PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 28 AUG 2020 6:18PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image001TSZE.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

 • ਭਾਰਤ ਵਿੱਚ ਲਗਾਤਾਰ ਦੂਜੇ ਦਿਨ 9 ਲੱਖ ਤੋਂ ਅਧਿਕ ਕੋਵਿਡ ਦੇ ਸੈਂਪਲਾਂ ਦੇ ਟੈਸਟ ਕੀਤੇ ਗਏ
 • ਕੋਵਿਡ ਦੇ ਕੁੱਲ ਟੈਸਟ 4 ਕਰੋੜ ਦੇ ਨਵੇਂ ਸਿਖਰ 'ਤੇ
 • ਬੀਤੇ ਦੋ ਹਫ਼ਤਿਆਂ ਵਿੱਚ 1 ਕਰੋੜ ਤੋਂ ਅਧਿਕ ਲੋਕਾਂ ਦਾ ਕੋਵਿਡ ਟੈਸਟ ਕੀਤਾ ਗਿਆ
 • ਪਿਛਲੇ 24 ਘੰਟਿਆਂ ਵਿੱਚ 60,177 ਲੋਕਾਂ ਦੇ ਠੀਕ ਹੋਣ ਨਾਲ, ਭਾਰਤ ਵਿੱਚ ਕੋਵਿਡ-19 ਤੋਂ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਲਗਭਗ 26 ਲੱਖ ਹੋ ਗਈ ਹੈ
 • ਕੋਵਿਡ-19 ਦੇ ਮਰੀਜ਼ਾਂ ਦੀ ਰਿਕਵਰੀ ਦਰ 76.28% 'ਤੇ ਪਹੁੰਚੀ।
 • ਮੌਤ ਦਰ ਘਟ ਕੇ 1.82% ਰਹਿ ਗਈ।
 • ਕੋਵਿਡ-19 ਦੇ ਐਕਟਿਵ ਮਾਮਲੇ ਕੁੱਲ ਕੋਵਿਡ ਮਾਮਲਿਆਂ ਦਾ ਕੇਵਲ 22% ਹਨ

 

 

https://static.pib.gov.in/WriteReadData/userfiles/image/image005HB0K.jpg

https://static.pib.gov.in/WriteReadData/userfiles/image/image006CUND.jpg

 

ਭਾਰਤ ਨੇ ਲਗਾਤਾਰ ਦੂਜੇ ਦਿਨ ਰੋਜ਼ਾਨਾ 9 ਲੱਖ ਤੋਂ ਵੱਧ ਨਮੂਨੇ ਟੈਸਟ ਕੀਤੇ ਕੁੱਲ ਟੈਸਟਾਂ ਦੀ ਗਿਣਤੀ 4 ਕਰੋੜ ਦੀ ਨਵੀਂ ਉਚਾਈ ਦੇ ਨੇੜੇ-ਤੇੜੇ

ਪਿਛਲੇ 2 ਹਫ਼ਤਿਆਂ ਦੌਰਾਨ 1 ਕਰੋੜ ਤੋਂ ਵੱਧ ਟੈਸਟ ਕੇਂਦਰ ਸਰਕਾਰ ਵੱਲੋਂ ਟੈਸਟ, ਟਰੈਕ ਤੇ ਟਰੀਟ ਦੀ ਰਣਨੀਤੀ ਉੱਪਰ ਪੂਰਾ ਧਿਆਨ ਦਿੱਤੇ ਜਾਣ ਦੇ ਮੱਦੇਨਜ਼ਰ, ਭਾਰਤ ਨੇ ਲਗਾਤਾਰ ਦੂਜੇ ਦਿਨ ਰੋਜ਼ਾਨਾ ਕੋਵਿਡ19 ਦੇ 9 ਲੱਖ ਤੋਂ ਵੱਧ ਨਮੂਨੇ ਟੈਸਟ ਕੀਤੇ ਹਨ ਭਾਰਤ ਰੋਜ਼ਾਨਾ 10 ਲੱਖ ਟੈਸਟ ਕਰਨ ਦੀ ਸਮਰੱਥਾ ਪਹਿਲਾਂ ਹੀ ਹਾਸਲ ਕਰ ਚੁੱਕਾ ਹੈ ਪਿਛਲੇ 24 ਘੰਟਿਆਂ ਦੌਰਾਨ 9,01,338 ਨਮੂਨੇ ਟੈਸਟ  ਕੀਤੇ  ਗਏ ਇਸ  ਨਿਰੰਤਰ  ਵਾਧੇ ਨਾਲ ਕੁੱਲ ਟੈਸਟਾਂ ਦੀ ਗਿਣਤੀ 4 ਕਰੋੜ ਦੇ ਨੇੜੇ ਤੇੜੇ ਪਹੁੰਚ  ਰਹੀ  ਹੈ।  ਅੱਜ  ਦੀ  ਤਰੀਕ  ਤੱਕ  ਕੁੱਲ  ਟੈਸਟਾਂ  ਦੀ  ਗਿਣਤੀ  3,94,77,848ਤੱਕ ਪਹੁੰਚ ਗਈ ਹੈ ਪਿਛਲੇ 2 ਹਫ਼ਤਿਆਂ ਦੌਰਾਨ ਕੋਵਿਡ ਲਈ 1 ਕਰੋੜ ਤੋਂ ਵੱਧ ਨਮੂਨੇ ਟੈਸਟ ਕੀਤੇ ਗਏ ਹਨਪ੍ਰਤੀ 10 ਲੱਖ ਲੋਕਾਂ ਪਿੱਛੇ, ਟੈਸਟ ਕੀਤੇ ਜਾਣ ਵਾਲਿਆਂ ਦੀ ਗਿਣਤੀ ਵੱਧ ਕੇ 28,607 ਹੋ ਗਈ ਹੈਟੈਸਟਿੰਗ ਰਣਨੀਤੀ ਵਿੱਚ ਦੇਸ਼ ਭਰ ਵਿੱਚ ਟੈਸਟਿੰਗ ਦਾ ਜਾਲ ਵਿਆਪਕ ਕੀਤਾ ਜਾ ਰਿਹਾ ਹੈ। ਇਸ ਰਣਨੀਤੀ ਦੇ ਚੱਲਦਿਆਂ ਦੇਸ਼ ਵਿੱਚ ਟੈਸਟ ਕਰਨ ਵਾਲੀਆਂ ਪ੍ਰਯੋਗਸ਼ਾਲਾਵਾਂ ਦਾ ਤਾਣਾਬਾਣਾ ਲਗਾਤਾਰ ਮਜ਼ਬੂਤ ਹੋ ਰਿਹਾ ਹੈ , ਜਿਸ ਵਿੱਚ ਅੱਜ 1564 ਪ੍ਰਯੋਗਸ਼ਾਲਾਵਾਂ ਮੌਜੂਦ ਹਨ ਇਨਾਂ ਵਿੱਚੋਂ 998 ਲੈਬਾਰਟਰੀਆਂ ਸਰਕਾਰੀ ਖੇਤਰ ਅਤੇ 566 ਪ੍ਰਾਈਵੇਟ ਖੇਤਰ ਵਿੱਚ ਹਨ

https://pib.gov.in/PressReleseDetail.aspx?PRID=1649171

 

ਸਰਗਰਮ ਕੇਸ ਕੁੱਲ ਕੋਵਿਡ ਮਾਮਲਿਆਂ ਦੇ ਕੇਵਲ 22 ਫੀਸਦੀ; ਸਿਹਤਯਾਬੀਆਂ  26 ਲੱਖ ਤੱਕ ਪਹੁੰਚੀਆਂ-ਸਿਹਤਯਾਬੀਆਂ, ਸਰਗਰਮ ਕੇਸਾਂ ਤੋਂ 18 ਲੱਖ ਤੋਂ ਵੀ ਵੱਧ ਗਿਣਤੀ ਨਾਲੋਂ ਅੱਗੇ

ਪਿਛਲੇ 5 ਮਹੀਨਿਆਂ ਦੌਰਾਨ ਕੋਵਿਡ19 ਦੇ ਤਿੰਨ ਚੌਥਾਈ ਮਾਮਲੇ ਸਿਹਤਯਾਬ ਹੋਏ ਹਨ ਅਤੇ ਸਰਗਰਮ ਮਾਮਲੇ ਹੁਣ ਇੱਕ ਚੌਥਾਈ ਤੋਂ ਵੀ ਘੱਟ ਰਹਿ ਗਏ ਹਨਵਧੇਰੇ ਰੋਗੀਆਂ ਦੇ ਸਿਹਤਯਾਬ ਹੋਣ, ਹਲਕੇ ਫੁਲਕੇ ਮਾਮਲਿਆਂ ਵਿੱਚ ਘਰਾਂ ਦੇ ਏਕਾਂਤਵਾਸ ਅਤੇ ਗੰਭੀਰ ਤੇ ਨਾਜ਼ੁਕ ਮਾਮਲਿਆਂ ਵਿੱਚ ਹਸਪਤਾਲਾਂ ਤੋਂ ਛੁੱਟੀ ਹੋਣ ਨਾਲ ਭਾਰਤ ਵਿੱਚ ਕੋਵਿਡ19 ਸਿਹਤਯਾਬੀਆਂ 26 ਲੱਖ ਦੇ ਕਰੀਬ ਪਹੁੰਚ ਰਹੀਆਂ ਹਨ ਪਿਛਲੇ 24 ਘੰਟਿਆਂ ਦੌਰਾਨ 60,177 ਸਿਹਤਯਾਬੀਆਂ ਹੋਈਆਂ ਹਨ ਇਨਾਂ ਕੌਮੀ ਅੰਕੜਿਆਂ ਨਾਲ ਕੋਵਿਡ-19 ਦੀ ਸਿਹਤਯਾਬੀ ਦਰ 76.28 ਤੱਕ ਪਹੁੰਚ ਗਈ ਹੈ ਕੁੱਲ ਸਿਹਤਯਾਬੀਆਂ ਸਰਗਰਮ ਕੇਸਾਂ ਤੋਂ 3.5 ਗੁਣਾ ਹੋ ਗਈਆਂ ਹਨ ਤੇ ਸਰਗਰਮ ਮਾਮਲੇ ਕੁੱਲ ਪੋਜ਼ਿਟਿਵ ਕੇਸਾਂ ਦੇ 21.90 ਫੀਸਦੀ ਰਹਿ ਗਏ ਹਨ ਸਿਹਤਯਾਬੀਆਂ ਦੀ ਉੱਚੀ ਦਰ ਸਦਕਾ ਸਰਗਰਮ ਤੇ ਸਿਹਤਯਾਬ ਕੇਸਾਂ ਵਿਚਾਲੇ ਅੰਤਰ ਲਗਾਤਾਰ ਵੱਧ ਰਿਹਾ ਹੈ 18 ਲੱਖ ਨੂੰ ਪਾਰ ਕਰਦਿਆਂ ਅੱਜ ਇਹ ਅੰਤਰ 18,41,925 ਤੱਕ ਪਹੁੰਚ ਗਿਆ ਹੈ ਪੋਜ਼ਿਟਿਵ ਮਾਮਲਿਆਂ ਦੇ ਕਾਰਗਰ ਇਲਾਜ ਦੀ ਬਦੌਲਤ ਮੌਤ ਦਰ ਵਿੱਚ ਨਿਰੰਤਰ ਗਿਰਾਵਟ ਆ ਰਹੀ ਹੈ ਅਤੇ ਅੱਜ ਮੌਤ ਦਰ 1.82 ਫੀਸਦੀ ਦਰਜ ਕੀਤੀ ਗਈ ਹੈ

https://pib.gov.in/PressReleseDetail.aspx?PRID=1649147

 

ਡਾ. ਹਰਸ਼ ਵਰਧਨ ਨੇ ਇੰਦੌਰ ਦੇ ਐੱਮਜੀਐੱਮ ਮੈਡੀਕਲ ਕਾਲਜ ਦੇ ਸੁਪਰ ਸਪੈਸ਼ੀਲਿਟੀ ਬਲਾਕ ਦਾ ਡਿਜੀਟਲ ਰੂਪ ਨਾਲ ਉਦਘਾਟਨ ਕੀਤਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮਹਾਤਮਾ ਗਾਂਧੀ ਮੈਮੋਰੀਅਲ ਕਾਲਜਇੰਦੋਰ ਵਿੱਚ ਸੁਪਰ ਸਪੈਸ਼ਲਿਟੀ ਬਲਾਕ (ਐੱਸਐੱਸਬੀ) ਦਾ ਡਿਜਿਟਲ ਰੂਪ ਨਾਲ ਉਦਘਾਟਨ ਕੀਤਾ। ਇਸ ਅਵਸਰ ‘ਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ,  ਸ਼੍ਰੀ ਅਸ਼ਵਨੀ ਕੁਮਾਰ ਚੌਬੇ ਵੀ ਮੌਜੂਦ ਸਨਮੈਡੀਕਲ ਕਾਲਜ ਐੱਨਸੀਡੀਸੀ ਸੈਰੋ- ਸਰਵੇ ਲਈ ਨੋਡਲ ਏਜੰਸੀ ਵੀ ਸੀ  ਰਿਪੋਰਟ ਅੱਜ ਜਾਰੀ ਕੀਤੀ ਗਈ

ਐੱਸਐੱਸਬੀ ਦਾ ਨਿਰਮਾਣ ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ  (ਪੀਐੱਮਐੱਸਐੱਸਵਾਈ) ਦੇ ਤਹਿਤ 237 ਕਰੋੜ ਰੁਪਏ  ਦੇ ਨਿਵੇਸ਼ ਨਾਲ ਕੀਤਾ ਗਿਆ ਹੈ

ਕੇਂਦਰੀ ਸਿਹਤ ਮੰਤਰੀ  ਨੇ ਕਿਹਾ ਕਿ ਕੇਂਦਰ ਨੇ ਕੋਵਿਡ-19 ਨਾਲ ਲੜਨ ਦੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਮੱਧ ਪ੍ਰਦੇਸ਼ ਨੂੰ 13.99 ਲੱਖ ਐੱਨ-95 ਮਾਸਕ,  7.97 ਲੱਖ ਪੀਪੀਈ,  54 ਲੱਖ ਐੱਚਸੀਕਿਊ ਅਤੇ 679 ਵੈਂਟੀਲੇਟਰ ਪ੍ਰਦਾਨ ਕੀਤੇ ਹਨ। ਇਸ ਦੇ ਇਲਾਵਾ ਕੇਂਦਰ ਸਰਕਾਰ ਨੇ 2,32,620 ਆਰਐੱਨਏ ਨਿਕਾਸ (ਨਿਸ਼ਕਰਸ਼ਣ) ਕਿੱਟ, 5,87,140 ਆਰਟੀ- ਪੀਸੀਆਰ ਕਿੱਟਅਤੇ 2,55,850 ਵੀਟੀਐੱਮ ਕਿੱਟਾਂ ਵੀ ਪ੍ਰਦਾਨ ਕੀਤੀਆਂ ਹਨ

https://pib.gov.in/PressReleseDetail.aspx?PRID=1649147

 

ਪ੍ਰਧਾਨ ਮੰਤਰੀ ਨੇ ਪੀਐੱਮ-ਜੇਡੀਵਾਈ ਦੇ 6 ਸਾਲ ਸਫਲਤਾਪੂਰਵਕ ਪੂਰੇ ਹੋਣ ਤੇ ਖੁਸ਼ੀ ਪ੍ਰਗਟਾਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਨ ਧਨ ਯੋਜਨਾ ਦੇ 6 ਸਾਲ ਸਫਲਤਾਪੂਰਵਕ ਪੂਰੇ ਹੋਣ ਤੇ ਖੁਸ਼ੀ ਪ੍ਰਗਟਾਈ। ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਦੇ ਦਿਨ, ਛੇ ਸਾਲ ਪਹਿਲਾਂ, ਬੈਂਕ ਸੇਵਾਵਾਂ ਤੋਂ ਵਿਹੂਣਿਆਂ ਨੂੰ ਬੈਂਕਿੰਗ ਸੇਵਾਵਾਂ ਦੇਣ ਦੇ ਮਹੱਤਵਪੂਰਨ ਉਦੇਸ਼ ਨਾਲ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਜਾਂਚ ਕੀਤੀ ਗਈ ਸੀ। ਕਰੋੜਾਂ ਲੋਕਾਂ ਨੂੰ ਲਾਭ ਪਹੁੰਚਾਉਣ ਵਾਲੀ, ਇਹ ਯੋਜਨਾ ਗ਼ਰੀਬੀ ਹਟਾਉਣ ਦੇ ਕਈ ਉਪਰਾਲਿਆਂ ਦੀ ਨੀਂਹ ਵਜੋਂ ਇੱਕ ਗੇਮ ਚੇਂਜਰ ਰਹੀ ਹੈ। ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਸਦਕਾ ਕਈ ਪਰਿਵਾਰਾਂ ਦਾ ਭਵਿੱਖ ਸੁਰੱਖਿਅਤ ਹੋ ਗਿਆ ਹੈ। ਲਾਭਾਰਥੀਆਂ ਦਾ ਵਧੇਰੇ ਹਿੱਸਾ ਗ੍ਰਾਮੀਣ ਖੇਤਰਾਂ ਤੋਂ ਹੈ ਅਤੇ ਮਹਿਲਾਵਾਂ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਸਾਰਿਆਂ ਦੀ ਸ਼ਲਾਘਾ ਵੀ ਕੀਤੀ ਜਿਨ੍ਹਾਂ ਨੇ ਇਸ ਯੋਜਨਾ ਨੂੰ ਸਫਲ ਬਣਾਉਣ ਲਈ ਅਣਥੱਕ ਮਿਹਨਤ ਕੀਤੀ ਹੈ

https://pib.gov.in/PressReleseDetail.aspx?PRID=1649133

 

ਪ੍ਰਧਾਨ ਮੰਤਰੀ ਮੋਦੀ ਨੇ ਰੱਖਿਆ ਨਿਰਮਾਣ ਵਿੱਚ ਆਤਮਨਿਰਭਰ ਭਾਰਤ ਤੇ ਸੈਮੀਨਾਰ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਰੱਖਿਆ ਨਿਰਮਾਣ ਵਿੱਚ ਆਤਮਨਿਰਭਰ ਭਾਰਤ ਤੇ ਸੈਮੀਨਾਰ ਨੂੰ ਸੰਬੋਧਨ ਕੀਤਾ। ਰੱਖਿਆ ਨਿਰਮਾਣ ਵਿੱਚ ਆਤਮਨਿਰਭਰ ਬਣਨ ਦੀ ਲੋੜ ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਉਦੇਸ਼ ਰੱਖਿਆ ਉਤਪਾਦਨ ਨੂੰ ਪ੍ਰੋਤਸਾਹਨ ਦੇਣਾ, ਨਵੀਂ ਤਕਨੀਕ ਵਿਕਸਿਤ ਕਰਨਾ ਅਤੇ ਰੱਖਿਆ ਖੇਤਰ ਵਿੱਚ ਨਿਜੀ ਖਿਡਾਰੀਆਂ ਨੂੰ ਮਹੱਤਵਪੂਰਨ ਭੂਮਿਕਾ ਦੇਣਾ ਹੈ। ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਇੱਕ ਮਿਸ਼ਨ ਮੋਡ ਤੇ ਕੰਮ ਕਰਨ ਅਤੇ ਅਣਥੱਕ ਯਤਨਾਂ ਲਈ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖਿਆ ਉਤਪਾਦਨ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਦਾ ਉਦੇਸ਼ ਨਿਸ਼ਚਿਤ ਰੂਪ ਨਾਲ ਅੱਜ ਦੇ ਸੈਮੀਨਾਰ ਤੋਂ ਗਤੀ ਪ੍ਰਾਪਤ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਭਾਰਤ ਵਿੱਚ ਰੱਖਿਆ ਉਤਪਾਦਨ ਲਈ ਇਸ ਦੀ ਇੱਕ ਵੱਡੀ ਸਮਰੱਥਾ ਅਤੇ ਈਕੋਸਿਸਟਮ ਸੀ, ਪਰ ਦਹਾਕਿਆਂ ਤੱਕ ਕੋਈ ਗੰਭੀਰ ਯਤਨ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਥਿਤੀ ਹੁਣ ਬਦਲ ਰਹੀ ਹੈ, ਰੱਖਿਆ ਖੇਤਰ ਵਿੱਚ ਸੁਧਾਰ ਲਿਆਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਸ ਦਿਸ਼ਾ ਵਿੱਚ ਕਈ ਠੋਸ ਕਦਮ ਉਠਾਏ ਹਨ ਜਿਵੇਂ ਕਿ ਲਾਇਸੈਂਸ ਪ੍ਰਕਿਰਿਆ ਵਿੱਚ ਸੁਧਾਰ, ਸਮਤਲ ਖੇਤਰ ਦੀ ਸਿਰਜਣਾ, ਨਿਰਯਾਤ ਪ੍ਰਕਿਰਿਆ ਦਾ ਸਰਲੀਕਰਨ ਰੱਖਿਆ ਖੇਤਰ ਵਿੱਚ ਸੁਧਾਰ ਲਿਆਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਸ ਦਿਸ਼ਾ ਵਿੱਚ ਕਈ ਠੋਸ ਕਦਮ ਉਠਾਏ ਹਨ ਜਿਵੇਂ ਕਿ ਲਾਇਸੈਂਸ ਪ੍ਰਕਿਰਿਆ ਵਿੱਚ ਸੁਧਾਰ, ਸਮਤਲ ਖੇਤਰ ਦੀ ਸਿਰਜਣਾ, ਨਿਰਯਾਤ ਪ੍ਰਕਿਰਿਆ ਦਾ ਸਰਲੀਕਰਨ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਆਧੁਨਿਕ ਅਤੇ ਆਤਮਨਿਰਭਰ ਭਾਰਤ ਦੇ ਨਿਰਮਾਣ ਲਈ ਰੱਖਿਆ ਖੇਤਰ ਵਿੱਚ ਵਿਸ਼ਵਾਸ ਦੀ ਭਾਵਨਾ ਲਾਜ਼ਮੀ ਹੈ। ਸੀਡੀਐੱਸ ਦੀ ਨਿਯੁਕਤੀ ਵਰਗੇ ਫੈਸਲੇ ਜੋ ਦਹਾਕਿਆਂ ਤੋਂ ਲੰਬਿਤ ਸਨ, ਹੁਣ ਲਏ ਗਏ ਹਨ ਜੋ ਨਿਊ ਇੰਡੀਆ ਦੇ ਆਤਮਵਿਸ਼ਵਾਸ ਨੂੰ ਦਰਸਾਉਂਦਾ ਹੈਰੱਖਿਆ ਕਰਮਚਾਰੀਆਂ ਦੀ ਨਿਯੁਕਤੀ ਨਾਲ ਤਿੰਨੋਂ ਸੈਨਾਵਾਂ ਵਿੱਚ ਬਿਹਤਰ ਤਾਲਮੇਲ ਹੋਇਆ ਹੈ ਅਤੇ ਰੱਖਿਆ ਖਰੀਦ ਨੂੰ ਵਧਾਉਣ ਵਿੱਚ ਮਦਦ ਮਿਲੀ ਹੈ। ਇਸੀ ਤਰ੍ਹਾਂ ਉਨ੍ਹਾਂ ਨੇ ਕਿਹਾ ਕਿ ਸਵੈਚਾਲਿਤ ਮਾਰਗ ਨਾਲ 74 ਫੀਸਦੀ ਐੱਫਡੀਆਈ ਦੀ ਆਗਿਆ ਦੇ ਕੇ ਰੱਖਿਆ ਖੇਤਰ ਦਾ ਉਦਘਾਟਨ ਨਵੇਂ ਭਾਰਤ ਦੇ ਆਤਮਵਿਸ਼ਵਾਸ ਨੂੰ ਦਰਸਾਉਂਦਾ ਹੈ।

https://pib.gov.in/PressReleseDetail.aspx?PRID=1649133

 

ਪ੍ਰਧਾਨ ਮੰਤਰੀ ਜਨਧਨ ਯੋਜਨਾ (ਪੀਐੱਮਜੇਡੀਵਾਈ) ਵਿੱਤੀ ਸਮਾਵੇਸ਼ਨ ਲਈ ਰਾਸ਼ਟਰੀ ਮਿਸ਼ਨ ਨੇ ਸਫ਼ਲ ਲਾਗੂਕਰਨ ਦੇ 6 ਵਰ੍ਹੇ ਪੂਰੇ ਕੀਤੇ

ਵਿੱਤੀ ਸਮਾਵੇਸ਼ ਸਰਕਾਰ ਦੀ ਇੱਕ ਰਾਸ਼ਟਰੀ ਤਰਜੀਹ ਹੈ ਕਿਉਂਕਿ ਇਹ ਸਮਾਵੇਸ਼ ਵਾਧਾ ਕਰਨ ਦੇ ਯੋਗ ਬਣਾ ਸਕਦਾ ਹੈ। ਇਸ ਪ੍ਰਤੀਬੱਧਤਾ ਲਈ ਇੱਕ ਪ੍ਰਮੁੱਖ ਪਹਿਲਕਦਮੀ ਹੈ ਇਹ ਪ੍ਰਧਾਨ ਮੰਤਰੀ ਜਨ ਧਨ ਯੋਜਨਾ’ (ਪੀਐੱਮਜੇਡੀਵਾਈ), ਜੋ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਵਿੱਤੀ ਸਮਾਵੇਸ਼ਨ ਪਹਿਲਾਂ ਵਿੱਚੋਂ ਇੱਕ ਹੈ। 6ਵੀਂ ਵਰ੍ਹੇਗੰਢ ਮੌਕੇ ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਇਸ ਯੋਜਨਾ ਦੇ ਮਹੱਤਵ ਨੂੰ ਦੁਹਰਾਉਂਦਿਆਂ ਕਿਹਾ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਮੋਦੀ ਸਰਕਾਰ ਦੀਆਂ ਲੋਕਪੱਖੀ ਆਰਥਿਕ ਪਹਿਲਾਂ ਲਈ ਨੀਂਹਪੱਥਰ ਰਹੀ ਹੈ। ਭਾਵੇਂ ਇਹ ਸਿੱਧੇ ਲਾਭ ਟ੍ਰਾਂਸਫ਼ਰਜ਼ ਹੋਣ ਤੇ ਚਾਹੇ, ਕੋਵਿਡ19 ਵਿੱਤੀ ਸਹਾਇਤਾ, ਪੀਐੱਮਕਿਸਾਨ, ਮਨਰੇਗਾ ਅਧੀਨ ਵਧੀਆਂ ਤਨਖਾਹਾਂ, ਜੀਵਨ ਤੇ ਸਿਹਤ ਬੀਮਾ ਕਵਰ ਹੋਵੇ, ਪਹਿਲਾ ਕਦਮ ਹਰੇਕ ਬਾਲਗ਼ ਨੂੰ ਇੱਕ ਬੈਂਕ ਖਾਤਾ ਮੁਹੱਈਆ ਕਰਵਾਉਣ ਲਈ ਸੀ, ਇਹ ਟੀਚਾ ਪੀਐੱਮਜੇਡੀਵਾਈ ਨੇ ਲਗਭਗ ਪੂਰਾ ਕਰ ਲਿਆ ਹੈ। ਵਿੱਤ ਤੇ ਕਾਰਪੋਰੇਟ ਮਾਮਲੇ ਰਾਜ ਮੰਤਰੀ, ਸ਼੍ਰੀ ਅਨੁਰਾਗ ਠਾਕੁਰ ਨੇ ਵੀ ਇਸ ਮੌਕੇ ਪੀਐੱਮਜੇਡੀਵਾਈ ਬਾਰੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ ਕਿ ਅਜੋਕੇ ਕੋਵਿਡ19 ਦੇ ਸਮੇਂ ਦੌਰਾਨ, ਅਸੀਂ ਵਰਨਣਯੋਗ ਫੁਰਤੀ ਤੇ ਨਿਰੰਤਰਤਾ ਵੇਖੀ ਹੈ, ਜਿਸ ਨਾਲ DBTs ਨੇ ਸਮਾਜ ਦੇ ਅਸੁਰੱਖਿਅਤ ਵਰਗ ਸਸ਼ਕਤ ਬਣਾਏ ਹਨ ਤੇ ਉਨ੍ਹਾਂ ਨੂੰ ਵਿੱਤੀ ਸੁਰੱਖਿਆ ਮੁਹੱਈਆ ਕਰਵਾਈ ਹੈ। ਇੱਕ ਮਹੱਤਵਪੂਰਨ ਪੱਖ ਹੈ ਕਿ ਪੀਐੱਮ ਜਨ ਧਨ ਖਾਤਿਆਂ ਜ਼ਰੀਏ ਡੀਬੀਟੀਜ਼ (DBTs – ਸਿੱਧੇ ਲਾਭ ਟ੍ਰਾਂਸਫ਼ਰਜ਼) ਨੇ ਇੱਛਤ ਲਾਭਾਰਥੀ ਤੱਕ ਹਰੇਕ ਰੁਪਿਆ ਪਹੁੰਚਾਉਣਾ ਯਕੀਨੀ ਬਣਾਇਆ ਹੈ ਤੇ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲੀਕੇਜ ਦੀ ਰੋਕਥਾਮ ਕੀਤੀ ਹੈ।19 ਅਗਸਤ, 2020 ਨੂੰ ਪੀਐੱਮਜੇਡੀਵਾਈ ਖਾਤਿਆਂ ਦੀ ਕੁੱਲ ਗਿਣਤੀ: 40.35 ਕਰੋੜ; ਗ੍ਰਾਮੀਣ ਪੀਐੱਮਜੇਡੀਵਾਈ ਖਾਤੇ; 63.6%, ਮਹਿਲਾ ਪੀਐੱਮਜੇਡੀਵਾਈ ਖਾਤੇ: 55.2%

https://pib.gov.in/PressReleseDetail.aspx?PRID=1649091

 

ਸੈਂਟਰਲ ਇੰਸਟੀਟਿਊਟ ਆਵ੍ ਹੋਟਲ ਮੈਨੇਜਮੈਂਟ ਅਤੇ ਇੰਡੀਅਨ ਇੰਸਟੀਟਿਊਟ ਆਵ੍ ਟੂਰਿਜ਼ਮ ਐਂਡ ਟਰੈਵਲ ਮੈਨੇਜਮੈਂਟ ਨੇ ਕੋਵਿਡ-19 ਮਹਾਮਾਰੀ ਦੌਰਾਨ ਏਕ ਭਾਰਤ ਸ਼੍ਰੇਸ਼ਠ ਭਾਰਤ ਤੇ ਵਿਭਿੰਨ ਗਤੀਵਿਧੀਆਂ ਦਾ ਆਯੋਜਨ ਕੀਤਾ

ਟੂਰਿਜ਼ਮ ਮੰਤਰਾਲਾ ਵੱਖ-ਵੱਖ ਗਤੀਵਿਧੀਆਂ ਰਾਹੀਂ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਕੰਮ ਕਰ ਰਿਹਾ ਹੈ। ਇੱਥੋਂ ਤੱਕ ਕਿ ਕੋਵਿਡ-19 ਦੌਰਾਨ ਐੱਨਸੀਐੱਚਐੱਮਸੀਟੀ ਅਤੇ ਇੰਡੀਅਨ ਇੰਸਟੀਟਿਊਟ ਆਵ੍ ਟੂਰਿਜ਼ਮ ਐਂਡ ਟਰੈਵਲ ਮੈਨੇਜਮੈਂਟ ਤੋਂ ਮਾਨਤਾ ਪ੍ਰਾਪਤ ਭਾਰਤ ਸੈਂਟਰਲ ਇੰਸਟੀਟਿਊਟ ਆਵ੍ ਹੋਟਲ ਮੈਨੇਜਮੈਂਟ ਨੇ 8 ਮਈ 2020 ਤੋਂ 24 ਅਗਸਤ 2020 ਤੱਕ ਏਕ ਭਾਰਤ ਸ਼੍ਰੇਸ਼ਠ ਭਾਰਤ ਤੇ ਵਿਭਿੰਨ ਗਤੀਵਿਧੀਆਂ ਕਰਵਾਈਆਂ। ਗਤੀਵਿਧੀਆਂ ਵਿੱਚ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਸੱਚੀ ਭਾਵਨਾ ਪ੍ਰਤੀ ਉਤਸ਼ਾਹੀ ਭਾਗੀਦਾਰੀ ਦੇਖੀ ਗਈ। ਮਈ 2020 ਵਿੱਚ 20 ਸੈਂਟਰਲ ਇੰਸਟੀਟਿਊਟ ਆਵ੍ ਹੋਟਲ ਮੈਨੇਜਮੈਂਟ ਨੇ 32 ਜੋੜੀ ਰਾਜਾਂ ਨੂੰ ਕਵਰ ਕਰਦੇ ਹੋਏ 27 ਗਤੀਵਿਧੀਆਂ ਕਰਵਾਈਆਂ ਜਿਨ੍ਹਾਂ ਵਿੱਚ 6141 ਵਿਅਕਤੀਆਂ ਨੇ ਹਿੱਸਾ ਲਿਆ।

https://pib.gov.in/PressReleseDetail.aspx?PRID=1649091

 

ਕੇਂਦਰੀ ਸਿੱਖਿਆ ਮੰਤਰੀ  ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ  ਦੇ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ  (ਜੇਐੱਨਐੱਮਸੀ)  ਪਰੀਖਿਆ ਕੇਂਦਰ ਦਾ ਵਰਚੁਅਲ ਉਦਘਾਟਨ ਕੀਤਾ

 

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਨੇ ਵੀਡੀਓ ਕਾਨ‍ਫਰੰਸਿੰਗ ਦੇ ਜ਼ਰੀਏ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ (ਜੇਐੱਨਐੱਮਸੀ)  ਪਰੀਖਿਆ ਕੇਂਦਰ ਦਾ ਉਦਘਾਟਨ ਕੀਤਾਇਸ ਪਰੀਖਿਆ ਕੇਂਦਰ ਦੇ ਨਿਰਮਾਣ ਲਈ ਕੇਂਦਰ ਸਰਕਾਰ ਨੇ 2 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਹੈ

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਕੇਂਦਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਅੱਜ ਸੰਪੂਰਨ ਵਿਸ਼ਵ ਕੋਵਿਡ-19  ਕਾਰਨ ਬੇਮਿਸਾਲ ਅਵਰੋਧ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਵਿੱਚ ਸਿੱਖਿਆ ਤੇ ਅਧਿਐਨ ਖੇਤਰ ਵਿਸ਼ੇਸ਼ ਰੂਪ ਨਾਲ ਸ਼ਾਮਲ ਹਨ।  ਅਧਿਐਨ ਕੇਂਦਰ ਅਤੇ ਵਿਦਿਆਰਥੀ ਇਸ ਤੋਂ ਪ੍ਰਭਾਵਿਤ ਨਾ ਹੋਣਇਹ ਸੁਨਿਸ਼ਚਿਤ ਕਰਨ ਲਈ ਕੇਂਦਰ ਸਰਕਾਰ ਪ੍ਰਤੀਬੱਧ ਹੈਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐੱਮਯੂ) ਨੇ ਸੁਤੰਤਰਤਾ ਸੰਗ੍ਰਾਮ ਵਿੱਚ ਨਿਰਣਾਇਕ ਭੂਮਿਕਾ ਨਿਭਾਈ ਸੀ ਅਤੇ ਇਹ ਅਜੇ ਵੀ ਦੇਸ ਭਗਤੀ ਦਾ ਸਸ਼ਕਤ ਭਾਵ ਦਰਸਾਉਂਦਾ ਹੈ। ਏਐੱਮਯੂ ਦੀ ਸਿੱਖਿਅਕ ਉਤਕ੍ਰਿਸ਼ਟਤਾ ਨੇ ਇਸ ਨੂੰ ਅਮੁੱਲ ਰਾਸ਼ਟਰੀ ਸੰਪਤੀ ਬਣਾਇਆ ਹੈ।  ਕੋਵਿਡ- 19 ਮਹਾਮਾਰੀ  ਦੇ ਸਮੇਂ ਇਸ ਦੇ ਮੈਡੀਕਲ ਕਾਲਜ ਆਸ਼ਾ ਦੀ ਨਵੀਂ ਕਿਰਨ ਬਣ ਕੇ ਉਭਰੇ ਹਨ। ਉਨ੍ਹਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਵਿਪਰੀਤ ਪਰਿਸਥਿਤੀਆਂ ਵਿੱਚ ਵੀ ਨਿਰੰਤਰ ਸਕਾਰਾਤਮਕ ਬਦਲਾਅ ਨਾਲ ਸੰਪੂਰਨ ਵਿਕਾਸ ਸੁਨਿਸ਼ਚਿਤ ਕਰਨ ਲਈ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਵਧਾਈ ਦਿੱਤੀ।

https://pib.gov.in/PressReleseDetail.aspx?PRID=1649133

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

 • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਐਕਟਿਵ ਮਾਮਲੇ ਇੱਕ ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਏ। ਪਿਛਲੇ 24 ਘੰਟਿਆਂ ਦੌਰਾਨ 78 ਨਵੇਂ ਪਾਜ਼ਿਟਿਵ ਕੇਸਾਂ ਦਾ ਪਤਾ ਲੱਗਿਆ। ਰਾਜ ਵਿੱਚ ਇਸ ਸਮੇਂ 1007 ਐਕਟਿਵ ਪਾਜ਼ਿਟਿਵ ਮਾਮਲੇ ਹਨ। ਰਿਕਵਰੀ ਦਰ 72 ਫ਼ੀਸਦੀ ਤੋਂ ਵੱਧ ਹੈ ਅਤੇ ਹਸਪਤਾਲਾਂ ਵਿੱਚੋਂ ਹੁਣ ਤੱਕ 2621 ਮਰੀਜ਼ਾਂ ਨੂੰ ਛੁੱਟੀ ਮਿਲੀ ਹੈ।
 • ਅਸਾਮ: ਅਸਾਮ ਵਿੱਚ ਪਿਛਲੇ 24 ਘੰਟਿਆਂ ਦੌਰਾਨ 2345 ਕੋਵਿਡ-19 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਵੀਰਵਾਰ ਤੱਕ 79307 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਸੀ ਅਤੇ ਰਾਜ ਵਿੱਚ ਐਕਟਿਵ ਮਾਮਲੇ 19219 ਹਨ।
 • ਮਣੀਪੁਰ: ਮਣੀਪੁਰ ਵਿੱਚ ਪਿਛਲੇ 24 ਘੰਟਿਆਂ ਦੌਰਾਨ, 140 ਹੋਰ ਵਿਅਕਤੀ ਕੋਵਿਡ-19 ਲਈ ਪਾਜ਼ਿਟਿਵ ਆਏ ਹਨ। ਇਨ੍ਹਾਂ ਵਿੱਚੋਂ 119 ਬਿਨਾਂ ਟ੍ਰੈਵਲ ਹਿਸਟ੍ਰੀ ਤੋਂ ਸਨ। 128 ਵਿਅਕਤੀਆਂ ਨੂੰ ਡਿਸਚਾਰਜ਼ ਕੀਤਾ ਗਿਆ ਹੈ। ਰਾਜ ਦੀ ਰਿਕਵਰੀ ਦੀ ਦਰ 69% ਹੈ|
 • ਮੇਘਾਲਿਆ: ਮੇਘਾਲਿਆ ਵਿੱਚ ਕੁੱਲ ਐਕਟਿਵ ਕੋਵਿਡ-19 ਕੇਸ 1222 ਹੋ ਗਏ। ਇਨ੍ਹਾਂ ਵਿੱਚੋਂ 414 ਬੀਐਸਐੱਫ਼ ਅਤੇ ਆਰਮਡ ਫੋਰਸਿਜ਼ ਦੇ ਹਨ ਅਤੇ 808 ਹੋਰ ਹਨ। ਰਾਜ ਵਿੱਚ ਹੁਣ ਤੱਕ ਕੁੱਲ 899 ਮਰੀਜ਼ ਠੀਕ ਹੋਏ ਹਨ।
 • ਮਿਜ਼ੋਰਮ: ਮਿਜ਼ੋਰਮ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ ਅੱਜ 1000 ਦੇ ਅੰਕ ਨੂੰ ਪਾਰ ਕਰ ਗਈ।
 • ਨਾਗਾਲੈਂਡ: ਨਾਗਾਲੈਂਡ ਦੇ ਉਪ ਮੁੱਖ ਮੰਤਰੀ ਵਾਈ ਪੈਟਨ ਜੋ ਕਿ ਵੋਖਾ ਜ਼ਿਲ੍ਹੇ ਦੇ ਕੋਵਿਡ-19 ਇੰਚਾਰਜ ਵੀ ਹਨ, ਨੇ ਜ਼ਿਲ੍ਹੇ ਵਿੱਚ ਸਥਿਤੀ ਦਾ ਜਾਇਜ਼ਾ ਲਿਆ। ਕੁਝ ਪਿੰਡਾਂ ਅਤੇ ਕਲੋਨੀਆਂ ਵਿੱਚ ਦਾਖਲੇ ਦੀਆਂ ਪਾਬੰਦੀਆਂ ਬਾਰੇ ਚਿੰਤਾ ਜ਼ਾਹਰ ਕੀਤੀ। ਕੋਵਿਡ-19 ਦੇ ਪਾਜ਼ਿਟਿਵ ਮਾਮਲਿਆਂ ਦੀ ਜਾਂਚ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਹੀਮਾ ਵਿੱਚ 5 ਹੋਰ ਥਾਵਾਂ ਨੂੰ ਸੀਲ ਕਰ ਦਿੱਤਾ ਗਿਆ।
 • ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਵੀਰਵਾਰ ਨੂੰ 14,718 ਕੇਸਾਂ ਅਤੇ 355 ਮੌਤਾਂ ਦੇ ਨਾਲ, ਰਾਜ ਵਿੱਚ ਹੁਣ ਕੋਰੋਨਾ ਵਾਇਰਸ ਕੇਸਾਂ ਦੀ ਗਿਣਤੀ 7,33,568 ਤੱਕ ਪਹੁੰਚ ਗਈ ਹੈ ਅਤੇ ਮੌਤਾਂ ਦੀ ਗਿਣਤੀ 23,444 ਹੋ ਗਈ ਹੈ। ਭਾਵੇਂ ਪੂਨੇ ਵਿੱਚ ਹਰ ਰੋਜ਼ ਕੋਰੋਨਾ ਵਾਇਰਸ ਦੇ ਸੰਕ੍ਰਮਣ ਦੇ 1000 ਤੋਂ ਵੱਧ ਨਵੇਂ ਕੇਸ ਆ ਰਹੇ ਹਨ, ਪੂਨੇ ਮਿਊਂਸੀਪਲ ਕਾਰਪੋਰੇਸ਼ਨ (ਪੀਐੱਮਸੀ) ਦੀ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਇੱਕ ਚੰਗੀ ਖ਼ਬਰ ਆਈ ਹੈ। ਪੀਐੱਮਸੀ ਦੇ ਖੇਤਰਾਂ ਵਿੱਚ ਰਿਕਵਰੀ ਦਰ 80.48 ਫ਼ੀਸਦੀ ਤੱਕ ਪਹੁੰਚ ਗਈ ਹੈ, ਜੋ ਮੁੰਬਈ ਵਿੱਚ 81.32 ਫ਼ੀਸਦੀ ਰਿਕਵਰੀ ਦਰ ਦੇ ਨੇੜੇ ਪਹੁੰਚ ਗਈ ਹੈ, ਹਾਲਾਂਕਿ ਰਾਜ ਦੀ ਰਾਜਧਾਨੀ ਨਾਲੋਂ ਪੂਨੇ ਵਿੱਚ ਐਕਟਿਵ ਮਾਮਲਿਆਂ ਦੀ ਦਰ ਵਧੇਰੇ ਹੈ।
 • ਗੁਜਰਾਤ: ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ ਕੋਵਿਡ-19 ਦੇ 1,190 ਨਵੇਂ ਕੇਸ ਸਾਹਮਣੇ ਆਏ ਹਨ, ਹੁਣ ਤੱਕ ਕੇਸਾਂ ਦੀ ਗਿਣਤੀ 91,329 ਹੋ ਗਈ ਹੈ। 258 ਨਵੇਂ ਮਾਮਲਿਆਂ ਨਾਲ ਸੂਰਤ ਜ਼ਿਲ੍ਹਾ 20,000 ਦੇ ਅੰਕੜੇ ਨੂੰ ਪਾਰ ਕਰ ਗਿਆ। ਅਹਿਮਦਾਬਾਦ ਵਿੱਚ 163 ਨਵੇਂ ਮਾਮਲੇ ਸਾਹਮਣੇ ਆਏ ਜਦੋਂ ਕਿ ਵਡੋਦਰਾ ਤੋਂ 123 ਮਾਮਲੇ ਸਾਹਮਣੇ ਆਏ। ਇਸੇ ਦੌਰਾਨ ਵੀਰਵਾਰ ਨੂੰ ਕਰਵਾਏ ਗਏ 76,227 ਟੈਸਟਾਂ ਦੇ ਨਾਲ ਸਮੁੱਚੇ ਟੈਸਟਿੰਗ ਅੰਕੜੇ 20 ਲੱਖ ਦੇ ਅੰਕ ਨੂੰ ਪਾਰ ਕਰ ਗਏ ਹਨ।
 • ਰਾਜਸਥਾਨ: ਰਾਜਸਥਾਨ ਵਿੱਚ, ਮੁੱਖ ਮੰਤਰੀ ਦਫ਼ਤਰ (ਸੀਐੱਮਓ) ਵਿਖੇ ਕੰਮ ਕਰ ਰਹੇ 9 ਲੋਕਾਂ ਅਤੇ ਮੁੱਖ ਮੰਤਰੀ ਨਿਵਾਸ ਵਿੱਚ ਕੰਮ ਕਰਨ ਵਾਲੇ ਇੱਕ ਸਟਾਫ਼ ਮੈਂਬਰ (ਸੀਐੱਮਆਰ) ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ਿਟਿਵ ਆਈ ਹੈ। ਇਸ ਤੋਂ ਬਾਅਦ ਸੀਐੱਮ ਅਸ਼ੋਕ ਗਹਿਲੋਤ ਨੇ ਤਹਿ ਕੀਤੀਆਂ ਸਾਰੀਆਂ ਨਿਯੁਕਤੀਆਂ ਅਤੇ ਮੀਟਿੰਗਾਂ ਨੂੰ ਰੱਦ ਕਰ ਦਿੱਤਾ ਹੈ। ਵੀਰਵਾਰ ਨੂੰ ਰਾਜਸਥਾਨ ਵਿੱਚ 633 ਨਵੇਂ ਕੇਸਾਂ ਨਾਲ ਕੋਵਿਡ-19 ਕੇਸਾਂ ਦੀ ਗਿਣਤੀ 75,303 ਤੱਕ ਪਹੁੰਚ ਗਈ ਹੈ।
 • ਮੱਧ ਪ੍ਰਦੇਸ਼: ਰਾਜ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਿਹਤ ਵਿਭਾਗ ਅਤੇ ਹੋਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕੋਵਿਡ-19 ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਰਾਜ ਦੇ 10 ਜ਼ਿਲ੍ਹਿਆਂ ਵੱਲ ਖ਼ਾਸ ਧਿਆਨ ਦੇਣ। ਇਨ੍ਹਾਂ ਜ਼ਿਲ੍ਹਿਆਂ ਵਿੱਚ ਇੰਦੌਰ, ਗਵਾਲੀਅਰ, ਭੋਪਾਲ, ਜਬਲਪੁਰ, ਝਾਬੂਆ, ਸ਼ਿਵਪੁਰੀ, ਧਾਰ, ਖੜਗੋਨ, ਉਜੈਨ ਅਤੇ ਸਾਗਰ ਸ਼ਾਮਲ ਹਨ। ਜਿੱਥੋਂ ਤੱਕ ਐਕਟਿਵ ਮਾਮਲਿਆਂ ਦੀ ਗਿਣਤੀ ਦੀ ਗੱਲ ਹੈ, ਮੱਧ ਪ੍ਰਦੇਸ਼ ਦੇਸ਼ 16ਵੇਂ ਨੰਬਰ ਤੇ ਹੈ। ਵੀਰਵਾਰ ਨੂੰ ਐਕਟਿਵ ਮਾਮਲਿਆਂ ਦੀ ਗਿਣਤੀ 12,422 ਰਹੀ।
 • ਕੇਰਲ: ਰਾਜ ਵਿੱਚ ਕੋਵਿਡ-19 ਦੇ ਤੇਜ਼ੀ ਨਾਲ ਫੈਲਣ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਹੋਰ ਸੈਕਟਰਾਂ ਵਿੱਚ ਜਾਂਚ ਲਈ ਸੰਸ਼ੋਧਿਤ ਸੈਂਟੀਨਲ ਨਿਗਰਾਨੀ ਯੋਜਨਾ ਬਣਾਈ ਹੈ। ਸਥਾਨਕ ਸਵੈ-ਸਰਕਾਰੀ ਸੰਸਥਾਵਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਹਰ ਹਫ਼ਤੇ ਨਮੂਨੇ ਇਕੱਠੇ ਕਰਨ ਅਤੇ ਕੋਵਿਡ ਟੈਸਟ ਕਰਵਾਉਣ। ਸੈਂਟੀਨਲ ਨਿਗਰਾਨੀ ਲਈ ਇੱਕ ਵੱਡੀ ਤਬਦੀਲੀ ਇਹ ਹੈ ਕਿ ਆਰਟੀ-ਪੀਸੀਆਰ ਟੈਸਟਾਂ ਨੂੰ ਰੈਪਿਡ ਐਂਟੀਜਨ ਟੈਸਟਾਂ ਨਾਲ ਬਦਲਣਾ ਹੈ। ਇਸ ਦੇ ਜ਼ਰੀਏ, ਨਤੀਜੇ ਜਲਦੀ ਨਾਲ ਮਿਲਣ ਦੀ ਉਮੀਦ ਹੈ। ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਪ੍ਰਤੀ ਦਿਨ 100 ਤੋਂ ਵੱਧ ਕੋਵਿਡ ਕੇਸ ਆ ਰਹੇ ਹਨ। ਰਾਜ ਵਿੱਚ ਅੱਜ ਇੱਕ ਹੋਰ ਕੋਵਿਡ ਮੌਤ ਹੋਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 268 ਹੋ ਗਈ ਹੈ। ਕੇਰਲ ਵਿੱਚ ਕੱਲ 2,406 ਨਵੇਂ ਪਾਜ਼ਿਟਿਵ ਮਾਮਲੇ ਆਏ ਹਨ। ਇਸ ਵੇਲੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 22,673 ਮਰੀਜ਼ ਇਲਾਜ ਅਧੀਨ ਹਨ ਅਤੇ 1.93 ਲੱਖ ਲੋਕ ਨਿਗਰਾਨੀ ਅਧੀਨ ਹਨ।
 • ਤਮਿਲ ਨਾਡੂ: ਕੇਂਦਰ ਸ਼ਾਸਤ ਪ੍ਰਦੇਸ਼ ਪੁਦੂਚੇਰੀ ਵਿੱਚ ਪਿਛਲੇ 24 ਘੰਟਿਆਂ' ਇੱਕ ਦਿਨ ਵਿੱਚ ਸਭ ਤੋਂ ਵੱਧ 604 ਕੋਵਿਡ-19 ਕੇਸ ਆਏ ਹਨ ਅਤੇ 9 ਮੌਤਾਂ ਹੋਈਆਂ ਹਨ। ਕੁੱਲ ਕੇਸ 13,024, ਐਕਟਿਵ ਕੇਸ 4745 ਅਤੇ ਕੁੱਲ ਮੌਤਾਂ 199 ਹੋ ਗਈਆਂ ਹਨ। ਦੱਖਣੀ ਰੇਲਵੇ ਦੀ ਤਿਰੁਚੀ ਡਿਵੀਜ਼ਨ ਨੂੰ ਯਾਤਰੀ ਰੇਲ ਸੇਵਾ ਨੂੰ ਮੁਅੱਤਲ ਕਰਨ ਕਾਰਨ ਅਪ੍ਰੈਲ ਤੋਂ  ਜੁਲਾਈ ਤੱਕ 100 ਕਰੋੜ ਦਾ ਨੁਕਸਾਨ ਹੋਇਆ ਹੈ। ਤਮਿਲ ਨਾਡੂ ਦੇ ਮੁੱਖ ਮੰਤਰੀ ਈ ਕੇ ਪਲਾਨੀਸਵਾਮੀ ਨੇ ਕਿਹਾ ਹੈ ਕਿ ਤਾਮਿਲ ਨਾਡੂ ਨੇ ਮਹਾਮਾਰੀ ਦੇ ਦੌਰ ਵਿੱਚ ਸਾਰੇ ਰਾਜਾਂ ਨਾਲੋਂ ਜਿਆਦਾ ਨਿਵੇਸ਼ ਨੂੰ ਖਿੱਚਿਆ ਹੈ ਜਿਸ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
 • ਕਰਨਾਟਕ: ਮੁੱਢਲੇ ਅਤੇ ਸੈਕੰਡਰੀ ਸਿੱਖਿਆ ਮੰਤਰੀ ਸੁਰੇਸ਼ ਕੁਮਾਰ ਨੇ ਕਿਹਾ ਕਿ ਸਾਨੂੰ ਹਾਲੇ ਵੀ ਪਤਾ ਨਹੀਂ ਹੈ ਕਿ ਸਕੂਲ ਕਦੋਂ ਖੋਲ੍ਹਣੇ ਹਨ ਜਾਂ ਜਦੋਂ ਉਹ ਖੁੱਲ੍ਹਣਗੇ ਅਤੇ ਕਲਾਸਾਂ ਕਿਵੇਂ ਸ਼ੁਰੂ ਹੋਣਗੀਆਂ। ਰਾਜ ਵਿੱਚ ਵੀਰਵਾਰ ਨੂੰ ਇੱਕ ਦਿਨ ਵਿੱਚ ਹੁਣ ਤੱਕ ਕੋਵਿਡ ਕੇਸਾਂ ਦਾ ਸਭ ਤੋਂ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ 9,386 ਕੇਸਾਂ ਨਾਲ ਇਹ ਗਿਣਤੀ 3,09,792 ਹੋ ਗਈ ਹੈ। ਬੰਗਲੁਰੂ ਵਿੱਚ ਸਭ ਤੋਂ ਜ਼ਿਆਦਾ 3,357 ਵਿਅਕਤੀ ਵਾਇਰਸ ਨਾਲ ਸੰਕ੍ਰਮਿਤ ਹੋਏ।
 • ਆਂਧਰ ਪ੍ਰਦੇਸ਼: ਰਾਜ ਨੇ ਸਰਕਾਰੀ ਹਸਪਤਾਲਾਂ ਵਿਚਲੇ ਉਨ੍ਹਾਂ ਡਾਕਟਰਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਨੇ ਕੋਵਿਡ ਮਰੀਜ਼ਾਂ ਦੇ ਇਲਾਜ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਏਪੀ ਮੈਡੀਕਲ ਸਿਹਤ ਵਿਭਾਗ ਨੇ ਇਸ ਬਾਰੇ ਆਦੇਸ਼ ਜਾਰੀ ਕੀਤੇ ਹਨ ਕਿ ਇੱਕ ਮਹੀਨੇ ਦੇ ਅੰਦਰ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਲਈ ਕਦਮ ਚੁੱਕੇ ਜਾਣਗੇ। ਰਾਜ ਦੇ ਡੀਜੀਪੀ (ਜੇਲ੍ਹਾਂ) ਦੇ ਅਨੁਸਾਰ, ਆਂਧਰ ਪ੍ਰਦੇਸ਼ ਦੀਆਂ ਜੇਲ੍ਹਾਂ ਵਿੱਚ 1,375 ਕੈਦੀ, 241 ਸਟਾਫ਼ ਕੋਵਿਡ-19 ਪਾਜ਼ਿਟਿਵ ਹਨ। ਸਿਰਫ਼ ਇੱਕ ਕੈਦੀ ਦੀ ਵਾਇਰਸ ਨਾਲ ਮੌਤ ਹੋਈ ਹੈ। ਜ਼ਿਆਦਾਤਰ ਕੇਸ ਬਿਨਾਂ ਲੱਛਣ ਵਾਲੇ ਹਨ ਅਤੇ ਇਲਾਜ਼ ਲਈ ਸਹੂਲਤਾਂ ਕੀਤੀਆਂ ਗਈਆਂ ਹਨ। ਵੀਰਵਾਰ ਤੱਕ ਰਾਜ ਵਿੱਚ ਕੁੱਲ ਪਾਜ਼ਿਟਿਵ ਕੇਸ 3.93 ਲੱਖ ਹੋ ਗਏ ਹਨ।
 • ਤੇਲੰਗਾਨਾ : ਪਿਛਲੇ 24 ਘੰਟਿਆਂ ਦੌਰਾਨ 2932 ਨਵੇਂ ਕੇਸ ਆਏ, 1580 ਠੀਕ ਹੋਏ ਅਤੇ 11 ਮੌਤਾਂ ਹੋਈਆਂ; 2932 ਮਾਮਲਿਆਂ ਵਿੱਚੋਂ, ਜੀਐੱਚਐੱਮਸੀ ਤੋਂ 520 ਮਾਮਲੇ ਸਾਹਮਣੇ ਆਏ ਹਨ। ਕੁੱਲ ਕੇਸ: 1,17,415; ਐਕਟਿਵ ਕੇਸ: 28,941; ਮੌਤਾਂ: 799; ਡਿਸਚਾਰਜ: 87,675ਸਿਹਤ ਮੰਤਰੀ ਈਤੇਲਾ ਰਾਜੇਂਦਰ ਨੇ ਕਿਹਾ ਕਿ ਰਾਜ ਵਿੱਚ ਕੋਵਿਡ-19 ਟੈਸਟਿੰਗ ਸਮਰੱਥਾ ਵਧਾਉਂਦੇ ਹੋਏ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪਿਛਲੇ ਇੱਕ ਹਫ਼ਤੇ ਤੋਂ ਹਰ ਰੋਜ਼ 50,000 ਤੋਂ 60,000 ਟੈਸਟ ਕਰ ਰਿਹਾ ਹੈ।

 

ਫੈਕਟਚੈੱਕ

https://static.pib.gov.in/WriteReadData/userfiles/image/image007IMU4.jpg

 

 

***

ਵਾਈਬੀ
 (Release ID: 1649429) Visitor Counter : 21