ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਲਗਾਤਾਰ ਦੂਜੇ ਦਿਨ ਰੋਜ਼ਾਨਾ 9 ਲੱਖ ਤੋਂ ਵੱਧ ਨਮੂਨੇ ਟੈਸਟ ਕੀਤੇ ਕੁੱਲ ਟੈਸਟਾਂ ਦੀ ਗਿਣਤੀ 4 ਕਰੋੜ ਦੀ ਨਵੀਂ ਉਚਾਈ ਦੇ ਨੇੜੇ-ਤੇੜੇ

Posted On: 28 AUG 2020 1:15PM by PIB Chandigarh

ਪਿਛਲੇ 2 ਹਫ਼ਤਿਆਂ ਦੌਰਾਨ 1 ਕਰੋੜ ਤੋਂ ਵੱਧ ਟੈਸਟ ਕੇਂਦਰ ਸਰਕਾਰ ਵੱਲੋਂ ਟੈਸਟ, ਟਰੈਕ ਤੇ ਟਰੀਟ ਦੀ ਰਣਨੀਤੀ ਉੱਪਰ ਪੂਰਾ ਧਿਆਨ ਦਿੱਤੇ ਜਾਣ ਦੇ ਮੱਦੇਨਜ਼ਰ, ਭਾਰਤ ਨੇ ਲਗਾਤਾਰ ਦੂਜੇ ਦਿਨ ਰੋਜ਼ਾਨਾ ਕੋਵਿਡ-19 ਦੇ 9 ਲੱਖ ਤੋਂ ਵੱਧ ਨਮੂਨੇ ਟੈਸਟ ਕੀਤੇ ਹਨ ਭਾਰਤ ਰੋਜ਼ਾਨਾ 10 ਲੱਖ ਟੈਸਟ ਕਰਨ ਦੀ ਸਮਰੱਥਾ ਪਹਿਲਾਂ ਹੀ ਹਾਸਲ ਕਰ ਚੁੱਕਾ ਹੈ ਪਿਛਲੇ 24 ਘੰਟਿਆਂ ਦੌਰਾਨ 9, 01, 338 ਨਮੂਨੇ ਟੈਸਟ ਕੀਤੇ ਗਏ
ਇਸ ਨਿਰੰਤਰ ਵਾਧੇ ਨਾਲ ਕੁੱਲ ਟੈਸਟਾਂ ਦੀ ਗਿਣਤੀ 4 ਕਰੋੜ ਦੇ ਨੇੜੇ-ਤੇੜੇ ਪਹੁੰਚ ਰਹੀ ਹੈ ਅੱਜ ਦੀ ਤਰੀਕ ਤੱਕ ਕੁੱਲ ਟੈਸਟਾਂ ਦੀ ਗਿਣਤੀ 3, 94, 77, 848 ਤੱਕ ਪਹੁੰਚ ਗਈ ਹੈ ਪਿਛਲੇ 2 ਹਫ਼ਤਿਆਂ ਦੌਰਾਨ ਕੋਵਿਡ ਲਈ 1 ਕਰੋੜ ਤੋਂ ਵੱਧ ਨਮੂਨੇ ਟੈਸਟ ਕੀਤੇ ਗਏ ਹਨ


ਪ੍ਰਤੀ 10 ਲੱਖ ਲੋਕਾਂ ਪਿੱਛੇ, ਟੈਸਟ ਕੀਤੇ ਜਾਣ ਵਾਲਿਆਂ ਦੀ ਗਿਣਤੀ ਵੱਧ ਕੇ 28, 607 ਹੋ ਗਈ ਹੈ ਜ਼ੋਰਦਾਰ ਟੈਸਟਿੰਗ ਦੇ ਕਾਰਨ ਹੀ ਪੋਜ਼ਿਟਿਵ ਕੇਸਾਂ ਦੀ ਅਰੰਭਕ ਪੜਾਅ ਤੇ ਹੀ ਸ਼ਨਾਖ਼ਤ ਹੋ ਰਹੀ ਹੈ , ਉਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦਾ ਛੇਤੀ ਪਤਾ ਲਗਾਇਆ ਜਾ ਰਿਹਾ ਹੈ ਤੇ ਏਕਾਂਤਵਾਸ ਦੇ ਨਾਲ-ਨਾਲ ਸਮੇਂ ਸਿਰ ਤੇ ਕਾਰਗਰ ਇਲਾਜ ਵੀ ਯਕੀਨੀ ਬਣਾਇਆ ਜਾ ਰਿਹਾ ਹੈ
ਟੈਸਟਿੰਗ ਰਣਨੀਤੀ ਵਿੱਚ ਦੇਸ਼ ਭਰ ਵਿੱਚ ਟੈਸਟਿੰਗ ਦਾ ਜਾਲ ਵਿਆਪਕ ਕੀਤਾ ਜਾ ਰਿਹਾ ਹੈ ਇਸ ਰਣਨੀਤੀ ਦੇ ਚੱਲਦਿਆਂ ਦੇਸ਼ ਵਿੱਚ ਟੈਸਟ ਕਰਨ ਵਾਲੀਆਂ ਪ੍ਰਯੋਗਸ਼ਾਲਾਵਾਂ ਦਾ ਤਾਣਾ-ਬਾਣਾ ਲਗਾਤਾਰ ਮਜ਼ਬੂਤ ਹੋ ਰਿਹਾ ਹੈ , ਜਿਸ ਵਿੱਚ ਅੱਜ 1564 ਪ੍ਰਯੋਗਸ਼ਾਲਾਵਾਂ ਮੌਜੂਦ ਹਨ ਇਨਾਂ ਵਿੱਚੋਂ 998 ਲੈਬਾਰਟਰੀਆਂ ਸਰਕਾਰੀ ਖੇਤਰ ਅਤੇ 566 ਪ੍ਰਾਈਵੇਟ ਖੇਤਰ ਵਿੱਚ ਹਨ
ਐਮਵੀ /ਐਸਜੇ


(Release ID: 1649269)