PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
10 SEP 2020 6:18PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
- ਭਾਰਤ ਦੇ 5 ਸਭ ਤੋਂ ਪ੍ਰਭਾਵਿਤ ਰਾਜਾਂ ਵਿੱਚੋਂ ਕੁੱਲ 60 ਪ੍ਰਤੀਸ਼ਤ ਮਾਮਲੇ ਸਾਹਮਣੇ ਆਏ ਹਨ।
- ਦੇਸ਼ ਵਿੱਚ ਕੁੱਲ ਐਕਟਿਵ ਕੇਸਾਂ ਦੀ ਸੰਖਿਆ 9,19,018 ਹੈ।
- ਸਿਹਤ ਮੰਤਰਾਲੇ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਰਟੀ-ਪੀਸੀਆਰ ਦੇ ਤਹਿਤ ਰੈਪਿਡ ਐਂਟੀਜੇਨ ਟੈਸਟ ਦੇ ਸਾਰੇ ਲੱਛਣਾਤਮਕ ਨੈਗੇਟਿਵ ਮਾਮਲਿਆਂ ਦਾ ਜ਼ਰੂਰੀ ਤੌਰ ‘ਤੇ ਦੁਬਾਰਾ ਟੈਸਟ ਕਰਨ ਦੀ ਤਾਕੀਦ ਕੀਤੀ।
- ਡਾ. ਹਰਸ਼ ਵਰਧਨ ਨੇ ਡਬਲਿਊਐੱਚਓ ਦੱਖਣ ਪੂਰਬ ਏਸ਼ੀਆ ਖੇਤਰ ਦਾ 73ਵਾਂ ਸੈਸ਼ਨ ਕੋਵਿਡ-19 ਐਮਰਜੈਂਸੀ ਤਿਆਰੀ ਬਾਰੇ ਮੰਤਰੀ ਪੱਧਰ ਗੋਲਮੇਜ਼ ਸੈਸ਼ਨ ਨੂੰ ਸੰਬੋਧਨ ਕੀਤਾ ।
- ਪੋਸ਼ਣ ਮਾਹ ਦੌਰਾਨ ਆਯੁਸ਼ ਅਧਾਰਿਤ ਨਿਊਟ੍ਰੀਸ਼ਨ ਸਮਾਧਾਨਾਂ ਬਾਰੇ ਵਿਸ਼ੇਸ਼ ਜਾਣਕਾਰੀਆਂ 'ਤੇ ਚਾਨਣ ਪਾਇਆ ਜਾਵੇਗਾ।
ਭਾਰਤ ਦੇ 60% ਕੁੱਲ ਕੇਸ 6 ਸਭ ਤੋਂ ਪ੍ਰਭਾਵਤ ਰਾਜਾਂ ਵਿੱਚ
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 95,735 ਨਵੇਂ ਕੇਸ ਸਾਹਮਣੇ ਆਏ ਹਨ। ਕੁੱਲ ਕੇਸਾਂ ਵਿੱਚੋਂ 60% ਸਿਰਫ ਪੰਜ ਰਾਜਾਂ ਵਿਚੋਂ ਹੀ ਦੱਸੇ ਗਏ ਹਨ। ਇਕੱਲੇ ਮਹਾਰਾਸ਼ਟਰ ਨੇ 23,000 ਤੋਂ ਵੱਧ ਅਤੇ ਆਂਧਰ ਪ੍ਰਦੇਸ਼ ਵਿੱਚ 10,000 ਤੋਂ ਵੱਧ ਕੇਸ ਆਏ ਹਨ। ਅੱਜ ਤੱਕ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ 9,19,018 ਹੈ। ਕੁੱਲ ਐਕਟਿਵ ਕੇਸਾਂ ਵਿਚੋਂ 74% ਤੋਂ ਵੱਧ, 9 ਸਭ ਤੋਂ ਵੱਧ ਪ੍ਰਭਾਵਿਤ ਰਾਜਾਂ ਵਿੱਚੋਂ ਹਨ। ਮਹਾਰਾਸ਼ਟਰ, ਕਰਨਾਟਕ ਅਤੇ ਆਂਧਰ ਪ੍ਰਦੇਸ਼ ਦਾ ਇਸ ਸਮੇਂ ਕੁੱਲ ਕ੍ਰਿਆਸ਼ੀਲ ਮਾਮਲਿਆਂ ਵਿੱਚ 49% ਦਾ ਯੋਗਦਾਨ ਹੈ। ਮਹਾਰਾਸ਼ਟਰ ਇਸ ਸੂਚੀ ’ਚ 2,50,000 ਤੋਂ ਵੱਧ ਨਾਲ ਅਗੇ ਹਨ ਜਦਕਿ ਕਰਨਾਟਕ ਅਤੇ ਆਂਧਰ ਪ੍ਰਦੇਸ਼ 97,000 ਤੋਂ ਵੱਧ ਮਾਮਲਿਆਂ ਨਾਲ ਇਸ ਸੂਚੀ ’ਚ ਹਨ। ਪਿਛਲੇ 24 ਘੰਟਿਆਂ ਦੌਰਾਨ ਕੁੱਲ 1,172 ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੱਲ੍ਹ ਰਿਪੋਰਟ ਕੀਤੀਆਂ ਮੌਤਾਂ ਦਾ 32% ਮਹਾਰਾਸ਼ਟਰ ਵਿੱਚ 380 ਮੌਤਾਂ ਨਾਲ ਹੈ। ਕਰਨਾਟਕ ਵਿੱਚ 128 ਅਤੇ ਤਮਿਲ ਨਾਡੂ ਵਿੱਚ 78 ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੁੱਲ ਮੌਤਾਂ ਵਿਚੋਂ 69% ਪੰਜ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਮਹਾਰਾਸ਼ਟਰ, ਤਮਿਲ ਨਾਡੂ, ਕਰਨਾਟਕ, ਦਿੱਲੀ ਅਤੇ ਆਂਧਰ ਪ੍ਰਦੇਸ਼ ਵਿੱਚ ਕੇਂਦ੍ਰਿਤ ਹਨ।
https://pib.gov.in/PressReleseDetail.aspx?PRID=1652910
ਸਿਹਤ ਮੰਤਰਾਲੇ ਨੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਰੈਪਿਡ ਐਂਟੀਜੇਨ ਟੈਸਟਾਂ ਦੇ ਸਾਰੇ ਲੱਛਣਤਮਕ ਨੇਗੇਟਿਵ ਕੇਸਾਂ ਦੀ ਆਰਟੀ-ਪੀਸੀਆਰ ਦੁਆਰਾ ਜਾਂਚ ਕਰਨ ਦੀ ਅਪੀਲ ਕੀਤੀ
ਕੇਂਦਰੀ ਸਿਹਤ ਮੰਤਰਾਲੇ ਨੇ ਨੋਟ ਕੀਤਾ ਹੈ ਕਿ ਕੁਝ ਵੱਡੇ ਰਾਜਾਂ ਵਿੱਚ,ਰੈਪਿਡ ਐਂਟੀਜਨ ਟੈਸਟ (ਆਰ.ਏ.ਟੀ.) ਦੁਆਰਾ ਟੈਸਟ ਕੀਤੇ ਗਏ ਲੱਛਣਤਮਕ ਨੇਗੈਟਿਵ ਕੇਸਾਂ ਦਾ ਪਾਲਣ ਆਰਟੀ-ਪੀਸੀਟੀ ਟੈਸਟਿੰਗ ਰਾਹੀਂ ਨਹੀਂ ਕੀਤਾ ਜਾਂਦਾ ਹੈ। ਆਈਸੀਐੱਮਆਰ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਵਿਅਕਤੀਆਂ ਦੀਆਂ ਹੇਠ ਲਿਖੀਆਂ ਦੋ ਵਿਸ਼ੇਸ਼ ਸ਼੍ਰੇਣੀਆਂ ਤੌਰ ‘ਤੇ ਆਰਟੀ-ਪੀਸੀਆਰ ਟੈਸਟਾਂ ਦੁਆਰਾ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਰੈਪਿਡ ਐਂਟੀਜੇਨ ਟੈਸਟ (ਆਰਏਟੀ) ਦੇ ਸਾਰੇ ਲੱਛਣ (ਬੁਖਾਰ ਜਾਂ ਖੰਘ ਜਾਂ ਸਾਹ ਦੀ ਸਮੱਸਿਆ) ਦੇ ਨੇਗੇਟਿਵ ਮਾਮਲੇ ਅਤੇ ਆਰਏਟੀ ਦੇ ਅਸਮਟੋਮੈਟਿਕ ਨੇਗੇਟਿਵ ਕੇਸ ਜੋ ਨੇਗੇਟਿਵ ਟੈਸਟ ਕੀਤੇ ਜਾਣ ਦੇ 2 ਤੋਂ 3 ਦਿਨਾਂ ਦੇ ਅੰਦਰ ਅੰਦਰ ਲੱਛਣਾਂ ਦਾ ਵਿਕਾਸ ਕਰਦੇ ਹਨ I ਇਸ ਪਿਛੋਕੜ ਵਿੱਚ, ਕੇਂਦਰੀ ਸਿਹਤ ਮੰਤਰਾਲੇ ਅਤੇ ਆਈਸੀਐੱਮਆਰ ਨੇ ਸਾਂਝੇ ਤੌਰ ’ਤੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖਿਆ ਹੈ ਅਤੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਆਰ.ਏ.ਟੀ. ਦੇ ਸਾਰੇ ਲੱਛਣਾਤਮਕ ਮਾਮਲਿਆਂ ਨੂੰ ਆਰਟੀ-ਪੀ.ਸੀ.ਆਰ. ਟੈਸਟ ਦੀ ਵਰਤੋਂ ਕਰਦਿਆਂ ਲਾਜ਼ਮੀ ਤੌਰ ‘ਤੇ ਪਰਖਿਆ ਜਾਵੇ। ਇਹ ਸੁਨਿਸ਼ਚਿਤ ਕਰਨ ਲਈ ਇਹ ਜ਼ਰੂਰੀ ਹੈ ਕਿ ਅਜਿਹੇ ਲੱਛਣ ਨੇਗੈਟਿਵ ਕੇਸ ਬਿਨਾਂ ਜਾਂਚ ਤੋਂ ਨਾ ਰਹਿਣ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਵਿੱਚ ਬੀਮਾਰੀ ਨਾ ਫੈਲਾਉਣ। ਸਾਂਝੇ ਪੱਤਰ ਵਿੱਚ ਇਹ ਵੀ ਦੁਹਰਾਇਆ ਗਿਆ ਹੈ, ਜਦੋਂਕਿ ਆਰਏਟੀ ਦੀ ਵਰਤੋਂ ਖੇਤਰ ਵਿੱਚ ਟੈਸਟਿੰਗ ਦੀ ਪਹੁੰਚ ਅਤੇ ਉਪਲਬੱਧਤਾ ਨੂੰ ਵਧਾਉਣ ਲਈ ਕੀਤੀ ਜਾ ਰਹੀ ਹੈ, ਆਰਟੀ-ਪੀਸੀਆਰ ਕੋਵਿਡ ਟੈਸਟਾਂ ਦਾ ਸੁਨਹਿਰੀ ਮਿਆਰ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਹਰ ਜ਼ਿਲ੍ਹੇ ਵਿੱਚ (ਇੱਕ ਮਨੋਨੀਤ ਅਧਿਕਾਰੀ ਜਾਂ ਇੱਕ ਟੀਮ) ਅਤੇ ਰਾਜ ਪੱਧਰ ‘ਤੇ ਅਜਿਹੇ ਮਾਮਲਿਆਂ ਦੀ ਪਾਲਣਾ ਕਰਨ ਲਈ ਤੁਰੰਤ ਇੱਕ ਨਿਗਰਾਨੀ ਵਿਧੀ ਸਥਾਪਿਤ ਕਰਨ। ਉਨ੍ਹਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਆਰਟੀ-ਪੀਸੀਆਰ ਟੈਸਟਾਂ ਦੌਰਾਨ ਪੋਜ਼ੀਟਿਵ ਹੋਣ ਦੀਆਂ ਘਟਨਾਵਾਂ ਦੀ ਨਿਗਰਾਨੀ ਲਈ ਨਿਯਮਿਤ ਅਧਾਰ ‘ਤੇ ਵਿਸ਼ਲੇਸ਼ਣ ਕਰਨ।
https://pib.gov.in/PressReleseDetail.aspx?PRID=1652910
ਡਬਲਿਊਐੱਚਓ ਦੱਖਣ ਪੂਰਬ ਏਸ਼ੀਆ ਖੇਤਰ ਦਾ 73ਵਾਂ ਸੈਸ਼ਨ ਡਾਕਟਰ ਹਰਸ਼ ਵਰਧਨ ਨੇ ਕੋਵਿਡ-19 ਐਮਰਜੈਂਸੀ ਤਿਆਰੀ ਬਾਰੇ ਮੰਤਰੀ ਪੱਧਰ ਗੋਲਮੇਜ਼ ਸੈਸ਼ਨ ਨੂੰ ਕੀਤਾ ਸੰਬੋਧਨ
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਅੱਜ ਇੱਕ ਵੀਡੀਓ ਕਾਨਫਰੰਸ ਰਾਹੀਂ ਵਿਸ਼ਵ ਸਿਹਤ ਸੰਸਥਾ ਦੱਖਣ ਪੂਰਬੀ ਏਸ਼ੀਆ ਖੇਤਰ (ਐੱਸਈਏਆਰਓ) ਦੇ 73ਵੇਂ ਸੈਸ਼ਨ ਵਿੱਚ ਸ਼ਾਮਲ ਹੋਏ। ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਡਾ. ਹਰਸ਼ ਵਰਧਨ ਨੇ ਮੰਤਰੀ ਪੱਧਰ ਦੇ ਕੋਵਿਡ-19 ਐਮਰਜੈਂਸੀ ਤਿਆਰੀਆਂ ਬਾਰੇ ਸੈਸ਼ਨ ਵਿੱਚ 2 ਵਾਰ ਬੋਲਿਆ। ਪਹਿਲਾਂ ਉਹਨਾਂ ਨੇ 3 ਮਹੱਤਵਪੂਰਨ ਮੁੱਦਿਆਂ ਤੇ ਵਿਚਾਰ ਪੇਸ਼ ਕੀਤੇ , ਜੋ ਭਾਰਤ ਵਿੱਚ ਕੋਵਿਡ-19 ਅਤੇ ਨਾਨ ਕੋਵਿਡ ਸਿਹਤ ਸੇਵਾਵਾਂ ਨੂੰ ਠੀਕ ਰੱਖਣ ਲਈ ਪ੍ਰਬੰਧ ਦੌਰਾਨ ਵਰਤੇ ਗਏ ਸਨ। ਬਾਅਦ ਵਿੱਚ ਉਨ੍ਹਾਂ ਨੇ ਉਨ੍ਹਾਂ ਨੀਤੀਆਂ ਬਾਰੇ ਗੱਲਬਾਤ ਕੀਤੀ ਜੋ ਸਿਹਤ ਅਤੇ ਸਿਹਤ ਐਮਰਜੈਂਸੀ ਤਿਆਰੀਆਂ ਵਿੱਚ ਵਧੇਰੇ ਨਿਵੇਸ਼ ਕਰਨ ਨੂੰ ਯਕੀਨੀ ਬਣਾਉਂਦੀਆਂ ਹਨ ਅਤੇ ਅੰਤਰਰਾਸ਼ਟਰੀ ਸਿਹਤ ਰੈਗੂਲੇਸ਼ਨ ਕੋਰ ਸਮਰੱਥਾ ਵਧਾ ਕੇ ਭਵਿੱਖ ਵਿੱਚ ਮਹਾਮਾਰੀਆਂ ਨੂੰ ਰੋਕ ਸਕਦੀਆਂ ਹਨ। ਜਨਵਰੀ 2020 ਤੋਂ ਕੋਵਿਡ ਤੇ ਸਾਰਸ ਕੋਵਿਡ -2 ਦੇ ਫੈਲਾਅ ਤੇ ਕਾਬੂ ਪਾਉਣ ਅਤੇ ਰੋਕਣ ਲਈ ਚੁੱਕੇ ਕਦਮਾਂ ਬਾਰੇ ਬੋਲਦਿਆਂ ਭਾਰਤ ਸਰਕਾਰ ਵੱਲੋਂ ਕੀਤੇ ਯਤਨਾਂ ਬਾਰੇ ਦੱਸਿਆ।
https://pib.gov.in/PressReleseDetail.aspx?PRID=1652910
ਪ੍ਰਧਾਨ ਮੰਤਰੀ ਅਤੇ ਸਊਦੀ ਅਰਬ ਦੇ ਮਹਾਮਹਿਮ ਸੁਲਤਾਨ ਦਰਮਿਆਨ ਟੈਲੀਫ਼ੋਨ ਉੱਤੇ ਗੱਲਬਾਤ ਹੋਈ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਸਊਦੀ ਅਰਬ ਦੇ ਮਹਾਮਹਿਮ ਸੁਲਤਾਨ ਸਲਮਾਨ ਬਿਨ ਅਬਦੁਲਅਜ਼ੀਜ਼ ਅਲ ਸਊਦ ਨਾਲ ਫ਼ੋਨ ’ਤੇ ਗੱਲਬਾਤ ਕੀਤੀ। ਦੋਹਾਂ ਆਗੂਆਂ ਨੇ ਕੋਵਿਡ–19 ਮਹਾਮਾਰੀ ਦੇ ਸੰਦਰਭ ਵਿੱਚ ਵਿਸ਼ਵ ਪੱਧਰੀ ਚੁਣੌਤੀਆਂ ਬਾਰੇ ਵਿਚਾਰਾਂ ਦਾ ਅਦਾਨ–ਪ੍ਰਦਾਨ ਕੀਤਾ। ਪ੍ਰਧਾਨ ਮੰਤਰੀ ਨੇ ਸਊਦੀ ਅਰਬ ਦੁਆਰਾ ਸੁਲਤਾਨ ਦੀ ਅਗਵਾਈ ਹੇਠ ਇਸ ਵੇਲੇ ਕੀਤੀ ਜਾ ਰਹੀ ਜੀ–20 ਦੇਸ਼ਾਂ ਦੇ ਸਮੂਹ ਦੀ ਮੌਜੂਦਾ ਪ੍ਰਧਾਨਗੀ ਦੀ ਸ਼ਲਾਘਾ ਕੀਤੀ। ਦੋਵੇਂ ਆਗੂ ਸਹਿਮਤ ਸਨ ਕਿ ਜੀ20 ਦੇਸ਼ਾਂ ਦੇ ਪੱਧਰ ਉੱਤੇ ਕੀਤੀਆਂ ਗਈਆਂ ਪਹਿਲਾਂ ਨੇ ਮਹਾਮਾਰੀ ਨੂੰ ਆਪਸੀ ਤਾਲਮੇਲ ਨਾਲ ਹੁੰਗਾਰਾ ਦੇਣਾ ਉਤਸ਼ਾਹਿਤ ਕਰਨ ਵਿੱਚ ਮਦਦ ਕੀਤੀ। ਦੋਹਾਂ ਆਗੂਆਂ ਨੇ ਭਾਰਤ ਤੇ ਸਊਦੀ ਅਰਬ ਦਰਮਿਆਨ ਦੁਵੱਲੇ ਸਬੰਧਾਂ ਦੀ ਸਥਿਤੀ ਉੱਤੇ ਆਪਣੀ ਤਸੱਲੀ ਤੇ ਸਾਰੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਤੀਬੱਧਤਾ ਪ੍ਰਗਟਾਈ। ਪ੍ਰਧਾਨ ਮੰਤਰੀ ਨੇ ਕੋਵਿਡ–19 ਮਹਾਮਾਰੀ ਦੌਰਾਨ ਸਊਦੀ ਅਧਿਕਾਰੀਆਂ ਦੁਆਰਾ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਪ੍ਰਦਾਨ ਕੀਤੀ ਸਹਾਇਤਾ ਲਈ ਮਹਾਮਹਿਮ ਸੁਲਤਾਨ ਸਲਮਾਨ ਦਾ ਖ਼ਾਸ ਤੌਰ ’ਤੇ ਧੰਨਵਾਦ ਕੀਤਾ।
https://pib.gov.in/PressReleseDetail.aspx?PRID=1652910
ਰਾਜ ਸਭਾ ਦੇ ਚੇਅਰਮੈਨ ਨੇ ਮੌਨਸੂਨ ਸੈਸ਼ਨ ਦੀ ਸਹਿਜ ਸ਼ੁਰੂਆਤ ਯਕੀਨੀ ਬਣਾਉਣ ਲਈ ਸੰਸਦ ਦਾ ਮੌਕ ਸੈਸ਼ਨ (mock session) ਕਰਵਾਇਆ
ਰਾਜ ਸਭਾ ਦੇ ਚੇਅਰਮੈਨ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਸੋਮਵਾਰ, 14 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੇ ਸੰਸਦ ਦੇ ਮੌਨਸੂਨ ਸੈਸ਼ਨ ਦੇ ਆਯੋਜਨ ਲਈ ਕੀਤੇ ਗਏ ਸਾਰੇ ਵਿਸ਼ੇਸ਼ ਪ੍ਰਬੰਧਾਂ ਦਾ ਅੱਜ ਜਾਇਜ਼ਾ ਲਿਆ। ਸਦਨ ਦੇ ਇੱਕ ਮੌਕ ਸੈਸ਼ਨ (mock session) ਦਾ ਆਯੋਜਨ ਕੀਤਾ ਗਿਆ, ਇਸ ਦੌਰਾਨ ਸ਼੍ਰੀ ਨਾਇਡੂ ਸਦਨ ਦੇ ਚੇਅਰਮੈਨ ਦੀ ਕੁਰਸੀ ਉੱਤੇ ਬੈਠੇ ਅਤੇ ਚੈਂਬਰ ਅਤੇ ਸਦਨ ਦੀਆਂ ਚਾਰ ਗੈਲਰੀਆਂ ਵਿੱਚ ਸਕੱਤਰੇਤ ਦੇ ਸਟਾਫ਼ ਮੈਂਬਰ ਬਿਲਕੁਲ ਉਸੇ ਤਰੀਕੇ ਨਾਲ ਬੈਠੇ, ਜਿਵੇਂ ਸਮਾਜਕ–ਦੂਰੀ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਸੀਟਾਂ ਦਾ ਇੰਤਜ਼ਾਮ ਪਹਿਲਾਂ ਹੀ ਕੀਤਾ ਗਿਆ ਹੈ। ਸਟਾਫ਼ ਮੈਂਬਰਾਂ ਨੂੰ ਵੀ ਬੈਠਣ ਅਤੇ ਲੋਕ ਸਭਾ ਦੇ ਚੈਂਬਰ ਤੋਂ ਭਾਗ ਲੈਣ ਲਈ ਕਿਹਾ ਗਿਆ ਸੀ, ਜੋ ਸਮੁੱਚੇ ਸੈਸ਼ਨ ਲਈ ਸਦਨ ਦਾ ਇੱਕ ਭਾਗ ਹੁੰਦਾ ਹੈ। ਨਮੂਨੇ ਦੀ ਇੱਕ ਵੋਟਿੰਗ ਪ੍ਰਕਿਰਿਆ ਵੀ ਕੀਤੀ ਗਈ ਸੀ, ਜਿਸ ਲਈ ਸਾਰੀਆਂ ਤਿੰਨ ਥਾਵਾਂ ਉੱਤੇ ਸਲਿੱਪਾਂ ਵੰਡੀਆਂ ਗਈਆਂ। ਚੇਅਰਮੈਨ ਸ਼੍ਰੀ ਨਾਡੂ ਨੇ ਸਾਰੇ ਪ੍ਰਬੰਧਾਂ ਉੱਤੇ ਤਸੱਲੀ ਪ੍ਰਗਟਾਈ। ਸ਼੍ਰੀ ਨਾਇਡੂ ਨੇ ਸਕੱਤਰੇਤ ਦੇ ਸੀਨੀਅਰ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਕਿ ਗ੍ਰਹਿ ਮੰਤਰਾਲੇ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਸਾਰੇ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਬਹੁਤ ਇਮਾਨਦਾਰੀ ਨਾਲ ਕੀਤੀ ਜਾਵੇ। ਉਨ੍ਹਾਂ ਇੱਕ ਅਡਵਾਈਜ਼ਰੀ ਰਾਹੀਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਾਣਯੋਗ ਮੈਂਬਰਾਂ ਨੂੰ ਆਉਂਦੇ ਸੈਸ਼ਨ ਤੋਂ ਪਹਿਲਾਂ ਤੇ ਦੌਰਾਨ ਸਿਹਤ ਪ੍ਰੋਟੋਕੋਲਸ ਬਾਰੇ ਚੇਤੇ ਕਰਵਾਉਣ।
https://pib.gov.in/PressReleseDetail.aspx?PRID=1652694
ਵਿੱਤ ਮੰਤਰੀ ਨੇ ਡੋਰਸਟੈੱਪ ਬੈਂਕਿੰਗ ਸੇਵਾਵਾਂ ਦਾ ਉਦਘਾਟਨ ਕੀਤਾ ਅਤੇ ਈਜ਼ 2.0 ਸੂਚਕਾਂਕ ਨਤੀਜੇ ਜਾਰੀ ਕੀਤੇ
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਪੀਐੱਸਬੀ ਦੁਆਰਾ ਡੋਰਸਟੈੱਪ ਬੈਂਕਿੰਗ ਸੇਵਾਵਾਂ ਦਾ ਉਦਘਾਟਨ ਕੀਤਾ ਅਤੇ ਈਜ਼ ਬੈਂਕਿੰਗ ਰਿਫਾਰਮਸ ਇੰਡੈਕਸ ’ਤੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਬੈਂਕਾਂ ਦਾ ਸਨਮਾਨ ਕਰਨ ਲਈ ਪੁਰਸਕਾਰ ਸਮਾਰੋਹ ਵਿੱਚ ਹਿੱਸਾ ਲਿਆ। ਈਜ਼ ਸੁਧਾਰ ਦੇ ਹਿੱਸੇ ਵਜੋਂ, ਡੋਰਸਟੈੱਪ ਬੈਂਕਿੰਗ ਸੇਵਾਵਾਂ ਨੂੰ ਕਾਲ ਸੈਂਟਰ, ਵੈੱਬ ਪੋਰਟਲ ਜਾਂ ਮੋਬਾਈਲ ਐਪ ਦੇ ਸਰਵ ਵਿਆਪਕ ਟਚ ਪੁਆਇੰਟ ਦੁਆਰਾ ਗਾਹਕਾਂ ਨੂੰ ਉਨ੍ਹਾਂ ਦੇ ਦਰਵਾਜ਼ੇ ’ਤੇ ਬੈਂਕਿੰਗ ਸੇਵਾਵਾਂ ਦੀ ਸੁਵਿਧਾ ਪ੍ਰਦਾਨ ਕਰਨ ਦੀ ਕਲਪਨਾ ਕੀਤੀ ਗਈ ਹੈ। ਗ੍ਰਾਹਕ ਇਨ੍ਹਾਂ ਚੈਨਲਾਂ ਦੁਆਰਾ ਉਨ੍ਹਾਂ ਦੀ ਸੇਵਾ ਬੇਨਤੀ ਨੂੰ ਟਰੈਕ ਵੀ ਕਰ ਸਕਦੇ ਹਨ। ਸੇਵਾਵਾਂ ਨੂੰ ਦੇਸ਼ ਭਰ ਦੇ 100 ਕੇਂਦਰਾਂ ’ਤੇ ਚੁਣੇ ਗਏ ਸਰਵਿਸ ਪ੍ਰੋਵਾਈਡਰਜ਼ ਦੁਆਰਾ ਤਾਇਨਾਤ ਡੋਰਸਟੈੱਪ ਬੈਂਕਿੰਗ ਏਜੰਟਾਂ ਦੁਆਰਾ ਪੇਸ਼ ਕੀਤਾ ਜਾਵੇਗਾ। ਇਸ ਸਮੇਂ ਸਿਰਫ਼ ਗੈਰ-ਵਿੱਤੀ ਸੇਵਾਵਾਂ ਜਿਵੇਂ ਕਿ ਨੈਗੋਸ਼ੀਏਬਲ ਇੰਸਟਰੂਮੈਂਟ (ਚੈੱਕ/ਡਿਮਾਂਡ ਡਰਾਫਟ/ਪੇਅ ਆਰਡਰ, ਆਦਿ), ਨਵੀਂ ਚੈਕ ਬੁੱਕ ਰੀਕਿਉਜ਼ਿਸ਼ਨ ਸਲਿੱਪ, 15ਜੀ/ 15ਐੱਚ ਫਾਰਮ, ਆਈਟੀ/ਜੀਐੱਸਟੀ ਚਲਾਨ, ਸਟੈੰਡਿੰਗ ਨਿਰਦੇਸ਼ਾਂ ਲਈ ਬੇਨਤੀ, ਅਕਾਊਂਟ ਸਟੇਟਮੈਂਟ ਲਈ ਬੇਨਤੀ, ਗੈਰ-ਨਿੱਜੀ ਚੈੱਕ ਬੁੱਕ, ਡਰਾਫਟ, ਤਨਖਾਹ ਆਡਰ, ਟਰਮ ਡਿਪਾਜ਼ਿਟ ਦੀ ਰਸੀਦ ਆਦਿ, ਟੀਡੀਐੱਸ ਦੀ ਡਿਲਿਵਰੀ/ਫਾਰਮ 16 ਸਰਟੀਫਿਕੇਟ ਇਸ਼ੁ, ਪ੍ਰੀ-ਪੇਡ ਇੰਸਟਰੂਮੈਂਟ/ਗਿਫ਼ਟ ਕਾਰਡ ਦੀ ਡਿਲਿਵਰੀ ਗਾਹਕ ਨੂੰ ਉਪਲੱਬਧ ਹਨ। ਵਿੱਤੀ ਸੇਵਾਵਾਂ ਅਕਤੂਬਰ 2020 ਤੋਂ ਉਪਲਬਧ ਕਰਵਾਈਆਂ ਜਾਣਗੀਆਂ। ਸੇਵਾਵਾਂ ਪਬਲਿਕ ਸੈਕਟਰ ਬੈਂਕਾਂ ਦੇ ਗਾਹਕਾਂ ਦੁਆਰਾ ਮਾਮੂਲੀ ਖ਼ਰਚੇ ’ਤੇ ਲਈਆਂ ਜਾ ਸਕਦੀਆਂ ਹਨ।
https://pib.gov.in/PressReleseDetail.aspx?PRID=1652910
ਪੋਸ਼ਣ ਮਾਹ ਦੌਰਾਨ ਆਯੁਸ਼ ਅਧਾਰਤ ਨਿਊਟ੍ਰੀਸ਼ਨ ਸਮਾਧਾਨਾਂ ਬਾਰੇ ਵਿਸ਼ੇਸ਼ ਜਾਣਕਾਰੀਆਂ 'ਤੇ ਚਾਨਣ ਪਾਇਆ ਜਾਵੇਗਾ
ਰਵਾਇਤੀ ਸਿਹਤ ਸੰਭਾਲ ਗਿਆਨ 'ਤੇ ਅਧਾਰਤ ਨਿਊਟ੍ਰੀਸ਼ਨ ਸਮਾਧਾਨ ਸਤੰਬਰ 2020 ਦੇ ਮਹੀਨੇ ਦੌਰਾਨ ਪੋਸ਼ਣ ਮਾਹ ਦੇ ਜਸ਼ਨਾਂ ਦਾ ਅਨਿੱਖੜਵਾਂ ਹਿੱਸਾ ਹੋਣਗੇ। ਇਸ ਦੌਰਾਨ ਕੋਵਿਡ -19 ਪ੍ਰੋਟੋਕੋਲ ਦੀ ਪਾਲਣਾ ਕਰਦਿਆਂ, ਪੋਸ਼ਣ ਮੁਹਿੰਮ ਦੇ ਤਹਿਤ ਵੱਖ ਵੱਖ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾਵੇਗਾ।ਪੋਸ਼ਣ ਅਭਿਆਨ (ਰਾਸ਼ਟਰੀ ਪੋਸ਼ਣ ਮਿਸ਼ਨ) ਪ੍ਰਧਾਨ ਮੰਤਰੀ ਦੀ ਸੰਪੂਰਨ ਪੋਸ਼ਣ ਲਈ ਇੱਕ ਮਹੱਤਵਪੂਰਣ ਯੋਜਨਾ ਹੈ ਅਤੇ ਉਨ੍ਹਾਂ ਵੱਲੋਂ 8 ਮਾਰਚ, 2018 ਨੂੰ ਸ਼ੁਰੂ ਕੀਤੀ ਗਈ ਸੀ। ਦੇਸੀ ਸਿਹਤ ਪ੍ਰਣਾਲੀਆਂ ਜਿਵੇਂ ਕਿ ਆਯੁਰਵੈਦ, ਸਿਧ ਅਤੇ ਯੂਨਾਨੀ ਦੇ ਮਾਹਿਰਾਂ ਦੀ ਚੋਣ ਚੰਗੇ ਪੋਸ਼ਣ, ਪੋਸ਼ਟਿਕ ਖੁਰਾਕ ਦੀ ਭਰਪਾਈ ਆਦਿ ਬਾਰੇ ਮਾਰਗ ਦਰਸ਼ਨ ਦੇਣ ਲਈ ਕੀਤੀ ਜਾਵੇਗੀ। ਆਯੁਸ਼ ਮੰਤਰਾਲਾ ਆਪਣੀਆਂ ਖੁਦਮੁਖਤਿਆਰ ਸੰਸਥਾਵਾਂ ਦੇ ਨੈੱਟਵਰਕ ਦੀ ਸੁਚੱਜੀ ਵਰਤੋਂ ਅਤੇ ਢੁਕਵੇਂ ਤਾਲਮੇਲ ਦੇ ਨਾਲ ਨਾਲ ਇਸਦੇ ਲਈ ਵਿਸ਼ੇਸ਼ ਲੋੜੀਦੇਂ ਉਪਾਅ ਕਰੇਗਾ। ਆਯੁਸ਼ ਵਿਦਿਅਕ ਸੰਸਥਾਵਾਂ ਵਰਗੇ ਹਿੱਸੇਦਾਰ ਮੰਤਰਾਲਾ ਨਾਲ ਇਸ ਮਹੀਨੇ ਦੇ ਦੌਰਾਨ ਆਪਣੀ ਚੱਲ ਰਹੀ ਜਾਗਰੂਕਤਾ ਮੁਹਿੰਮ ਨੂੰ "ਅਹਾਰ" ਥੀਮ 'ਤੇ ਕੇਂਦ੍ਰਿਤ ਕਰੇਗਾ ਜੋ ਕਿ ਪੋਸ਼ਣ ਦੇ ਵਿਸ਼ੇ ਨਾਲ ਸਿੱਧਾ ਸਬੰਧਿਤ ਹੈ, ਅਤੇ ਇਸ ਦਾ ਟੀਚਾ ਜਾਗਰੂਕਤਾ ਸੰਦੇਸ਼ਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ।
https://pib.gov.in/PressReleseDetail.aspx?PRID=1652991
ਡੀਐੱਸਟੀ ਦੀ ਇਨੋਵੇਸ਼ਨ, ਉੱਦਮਤਾ ਅਤੇ ਇਨਕਿਊਬੇਸ਼ਨ ਉਤਪ੍ਰੇਰਕ ਰਿਪੋਰਟ ਦੀ ਯਾਤਰਾ ਅਰੰਭ
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ, ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਇਸ ਹਫਤੇ ਦੇ ਸ਼ੁਰੂ ਵਿੱਚਇੱਕ ਆਨਲਾਈਨ ਪ੍ਰੋਗਰਾਮ ਰਾਹੀਂ ਇਨੋਵੇਸ਼ਨ, ਉੱਦਮਤਾ ਅਤੇ ਇਨਕਿਊਬੇਸ਼ਨ ਨੂੰ ਉਤਪ੍ਰੇਰਕ ਕਰਨ ਵਿੱਚ ਰਾਸ਼ਟਰੀ ਵਿਗਿਆਨ ਅਤੇ ਟੈਕਨੋਲੋਜੀ ਉੱਦਮਤਾ ਵਿਕਾਸ ਬੋਰਡ (ਐੱਨਐੱਸਟੀਈਡੀਬੀ) ਦੀ ਯਾਤਰਾ ਬਾਰੇ ਇੱਕ ਰਿਪੋਰਟ ਦੀ ਸ਼ੁਰੂਆਤ ਕੀਤੀ। ਰਿਪੋਰਟ ਇਹ ਵੀ ਦਰਸਾਉਂਦੀ ਹੈ ਕਿ ਏਂਜਲ, ਵੈਂਚਰ ਕੈਪੀਟਲ ਅਤੇ ਹੋਰ ਹਿੱਤਧਾਰਕਾਂ ਨੂੰ ਮਹੱਤਵਪੂਰਣ ਮੁੱਲਾਂਕਣ ਲਾਭ ਹੋਣ ‘ਤੇ ਫੰਡ ਲਗਾਏ ਜਾਣ ‘ਤੇ ਬੀਜ ਪੂੰਜੀ ਸਹਾਇਤਾ ਪ੍ਰਾਪਤ ਸਟਾਰਟਅੱਪਸ ਦੁਆਰਾ ਕੀਤੇ ਗਏ ਨਿਵੇਸ਼ਾਂ ਵਿੱਚ ਪੰਜ ਗੁਣਾ ਵਾਧੇ ਦਾ ਸੰਕੇਤ ਹੈ। ਕੁਲ ਮਿਲਾ ਕੇ, ਐੱਨਐੱਸਟੀਈਡੀਬੀ ਪਹੁੰਚ ਨੇ ਉੱਚ ਵਿਦਿਅਕ ਸੰਸਥਾਵਾਂ ਦੀ ਤਕਨੀਕੀ ਤਾਕਤ ਦਾ ਉਪਯੋਗ ਸਟਾਰਟਅੱਪ ਦੇ ਲਾਭ ਲਈ ਇਸ ਦੁਆਰਾ ਦਰਜਾਏ ਅਤੇ ਇਸ ਦੁਆਰਾ ਸਹਿਯੋਗੀ ਅਕਾਦਮਿਕ ਇਨਕੁਬੇਟਰਾਂ ਦੇ ਨੈੱਟਵਰਕ ਰਾਹੀਂ ਕੀਤਾ ਹੈ। ਇਸ ਸਦਕਾ ਇੱਕ ਪ੍ਰਭਾਵਸ਼ਾਲੀ ਇਨਕਿਊਬੇਟਰ ਸਹਾਇਤਾ ਪ੍ਰਣਾਲੀ ਤਿਆਰ ਹੋਈ ਹੈ ਜਿਸ ਨਾਲ ਇਨ੍ਹਾਂ ਨਵੇਂ ਬਣੇ ਸਟਾਰਟਅੱਪਸ ਦੀ ਸਫਲਤਾ ਹੁੰਦੀ ਹੈ। ਨਿਧੀ (ਐੱਨਆਈਡੀਐੱਚਆਈ) ਪ੍ਰੋਗਰਾਮ, ਡੀਐੱਸਟੀ ਇਨਕੁਬੇਟਰ ਨੈੱਟਵਰਕ ਅਤੇ ਇਸਦੇ ਸਟਾਰਟਅੱਪਸ ਦੀ ਸਮੂਹਿਕ ਤਾਕਤ ਅਤੇ ਸ਼ਕਤੀ ਨੂੰ ਕੋਵਿਡ -19 ਮਹਾਮਾਰੀ ਦੌਰਾਨ ਵੱਖੋ ਵੱਖਰੇ ਹੱਲਾਂ ਦੀ ਸਹਾਇਤਾ ਨਾਲ ਹੈਲਥ ਕ੍ਰਾਈਸਿਸ (CAWACH) ਦੁਆਰਾ ਸੈਂਟਰ ਫਾਰ ਔਗਮੈਂਟਿੰਗ WAR ਦੇ ਜ਼ਰੀਏ ਸਫਲਤਾਪੂਰਵਕ ਪਰਖ ਕੀਤੀ ਗਈ।
https://pib.gov.in/PressReleseDetail.aspx?PRID=1652991
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
- ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਕੋਵਿਡ-19 ਦੇ 147 ਨਵੇਂ ਪਾਜ਼ਿਟਿਵ ਕੇਸ ਪਾਏ ਗਏ ਹਨ, ਜਦੋਂ ਕਿ 183 ਰਿਕਵਰ ਹੋਏ ਹਨ ਅਤੇ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ। 1,630 ਐਕਟਿਵ ਕੇਸ ਹਨ।
- ਅਸਾਮ: ਅਸਾਮ ਵਿੱਚ ਕੱਲ੍ਹ 2,265 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਰਾਜ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਕੁੱਲ ਡਿਸਚਾਰਜਡ ਮਰੀਜ਼ 1,03,504 ਹਨ ਅਤੇ ਐਕਟਿਵ ਮਰੀਜ਼ 29,163 ਹਨ।
- ਮਣੀਪੁਰ: ਮਣੀਪੁਰ ਵਿੱਚ 160 ਹੋਰ ਵਿਅਕਤੀਆਂ ਵਿੱਚ ਕੋਵਿਡ-19 ਪੁਸ਼ਟੀ ਹੋਈ ਹੈ। 75 ਫ਼ੀਸਦੀ ਰਿਕਵਰੀ ਦਰ ਨਾਲ 64 ਮਰੀਜ਼ਾਂ ਦੀ ਰਿਕਵਰੀ ਹੋਈ ਹੈ। 1,774 ਐਕਟਿਵ ਕੇਸ ਹਨ।
- ਮੇਘਾਲਿਆ: ਮੇਘਾਲਿਆ ਵਿੱਚ ਕੱਲ੍ਹ 107 ਵਿਅਕਤੀ ਕੋਰੋਨਾ ਵਾਇਰਸ ਤੋਂ ਰਿਕਵਰ ਹੋਏ ਹਨ। ਕੁੱਲ ਐਕਟਿਵ ਕੇਸ 1,355, ਕੁੱਲ ਬੀਐੱਸਐੱਫ਼ ਅਤੇ ਆਰਮਡ ਫੋਰਸਿਜ਼ ਦੇ ਕੇਸ 280, ਕੁੱਲ ਹੋਰ ਕੇਸ 1,075 ਅਤੇ ਕੁੱਲ ਰਿਕਵਰ ਹੋਏ ਕੇਸ 1,823 ਹਨ।
- ਮਿਜ਼ੋਰਮ: ਕੱਲ੍ਹ ਮਿਜ਼ੋਰਮ ਵਿੱਚ ਕੋਵਿਡ-19 ਦੇ 141 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਕੁੱਲ ਕੇਸ 1,333, ਐਕਟਿਵ ਕੇਸ 583 ਹਨ।
- ਨਾਗਾਲੈਂਡ: ਨਾਗਾਲੈਂਡ ਸਰਕਾਰ ਨੇ ਸਾਰੇ ਪੁਰਾਣੇ ਦਿਸ਼ਾ ਨਿਰਦੇਸ਼ਾਂ ਦੀ ਬਰਖਾਸਤਗੀ ਤੋਂ ਬਾਅਦ ਰਾਜ ਵਿੱਚ ਵਾਪਸ ਪਰਤਣ ਵਾਲਿਆਂ ਅਤੇ ਯਾਤਰੀਆਂ ਲਈ ਸੋਧੇ ਹੋਏ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਰਾਜ ਵਿੱਚ ਦਾਖਲੇ ਦੇ ਬਿੰਦੂਆਂ ਦੀ ਪਛਾਣ ਕੀਤੀ ਗਈ ਹੈ। ਬੁੱਧਵਾਰ ਨੂੰ ਨਾਗਾਲੈਂਡ ਦੇ 130 ਤਾਜ਼ਾ ਪਾਜ਼ਿਟਿਵ ਮਾਮਲਿਆਂ ਵਿੱਚੋਂ, ਕੋਹਿਮਾ ਤੋਂ 64, ਦੀਮਾਪੁਰ ਤੋਂ 63, ਮੋਨ ਤੋਂ 2 ਅਤੇ ਮੋਕੋਕਚੁੰਗ ਤੋਂ 1 ਕੇਸ ਪਾਇਆ ਗਿਆ ਹੈ।
- ਸਿੱਕਮ: ਸਿੱਕਮ ਵਿੱਚ 31 ਨਵੇਂ ਕੋਵਿਡ ਪਾਜ਼ਿਟਿਵ ਮਾਮਲੇ ਪਾਏ ਗਏ ਹਨ; ਰਾਜ ਵਿੱਚ ਐਕਟਿਵ ਕੇਸ ਹੁਣ 527 ਹਨ। ਹੁਣ ਤੱਕ, ਸਿੱਕਮ ਵਿੱਚ 1,470 ਵਿਅਕਤੀਆਂ ਨੂੰ ਕਈ ਕੋਵਿਡ ਕੇਅਰ ਸੈਂਟਰਾਂ ਤੋਂ ਛੁੱਟੀ ਦਿੱਤੀ ਗਈ ਹੈ। ਕੁੱਲ ਪੁਸ਼ਟੀ ਕੀਤੇ ਕੇਸ 1,989 ਹਨ।
- ਮਹਾਰਾਸ਼ਟਰ: ਬੁੱਧਵਾਰ ਨੂੰ ਰਾਜ ਵਿੱਚ ਕੋਰੋਨਾ ਵਾਇਰਸ ਦੇ 23,816 ਨਵੇਂ ਕੇਸ ਸਾਹਮਣੇ ਆਏ ਅਤੇ ਇਸ ਦੇ ਨਾਲ ਹੀ ਰਾਜ ਵਿੱਚ ਕੇਸਾਂ ਦੀ ਗਿਣਤੀ ਹੁਣ 9,67,349 ਤੱਕ ਪਹੁੰਚ ਗਈ ਹੈ। ਰਾਜ ਦੇ ਸਿਹਤ ਵਿਭਾਗ ਦੁਆਰਾ ਸਾਂਝੀ ਕੀਤੀ ਤਾਜ਼ਾ ਜਾਣਕਾਰੀ ਅਨੁਸਾਰ ਰਾਜ ਵਿੱਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 27,732 ਹੋ ਗਈ ਹੈ ਅਤੇ ਐਕਟਿਵ ਮਾਮਲਿਆਂ ਦੀ ਗਿਣਤੀ 2,52,734 ਹੋ ਗਈ ਹੈ। ਬੁੱਧਵਾਰ ਨੂੰ ਮੁੰਬਈ ਵਿੱਚ 2,227 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਸ ਦੇ ਨਾਲ ਹੀ ਸ਼ਹਿਰ ਵਿੱਚ ਕੇਸਾਂ ਦੀ ਸਭ ਤੋਂ ਵੱਧ ਗਿਣਤੀ ਹੋ ਕੇ ਕੇਸ 1,60,744 ਤੱਕ ਪਹੁੰਚ ਗਏ ਹਨ। ਨਾਲ ਹੀ, 43 ਮਰੀਜ਼ਾਂ ਦੀ ਮੌਤ ਹੋਣ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 7,982 ਹੋ ਗਈ ਹੈ। ਦੂਜੇ ਪਾਸੇ, ਹੁਣ ਤੱਕ 1,26,745 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਸ਼ਹਿਰ ਵਿੱਚ ਹੁਣ ਐਕਟਿਵ ਕੇਸਾਂ ਦੀ ਗਿਣਤੀ 25,659 ਹੈ।
- ਗੁਜਰਾਤ: ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਅਤੇ ਨਵਸਾਰੀ ਦੇ ਸੰਸਦ ਮੈਂਬਰ ਸੀ ਆਰ ਪਾਟਿਲ ਨੂੰ ਕੋਵਿਡ-19 ਲਈ ਪਾਜ਼ਿਟਿਵ ਪਾਈ ਗਿਆ ਹੈ। ਬੁੱਧਵਾਰ ਨੂੰ ਗੁਜਰਾਤ ਵਿੱਚ 1,329 ਨਵੇਂ ਕੇਸ ਸਾਹਮਣੇ ਆਏ ਅਤੇ ਰਾਜ ਵਿੱਚ ਇਸ ਸਮੇਂ ਐਕਟਿਵ ਕੇਸ 16,296 ਹਨ।
- ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਕੋਵਿਡ ਦੀ ਰਿਕਵਰੀ ਦਰ 76 ਫ਼ੀਸਦੀ ਹੋ ਗਈ ਹੈ। ਮੌਤ ਦਰ ਵੀ 2.4 ਫ਼ੀਸਦੀ ਤੋਂ ਹੇਠਾਂ ਆ ਕੇ 1.4 ਫ਼ੀਸਦੀ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ ਤੋੜ 1,869 ਨਵੇਂ ਕੇਸ ਸਾਹਮਣੇ ਆਉਣ ਨਾਲ ਰਾਜ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 79,192 ਹੋ ਗਈ ਹੈ। ਰਾਜ ਵਿੱਚ ਹੁਣ 17,702 ਐਕਟਿਵ ਕੇਸ ਹਨ।
- ਗੋਆ: ਦੱਖਣੀ ਗੋਆ ਜ਼ਿਲ੍ਹਾ ਹਸਪਤਾਲ ਵਿੱਚ 250 ਬੈਡਾਂ ਦੀ ਕੋਵਿਡ ਇਲਾਜ ਦੀ ਸੁਵਿਧਾ ਸ਼ੁੱਕਰਵਾਰ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਗੋਆ ਸਰਕਾਰ ਨੇ ਰਾਜ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਵਧ ਰਹੀ ਗਿਣਤੀ ਦੇ ਨਤੀਜੇ ਵਜੋਂ ਮਡਗਾਓਂ ਹਸਪਤਾਲ ਦੇ 500 ਵਿੱਚੋਂ 250 ਬੈੱਡਾਂ ਨੂੰ ਕੋਵਿਡ ਲਈ ਤਬਦੀਲ ਕਰਨ ਦਾ ਫੈਸਲਾ ਲਿਆ ਹੈ। ਇਸ ਵੇਲੇ ਗੋਆ ਵਿੱਚ 4,833 ਐਕਟਿਵ ਮਰੀਜ਼ਾਂ ਦਾ ਇਲਾਜ਼ ਮਡਗਾਓਂ ਦੇ ਈਐੱਸਆਈ ਹਸਪਤਾਲ, ਪਨਜੀ ਨੇੜੇ ਬਾਂਬੋਲੀਮ ਵਿੱਚ ਗੋਆ ਮੈਡੀਕਲ ਕਾਲਜ ਹਸਪਤਾਲ ਅਤੇ ਪੋਂਡਾ ਦੇ ਤਹਿਸੀਲ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।
- ਕੇਰਲ: ਰਾਜ ਦੀ ਸਿਹਤ ਮੰਤਰੀ ਕੇ.ਕੇ ਸ਼ੈਲਜ਼ਾ ਨੇ ਚੇਤਾਵਨੀ ਦਿੱਤੀ ਹੈ ਕਿ ਰਾਜ ਵਿੱਚ ਹੋਰ ਪਾਬੰਦੀਆਂ ਹਟਾਉਣ ਦੇ ਨਾਲ ਕੋਵਿਡ-19 ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਜੇ ਲਾਗ ਵਧੇਰੇ ਫੈਲਦੀ ਹੈ, ਤਾਂ ਵੈਂਟੀਲੇਟਰ ਬਹੁਤ ਘੱਟ ਪੈ ਸਕਦੇ ਹਨ ਕਿਉਂਕਿ ਪਹਿਲਾਂ ਹੀ ਉਪਕਰਣਾਂ ਦੀ ਘਾਟ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਕਾਲੋਨੀਆਂ ਵਿੱਚ ਬਿਮਾਰੀ ਫੈਲਣ ਤੋਂ ਰੋਕਣ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ। ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਦੋ ਵਿਧਾਨ ਸਭਾ ਸੀਟਾਂ ’ਤੇ ਉਪ ਚੋਣ ਰੱਦ ਕਰਨ ’ਤੇ ਸਹਿਮਤੀ ਬਣਾਉਣ ਲਈ ਕੱਲ ਨੂੰ ਸਰਬ ਪਾਰਟੀ ਬੈਠਕ ਬੁਲਾਈ ਹੈ। ਇਸ ਦੌਰਾਨ ਰਾਜ ਵਿੱਚ ਅੱਜ ਤਿੰਨ ਹੋਰ ਲੋਕ ਕੋਵਿਡ ਕਾਰਨ ਦਮ ਤੋੜ ਗਏ, ਮਰਨ ਵਾਲਿਆਂ ਦੀ ਗਿਣਤੀ 387 ਹੋ ਗਈ ਹੈ। ਕੇਰਲ ਵਿੱਚ ਕੱਲ ਕੋਵਿਡ-19 ਦੇ ਰਿਕਾਰਡ ਤੋੜ 3,402 ਨਵੇਂ ਕੇਸ ਸਾਹਮਣੇ ਆਏ ਹਨ। ਇਸ ਸਮੇਂ ਰਾਜ ਭਰ ਵਿੱਚ 24,549 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਕੁੱਲ 2.02 ਲੱਖ ਲੋਕ ਨਿਗਰਾਨੀ ਅਧੀਨ ਹਨ।
- ਤਮਿਲ ਨਾਡੂ: ਮੁੱਖ ਮੰਤਰੀ ਐਡਾਪਾਡੀ ਕੇ ਪਲਾਨੀਸਵਾਮੀ ਨੇ ਕਿਹਾ ਕਿ ਰਾਜ ਵਿੱਚ ਸਕੂਲ ਮੁੜ ਖੋਲ੍ਹਣ ਬਾਰੇ ਕੋਈ ਵੀ ਫੈਸਲਾ ਮਾਪਿਆਂ ਦੀ ਤਿਆਰੀ ਨੂੰ ਵੇਖਦਿਆਂ ਲਿਆ ਜਾਵੇਗਾ। ਤਮਿਲ ਨਾਡੂ ਵਿੱਚ 21 ਤੋਂ 25 ਸਤੰਬਰ ਤੱਕ ਸਕੂਲੀ ਵਿਦਿਆਰਥੀਆਂ ਲਈ ਕੋਈ ਆਨਲਾਈਨ ਕਲਾਸਾਂ ਨਹੀਂ ਹਨ। ਤਮਿਲ ਨਾਡੂ ਸਕੂਲ ਸਿੱਖਿਆ ਮੰਤਰੀ ਕੇ. ਏ. ਸੇਨਗੋਟੈਯਾਨ ਨੇ ਕਿਹਾ ਕਿ ਵਿਦਿਆਰਥੀਆਂ ਲਈ ਇੱਕ ਛੁੱਟੀ ਉਨ੍ਹਾਂ ਦੇ ਤਣਾਅ ਦੇ ਪੱਧਰ ਨੂੰ ਘਟਾਉਣ ਵਿੱਚ ਸਹਾਇਤਾ ਕਰੇਗੀ। ਕੱਲ ਤਮਿਲ ਨਾਡੂ ਵਿੱਚ 5,584 ਵਿਅਕਤੀਆਂ ਵਿੱਚ ਪਾਜ਼ਿਟਿਵ ਕੇਸਾਂ ਦੀ ਪੁਸ਼ਟੀ ਹੋਈ ਅਤੇ 6,516 ਮਰੀਜ਼ਾਂ ਨੂੰ ਛੁੱਟੀ ਹੋਈ ਹੈ; ਰਾਜ ਵਿੱਚ 78 ਮੌਤਾਂ ਹੋਈਆਂ ਹਨ, ਜਿਸ ਨਾਲ ਮੌਤਾਂ ਦੀ ਗਿਣਤੀ 8,090 ਹੋ ਗਈ; 14 ਜ਼ਿਲ੍ਹਿਆਂ ਵਿੱਚ 100 ਤੋਂ ਵੱਧ ਕੇਸ ਦੇਖੇ ਗਏ ਹਨ।
- ਕਰਨਾਟਕ: ਰਾਜ ਦੇ ਪਸ਼ੂ ਪਾਲਣ ਮੰਤਰੀ ਪ੍ਰਭੂ ਚਵਨ ਕੋਵਿਡ-19 ਲਈ ਪਾਜ਼ਿਟਿਵ ਪਾਏ ਗਏ ਹਨ। ਕਰਨਾਟਕ ਹਾਈ ਕੋਰਟ ਨੇ ਬੁੱਧਵਾਰ ਨੂੰ ਕੋਵਿਡ ’ਤੇ ਸੂਬਾ ਪੱਧਰੀ ਮਾਹਰ ਕਮੇਟੀ ਨੂੰ ਨਿੱਜੀ ਹਸਪਤਾਲਾਂ ਅਤੇ ਕੋਵਿਡ ਕੇਅਰ ਸੈਂਟਰਾਂ ਵਿੱਚ ਸਹੂਲਤਾਂ ਦੇ ਸੰਬੰਧ ਵਿੱਚ ਇੱਕ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਰਕਾਰ ਕੋਵਿਡ ਨੂੰ ਕਾਬੂ ਕਰਨ ਲਈ ਟੈਸਟਿੰਗ ਸਹੂਲਤਾਂ ਨੂੰ ਹੋਰ ਵਧਾ ਰਹੀ ਹੈ, ਕੋਵਿਡ ਛੋਟੇ ਕਸਬਿਆਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ, ਇੱਥੋਂ ਤੱਕ ਕਿ ਸ਼ਹਿਰਾਂ ਵਿੱਚ ਵੀ ਬਹੁਤ ਸਾਰੇ ਮਾਮਲੇ ਆ ਰਹੇ ਹਨ। ਬ੍ਰਿਟੇਨ ਵਿੱਚ ਆਕਸਫੋਰਡ ਵੈਕਸੀਨ ਦੇ ਟਰਾਇਲ ਰੁਕ ਗਏ ਹਨ, ਪਰ ਮੈਸੂਰ ਵਿੱਚ ਜੇਐੱਸਐੱਸ ਅਕੈਡਮੀ ਆਵ੍ ਹਾਇਰ ਐਜੂਕੇਸ਼ਨ ਐਂਡ ਰਿਸਰਚ, ਜਿੱਥੇ ਟਰਾਇਲ ਠੀਕ ਚੱਲ ਰਹੇ ਹਨ, ਉਹ ਟ੍ਰਾਇਲ ਜਾਰੀ ਰੱਖਣ ਦੇ ਸੰਬੰਧ ਵਿੱਚ ਜਵਾਬ ਦਾ ਇੰਤਜ਼ਾਰ ਕਰ ਰਹੇ ਹਨ।
- ਆਂਧਰ ਪ੍ਰਦੇਸ਼: ਰਾਜ ਭਰ ਦੇ ਕੋਵਿਡ ਹਸਪਤਾਲਾਂ ਦੇ 19 ਨਿਰਧਾਰਿਤ ਖੇਤਰਾਂ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ’ਤੇ ਕਰਵਾਏ ਗਏ ਇੱਕ ਸਰਵੇਖਣ ਵਿੱਚ ਵਿਸ਼ਾਖਾਪਟਨਮ ਜ਼ਿਲ੍ਹੇ ਨੂੰ ਪਹਿਲਾਂ ਸਥਾਨ ਦਿੱਤਾ ਗਿਆ ਹੈ। ਮੈਡੀਕਲ ਅਤੇ ਸਿਹਤ ਵਿਭਾਗ ਨੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਦੇ ਖੇਤਰਾਂ ਵਿੱਚ ਜਿਵੇਂ ਕਿ ਆਈਸੀਯੂ, ਆਕਸੀਜਨ ਬੈਡਾਂ, ਡਿਸਚਾਰਜ, ਭੋਜਨ, ਸੈਨੀਟੇਸ਼ਨ, ਬੁਨਿਆਦੀ ਢਾਂਚੇ, ਬੈਡਾਂ ਆਦਿ ਵਿੱਚ ਇਹ ਸਰਵੇਖਣ ਕੀਤਾ ਹੈ। ਸ਼੍ਰੀਹਰੀਕੋਟਾ ਪੁਲਾੜ ਕੇਂਦਰ ਵਿੱਚ ਕੋਵਿਡ-19 ਦੇ ਟੈਸਟ ਕਰਨ ਲਈ ਨੈਲੋਰ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ‘ਸੰਜੀਵਨੀ’ ਬੱਸ ਤਾਇਨਾਤ ਕੀਤੀ ਹੈ, ਕਿਉਂਕਿ ਬੁੱਧਵਾਰ ਨੂੰ ਸਤੀਸ਼ ਧਵਨ ਪੁਲਾੜ ਕੇਂਦਰ ਵਿੱਚ 47 ਤਾਜ਼ਾ ਕੋਵਿਡ ਮਾਮਲੇ ਸਾਹਮਣੇ ਆਏ ਹਨ।
- ਤੇਲੰਗਾਨਾ: ਪਿਛਲੇ 24 ਘੰਟਿਆਂ ਵਿੱਚ ਤੇਲੰਗਾਨਾ ਵਿੱਚ ਕੋਵਿਡ-19 ਦੇ 2534 ਨਵੇਂ ਕੇਸਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 1.5 ਲੱਖ ਤੱਕ ਪਹੁੰਚ ਗਈ ਹੈ, ਇਸ ਤੋਂ ਇਲਾਵਾ ਰਾਜ ਵਿੱਚ 2071 ਰਿਕਵਰੀਆਂ ਹੋਈਆਂ ਅਤੇ 11 ਮੌਤਾਂ ਹੋਈਆਂ ਹਨ; 2534 ਕੇਸਾਂ ਵਿੱਚੋਂ 327 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1,50,176; ਐਕਟਿਵ ਕੇਸ: 32,106; ਮੌਤਾਂ: 927; ਡਿਸਚਾਰਜ: 1,17,143। ਤੇਲੰਗਾਨਾ ਸਰਕਾਰ ਜਿਸ ਨੇ ਦੇਸ਼ ਵਿੱਚ ਕੋਵਿਡ-19 ਦੇ ਯੋਧਿਆਂ ਲਈ ਪਹਿਲੇ ਪ੍ਰੇਰਕ ਪ੍ਰੋਗਰਾਮ ਦਾ ਉਦਘਾਟਨ ਕੀਤਾ ਹੈ, ਰਾਜ ਕੁਝ ਹੋਰ ਮਹੀਨਿਆਂ ਲਈ ਵਾਧੂ ਵਿੱਤੀ ਲਾਭ ਨੂੰ ਜਾਰੀ ਰੱਖ ਸਕਦਾ ਹੈ। ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਅੱਜ ਵਿਧਾਨ ਸਭਾ ਵਿੱਚ ਕਿਹਾ ਕਿ ਰਾਜ ਸਰਕਾਰ ਪ੍ਰਾਈਵੇਟ ਹਸਪਤਾਲਾਂ ’ਤੇ ਲਗਾਮ ਲਗਾਉਣ ਲਈ ਇੱਕ ਟਾਸਕ ਫ਼ੋਰਸ ਦਾ ਗਠਨ ਕਰੇਗੀ, ਜੋ ਕੋਵਿਡ-19 ਦੇ ਮਰੀਜ਼ਾਂ ਨੂੰ ਲੁੱਟ ਰਹੇ ਹਨ।
ਫੈਕਟਚੈੱਕ
*****
ਵਾਈਬੀ
(Release ID: 1653248)
Visitor Counter : 192