ਪ੍ਰਧਾਨ ਮੰਤਰੀ ਦਫਤਰ

ਮੱਧ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ ਤਹਿਤ ਬਣੇ 1.75 ਲੱਖ ਮਕਾਨਾਂ ਦੇ ‘ਗ੍ਰਹਿ ਪ੍ਰਵੇਸ਼ਮ’ ਅਤੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 12 SEP 2020 2:04PM by PIB Chandigarh

ਹੁਣੇ ਕੁਝ ਲਾਭਾਰਥੀਆਂ ਨਾਲ ਮੇਰੀ ਚਰਚਾ ਹੋਈ, ਜਿਨ੍ਹਾਂ ਨੂੰ ਅੱਜ ਆਪਣਾ ਪੱਕਾ ਘਰ ਮਿਲਿਆ ਹੈਆਪਣੇ ਸੁਪਨਿਆਂ ਦਾ ਘਰ ਮਿਲਿਆ ਹੈ, ਆਪਣੇ ਬੱਚਿਆਂ ਦੇ ਭਵਿੱਖ ਦਾ ਵਿਸ਼ਵਾਸ ਮਿਲਿਆ ਹੈ। ਹੁਣ ਮੱਧ ਪ੍ਰਦੇਸ਼ ਦੇ ਪੌਣੇ 2 ਲੱਖ ਅਜਿਹੇ ਪਰਿਵਾਰ, ਜੋ ਅੱਜ ਆਪਣੇ ਘਰ ਵਿੱਚ ਪ੍ਰਵੇਸ਼ ਕਰ ਰਹੇ ਹਨਜਿਨ੍ਹਾਂ ਦਾ ਗ੍ਰਹਿ-ਪ੍ਰਵੇਸ਼ ਹੋ ਰਿਹਾ ਹੈ, ਉਨ੍ਹਾਂ ਨੂੰ ਵੀ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ ਇਹ ਸਾਰੇ ਸਾਥੀ ਟੈਕਨੋਲੋਜੀ ਦੇ ਕਿਸੇ ਨਾ ਕਿਸੇ ਮਾਧਿਅਮ ਰਾਹੀਂ, ਪੂਰੇ ਮੱਧ ਪ੍ਰਦੇਸ਼ ਵਿੱਚ ਇਸ ਪ੍ਰੋਗਰਾਮ ਨਾਲ ਜੁੜੇ ਹਨ ਅੱਜ ਆਪ ਦੇਸ਼ ਦੇ ਉਨ੍ਹਾਂ ਸਵਾ ਦੋ ਕਰੋੜ ਪਰਿਵਾਰਾਂ ਵਿੱਚ ਸ਼ਾਮਲ ਹੋ ਗਏ ਹੋ, ਜਿਨ੍ਹਾਂ ਨੂੰ ਬੀਤੇ 6 ਵਰ੍ਹਿਆਂ ਵਿੱਚ ਆਪਣਾ ਘਰ ਮਿਲਿਆ ਹੈ, ਜੋ ਹੁਣ ਕਿਰਾਏ ਦੇ ਨਹੀਂ, ਝੁੱਗੀਆਂ ਵਿੱਚ ਨਹੀਂ, ਕੱਚੇ ਮਕਾਨ ਵਿੱਚ ਨਹੀਂ, ਆਪਣੇ ਘਰ ਵਿੱਚ ਰਹਿ ਰਹੇ ਹਨ, ਪੱਕੇ ਘਰ ਵਿੱਚ ਰਹਿ ਰਹੇ ਹਨ

 

ਸਾਥੀਓ, ਇਸ ਵਾਰ ਆਪ ਸਭ ਦੀ ਦੀਵਾਲੀ, ਆਪ ਸਭ ਦੇ ਤਿਉਹਾਰਾਂ ਦੀਆਂ ਖੁਸ਼ੀਆਂ ਕੁਝ ਹੋਰ ਹੀ ਹੋਣਗੀਆਂ ਕੋਰੋਨਾ ਕਾਲ ਨਹੀਂ ਹੁੰਦਾ ਤਾਂ ਅੱਜ ਤੁਹਾਡੇ ਜੀਵਨ ਦੀ ਇੰਨੀ ਵੱਡੀ ਖੁਸ਼ੀ ਵਿੱਚ ਸ਼ਾਮਲ ਹੋਣ ਲਈ, ਤੁਹਾਡੇ ਘਰ ਦਾ ਇਹ ਮੈਂਬਰ, ਤੁਹਾਡਾ ਪ੍ਰਧਾਨ ਸੇਵਕ, ਪੱਕਾ ਤੁਹਾਡੇ ਦਰਮਿਆਨ ਹੁੰਦਾ  ਅਤੇ ਤੁਹਾਡੇ ਇਸ ਆਨੰਦ ਉਤਸਵ ਵਿੱਚ ਭਾਗੀਦਾਰ ਹੁੰਦਾ ਲੇਕਿਨ ਕੋਰੋਨਾ ਦੀ ਜੋ ਸਥਿਤੀ ਹੈਉਸ ਦੇ ਕਾਰਨ ਮੈਨੂੰ ਦੂਰੋਂ ਹੀ ਅੱਜ ਆਪ ਸਭ ਦਾ ਦਰਸ਼ਨ ਦਾ ਅਵਸਰ ਮਿਲ ਰਿਹਾ ਹੈ। ਲੇਕਿਨ ਹੁਣ ਦੇ ਲਈ ਅਜਿਹਾ ਹੀ ਸਹੀ !!!

 

ਅੱਜ ਦੇ ਇਸ ਸਮਾਰੋਹ ਵਿੱਚ ਮੱਧ ਪ੍ਰਦੇਸ਼ ਦੀ ਗਵਰਨਰ ਸ਼੍ਰੀਮਤੀ ਆਨੰਦੀ ਬੇਨ ਪਟੇਲ ਜੀ, ਰਾਜ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਨਰੇਂਦਰ ਸਿੰਘ ਤੋਮਰ ਜੀ, ਮੇਰੇ ਸਾਥੀ ਜਯੋਤਿਰਾਦਿਤਯ ਜੀ, ਮੱਧ ਪ੍ਰਦੇਸ਼ ਦੇ ਮੰਤਰੀਗਣ, ਮੈਂਬਰ, ਸਾਂਸਦ ਅਤੇ ਵਿਧਾਇਗਕਗਣ, ਗ੍ਰਾਮ ਪੰਚਾਇਤਾਂ ਦੇ ਪ੍ਰਤੀਨਿਧੀਗਣ ਅਤੇ ਮੱਧ ਪ੍ਰਦੇਸ਼ ਦੇ ਪਿੰਡ-ਪਿੰਡ ਤੋਂ ਜੁੜੇ ਸਾਰੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ !

 

ਅੱਜ ਮੱਧ ਪ੍ਰਦੇਸ਼ ਵਿੱਚ ਸਮੂਹਿਕ ਗ੍ਰਹਿ ਪ੍ਰਵੇਸ਼ ਦਾ ਇਹ ਸਮਾਰੋਹ ਪੌਣੇ 2 ਲੱਖ ਗ਼ਰੀਬ ਪਰਿਵਾਰਾਂ ਲਈ ਤਾਂ ਆਪਣੇ ਜੀਵਨ ਦਾ ਯਾਦਗਾਰ ਪਲ ਹੈ ਹੀ, ਦੇਸ਼ ਦੇ ਹਰ ਬੇਘਰ ਨੂੰ ਆਪਣਾ ਪੱਕਾ ਘਰ ਦੇਣ ਲਈ ਵੀ ਇੱਕ ਬੜਾ ਕਦਮ ਹੈ। ਅੱਜ ਦਾ ਇਹ ਪ੍ਰੋਗਰਾਮ ਮੱਧ ਪ੍ਰਦੇਸ਼ ਸਹਿਤ ਦੇਸ਼ ਦੇ ਸਾਰੇ ਬੇਘਰ ਸਾਥੀਆਂ ਨੂੰ ਇੱਕ ਵਿਸ਼ਵਾਸ ਦੇਣ ਵਾਲਾ ਵੀ ਪਲ ਹੈ। ਜਿਨ੍ਹਾਂ ਦਾ ਹੁਣ ਤੱਕ ਘਰ ਨਹੀਂ, ਇੱਕ ਦਿਨ ਉਨ੍ਹਾਂ ਦਾ ਵੀ ਘਰ ਬਣੇਗਾ, ਉਨ੍ਹਾਂ ਦਾ ਵੀ ਸੁਪਨਾ ਪੂਰਾ ਹੋਵੇਗਾ

 

ਸਾਥੀਓ, ਅੱਜ ਦਾ ਇਹ ਦਿਨ ਕਰੋੜਾਂ ਦੇਸ਼ਵਾਸੀਆਂ ਦੇ ਉਸ ਵਿਸ਼ਵਾਸ ਨੂੰ ਵੀ ਮਜ਼ਬੂਤ ਕਰਦਾ ਹੈ ਕਿ ਸਹੀ ਨੀਅਤ ਨਾਲ ਬਣਾਈਆਂ ਗਈਆਂ ਸਰਕਾਰੀ ਯੋਜਨਾਵਾਂ ਸਾਕਾਰ ਵੀ ਹੁੰਦੀਆਂ ਹਨ ਅਤੇ ਉਨ੍ਹਾਂ ਦੇ  ਲਾਭਾਰਥੀਆਂ ਤੱਕ ਪਹੁੰਚਦੀਆਂ ਵੀ ਹਨ ਜਿਨ੍ਹਾਂ ਸਾਥੀਆਂ ਨੂੰ ਅੱਜ ਆਪਣਾ ਘਰ ਮਿਲਿਆ ਹੈ, ਜਿਨ੍ਹਾਂ ਨਾਲ ਮੇਰੀ ਗੱਲਬਾਤ ਹੋਈ ਹੈ ਅਤੇ ਜਿਨ੍ਹਾਂ ਨੂੰ ਮੈਂ ਸਕ੍ਰੀਨ ਤੇ ਦੇਖ ਪਾ ਰਿਹਾ ਹਾਂ, ਉਨ੍ਹਾਂ ਦੇ ਅੰਦਰ ਦੇ ਸੰਤੋਖ, ਉਨ੍ਹਾਂ ਦੇ ‍ਆਤਮਵਿਸ਼ਵਾਸ ਨੂੰ ਮੈਂ ਅਨੁਭਵ ਕਰ ਸਕਦਾ ਹਾਂ ਮੈਂ ਆਪ ਸਾਰੇ ਸਾਥੀਆਂ ਨੂੰ ਇਹੀ ਕਹਾਂਗਾ ਕਿ ਇਹ ਘਰ ਤੁਹਾਡੇ ਹੋਰ ਬਿਹਤਰ ਭਵਿੱਖ ਦਾ ਨਵਾਂ ਅਧਾਰ ਹੈਇੱਥੋਂ ਤੁਸੀਂ ਆਪਣੇ ਨਵੇਂ ਜੀਵਨ ਦੀ ਨਵੀਂ ਸ਼ੁਰੂਆਤ ਕਰੋ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ, ਹੁਣ ਤੁਸੀਂ ਨਵੀਆਂ ਉਚਾਈਆਂ ਤੇ ਲੈ ਕੇ ਜਾਓ ਤੁਸੀਂ ਅੱਗੇ ਵਧੋਗੇ ਤਾਂ ਦੇਸ਼ ਵੀ ਅੱਗੇ ਵਧੇਗਾ

 

ਸਾਥੀਓ, ਕੋਰੋਨਾ ਕਾਲ ਵਿੱਚ ਤਮਾਮ ਰੁਕਾਵਟਾਂ ਦਰਮਿਆਨ ਵੀ ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 18 ਲੱਖ ਮਕਾਨਾਂ ਦਾ ਕੰਮ ਪੂਰਾ ਕੀਤਾ ਗਿਆ ਹੈ। ਉਸ ਵਿੱਚ 1 ਲੱਖ 75 ਹਜ਼ਾਰ ਘਰ ਇਕੱਲੇ ਮੱਧ ਪ੍ਰਦੇਸ਼ ਵਿੱਚ ਹੀ ਪੂਰੇ ਕੀਤੇ ਗਏ ਹਨ ਇਸ ਦੌਰਾਨ ਜਿਸ ਰਫ਼ਤਾਰ ਨਾਲ ਕੰਮ ਹੋਇਆ ਹੈਉਹ ਵੀ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਆਮ ਤੌਰ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਇੱਕ ਘਰ ਬਣਾਉਣ ਵਿੱਚ ਔਸਤਨ ਸਵਾ ਸੌ ਦਿਨ ਦਾ ਸਮਾਂ ਲਗਦਾ ਹੈ। ਲੇਕਿਨ ਹੁਣ ਜੋ ਮੈਂ ਦੱਸਣ ਜਾ ਰਿਹਾ ਹਾਂ, ਉਹ ਦੇਸ਼ ਲਈ, ਸਾਡੇ ਮੀਡੀਆ ਦੇ ਸਾਥੀਆਂ ਦੇ ਲਈ ਵੀ ਇਹ ਬਹੁਤ ਸਕਾਰਾਤਮਕ ਖ਼ਬਰ ਹੈ। ਕੋਰੋਨਾ ਦੇ ਇਸ ਕਾਲ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਮਕਾਨਾਂ ਨੂੰ ਬਣਾਉਣ ਵਿੱਚ 125 ਦਿਨ ਨਹੀਂ ਸਿਰਫ਼ ਸਿਰਫ਼ 45 ਤੋਂ 60 ਦਿਨ ਵਿੱਚ ਹੀ ਬਣਾ ਕੇ ਤਿਆਰ ਕਰ ਦਿੱਤਾ ਗਿਆ ਹੈ। ਆਪਦਾ ਨੂੰ ਅਵਸਰ ਵਿੱਚ ਬਦਲਣ ਦਾ ਇਹ ਬਹੁਤ ਹੀ ਉੱਤਮ ਉਦਾਹਰਣ ਹੈ। ਤੁਸੀਂ ਸੋਚੋਗੇ ਕਿ ਇਹ ਕਿਵੇਂ ਸੰਭਵ ਹੋਇਆ ? ਪਹਿਲਾਂ 125 ਦਿਨ ਹੁਣ 40 ਤੋਂ 60 ਦਿਨ ਦੇ ਵਿੱਚ ਕਿਵੇਂ ਹੋਇਆ ?

 

ਸਾਥੀਓ, ਇਸ ਤੇਜ਼ੀ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਸ਼ਹਿਰਾਂ ਤੋਂ ਪਰਤੇ ਸਾਡੇ ਸ਼੍ਰਮਿਕ ਸਾਥੀਆਂ ਦਾ। ਉਨ੍ਹਾਂ ਦੇ ਪਾਸ ਹੁਨਰ ਵੀ ਸੀ, ਇੱਛਾ-ਸ਼ਕਤੀ ਵੀ ਸੀ ਅਤੇ ਉਹ ਇਸ ਵਿੱਚ ਜੁੜ ਗਏ ਅਤੇ ਉਸ ਦੇ ਕਾਰਨ ਇਹ ਨਤੀਜਾ ਮਿਲਿਆ ਹੈ। ਸਾਡੇ ਇਨ੍ਹਾਂ ਸਾਥੀਆਂ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਰੋਜ਼ਗਾਰ ਅਭਿਯਾਨ ਦਾ ਪੂਰਾ ਲਾਭ ਉਠਾਉਂਦੇ ਹੋਏ ਆਪਣੇ ਪਰਿਵਾਰ ਨੂੰ ਸੰਭਾਲ਼ਿਆ ਅਤੇ ਨਾਲ-ਨਾਲ ਆਪਣੇ ਗ਼ਰੀਬ ਭਾਈ-ਭੈਣਾਂ ਲਈ ਘਰ ਵੀ ਤਿਆਰ ਕਰਕੇ ਦੇ ਦਿੱਤਾ ਮੈਨੂੰ ਤਸੱਲੀ ਹੈ ਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅਭਿਯਾਨ ਨਾਲ ਮੱਧ ਪ੍ਰਦੇਸ਼ ਸਹਿਤ ਦੇਸ਼ ਦੇ ਅਨੇਕ ਰਾਜਾਂ ਵਿੱਚ ਕਰੀਬ-ਕਰੀਬ 23 ਹਜ਼ਾਰ ਕਰੋੜ ਰੁਪਏ ਦੇ ਕੰਮ ਪੂਰੇ ਕੀਤੇ ਜਾ ਚੁੱਕੇ ਹਨ

 

ਇਸ ਅਭਿਯਾਨ ਦੇ ਤਹਿਤ ਪਿੰਡ-ਪਿੰਡ ਵਿੱਚ ਗ਼ਰੀਬਾਂ ਦੇ ਲਈ ਘਰ ਤਾਂ ਬਣ ਹੀ ਰਹੇ ਹਨ, ਹਰ ਘਰ ਜਲ ਪਹੁੰਚਾਉਣ ਦਾ ਕੰਮ ਹੋਵੇ, ਆਂਗਨਬਾੜੀ ਅਤੇ ਪੰਚਾਇਤ ਦੇ ਭਵਨਾਂ ਦਾ ਨਿਰਮਾਣ ਹੋਵੇ, ਪਸ਼ੂਆਂ ਦੇ ਲਈ ਸ਼ੈੱਡ ਬਣਾਉਣਾ ਹੋਵੇ, ਤਲਾਬ ਅਤੇ ਖੂਹ ਬਣਾਉਣਾ ਹੋਵੇ, ਗ੍ਰਾਮੀਣ ਸੜਕਾਂ ਦਾ ਕੰਮ ਹੋਵੇ, ਪਿੰਡ ਦੇ ਵਿਕਾਸ ਨਾਲ ਜੁੜੇ ਅਜਿਹੇ ਅਨੇਕ ਕੰਮ ਤੇਜ਼ੀ ਨਾਲ ਕੀਤੇ ਗਏ ਹਨ ਇਸ ਨਾਲ ਦੋ ਫਾਇਦੇ ਹੋਏ ਹਨ  ਇੱਕ ਤਾਂ ਸ਼ਹਿਰਾਂ ਤੋਂ ਪਿੰਡ ਪਰਤੇ ਲੱਖਾਂ ਸ਼੍ਰਮਿਕ ਸਾਥੀਆਂ ਨੂੰ ਰੋਜ਼ਗਾਰ ਉਪਲੱਬਧ ਹੋਇਆ ਹੈ। ਅਤੇ ਦੂਜਾ-ਇੱਟ, ਸੀਮਿੰਟ, ਰੇਤ ਅਤੇ ਨਿਰਮਾਣ ਨਾਲ ਜੁੜੇ ਦੂਸਰੇ ਸਮਾਨ ਦਾ ਵਪਾਰ-ਕਾਰੋਬਾਰ ਕਰਦੇ ਹਨਉਨ੍ਹਾਂ ਦੀ ਵੀ ਵਿਕਰੀ ਹੋਈ ਹੈ। ਇੱਕ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਰੋਜ਼ਗਾਰ ਅਭਿਯਾਨ ਇਸ ਮੁਸ਼ਕਿਲ ਸਮੇਂ ਵਿੱਚ ਪਿੰਡ ਦੀ ਅਰਥਵਿਵਸਥਾ ਦਾ ਵੀ ਬਹੁਤ ਵੱਡਾ ਸਹਾਰਾ ਬਣ ਕੇ ਉੱਭਰਿਆ  ਇਸ ਨੂੰ ਬਹੁਤ ਵੱਡੀ ਤਾਕਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਹੋ ਰਹੇ ਕਾਰਜਾਂ ਤੋਂ ਮਿਲ ਰਹੀ ਹੈ।

 

ਸਾਥੀਓ, ਮੈਥੋਂ ਕਈ ਵਾਰ ਲੋਕ ਪੁੱਛਦੇ ਹਨ ਕਿ ਆਖਿਰ ਘਰ ਤਾਂ ਦੇਸ਼ ਵਿੱਚ ਪਹਿਲਾਂ ਵੀ ਬਣਦੇ ਸਨਸਰਕਾਰ ਦੀਆਂ ਯੋਜਨਾਵਾਂ ਦੇ ਤਹਿਤ ਬਣਦੇ ਸਨ, ਫਿਰ ਤੁਸੀਂ ਬਦਲਾਅ ਕੀ ਕੀਤਾ ? ਇਹ ਸਹੀ ਹੈ ਕਿ ਗ਼ਰੀਬਾਂ ਲਈ ਘਰ ਬਣਾਉਣ ਲਈ ਦੇਸ਼ ਵਿੱਚ ਦਹਾਕਿਆਂ ਪਹਿਲਾਂ ਤੋਂ ਯੋਜਨਾਵਾਂ ਚਲੀਆਂ ਆ ਰਹੀਆਂ ਹਨ ਬਲਕਿ ਆਜ਼ਾਦੀ ਦੇ ਬਾਅਦ ਦੇ ਪਹਿਲੇ ਦਹਾਕੇ ਵਿੱਚ ਹੀ ਸਮੁਦਾਇਕ ਵਿਕਾਸ ਪ੍ਰੋਗਰਾਮ ਦੇ ਤਹਿਤ ਇਹ ਕੰਮ ਸ਼ੁਰੂ ਹੋ ਗਿਆ ਸੀ ਫਿਰ ਹਰ 10-15 ਸਾਲ ਵਿੱਚ ਇਸ ਪ੍ਰਕਾਰ ਦੀਆਂ ਯੋਜਨਾਵਾਂ ਵਿੱਚ ਕੁਝ ਜੁੜਦਾ ਗਿਆ, ਨਾਮ ਬਦਲਦੇ ਗਏ ਲੇਕਿਨ ਕਰੋੜਾਂ ਗ਼ਰੀਬਾਂ ਨੂੰ ਜੋ ਘਰ ਦੇਣ ਦਾ ਟੀਚਾ ਸੀ, ਜੋ ਇੱਕ ਗਰਿਮਾਪੂਰਨ ਜੀਵਨ ਦੇਣ ਦਾ ਟੀਚਾ ਸੀ, ਉਹ ਕਦੇ ਪੂਰਾ ਹੀ ਨਹੀਂ ਹੋ ਪਾਇਆ

 

ਕਾਰਨ ਇਹ ਸੀ ਕਿ ਪਹਿਲਾਂ ਜੋ ਯੋਜਨਾਵਾਂ ਬਣੀਆਂ ਸਨ, ਉਨ੍ਹਾਂ ਵਿੱਚ ਸਰਕਾਰ ਹਾਵੀ ਸੀ, ਸਰਕਾਰ ਦਾ ਦਖ਼ਲ ਬਹੁਤ ਜ਼ਿਆਦਾ ਸੀ ਉਨ੍ਹਾਂ ਯੋਜਨਾਵਾਂ ਵਿੱਚ ਮਕਾਨ ਨਾਲ ਜੁੜੀ ਹਰ ਚੀਜ਼ ਦਾ ਫੈਸਲਾ ਸਰਕਾਰ, ਉਹ ਵੀ ਦਿੱਲੀ ਤੋਂ ਹੁੰਦਾ ਸੀ, ਕਰਦੀ ਸੀ ਜਿਸ ਨੂੰ ਉਸ ਘਰ ਵਿੱਚ ਰਹਿਣਾ ਸੀ, ਉਸ ਦੀ ਪੁੱਛ ਹੀ ਨਹੀਂ ਸੀ ਹੁਣ ਜਿਵੇਂ ਸ਼ਹਿਰਾਂ ਦੀ ਹੀ ਤਰਜ ਤੇ ਆਦਿਵਾਸੀ ਖੇਤਰਾਂ ਵਿੱਚ ਹੀ ਕਲੋਨੀ ਸਿਸਟਮ ਥੋਪਣ ਦੀ ਕੋਸ਼ਿਸ਼ ਹੁੰਦੀ ਸੀ, ਸ਼ਹਿਰਾਂ ਜਿਹੇ ਮਕਾਨ ਬਣਾਉਣ ਦੀ ਹੀ ਕੋਸ਼ਿਸ਼ ਹੁੰਦੀ ਸੀ ਜਦਕਿ ਸਾਡੇ ਆਦਿਵਾਸੀ ਭਾਈ-ਭੈਣਾਂ ਦਾ ਰਹਿਣ-ਸਹਿਣ ਸ਼ਹਿਰ ਦੇ ਰਹਿਣ-ਸਹਿਣ ਤੋਂ ਬਿਲਕੁਲ ਅਲੱਗ ਹੁੰਦਾ ਹੈ।  ਉਨ੍ਹਾਂ ਦੀਆਂ ਜ਼ਰੂਰਤਾਂ ਅਲੱਗ ਹੁੰਦੀਆਂ ਹਨ ਇਸ ਲਈ ਸਰਕਾਰ ਦੇ ਬਣਾਏ ਮਕਾਨਾਂ ਵਿੱਚ ਉਨ੍ਹਾਂ ਨੂੰ ਉਹ ਆਪਣਾਪਣ ਆਉਂਦਾ ਹੀ ਨਹੀਂ ਸੀ

 

ਇਤਨਾ ਹੀ ਨਹੀਂਪਹਿਲਾਂ ਦੀਆਂ ਯੋਜਨਾਵਾਂ ਵਿੱਚ ਪਾਰਦਰਸ਼ਤਾ ਦੀ ਭਾਰੀ ਕਮੀ ਸੀਕਈ ਤਰ੍ਹਾਂ ਦੀਆਂ ਗੜਬੜੀਆਂ ਵੀ ਹੁੰਦੀਆਂ ਸਨ। ਮੈਂ ਉਨ੍ਹਾਂ  ਦੇ  ਵਿਸਤਾਰ ਵਿੱਚ ਨਹੀਂ ਜਾਣਾ ਚਾਹੁੰਦਾ।  ਇਸ ਲਈ ਉਨ੍ਹਾਂ ਮਕਾਨਾਂ ਦੀ ਕੁਆਲਿਟੀ ਵੀ ਬਹੁਤ ਖ਼ਰਾਬ ਹੁੰਦੀ ਸੀ।  ਉੱਪਰ ਤੋਂ ਬਿਜਲੀ,  ਪਾਣੀ ਜਿਹੀਆਂ ਮੂਲ ਜ਼ਰੂਰਤਾਂ ਲਈ ਲਾਭਾਰਥੀ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਅਲੱਗ ਤੋਂ ਕੱਟਣੇ ਪੈਂਦੇ ਸਨ। ਇਨ੍ਹਾਂ ਸਭ ਦਾ ਨਤੀਜਾ ਇਹ ਹੁੰਦਾ ਸੀ ਕਿ ਉਨ੍ਹਾਂ ਯੋਜਨਾਵਾਂ ਤਹਿਤ ਜੋ ਘਰ ਬਣਦੇ ਵੀ ਸਨਉਨ੍ਹਾਂ ਵਿੱਚ ਜਲਦੀ ਲੋਕ ਸ਼ਿਫਟ ਹੀ ਨਹੀਂ ਹੁੰਦੇ ਸਨਉਨ੍ਹਾਂ ਵਿੱਚ ਗ੍ਰਹਿ ਪ੍ਰਵੇਸ਼  ਹੀ ਨਹੀਂ ਹੋ ਪਾਉਂਦਾ ਸੀ।

 

ਸਾਥੀਓ2014 ਵਿੱਚ ਅਸੀਂ ਜਦੋਂ ਤੋ ਕਾਰਜ ਸੰਭਾਲ਼ਿਆ ਇਨ੍ਹਾਂ ਪੁਰਾਣੇ ਅਨੁਭਵਾਂ ਦਾ ਅਧਿਐਨ ਕਰਕੇਪਹਿਲਾਂ ਪੁਰਾਣੀ ਯੋਜਨਾ ਵਿੱਚ ਸੁਧਾਰ ਕੀਤਾ ਗਿਆ ਅਤੇ ਫਿਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਰੂਪ ਵਿੱਚ ਬਿਲਕੁਲ ਨਵੀਂ ਸੋਚ ਨਾਲ ਯੋਜਨਾ ਲਾਗੂ ਕੀਤੀ ਗਈ। ਇਸ ਵਿੱਚ ਲਾਭਾਰਥੀ ਦੀ ਚੋਣ ਤੋਂ ਲੈ ਕੇ ਗ੍ਰਹਿ ਪ੍ਰਵੇਸ਼ ਤੱਕ ਪਾਰਦਰਸ਼ਤਾ ਨੂੰ ਪ੍ਰਾਥਮਿਕਤਾ ਦਿੱਤੀ ਗਈ।  ਪਹਿਲਾਂ ਗ਼ਰੀਬ ਸਰਕਾਰ ਦੇ ਪਿੱਛੇ ਦੌੜਦਾ ਸੀਸਿਫਾਰਿਸ਼ ਲਈ ਢੂੰਡਦਾ ਸੀ ਲੋਕਾਂ ਨੂੰਅੱਜ ਸਾਡੀ ਯੋਜਨਾ ਅਜਿਹੀ ਹੈ ਕਿ ਹੁਣ ਸਰਕਾਰ ਲੋਕਾਂ ਦੇ ਪਾਸ ਜਾ ਰਹੀ ਹੈ।  ਖੋਜਣਾ ਹੁੰਦਾ ਹੈ ਅਤੇ ਸੁਵਿਧਾ ਦੇਣੀ ਹੁੰਦੀ ਹੈ। ਹੁਣ ਕਿਸੇ ਦੀ ਇੱਛਾ ਅਨੁਸਾਰ ਲਿਸਟ ਵਿੱਚ ਨਾਮ ਜੋੜਿਆ ਜਾਂ ਘਟਾਇਆ ਨਹੀਂ ਜਾ ਸਕਦਾ।  ਚੋਣ ਤੋਂ ਲੈ ਕੇ ਨਿਰਮਾਣ ਤੱਕ ਵਿਗਿਆਨਕ ਅਤੇ ਪਾਰਦਰਸ਼ੀ ਤਰੀਕਾ ਅਪਣਾਇਆ ਜਾ ਰਿਹਾ ਹੈ। ਇਤਨਾ ਹੀ ਨਹੀਂਮਟੀਰੀਅਲ ਤੋਂ ਲੈ ਕੇ ਨਿਰਮਾਣ ਤੱਕਸਥਾਨਕ ਪੱਧਰ ਤੇ ਉਪਲੱਬਧ ਅਤੇ ਉਪਯੋਗ ਹੋਣ ਵਾਲੇ ਸਾਮਾਨਾਂ ਨੂੰ ਵੀ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ।  ਘਰ  ਦੇ ਡਿਜ਼ਾਈਨ ਵੀ ਸਥਾਨਕ ਜ਼ਰੂਰਤਾਂ ਅਤੇ ਨਿਰਮਾਣ ਸ਼ੈਲੀ ਦੇ ਮੁਤਾਬਿਕ ਹੀ ਤਿਆਰ ਅਤੇ ਸਵੀਕਾਰ ਕੀਤੇ ਜਾ ਰਹੇ ਹਨ। ਹੁਣ ਪੂਰੀ ਪਾਰਦਰਸ਼ਤਾ ਦੇ ਨਾਲਘਰ ਬਣਾਉਣ  ਦੇ ਹਰ ਪੜਾਅ ਦੀ ਪੂਰੀ ਮੌਨੀਟਰਿੰਗ ਦੇ ਨਾਲ ਲਾਭਾਰਥੀ ਖੁਦ ਆਪਣਾ ਘਰ ਬਣਾਉਂਦਾ ਹੈ।  ਜਿਵੇਂ-ਜਿਵੇਂ ਘਰ ਬਣਦਾ ਜਾਂਦਾ ਹੈ,  ਵੈਸੇ-ਵੈਸੇ ਘਰ ਦੀ ਕਿਸ਼ਤ ਵੀ ਉਸ ਦੇ ਖਾਤੇ ਵਿੱਚ ਜਮ੍ਹਾਂ ਹੁੰਦੀ ਜਾਂਦੀ ਹੈ।  ਹੁਣ ਜੇਕਰ ਕੋਈ ਬੇਈਮਾਨੀ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਇਸ ਵਿੱਚ ਪਕੜੇ ਜਾਣ ਦੇ ਲਈ ਅਨੇਕ ਰਸਤੇ ਵੀ ਬਣਾਏ ਗਏ ਹਨ।

 

ਸਾਥੀਓਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਹੈਉਸ ਦਾ ਇੰਦਰਧਨੁਸ਼ੀ ਸਵਰੂਪ।  ਜਿਵੇਂ ਇੰਦਰਧਨੁਸ਼ ਵਿੱਚ ਅਲੱਗ-ਅਲੱਗ ਰੰਗ ਹੁੰਦੇ ਹਨ ਵੈਸੇ ਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣਨ ਵਾਲੇ ਮਕਾਨਾਂ ਦੇ ਵੀ ਆਪਣੇ ਹੀ ਰੰਗ ਹਨ।  ਹੁਣ ਗ਼ਰੀਬ ਨੂੰ ਸਿਰਫ ਘਰ ਹੀ ਨਹੀਂ ਮਿਲ ਰਿਹਾ ਹੈਬਲਕਿ ਘਰ  ਦੇ ਨਾਲ-ਨਾਲ ਸ਼ੌਚਾਲਯ ਵੀ ਮਿਲ ਰਿਹਾ ਹੈਉੱਜਵਲਾ ਦਾ ਗੈਸ ਕਨੈਕਸ਼ਨ ਵੀ ਮਿਲ ਰਿਹਾ ਹੈਸੌਭਾਗਯ ਯੋਜਨਾ ਦਾ ਬਿਜਲੀ ਕਨੈਕਸ਼ਨ,  ਉਜਾਲਾ ਦਾ LED ਬੱਲਬ,  ਪਾਣੀ ਦਾ ਕਨੈਕਸ਼ਨ,  ਸਭ ਕੁਝ ਘਰ ਦੇ ਨਾਲ ਹੀ ਮਿਲ ਰਿਹਾ ਹੈ।  ਯਾਨੀ ਪੀਐੱਮ ਆਵਾਸ ਯੋਜਨਾ ਦੇ ਅਧਾਰ ਤੇ ਹੀ ਅਨੇਕ ਯੋਜਨਾਵਾਂ ਦਾ ਲਾਭ ਲਾਭਾਰਥੀ ਨੂੰ ਸਿੱਧੇ ਮਿਲ ਰਿਹਾ ਹੈ।  ਮੈਂ ਸ਼ਿਵਰਾਜ ਜੀ ਦੀ ਸਰਕਾਰ ਨੂੰ ਫਿਰ ਵਧਾਈ ਦੇਵਾਂਗਾ ਕਿ ਉਨ੍ਹਾਂ ਨੇ ਇਸ ਨੂੰ ਵਿਸਤਾਰ ਦਿੰਦੇ ਹੋਏ ਪੀਐੱਮ ਆਵਾਸ ਯੋਜਨਾ ਦੇ ਨਾਲ 27 ਯੋਜਨਾਵਾਂ ਨੂੰ ਜੋੜਿਆ ਹੈ

 

 

ਸਾਥੀਓ,  ਪ੍ਰਧਾਨ ਮੰਤਰੀ ਆਵਾਸ ਯੋਜਨਾ ਹੋਵੇ ਜਾਂ ਸਵੱਛ ਭਾਰਤ ਅਭਿਯਾਨ ਤਹਿਤ ਬਣਨ ਵਾਲੇ ਸ਼ੌਚਾਲਯ ਹੋਣਇਨ੍ਹਾਂ ਨਾਲ ਗ਼ਰੀਬ ਨੂੰ ਸੁਵਿਧਾ ਤਾਂ ਮਿਲ ਹੀ ਰਹੀ ਹੈਬਲਕਿ ਇਹ ਰੋਜ਼ਗਾਰ ਅਤੇ ਸਸ਼ਕਤੀਕਰਨ ਦਾ ਵੀ ਇਹ ਵੱਡਾ ਮਾਧਿਅਮ ਹਨ।  ਵਿਸ਼ੇਸ਼ ਤੌਰ ਤੇ ਸਾਡੀਆਂ ਗ੍ਰਾਮੀਣ ਭੈਣਾਂ ਦੇ ਜੀਵਨ ਨੂੰ ਬਦਲਣ ਵਿੱਚ ਵੀ ਇਹ ਯੋਜਨਾਵਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਪੀਐੱਮ ਆਵਾਸ ਯੋਜਨਾ ਤਹਿਤ ਬਣ ਰਹੇ ਘਰ ਦੀ ਰਜਿਸਟਰੀ ਜ਼ਿਆਦਾਤਰ ਜਾਂ ਤਾਂ ਸਿਰਫ ਮਹਿਲਾ ਦੇ ਨਾਮ ਤੇ ਹੋ ਰਹੀ ਹੈ ਜਾਂ ਫਿਰ ਸਾਂਝੀ ਹੋ ਰਹੀ ਹੈ।  ਉੱਥੇ ਹੀ ਅੱਜ ਪਿੰਡਾਂ ਵਿੱਚ ਵੱਡੀ ਮਾਤਰਾ ਵਿੱਚ ਰਾਣੀ ਮਿਸਤਰੀ ਜਾਂ ਮਹਿਲਾ ਰਾਜ ਮਿਸਤਰੀ ਲਈ ਕੰਮ ਦੇ ਨਵੇਂ ਅਵਸਰ ਬਣ ਰਹੇ ਹਨ।  ਇਕੱਲੇ ਮੱਧ ਪ੍ਰਦੇਸ਼ ਵਿੱਚ ਹੀ50 ਹਜ਼ਾਰ ਤੋਂ ਜ਼ਿਆਦਾ ਰਾਜ ਮਿਸਤਰੀਆਂ ਨੂੰ ਟ੍ਰੇਂਡ ਕੀਤਾ ਗਿਆ ਹੈ ਅਤੇ ਇਸ ਵਿੱਚੋਂ 9 ਹਜ਼ਾਰ ਰਾਣੀ ਮਿਸਤਰੀ ਹਨ।  ਇਸ ਨਾਲ ਸਾਡੀਆਂ ਭੈਣਾਂ ਦੀ ਆਮਦਨ ਅਤੇ ‍ਆਤਮਵਿਸ਼ਵਾਸਦੋਹਾਂ ਵਿੱਚ ਵਾਧਾ ਹੋ ਰਿਹਾ ਹੈ

 

ਸਾਥੀਓਜਦੋਂ ਗ਼ਰੀਬ ਦੀਪਿੰਡ ਦੀ ਆਮਦਨ ਅਤੇ ‍ਆਤਮਵਿਸ਼ਵਾਸ ਵਧਦਾ ਹੈ ਤਾਂ ਆਤਮਨਿਰਭਰ ਭਾਰਤ ਬਣਾਉਣ ਦਾ ਸਾਡਾ ਸੰਕਲਪ ਵੀ ਮਜ਼ਬੂਤ ਹੁੰਦਾ ਹੈ।  ਇਸ ‍ਆਤਮਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਪਿੰਡ ਵਿੱਚ ਹਰ ਪ੍ਰਕਾਰ ਦਾ ਆਧੁਨਿਕ ਇਨਫ੍ਰਾਸਟ੍ਰਕਚਰ ਵਿਕਸਿਤ ਕੀਤਾ ਜਾ ਰਿਹਾ ਹੈ।  2019  ਤੱਕ ਦੇ ਪਹਿਲੇ 5 ਸਾਲ ਸ਼ੌਚਾਲਯਗੈਸਬਿਜਲੀ,  ਸੜਕ ਜਿਹੀਆਂ ਬੇਸਿਕ ਸੁਵਿਧਾਵਾਂ ਨੂੰ ਪਿੰਡ ਤੱਕ ਪਹੁੰਚਾਉਣ ਦਾ ਕੰਮ ਕੀਤਾ ਗਿਆਹੁਣ ਇਨ੍ਹਾਂ ਮੂਲ ਸੁਵਿਧਾਵਾਂ  ਦੇ ਨਾਲ-ਨਾਲ ਆਧੁਨਿਕ ਸੁਵਿਧਾਵਾਂ ਨਾਲ ਵੀ ਪਿੰਡਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸੇ 15 ਅਗਸਤ ਨੂੰ ਲਾਲ ਕਿਲੇ ਤੋਂ ਮੈਂ ਕਿਹਾ ਸੀ ਕਿ ਆਉਣ ਵਾਲੇ 1 ਹਜ਼ਾਰ ਦਿਨਾਂ ਵਿੱਚ ਦੇਸ਼ ਦੇ ਕਰੀਬ 6 ਲੱਖ ਪਿੰਡਾਂ ਵਿੱਚ ਆਪਟੀਕਲ ਫਾਈਬਰ ਵਿਛਾਉਣ ਦਾ ਕੰਮ ਪੂਰਾ ਕੀਤਾ ਜਾਵੇਗਾ।  ਪਹਿਲਾਂ ਦੇਸ਼ ਦੀਆਂ ਢਾਈ ਲੱਖ ਪੰਚਾਇਤਾਂ ਤੱਕ ਫਾਈਬਰ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਸੀਹੁਣ ਇਸ ਨੂੰ ਪੰਚਾਇਤ ਤੋਂ ਅੱਗੇ ਵਧਾ ਕੇ ਪਿੰਡ-ਪਿੰਡ ਤੱਕ ਪਹੁੰਚਾਉਣ ਦਾ ਸੰਕਲਪ ਲਿਆ ਗਿਆ ਹੈ।

 

ਇਸ ਕੋਰੋਨਾ ਕਾਲ ਵਿੱਚ ਵੀ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਰੋਜ਼ਗਾਰ ਅਭਿਯਾਨ ਦੇ ਤਹਿਤ ਇਹ ਕੰਮ ਤੇਜ਼ੀ ਨਾਲ ਚਲਿਆ ਹੈਸਿਰਫ ਕੁਝ ਹਫਤਿਆਂ ਵਿੱਚ ਹੀ ਦੇਸ਼ ਦੇ 116 ਜ਼ਿਲ੍ਹਿਆਂ ਵਿੱਚ 5 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਦਾ Optical Fibre ਵਿਛਾਇਆ ਜਾ ਚੁੱਕਿਆ ਹੈ। ਜਿਸ ਨਾਲ ਸਾਢੇ 12 ਸੌ ਤੋਂ ਜ਼ਿਆਦਾ ਗ੍ਰਾਮ ਪੰਚਾਇਤਾਂ ਵਿੱਚ ਕਰੀਬ 15 ਹਜ਼ਾਰ Wi-Fi Hot Spot ਅਤੇ ਲਗਭਗ 19 ਹਜ਼ਾਰ ਆਪਟੀਕਲ ਫਾਈਬਰ ਕਨੈਕਸ਼ਨ ਦਿੱਤੇ ਗਏ ਹਨ। ਇੱਥੇ ਮੱਧ  ਪ੍ਰਦੇਸ਼ ਦੇ ਵੀ ਚੁਣੇ ਹੋਏ ਜ਼ਿਲ੍ਹਿਆਂ ਵਿੱਚ 13 ਸੌ ਕਿਲੋਮੀਟਰ ਤੋਂ ਜ਼ਿਆਦਾ Optical Fibre ਵਿਛਾਇਆ ਗਿਆ ਹੈ।  ਅਤੇ ਮੈਂ ਫਿਰ ਯਾਦ ਦਿਵਾਵਾਂਗਾਇਹ ਸਾਰਾ ਕੰਮ ਕੋਰੋਨਾ ਕਾਲ ਵਿੱਚ ਹੀ ਹੋਇਆ ਹੈਇਸ ਸੰਕਟ ਵਿੱਚ ਹੋਇਆ ਹੈ।  ਇਤਨੇ ਵੱਡੇ ਸੰਕਟ ਵਿੱਚ ਹੋਇਆ ਹੈ।  ਜਿਵੇਂ ਹੀ ਪਿੰਡ-ਪਿੰਡ ਵਿੱਚ ਆਪਟੀਕਲ ਫਾਈਬਰ ਪਹੁੰਚੇਗਾ ਤਾਂ ਇਸ ਨਾਲ ਨੈੱਟਵਰਕ ਦੀ ਸਮੱਸਿਆ ਵੀ ਘੱਟ ਹੋ ਜਾਵੇਗੀ। ਜਦੋਂ ਪਿੰਡ ਵਿੱਚ ਵੀ ਜਗ੍ਹਾ-ਜਗ੍ਹਾ ਬਿਹਤਰ ਅਤੇ ਤੇਜ਼ ਇੰਟਰਨੈੱਟ ਆਵੇਗਾਜਗ੍ਹਾ-ਜਗ੍ਹਾ ਵਾਈ-ਫਾਈ  Hotspot ਬਣਨਗੇ,  ਤਾਂ ਪਿੰਡ  ਦੇ ਬੱਚਿਆਂ ਨੂੰ ਪੜ੍ਹਾਈ ਅਤੇ ਨੌਜਵਾਨਾਂ ਨੂੰ ਕਮਾਈ  ਦੇ ਬਿਹਤਰ ਅਵਸਰ ਮਿਲਣਗੇ  ਯਾਨੀ ਪਿੰਡ ਹੁਣ ਵਾਈ-ਫਾਈ  ਦੇ ਹੀ Hotspot ਨਾਲ ਨਹੀਂ ਜੁੜਨਗੇ,  ਬਲਕਿ ਆਧੁਨਿਕ ਗਤੀਵਿਧੀਆਂ  ਦੇ,  ਵਪਾਰ-ਕਾਰੋਬਾਰ ਦੇ ਵੀ Hotspot ਬਣਨਗੇ।

 

ਸਾਥੀਓਅੱਜ ਸਰਕਾਰ ਦੀ ਹਰ ਸੇਵਾਹਰ ਸੁਵਿਧਾ ਔਨਲਾਈਨ ਕੀਤੀ ਗਈ ਹੈ ਤਾਕਿ ਲਾਭ ਵੀ ਤੇਜ਼ੀ ਨਾਲ ਮਿਲੇਕਰਪਸ਼ਨ ਵੀ ਨਾ ਹੋਵੇ ਅਤੇ ਪਿੰਡ  ਦੇ ਲੋਕਾਂ ਨੂੰ ਛੋਟੇ-ਛੋਟੇ ਕੰਮ ਲਈ ਵੀ ਸ਼ਹਿਰ ਦੀ ਤਰਫ ਨਾ ਭੱਜਣਾ ਪਵੇ। ਮੈਨੂੰ ਵਿਸ਼ਵਾਸ ਹੈ ਕਿ ਪਿੰਡ-ਪਿੰਡ ਆਪਟੀਕਲ ਫਾਈਬਰ ਪਹੁੰਚਣ ਨਾਲ ਇਨ੍ਹਾਂ ਸੇਵਾਵਾਂ ਅਤੇ ਸੁਵਿਧਾਵਾਂ ਵਿੱਚ ਵੀ ਹੋਰ ਤੇਜ਼ੀ ਆਵੇਗੀ। ਹੁਣ ਜਦੋਂ ਤੁਸੀਂ ਆਪਣੇ ਨਵੇਂ ਮਕਾਨਾਂ ਵਿੱਚ ਰਹੋਗੇ ਤਾਂ ਡਿਜੀਟਲ ਭਾਰਤ ਅਭਿਯਾਨਤੁਹਾਡਾ ਜੀਵਨ ਹੋਰ ਅਸਾਨ ਬਣਾਵੇਗਾ। ਪਿੰਡ ਅਤੇ ਗ਼ਰੀਬ ਨੂੰ ਸਸ਼ਕਤ ਕਰਨ ਦਾ ਇਹ ਅਭਿਯਾਨ ਹੁਣ ਹੋਰ ਤੇਜ਼ ਹੋਵੇਗਾਇਸ ਵਿਸ਼ਵਾਸ ਨਾਲ ਤੁਹਾਨੂੰ ਸਾਰੇ ਸਾਥੀਆਂ ਨੂੰ ਆਪਣੇ ਖੁਦ ਦੇ ਪੱਕੇ ਘਰ ਲਈ ਫਿਰ ਤੋਂ ਅਨੰਤ ਸ਼ੁਭਕਾਮਨਾਵਾਂ।  ਲੇਕਿਨ ਯਾਦ ਰੱਖੋਅਤੇ ਇਹ ਗੱਲ ਮੈਂ ਵਾਰ-ਵਾਰ ਕਹਿੰਦਾ ਹਾਂ,  ਜ਼ਰੂਰ ਯਾਦ ਰੱਖੋ,  ਮੈਨੂੰ ਵਿਸ਼‍ਵਾਸ ਹੈ ਤੁਸੀਂ ਯਾਦ ਰੱਖੋਗੇ।  ਇਤਨਾ ਹੀ ਨਹੀਂ ਮੇਰੀ ਗੱਲ ਮੰਨੋਗੇ ਵੀ,  ਦੇਖੋ ਜਦੋਂ ਤੱਕ ਦਵਾਈ ਨਹੀਂ,  ਉਦੋਂ ਤੱਕ ਢਿਲਾਈ ਨਹੀਂ ਯਾਦ ਰਹੇਗਾ  ਦੋ ਗਜ਼ ਦੀ ਦੂਰੀ,  ਮਾਸਕ ਹੈ ਜ਼ਰੂਰੀ,  ਇਸ ਮੰਤਰ ਨੂੰ ਭੁੱਲਣਾ ਨਹੀਂ ਹੈ  ਤੁਹਾਡੀ ਸਿਹਤ ਉੱਤਮ ਰਹੇ!

 

ਇਸੇ ਕਾਮਨਾ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ!  ਅਤੇ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ!

 

*****

 

ਵੀਆਰਆਰਕੇ/ਵੀਜੇ/ਬੀਐੱਮ



(Release ID: 1653633) Visitor Counter : 206