ਪ੍ਰਧਾਨ ਮੰਤਰੀ ਦਫਤਰ

ਸ਼੍ਰੀ ਹਰਿਵੰਸ਼ ਨਾਰਾਇਣ ਸਿੰਘ ਦੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਚੁਣੇ ਜਾਣ ’ਤੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ

Posted On: 14 SEP 2020 7:32PM by PIB Chandigarh

ਮੈਂ ਸ਼੍ਰੀਮਾਨ ਹਰਿਵੰਸ਼ ਜੀ ਨੂੰ ਦੂਸਰੀ ਵਾਰ ਇਸ ਸਦਨ ਦਾ ਡਿਪਟੀ ਚੇਅਰਮੈਨ ਚੁਣੇ ਜਾਣ ਤੇ ਪੂਰੇ ਸਦਨ ਅਤੇ ਸਾਰੇ ਦੇਸ਼ਵਾਸੀਆਂ ਦੀ ਤਰਫੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਮਾਜਿਕ ਕਾਰਜਾਂ ਅਤੇ ਪੱਤਰਕਾਰੀ ਦੀ ਦੁਨੀਆ ਵਿੱਚ ਹਰਿਵੰਸ਼ ਜੀ ਨੇ ਜਿਸ ਤਰ੍ਹਾਂ ਆਪਣੀ ਇਮਾਨਦਾਰ ਪਹਿਚਾਣ ਬਣਾਈ ਹੈ, ਉਸ ਵਜ੍ਹਾ ਨਾਲ ਮੇਰੇ ਮਨ ਵਿੱਚ ਹਮੇਸ਼ਾ ਉਨ੍ਹਾਂ ਲਈ ਬਹੁਤ ਸਨਮਾਨ ਰਿਹਾ ਹੈ। ਮੈਂ ਮਹਿਸੂਸ ਕੀਤਾ ਹੈ ਹਰਿਵੰਸ਼ ਜੀ ਦੇ ਲਈ ਜੋ ਸਨਮਾਨ ਅਤੇ ਅਪਣਾਪਨ ਮੇਰੇ ਮਨ ਵਿੱਚ ਹੈ, ਇਨ੍ਹਾਂ ਨੂੰ ਕਰੀਬ ਤੋਂ ਜਾਣਨ ਵਾਲੇ ਲੋਕਾਂ ਦੇ ਮਨ ਵਿੱਚ ਹੈ, ਉਹੀ ਅਪਣਾਪਨ ਅਤੇ ਸਨਮਾਨ ਅੱਜ ਸਦਨ ਦੇ ਹਰ ਮੈਂਬਰਾਂ ਦੇ ਮਨ ਵਿੱਚ ਵੀ ਹੈ। ਇਹ ਭਾਵ, ਇਹ ਆਤਮੀਅਤਾ ਹਰਿਵੰਸ਼ ਜੀ  ਦੀ ਆਪਣੀ ਕਮਾਈ ਹੋਈ ਪੂੰਜੀ ਹੈ। ਉਨ੍ਹਾਂ ਦੀ ਜੋ ਕਾਰਜਸ਼ੈਲੀ ਹੈ, ਜਿਸ ਤਰ੍ਹਾਂ ਸਦਨ  ਦੀ ਕਾਰਵਾਈ ਨੂੰ ਉਹ ਚਲਾਉਂਦੇ ਹਨ, ਉਸ ਨੂੰ ਦੇਖਦੇ ਹੋਏ ਇਹ ਸੁਭਾਵਿਕ ਵੀ ਹੈ। ਸਦਨ ਵਿੱਚ ਨਿਰਪੱਖ ਰੂਪ ਨਾਲ ਤੁਹਾਡੀ ਭੂਮਿਕਾ ਲੋਕਤੰਤਰ ਨੂੰ ਮਜ਼ਬੂਤ ਕਰਦੀ ਹੈ।

 

ਸਭਾਪਤੀ ਮਹੋਦਯ, ਇਸ ਵਾਰ ਇਹ ਸਦਨ ਆਪਣੇ ਇਤਿਹਾਸ ਵਿੱਚ ਸਭ ਤੋਂ ਅਲੱਗ ਅਤੇ ਬਿਖਮ ਪਰਿਸਥਿਤੀਆਂ ਵਿੱਚ ਸੰਚਾਲਿਤ ਹੋ ਰਿਹਾ ਹੈ। ਕੋਰੋਨਾ ਦੇ ਕਾਰਨ ਜਿਹੋ-ਜਿਹੀਆਂ ਪਰਿਸਥਿਤੀਆਂ ਹਨਉਨ੍ਹਾਂ ਵਿੱਚ ਇਹ ਸਦਨ ਕੰਮ ਕਰੇ, ਦੇਸ਼ ਦੇ ਲਈ ਜ਼ਰੂਰੀ ਜ਼ਿੰਮੇਦਾਰੀਆਂ ਨੂੰ ਪੂਰਾ ਕਰੇ, ਇਹ ਸਾਡਾ ਸਭ ਦਾ ਕਰਤੱਵ ਹੈ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਭ ਸਾਰੀ ਸਤਰਕਤਾ ਵਰਤਦੇ ਹੋਏ, ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ, ਆਪਣੇ ਕਰਤੱਵਾਂ ਦਾ ਨਿਰਬਾਹ ਕਰਾਂਗੇ

 

ਰਾਜ ਸਭਾ ਦੇ ਮੈਂਬਰ, ਸਭਾਪਤੀ ਜੀ ਹੁਣ ਉਪ ਸਭਾਪਤੀ ਜੀ ਨੂੰ ਸਦਨ ਦੀ ਕਾਰਵਾਈ ਬਹੁਤ ਸੁਚਾਰੂ ਰੂਪ ਨਾਲ ਚਲਾਉਣ ਵਿੱਚ ਜਿਤਨਾ ਸਹਿਯੋਗ ਕਰਨਗੇ, ਉਤਨਾ ਹੀ ਸਮੇਂ ਦਾ ਸਦਉਪਯੋਗ ਹੋਵੇਗਾ ਅਤੇ ਸਾਰੇ ਸੁਰੱਖਿਅਤ ਰਹਿਣਗੇ

 

ਸਭਾ‍ਪਤੀ ਮਹੋਦਯ, ਸੰਸਦ ਦੇ ਉੱਚ ਸਦਨ ਦੀ ਜਿਸ ਜ਼ਿੰਮੇਦਾਰੀ ਲਈ ਹਰਿਵੰਸ਼ ਜੀ ਤੇ ਅਸੀਂ ਸਭ ਨੇ ਭਰੋਸਾ ਜਤਾਇਆ ਸੀ ਹਰਿਵੰਸ਼ ਜੀ ਨੇ ਉਸ ਨੂੰ ਹਰ ਪੱਧਰ ਤੇ ਪੂਰਾ ਕੀਤਾ ਹੈ। ਮੈਂ ਪਿਛਲੀ ਵਾਰ ਆਪਣੇ ਸੰਬੋਧਨ ਵਿੱਚ ਕਿਹਾ ਸੀ, ਮੈਨੂੰ ਭਰੋਸਾ ਹੈ ਕਿ ਜਿਵੇਂ ਹਰਿ ਸਭ ਦੇ ਹੁੰਦੇ ਹਨ, ਉਂਝ ਹੀ ਸਦਨ ਦੇ ਹਰਿ ਵੀ ਸੱਤਾਧਾਰੀ-ਵਿਰੋਧੀ ਧਿਰ ਸਭ ਦੇ ਰਹਿਣਗੇ ਸਦਨ ਦੇ ਸਾਡੇ ਹਰਿ, ਹਰਿਵੰਸ਼ ਜੀ, ਇਸ ਪਾਰ ਅਤੇ ਉਸ ਪਾਰ ਸਭ  ਦੇ ਹੀ ਸਮਾਨ ਰੂਪ ਨਾਲ ਰਹੇ, ਕੋਈ ਭੇਦਭਾਵ ਨਹੀਂ ਕੋਈ ਸੱਤਾਧਾਰੀ-ਵਿਰੋਧੀ ਧਿਰ ਨਹੀਂ

 

ਮੈਂ ਇਹ ਵੀ ਕਿਹਾ ਸੀ ਕਿ ਸਦਨ ਦੇ ਇਸ ਮੈਦਾਨ ਵਿੱਚ ਖਿਡਾਰੀਆਂ ਤੋਂ ਜ਼ਿਆਦਾ ਅੰਪਾਇਰ ਪਰੇਸ਼ਾਨ ਰਹਿੰਦੇ ਹਨ ਨਿਯਮਾਂ ਵਿੱਚ ਖੇਡਣ ਲਈ ਸਾਂਸਦਾਂ ਨੂੰ ਮਜਬੂਰ ਕਰਨਾ ਬਹੁਤ ਚੁਣੌਤੀਪੂਰਨ ਕਾਰਜ ਹੈ। ਮੈਨੂੰ ਤਾਂ ਭਰੋਸਾ ਸੀ ਕਿ ਅੰਪਾਇਰੀ ਚੰਗੀ ਕਰਨਗੇ ਲੇਕਿਨ ਜੋ ਲੋਕ ਹਰਿਵੰਸ਼ ਜੀ ਨੂੰ ਨਹੀਂ ਜਾਣਦੇ ਸਨਹਰਿਵੰਸ਼ ਜੀ ਨੇ ਆਪਣੀ ਨਿਰਣਾਇਕ ਸ਼ਕਤੀ, ਆਪਣੇ ਫੈਸਲਿਆਂ ਨਾਲ ਉਨ੍ਹਾਂ ਸਭ ਦਾ ਵੀ ਭਰੋਸਾ ਜਿੱਤ ਲਿਆ

 

ਸਭਾਪਤੀ ਮਹੋਦਯ, ਹਰਿਵੰਸ਼ ਜੀ ਨੇ ਆਪਣੀ ਜ਼ਿੰਮੇਵਾਰੀ ਨੂੰ ਕਿਤਨੀ ਸਫ਼ਲਤਾ ਨਾਲ ਪੂਰਾ ਕੀਤਾ ਹੈ, ਇਹ ਦੋ ਸਾਲ ਇਸ ਦੇ ਗਵਾਹ ਹਨ ਸਦਨ ਵਿੱਚ ਜਿਸ ਗਹਿਰਾਈ ਨਾਲ ਵੱਡੇ-ਵੱਡੇ ਬਿਲਾਂ ਤੇ ਪੂਰੀ ਚਰਚਾ ਕਰਵਾਈ, ਉਤਨੀ ਹੀ ਤੇਜ਼ੀ ਨਾਲ ਬਿਲ ਪਾਸ ਕਰਵਾਉਣ ਲਈ ਹਰਿਵੰਸ਼ ਜੀ ਕਈ-ਕਈ ਘੰਟਿਆਂ ਤੱਕ ਲਗਾਤਾਰ ਬੈਠੇ ਰਹੇ, ਸਦਨ ਦਾ ਕੁਸ਼ਲਤਾ ਨਾਲ ਸੰਚਾਲਨ ਕਰਦੇ ਰਹੇ ਇਸ ਦੌਰਾਨ ਦੇਸ਼ ਦੇ ਭਵਿੱਖ ਨੂੰ, ਦੇਸ਼ ਦੀ ਦਿਸ਼ਾ ਨੂੰ ਬਦਲਣ ਵਾਲੇ ਅਨੇਕਾਂ ਇਤਿਹਾਸਿਕ ਬਿਲ ਇਸ ਸਦਨ ਵਿੱਚ ਪਾਸ ਹੋਏ।  ਪਿਛਲੇ ਸਾਲ ਹੀ ਇਸ ਸਦਨ ਨੇ ਦਸ ਸਾਲ ਵਿੱਚ ਸਭ ਤੋਂ ਅਧਿਕ productivity ਦਾ ਰਿਕਾਰਡ ਕਾਇਮ ਕੀਤਾ ਉਹ ਵੀ ਤਦ ਜਦੋਂ ਪਿਛਲਾ ਸਾਲ ਲੋਕ ਸਭਾ ਦੀਆਂ ਚੋਣਾਂ ਦਾ ਸਾਲ ਸੀ

 

ਇਹ ਹਰੇਕ ਮੈਂਬਰ ਲਈ ਮਾਣ ਦੀ ਗੱਲ ਹੈ ਕਿ ਸਦਨ ਵਿੱਚ productivity  ਦੇ ਨਾਲ-ਨਾਲ positivity ਵੀ ਵਧੀ ਹੈ। ਇੱਥੇ ਸਾਰੇ ਖੁੱਲ੍ਹ ਕੇ ਆਪਣੀ ਗੱਲ ਰੱਖ ਸਕੇ ਸਦਨ ਦਾ ਕੰਮਕਾਜ ਨਾ ਰੁਕੇਮੁਲਤਵੀ ਹੋਵੇ, ਇਸ ਦਾ ਨਿਰੰਤਰ ਪ੍ਰਯਤਨ ਦੇਖਿਆ ਗਿਆ ਹੈ। ਇਸ ਨਾਲ ਸਦਨ ਦੀ ਗਰਿਮਾ ਵੀ ਵਧੀ ਹੈ। ਸੰਸਦ ਦੇ ਉੱਚ ਸਦਨ ਤੋਂ ਇਹੀ ਉਮੀਦ ਸੰਵਿਧਾਨ ਨਿਰਮਾਤਾਵਾਂ ਨੇ ਕੀਤੀ ਸੀ ਲੋਕਤੰਤਰ ਦੀ ਧਰਤੀ ਬਿਹਾਰ ਤੋਂ ਜੇਪੀ ਅਤੇ ਕਰਪੂਰੀ ਠਾਕੁਰ ਦੀ ਧਰਤੀ ਤੋਂ, ਬਾਪੂ ਦੇ ਚੰਪਾਰਣ ਦੀ ਧਰਤੀ ਤੋਂ ਜਦੋਂ ਕੋਈ ਲੋਕਤੰਤਰ ਦਾ ਸਾਧਕ ਅੱਗੇ ਆ ਕੇ ਜ਼ਿੰਮੇਦਾਰੀਆਂ ਨੂੰ ਸੰਭਾਲ਼ਦਾ ਹੈ ਤਾਂ ਅਜਿਹਾ ਹੀ ਹੁੰਦਾ ਹੈ ਜਿਹੋ-ਜਿਹਾ ਹਰਿਵੰਸ਼ ਜੀ ਨੇ ਕਰਕੇ ਦਿਖਾਇਆ ਹੈ।

 

ਜਦੋਂ ਆਪ ਹਰਿਵੰਸ਼ ਜੀ ਦੇ ਕਰੀਬੀਆਂ ਨਾਲ ਚਰਚਾ ਕਰਦੇ ਹੋ ਤਾਂ ਪਤਾ ਚਲਦਾ ਹੈ ਕਿ ਉਹ ਕਿਉਂ ਇਤਨਾ ਜ਼ਮੀਨ ਨਾਲ ਜੁੜੇ ਹੋਏ ਹਨ ਉਨ੍ਹਾਂ ਦੇ ਪਿੰਡ ਵਿੱਚ ਨਿੰਮ ਦੇ ਪੇੜ ਦੇ ਨੀਚੇ ਸਕੂਲ ਲਗਦਾ ਸੀਜਿੱਥੇ ਉਨ੍ਹਾਂ ਦੀ ਸ਼ੁਰੂਆਤੀ ਪੜ੍ਹਾਈ ਹੋਈ ਸੀ ਜ਼ਮੀਨ ਤੇ ਬੈਠ ਕੇ ਜ਼ਮੀਨ ਨੂੰ ਸਮਝਣਾ, ਜ਼ਮੀਨ ਨਾਲ ਜੁੜਣ ਦੀ ਸਿੱਖਿਆ ਉਨ੍ਹਾਂ ਨੂੰ ਉੱਥੋਂ ਹੀ ਮਿਲੀ ਸੀ

 

ਅਸੀਂ ਸਾਰੇ ਇਹ ਭਲੀਭਾਂਤ ਜਾਣਦੇ ਹਾਂ ਕਿ ਹਰਿਵੰਸ਼ ਜੀ ਜੈਪ੍ਰਕਾਸ਼ ਜੀ ਦੇ ਹੀ ਪਿੰਡ ਸਿਤਾਬ ਦਿਯਾਰਾ ਤੋਂ ਆਉਂਦੇ ਹਨ ਇਹੀ ਪਿੰਡ ਜੈ ਪ੍ਰਕਾਸ਼ ਜੀ ਦੀ ਵੀ ਜਨਮ ਭੂਮੀ ਹੈ। ਦੋ ਰਾਜਾਂ ਉੱਤਰ ਪ੍ਰਦੇਸ਼, ਬਿਹਾਰ  ਦੇ ਤਿੰਨ੍ਹ ਜਿਲ੍ਹਿਆਂ ਆਰਾ, ਬਲੀਆ ਅਤੇ ਛਪਰਾ ਵਿੱਚ ਵੰਡਿਆ ਹੋਇਆ ਖੇਤਰ, ਦੋ ਨਦੀਆਂ ਗੰਗਾ ਅਤੇ ਘਾਘਰਾ ਦੇ ਦਰਮਿਆਨ ਸਥਿਤ ਦਿਯਾਰਾ, ਟਾਪੂ ਜਿਹਾ, ਹਰ ਸਾਲ ਜ਼ਮੀਨ ਹੜ੍ਹ ਨਾਲ ਘਿਰ ਜਾਂਦੀ ਸੀਬਮੁਸ਼ਕਿਲ ਇੱਕ ਫ਼ਸਲ ਹੁੰਦੀ ਸੀ ਤਦ ਕਿਤੇ ਜਾਣ-ਆਉਣ ਲਈ ਸਧਾਰਣ ਰੂਪ ਨਾਲ ਨਦੀ ਕਿਸ਼ਤੀ ਦੁਆਰਾ ਪਾਰ ਕਰਕੇ ਹੀ ਜਾਇਆ ਜਾ ਸਕਦਾ ਸੀ

 

ਸੰਤੋਖ ਹੀ ਸੁਖ ਹੈ, ਇਹ ਵਿਵਹਾਰਿਕ ਗਿਆਨ ਹਰਿਵੰਸ਼ ਜੀ ਨੂੰ ਆਪਣੇ ਪਿੰਡ ਦੇ ਘਰ ਦੀ ਪਰਿਸਥਿਤੀ ਤੋਂ ਮਿਲਿਆ। ਉਹ ਕਿਸ ਪਿੱਠਭੂਮੀ ਤੋਂ ਨਿਕਲੇ ਹਨ, ਇਸੇ ਨਾਲ ਜੁੜਿਆ ਇੱਕ ਕਿੱਸਾ ਮੈਨੂੰ ਕਿਸੇ ਨੇ ਦੱਸਿਆ ਸੀ। ਹਾਈ ਸਕੂਲ ਆਉਣ ਤੋਂ ਬਾਅਦ ਹਰਿਵੰਸ਼ ਜੀ ਦੀ ਪਹਿਲੀ ਵਾਰ ਜੁੱਤਾ ਬਣਾਉਣ ਦੀ ਗੱਲ ਹੋਈ ਸੀ। ਉਸ ਤੋਂ ਪਹਿਲਾਂ ਨਾ ਉਨ੍ਹਾਂ ਪਾਸ ਜੁੱਤੇ  ਸਨ ਅਤੇ ਨਾ ਹੀ ਖਰੀਦੇ ਸਨ। ਅਜਿਹੇ ਵਿੱਚ ਪਿੰਡ ਦੇ ਇੱਕ ਵਿਅਕਤੀ ਜੋ ਜੁੱਤਾ ਬਣਾਉਂਦੇ ਸਨ, ਉਨ੍ਹਾਂ ਨੂੰ ਹਰਿਵੰਸ਼ ਜੀ ਦੇ ਲਈ ਜੁੱਤਾ ਬਣਾਉਣ ਦੇ ਲਈ ਕਿਹਾ ਗਿਆ। ਹਰਿਵੰਸ਼ ਜੀ ਅਕਸਰ ਉਸ ਬਣਦੇ ਹੋਏ ਜੁੱਤੇ ਨੂੰ ਦੇਖਣ ਜਾਂਦੇ ਸਨ ਕਿ ਕਿੰਨਾ ਬਣਿਆ ਜਿਵੇਂ ਵੱਡੇ ਰਈਸ ਲੋਕ ਆਪਣਾ ਬੰਗਲਾ ਬਣਦਾ ਹੈ ਤਾਂ ਵਾਰ-ਵਾਰ ਦੇਖਣ ਦੇ ਲਈ ਜਾਂਦੇ ਹਨ; ਹਰਿਵੰਸ਼ ਜੀ ਆਪਣਾ ਜੁੱਤਾ ਕੈਸਾ ਬਣ ਰਿਹਾ ਹੈ, ਕਿੱਥੇ ਤੱਕ ਪਹੁੰਚਿਆ ਹੈ, ਉਹ ਦੇਖਣ ਦੇ ਲਈ ਪਹੁੰਚ ਜਾਂਦੇ ਸਨ। ਜੁੱਤਾ ਬਣਾਉਣ ਵਾਲੇ ਨਾਲ ਹਰ ਰੋਜ਼ ਸਵਾਲ ਕਰਦੇ ਸਨ ਕਿ ਕਦੋਂ ਤੱਕ ਬਣ ਜਾਵੇਗਾ। ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਹਰਿਵੰਸ਼ ਜੀ ਜ਼ਮੀਨ ਨਾਲ ਇਤਨਾ ਕਿਉਂ ਜੁੜੇ ਹੋਏ ਹਨ।

 

ਜੇਪੀ ਦਾ ਪ੍ਰਭਾਵ ਉਨ੍ਹਾਂ ਦੇ ਉੱਪਰ ਬਹੁਤ ਹੀ ਸੀ। ਉਸੇ ਦੌਰ ਵਿੱਚ ਉਨ੍ਹਾਂ ਦਾ ਕਿਤਾਬਾਂ ਨਾਲ ਵੀ ਲਗਾਅ ਵਧਦਾ ਗਿਆ। ਉਸ ਨਾਲ ਵੀ ਜੁੜਿਆ ਇੱਕ ਕਿੱਸਾ ਮੈਨੂੰ ਪਤਾ ਚਲਿਆ। ਹਰਿਵੰਸ਼ ਜੀ ਨੂੰ ਜਦ ਪਹਿਲਾ ਸਰਕਾਰੀ scholarship ਮਿਲਿਆ ਤਾਂ ਘਰ ਦੇ ਕੁਝ ਲੋਕ ਉਮੀਦ ਲਗਾਏ ਬੈਠੇ ਸਨ ਕਿ ਬੇਟਾ scholarship ਦਾ ਪੂਰਾ ਪੈਸਾ ਲੈ ਕੇ ਘਰ ਆਵੇਗਾ। ਲੇਕਿਨ ਹਰਿਵੰਸ਼ ਜੀ ਨੇ scholarship ਦੇ ਪੈਸੇ ਘਰ ਨਾ ਲੈ ਜਾਣ ਦੀ ਬਜਾਏ ਕਿਤਾਬਾਂ ਖਰੀਦੀਆਂ। ਤਮਾਮ ਤਰ੍ਹਾਂ ਦੀਆਂ ਸੰਖੇਪ ਜੀਵਨੀਆਂ, ਸਾਹਿਤ, ਇਹੀ ਘਰ ਲੈ ਕੇ ਗਏ। ਹਰਿਵੰਸ਼ ਜੀ ਦੇ ਜੀਵਨ ਵਿੱਚ ਉਸ ਸਮੇਂ ਕਿਤਾਬਾਂ ਦਾ ਜੋ ਪ੍ਰਵੇਸ਼ ਹੋਇਆ ਉਹ ਹੁਣ ਵੀ ਉਸੇ ਤਰ੍ਹਾਂ ਬਰਕਰਾਰ ਹੈ।

 

ਸਭਾਪਤੀ ਮਹੋਦਯ, ਕਰੀਬ ਚਾਰ ਦਹਾਕਿਆਂ ਤੱਕ ਸਮਾਜਿਕ ਸਰੋਕਾਰ ਦੀ ਪੱਤਰਕਾਰੀ ਕਰਨ ਤੋਂ ਬਾਅਦ ਹਰਿਵੰਸ਼ ਜੀ ਨੇ 2014 ਵਿੱਚ ਸੰਸਦੀ ਜੀਵਨ ਵਿੱਚ ਪ੍ਰਵੇਸ਼ ਕੀਤਾ ਸੀ। ਸਦਨ ਦੇ ਉਪ ਸਭਾਪਤੀ ਦੇ ਤੌਰ ਤੇ ਹਰਿਵੰਸ਼ ਜੀ ਨੇ ਜਿਸ ਤਰ੍ਹਾਂ ਮਰਯਾਦਾਵਾਂ ਦਾ ਧਿਆਨ ਰੱਖਿਆ, ਸੰਸਦ ਮੈਂਬਰ ਦੇ ਤੌਰ ਤੇ ਵੀ ਉਨ੍ਹਾਂ ਦਾ ਕਾਰਜਕਾਲ ਉਤਨਾ ਹੀ ਗਰਿਮਾਪੂਰਨ ਰਿਹਾ ਹੈ। ਬਤੌਰ ਮੈਂਬਰ ਤਮਾਮ ਵਿਸ਼ਿਆਂ, ਚਾਹੇ ਉਹ ਆਰਥਿਕ ਹੋਵੇ ਜਾਂ ਰਣਨੀਤਕ ਸੁਰੱਖਿਆ ਨਾਲ ਜੁੜੇ ਹਰਿਵੰਸ਼ ਜੀ ਨੇ ਆਪਣੀ ਗੱਲ ਪ੍ਰਭਾਵੀ ਢੰਗ ਨਾਲ ਰੱਖੀ ਸੀ।

 

ਅਸੀਂ ਸਾਰੇ ਜਾਣਦੇ ਹਾਂ ਸ਼ਾਲੀਨ ਲੇਕਿਨ ਸਾਰਗਰਭਿਤ ਢੰਗ ਨਾਲ ਗੱਲ ਰੱਖਣਾ ਉਨ੍ਹਾਂ ਦੀ ਪਹਿਚਾਣ ਹੈ। ਸਦਨ ਦੇ ਮੈਂਬਰ ਦੇ ਤੌਰ ਤੇ ਉਨ੍ਹਾਂ ਨੇ ਆਪਣੇ ਉਸ ਗਿਆਨ, ਆਪਣੇ ਉਸ ਅਨੁਭਵ ਨਾਲ ਦੇਸ਼ ਦੀ ਸੇਵਾ ਦਾ ਪੂਰਾ ਪ੍ਰਯਤਨ ਕੀਤਾ ਹੈ। ਹਰਿਵੰਸ਼ ਜੀ ਨੇ ਸਾਰੇ ਅੰਤਰਰਾਸ਼ਟਰੀ ਪੱਧਰਾਂ 'ਤੇ ਭਾਰਤ ਦੀ ਗਰਿਮਾ, ਭਾਰਤ ਦੇ ਕਦ ਨੂੰ ਵਧਾਉਣ ਦਾ ਕੰਮ ਵੀ ਕੀਤਾ ਹੈ। ਚਾਹੇ ਉਹ Inter-parliamentary union  ਦੀਆਂ ਤਮਾਮ ਬੈਠਕਾਂ ਹੋਣ ਜਾਂ ਫਿਰ ਦੂਸਰੇ ਦੇਸ਼ਾਂ ਵਿੱਚ ਭਾਰਤੀ ਸੱਭਿਆਚਾਰਕ ਪ੍ਰਤਿਨਿਧੀਮੰਡਲ ਦੇ ਮੈਂਬਰ ਦੇ ਤੌਰ ਤੇ ਭੂਮਿਕਾ ਦਾ ਨਿਰਬਾਹ ਹੋਵੇ। ਹਰਿਵੰਸ਼ ਜੀ ਨੇ ਅਜਿਹੀ ਹਰ ਜਗ੍ਹਾ ਭਾਰਤ ਅਤੇ ਭਾਰਤ ਦੇ ਸੰਸਦ ਦਾ ਮਾਣ ਵਧਾਇਆ ਹੈ।

 

ਸਭਾਪਤੀ ਮਹੋਦਯ, ਸਦਨ ਵਿੱਚ ਉਪ ਸਭਾਪਤੀ ਦੀ ਭੂਮਿਕਾ ਦੇ ਇਲਾਵਾ ਹਰਿਵੰਸ਼ ਜੀ ਰਾਜ ਸਭਾ ਦੀਆਂ ਕਈ ਕਮੇਟੀਆਂ ਦੇ ਪ੍ਰਧਾਨ (ਚੇਅਰਮੈਨ) ਵੀ ਰਹੇ। ਅਜਿਹੀਆਂ ਤਮਾਮ ਕਮੇਟੀਆਂ ਦੇ ਪ੍ਰਧਾਨ (ਚੇਅਰਮੈਨ) ਦੇ ਤੌਰ ਤੇ ਹਰਿਵੰਸ਼ ਜੀ ਨੇ ਕਮੇਟੀਆਂ ਦੇ ਕੰਮਕਾਜ ਨੂੰ ਬਿਹਤਰ ਬਣਾਇਆ ਹੈ, ਉਨ੍ਹਾਂ ਦੀ ਭੂਮਿਕਾ ਨੂੰ ਪ੍ਰਭਾਵੀ ਢੰਗ ਨਾਲ ਰੇਖਾਂਕਿਤ ਕੀਤਾ ਹੈ। 

 

ਮੈਂ ਪਿਛਲੀ ਵਾਰ ਵੀ ਇਹ ਦੱਸਿਆ ਸੀ ਕਿ ਹਰਿਵੰਸ਼ ਜੀ ਕਦੇ ਬਤੌਰ ਪੱਤਰਕਾਰ ਸਾਡਾ ਸਾਂਸਦ ਕੈਸਾ ਹੋ, ਇਹ ਮੁਹਿੰਮ ਚਲਾਉਂਦੇ ਰਹੇ ਹਨ। ਸਾਂਸਦ ਬਣਨ ਤੋਂ ਬਾਅਦ ਉਨ੍ਹਾਂ ਨੇ ਇਸ ਗੱਲ ਲਈ ਭਰਪੂਰ ਪ੍ਰਯਤਨ ਕੀਤੇ ਕਿ ਸਾਰੇ ਸਾਂਸਦ ਆਪਣੇ ਆਚਾਰ-ਵਿਵਹਾਰ ਨਾਲ ਹੋਰ ਕਰਤੱਵਨਿਸ਼ਠ ਬਣਨ

 

ਸਭਾਪਤੀ ਮਹੋਦਯ, ਹਰਿਵੰਸ਼ ਜੀ ਸੰਸਦੀ ਕੰਮਕਾਜ ਅਤੇ ਜ਼ਿੰਮੇਦਾਰੀਆਂ ਦੇ ਦਰਮਿਆਨ ਵੀ ਇੱਕ ਬੁੱਧੀਜੀਵੀ ਅਤੇ ਵਿਚਾਰਕ ਦੇ ਤੌਰ ਤੇ ਉਤਨਾ ਹੀ ਸਰਗਰਮ ਰਹਿੰਦੇ ਹਨ। ਆਪ ਅਜੇ ਵੀ ਦੇਸ਼ ਭਰ ਵਿੱਚ ਜਾਂਦੇ ਹਨਭਾਰਤ ਦੀਆਂ ਆਰਥਿਕ, ਸਮਾਜਿਕ, ਰਣਨੀਤਕ ਅਤੇ ਰਾਜਨੀਤਕ ਚੁਣੌਤੀਆਂ ਬਾਰੇ ਜਨਮਾਨਸ ਨੂੰ ਜਾਗਰੂਕ ਕਰਦੇ ਹਨ। ਇਨ੍ਹਾਂ ਦੇ ਅੰਦਰ ਦਾ ਪੱਤਰਕਾਰ, ਲੇਖਕ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਇਨ੍ਹਾਂ ਦੀ ਕਿਤਾਬ ਸਾਡੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਾਨ ਚੰਦਰ ਸ਼ੇਖਰ ਜੀ ਦੇ ਜੀਵਨ ਨੂੰ ਬਾਰੀਕੀ ਨਾਲ ਉਭਾਰਦੀ ਹੈ, ਨਾਲ ਹੀ, ਹਰਿਵੰਸ਼ ਜੀ ਦੀ ਲੇਖਣ ਸਮਰੱਥਾ ਨੂੰ ਵੀ ਪੇਸ਼ ਕਰਦੀ ਹੈ। ਮੇਰਾ ਅਤੇ ਇਸ ਸਦਨ ਦੇ ਸਾਰੇ ਮੈਂਬਰਾਂ ਦਾ ਸੁਭਾਗ ਹੈ ਕਿ ਉਪ ਸਭਾਪਤੀ ਦੇ ਰੂਪ ਵਿੱਚ ਹਰਿਵੰਸ਼ ਜੀ ਦਾ ਮਾਰਗਦਰਸ਼ਨ ਅੱਗੇ ਵੀ ਮਿਲੇਗਾ।

 

ਮਾਣਯੋਗ ਸਭਾਪਤੀ ਜੀ, ਸੰਸਦ ਦਾ ਇਹ ਉੱਚਤਮ ਸਦਨ 250 ਸੈਸ਼ਨਾਂ ਤੋਂ ਅੱਗੇ ਦੀ ਯਾਤਰਾ ਕਰ ਚੁੱਕਿਆ ਹੈ। ਇਹ ਯਾਤਰਾ ਲੋਕਤੰਤਰ ਦੇ ਤੌਰ ਤੇ ਸਾਡੀ ਪਰਿਪੱਕਤਾ ਦਾ ਪ੍ਰਮਾਣ ਹੈ। ਇੱਕ ਵਾਰ ਫਿਰ ਤੋਂ ਹਰਿਵੰਸ਼ ਜੀ ਤੁਹਾਨੂੰ ਇਸ ਮਹੱਤਵਪੂਰਨ ਅਤੇ ਵੱਡੀ ਜ਼ਿੰਮੇਦਾਰੀ ਲਈ ਢੇਰ ਸਾਰੀਆਂ ਸ਼ੁਭਕਾਮਨਾਵਾਂ। ਤੁਸੀਂ ਤੰਦਰੁਸਤ ਰਹੋ ਅਤੇ ਸਦਨ ਵਿੱਚ ਵੀ ਸੁਅਸਥ ਮਾਹੌਲ ਬਣਾਈ ਰੱਖਦੇ ਹੋਏ ਇੱਕ ਉੱਚ ਸਦਨ ਤੋਂ ਜੋ ਉਮੀਦਾਂ ਹਨ ਉਨ੍ਹਾਂ ਨੂੰ ਪੂਰਾ ਕਰਦੇ ਰਹੋ।  ਹਰਿਵੰਸ਼ ਜੀ ਨੂੰ ਮੁਕਾਬਲਾ ਦੇਣ ਵਾਲੇ ਮਨੋਜ ਝਾ ਜੀ ਨੂੰ ਵੀ ਮੇਰੀ ਤਰਫ਼ ਤੋਂ  ਸ਼ੁਭਕਾਮਨਾਵਾਂ। ਲੋਕਤੰਤਰ ਦੀ ਗਰਿਮਾ ਦੇ ਲਈ ਚੋਣ ਦੀ ਇਹ ਪ੍ਰਕਿਰਿਆ ਵੀ ਉਤਨੀ ਹੀ ਮਹੱਤਵਪੂਰਨ ਹੈ। ਸਾਡਾ ਬਿਹਾਰ ਭਾਰਤ ਦੀ ਲੋਕਤਾਂਤਰਿਕ ਪਰੰਪਰਾ ਦੀ ਧਰਤੀ ਰਿਹਾ ਹੈ। ਵੈਸ਼ਾਲੀ ਦੀ ਉਸ ਪਰੰਪਰਾ ਨੂੰ, ਬਿਹਾਰ ਦੇ ਉਸ ਗੌਰਵ ਨੂੰ, ਉਸ ਆਦਰਸ਼ ਨੂੰ ਹਰਿਵੰਸ਼ ਜੀ ਇਸ ਸਦਨ ਦੇ ਮਾਧਿਅਮ ਨਾਲ ਆਪ ਪਰਿਸ਼ਕ੍ਰਿਤ ਕਰੋਗੇ (ਨਫੀਸ ਬਣਾਉਗੇ) ਅਜਿਹਾ ਮੈਨੂੰ ਵਿਸ਼ਵਾਸ ਹੈ।

 

ਮੈਂ ਸਦਨ ਦੇ ਸਾਰੇ ਸਨਮਾਨਿਤ ਮੈਂਬਰਾਂ ਦਾ ਚੋਣ ਦੀ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਦੇ ਲਈ ਧੰਨਵਾਦ ਕਰਦਾ ਹਾਂ। ਇੱਕ ਬਾਰ ਫਿਰ ਤੋਂ ਹਰਿਵੰਸ਼ ਜੀ ਨੂੰ, ਸਾਰੇ ਮੈਂਬਰਾਂ ਨੂੰ ਹਾਰਦਿਕ ਵਧਾਈ।

 

ਧੰਨਵਾਦ।

 

https://youtu.be/GskOE3DROYY

 

*****

 

ਵੀਆਰਆਰਕੇ/ਕੇਪੀ/ਐੱਨਐੱਸ



(Release ID: 1654312) Visitor Counter : 92