ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸਿਹਤ ਮੰਤਰਾਲੇ ਨੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਰੈਪਿਡ ਐਂਟੀਜੇਨ ਟੈਸਟਾਂ ਦੇ ਸਾਰੇ ਲੱਛਣਤਮਕ ਨੇਗੇਟਿਵ ਕੇਸਾਂ ਦੀ ਆਰਟੀ-ਪੀਸੀਆਰ ਦੁਆਰਾ ਜਾਂਚ ਕਰਨ ਦੀ ਅਪੀਲ ਕੀਤੀ
ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਕਿ ਲਾਗ ਦੇ ਪ੍ਰਸਾਰ ਨੂੰ ਰੋਕਣ ਲਈ ਕੋਈ ਪੋਜ਼ੀਟਿਵ ਕੇਸ ਛੱਡਿਆ ਨਾ ਜਾਵੇ
Posted On:
10 SEP 2020 12:43PM by PIB Chandigarh
ਕੇਂਦਰੀ ਸਿਹਤ ਮੰਤਰਾਲੇ ਨੇ ਨੋਟ ਕੀਤਾ ਹੈ ਕਿ ਕੁਝ ਵੱਡੇ ਰਾਜਾਂ ਵਿੱਚ, ਰੈਪਿਡ ਐਂਟੀਜੇਨ ਟੈਸਟ (ਆਰ.ਏ.ਟੀ.) ਦੁਆਰਾ ਟੈਸਟ ਕੀਤੇ ਗਏ ਲੱਛਣਤਮਕ ਨੇਗੇਟਿਵ ਕੇਸਾਂ ਦਾ ਪਾਲਣ ਆਰਟੀ-ਪੀਸੀਟੀ ਟੈਸਟਿੰਗ ਰਾਹੀਂ ਨਹੀਂ ਕੀਤਾ ਜਾਂਦਾ ਹੈ ।
ਆਈਸੀਐਮਆਰ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਸਪੱਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਵਿਅਕਤੀਆਂ ਦੀਆਂ ਹੇਠ ਲਿਖੀਆਂ ਦੋ ਵਿਸ਼ੇਸ਼ ਸ਼੍ਰੇਣੀਆਂ ਜ਼ਰੂਰੀ ਤੌਰ ਤੇ ਆਰਟੀ-ਪੀਸੀਆਰ ਟੈਸਟਾਂ ਦੁਆਰਾ ਕੀਤੀਆਂ ਜਾਣੀਆਂ ਚਾਹੀਦੀਆਂ ਹਨ:
- ਰੈਪਿਡ ਐਂਟੀਜੇਨ ਟੈਸਟ (ਆਰਏਟੀ) ਦੇ ਸਾਰੇ ਲੱਛਣ (ਬੁਖਾਰ ਜਾਂ ਖੰਘ ਜਾਂ ਸਾਹ ਦੀ ਸਮੱਸਿਆ) ਦੇ ਨੇਗੇਟਿਵ ਮਾਮਲੇ ।
- ਆਰਏਟੀ ਦੇ ਅਸਮਟੋਮੈਟਿਕ ਨੇਗੇਟਿਵ ਕੇਸ ਜੋ ਨੇਗੇਟਿਵ ਟੈਸਟ ਕੀਤੇ ਜਾਣ ਦੇ 2 ਤੋਂ 3 ਦਿਨਾਂ ਦੇ ਅੰਦਰ ਅੰਦਰ ਲੱਛਣਾਂ ਦਾ ਵਿਕਾਸ ਕਰਦੇ ਹਨ I
ਇਸ ਪਿਛੋਕੜ ਵਿਚ, ਕੇਂਦਰੀ ਸਿਹਤ ਮੰਤਰਾਲੇ ਅਤੇ ਆਈਸੀਐਮਆਰ ਨੇ ਸਾਂਝੇ ਤੌਰ 'ਤੇ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੱਤਰ ਲਿਖਿਆ ਹੈ ਅਤੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਆਰ.ਏ.ਟੀ. ਦੇ ਸਾਰੇ ਲੱਛਣਤਮਕ ਮਾਮਲਿਆਂ ਨੂੰ ਆਰਟੀ-ਪੀ.ਸੀ.ਆਰ. ਟੈਸਟ ਦੀ ਵਰਤੋਂ ਕਰਦਿਆਂ ਲਾਜ਼ਮੀ ਤੌਰ' ਤੇ ਪਰਖਿਆ ਜਾਵੇ I ਇਹ ਸੁਨਿਸ਼ਚਿਤ ਕਰਨ ਲਈ ਇਹ ਜ਼ਰੂਰੀ ਹੈ ਕਿ ਅਜਿਹੇ ਲੱਛਣ ਨੇਗੇਟਿਵ ਕੇਸ ਬਿਨਾਂ ਜਾਂਚ ਤੋਂ ਨਾ ਰਹਿਣ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਵਿਚ ਬਿਮਾਰੀ ਨਾ ਫੈਲਾਉਣ I ਸਾਂਝੇ ਪੱਤਰ ਵਿਚ ਇਹ ਵੀ ਦੁਹਰਾਇਆ ਗਿਆ ਹੈ, ਜਦੋਂਕਿ ਆਰ ਏ ਟੀ ਦੀ ਵਰਤੋਂ ਖੇਤਰ ਵਿਚ ਟੈਸਟਿੰਗ ਦੀ ਪਹੁੰਚ ਅਤੇ ਉਪਲਬਧਤਾ ਨੂੰ ਵਧਾਉਣ ਲਈ ਕੀਤੀ ਜਾ ਰਹੀ ਹੈ, ਆਰਟੀ-ਪੀਸੀਆਰ ਕੋਵਿਡ ਟੈਸਟਾਂ ਦਾ ਸੁਨਹਿਰੀ ਮਿਆਰ ਹੈ I
ਕੇਂਦਰੀ ਸਿਹਤ ਮੰਤਰਾਲੇ ਨੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਹਰ ਜ਼ਿਲ੍ਹੇ ਵਿੱਚ (ਇੱਕ ਮਨੋਨੀਤ ਅਧਿਕਾਰੀ ਜਾਂ ਇੱਕ ਟੀਮ) ਅਤੇ ਰਾਜ ਪੱਧਰ ਤੇ ਅਜਿਹੇ ਮਾਮਲਿਆਂ ਦੀ ਪਾਲਣਾ ਕਰਨ ਲਈ ਤੁਰੰਤ ਇੱਕ ਨਿਗਰਾਨੀ ਵਿਧੀ ਸਥਾਪਤ ਕਰਨ । ਇਹ ਟੀਮਾਂ ਜ਼ਿਲ੍ਹਿਆਂ ਅਤੇ ਰਾਜ ਵਿਚ ਰੋਜ਼ਾਨਾ ਆਧਾਰ 'ਤੇ ਕਰਵਾਏ ਜਾਂਦੇ ਆਰਏਟੀ ਦੇ ਵੇਰਵਿਆਂ ਦਾ ਵਿਸ਼ਲੇਸ਼ਣ ਕਰੇਗੀ ਅਤੇ ਇਹ ਸੁਨਿਸ਼ਚਿਤ ਕਰੇਗੀ ਕਿ ਸਾਰੇ ਲੱਛਣਤਮਕ ਨੇਗੇਟਿਵ ਮਾਮਲਿਆਂ ਦੀ ਮੁੜ ਜਾਂਚ ਵਿਚ ਕੋਈ ਦੇਰੀ ਨਹੀਂ ਹੋਈ I ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਸੰਭਾਵਤ ਪੋਜ਼ੀਟਿਵ ਕੇਸ ਮਿਸ ਨਾ ਹੋਵੇ I ਉਨ੍ਹਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਆਰ ਟੀ-ਪੀਸੀਆਰ ਟੈਸਟਾਂ ਦੌਰਾਨ ਪੋਜ਼ੀਟਿਵ ਹੋਣ ਦੀਆਂ ਘਟਨਾਵਾਂ ਦੀ ਨਿਗਰਾਨੀ ਲਈ ਨਿਯਮਤ ਅਧਾਰ ਤੇ ਵਿਸ਼ਲੇਸ਼ਣ ਕਰਨ ।
ਐਮਵੀ/ਐਸਜੇ
(Release ID: 1652955)
Visitor Counter : 172
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Malayalam