ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਰਗਰਮ ਕੇਸ ਕੁੱਲ ਕੋਵਿਡ ਮਾਮਲਿਆਂ ਦੇ ਕੇਵਲ 22 ਫੀਸਦ

ਸਿਹਤਯਾਬੀਆਂ 26 ਲੱਖ ਤੱਕ ਪਹੁੰਚੀਆਂ-ਸਿਹਤਯਾਬੀਆਂ, ਸਰਗਰਮ ਕੇਸਾਂ ਤੋਂ 18 ਲੱਖ ਤੋਂ ਵੀ ਵੱਧ ਗਿਣਤੀ ਨਾਲੋਂ ਅੱਗੇ

Posted On: 28 AUG 2020 12:06PM by PIB Chandigarh

ਕੋਵਿਡ-19 ਬਾਰੇ ਟੈਸਟ , ਟਰੈਕ ਤੇ ਟਵੀਟ ਦੀ ਪਹੁੰਚ ਨਾਲ ਕੇਂਦਰ ਦੀ ਰਣਨੀਤੀ ਦੀ ਪਾਲਣਾ ਕਰਦਿਆਂ ਭਾਰਤ ਵਿੱਚ ਸਿਹਤਯਾਬੀਆਂ ਦੀ ਗਿਣਤੀ ਵਿੱਚ ਨਿਰੰਤਰ ਪ੍ਰਗਤੀ ਦਰਜ ਹੋ ਰਹੀ ਹੈ ਅਤੇ ਮੌਤ ਦਰ ਘੱਟਦੀ ਜਾ ਰਹੀ ਹੈ ਪਿਛਲੇ 5 ਮਹੀਨਿਆਂ ਦੌਰਾਨ ਕੋਵਿਡ-19 ਦੇ ਤਿੰਨ ਚੌਥਾਈ ਮਾਮਲੇ ਸਿਹਤਯਾਬ ਹੋਏ ਹਨ ਅਤੇ ਸਰਗਰਮ ਮਾਮਲੇ ਹੁਣ ਇੱਕ ਚੌਥਾਈ ਤੋਂ ਵੀ ਘੱਟ ਰਹਿ ਗਏ ਹਨ

Description: Image
ਵਧੇਰੇ ਰੋਗੀਆਂ ਦੇ ਸਿਹਤਯਾਬ ਹੋਣ, ਹਲਕੇ -ਫੁਲਕੇ ਮਾਮਲਿਆਂ ਵਿੱਚ ਘਰਾਂ ਦੇ ਏਕਾਂਤਵਾਸ ਅਤੇ ਗੰਭੀਰ ਤੇ ਨਾਜ਼ੁਕ ਮਾਮਲਿਆਂ ਵਿੱਚ ਹਸਪਤਾਲਾਂ ਤੋਂ ਛੁੱਟੀ ਹੋਣ ਨਾਲ ਭਾਰਤ ਵਿੱਚ ਕੋਵਿਡ-19 ਸਿਹਤਯਾਬੀਆਂ 26 ਲੱਖ ਦੇ ਕਰੀਬ ਪਹੁੰਚ ਰਹੀਆਂ ਹਨ ਪਿਛਲੇ 24 ਘੰਟਿਆਂ ਦੌਰਾਨ 60,177 ਸਿਹਤਯਾਬੀਆਂ ਹੋਈਆਂ ਹਨ ਇਨਾਂ ਕੌਮੀ ਅੰਕੜਿਆਂ ਨਾਲ ਕੋਵਿਡ-19 ਦੀ ਸਿਹਤਯਾਬੀ ਦਰ 76.28 ਤੱਕ ਪਹੁੰਚ ਗਈ ਹੈ
ਕੁੱਲ ਸਿਹਤਯਾਬੀਆਂ ਸਰਗਰਮ ਕੇਸਾਂ ਤੋਂ 3.5 ਗੁਣਾ ਹੋ ਗਈਆਂ ਹਨ ਤੇ ਸਰਗਰਮ ਮਾਮਲੇ ਕੁੱਲ ਪੋਜ਼ਿਟਿਵ ਕੇਸਾਂ ਦੇ 21.90 ਫੀਸਦ ਰਹਿ ਗਏ ਹਨ ਸਿਹਤਯਾਬੀਆਂ ਦੀ ਉੱਚੀ ਦਰ ਸਦਕਾ ਸਰਗਰਮ ਤੇ ਸਿਹਤਯਾਬ ਕੇਸਾਂ ਵਿਚਾਲੇ ਅੰਤਰ ਲਗਾਤਾਰ ਵੱਧ ਰਿਹਾ ਹੈ 18 ਲੱਖ ਨੂੰ ਪਾਰ ਕਰਦਿਆਂ ਅੱਜ ਇਹ ਅੰਤਰ 18, 41,925 ਤੱਕ ਪਹੁੰਚ ਗਿਆ ਹੈ ਪੋਜ਼ਿਟਿਵ ਮਾਮਲਿਆਂ ਦੇ ਕਾਰਗਰ ਇਲਾਜ ਦੀ ਬਦੌਲਤ ਮੌਤ ਦਰ ਵਿੱਚ ਨਿਰੰਤਰ ਗਿਰਾਵਟ ਰਹੀ ਹੈ ਅਤੇ ਅੱਜ ਮੌਤ ਦਰ 1.82 ਫੀਸਦ ਦਰਜ ਕੀਤੀ ਗਈ ਹੈ
ਐਮਵੀ /ਐਸਜੇ


(Release ID: 1649206) Visitor Counter : 234