ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 12 ਸਤੰਬਰ ਨੂੰ ਮੱਧ ਪ੍ਰਦੇਸ਼ ’ਚ ‘ਪ੍ਰਧਾਨ ਮੰਤਰੀ ਆਵਾਸ ਯੋਜਨਾ – ਗ੍ਰਾਮੀਣ’ (ਪੀਐੱਮਏਵਾਈ-ਜੀ) ਤਹਿਤ ਬਣਾਏ 1.75 ਲੱਖ ਘਰਾਂ ਦੇ ‘ਗ੍ਰਹਿ ਪ੍ਰਵੇਸ਼ਮ’ ’ਚ ਹਿੱਸਾ ਲੈਣਗੇ ਅਤੇ ਉਨ੍ਹਾਂ ਦਾ ਉਦਘਾਟਨ ਕਰਨਗੇ
Posted On:
10 SEP 2020 5:38PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਸਤੰਬਰ ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਮੱਧ ਪ੍ਰਦੇਸ਼ ਰਾਜ ਵਿੱਚ ‘ਪ੍ਰਧਾਨ ਮੰਤਰੀ ਆਵਾਸ ਯੋਜਨਾ – ਗ੍ਰਾਮੀਣ’ (ਪੀਐੱਮਏਵਾਈ-ਜੀ) ਤਹਿਤ ਬਣੇ 1.75 ਲੱਖ ਮਕਾਨਾਂ ਦੇ ‘ਗ੍ਰਹਿ ਪ੍ਰਵੇਸ਼ਮ’ ਵਿੱਚ ਹਿੱਸਾ ਲੈਣਗੇ ਅਤੇ ਉਨ੍ਹਾਂ ਦਾ ਉਦਘਾਟਨ ਕਰਨਗੇ। ਇਹ ਸਾਰੇ ਮਕਾਨ ਕੋਵਿਡ–19 ਮਹਾਮਾਰੀ ਦੇ ਮੌਜੂਦਾ ਚੁਣੌਤੀਪੂਰਨ ਸਮੇਂ ਦੌਰਾਨ ਤਿਆਰ/ਮੁਕੰਮਲ ਕੀਤੇ ਗਏ ਹਨ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਇਸ ਮੌਕੇ ਮੌਜੂਦ ਰਹਿਣਗੇ। ਇਹ ਪ੍ਰੋਗਰਾਮ ਡੀਡੀ ਨਿਊਜ਼ ਉੱਤੇ ਸਿੱਧਾ ਪ੍ਰਸਾਰਿਤ ਹੋਵੇਗਾ।
ਪਿਛੋਕੜ
ਪ੍ਰਧਾਨ ਮੰਤਰੀ ਨੇ ‘2022 ਤੱਕ ਸਭ ਲਈ ਆਵਾਸ’ ਦਾ ਜ਼ੋਰਦਾਰ ਸੱਦਾ ਦਿੱਤਾ ਸੀ, ਜਿਸ ਲਈ 20 ਨਵੰਬਰ, 2016 ਨੂੰ ਪੀਐੱਮਏਵਾਈ-ਜੀ ਨਾਮ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ ਇਸੇ ਪ੍ਰੋਗਰਾਮ ਤਹਿਤ ਦੇਸ਼ ਭਰ ਵਿੱਚ 1.14 ਕਰੋੜ ਮਕਾਨ ਤਿਆਰ ਕੀਤੇ ਜਾ ਚੁੱਕੇ ਹਨ। ਮੱਧ ਪ੍ਰਦੇਸ਼ ਰਾਜ ਵਿੱਚ, 17 ਲੱਖ ਗ਼ਰੀਬ ਪਰਿਵਾਰਾਂ ਨੂੰ ਵੀ ਹੁਣ ਤੱਕ ਇਸ ਯੋਜਨਾ ਦਾ ਲਾਭ ਮਿਲ ਚੁੱਕਾ ਹੈ। ਇਹ ਸਾਰੇ ਗ਼ਰੀਬ ਲੋਕਾਂ ਦੇ ਪਰਿਵਾਰ ਹਨ ਜਿਨ੍ਹਾਂ ਕੋਲ ਜਾਂ ਤਾਂ ਕੋਈ ਮਕਾਨ ਨਹੀਂ ਹੈ ਤੇ ਜਾਂ ਉਹ ਅਸਥਾਈ ਕਿਸਮ ਦੇ ਟੁੱਟੇ–ਭੱਜੇ ਮਕਾਨਾਂ ਵਿੱਚ ਰਹਿ ਰਹੇ ਹਨ।
‘ਪ੍ਰਧਾਨ ਮੰਤਰੀ ਆਵਾਸ ਯੋਜਨਾ – ਗ੍ਰਾਮੀਣ’ (ਪੀਐੱਮਏਵਾਈ-ਜੀ) ਤਹਿਤ ਹਰੇਕ ਲਾਭਾਰਥੀ ਨੂੰ 1.20 ਲੱਖ ਰੁਪਏ ਦੀ 100% ਗ੍ਰਾਂਟ ਦਿੱਤੀ ਜਾਂਦੀ ਹੈ; ਜਿਸ ਵਿੱਚ ਕੇਂਦਰ ਤੇ ਰਾਜ ਦਾ 60:40 ਦੇ ਅਨੁਪਾਤ ਨਾਲ ਹਿੱਸਾ ਹੈ। ਪੀਐੱਮਏਵਾਈ-ਜੀ ਦੇ ਤਹਿਤ ਤਿਆਰ ਕੀਤੇ ਇਨ੍ਹਾਂ ਸਾਰੇ ਮਕਾਨਾਂ ਲਈ ਫ਼ੰਡ ਨਿਰਮਾਣ ਦੇ ਵਿਭਿੰਨ ਪੜਾਵਾਂ ਦੌਰਾਨ ਜੀਓ–ਟੈਗਡ ਤਸਵੀਰਾਂ ਜ਼ਰੀਏ ਉਨ੍ਹਾਂ ਦੀ ਪੁਸ਼ਟੀ ਤੋਂ ਬਾਅਦ ਲਾਭਾਰਥੀ ਦੇ ਬੈਂਕ ਖਾਤੇ ਵਿੱਚ ਸਿੱਧੇ 4 ਕਿਸ਼ਤਾਂ ਵਿੱਚ ਦਿੱਤੇ ਜਾਦੇ ਹਨ।
ਇਸ ਤੋਂ ਇਲਾਵਾ ਇਕਾਈ ਸਹਾਇਤਾ ਲਈ ਲਾਭਾਰਥੀਆਂ ਨੂੰ ‘ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜਗਾਰ ਗਰੰਟੀ ਯੋਜਨਾ’ (MGNREGS – ਮਨਰੇਗਾ) ਤਹਿਤ 90/95 ਵਿਅਕਤੀ ਦਿਵਸਾਂ ਲਈ ਗ਼ੈਰ–ਹੁਨਰਮੰਦ ਕਿਰਤ ਵਾਸਤੇ ਤਨਖਾਹਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਤੇ ‘ਸਵੱਛ ਭਾਰਤ ਮਿਸ਼ਨ – ਗ੍ਰਾਮੀਣ’ ਜ਼ਰੀਏ ਪਖਾਨਿਆਂ ਦੇ ਨਿਰਮਾਣ ਲਈ 12,000 ਰੁਪਏ ਦੀ ਸਹਾਇਤਾ, ਮਨਰੇਗਾ ਜਾਂ ਫ਼ੰਡਿੰਗ ਦੇ ਹੋਰ ਕੋਈ ਸਮਰਪਿਤ ਸਰੋਤ ਰਾਹੀਂ ਮਦਦ ਦਿੱਤੀ ਜਾ ਰਹੀ ਹੈ। ਇਸ ਯੋਜਨਾ ਵਿੱਚ ਭਾਰਤ ਸਰਕਾਰ ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਹੋਰ ਯੋਜਨਾ ਦੀ ਕੇਂਦਰਮੁਖਤਾ ਨਾਲ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਅਧੀਨ ਐੱਲਪੀਜੀ ਕਨੈਕਸ਼ਨ, ਬਿਜਲੀ ਕਨੈਕਸ਼ਨ, ਜਲ ਜੀਵਨ ਮਿਸ਼ਨ ਅਧੀਨ ਪੀਣ ਵਾਲੇ ਸਾਫ਼ ਪਾਣੀ ਤੱਕ ਪਹੁੰਚ ਮੁਹੱਈਆ ਕਰਵਾਉਣ ਜਿਹੀਆਂ ਵਿਵਸਥਾਵਾਂ ਹਨ। ਮੱਧ ਪ੍ਰਦੇਸ਼ ਸਰਕਾਰ ਨੇ ਆਪਣੇ ‘ਸਮ੍ਰਿਧ ਪ੍ਰਯਾਸ ਅਭਿਯਾਨ’ ਜ਼ਰੀਏ ਹੋਰ ਵਧੇਰੇ ਲਾਭ ਮੁਹੱਈਆ ਕਰਵਾਉਣ ਲਈ ਸਮਾਜਿਕ ਸੁਰੱਖਿਆ, ਪੈਨਸ਼ਨ ਯੋਜਨਾ, ਰਾਸ਼ਨ ਕਾਰਡ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ, ਰਾਸ਼ਟਰੀ ਗ੍ਰਾਮੀਣ ਉਪਜੀਵਕਾ ਮਿਸ਼ਨ ਆਦਿ ਜਿਹੀਆਂ 17 ਹੋਰ ਯੋਜਨਾਵਾਂ ਵੀ ਜੋੜੀਆਂ ਹੋਈਆਂ ਹਨ।
****
ਏਪੀ/ਐੱਸਐੱਚ
(Release ID: 1653179)
Visitor Counter : 197
Read this release in:
Assamese
,
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam