ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਰਾਣੀ ਲਕਸ਼ਮੀ ਬਾਈ ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀ, ਝਾਂਸੀ ਦੇ ਕਾਲਜ ਤੇ ਪ੍ਰਸ਼ਾਸਨਿਕ ਭਵਨਾਂ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਕਿਹਾ ਖੇਤੀਬਾੜੀ ਸੰਸਥਾਨ ਵਿਦਿਆਰਥੀਆਂ ਨੂੰ ਖੇਤੀਬਾੜੀ ਨੂੰ ਖੋਜ ਤੇ ਅਗਾਂਹਵਧੂ ਟੈਕਨੋਲੋਜੀ ਨਾਲ ਜੋੜਨ ਵਿੱਚ ਮਦਦ ਕਰਨਗੇ


ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ‘ਆਤਮਨਿਰਭਰ ਅਭਿਯਾਨ’ ਨੂੰ ਸਫ਼ਲ ਬਣਾਉਣ ਦੀ ਤਾਕੀਦ ਕੀਤੀ


10,000 ਕਰੋੜ ਤੋਂ ਵੱਧ ਦੇ ਪਾਣੀ ਨਾਲ ਸਬੰਧਿਤ 500 ਪ੍ਰੋਜੈਕਟ ਬੁੰਦੇਲਖੰਡ ਲਈ ਪ੍ਰਵਾਨ ਕੀਤੇ; 3,000 ਕਰੋੜ ਰੁਪਏ ਕੀਮਤ ਦੇ ਪ੍ਰੋਜੈਕਟ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ

Posted On: 29 AUG 2020 3:13PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਰਾਣੀ ਲਕਸ਼ਮੀ ਬਾਈ ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀ ਦੇ ਕਾਲਜ ਤੇ ਪ੍ਰਸ਼ਾਸਨਿਕ ਭਵਨਾਂ ਦਾ ਉਦਘਾਟਨ ਕੀਤਾ। ਉਨ੍ਹਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।

 

ਪ੍ਰਧਾਨ ਮੰਤਰੀ ਨੇ ਹਰੇਕ ਨੂੰ ਵਧਾਈ ਦਿੱਤੀ ਤੇ ਆਸ ਪ੍ਰਗਟਾਈ ਕਿ ਇਸ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰ ਕੇ ਵਿਦਿਆਰਥੀ ਸਰਗਰਮੀ ਨਾਲ ਦੇਸ਼ ਦੇ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਬਣਾਉਣ ਵਿੱਚ ਯੋਗਦਾਨ ਪਾਉਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂ ਇਮਾਰਤ ਕਾਰਨ ਮੁਹੱਈਆ ਹੋਣ ਵਾਲੀਆਂ ਨਵੀਆਂ ਸੁਵਿਧਾਵਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਤੇ ਪ੍ਰੇਰਿਤ ਕਰਨਗੀਆਂ।

 

ਰਾਣੀ ਲਕਸ਼ਮੀ ਬਾਈ ਦੇ ਕਥਨ ਕਿ ਮੈਂ ਆਪਣੀ ਝਾਂਸੀ ਨਹੀਂ ਦੇਵਾਂਗੀਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਝਾਂਸੀ ਤੇ ਬੁੰਦੇਲਖੰਡ ਦੇ ਨਿਵਾਸੀਆਂ ਨੂੰ ਤਾਕੀਦ ਕੀਤੀ ਕਿ ਉਹ ਆਤਮਨਿਰਭਰ ਭਾਰਤ ਨੂੰ ਸਫ਼ਲ ਬਣਾਉਣ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਦੀ ਆਤਮਨਿਰਭਰ ਭਾਰਤ ਅਭਿਯਾਨ ਵਿੱਚ ਯੋਗਦਾਨ ਪਾਉਣ ਲਈ ਇੱਕ ਪ੍ਰਮੁੱਖ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿੱਚ ਆਤਮਨਿਰਭਰਤਾ ਲਿਆਉਣ ਪਿੱਛੇ ਕਿਸਾਨਾਂ ਨੂੰ ਉਤਪਾਦਕ ਦੇ ਨਾਲਨਾਲ ਉੱਦਮੀ ਬਣਾਉਣ ਦਾ ਟੀਚਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਭਾਵਨਾ ਦੀ ਤਰਜ਼ ਤੇ ਕਈ ਇਤਿਹਾਸਿਕ ਖੇਤੀਬਾੜੀ ਸੁਧਾਰ ਕੀਤੇ ਗਏ। ਹੋਰ ਉਦਯੋਗਾਂ ਵਾਂਗ, ਹੁਣ ਕਿਸਾਨ ਵੀ ਆਪਣੇ ਉਤਪਾਦ ਦੇਸ਼ ਵਿੱਚ ਕਿਤੇ ਵੀ ਵੇਚ ਸਕਦੇ ਹਨ, ਜਿੱਥੇ ਵੀ ਉਨ੍ਹਾਂ ਨੂੰ ਬਿਹਤਰ ਕੀਮਤਾਂ ਮਿਲਦੀਆਂ ਹੋਣ। ਉਨ੍ਹਾਂ ਕਿਹਾ ਕਿ ਇੱਕ ਕਲਸਟਰ ਅਧਾਰਿਤ ਪਹੁੰਚ ਰਾਹੀਂ ਉਦਯੋਗਾਂ ਨੂੰ ਬਿਹਤਰ ਸੁਵਿਧਾਵਾਂ ਮੁਹੱਈਆ ਕਰਵਾਉਣ ਅਤੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ 1 ਲੱਖ ਕਰੋੜ ਰੁਪਏ ਦਾ ਇੱਕ ਵਿਸ਼ੇਸ਼ ਸਮਰਪਿਤ ਫ਼ੰਡ ਸਥਾਪਿਤ ਕੀਤਾ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਨੂੰ ਆਧੁਨਿਕ ਟੈਕਨੋਲੋਜੀ ਨਾਲ ਜੋੜਨ ਦੇ ਯਤਨ ਨਿਰੰਤਰ ਜਾਰੀ ਹਨ ਅਤੇ ਇਸ ਮਾਮਲੇ ਚ ਖੋਜ ਸੰਸਥਾਨ ਤੇ ਖੇਤੀਬਾੜੀ ਯੂਨੀਵਰਸਿਟੀਆਂ ਨੇ ਪ੍ਰਮੁੱਖ ਭੂਮਿਕਾ ਨਿਭਾਉਣੀ ਹੈ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਵਿੱਚ ਤਿੰਨ ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀਆਂ ਹਨ, ਜਦ ਕਿ ਛੇ ਸਾਲ ਪਹਿਲਾਂ ਸਿਰਫ਼ ਇੱਕੋ ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀ ਹੁੰਦੀ ਸੀ। ਇਸ ਤੋਂ ਇਲਾਵਾ ਤਿੰਨ ਹੋਰ ਰਾਸ਼ਟਰੀ ਸੰਸਥਾਨ – IARI ਝਾਰਖੰਡ, IARI ਅਸਾਮ ਅਤੇ ਮੋਤੀਹਾਰੀ, ਬਿਹਾਰ ਚ ਮਹਾਤਮਾ ਗਾਂਧੀ ਇੰਸਟੀਟਿਊਟ ਫ਼ਾਰ ਇੰਟੈਗ੍ਰੇਟਡ ਫ਼ਾਰਮਿੰਗ ਵੀ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸੰਸਥਾਨ ਵਿਦਿਆਰਥੀਆਂ ਨੂੰ ਨਾ ਸਿਰਫ਼ ਨਵੇਂ ਮੌਕੇ ਮੁਹੱਈਆ ਕਰਵਾਉਣਗੇ, ਬਲਕਿ ਸਥਾਨਕ ਕਿਸਾਨਾਂ ਨੂੰ ਟੈਕਨੋਲੋਜੀ ਦੇ ਫ਼ਾਇਦੇ ਪ੍ਰਦਾਨ ਕਰਨ ਵਿੱਚ ਉਨ੍ਹਾਂ ਦੀ ਸਮਰੱਥਾ ਵਧਾਉਣ ੳਚ ਵੀ ਮਦਦ ਕਰਨਗੇ।

 

ਖੇਤੀਬਾੜੀ ਨਾਲ ਸਬੰਧਿਤ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਪਿੱਛੇ ਹੋਏ ਟਿੱਡੀਦਲ ਦੇ ਹਮਲੇ ਦੀ ਉਦਾਹਰਣ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਹਮਲਿਆਂ ਨੂੰ ਹੋਰ ਫੈਲਣ ਤੋਂ ਰੋਕਣ ਤੇ ਨੁਕਸਾਨ ਘਟਾਉਣ ਲਈ ਜੰਗੀ ਪੱਧਰ ਉੱਤੇ ਕੰਮ ਕੀਤਾ। ਉਨ੍ਹਾਂ ਕਿਹਾ ਕਿ ਅਨੇਕ ਸ਼ਹਿਰਾਂ ਵਿੱਚ ਦਰਜਨਾਂ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਸਨ, ਕਿਸਾਨਾਂ ਨੂੰ ਅਗਾਊਂ ਚੌਕਸ ਕਰਨ ਲਈ ਇੰਤਜ਼ਾਮ ਕੀਤੇ ਗਏ ਸਨ, ਟਿੱਡੀਆਂ ਨੂੰ ਮਾਰਨ ਹਿਤ ਛਿੜਕਾਅ ਕਰਨ ਲਈ ਡ੍ਰੋਨਸ ਅਤੇ ਦਰਜਨਾਂ ਆਧੁਨਿਕ ਛਿੜਕਾਅ ਮਸ਼ੀਨਾਂ ਖ਼ਰੀਦੀਆਂ ਗਈਆਂ ਸਨ ਤੇ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਸਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਛੇ ਸਾਲਾਂ , ਸਰਕਾਰ ਨੇ ਖੋਜ ਤੇ ਖੇਤੀਬਾੜੀ ਵਿਚਾਲੇ ਇੱਕ ਸੰਪਰਕ ਸਥਾਪਿਤ ਕਰਨ ਅਤੇ ਪਿੰਡਾਂ ਵਿੱਚ ਬੁਨਿਆਦੀ ਪੱਧਰ ਤੇ ਕਿਸਾਨਾਂ ਨੂੰ ਵਿਗਿਆਨਕ ਸਲਾਹ ਮੁਹੱਈਆ ਕਰਵਾਉਣ ਦਾ ਯਤਨ ਕੀਤਾ ਹੈ। ਉਨ੍ਹਾਂ ਖੇਤੀਬਾੜੀ ਖੇਤਰ ਵਿੱਚ ਕੈਂਪਸ ਤੋਂ ਗਿਆਨ ਤੇ ਮੁਹਾਰਤ ਦੇ ਪ੍ਰਵਾਹ ਨੂੰ ਮੁੱਖਧਾਰਾ ਵਿੱਚ ਲਿਆਉਣ ਲਈ ਇੱਕ ਸੁਖਾਵਾਂ ਮਾਹੌਲ ਵਿਕਸਿਤ ਕਰਨ ਹਿਤ ਯੂਨੀਵਰਸਿਟੀਆਂ ਤੋਂ ਸਹਿਯੋਗ ਮੰਗਿਆ।

 

ਪ੍ਰਧਾਨ ਮੰਤਰੀ ਨੇ ਖੇਤੀਬਾੜੀ ਨਾਲ ਸਬੰਧਿਤ ਗਿਆਨ ਤੇ ਇਸ ਨੂੰ ਅਮਲੀ ਰੂਪ ਦੇਣ ਲਈ ਇਸ ਨੂੰ ਸਕੂਲ ਪੱਧਰ ਤੱਕ ਲਿਜਾਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੰਡਾਂ ਵਿੱਚ ਮਿਡਲ ਸਕੂਲ ਪੱਧਰ ਉੱਤੇ ਖੇਤੀਬਾੜੀ ਵਿਸ਼ਾ ਸ਼ੁਰੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਦੋ ਲਾਭ ਹੋਣਗੇ ਇੱਕ, ਇਸ ਨਾਲ ਵਿਦਿਆਰਥੀਆਂ ਵਿੱਚ ਖੇਤੀਬਾੜੀ ਸਬੰਧਿਤ ਸਮਝ ਵਿਕਸਿਤ ਹੋਵੇਗੀ ਤੇ ਦੂਜੇ, ਇਸ ਨਾਲ ਵਿਦਿਆਰਥੀ ਖੇਤੀਬਾੜੀ, ਆਧੁਨਿਕ ਖੇਤੀ ਤਕਨੀਕਾਂ ਤੇ ਮੰਡੀਕਰਣ ਬਾਰੇ ਆਪਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇਣ ਦੇ ਸਮਰੱਥ ਹੋ ਸਕਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਵਿੱਚ ਖੇਤੀਉੱਦਮਤਾ ਨੂੰ ਹੁਲਾਰਾ ਮਿਲੇਗਾ।

 

ਕੋਰੋਨਾਵਾਇਰਸ ਮਹਾਮਾਰੀ ਦੌਰਾਨ ਲੋਕਾਂ ਸਾਹਮਣੇ ਪੈਦਾ ਹੋਈਆਂ ਸਮੱਸਿਆਵਾਂ ਘਟਾਉਣ ਲਈ ਚੁੱਕੇ ਕਦਮਾਂ ਬਾਰੇ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਕਰੋੜਾਂ ਗ਼ਰੀਬ ਤੇ ਗ੍ਰਾਮੀਣ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਬੁੰਦੇਲਖੰਡ ਵਿੱਚ ਲਗਭਗ 10 ਲੱਖ ਗ਼ਰੀਬ ਔਰਤਾਂ ਨੂੰ ਇਸ ਦੌਰਾਨ ਮੁਫ਼ਤ ਗੈਸ ਸਿਲੰਡਰ ਦਿੱਤਾ ਗਿਆ ਹੈ। ਗ਼ਰੀਬ ਕਲਿਆਣ ਰੋਜ਼ਗਾਰ ਅਭਿਯਾਨ ਅਧੀਨ, ਉੱਤਰ ਪ੍ਰਦੇਸ਼ ਵਿੱਚ ਹੁਣ ਤੱਕ 700 ਕਰੋੜ ਰੁਪਏ ਤੋਂ ਵੱਧ ਖ਼ਰਚ ਕੀਤੇ ਜਾ ਚੁੱਕੇ ਹਨ, ਜਿਸ ਅਧੀਨ ਲੱਖਾਂ ਮਜ਼ਦੂਰਾਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਗਿਆ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ਪਹਿਲਾਂ ਵਾਅਦਾ ਕੀਤਾ ਗਿਆ ਸੀ, ਹਰੇਕ ਘਰ ਨੂੰ ਪੀਣ ਦਾ ਪਾਣੀ ਉਪਲਬਧ ਕਰਵਾਉਣ ਦੀ ਮੁਹਿੰਮ ਨੂੰ ਤੇਜ਼ ਰਫ਼ਤਾਰ ਨਾਲ ਪੂਰਾ ਕੀਤਾ ਜਾ ਰਿਹਾ ਹੈ। ਇਸ ਖੇਤਰ ਲਈ 10,000 ਕਰੋੜ ਰੁਪਏ ਤੋਂ ਵੱਧ ਦੇ ਲਗਭਗ 500 ਜਲ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਵਿੱਚ ਪਿਛਲੇ ਦੋ ਮਹੀਨਿਆਂ 3,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਉੱਤੇ ਕੰਮ ਸ਼ੁਰੂ ਹੋਇਆ ਹੈ। ਇਸ ਦਾ ਸਿੱਧਾ ਲਾਭ ਬੁੰਦੇਲਖੰਡ ਦੇ ਲੱਖਾਂ ਪਰਿਵਾਰਾਂ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਬੁੰਦੇਲਖੰਡ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵਧਾਉਣ ਲਈ ਅਟਲ ਭੂਜਲ ਯੋਜਨਾ ਉੱਤੇ ਕੰਮ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਝਾਂਸੀ, ਮਹੋਬਾ, ਬਾਂਦਾ, ਹਮੀਰਪੁਰ, ਚਿੱਤਰਕੂਟ ਤੇ ਲਲਿਤਪੁਰ ਦੇ ਨਾਲਨਾਲ ਪੱਛਮੀ ਉੱਤਰ ਪ੍ਰਦੇਸ਼ ਦੇ ਸੈਂਕੜੇ ਪਿੰਡਾਂ ਵਿੱਚ ਪਾਣੀ ਦਾ ਪੱਧਰ ਵਧਾਉਣ ਲਈ 700 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਉੱਤੇ ਕੰਮ ਚਲ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁੰਦੇਲਖੰਡ ਦੇ ਬੇਤਵਾ,ਕੇਨ ਤੇ ਯਮੁਨਾ ਨਦੀ ਨਾਲ ਘਿਰੇ ਹੋਣ ਦੇ ਬਾਵਜੂਦ ਸਮੁੱਚੇ ਖੇਤਰ ਨੂੰ ਦਰਿਆਵਾਂ ਦਾ ਪੂਰਾ ਲਾਭ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਸਰਕਾਰ ਇਸ ਸਥਿਤੀ ਨੂੰ ਬਦਲਣ ਲਈ ਲਗਾਤਾਰ ਯਤਨ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਨਬੇਤਵਾ ਨਦੀ ਲਿੰਕ ਪ੍ਰੋਜੈਕਟ ਨਾਲ ਖੇਤਰ ਦੀ ਕਿਸਮਤ ਬਦਲਣ ਦੀ ਸਮਰੱਥਾ ਹੈ ਤੇ ਕਿਹਾ ਕਿ ਸਰਕਾਰ ਇਸ ਦਿਸ਼ਾ ਵਿੱਚ ਰਾਜ ਸਰਕਾਰਾਂ ਨਾਲ ਸਹਿਯੋਗ ਤੇ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਇੱਕ ਵਾਰ ਬੁੰਦੇਲਖੰਡ ਨੂੰ ਵਾਜਬ ਮਾਤਰਾ ਵਿੱਚ ਪਾਣੀ ਮਿਲ ਜਾਣ ਨਾਲ ਇੱਥੋਂ ਦਾ ਜੀਵਨ ਪੂਰੀ ਤਰ੍ਹਾਂ ਬਦਲ ਜਾਵੇਗਾ। ਉਨ੍ਹਾਂ ਕਿਹਾ ਕਿ ਬੁੰਦੇਲਖੰਡ ਐਕਸਪ੍ਰੈੱਸਵੇਅ, ਡਿਫ਼ੈਂਸ ਕੌਰੀਡੋਰ ਜਿਹੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਨਾਲ ਇੱਥੇ ਰੋਜ਼ਗਾਰ ਦੇ ਹਜ਼ਾਰਾਂ ਨਵੇਂ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਬੁੰਦੇਲਖੰਡ ਵਿੱਚ ਚਾਰੇ ਦਿਸ਼ਾਵਾਂ ਜੈ ਜਵਾਨ, ਜੈ ਕਿਸਾਨ ਅਤੇ ਜੈ ਵਿਗਿਆਨਦਾ ਮੰਤਰ ਗੂੰਜੇਗਾ। ਪ੍ਰਧਾਨ ਮੰਤਰੀ ਨੇ ਬੁੰਦੇਲਖੰਡ ਦੀ ਪ੍ਰਾਚੀਨ ਪਛਾਣ ਨੂੰ ਖ਼ੁਸ਼ਹਾਲ ਬਣਾਉਣ ਅਤੇ ਇਸ ਧਰਤੀ ਦੇ ਗੌਰਵ ਨੂੰ ਹਾਸਲ ਕਰਨ ਦੀ ਕੇਂਦਰ ਤੇ ਉੱਤਰ ਪ੍ਰਦੇਸ਼ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ।

 

 

https://youtu.be/P63d_6opt54

 

****

 

ਏਕੇ/ਕੇਪੀ


(Release ID: 1649564) Visitor Counter : 198