ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਟੈਸਟਾਂ ਵਿਚ ਭਾਰਤ ਨਵੀਆਂ ਸਿਖਰਾਂ ਵੱਲ ਅੱਗੇ ਵਧ ਰਿਹਾ ਹੈ
ਲਗਾਤਾਰ 2 ਦਿਨ 11.70 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ
ਬਹੁਤ ਹੀ ਉੱਚ ਟੈਸਟਿੰਗ ਪੱਧਰ ਦੇ ਬਾਵਜੂਦ, ਰੋਜ਼ਾਨਾ ਪੋਜ਼ੀਟਿਵ ਦਰ 7.5% ਤੋਂ ਘੱਟ ਹੈ ਅਤੇ ਸੰਚਤ ਪੋਜ਼ੀਟਿਵਿਟੀ ਦਰ 8.5% ਤੋਂ ਘੱਟ ਹੈ
Posted On:
04 SEP 2020 12:08PM by PIB Chandigarh
ਰੋਜ਼ਾਨਾ ਟੈਸਟਿੰਗ ਸਮਰੱਥਾ ਨੂੰ 10 ਲੱਖ ਤੋਂ ਵੱਧ ਰੋਜ਼ਾਨਾ ਟੈਸਟ ਕਰਨ ਦੇ ਟੀਚੇ ਨੂੰ ਸਫਲਤਾਪੂਰਵਕ ਪ੍ਰਾਪਤ ਕਰਨ ਤੋਂ ਬਾਅਦ, ਭਾਰਤ ਨੇ ਪਿਛਲੇ ਦੋ ਦਿਨਾਂ ਤੋਂ ਕੋਵਿਡ -19 ਵਿੱਚ ਨਵੀਂ ਸਿਖਰਾਂ ਨੂੰ ਹਾਸਲ ਕੀਤਾ ਹੈ I ਇਨ੍ਹਾਂ ਦੋ ਦਿਨਾਂ ਵਿੱਚ ਦੇਸ਼ ਭਰ ਵਿੱਚ 11.70 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ । ਪਿਛਲੇ 24 ਘੰਟਿਆਂ ਵਿੱਚ 11,69,765 ਨਮੂਨਿਆਂ ਦੀ ਜਾਂਚ ਕੀਤੀ ਗਈ ।
ਕਿਸੇ ਵੀ ਹੋਰ ਦੇਸ਼ ਨੇ ਇਹ ਉੱਚ ਪੱਧਰੀ ਟੈਸਟਿੰਗ ਦੇ ਪੱਧਰ ਨੂੰ ਪ੍ਰਾਪਤ ਨਹੀਂ ਕੀਤਾ ਹੈ ।
ਰੋਜ਼ਾਨਾ ਪਰੀਖਣ ਵਿੱਚ ਇਸ ਤੇਜ਼ੀ ਨਾਲ ਵਾਧੇ ਦੇ ਨਾਲ, ਸੰਚਤ ਟੈਸਟ 4.7 ਕਰੋੜ ਦੇ ਨੇੜੇ ਪਹੁੰਚ ਗਏ ਹਨ । ਅਜੇ ਤਕ ਸੰਚਤ ਟੈਸਟ 4,66,79,145 ਤੇ ਪਹੁੰਚ ਗਏ ਹਨ ।
ਇੱਥੋਂ ਤੱਕ ਕਿ ਰੋਜਾਨਾ ਵੱਧ ਟੈਸਟ ਕਰਨ ਦੇ ਨਾਲ, ਰੋਜ਼ਾਨਾ ਪੋਜ਼ੀਟਿਵ ਦਰ ਅਜੇ ਵੀ 7.5% ਤੋਂ ਘੱਟ ਹੈ, ਜਦੋਂ ਕਿ ਸੰਚਤ ਪੋਜ਼ੀਟਿਵਿਟੀ ਦਰ 8.5% ਤੋਂ ਘੱਟ ਹੈ I ਇਹ ਨਤੀਜੇ ਕੇਂਦਰ ਦੀ ਅਗਵਾਈ ਵਾਲੀ ਟੈਸਟ, ਟਰੈਕ, ਟਰੀਟ ਦੀ ਸਫਲਤਾਪੂਰਵਕ ਰਣਨੀਤੀ ਨੂੰ ਦਰਸਾਉਂਦੇ ਹਨ, ਬਹੁਤ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤੇ ਜਾ ਰਹੇ ਹਨ I
I
ਵਿਆਪਕ ਪੱਧਰ 'ਤੇ ਨਿਰੰਤਰ ਉੱਚ ਟੈਸਟਿੰਗ ਜਲਦੀ ਪਤਾ ਲਗਾਉਣ, ਤੁਰੰਤ ਅਲੱਗ ਕਰਨ ਅਤੇ ਸਮੇਂ ਸਿਰ ਹਸਪਤਾਲ ਵਿੱਚ ਦਾਖਲ ਹੋਣ ਦੇ ਯੋਗ ਬਣਾਉਂਦੀ ਹੈ I ਨਿਗਰਾਨੀ ਅਧੀਨ ਘਰ ਵਿੱਚ ਅਲੱਗ-ਥਲੱਗ ਅਤੇ ਹਸਪਤਾਲਾਂ ਵਿੱਚ ਸਟੈਂਡਰਡ ਟ੍ਰੀਟਮੈਂਟ ਪ੍ਰੋਟੋਕੋਲ ਤੇ ਅਧਾਰਤ ਅਸਰਦਾਰ ਇਲਾਜ ਦੇ ਨਤੀਜੇ ਵਜੋਂ ਮੌਤ ਦਰ ਵੀ ਘੱਟ ਜਾਂਦੀ ਹੈ I ਮੌਤ ਦਰ ਨੂੰ 1% ਤੋਂ ਘੱਟ ਕਰਨ ਦੇ ਉਦੇਸ਼ ਨਾਲ, ਸਥਿਰ ਅਤੇ ਨਿਰੰਤਰ ਗਿਰਾਵਟ ਦੇ ਕ੍ਰਮ ਤੋਂ ਬਾਅਦ, ਭਾਰਤ ਦੀ ਕੇਸ ਘਾਤਕਤਾ ਦਰ (CFR) 1.74% ਨੂੰ ਛੂਹ ਗਈ ਹੈ I
ਭਾਰਤ ਦੇ ਟੈਸਟਿੰਗ ਦੇ ਪੱਧਰਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ I ਅੱਜ ਤਕ, ਸਰਕਾਰੀ ਖੇਤਰ ਵਿਚ 1025 ਲੈਬਾਂ ਅਤੇ 606 ਨਿੱਜੀ ਲੈਬਾਂ ਨਾਲ, ਦੇਸ਼ ਵਿਆਪੀ ਨੈਟਵਰਕ ਨੂੰ 1631 ਕੁੱਲ ਲੈਬ ਸਹੂਲਤਾਂ ਨਾਲ ਮਜ਼ਬੂਤ ਕੀਤਾ ਗਿਆ ਹੈ I
ਇਨ੍ਹਾਂ ਵਿੱਚ ਸ਼ਾਮਲ ਹਨ:
• ਰੀਅਲ-ਟਾਈਮ ਆਰਟੀ-ਪੀਸੀਆਰ ਅਧਾਰਤ ਟੈਸਟਿੰਗ ਲੈਬਾਂ : 827 (ਸਰਕਾਰੀ: 465 + ਪ੍ਰਾਈਵੇਟ: 362)
• ਟਰੂ ਨੈਟ ਅਧਾਰਤ ਟੈਸਟਿੰਗ ਲੈਬਾਂ : 683 (ਸਰਕਾਰੀ: 526 + ਪ੍ਰਾਈਵੇਟ: 157)
• ਸੀਬੀਐਨਏਏਟੀ ਅਧਾਰਤ ਟੈਸਟਿੰਗ ਲੈਬਾਂ : 121 (ਸਰਕਾਰੀ: 34 + ਨਿਜੀ: 87)
****
ਐਮਵੀ / ਐਸਜੇ
(Release ID: 1651236)
Visitor Counter : 239