ਪ੍ਰਧਾਨ ਮੰਤਰੀ ਦਫਤਰ

ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੁਤੰਤਰਤਾ ਸੰਗਰਾਮ ਦੇ ਗੁਮਨਾਮ ਨਾਇਕਾਂ ਦੀਆਂ ਕਹਾਣੀਆਂ ਨੂੰ ਸਾਹਮਣੇ ਲਿਆਉਣ ਲਈ ਪ੍ਰੇਰਿਤ ਕੀਤਾ

Posted On: 30 AUG 2020 3:04PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਨ ਕੀ ਬਾਤਦੇ ਨਵੀਨਤਮ ਸੰਬੋਧਨ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੁਤੰਤਰਤਾ ਸੰਗਰਾਮ ਦੇ ਗੁਮਨਾਮ ਨਾਇਕਾਂ ਦੀਆਂ ਕਹਾਣੀਆਂ ਨੂੰ ਸਭ ਦੇ ਸਾਹਮਣੇ ਲਿਆਉਣ ਲਈ ਪ੍ਰੇਰਿਤ ਕੀਤਾ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਕੋਈ ਵੀ ਵਿਅਕਤੀ ਆਪਣੀਆਂ ਸਫ਼ਲਤਾਵਾਂ ਬਾਰੇ ਸੋਚਦਾ ਹੈ ਤਾਂ ਉਸ ਨੂੰ ਹਮੇਸ਼ਾ ਇੱਕ ਅਧਿਆਪਕ ਦੀ ਯਾਦ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ ਸੰਕਟ ਨੇ ਅਧਿਆਪਕਾਂ  ਦੇ ਸਾਹਮਣੇ ਇੱਕ ਚੁਣੌਤੀ ਪੇਸ਼ ਕੀਤੀ ਹੈ, ਲੇਕਿਨ ਉਨ੍ਹਾਂ ਨੇ ਇਸ ਸੰਕਟ ਨੂੰ ਨਵਾਂ ਉਪਕਰਣਾਂ ਅਤੇ ਟੈਕਨੋਲੋਜੀਆਂ ਨੂੰ ਅਪਣਾ ਕੇ ਮੂਲ ਰੂਪ ਨਾਲ ਇੱਕ ਅਵਸਰ ਵਿੱਚ ਤਬਦੀਲ ਕਰ ਦਿੱਤਾ ਹੈ, ਜਿਸ ਨੂੰ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੀ ਟਰਾਂਸਫਰ ਕੀਤਾ ਹੈ। ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਕਿ ਵਿਦਿਆਰਥੀਆਂ ਤੱਕ ਰਾਸ਼ਟਰੀ ਸਿੱਖਿਆ ਨੀਤੀ ਦੇ ਲਾਭਾਂ ਨੂੰ ਪਹੁੰਚਾਉਣ ਦੀ ਦਿਸ਼ਾ ਵਿੱਚ ਅਧਿਆਪਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ

 

ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਦੇਸ਼ 2022 ਵਿੱਚ ਆਪਣੀ ਸੁਤੰਤਰਤਾ ਦੇ 75ਵੇਂ ਵਰ੍ਹੇ ਦਾ ਜਸ਼ਨ ਮਨਾਏਗਾ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਵਿਦਿਆਰਥੀਆਂ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਸਾਡੇ ਸੁਤੰਤਰਤਾ ਸੰਗਰਾਮ ਦੇ ਇਨ੍ਹਾਂ ਨਾਇਕਾਂ ਤੋਂ ਭਲੀ-ਤਰ੍ਹਾਂ ਜਾਣੂ ਰਹਿਣ ਉਨ੍ਹਾਂ ਨੇ ਕਿਹਾ ਕਿ ਜਦੋਂ ਸਾਡੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਥਾਨਕ ਪਰਿਵੇਸ਼ ਅਤੇ ਆਸ-ਪਾਸ ਦੇ ਖੇਤਰਾਂ ਦੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਤੋਂ ਜਾਣੂ ਕਰਾਇਆ ਜਾਵੇਗਾ, ਤਦ ਸਾਨੂੰ ਵਿਦਿਆਰਥੀਆਂ ਦੇ ਵਿਅਕਤਿੱਤਵ ਤੇ ਇਸ ਦਾ ਪਲਟਾ ਦੇਖਣ ਨੂੰ ਮਿਲੇਗਾ

 

ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਲਈ ਖੋਜ ਦਾ ਇੱਕ ਵਿਸ਼ਾ ਇਹ ਹੋ ਸਕਦਾ ਹੈ ਕਿ ਉਹ ਇਸ ਗੱਲ ਦਾ ਪਤਾ ਲਗਾਉਣ ਕਿ ਜਿਸ ਜ਼ਿਲ੍ਹੇ ਵਿੱਚ ਉਹ ਰਹਿੰਦੇ ਹਨ, ਉੱਥੇ  ਸੁਤੰਤਰਤਾ ਸੰਗਰਾਮ ਦੇ ਦੌਰਾਨ ਕੋਈ ਘਟਨਾ ਹੋਈ ਸੀ ਜਾਂ ਨਹੀਂ ਆਪਣੇ ਸ਼ਹਿਰ ਵਿੱਚ ਸੁਤੰਤਰਤਾ  ਸੰਗਰਾਮ ਨਾਲ ਜੁੜੇ ਕਿਸੇ ਸਥਾਨ ਤੇ, ਵਿਦਿਆਰਥੀਆਂ ਦੇ ਟੂਰ ਦੀ ਯੋਜਨਾ ਬਣਾਈ ਜਾ ਸਕਦੀ ਹੈ  ਉਨ੍ਹਾਂ ਨੇ ਕਿਹਾ, ਕੁਝ ਸਕੂਲਾਂ ਦੇ ਵਿਦਿਆਰਥੀ ਸਾਡੇ ਸੁਤੰਤਰਤਾ ਅੰਦੋਲਨ ਦੇ ਨਾਇਕਾਂ ਤੇ 75 ਕਵਿਤਾਵਾਂ ਅਤੇ ਨਾਟ ਕਹਾਣੀਆਂ ਨੂੰ ਲਿਖਣ ਦਾ ਵੀ ਸੰਕਲਪ ਲੈ ਸਕਦੇ ਹਨ ਜਿਸ ਨਾਲ ਸਾਡੀ ਸੁਤੰਤਰਤਾ ਦੇ 75ਵੇਂ ਵਰ੍ਹੇ ਨੂੰ ਮਨਾਇਆ ਜਾ ਸਕੇ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਪ੍ਰਯਤਨਾਂ ਨਾਲ ਉਨ੍ਹਾਂ ਲੱਖਾਂ ਗੁਮਨਾਮ ਨਾਇਕਾਂ ਦੀਆਂ ਕਹਾਣੀਆਂ ਸਭ ਦੇ ਸਾਹਮਣੇ ਲਿਆਂਦੀਆਂ ਜਾ ਸਕਣਗੀਆਂ ਜੋ ਦੇਸ਼ ਲਈ ਜਿਉਂਦੇ ਸਨ ਅਤੇ ਦੇਸ਼ ਲਈ ਮਰਦੇ ਸਨ ਲੇਕਿਨ ਗੁਮਨਾਮੀ ਦੇ ਹਨ੍ਹੇਰੇ ਵਿੱਚ ਚਲੇ ਗਏ ਹਨ ਦੇਸ਼ ਵਿੱਚ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਵੇਗਾ, ਪ੍ਰਧਾਨ ਮੰਤਰੀ ਨੇ ਅਧਿਆਪਕਾਂ ਨੂੰ ਇਸ ਲਈ ਤਿਆਰੀ ਸ਼ੁਰੂ ਕਰਨ ਅਤੇ ਇੱਕ ਮਾਹੌਲ ਬਣਾਉਣ ਦੀ ਦਿਸ਼ਾ ਵਿੱਚ ਕੰਮ ਸ਼ੁਰੂ ਕਰਨ ਦਾ ਸੱਦਾ ਦਿੱਤਾ

 

https://youtu.be/JxWzTqrZn4s

 

*******

 

ਏਪੀ/ਐੱਸਐੱਚ



(Release ID: 1649868) Visitor Counter : 117