ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਇਕ ਹੋਰ ਮੀਲ ਪੱਥਰ ਪਾਰ ਕੀਤਾ - ਇਕ ਦਿਨ ਵਿਚ ਸਭ ਤੋਂ ਵੱਧ ਟੈਸਟਾਂ ਦਾ ਰਿਕਾਰਡ

ਪਿਛਲੇ 24 ਘੰਟਿਆਂ ਵਿੱਚ 10.5 ਲੱਖ ਤੋਂ ਵੱਧ ਕੋਵਿਡ ਟੈਸਟ ਕੀਤੇ ਗਏ
ਸਾਰੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ 140 ਤੋਂ ਵੱਧ ਟੈਸਟ / ਦਿਨ / ਮਿਲੀਅਨ ਕਰ ਰਹੇ ਹਨ,ਜਿਵੇਂ ਕਿ ਡਬਲਯੂਐਚਓ ਵਲੋਂ ਸਲਾਹ ਦਿੱਤੀ ਗਈ ਹੈ

प्रविष्टि तिथि: 30 AUG 2020 11:56AM by PIB Chandigarh

ਕੋਵਿਡ-19 ਵਿਰੁੱਧ ਲੜਾਈ ਵਿਚ ਭਾਰਤ ਨੇ ਇਕ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕੀਤਾ ਹੈ ਪਹਿਲੀ ਵਾਰ, ਇਕੋ ਦਿਨ ਵਿਚ 10.5 ਲੱਖ ਤੋਂ ਵੱਧ ਕੋਵਡ ਟੈਸਟ ਕੀਤੇ ਗਏ ਹਨ

ਪਿਛਲੇ 24 ਘੰਟਿਆਂ ਵਿੱਚ ਕੀਤੇ 10,55,027 ਟੈਸਟਾਂ ਨਾਲ, ਭਾਰਤ ਨੇ ਰੋਜ਼ਾਨਾ 10 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕਰਨ ਦੀ ਕੌਮੀ ਨਿਦਾਨ ਸਮਰੱਥਾ ਨੂੰ ਹੋਰ ਮਜ਼ਬੂਤ ​​ਕੀਤਾ ਹੈ

ਇਸ ਪ੍ਰਾਪਤੀ ਦੇ ਨਾਲ, ਸੰਚਤ ਟੈਸਟਾਂ ਨੇ 4.14 ਕਰੋੜ (4,14,61,636) ਨੂੰ ਪਾਰ ਕਰ ਲਿਆ ਹੈ I ਕੇਂਦਰ ਨੇ ਕੋਵਿਡ -19 ਦੇ ਵਿਕਸਤ ਹੋ ਰਹੇ ਵਿਸ਼ਵਵਿਆਪੀ ਪ੍ਰਸੰਗ ਨੂੰ ਧਿਆਨ ਵਿਚ ਰੱਖਦਿਆਂ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਨਾਲ ਨੇੜਿਓਂ ਤਾਲਮੇਲ ਕਰਕੇ “ਟੈਸਟ, ਟ੍ਰੈਕ ਐਂਡ ਟ੍ਰੀਟ” ਦੀ ਨਿਰੰਤਰ ਦੇਖਭਾਲ ਰਣਨੀਤੀ ਨੂੰ ਸੰਕਲਪਿਤ ਕੀਤਾ ਅਤੇ ਲਾਗੂ ਕੀਤਾ ਹੈ ਆਕ੍ਰਾਮਕ ਪਰੀਖਣ ਦੇ ਮਜ਼ਬੂਤ ​​ਥੰਮ 'ਤੇ ਅਧਾਰਤ, ਪੋਜ਼ੀਟਿਵ ਕੇਸਾਂ ਦੀ ਪਛਾਣ ਪਹਿਲਾਂ ਕੀਤੀ ਜਾਂਦੀ ਹੈ ਜੋ ਇਹ ਸੁਨਿਸ਼ਚਿਤ ਕਰਦਾ ਹੈ ਕਿ ਉਨ੍ਹਾਂ ਦੇ ਸੰਪਰਕਾਂ ਨੂੰ ਸਮੇਂ ਸਿਰ ਸਹੀ ਢੰਗ ਨਾਲ ਟ੍ਰੈਕ ਕੀਤਾ ਜਾਵੇ I

ਟੈਸਟਿੰਗ ਸਮਰੱਥਾ ਅਤੇ ਸੰਚਤ ਟੈਸਟਾਂ ਦੀ ਤੇਜ ਛਾਲ ਦੇ ਨਤੀਜੇ ਵਜੋਂ ਟੈਸਟ ਪ੍ਰਤੀ ਮਿਲੀਅਨ ਵਿੱਚ ਉਛਾਲ ਆਇਆ ਹੈ I  ਉਹ ਅੱਜ 30,044 ਤੇ ਪੁੱਜ ਗਏ ਹਨ I

 

ਡਬਲਯੂਐਚਓ ਨੇ " ਕੋਵਿਡ-19 ਦੇ ਪ੍ਰਸੰਗ ਵਿੱਚ ਜਨਤਕ ਸਿਹਤ ਅਤੇ ਸਮਾਜਿਕ ਉਪਾਅ ਵਿਵਸਥਿਤ ਕਰਨ ਲਈ ਜਨਤਕ ਸਿਹਤ ਦੇ ਮਾਪਦੰਡ" 'ਤੇ ਆਪਣੇ ਗਾਈਡੈਂਸ  ਨੋਟ ਵਿਚ ਕੋਵਿਡ-19 ਦੇ ਸ਼ੱਕੀ ਮਾਮਲਿਆਂ ਦੀ ਵਿਆਪਕ ਨਿਗਰਾਨੀ ਦੀ ਸਲਾਹ ਦਿੱਤੀ ਹੈ ਡਬਲਯੂਐਚਓ ਨੇ ਸਲਾਹ ਦਿੱਤੀ ਹੈ ਕਿ ਕਿਸੇ ਦੇਸ਼ ਨੂੰ 140 ਟੈਸਟਾਂ / ਦਿਨ / ਮਿਲੀਅਨ ਦੀ ਆਬਾਦੀ ਦੀ ਜ਼ਰੂਰਤ ਹੈ ਪ੍ਰਾਪਤੀਆਂ ਦੀ ਇਕ ਹੋਰ ਕਤਾਰ ਵਿਚ, ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਟੈਸਟਾਂ ਦੀ ਗਿਣਤੀ ਦੀ ਦਿੱਤੀ ਸਲਾਹ ਨੂੰ ਪਾਰ ਕਰ ਲਿਆ ਹੈ I ਕਈ ਰਾਜਾਂ ਨੇ ਪੋਜ਼ੀਟਿਵ ਦਰ ਨੂੰ ਰਾਸ਼ਟਰੀ ਦਰ ਨਾਲੋਂ ਘੱਟ ਰਜਿਸਟਰ ਕਰਕੇ ਬਿਹਤਰ ਪ੍ਰਦਰਸ਼ਨ ਕੀਤਾ ਹੈ I

 

Description: Image

ਟੈਸਟਿੰਗ ਰਣਨੀਤੀ ਨੇ ਰਾਸ਼ਟਰੀ ਲੈਬ ਨੈਟਵਰਕ ਦੇ ਨਿਰੰਤਰ ਵਿਸਥਾਰ ਨੂੰ ਵੀ ਯਕੀਨੀ ਬਣਾਇਆ ਹੈ I ਅੱਜ, ਸਰਕਾਰੀ ਖੇਤਰ ਵਿੱਚ 1003 ਲੈਬਾਂ ਅਤੇ 580 ਪ੍ਰਾਈਵੇਟ ਲੈਬਾਂ ਨਾਲ, 1583 ਲੈਬ ਲੋਕਾਂ ਨੂੰ ਪਰੀਖਣ ਦੀਆਂ ਵਿਆਪਕ ਸਹੂਲਤਾਂ ਪ੍ਰਦਾਨ ਕਰ ਰਹੀਆਂ ਹਨ I ਇਨ੍ਹਾਂ ਵਿੱਚ ਸ਼ਾਮਲ ਹਨ:

 

CBNAAT based testing labs: 121 (Govt: 34 + Private: 87)

ਰੀਅਲ ਟਾਈਮ ਆਰਟੀ-ਪੀਸੀਆਰ ਅਧਾਰਤ ਟੈਸਟਿੰਗ ਲੈਬਾਂ : 811 (ਸਰਕਾਰੀ : 463 + ਪ੍ਰਾਈਵੇਟ: 348)

ਟਰੂ ਨੈਟ ਅਧਾਰਤ ਟੈਸਟਿੰਗ ਲੈਬਾਂ : 651 (ਸਰਕਾਰੀ : 506 + ਪ੍ਰਾਈਵੇਟ: 145)

ਸੀਬੀਐਨਏਏਟੀ ਅਧਾਰਤ ਟੈਸਟਿੰਗ ਲੈਬਾਂ : 121 (ਸਰਕਾਰੀ: 34 + ਪ੍ਰਾਈਵੇਟ: 87)

ਕੋਵਿਡ -19 ਨਾਲ ਸਬੰਧਤ ਤਕਨੀਕੀ ਮੁੱਦਿਆਂ, ਦਿਸ਼ਾ ਨਿਰਦੇਸ਼ਾਂ ਅਤੇ ਸਲਾਹ ਬਾਰੇ ਸਾਰੀ ਪ੍ਰਮਾਣਿਕ ਜਾਣਕਾਰੀ ਅਤੇ ਅਪਡੇਟ ਲਈ ਕਿਰਪਾ ਕਰਕੇ ਨਿਯਮਿਤ ਤੌਰ 'ਤੇ ਜਾਓ: https://www.mohfw.gov.in/ ਅਤੇ @MOHFW_INDIA

*****

ਐਮਵੀ / ਐਸਜੇ


(रिलीज़ आईडी: 1649755) आगंतुक पटल : 252
इस विज्ञप्ति को इन भाषाओं में पढ़ें: English , Urdu , हिन्दी , Marathi , Bengali , Manipuri , Assamese , Gujarati , Odia , Tamil , Telugu , Malayalam