ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਬਿਹਾਰ ’ਚ ਪੈਟਰੋਲੀਅਮ ਖੇਤਰ ਨਾਲ ਸਬੰਧਿਤ ਤਿੰਨ ਪ੍ਰਮੁੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ

Posted On: 13 SEP 2020 2:47PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰ਼ੰਸਿੰਗ ਜ਼ਰੀਏ ਬਿਹਾਰ ਚ ਪੈਟਰੋਲੀਅਮ ਖੇਤਰ ਨਾਲ ਸਬੰਧਿਤ ਤਿੰਨ ਪ੍ਰਮੁੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਪਾਰਾਦੀਪਹਲਦੀਆਦੁਰਗਾਪੁਰ ਪਾਈਪਲਾਈਨ ਵਾਧਾ ਪ੍ਰੋਜੈਕਟ ਦਾ ਦੁਰਗਾਪੁਰਬਾਂਕਾ ਸੈਕਸ਼ਨ ਅਤੇ ਦੋ ਐੱਲਪੀਜੀ (LPG) ਬੌਟਲਿੰਗ ਪਲਾਂਟਸ ਸ਼ਾਮਲ ਹਨ। ਉਹ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੀ ਅਗਵਾਈ ਹੇਠ ਜਨਤਕ ਖੇਤਰ ਦੇ ਅਦਾਰਿਆਂ ਇੰਡੀਅਨਆਇਲ ਅਤੇ ਐੱਚਪੀਸੀਐੱਲ ਦੁਆਰਾ ਕਮਿਸ਼ਨ ਕੀਤੇ ਗਏ ਹਨ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕ ਕੁਝ ਸਾਲ ਪਹਿਲਾਂ ਬਿਹਾਰ ਲਈ ਰਾਜ ਦੇ ਬੁਨਿਆਦੀ ਢਾਂਚੇ ਉੱਤੇ ਧਿਆਨ ਕ਼ਦ੍ਰਿਤ ਕਰਦਿਆਂ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬਿਹਾਰ ਲਈ ਦਿੱਤੇ ਵਿਸ਼ੇਸ਼ ਪੈਕੇਜ ਵਿੱਚ ਪੈਟਰੋਲੀਅਮ ਤੇ ਗੈਸ ਨਾਲ ਸਬੰਧਿਤ 21 ਹਜ਼ਾਰ ਕਰੋੜ ਰੁਪਏ ਕੀਮਤ ਦੇ 10 ਵੱਡੇ ਪ੍ਰੋਜੈਕਟ ਸਨ। ਉਨ੍ਹਾਂ ਵਿੱਚ ਅੱਜ ਇਹ 7ਵਾਂ ਪ੍ਰੋਜੈਕਟ ਬਿਹਾਰ ਦੀ ਜਨਤਾ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਛੇ ਹੋਰ ਪ੍ਰੋਜੈਕਟ ਵੀ ਗਿਣਵਾਏ ਜਿਹੜੇ ਪਹਿਲਾਂ ਬਿਹਾਰ ਵਿੱਚ ਮੁਕੰਮਲ ਕੀਤੇ ਜਾ ਚੁੱਕੇ ਹਨ। ਉਨ੍ਹਾਂ ਖ਼ੁਸ਼ੀ ਪ੍ਰਗਟਾਈ ਕਿ ਉਹ ਇੱਕ ਅਹਿਮ ਗੈਸ ਪਾਈਪਲਾਈਨ ਪ੍ਰੋਜੈਕਟ ਦੁਰਗਾਪੁਰਬਾਂਕਾ ਸੈਕਸ਼ਨ (ਲਗਭਗ 200 ਕਿਲੋਮੀਟਰ) ਦਾ ਉਦਘਾਟਨ ਕਰ ਰਹੇ ਹਨ ਜਿਸ ਦਾ ਨੀਂਹਪੱਥਰ ਉਨ੍ਹਾਂ ਲਗਭਗ ਡੇਢ ਕੁ ਸਾਲ ਪਹਿਲਾਂ ਰੱਖਿਆ ਸੀ। ਉਨ੍ਹਾਂ ਇਹ ਪ੍ਰੋਜੈਕਟ ਸਮੇਂਸਿਰ ਮੁਕੰਮਲ ਕਰਨ ਲਈ ਇੰਜੀਨੀਅਰਾਂ ਤੇ ਮਜ਼ਦੂਰਾਂ ਦੀ ਸਖ਼ਤ ਮਿਹਨਤ ਤੇ ਰਾਜ ਸਰਕਾਰ ਦੁਆਰਾ ਉਨ੍ਹਾਂ ਦੀ ਕੀਤੀ ਗਈ ਸਰਗਰਮ ਸਹਾਇਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਬਿਹਾਰ ਨੂੰ ਅਜਿਹੇ ਕੰਮਸੱਭਿਆਚਾਰ ਵਿੱਚੋਂ ਬਾਹਰ ਕੱਢਣ ਚ ਬਿਹਾਰ ਦੇ ਮੁੱਖ ਮੰਤਰੀ ਦੁਆਰਾ ਨਿਭਾਈ ਗਈ ਵੱਡੀ ਭੂਮਿਕਾ ਦੀ ਸ਼ਲਾਘਾ ਕੀਤੀ, ਜਿਸ ਵਿੱਚ ਇੱਕ ਪੀੜ੍ਹੀ ਕੰਮ ਸ਼ੁਰੂ ਕਰਦੀ ਹੁੰਦੀ ਸੀ ਤੇ ਦੂਜੀ ਪੀੜ੍ਹੀ ਉਸ ਨੂੰ ਮੁਕੰਮਲ ਕਰਦੀ ਸੀ। ਉਨ੍ਹਾਂ ਕਿਹਾ ਕਿ ਇਹ ਨਵਾਂ ਕੰਮ ਸੱਭਿਆਚਾਰ ਮਜ਼ਬੂਤ ਕਰਨ ਦੀ ਲੋੜ ਹੈ ਅਤੇ ਇਹ ਬਿਹਾਰ ਤੇ ਪੂਰਬੀ ਭਾਰਤੀ ਨੂੰ ਵਿਕਾਸ ਦੇ ਰਾਹ ਉੱਤੇ ਲਿਜਾ ਸਕਦਾ ਹੈ।

 

ਪ੍ਰਧਾਨ ਮੰਤਰੀ ਨੇ ਧਾਰਮਿਕ ਗ੍ਰੰਥਾਂ ਵਿੱਚੋਂ ਹਵਾਲਾ ਦਿੱਤਾ सामर्थ्य मूलं स्वातंत्र्यम्, श्रम मूलं वैभवम्।ਜਿਸ ਦਾ ਅਰਥ ਹੈ ਕਿ ਆਜ਼ਾਦੀ ਦਾ ਸਰੋਤ ਸ਼ਕਤੀ ਹੈ ਤੇ ਕਿਰਤ/ਮਜ਼ਦੂਰਾਂ ਦੀ ਸ਼ਕਤੀ ਕਿਸੇ ਰਾਸ਼ਟਰ ਦਾ ਵਿਕਾਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਿਹਾਰ ਸਮੇਤ ਪੂਰਬੀ ਭਾਰਤ ਵਿੱਚ ਕਿਰਤਸ਼ਕਤੀ ਦੀ ਨਾ ਤਾਂ ਕੋਈ ਘਾਟ ਹੈ ਅਤੇ ਨਾ ਹੀ ਇਸ ਸਥਾਨ ਤੇ ਕੁਦਰਤੀ ਸਰੋਤਾਂ ਦੀ ਕਮੀ ਹੈ ਪਰ ਇਸ ਦੇ ਬਾਵਜੂਦ ਵਿਕਾਸ ਦੇ ਮਾਮਲੇ ਚ ਬਿਹਾਰ ਤੇ ਪੂਰਬੀ ਭਾਰਤ ਕਈ ਦਹਾਕਿਆਂ ਤੋਂ ਪਿੱਛੇ ਰਹੇ ਹਨ ਅਤੇ ਸਿਆਸੀ, ਆਰਥਿਕ ਕਾਰਨਾਂ ਅਤੇ ਹੋਰ ਤਰਜੀਹਾਂ ਕਰਕੇ ਇਨ੍ਹਾਂ ਨੂੰ ਅੰਤਹੀਣ ਦੇਰੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸੜਕ ਦੀ ਕਨੈਕਟੀਵਿਟੀ, ਰੇਲ ਕਨੈਕਟੀਵਿਟੀ, ਹਵਾਈ ਕਨੈਕਟੀਵਿਟੀ, ਇੰਟਰਨੈੱਟ ਕਨੈਕਟੀਵਿਟੀ ਕੋਈ ਤਰਜੀਹ ਨਹੀਂ ਹੁੰਦੇ ਸਨ, ਇਸੇ ਲਈ ਬਿਹਾਰ ਵਿੱਚ ਗੈਸ ਅਧਾਰਿਤ ਉਦਯੋਗ ਅਤੇ ਪੈਟਰੋਕਨੈਕਟੀਵਿਟੀ ਦੀ ਕਲਪਨਾ ਵੀ ਨਈਂ ਕੀਤੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਗੈਸ ਅਧਾਰਿਤ ਉਦਯੋਗਾਂ ਦਾ ਵਿਕਾਸ ਬਿਹਾਰ ਵਿੱਚ ਇੱਕ ਵੱਡੀ ਚੁਣੌਤੀ ਸੀ ਕਿਉਂਕਿ ਇਸ ਰਾਜ ਨੂੰ ਕੋਈ ਬੰਦਰਗਾਹ ਨਹੀਂ ਲਗਦੀ ਅਤੇ ਇਸੇ ਲਈ ਪੈਟਰੋਲੀਅਮ ਤੇ ਗੈਸ ਨਾਲ ਸਬੰਧਿਤ ਵਸੀਲਿਆਂ ਦੀ ਘਾਟ ਬਣੀ ਰਹੀ, ਜਦ ਕਿ ਸਮੁੰਦਰ ਨਾਲ ਲਗਦੇ ਹੋਰ ਰਾਜਾਂ ਵਿੱਚ ਹਿਹ ਸਭ ਕੁਝ ਉਪਲਬਧ ਸੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੈਸਅਧਾਰਿਤ ਉਦਯੋਗਤ ਅਤੇ ਪੈਟਰੋਕਨੈਕਟੀਵਿਟੀ ਦਾ ਲੋਕਾਂ ਦੇ ਜੀਵਨਾਂ, ਉਨ੍ਹਾਂ ਦੀ ਰਹਿਣੀਬਹਿਣੀ ਉੱਤੇ ਸਿੱਧਾ ਅਸਰ ਪੈਂਦਾ ਹੈ ਅਤੇ ਇਨ੍ਹਾਂ ਨਾਲ ਰੋਜ਼ਗਾਰ ਦੇ ਕਰੋੜਾਂ ਨਵੇਂ ਮੌਕੇ ਵੀ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸੀਐੱਨਜੀ (CNG) ਅਤੇ ਪੀਐੱਨਜੀ (PNG) ਬਿਹਾਰ ਤੇ ਪੂਰਬੀ ਭਾਰਤ ਦੇ ਬਹੁਤੇ ਸ਼ਹਿਰਾਂ ਤੱਕ ਪੁੱਜ ਰਹੀਆਂ ਹਨ, ਲੋਕਾਂ ਨੂੰ ਇਹ ਸਹੂਲਤਾਂ ਆਸਾਨੀ ਨਾਲ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਪੂਰਬੀ ਸਮੁੰਦਰੀ ਇਲਾਕੇ ਚ ਪੂਰਬੀ ਭਾਰਤ ਨੂੰ ਪਾਰਾਦੀਪ ਨਾਲ ਜੋੜਨ ਲਈ ਅਤੇ ਪੱਛਮੀ ਸਮੁੰਦਰੀ ਇਲਾਕੇ ਚ ਕਾਂਡਲਾ ਨਾਲ ਜੋੜਨ ਲਈ ਭਗੀਰਥਕੋਸ਼ਿਸ਼ ਪ੍ਰਧਾਨ ਮੰਤਰੀ ਸਊਰਜਾ ਗੰਗਾ ਯੋਜਨਾਦੇ ਤਹਿਤ ਸ਼ੁਰੂ ਹੋਈ ਸੀ ਤੇ ਸੱਤ ਰਾਜ 3,000 ਕਿਲੋਮੀਟਰ ਲੰਬੀ ਇਸ ਪਾਈਪਲਾਈਨ ਜ਼ਰੀਏ ਜੁੜ ਜਾਣਗੇ, ਇਸ ਵਿੱਚ ਭਾਰਤ ਦੀ ਵੀ ਪ੍ਰਮੁੱਖ ਭੂਮਿਕਾ ਹੈ। ਪਾਰਾਦੀਪਹਲਦੀਆ ਲਾਈਨ ਹੁਣ ਪਟਨਾ, ਮੁਜ਼ੱਫ਼ਰਪੁਰ ਤੱਕ ਅੱਗੇ ਵਧਾਈ ਜਾਵੇਗੀ ਅਤੇ ਕਾਂਡਲਾ ਤੋਂ ਆਉਂਦੀ ਪਾਈਪਲਾਈਨ ਜੋ ਗੋਰਖਪੁਰ ਪੁੱਜ ਚੁੱਕੀ ਹੈ, ਨੂੰ ਵੀ ਇਸ ਨਾਲ ਜੋੜ ਦਿੱਤਾ ਜਾਵੇਗਾ। ਉਨ੍ਹਾਂ ਕਿ ਜਦੋਂ ਇਹ ਸਮੁੱਚਾ ਪ੍ਰੋਜੈਕਟ ਤਿਆਰ ਹੋ ਜਾਵੇਗਾ, ਤਾਂ ਇਹ ਵਿਸ਼ਵ ਦੇ ਸਭ ਤੋਂ ਲੰਮੇ ਪਾਈਪਲਾਈਨਾਂ ਪ੍ਰੋਜੈਕਟਾਂ ਵਿੱਚੋਂ ਇੱਕ ਬਣ ਜਾਵੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਗੈਸ ਪਾਈਪਲਾਈਨਾਂ ਕਾਰਨ ਵੱਡੇ ਬੌਟਲਿੰਗ ਪਲਾਂਟ ਬਿਹਾਰ ਵਿੱਚ ਸਥਾਪਿਤ ਕੀਤੇ ਜਾ ਰਹੇ ਹਨ। ਜਿਨ੍ਹਾਂ ਵਿੱਚੋਂ ਦੋ ਨਵੇਂ ਬੌਟਲਿੰਗ ਪਲਾਂਟਸ ਅੱਜ ਬਾਂਕਾ ਤੇ ਚੰਪਾਰਨ ਚ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਦੋਵੇਂ ਪਲਾਂਟਾਂ ਦੀ ਸਮਰੱਥਾ 12.50 ਕਰੋੜ ਸਿਲੰਡਰ ਸਲਾਨਾ ਭਰਨ ਦੀ ਹੈ। ਇਹ ਪਲਾਂਟ ਗੌਡਾ, ਦਿਓਘਰ, ਦੁਮਕਾ, ਸਾਹਿਬਗੰਜ, ਪਾਕੁਰ ਜ਼ਿਲ੍ਹਿਆਂ ਅਤੇ ਉੱਤਰ ਪ੍ਰਦੇਸ਼ ਤੇ ਝਾਰਖੰਡ ਦੇ ਕੁਝ ਇਲਾਕਿਆਂ ਦੀ ਮੰਗ ਪੂਰੀ ਕਰਨਗੇ। ਉਨ੍ਹਾਂ ਕਿਹਾ ਕਿ ਊਰਜਾ ਅਧਾਰਿਤ ਨਵੇਂ ਉਦਯੋਗਾਂ ਲਈ ਇਹ ਗੈਸ ਪਾਈਪਲਾਈਨ ਵਿਛਾ ਕੇ ਬਿਹਾਰ ਰੋਜ਼ਗਾਰ ਦੇ ਹਜ਼ਾਰਾਂ ਨਵੇਂ ਮੌਕੇ ਪੈਦਾ ਕਰ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਗੈਸ ਪਾਈਪਲਾਈਨ ਦੇ ਨਿਰਮਾਣ ਤੋਂ ਬਾਅਦ ਬਰੌਨੀ ਸਥਿਤ ਖਾਦ ਫ਼ੈਕਟਰੀ, ਜੋ ਪਹਿਲਾਂ ਬੰਦ ਹੋ ਗਈ ਸੀ, ਵੀ ਛੇਤੀ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਅੱਠ ਕਰੋੜ ਪ੍ਰਮੁੱਖ ਗ਼ਰੀਬ ਪਰਿਵਾਰਾਂ ਕੋਲ ਉੱਜਵਲਾ ਯੋਜਨਾ ਸਦਕਾ ਗੈਸ ਕਨੈਕਸ਼ਨ ਹਨ। ਇਸ ਨਾਲ ਕੋਰੋਨਾ ਕਾਲ ਦੌਰਾਨ ਗ਼ਰੀਬਾਂ ਦਾ ਜੀਵਨ ਬਦਲ ਗਿਆ ਹੈ ਕਿਉਂਕਿ ਉਨ੍ਹਾਂ ਲਈ ਘਰ ਵਿੱਚ ਰਹਿਣਾ ਜ਼ਰੂਰੀ ਸੀ ਤੇ ਉਹ ਲੱਕੜੀ ਜਾਂ ਹੋਰ ਕੋਈ ਈਂਧਣ ਇਕੱਠਾ ਕਰਨ ਲਈ ਬਾਹਰ ਨਹੀਂ ਜਾ ਸਕਦੇ ਸਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਇਸ ਕਾਲ ਵਿੱਚ ਉੱਜਲਵਾ ਯੋਜਨਾ ਦੇ ਲਾਭਾਰਥੀਆਂ ਨੂੰ ਕਰੋੜਾਂ ਸਿਲੰਡਰ ਮੁਫ਼ਤ ਮੁਹੱਈਆ ਕਰਵਾਏ ਗਏ ਹਨ, ਜਿਸ ਨਾਲ ਕਰੋੜਾਂ ਗ਼ਰੀਬ ਪਰਿਵਾਰਾਂ ਨੂੰ ਲਾਭ ਪੁੱਜਾ ਹੈ। ਉਨ੍ਹਾਂ ਪੈਟਰੋਲੀਅਮ ਤੇ ਗੈਸ ਵਿਭਾਗਾਂ ਤੇ ਕੰਪਨੀਆਂ ਦੇ ਨਾਲਨਾਲ ਲੱਖਾਂ ਡਿਲਿਵਰੀ ਭਾਈਵਾਲਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਕਿਉਂਕਿ ਉਨ੍ਹਾਂ ਨੇ ਕੋਰੋਨਾ ਦੇ ਸਮੇਂ ਦੌਰਾਨ ਵੀ ਛੂਤ ਲਗਣ ਦੇ ਖ਼ਤਰੇ ਦੇ ਬਾਵਜੂਦ ਲੋਕਾਂ ਨੂੰ ਗੈਸ ਦੀ ਕੋਈ ਕਮੀ ਨਹੀਂ ਹੋਣ ਦਿੱਤੀ। ਉਨ੍ਹਾਂ ਕਿਹਾ ਕਿ ਕਦੇ ਅਜਿਹਾ ਵੀ ਸਮਾਂ ਸੀ, ਜਦੋਂ ਬਿਹਾਰ ਚ ਐੱਲਪੀਜੀ ਗੈਸ ਕਨੈਕਸ਼ਨ ਰੱਜੇਪੁੱਜੇ ਲੋਕਾਂ ਦੀ ਨਿਸ਼ਾਨੀ ਹੁੰਦਾ ਸੀ। ਲੋਕਾਂ ਨੂੰ ਹਰੇਕ ਗੈਸ ਕਨੈਕਸ਼ਨ ਲਈ ਸਿਫ਼ਾਰਸ਼ਾਂ ਲਵਾਉਣੀਆਂ ਪੈਂਦੀਆਂ ਸਨ। ਪਰ ਹੁਣ ਉੱਜਵਲਾ ਯੋਜਨਾ ਕਾਰਨ ਬਿਹਾਰ ਵਿੱਚ ਸਭ ਕੁਝ ਤਬਦੀਲ ਹੋ ਚੁੱਕਾ ਹੈ, ਬਿਹਾਰ ਦੇ ਲਗਭਗ 1.25 ਕਰੋੜ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਮੁਹੱਈਆ ਕਰਵਾਏ ਜਾ ਚੁੱਕੇ ਹਨ। ਘਰ ਵਿੱਚ ਗੈਸ ਕਨੈਕਸ਼ਨ ਨੇ ਬਿਹਾਰ ਦੇ ਕਰੋੜਾਂ ਗ਼ਰੀਬਾਂ ਦੇ ਜੀਵਨ ਬਦਲ ਦਿੱਤੇ ਹਨ।

 

ਪ੍ਰਧਾਨ ਮੰਤਰੀ ਨੇ ਬਿਹਾਰ ਦੇ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਿਹਾਰ ਦੇਸ਼ ਦੀ ਪ੍ਰਤਿਭਾ ਦਾ ਬਿਜਲੀਘਰ ਹੈ। ਉਨ੍ਹਾਂ ਕਿਹਾ ਕਿ ਬਿਹਾਰ ਦੀ ਸ਼ਕਤੀ ਤੇ ਬਿਹਾਰ ਦੇ ਮਜ਼ਦੂਰਾਂ ਦੀ ਛਾਪ ਹਰੇਕ ਰਾਜ ਦੇ ਵਿਕਾਸ ਵਿੱਚ ਵੇਖੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ਦੌਰਾਨ, ਬਿਹਾਰ ਨੇ ਇੱਕ ਸਹੀ ਸਰਕਾਰ, ਸਹੀ ਫ਼ੈਸਲੇ ਤੇ ਇੱਕ ਸਪਸ਼ਟ ਨੀਤੀ ਵੀ ਦਿਖਾਏ ਹਨ, ਜਿੱਥੇ ਵਿਕਾਸ ਹੋ ਰਿਹਾ ਹੈ ਤੇ ਹਰੇਕ ਪੁੱਜ ਰਿਹਾ ਹੈ। ਅਜਿਹੀ ਵੀ ਸੋਚਣੀ ਹੁੰਦੀ ਸੀ ਕਿ ਸਿੱਖਿਆ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਬਿਹਾਰ ਦੇ ਨੌਜਵਾਨਾਂ ਨੇ ਤਾਂ ਖੇਤਾਂ ਵਿੱਚ ਹੀ ਕੰਮ ਕਰਨਾ ਹੈ। ਇਸ ਸੋਚਣੀ ਕਾਰਨ ਬਿਹਾਰ ਵਿੱਚ ਵੱਡੇ ਵਿੱਦਿਅਕ ਸੰਸਥਾਨ ਖੋਲ੍ਹਣ ਲਈ ਬਹੁਤਾ ਕੰਮ ਨਹੀਂ ਕੀਤਾ ਗਿਆ ਸੀ। ਨਤੀਜਾ ਇਹ ਨਿੱਕਲਿਆ ਕਿ ਬਿਹਾਰ ਦੇ ਨੌਜਵਾਨਾਂ ਨੂੰ ਪੜ੍ਹਨ ਤੇ ਕੰਮਕਾਜ ਲਈ ਬਾਹਰ ਜਾਣਾ ਪਿਆ। ਖੇਤਾਂ ਵਿੱਚ ਕੰਮ ਕਰਨਾ, ਖੇਤੀਬਾੜੀ ਬਹੁਤ ਸਖ਼ਤ ਮਿਹਨਤ ਤੇ ਮਾਣ ਵਾਲਾ ਕੰਮ ਹੈ ਪਰ ਇਹ ਨੌਜਵਾਨਾਂ ਨੂੰ ਹੋਰ ਮੌਕੇ ਨਹੀਂ ਦਿੰਦਾ ਅਤੇ ਨਾ ਹੀ ਅਜਿਹੇ ਕੋਈ ਇੰਤਜ਼ਾਮ ਹੀ ਕੀਤੇ ਗਏ, ਇਹ ਠੀਕ ਨਹੀਂ ਸੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਬਿਹਾਰ ਵਿੱਚ ਸਿੱਖਿਆ ਦੇ ਵੱਡੇ ਕੇਂਦਰ ਖੁੱਲ੍ਹ ਰਹੇ ਹਨ। ਹੁਣ ਖੇਤੀਬਾੜੀ ਕਾਲਜਾਂ, ਮੈਡੀਕਲ ਕਾਲਜਾਂ, ਇੰਜੀਨੀਅਰਿੰਗ ਕਾਲਜਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਹੁਣ ਰਾਜ ਵਿੱਚ IIT, IIM ਅਤੇ IIIT ਦੁਆਰਾ ਬਿਹਾਰ ਦੇ ਨੌਜਵਾਨ ਦੇ ਸੁਪਨੇ ਸਾਕਾਰ ਕਰਨ ਵਿੱਚ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਬਿਹਾਰ ਵਿੱਚ ਪੌਲੀਟੈਕਨਿਕ ਸੰਸਥਾਨਾਂ ਦੀ ਗਿਣਤੀ ਵਧਾ ਕੇ ਤਿੰਨਗੁਣਾ ਕਰਨ, ਦੋ ਵੱਡੀਆਂ ਯੂਨੀਵਰਸਿਟੀਆਂ ਖੋਲ੍ਹਣ, ਇੱਕ IIT, ਇੱਕ IIM, ਇੱਕ NIFT ਅਤੇ ਇੱਕ ਰਾਸ਼ਟਰੀ ਕਾਨੂੰਨ ਸੰਸਥਾਨ ਖੋਲ੍ਹਣ ਲਈ ਬਿਹਾਰ ਦੇ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ।

 

ਪ੍ਰਧਾਨ ਮੰਤਰੀ ਨੇ ਕਿਹਾ  ਕਿ ਸਟਾਰਟਅੱਪ ਇੰਡੀਆ’, ‘ਮੁਦਰਾ ਯੋਜਨਾਤੇ ਅਜਿਹੀਆਂ ਹੋਰ ਬਹੁਤ ਸਾਰੀਆਂ ਯੋਜਨਾਵਾਂ ਨੇ ਬਿਹਾਰ ਦੇ ਨੌਜਵਾਨਾਂ ਨੂੰ ਲੋੜੀਂਦੀ ਮਾਤਰਾ ਵਿੱਚ ਸਵੈਰੋਜ਼ਗਾਰ ਮੁਹੱਈਆ ਕਰਵਾਇਆ ਹੈ ਉਨ੍ਹਾਂ ਕਿਹਾ ਕਿ ਬਿਹਾਰ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਬਿਜਲੀ ਦੀ ਉਪਲਬਧਤਾ ਪਹਿਲਾਂ ਦੇ ਮੁਕਾਬਲੇ ਵੱਧ ਹੈ। ਬਿਜਲੀ, ਪੈਟਰੋਲੀਅਮ ਤੇ ਗੈਸ ਖੇਤਰਾਂ ਵਿੱਚ ਆਧੁਨਿਕ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ ਤੇ ਸੁਧਾਰ ਲਿਆਂਦੇ ਜਾ ਰਹੇ ਹਨ, ਜਿਸ ਨਾਲ ਜਿੱਥੇ ਆਮ ਲੋਕਾਂ ਦੇ ਜੀਵਨ ਅਸਾਨ ਹੋ ਰਹੇ ਹਨ, ਉੱਥੇ ਉਦਯੋਗਾਂ ਤੇ ਅਰਥਵਿਵਸਥਾ ਉੱਤੇ ਵੀ ਇਨ੍ਹਾਂ ਦਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਇਸ ਕਾਲ ਵਿੱਚ, ਇੱਕ ਵਾਰ ਫਿਰ ਪੈਟਰੋਲੀਅਮ ਨਾਲ ਸਬੰਧਿਤ ਬੁਨਿਆਦੀ ਢਾਂਚੇ ਦੇ ਕੰਮ ਜਿਵੇਂ ਤੇਲਸੋਧਕ ਪ੍ਰੋਜੈਕਟਸ, ਖੋਜ ਜਾਂ ਉਤਪਾਦਨ ਨਾਲ ਸਬੰਧਿਤ ਪ੍ਰੋਜੈਕਟ, ਪਾਈਪਲਾਈਨਾਂ, ਸ਼ਹਿਰ ਦੇ ਗੈਸ ਵੰਡ ਪ੍ਰੋਜੈਕਟ, ਬਹੁਤ ਸਾਰੇ ਅਜਿਹੇ ਪ੍ਰੋਜੈਕਟਾਂ ਨੇ ਜ਼ੋਰ ਫੜ ਲਿਆ ਹੈ। ਉਨ੍ਹਾਂ ਕਿਹਾ ਕਿ 8 ਹਜ਼ਾਰ ਤੋਂ ਵੱਧ ਪ੍ਰੋਜੈਕਟ ਹਨ, ਜਿਨ੍ਹਾਂ ਉੱਤੇ ਆਉਂਦੇ ਦਿਨਾਂ ਦੌਰਾਨ 6 ਲੱਖ ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰ ਪਰਤ ਆਏ ਹਨ ਤੇ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰ ਦਿੱਤੇ ਗਏ ਹਨ। ਇੰਨੀ ਵੱਡੀ ਵਿਸ਼ਵ ਮਹਾਮਾਰੀ ਦੌਰਾਨ ਵੀ ਦੇਸ਼, ਖ਼ਾਸ ਤੌਰ ਉੱਤੇ ਬਿਹਾਰ ਨਹੀਂ ਰੁਕਿਆ। ਉਨ੍ਹਾਂ ਇਹ ਵੀ ਕਿਹਾ ਕਿ 100 ਲੱਖ ਕਰੋੜ ਰੁਪਏ ਕੀਮਤ ਦੇ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ ਪ੍ਰੋਜੈਕਟ ਵੀ ਆਰਥਿਕ ਗਤੀਵਿਧੀ ਵਿੱਚ ਵਾਧਾ ਕਰਨ ਵਿੱਚ ਮਦਦ ਕਰਨ ਜਾ ਰਹੇ ਹਨ। ਉਨ੍ਹਾਂ ਹਰੇਕ ਨੂੰ ਬੇਨਤੀ ਕੀਤੀ ਕਿ ਉਹ ਬਿਹਾਰ, ਪੂਰਬੀ ਭਾਰਤ ਨੂੰ ਵਿਕਾਸ ਦਾ ਮਹੱਤਵਪੂਰਨ ਕੇਂਦਰ ਬਣਾਉਣ ਲਈ ਤੇਜ਼ੀ ਨਾਲ ਕੰਮ ਕਰਨਾ ਜਾਰੀ ਰੱਖਣ।

 

 

 

*****

 

ਵੀਆਰਆਰਕੇ/ਏਕੇ


(Release ID: 1653787) Visitor Counter : 220