 ਕਾਰਨ ਅਚਾਨਕ ਜਾਨ ਦਾ ਨੁਕਸਾਨ ਵੀ ਸ਼ਾਮਲ ਹੈ।

https://pib.gov.in/PressReleseDetail.aspx?PRID=1654635

 

ਕੌਮਾਂਤਰੀ ਯਾਤਰੀਆਂ ਲਈ ਕੋਵਿਡ -19 ਟੈਸਟ

ਏਅਰਪੋਰਟ ਦਾਖ਼ਲੇ ਤੇ ਪਾਇਲਟ ਅਧਾਰ ਤੇ ਪ੍ਰੀਖਣ ਦੀ ਇਜਾਜ਼ਤ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਕੌਮਾਂਤਰੀ ਯਾਤਰੀਆਂ ਦੀ ਆਵਾਜਾਈ ਸੁਵਿਧਾ ਲਈ ਪਾਇਲਟ ਅਧਾਰ 'ਤੇ ਹਵਾਈ ਅੱਡੇ' ਦੇ ਦਾਖ਼ਲਿਆਂ ਮੌਕੇ ਆਰਟੀ/ਪੀਸੀਆਰ ਟੈਸਟਿੰਗ ਦੀ ਪ੍ਰਵਾਨਗੀ ਦਿੱਤੀ ਹੈ। ਇਸ ਤਹਿਤ, ਏਅਰਪੋਰਟ ਅਪਰੇਟਰ ਆਰਟੀ-ਪੀਸੀਆਰ ਟੈਸਟਿੰਗ ਲਈ ਸੈਂਪਲ ਕਲੈਕਸ਼ਨ ਕਮ ਵੇਟਿੰਗ ਲੌਂਜ ਦੀ ਸੁਵਿਧਾ ਤਿਆਰ ਕਰੇਗਾ ਜੇ ਟੈਸਟ ਦੇ ਨਤੀਜੇ ਨੈਗਟਿਵ ਆਉਂਦੇ ਹਨ ਤਾਂ ਯਾਤਰੀ ਨੂੰ ਵੇਟਿੰਗ ਲੌਂਜ ਤੋਂ ਬਾਹਰ ਨਿਕਲਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ ਅਤੇ ਕੁਨੈਕਟਿੰਗ ਫਲਾਈਟ ਨੂੰ ਫੜਨ ਲਈ ਬਾਕੀ ਕਾਊਂਟਰਾਂ ਵਲ ਅੱਗੇ ਵਧਣ ਲਈ ਕਿਹਾ ਜਾਵੇਗਾ , ਪਰ ਜੇਕਰ ਨਤੀਜੇ ਪੋਜ਼ੀਟਿਵ ਆਉਂਦੇ ਹਨ ਤਾਂ ਯਾਤਰੀਆਂ ਨੂੰ ਸੂਬੇ ਦੇ ਅਧਿਕਾਰੀਆਂ ਦੀਆਂ ਹਿਦਾਇਤਾਂ ਅਨੁਸਾਰ ਆਈਸੀਐੱਮਆਰ ਪ੍ਰੋਟੋਕੋਲ ਦੀ ਪਾਲਣਾ ਕਰਨੀ ਪਵੇਗੀ। ਕੋਈ ਵੀ ਯਾਤਰੀ ਅਣਅਧਿਕਾਰਤ ਤੌਰ ਤੇ ਬਾਹਰ ਨਹੀਂ ਜਾ ਸਕੇਗਾ ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

https://pib.gov.in/PressReleseDetail.aspx?PRID=1654635

 

ਕੋਚਾਂ ਦੀ ਦੇਖਭਾਲ਼ ਕਰਨ ਵਾਲੀਆਂ ਇਕਾਈਆਂ ਵਿੱਚ ਕੋਚਾਂ ਦਾ ਰੂਪਾਂਤਰਣ

ਭਾਰਤੀ ਰੇਲਵੇ ਨੇ 5231 ਗ਼ੈਰ-ਏਸੀ ਆਈਸੀਐੱਫ਼ ਕੋਚਾਂ ਨੂੰ ਅਸਥਾਈ ਰੂਪ ਵਿੱਚ ਲੌਕਡਾਊਨ ਦੇ ਦੌਰਾਨ ਕੋਵਿਡ-19 ਆਈਸੋਲੇਸ਼ਨ ਯੂਨਿਟ ਦੇ ਰੂਪ ਵਿੱਚ ਆਈਸੋਲੇਸ਼ਨ ਕੋਚਾਂ ਵਿੱਚ ਤਬਦੀਲ ਕਰ ਦਿੱਤਾ ਸੀ। ਉਨ੍ਹਾਂ ਦੀ ਮੰਗ ਅਨੁਸਾਰ 12.09.2020 ਨੂੰ 813 ਕੋਚ ਰਾਜ ਸਰਕਾਰਾਂ ਨੂੰ ਪ੍ਰਦਾਨ ਕੀਤੇ ਗਏ ਹਨ ਜਦੋਂ ਇਨ੍ਹਾਂ ਕੋਚਾਂ ਦੀ ਆਈਸੋਲੇਸ਼ਨ ਕੇਂਦਰਾਂ ਵਜੋਂ ਜ਼ਰੂਰਤ ਪੂਰੀ ਹੋ ਜਾਂਦੀ ਹੈ, ਤਾਂ ਫਿਰ ਤੋਂ ਇਨ੍ਹਾਂ ਕੋਚਾਂ ਨੂੰ ਯਾਤਰੀ ਸੇਵਾਵਾਂ ਵਿੱਚ ਬਹਾਲ ਕੀਤਾ ਜਾਵੇਗਾ ਇਹ ਜਾਣਕਾਰੀ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।

https://pib.gov.in/PressReleseDetail.aspx?PRID=1655117

 

ਕੇਂਦਰ ਸਰਕਾਰ ਨੇ ਕੋਵਿਡ -19 ਮਹਾਮਾਰੀ ਦੌਰਾਨ ਪੂਰੇ ਭਾਰਤ ਵਿੱਚ ਕਿਰਤੀਆਂ ਦੀ ਭਲਾਈ ਅਤੇ ਰੋਜ਼ਗਾਰ ਪੈਦਾ ਕਰਨ ਲਈ ਬੇਮਿਸਾਲ ਕਦਮ ਚੁੱਕੇ ਹਨ: ਸ਼੍ਰੀ ਗੰਗਵਾਰ

ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਨੇ ਅੱਜ ਕਿਹਾ ਹੈ ਕਿ ਕੋਵਿਡ -19 ਮਹਾਮਾਰੀ ਦੌਰਾਨ ਭਾਰਤ ਭਰ ਵਿੱਚ ਪ੍ਰਵਾਸੀ ਮਜ਼ਦੂਰਾਂ ਸਮੇਤ ਕਿਰਤ ਭਲਾਈ ਅਤੇ ਰੋਜ਼ਗਾਰ ਲਈ ਕੇਂਦਰ ਸਰਕਾਰ ਵੱਲੋਂ ਬਹੁਤ ਸਾਰੇ ਬੇਮਿਸਾਲ ਕਦਮ ਚੁੱਕੇ ਗਏ ਹਨ। ਇਸ ਦਾ ਵੇਰਵਾ ਦਿੰਦਿਆਂ ਉਨ੍ਹਾਂ ਕਿਹਾ: ਲੌਕਡਾਊਨ ਤੋਂ ਤੁਰੰਤ ਬਾਅਦ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਵਲੋਂ ਸਾਰੀਆਂ ਰਾਜ ਸਰਕਾਰਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਭੇਜੇ ਗਏ ਕਿ ਉਹ ਫੰਡ ਵਿਚੋਂ ਕਾਮਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਨਿਰਦੇਸ਼ ਦੇਣ। ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਦਾ ਸਭ ਤੋਂ ਵੱਧ ਅਨੁਪਾਤ ਉਸਾਰੀ ਕਾਮੇ ਹਨ। ਹੁਣ ਤੱਕ ਤਕਰੀਬਨ ਦੋ ਕਰੋੜ ਪ੍ਰਵਾਸੀ ਮਜ਼ਦੂਰਾਂ ਨੂੰ 5 ਹਜ਼ਾਰ ਰੁਪਏ ਦੀ ਸਹਾਇਤਾ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਸਿੱਧੇ ਤੌਰ 'ਤੇ ਭੇਜੀ ਗਈ ਹੈ। ਲੌਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਸਾਰੇ ਦੇਸ਼ ਵਿੱਚ 20 ਕੰਟਰੋਲ ਰੂਮ ਸਥਾਪਤ ਕੀਤੇ ਸਨ। ਲੌਕਡਾਊਨ ਦੌਰਾਨ ਮਜ਼ਦੂਰਾਂ ਦੀਆਂ 15000 ਤੋਂ ਵੱਧ ਸ਼ਿਕਾਇਤਾਂ ਨੂੰ ਇਨ੍ਹਾਂ ਕੰਟਰੋਲ ਰੂਮਾਂ ਰਾਹੀਂ ਹੱਲ ਕੀਤਾ ਗਿਆ ਅਤੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਦਖਲ ਕਾਰਨ ਦੋ ਲੱਖ ਤੋਂ ਵੱਧ ਕਾਮਿਆਂ ਨੂੰ ਉਨ੍ਹਾਂ ਦੀ ਬਣਦੀ 295 ਕਰੋੜ ਰੁਪਏ ਦੀ ਤਨਖਾਹ ਦਾ ਭੁਗਤਾਨ ਕਰ ਦਿੱਤਾ ਗਿਆ। ਕਰਮਚਾਰੀਆਂ ਨੂੰ ਉਨ੍ਹਾਂ ਦੇ ਈਪੀਐਫ ਖਾਤੇ ਰਾਹੀਂ ਘੱਟੋ ਘੱਟ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਅਧੀਨ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਈਪੀਐਫ ਦੇ ਸਾਰੇ ਮੈਂਬਰਾਂ ਨੂੰ ਆਪਣੇ ਈਪੀਐਫ ਖਾਤੇ ਵਿੱਚ ਜਮ੍ਹਾ ਕੀਤੇ ਆਪਣੇ ਕੁੱਲ ਭਵਿੱਖ ਨਿਧੀ ਦਾ 75 ਫ਼ੀਸਦ ਕਢਵਾਉਣ ਦੀ ਆਗਿਆ ਦਿੱਤੀ ਹੈ। ਅੱਜ ਤਕ, ਤਕਰੀਬਨ ਈਪੀਐਫਓ ਦੇ ਮੈਂਬਰਾਂ ਵਲੋਂ 39,000 ਕਰੋੜ ਰੁਪਏ ਵਾਪਸ ਲਏ ਗਏ ਹਨ।

https://pib.gov.in/PressReleseDetail.aspx?PRID=1654819

 

ਸ਼੍ਰੀ ਪੀਯੂਸ਼ ਗੋਇਲ ਨੇ ਕਿਹਾਪਿਛਲੇ ਹਫ਼ਤੇ ਨਿਰਯਾਤ ਵਿੱਚ ਦੋ ਅੰਕਾਂ ਦਾ ਵਾਧਾ ਦਰਸਾਉਂਦਾ ਹੈ ਕਿ ਦੇਸ਼ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ

ਰੇਲ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਸੇਵਾਵਾਂ ਦੇ ਨਿਰਯਾਤ ਲਈ 500 ਅਰਬ ਡਾਲਰ ਦਾ ਟੀਚਾ ਰੱਖਣ ਦਾ ਸੱਦਾ ਦਿੱਤਾ ਹੈ ਸ਼੍ਰੀ ਗੋਇਲ ਨੇ ਅੱਜ ਸੀਆਈਆਈ ਦੇ ਭਾਰਤ-ਬ੍ਰਿਟੇਨ ਸਲਾਨਾ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਵਰਚੁਅਲ ਮਾਧਿਅਮ ਰਾਹੀਂ ਸੰਬੋਧਨ ਕਰਦੇ ਹੋਏ ਕਿਹਾ ਕਿ ਅਜਿਹਾ ਅਸਾਨੀ ਨਾਲ ਕੀਤਾ ਜਾ ਸਕਦਾ ਹੈਉਨ੍ਹਾਂ ਨੇ ਕਿਹਾਅਸੀਂ ਸਾਰੇ ਭਰੋਸਾ ਰੱਖਦੇ ਹਾਂ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਆਪਣੇ 5 ਲੱਖ ਕਰੋੜ ਡਾਲਰ ਦੀ ਅਰਥਵਿਵਸਥਾ ਦੇ ਟੀਚੇ ਨੂੰ ਹਾਸਲ ਕਰੇਗਾ ਅਤੇ ਇਹ ਸਮਾਂ ਸਾਡੇ ਲਈ ਉਸ ਦਾ ਲਾਭ ਉਠਾਉਣ ਦਾ ਹੈ।  ਮੰਤਰੀ ਨੇ ਕਿਹਾ ਕਿ 8 ਤੋਂ 14 ਸਤੰਬਰ ਦੇ ਹਫ਼ਤੇ ਵਿੱਚ ਨਿਰਯਾਤ ਦਾ ਮੁੱਲ 6.88 ਅਰਬ ਡਾਲਰ ਰਿਹਾ ਜੋ ਪਿਛਲੇ ਸਾਲ ਦੀ ਸਮਾਨ ਮਿਆਦ  ਦੇ ਮੁਕਾਬਲੇ 10.73% ਅਧਿਕ ਹੈ ਉਨ੍ਹਾਂ ਕਿਹਾ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ ਸੁਧਾਰ ਦੀ ਰਾਹ ‘ਤੇ ਪਰਤ ਰਿਹਾ ਹੈ।  ਨਾਲ ਹੀ ਇਸ ਨਾਲ ਸਾਡਾ ਲਚੀਲਾਪਨਸਾਡਾ ‍ਆਤਮਵਿਸ਼ਵਾਸ ਅਤੇ ਸਾਡੀ ਇੱਛਾਸ਼ਕਤੀ ਇਨ੍ਹਾਂ ਅੰਕੜਿਆਂ ਵਿੱਚ ਝਲਕਦੀ ਹੁੰਦੀ ਹੈ

ਮੰਤਰੀ ਨੇ ਕਿਹਾ ਕਿ ਕੋਵਿਡ-19 ਵਿਸ਼ਵ ਮਹਾਮਾਰੀ ਤੋਂ ਉੱਭਰਣ ਵਿੱਚ ਭਾਰਤ ਦੀ ਸਮਰੱਥਾ ਦੇ ਸੰਦਰਭ ਵਿੱਚ ਸੀਆਈਆਈ ਨੇ ਜੋ ‍ਆਤਮਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ ਹੈ ਉਹ ਅਸਲ ਵਿੱਚ ਜ਼ਿਕਰਯੋਗ ਹੈ।  ਉਨ੍ਹਾਂ ਕਿਹਾਅਸੀਂ ਤੇਜ਼ੀ ਨਾਲ ਸੁਧਾਰ ਦਰਜ ਕਰਾਂਗੇਇਹ ਸੁਨਿਸ਼ਚਿਤ ਕਰਾਂਗੇ ਕਿ ਕਾਰੋਬਾਰ ਪਟਰੀ ‘ਤੇ ਪਰਤ ਆਏ ਅਤੇ ਅਸੀਂ ਵਿਕਾਸ  ਦੇ ਰਸਤੇ ‘ਤੇ ਵਾਪਸ ਆਈਏ।  ਉਨ੍ਹਾਂ ਕਿਹਾਸਾਨੂੰ ਵਿਸ਼ਵਾਸ ਹੈ ਕਿ ਸਾਡਾ ਵਿਨਿਰਮਾਣ ਖੇਤਰ ਅਗਲੇ 5 ਸਾਲਾਂ ਵਿੱਚ 300 ਅਰਬ ਡਾਲਰ ਦਾ ਵਿਕਾਸ ਕਰੇਗਾ  ਘਰੇਲੂ ਖਪਤ ਅਤੇ ਨਿਰਯਾਤ ਨੂੰ ਹੁਲਾਰਾ ਦੇਣ ਲਈ ਅਸੀਂ 24 ਉਦਯੋਗ ਉਪ - ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ

https://pib.gov.in/PressReleseDetail.aspx?PRID=1654721

 

ਕੋਵਿਡ -19 ਮਹਾਮਾਰੀ ਦੇ ਦੌਰਾਨ ਮਨਰੇਗਾ ਦਾ ਲਾਗੂਕਰਨ

ਮਨਰੇਗਾ ਇੱਕ ਮੰਗ ਅਨੁਸਾਰ ਚਲ ਰਹੀ ਮਜ਼ਦੂਰੀ ਰੋਜ਼ਗਾਰ ਸਕੀਮ ਹੈ ਗ੍ਰਾਮੀਣ ਖੇਤਰ ਦੇ ਇੱਕ ਪਰਿਵਾਰ ਦਾ ਹਰ ਬਾਲਗ ਮੈਂਬਰ ਜਿਸ ਕੋਲ ਜੌਬ ਕਾਰਡ (ਮਨਰੇਗਾ ਐਕਟ ਦੇ ਅਨੁਸਾਰ) ਹੈ, ਇਸ ਸਕੀਮ ਅਧੀਨ ਨੌਕਰੀ ਦੀ ਮੰਗ ਲਈ ਯੋਗ ਹੈ ਪ੍ਰਵਾਸੀ ਮਜ਼ਦੂਰਾਂ / ਪਰਿਵਾਰ ਵਜੋਂ ਸ਼੍ਰੇਣੀਬੱਧ ਜੌਬ ਕਾਰਡ ਧਾਰਕ ਨੂੰ ਇਸ ਯੋਜਨਾ ਵਿੱਚ ਰਜਿਸਟਰ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ ਪ੍ਰਵਾਸੀ ਮਜ਼ਦੂਰ/ਪਰਿਵਾਰ ਨੂੰ ਐਕਟ ਦੀ ਵਿਵਸਥਾ ਅਨੁਸਾਰ ਇੱਕ ਜੌਬ ਕਾਰਡ ਜਾਰੀ ਕੀਤਾ ਜਾ ਸਕਦਾ ਹੈ ਚਾਲੂ ਵਿੱਤ ਵਰ੍ਹੇ ਦੌਰਾਨ ਹੁਣ ਤੱਕ ਕੁੱਲ 86,81,928 ਨਵੇਂ ਜੌਬ ਕਾਰਡ ਜਾਰੀ ਕੀਤੇ ਗਏ ਹਨ, ਇਸਦੇ ਮੁਕਾਬਲੇ ਵਿੱਤ ਵਰ੍ਹੇ 2019-20 ਦੌਰਾਨ 64,95,823 ਨਵੇਂ ਜੌਬ ਕਾਰਡ ਜਾਰੀ ਕੀਤੇ ਗਏ ਹਨ। ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜਗਾਰ ਗਰੰਟੀ ਯੋਜਨਾ (ਮਹਾਤਮਾ ਗਾਂਧੀ ਐੱਨਆਰਈਜੀਐੱਸ) ਤਹਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਪ੍ਰੈਲ 2020 ਤੋਂ ਅਗਸਤ, 2020 ਤੱਕ ਜਾਰੀ ਕੀਤੀ ਗਈ ਕੁੱਲ ਰਕਮ 5870600 ਲੱਖ (ਜਾਰੀ ਕੀਤੇ ਗਏ ਧਨ) ਅਤੇ 5293764 ਲੱਖ (ਕੁੱਲ ਖਰਚ) ਹੈ ਕੇਂਦਰ ਸਰਕਾਰ ਲੋੜੀਂਦੇ ਫੰਡਾਂ ਨਾਲ ਰਾਜ ਸਰਕਾਰਾਂ ਦੇ ਸਰਗਰਮ ਸਮਰਥਨ ਨਾਲ ਹੁਣ ਤੱਕ ਕੰਮਾਂ ਦੀਆਂ ਮੰਗਾਂ ਨੂੰ ਪੂਰਾ ਕਰ ਸਕੀ ਹੈ। ਮੌਜੂਦਾ ਵਿੱਤ ਵਰ੍ਹੇ ਦੌਰਾਨ 10.09.2020 ਨੂੰ ਮੰਤਰਾਲੇ ਨੇ ਯੋਜਨਾ ਨੂੰ ਲਾਗੂ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਹੁਣ ਤੱਕ 60,44,098.23 ਲੱਖ ਰੁਪਏ ਜਾਰੀ ਕੀਤੇ ਹਨ ਅਗਸਤ, 2020 ਵਿੱਚ ਕੁੱਲ 238976142 ਪਰਸਨ ਡੇ ਅਗਸਤ 2019 ਵਿੱਚ ਕੁੱਲ   153052762 ਪਰਸਨਡੇ ਉਤਪੰਨ ਹੋਏ, ਮਹੀਨੇ ਵਿਚ 56% ਵਾਧਾ ਦਰਸਾਉਂਦਾ ਹੈ ਇਹ ਜਾਣਕਾਰੀ ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

https://pib.gov.in/PressReleasePage.aspx?PRID=1654684

 

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ (ਜੀਕੇਆਰਏ) ਇੱਕ 125 ਦਿਨਾਂ ਦਾ ਅਭਿਯਾਨ ਹੈ ਜਿਸ ਨੂੰ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 20 ਜੂਨ, 2020 ਨੂੰ ਸ਼ੁਰੂ ਕੀਤਾ ਗਿਆ ਸੀ ਇਸ ਦਾ ਮਿਸ਼ਨ ਸੀ ਕਿ ਵਾਪਸ ਪਰਤਣ ਵਾਲੇ ਪ੍ਰਵਾਸੀ ਮਜ਼ਦੂਰਾਂ ਅਤੇ ਇਸੇ ਤਰ੍ਹਾਂ ਕੋਵਿਡ-19 ਮਹਾਮਾਰੀ ਦੁਆਰਾ ਪ੍ਰਭਾਵਿਤ ਗ੍ਰਾਮੀਣ ਆਬਾਦੀ ਦੇ ਮਸਲਿਆਂ ਨੂੰ ਰਣਨੀਤੀ ਦੁਆਰਾ ਪ੍ਰੇਸ਼ਾਨ ਲੋਕਾਂ ਨੂੰ ਤੁਰੰਤ ਰੋਜ਼ਗਾਰ ਅਤੇ ਰੋਜ਼ੀ-ਰੋਟੀ ਦੇ ਮੌਕੇ ਮੁਹੱਈਆ ਕਰਵਾਏ ਜਾਣਇਸ ਅਧੀਨ ਆਮ ਜਨਤਕ ਬੁਨਿਆਦੀ ਢਾਂਚੇ ਵਾਲੇ ਪਿੰਡਾਂ ਨੂੰ ਸੰਤੁਸ਼ਟ ਕਰਨ ਅਤੇ ਆਮਦਨੀ ਪੈਦਾਵਾਰ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਲੰਬੇ ਸਮੇਂ ਦੇ ਰੋਜ਼ੀ-ਰੋਟੀ ਦੇ ਮੌਕਿਆਂ ਨੂੰ ਵਧਾਉਣ ਲਈ 6 ਰਾਜਾਂ ਵਿੱਚ ਚੁਣੇ ਗਏ 116 ਜ਼ਿਲ੍ਹਿਆਂ ਵਿੱਚ 25 ਕੰਮਾਂਤੇ ਧਿਆਨ ਕੇਂਦ੍ਰਿਤ ਕਰਕੇ 50,000 ਕਰੋੜ ਰੁਪਏ ਦੇ ਸਰੋਤ ਉਪਲਬਧ ਕਰਾਏ ਹਨ। ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਤਹਿਤ ਛੇ ਰਾਜਾਂ ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਅਧੀਨ ਮਨੁੱਖੀ ਰੋਜਗਾਰ ਦੇ ਦਿਨ27,21,17240 ਹੈ ਜਿਸ ਦੀ ਲਾਗਤ 23559.20 ਕਰੋੜ ਰੁਪਏ ਹੈ। ਇਹ ਜਾਣਕਾਰੀ ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

https://pib.gov.in/PressReleasePage.aspx?PRID=1654680

 

ਹਸਪਤਾਲਾਂ ਦੇ ਸਿਹਤ ਸੇਵਾਵਾਂ ਅਤੇ ਹੋਰ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੁੱਕੇ ਗਏ ਕਦਮ

ਹਸਪਤਾਲਾਂ ਅਤੇ ਡਿਸਪੈਂਸਰੀਆਂ ਦਾ ਵਿਸ਼ਾ ਰਾਜਾਂ ਦੇ ਅਧੀਨ ਹੋਣ ਦੇ ਕਾਰਨ, ਕੇਂਦਰ ਸਰਕਾਰ ਕੋਲ ਸਫਾਈ ਕਰਮਚਾਰੀਆਂ ਬਾਰੇ ਕੋਈ ਅੰਕੜੇ ਨਹੀਂ ਰੱਖੇ ਗਏ, ਜਿਨ੍ਹਾਂ ਦੀ ਕੋਵਿਡ -19 ਮਹਾਮਾਰੀ ਦੇ ਦੌਰਾਨ ਹਸਪਤਾਲਾਂ ਦੀ ਸਾਫ-ਸਫਾਈ ਅਤੇ ਮੈਡੀਕਲ ਕਚਰੇ ਨਾਲ ਸਬੰਧਿਤ ਸਿਹਤ ਅਤੇ ਸੁਰੱਖਿਆ ਦੇ ਖਤਰਿਆਂ ਕਾਰਨ ਮੌਤ ਹੋ ਗਈ ਹੈ। ਰਾਜਾਂ ਨੂੰ ਲਾਗ ਰੋਕਥਾਮ ਅਤੇ ਨਿਯੰਤਰਣ ਕਮੇਟੀਆਂ ਦਾ ਗਠਨ ਕਰਨ ਲਈ ਕਿਹਾ ਗਿਆ ਸੀ। ਹਸਪਤਾਲਾਂ ਦੁਆਰਾ ਇੱਕ ਨੋਡਲ ਅਧਿਕਾਰੀ ਦੀ ਸ਼ਨਾਖਤ ਵੀ ਕਰਨੀ ਸੀ ਜੋ ਸਿਹਤ ਸੰਭਾਲ ਕਰਮਚਾਰੀਆਂ ਦੀ ਨਿਗਰਾਨੀ ਕਰੇਗਾ ਅਤੇ ਉਨ੍ਹਾਂ ਦੀ ਐਕਸਪੋਜਰ ਸਥਿਤੀ ਦੀ ਸਮੀਖਿਆ ਕਰੇਗਾ। ਉੱਚ ਜੋਖਮ ਦੇ ਐਕਸਪੋਜਰ ਤੇ 7 ਦਿਨਾਂ ਲਈ ਅਲੱਗ-ਅਲੱਗ ਰੱਖਿਆ ਜਾਂਦਾ ਹੈਉਨ੍ਹਾਂ ਦੇ ਐਕਸਪੋਜਰ / ਕਲੀਨਿਕਲ ਪ੍ਰੋਫਾਈਲ ਦੇ ਅਧਾਰ ਤੇ ਅਜਿਹੇ ਡਾਕਟਰ, ਨਰਸਿੰਗ ਅਧਿਕਾਰੀ ਅਤੇ ਹੋਰ ਸਿਹਤ ਕਰਮਚਾਰੀ ਨੂੰ ਅਗਲੇ ਇਕ ਹੋਰ ਹਫ਼ਤੇ ਲਈ ਵੱਖ ਰੱਖਣ ਬਾਰੇ ਨੋਡਲ ਅਫਸਰ / ਵਿਭਾਗ ਦੇ ਮੁਖੀ (ਜਾਂ ਉਸ ਦੀ ਨਿਯੁਕਤ ਸਬ-ਕਮੇਟੀ) ਦੁਆਰਾ ਫੈਸਲਾ ਲੈਣਾ ਹੋਵੇਗਾ। ਹਸਪਤਾਲ ਦੇ ਕੋਵਿਡ ਅਤੇ ਗ਼ੈਰ-ਕੋਵਿਡ ਖੇਤਰਾਂ ਵਿਚ ਸਿਹਤ ਕਾਰਜਾਂ ਦੇ ਪ੍ਰਬੰਧਨ ਲਈ ਇੱਕ ਅਡਵਾਈਜ਼ਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ 18 ਜੂਨ, 2020 ਨੂੰ ਜਾਰੀ ਕੀਤੀ ਗਈ ਸੀ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਫੀਲਡ ਪੱਧਰ ਦੇ ਸਿਹਤ ਵਰਕਰਾਂ ਸਮੇਤ ਸਿਹਤ ਸੰਭਾਲ਼ ਕਰਮਚਾਰੀਆਂ ਲਈ ਪੀਪੀਈਜ਼ ਦੀ ਤਰਕਸ਼ੀਲ ਵਰਤੋਂ ਬਾਰੇ ਹੋਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਅਡਵਾਈਜ਼ਰੀ ਵਿੱਚ ਰਾਜ ਸਰਕਾਰਾਂ ਨੂੰ ਸੰਕ੍ਰਮਣ ਰੋਕਥਾਮ ਅਤੇ ਨਿਯੰਤਰਣ ਅਭਿਆਸਾਂ ਬਾਰੇ ਦਿਸ਼ਾ-ਨਿਰਦੇਸ਼ ਵੀ ਪ੍ਰਦਾਨ ਕੀਤੇ ਗਏ ਹਨ। ਰਾਜਾਂ ਨੂੰ ਹਸਪਤਾਲ ਦੇ ਕਾਰਕੁੰਨਾਂ ਨੂੰ ਸੰਕ੍ਰਮਣ ਦੀ ਰੋਕਥਾਮ ਅਤੇ ਨਿਯੰਤਰਣ ਅਭਿਆਸਾਂ ਬਾਰੇ ਟ੍ਰੇਨਿੰਗ ਦੇਣ ਦੀ ਬੇਨਤੀ ਕੀਤੀ ਗਈ ਸੀ। ਆਈਜੀਓਟੀ ਪਲੇਟਫਾਰਮ 'ਤੇ ਸਿਹਤ ਸੰਭਾਲ ਕਰਮਚਾਰੀਆਂ ਦੀਆਂ ਸਾਰੀਆਂ ਸ਼੍ਰੇਣੀਆਂ ਲਈ ਸੰਕ੍ਰਮਣ ਰੋਕਥਾਮ ਅਤੇ ਨਿਯੰਤਰਣ ਦੀ ਟ੍ਰੇਨਿੰਗ ਵੀ ਉਪਲਬਧ ਕਰਵਾਈ ਗਈ ਸੀ। ਇਹ ਜਾਣਕਾਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ ਸ੍ਰੀ ਰਾਮਦਾਸ ਅਠਾਵਲੇ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

https://pib.gov.in/PressReleseDetail.aspx?PRID=1654924

 

ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਨੇ ਚਲ ਰਹੀ ਮਹਾਮਾਰੀ ਦੇ ਮੱਦੇਨਜ਼ਰ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਬੁਢਾਪਾ ਘਰਾਂ (ਓਲਡ ਏਜ ਹੋਮਜ਼) ਨੂੰ ਚਲਾਉਣ ਅਤੇ ਸੰਭਾਲਣ ਲਈ ਅਡਵਾਂਸ ਗ੍ਰਾਂਟ ਜਾਰੀ ਕਰਨ ਦਾ ਫੈਸਲਾ ਕੀਤਾ

ਚਲ ਰਹੀ ਮਹਾਮਾਰੀ ਦੇ ਮੱਦੇਨਜ਼ਰ ਅਤੇ ਇਸ ਤੱਥ ਨੂੰ ਧਿਆਨ ਵਿੱਚ ਰੱਖਦਿਆਂ ਕਿ ਲਾਗੂਕਰਨ ਏਜੰਸੀਆਂ ਕੋਲ ਓਲਡ ਏਜ ਹੋਮਜ਼ ਚਲਾਉਣ ਅਤੇ ਸਾਂਭਣ ਲਈ ਲੋੜੀਂਦੇ ਫੰਡ ਨਹੀਂ ਹੋਣਗੇ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੇ ਉਨ੍ਹਾਂ ਨੂੰ ਅਗਾਉਂ ਗ੍ਰਾਂਟ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਲਾਗੂਕਰਨ ਏਜੰਸੀਆਂ ਨੂੰ 2020-21 ਦੌਰਾਨ ਹੁਣ ਤੱਕ ਕੁੱਲ 83.74 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਸੀਨੀਅਰ ਸਿਟੀਜ਼ਨਜ਼ ਲਈ ਰਾਸ਼ਟਰੀ ਕਾਰਜ ਯੋਜਨਾ (ਐੱਨਏਪੀਐੱਸਆਰਸੀ) ਲਾਗੂ ਕਰ ਰਿਹਾ ਹੈ, ਜਿਸ ਵਿੱਚ ਸੀਨੀਅਰ ਸਿਟੀਜ਼ਨਜ਼ ਲਈ ਏਕੀਕ੍ਰਿਤ ਪ੍ਰੋਗਰਾਮ (ਆਈਪੀਐੱਸਆਰਸੀ) ਇੱਕ ਹਿੱਸਾ ਹੈ, ਦੇ ਤਹਿਤ, ਲਾਗੂਕਰਨ ਏਜੰਸੀਆਂ ਜਿਵੇਂ ਕਿ ਰਾਜ ਸਰਕਾਰਾਂ / ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ (ਰਜਿਸਟਰਡ ਸੁਸਾਇਟੀਆਂ ਦੁਆਰਾ) / ਪੰਚਾਇਤੀ ਰਾਜ ਸੰਸਥਾਵਾਂ / ਸਥਾਨਕ ਸੰਸਥਾਵਾਂ; ਗ਼ੈਰ-ਸਰਕਾਰੀ ਸੰਸਥਾਵਾਂ / ਸਵੈ-ਇੱਛੁਕ ਸੰਸਥਾਵਾਂ ਨੂੰ, ਪਰਸਪਰ, ਸੀਨੀਅਰ ਸਿਟੀਜ਼ਨ ਹੋਮਜ਼ (ਬੁਢਾਪਾ ਘਰ) ਚਲਾਉਣ ਅਤੇ ਰੱਖ-ਰਖਾਅ ਲਈ ਸਹਾਇਤਾ ਗ੍ਰਾਂਟ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ,ਸ਼੍ਰੀ ਰਤਨ ਲਾਲ ਕਟਾਰੀਆ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

https://pib.gov.in/PressReleseDetail.aspx?PRID=1654923

 

ਕੋਰੋਨਾ ਸੰਕਟ ਦੇ ਦੌਰਾਨ ਪੀਐੱਮਯੂਵਾਈ ਦੇ ਅਧੀਨ ਸਿਲੰਡਰ ਵੰਡੇ ਗਏ

01.05.2016 ਤੋਂ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਦੀ ਸ਼ੁਰੂਆਤ ਗ਼ਰੀਬ ਘਰਾਂ ਦੀ ਬਾਲਗ ਮਹਿਲਾਵਾਂਨੂੰ ਡਿਪਾਜ਼ਿਟ ਮੁਫ਼ਤ ਐੱਲਪੀਜੀਦੇਣ ਲਈ ਕੀਤੀ ਗਈ ਸੀ ਇਸਦਾ ਟੀਚਾ 7 ਸਤੰਬਰ, 2019 ਨੂੰ ਪ੍ਰਾਪਤ ਕੀਤਾ ਗਿਆ ਸੀ। ਕੋਰੋਨਾ ਸੰਕਟ ਦੌਰਾਨ ਪੀਐੱਮਯੂਵਾਈ ਦੇ ਲਾਭਾਰਥੀਆਂ ਨੂੰ 13.06 ਕਰੋੜ ਸਿਲੰਡਰ ਵੰਡੇ ਗਏ ਹਨ। ਇਹ ਜਾਣਕਾਰੀ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ,ਸ਼੍ਰੀਧਰਮੇਂਦਰ ਪ੍ਰਧਾਨ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

https://pib.gov.in/PressReleseDetail.aspx?PRID=1654934

 

ਰੱਖਿਆ ਸੇਵਾਵਾਂ ਵਿੱਚ ਕੋਵਿਡ -19 ਕੇਸ

ਆਰਮੀ , ਨੇਵੀ ਅਤੇ ਏਅਰ-ਇੰਡੀਆ ਵਿੱਚ ਕੋਵਿਡ -19 ਦੇ ਕੇਸਾਂ ਦੀ ਗਿਣਤੀ ਕ੍ਰਮਵਾਰ 16758, 1365 ਅਤੇ 1716 ਹੈ ਆਰਮੀ ਅਤੇ ਏਅਰ-ਇੰਡੀਆ ਵਿਚ ਕੋਵਿਡ -19 ਕਾਰਨ ਮ੍ਰਿਤਕਾਂ ਦੀ ਗਿਣਤੀ ਕ੍ਰਮਵਾਰ 32 ਅਤੇ 03 ਹੈ ਅਤੇ ਨੇਵੀ ਦੇ ਮਾਮਲੇ ਵਿਚ ਇਹ ਗਿਣਤੀ ਕੋਈ ਨਹੀਂਹੈ। ਮੌਜੂਦਾ ਨਿਯਮਾਂ ਦੇ ਅਨੁਸਾਰ, ਸੇਵਾ ਦੌਰਾਨ ਛੂਤ ਦੀਆਂ ਬਿਮਾਰੀਆਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਕੋਈ ਵਿਸ਼ੇਸ਼ ਮੁਆਵਜ਼ਾ ਨਹੀਂ ਹੈ। ਹਾਲਾਂਕਿ, ਸੇਵਾ ਦੌਰਾਨ ਹੋਣ ਵਾਲੀਆਂ ਸਾਰੀਆਂ ਮੌਤਾਂ ਨੂੰ ਟਰਮੀਨਲ ਲਾਭ ਦਿੱਤੇ ਜਾਂਦੇ ਹਨ। ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਨੇ ਅੱਜ ਲੋਕ ਸਭਾ ਵਿੱਚ ਸ਼੍ਰੀ ਅਨੂਮੂਲਾ ਰੇਵੰਥ ਰੈਡੀ ਦੇ ਲਿਖਤੀ ਜਵਾਬ ਵਿੱਚ ਦਿੱਤੀ।

 

https://pib.gov.in/PressReleseDetail.aspx?PRID=1655098

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

 • ਮਹਾਰਾਸ਼ਟਰ: ਮਹਾਰਾਸ਼ਟਰ ਸਰਕਾਰ ਨੇ ਸਾਰੇ ਰਾਜ ਦੇ ਹਸਪਤਾਲਾਂ ਵਿੱਚ ਸੀਟੀ-ਸਕੈਨ ਟੈਸਟ ਕਰਵਾਉਣ ਲਈ ਖ਼ਰਚੇ ਤੈਅ ਕਰਨ ਲਈ ਇੱਕ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਰਾਜ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਹੈ ਕਿ ਵੱਖ-ਵੱਖ ਹਸਪਤਾਲਾਂ ਵੱਲੋਂ ਵੱਧ ਪੈਸੇ ਲੈਣ ਸਬੰਧੀ ਕਈ ਸ਼ਿਕਾਇਤਾਂ ਦੇ ਚੱਲਦਿਆਂ ਸਰਕਾਰ ਨੇ ਇਨ੍ਹਾਂ ਟੈਸਟਾਂ ਲਈ ਕੀਮਤ ਨੂੰ ਸੀਮਤ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਮੁੱਖ ਮੰਤਰੀ ਊਧਵ ਠਾਕਰੇ ਨੇ ਰਾਜ ਸਰਕਾਰ ਦੀ ਮੇਰਾ ਪਰਿਵਾਰ, ਮੇਰੀ ਜ਼ਿੰਮੇਵਾਰੀਪਹਿਲ ਨੂੰ ਲਾਗੂ ਕਰਨ ਲਈ ਸਾਰੇ ਪਿੰਡ ਦੇ ਸਰਪੰਚਾਂ ਦੀ ਮਦਦ ਮੰਗੀ ਹੈ। ਮੁੱਖ ਮੰਤਰੀ ਨੇ ਉਪ-ਮੁੱਖ ਮੰਤਰੀ ਅਜੀਤ ਪਵਾਰ ਦੇ ਨਾਲ ਰਾਜ ਦੇ 28,000 ਸਰਪੰਚਾਂ ਨਾਲ ਇੱਕ ਵਰਚੁਅਲ ਬੈਠਕ ਕੀਤੀ।
 • ਰਾਜਸਥਾਨ: ਰਾਜਸਥਾਨ ਦੇ ਪ੍ਰਾਈਵੇਟ ਹਸਪਤਾਲਾਂ ਅਤੇ ਪ੍ਰਯੋਗਸ਼ਾਲਾਵਾਂ ਵਿੱਚ ਕੋਵਿਡ-19 ਟੈਸਟਾਂ ਦੀਆਂ ਨਿਰਧਾਰਤ ਦਰਾਂ ਨੂੰ ਘਟਾ ਕੇ 1,200 ਰੁਪਏ ਕਰ ਦਿੱਤਾ ਗਿਆ ਹੈ। ਸਿਹਤ ਮੰਤਰੀ ਡਾ: ਰਘੂ ਸ਼ਰਮਾ ਨੇ ਕਿਹਾ ਕਿ ਆਰਟੀ-ਪੀਸੀਆਰ ਟੈਸਟਿੰਗ ਕਿੱਟ, ਰੀਐਜੈਂਟਸ, ਵੀਟੀਐੱਮ ਕਿੱਟ ਅਤੇ ਹੋਰ ਉਪਭੋਗਤਾ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ, ਇਸ ਲਈ ਆਮ ਲੋਕਾਂ ਨੂੰ ਘੱਟ ਕੀਮਤਾਂ ਤੇ ਜਾਂਚ ਦੀ ਸੁਵਿਧਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਸਵਾਈ ਮਾਨ ਸਿੰਘ ਮੈਡੀਕਲ ਕਾਲਜ ਦੇ ਸੀਨੀਅਰ ਡਾਕਟਰਾਂ ਅਤੇ ਹੋਰ ਵਿਸ਼ਾ ਮਾਹਰਾਂ ਦੀ ਸਲਾਹ ਮਸ਼ਵਰੇ ਤੋਂ ਬਾਅਦ ਲਿਆ ਗਿਆ। ਇਸ ਦੌਰਾਨ, ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਤਜੁਰਬੇਕਾਰ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ ਅਤੇ ਰਾਜਸਥਾਨ ਵਿੱਚ ਕੋਵਿਡ-19 ਪ੍ਰਬੰਧਨ ਰਣਨੀਤੀਆਂ ਦੇ ਨਫੇ ਅਤੇ ਨੁਕਸਾਨ ਬਾਰੇ ਵਿਚਾਰ-ਵਟਾਂਦਰਾ ਕੀਤਾ।
 • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਸਰਕਾਰ ਨੇ ਮਹਾਰਾਸ਼ਟਰ ਤੋਂ ਸਪਲਾਈ ਦੀ ਮੁਅੱਤਲੀ ਤੋਂ ਬਾਅਦ ਮੈਡੀਕਲ ਸੰਕਟ ਨੂੰ ਦੂਰ ਕਰਨ ਲਈ ਚੁੱਕੇ ਹੋਰ ਕਦਮਾਂ ਵਿੱਚ ਆਕਸੀਜਨ ਦੀ ਉਦਯੋਗਿਕ ਵਰਤੋਂ ਤੇ ਪਾਬੰਦੀ ਲਗਾਈ ਹੈ। ਰਾਜ ਆਕਸੀਜਨ ਸਿਲੰਡਰ ਦੀ ਭਾਰੀ ਘਾਟ ਨਾਲ ਜੂਝ ਰਿਹਾ ਹੈ ਅਤੇ ਬਦਲਵੇਂ ਪ੍ਰਬੰਧ ਕਰਨ ਵਿੱਚ ਰੁੱਝਿਆ ਹੋਇਆ ਹੈ
 • ਛੱਤੀਸਗੜ੍ਹ: ਮੰਗਲਵਾਰ ਨੂੰ ਛੱਤੀਸਗੜ੍ਹ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 3,450 ਕੋਰੋਨਾ ਵਾਇਰਸ ਦੇ ਕੇਸ ਆਏ, ਜਿਸ ਨਾਲ ਰਾਜ ਵਿੱਚ ਕੇਸਾਂ ਦੀ ਗਿਣਤੀ 70,777 ਹੋ ਗਈ ਹੈ। ਸਰਕਾਰ ਨੇ ਦੁਰਗ ਜ਼ਿਲ੍ਹਾ ਹਸਪਤਾਲ ਵਿੱਚ 50 ਆਕਸੀਜਨ ਬੈੱਡਾਂ ਦੀ ਸੁਵਿਧਾ ਸ਼ੁਰੂ ਕੀਤੀ ਹੈ। ਦੁਰਗ ਪ੍ਰਸ਼ਾਸਨ ਨੇ ਹੋਮ ਆਈਸੋਲੇਸ਼ਨ ਵਿੱਚ ਰਹਿਣ ਵਾਲੇ ਮਰੀਜ਼ਾਂ ਲਈ ਟੋਲ ਫ੍ਰੀ ਨੰਬਰ ਜਾਰੀ ਕੀਤੇ ਹਨ ਜ਼ਿਲ੍ਹਾ ਪ੍ਰਸ਼ਾਸਨ ਨੇ ਆਦੇਸ਼ ਦਿੱਤਾ ਹੈ ਕਿ ਮੁੰਗੇਲੀ ਜ਼ਿਲ੍ਹੇ ਵਿੱਚ 7 ਦਿਨਾਂ ਦਾ ਲੌਕਡਾਊਨ ਲੱਗੇਗਾ।
 • ਕੇਰਲ: ਰਾਜ ਮੰਤਰੀ ਮੰਡਲ ਨੇ ਇੱਕ ਆਰਡੀਨੈਂਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨਾਲ ਕੋਵਿਡ-19 ਦੇ ਮਰੀਜ਼ਾਂ ਅਤੇ ਬੀਮਾਰ ਲੋਕਾਂ ਨੂੰ ਆਗਾਮੀ ਲੋਕਲ ਬਾਡੀ ਚੋਣਾਂ ਵਿੱਚ ਡਾਕ ਰਾਹੀਂ ਵੋਟਾਂ ਪਾਉਣ ਦੀ ਆਗਿਆ ਦਿੱਤੀ ਗਈ ਹੈ। ਵੋਟਿੰਗ ਦੇ ਘੰਟਿਆਂ ਨੂੰ ਇੱਕ ਘੰਟਾ ਹੋਰ ਵਧਾਉਣ ਦਾ ਵੀ ਫੈਸਲਾ ਲਿਆ ਗਿਆ ਹੈ। ਮੰਤਰੀ ਮੰਡਲ ਦਾ ਅੱਜ ਇੱਕ ਹੋਰ ਫੈਸਲਾ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਨੂੰ ਉਨ੍ਹਾਂ ਦੇ ਪੀਐੱਫ਼ ਖਾਤਿਆਂ ਵਿੱਚ ਨਿਵੇਸ਼ ਕਰਨਾ ਸੀ, ਜਿਸਦੀ ਕੋਵਿਡ-19 ਕਰਕੇ ਪ੍ਰੇਰਿਤ ਵਿੱਤੀ ਸੰਕਟ ਤੋਂ ਬਾਅਦ ਉਨ੍ਹਾਂ ਦੀ ਮੁੱਢਲੀ ਤਨਖਾਹ ਵਿੱਚੋਂ ਕਟੌਤੀ ਕਰ ਦਿੱਤੀ ਗਈ ਸੀ। ਪੰਜ ਮਹੀਨਿਆਂ ਲਈ 6 ਦਿਨਾਂ ਦੀ ਤਨਖਾਹ ਕੱਟ ਦਿੱਤੀ ਗਈ ਸੀ ਰਾਜ ਦੇ ਵਿੱਤ ਮੰਤਰੀ ਥਾਮਸ ਈਸਾਕ ਨੂੰ ਕੋਵਿਡ-19 ਤੋਂ ਠੀਕ ਹੋਣ ਤੋਂ ਬਾਅਦ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਦੌਰਾਨ ਰਾਜਧਾਨੀ ਵਿੱਚ ਇੱਕ ਪਲਾਸਟਿਕ ਫੈਕਟਰੀ ਦੇ 110 ਕਾਮਿਆਂ ਦਾ ਪਾਜ਼ਿਟਿਵ ਟੈਸਟ ਆਇਆ ਹੈ। ਇਸ ਸਮੇਂ ਰਾਜ ਵਿੱਚ 31,156 ਕੋਵਿਡ ਮਰੀਜ਼ ਇਲਾਜ ਕਰਵਾ ਰਹੇ ਹਨ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 2,08,141 ਵਿਅਕਤੀ ਨਿਗਰਾਨੀ ਅਧੀਨ ਹਨ। ਰਾਜ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 466 ਹੈ।
 • ਤਮਿਲ ਨਾਡੂ: ਪੁਦੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੇ ਕਿਹਾ ਕਿ ਕੋਵਿਡ-19 ਸੁਰੱਖਿਆ ਨਿਯਮਾਂ ਨੂੰ ਲਾਗੂ ਕਰਨ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਪ੍ਰੋਟੋਕੋਲ ਦੀ ਉਲੰਘਣਾ ਨੂੰ ਰੋਕਣ ਲਈ ਪੁਲਿਸ, ਮਾਲੀਆ ਅਤੇ ਮਿਉਂਸੀਪਲ ਅਧਿਕਾਰੀ ਸ਼ਾਮਲ ਕਰਕੇ ਸਾਂਝੀਆਂ ਮੋਬਾਈਲ ਟੀਮਾਂ ਦਾ ਗਠਨ ਕੀਤਾ ਜਾਵੇਗਾ। ਤਮਿਲ ਨਾਡੂ ਮੁੱਖ ਮੰਤਰੀ ਏਡੱਪਾਡੀ ਕੇ ਪਲਾਨੀਸਵਾਮੀ ਨੇ ਅਸੈਂਬਲੀ ਨੂੰ ਦੱਸਿਆ ਕਿ ਰਾਜ ਸਰਕਾਰ ਦੀਆਂ ਠੋਸ ਕੋਸ਼ਿਸ਼ਾਂ ਸਦਕਾ ਤਮਿਲ ਨਾਡੂ ਵਿੱਚ ਕੋਰੋਨਾ ਵਾਇਰਸ ਦੀ ਬਿਮਾਰੀ ਘਟਣ ਲੱਗੀ ਹੈ; ਮਹਾਂਮਾਰੀ ਬਾਰੇ ਅਸੈਂਬਲੀ ਵਿੱਚ ਬਹਿਸ ਦਾ ਜਵਾਬ ਦਿੰਦਿਆਂ ਪਲਾਨੀਸਵਾਮੀ ਨੇ ਕਿਹਾ ਕਿ ਤਮਿਲ ਨਾਡੂ ਵਿੱਚ ਰਿਕਵਰੀ ਦੀ ਦਰ ਦੇਸ਼ ਵਿੱਚ ਸਭ ਤੋਂ ਵੱਧ (89%) ਹੈ ਜਦੋਂ ਕਿ ਮੌਤ ਦਰ ਸਭ ਤੋਂ ਘੱਟ (1.67%) ਹੈ। ਰਾਜ ਸਰਕਾਰ ਨੇ 13 ਯੂਨੀਵਰਸਿਟੀਆਂ ਅਤੇ ਡਾਇਰੈਕਟਰ ਟੈਕਨੀਕਲ ਐਜੂਕੇਸ਼ਨ (ਡੀਓਟੀ) ਨੂੰ ਇਸ ਮਹੀਨੇ ਦੇ ਆਖਰੀ ਸਮੈਸਟਰ ਦੀਆਂ ਪ੍ਰੀਖਿਆਵਾਂ ਕਰਵਾਉਣ ਦੀ ਆਗਿਆ ਦੇ ਦਿੱਤੀ ਹੈ
 • ਕਰਨਾਟਕ: ਮੰਗਲਵਾਰ ਨੂੰ ਰਾਜ ਮੰਤਰੀ ਮੰਡਲ ਨੇ ਮੌਜੂਦਾ ਰਾਜ ਦੀ ਉਧਾਰ ਲੈਣ ਦੀ ਸੀਮਾ ਨੂੰ ਮੌਜੂਦਾ 3 ਫ਼ੀਸਦੀ ਦੀ ਬਜਾਏ ਜੀਐੱਸਡੀਪੀ ਦੇ 5 ਫ਼ੀਸਦੀ ਤੱਕ ਵਧਾਉਣ ਲਈ ਕਰਨਾਟਕ ਫਿਸਕਲ ਰਿਸਪਾਂਸੀਬਿਲੀਟੀ ਐਕਟ (ਕੇਐੱਫ਼ਆਰਏ) ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ; ਅਸਲ ਵਿੱਚ, ਇਹ ਰਾਜ ਨੂੰ ਕੇਐੱਫ਼ਆਰਏ ਅਧੀਨ ਵਿੱਤੀ ਅਨੁਸ਼ਾਸਨ ਦੀ ਉਲੰਘਣਾ ਕੀਤੇ ਬਿਨਾਂ ਕਰਜ਼ਿਆਂ ਵਿੱਚ 36,000 ਕਰੋੜ ਰੁਪਏ ਵਾਧੂ ਇਕੱਠੇ ਕਰਨ ਦੀ ਮਨਜੂਰੀ ਦੇਵੇਗਾ ਰਾਜ ਦੇ ਗ੍ਰਹਿ ਮੰਤਰੀ ਬਾਸਵਰਾਜ ਬੋੱਮਈ ਨੂੰ ਕੋਵਿਡ ਲਈ ਪਾਜ਼ਿਟਿਵ ਪਾਇਆ ਗਿਆ ਹੈ; ਉਹ ਚੌਥਾ ਮੰਤਰੀ ਹੈ ਜੋ ਰਾਜ ਵਿੱਚ ਕੋਵਿਡ ਪਾਜ਼ਿਟਿਵ ਆਇਆ ਹੈ ਕਰਨਾਟਕ ਦੀ ਸਰਕਾਰੀ ਮੈਡੀਕਲ ਅਫ਼ਸਰ ਐਸੋਸੀਏਸ਼ਨ (ਕੇਜੀਐੱਮਓਏ) ਦੇ ਅਧੀਨ ਡਾਕਟਰ 18 ਸਤੰਬਰ ਤੱਕ ਹੜਤਾਲ ਜਾਰੀ ਰੱਖਣਗੇ; ਡਾਕਟਰ ਮੈਡੀਕਲ ਸਿੱਖਿਆ ਵਿਭਾਗ ਵਿੱਚ ਆਪਣੇ ਸਾਥੀਆਂ ਨਾਲ ਬਰਾਬਰ ਤਨਖਾਹ ਦੀ ਮੰਗ ਕਰ ਰਹੇ ਹਨ, ਜਾਂ ਕੇਂਦਰ ਸਰਕਾਰ ਦੀ ਸਿਹਤ ਸਕੀਮ ਅਨੁਸਾਰ ਸੋਧ ਕਰਨ ਦੀ ਮੰਗ ਕਰ ਰਹੇ ਹਨ।
 • ਆਂਧਰ ਪ੍ਰਦੇਸ਼: ਰਾਜ ਦੁਆਰਾ ਉਨ੍ਹਾਂ ਉਮੀਦਵਾਰਾਂ ਲਈ ਵਿਸ਼ੇਸ਼ ਕਮਰੇ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਦੀ ਪਾਜ਼ਿਟਿਵ ਟੈਸਟਿੰਗ ਆਈ ਹੈ ਅਤੇ ਉਹ ਹਾਲੇ ਵੀ ਪਿੰਡ ਅਤੇ ਵਾਰਡ ਸਕੱਤਰੇਤ ਦੀਆਂ ਅਸਾਮੀਆਂ ਦੀ ਭਰਤੀ ਲਈ ਟੈਸਟ ਵਿੱਚ ਸ਼ਾਮਲ ਹੋ ਰਹੇ ਹਨ ਤਿਰੂਮਲਾ ਤਿਰੂਪਤੀ ਦੇਵਸਥਾਨਮ ਨੇ ਭਾਰਤ ਸਰਕਾਰ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਸ਼ਰਧਾਲੂਆਂ ਦੀ ਭਾਗੀਦਾਰੀ ਤੋਂ ਬਗੈਰ ਤ੍ਰਿਮਾਲਾ ਪਹਾੜੀ ਅਸਥਾਨ ਤੇ 17-27 ਸਤੰਬਰ ਤੱਕ ਆਗਾਮੀ ਬ੍ਰਾਹਮੋਤਸਵਮ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਵਾਰ ਸ਼ਰਧਾਲੂ ਤਿਰੂਮਾਲਾ ਵਿੱਚ ਵਾਹਨ ਸੇਵਾਨਹੀਂ ਦੇਖ ਸਕੇ। ਰਾਜ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਕਿਉਂਕਿ ਇਹ ਪੰਜ ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ, ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ 5014 ਹੋ ਗਈ ਹੈ।
 • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 2273 ਨਵੇਂ ਕੇਸ ਆਏ, 2260 ਰਿਕਵਰ ਹੋਏ ਅਤੇ 12 ਮੌਤਾਂ ਹੋਈਆਂ; 2273 ਮਾਮਲਿਆਂ ਵਿੱਚੋਂ 325 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1,62,844; ਐਕਟਿਵ ਕੇਸ: 30,401; ਮੌਤਾਂ: 996; ਡਿਸਚਾਰਜ: 1,31,447 ਤੇਲੰਗਾਨਾ ਵਿਧਾਨ ਸਭਾ ਸੈਸ਼ਨ ਅੱਜ ਸਮਾਪਤ ਹੋਣ ਦੀ ਸੰਭਾਵਨਾ ਹੈ; ਇੱਕ ਵਿਧਾਇਕ ਅਤੇ 50 ਹੋਰ ਵਿਧਾਨ ਸਭਾ ਸਟਾਫ ਵੱਲੋਂ ਸੋਮਵਾਰ ਨੂੰ ਕੋਵਿਡ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਸਪੀਕਰ ਦੁਆਰਾ ਸੈਸ਼ਨ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਕੋਵਿਡ-19 ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧੇ ਕਾਰਨ ਤੇਲੰਗਾਨਾ ਨੇੜਲੇ ਭਵਿੱਖ ਵਿੱਚ ਆਕਸੀਜਨ ਸਿਲੰਡਰਾਂ ਦੀ ਘਾਟ ਦਾ ਸਾਹਮਣਾ ਕਰਨ ਦੇ ਰਾਹ ਤੇ ਵੀ ਹੈ। ਬਾਕੀ ਰਾਜਾਂ ਤੋਂ ਇਨ੍ਹਾਂ ਨੂੰ ਦਰਾਮਦ ਕਰਨ ਲਈ ਆਵਾਜਾਈ ਅਤੇ ਹੋਰ ਚਾਰਜਾਂ ਕਰਕੇ ਆਕਸੀਜਨ ਸਿਲੰਡਰ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ
 • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਕੋਵਿਡ-19 ਕਾਰਨ ਦੋ ਹੋਰ ਮੌਤਾਂ ਹੋਣ ਦੀ ਖ਼ਬਰ ਮਿਲੀ ਹੈ, ਹੁਣ ਤੱਕ ਕੁੱਲ ਮੌਤਾਂ 13 ਹਨ 170 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਮੁੱਖ ਮੰਤਰੀ ਪੇਮਾ ਖੰਡੂ ਵੀ ਸ਼ਾਮਲ ਹਨ। ਇਸ ਵੇਲੇ ਰਾਜ ਵਿੱਚ 1795 ਐਕਟਿਵ ਕੇਸ ਹਨ।
 • ਅਸਾਮ: ਅਸਾਮ ਵਿੱਚ ਕੱਲ੍ਹ ਕੋਵਿਡ-19 ਦੇ 1849 ਮਰੀਜ਼ਾਂ ਨੂੰ ਇਲਾਜ਼ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ। ਰਾਜ ਵਿੱਚ ਕੁੱਲ ਕੋਵਿਡ-19 ਦੇ ਮਾਮਲੇ 146575 ਹੋ ਗਏ ਹਨ, ਜਿਨ੍ਹਾਂ ਵਿੱਚੋਂ 29180 ਐਕਟਿਵ ਕੇਸ ਹਨ।
 • ਮਣੀਪੁਰ: ਮਣੀਪੁਰ ਵਿੱਚ 239 ਹੋਰ ਵਿਅਕਤੀਆਂ ਵਿੱਚ ਕੋਵਿਡ-19 ਦੀ ਪੁਸ਼ਟੀ ਹੋਇਆ ਹੈ 78 ਫ਼ੀਸਦੀ ਰਿਕਵਰੀ ਦਰ ਨਾਲ 78 ਰਿਕਵਰੀ ਹੋਈਆਂ ਹਨ ਰਾਜ ਵਿੱਚ 1745 ਐਕਟਿਵ ਮਾਮਲੇ ਹਨ। ਕੋਵਿਡ-19 ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਨਾਲ ਮਣੀਪੁਰ ਵਿੱਚ ਮੌਤਾਂ ਦੀ ਗਿਣਤੀ 47 ਹੋ ਗਈ ਹੈ।
 • ਮਿਜ਼ੋਰਮ: ਕੱਲ੍ਹ ਮਿਜ਼ੋਰਮ ਵਿੱਚ ਕੋਵਿਡ-19 ਦੇ ਬਾਰ੍ਹਾਂ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਕੁੱਲ ਕੇਸ 1480 ਤੱਕ ਪਹੁੰਚ ਗਏ ਹਨ ਅਤੇ ਐਕਟਿਵ ਕੇਸ 588 ਹਨ ਮਿਜ਼ੋਰਮ ਵਿੱਚ ਗੰਭੀਰ ਮਰੀਜ਼ ਹੁਣ ਹੋਮ ਆਈਸੋਲੇਸ਼ਨ ਵਿੱਚ ਰਹਿ ਸਕਦੇ ਹਨ ਰਾਜ ਸਰਕਾਰ ਨੇ ਇਸਦੇ ਲਈ ਦਿਸ਼ਾ ਨਿਰਦੇਸ਼ ਤਿਆਰ ਕੀਤੇ ਹਨ।
 • ਮੇਘਾਲਿਆ: ਮੇਘਾਲਿਆ ਵਿੱਚ ਕੋਵਿਡ -19 ਦੇ ਕੁੱਲ ਐਕਟਿਵ ਮਾਮਲੇ 1818 ਤੱਕ ਪਹੁੰਚ ਗਏ ਹਨ। ਇਨ੍ਹਾਂ ਵਿੱਚੋਂ 379 ਮਾਮਲੇ ਬੀਐੱਸਐੱਫ਼ ਅਤੇ ਆਰਮਡ ਫੋਰਸਿਜ਼ ਦੇ ਹਨ।

 

ਫੈਕਟਚੈੱਕ

 

https://static.pib.gov.in/WriteReadData/userfiles/image/image007FQCI.jpg

 

********

ਵਾਈਬੀ
 (Release ID: 1655386) Visitor Counter : 8